ਇਕਤਰਫਾ ਪਿਆਰ ਕਾਰਨ ਹੋਇਆ ਸੀ ਨਾਬਾਲਗ ਦਾ ਕਤਲ - ਇਕ ਸੋਚ
Connect with us apnews@iksoch.com

ਅਪਰਾਧ

ਇਕਤਰਫਾ ਪਿਆਰ ਕਾਰਨ ਹੋਇਆ ਸੀ ਨਾਬਾਲਗ ਦਾ ਕਤਲ

Published

on

murder for true love

ਸ੍ਰੀ ਮੁਕਤਸਰ ਸਾਹਿਬ, 29 ਨਵੰਬਰ – ਕਰੀਬ ਸਵਾ ਸਾਲ ਪਹਿਲਾਂ ਇਕਤਰਫਾ ਪਿਆਰ ਵਿੱਚ ਅੰਨ੍ਹੇ ਇੱਕ ਨਾਬਾਲਗ ਲੜਕੇ ਨੇ ਦੂਜੇ ਨਾਬਾਲਗ ਲੜਕੇ ਦਾ ਕਹੀ ਮਾਰਕੇ ਕਤਲ ਕਰ ਦਿੱਤਾ ਸੀ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਜ਼ੀ ਨੇ ਦੱਸਿਆ ਕਿ 17 ਸਤੰਬਰ 2019 ਨੂੰ ਥਾਣਾ ਸਦਰ ਵਿਖੇ ਪੰਨਾ ਲਾਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਬਾਊਲੀ (ਕਸਬਾ ਗੋਰਖਪੁਰਾ) ਜ਼ਿਲ੍ਹਾ ਖੁਸ਼ੀਨਗਰ ਯੂ ਪੀ ਮੌਜੂਦਾ ਵਾਸੀ ਪਿੱਛੇ ਲਾਹੌਰੀਆਂ ਦਾ ਢਾਬਾ, ਨੇੜੇ ਪੇਪਰ ਮਿੱਲ ਪਿੰਡ ਰੁਪਾਣਾ ਨੇ ਬਿਆਨ ਦਿੱਤੇ ਕਿ ਉਸ ਦੇ ਨਾਬਾਲਗ ਲੜਕੇ ਕ੍ਰਿਸ਼ਨ (10) ਦਾ ਕਿਸੇ ਵਿਅਕਤੀ ਨੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਦੀ ਜਾਂਚ ਲਈ ਪੁਲਸ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ, ਜਿਸ ਦੀ ਅਗਵਾਈ ਐੱਸ ਪੀ (ਪੀ ਬੀ ਆਈ) ਕੁਲਵੰਤ ਰਾਏ ਮੁਕਤਸਰ ਸਾਹਿਬ ਕਰਦੇ ਸਨ। ਇਸ ਜਾਂਚ ਟੀਮ ਵੱਲੋਂ ਛਾਣਬੀਣ ਕਰਨ ‘ਤੇ ਪਤਾ ਲੱਗਾ ਕਿ ਪੰਨਾ ਲਾਲ ਦਾ ਗੁਆਂਢੀ ਮੋਹਨ (ਨਕਲੀ ਨਾਂਅ ਜੁਵੇਨਾਇਲ), ਜੋ ਮ੍ਰਿਤਕ ਦੀ ਭੈਣ ‘ਤੇ ਗਲਤ ਅੱਖ ਰੱਖਦਾ ਸੀ, ਜਿਸ ਵਿੱਚ ਲੜਕੀ ਦੀ ਸਹਿਮਤੀ ਨਹੀਂ ਸੀ। ਇਸ ਬਾਰੇ ਕ੍ਰਿਸ਼ਨ ਨੂੰ ਪਤਾ ਸੀ ਤੇ ਉਹ ਮੋਹਨ ਨੂੰ ਰੋਕਦਾ ਸੀ, ਜਿਸ ‘ਤੇ ਮੋਹਨ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਜੁਵੇਨਾਇਲ ਮੋਹਨ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਦਿਆਂ ਕਾਬੂ ਕਰ ਲਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਟੋਹਾਣਾ ਵਿੱਚ ਘਰ ਵਿੱਚ ਵੜ ਕੇ ਵਕੀਲ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ

Published

on

pistal

ਟੋਹਾਣਾ, 16 ਜਨਵਰੀ – ਹਰਿਆਣਾ ਦੇ ਟੋਹਾਣਾ ਕਸਬੇ ਵਿੱਚ ਦਿਨ ਦਿਹਾੜੇ ਘਰ ਵਿੱਚ ਵੜ ਕੇ ਗੋਲੀ ਮਾਰ ਕੇ ਇੱਕ ਵਕੀਲ ਦੀ 60 ਸਾਲ ਦੀ ਪਤਨੀ ਕੁਸੁਮਲਤਾ ਦੀ ਹੱਤਿਆ ਕਰ ਦਿੱਤੀ ਗੲ ਹੈ। ਦੱਸਿਆ ਜਾ ਰਿਹਾ ਹੈ ਕਿ ਬਚਣ ਲਈ ਕੁਸੁਮਲਤਾ ਨੇ ਛੁਪਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪਤੀ ਨੂੰ ਕਈ ਵਾਰ ਕਾਲ ਵੀ ਕੀਤਾ ਸੀ।
ਪੁਲਸ ਦਾ ਕਹਿਣਾ ਹੈ ਕਿ ਮਾਮਲਾ ਰੰਜਿਸ਼ ਦਾ ਲੱਗਦਾ ਹੈ, ਕੋਈ ਲੁਟ ਨਹੀਂ ਹੋਈ। ਕਾਤਲਾਂ ਬਾਰੇ ਸੀ ਸੀ ਟੀ ਵੀ ਫਟੇਜ਼ ਮਿਲੀ ਹੈ। ਪੁਲਸ ਅਨੁਸਾਰ ਰਾਏਬਹਾਦੁਰ ਕੰਵਰ ਸਾਈ ਚੌਕ ਵਿੱਚ ਰਹਿਣ ਵਾਲੇ ਵਕੀਲ ਚਮਨ ਲਾਲ ਦੇ ਘਰ ਕੱਲ੍ਹ ਦੁਪਹਿਰ ਇੱਕ ਅਣਪਛਾਤਾ ਨੌਜਵਾਨ ਅਚਾਨਕ ਆਣ ਵੜਿਆ, ਉਦੋਂ ਕੰਮ ਕਰਨ ਵਾਲੀ ਰਾਜੋ ਪੌੜੀਆਂ ਦੀ ਸਫ਼ਾਈ ਕਰ ਰਹੀ ਸੀ। ਆਵਾਜ਼ ਸੁਣ ਕੇ ਕੁਸੁਮਲਤਾ ਬਾਹਰ ਆਈ। ਨੌਜਵਾਨ ਨੇ ਉਨ੍ਹਾਂ ਤੋਂ ਚਮਨ ਲਾਲ ਬਾਰੇ ਪੁੱਛਿਆ ਅਤੇ ਫਿਰ ਉਸ ਨੇ ਤੇਜ਼ਧਾਰ ਹਥਿਆਰ ਵਰਤਿਆ ਅਤੇ ਚਾਰ ਗੋਲੀਆਂ ਚਲਾਈਆਂ, ਇੱਕ ਗੋਲੀ ਕੁਸਮਲਤਾ ਦੇ ਸਿਰ ਵਿੱਚ ਲੱਗੀ।

Continue Reading

ਅਪਰਾਧ

ਪਿਸਤੌਲ ਦਿਖਾ ਕੇ ਮਨੀਚੇਂਜਰ ਤੋਂ ਛੇ ਲੱਖ ਰੁਪਏ ਲੁੱਟ ਲਏ

Published

on

fire

ਜਲੰਧਰ, 16 ਜਨਵਰੀ – ਇਸ ਸ਼ਹਿਰ ਦੇ ਬੱਸ ਅੱਡੇ ਨੇੜੇ ਬਣੀ ਦੁਆਬਾ ਮਾਰਕੀਟ ਵਿਚਲੀ ਅਰੋੜਾ ਮਨੀ ਚੇਂਜਰ ਨਾਂਅ ਦੀ ਦੁਕਾਨ ਉੱਤੇ ਸ਼ਾਮ ਕਰੀਬ ਪੰਜ ਵਜੇ ਆਏ ਤੇ ਦੋ ਜਣੇ ਮਾਲਕ ਨੂੰ ਪਿਸਤੌਲ ਦਿਖਾ ਕੇ ਤਿੰਨ ਮਿੰਟ ਦੇ ਅੰਦਰ ਕਰੀਬ ਛੇ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਸੂਚਨਾ ਮਿਲਦੇ ਸਾਰ ਏ ਡੀ ਸੀ ਪੀ-2 ਅਸ਼ਵਨੀ ਕੁਮਾਰ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ।
ਮਨੀ ਚੇਂਜਰ ਦਾ ਕੰਮ ਕਰਨ ਵਾਲੇ ਰਾਕੇਸ਼ ਕੁਮਾਰ ਅਰੋੜਾ ਨੇ ਮੌਕੇ ਉੱਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੀ ਦੁਕਾਨ ਉੱਤੇ ਬੈਠਾ ਹੋਇਆ ਸੀ ਤੇ ਉਸ ਕੋਲ ਪਿਛਲੇ ਚਾਰ ਸਾਲ ਤੋਂ ਕੰਮ ਕਰ ਰਹੀ ਲੜਕੀ ਰੁਪਿੰਦਰ ਕੌਰ ਤੇ ਉਸ ਨੂੰ ਮਿਲਣ ਆਈ ਉਸ਼ ਦੀ ਰਿਸ਼ਤੇਦਾਰ ਸਰਬਜੀਤ ਕੌਰ ਬੈਠੀਆਂ ਸਨ। ਇਸ ਦੌਰਾਨ ਦੁਕਾਨ ਉੱਤੇ ਦੋ ਵਿਅਕਤੀ ਆਏ, ਜਿਨ੍ਹਾਂ ਨੇ ਮਫ਼ਲਰ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਡਾਲਰ ਦਾ ਰੇਟ ਪੁੱਛਿਆ ਤੇ ਕਰੰਸੀ ਬਦਲਾਉਣ ਬਾਰੇ ਗੱਲਾਂ ਕਰਨ ਲੱਗੇ। ਹਾਲੇ ਉਹ ਗੱਲਾਂ ਕਰ ਰਹੇ ਸਨ ਕਿ ਇੱਕ ਜਣੇ ਨੇ ਪਿਸਤੌਲ ਕੱਢ ਲਿਆ ਤੇ ਮੇਰੇ ਵੱਲ ਤਾਣ ਕੇ ਦੁਕਾਨ ਵਿੱਚ ਪਈ ਨਕਦੀ ਦੇਣ ਲਈ ਕਿਹਾ। ਘਬਰਾ ਕੇ ਮੈਂ ਜਦੋਂ ਨਕਦੀ ਵਾਲਾ ਦਰਾਜ ਖੋਲ੍ਹਿਆ ਤਾਂ ਉਨ੍ਹਾਂ ਨੇ ਆਪ ਹੀ ਸਾਰੀ ਨਲਦੀ ਕੱਢ ਲਈ ਅਤੇ ਫ਼ਰਾਰ ਹੋ ਗਏ। ਲੁੱਟ ਦੀ ਰਕਮ ਬਾਰੇ ਰਾਕੇਸ਼ ਅਰੋੜਾ ਨੇ ਦੱਸਿਆ ਕਿ ਉਸ ਦੀ ਮੁਲਾਜ਼ਮ ਕੱਲ੍ਹ ਬੈਂਕ ਤੋਂ ਢਾਈ ਲੱਖ ਰੁਪਏ ਲੈ ਕੇ ਆਈ ਸੀ, ਇਸ ਤੋਂ ਇਲਾਵਾ ਕੁਝ ਹੋਰ ਭਾਰਤੀ ਕਰੰਸੀ ਅਤੇ ਵਿਦੇਸ਼ੀ ਕਰੰਸੀ ਮਿਲਾ ਕੇ ਲੁਟੇਰੇ ਕਰੀਬ ਛੇ ਲੱਖ ਰੁਪਏ ਲੈ ਗਏ ਹਨ।

Continue Reading

ਅਪਰਾਧ

ਮੁੱਖ ਮੰਤਰੀ ਦੀ ਭਿ੍ਰਸ਼ਟਾਚਾਰ ਵਿਰੋਧੀ ਕਾਨਫਰੰਸ ਦੌਰਾਨ ਰਿਸ਼ਵਤਖੋਰ ਮਹਿਲਾ ਅਫਸਰ ਗ੍ਰਿਫਤਾਰ

Published

on

arrest

ਜੈਪੁਰ, 15 ਜਨਵਰੀ – ਰਾਜਸਥਾਨ ਵਿੱਚ ਜਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਭਿ੍ਰਸ਼ਟਾਚਾਰ ਬਾਰੇਕਾਨਫਰੰਸ ਹੋਣ ਵਾਲੀ ਸੀ, ਓਦੋਂ ਪਹਿਲਾਂ ਦੋ ਅਫਸਰਾਂ ਨੇ ਰਿਸ਼ਵਤ ਮੰਗ ਲਈ। ਪਹਿਲਾਂ ਤੋਂ ਹੀ ਸਰਗਰਮ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ (ਏ ਸੀ ਬੀ) ਨੇ ਕਾਨਫਰੰਸ ਖਤਮ ਹੋਣ ਦੇ ਬਾਅਦ ਦੌਸਾ ਜ਼ਿਲ੍ਹੇ ਦੇ ਦੋ ਅਧਿਕਾਰੀ ਪੁਸ਼ਕਰ ਮਿੱਤਲ ਅਤੇ ਪਿੰਕੀ ਮੀਣਾ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਪੰਜ ਅਤੇ ਦਸ ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਦੋਵਾਂ ਅਧਿਕਾਰੀਆਂ ਦੇ ਨਾਲ ਪੁਲਸ ਸੁਪਰਡੈਂਟ ਮਨੀਸ਼ ਅਗਰਵਾਲ ਲਈ ਦਲਾਲੀ ਕਰਨ ਵਾਲੇ ਨੀਰਜ ਮੀਣਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਅਗਰਵਾਲ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਹੈ। ਅਗਰਵਾਲ ਦੇ ਦੋ ਮੋਬਾਈਲ ਜ਼ਬਤ ਕੀਤੇ ਗਏ ਹਨ। ਹਾਲਾਂਕਿ, ਅਜੇ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਹੋ ਸਕੀ।ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੁਲੈਕਟਰਾਂ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਗੱਲਬਾਤ ਕਰ ਰਹੇ ਸਨ, ਓਦੋਂ ਪਿੰਕੀ ਮੀਣਾ ਮੋਬਾਈਲ ਫੋਨ ਤੇ ਹਾਈਵੇ ਬਣਾਉਣ ਵਾਲੀ ਕੰਪਨੀ ਦੇ ਅਫਸਰਾਂ ਤੋਂ ਰਿਸ਼ਵਤ ਮੰਗ ਰਹੀ ਸੀ। ਪਿੰਕੀ ਨੇ ਰਿਸ਼ਵਤ ਦੀ ਡੀਲ ਕਰਨ ਵਾਲੇ ਕੰਪਨੀ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਅਜੇ ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਵਿੱਚ ਸ਼ਾਮਲ ਹੋਣ ਜਾ ਰਹੀਹੈ। ਉਥੋਂ ਜਦੋਂ ਵਿਹਲੀ ਹੋਈ ਤਾਂ 10 ਲੱਖ ਲੈ ਲਵੇਗੀ, ਤਦ ਤੱਕ ਇਹ ਰਕਮ ਕੰਪਨੀ ਦੇ ਉਸ ਅਧਿਕਾਰੀ ਨੂੰ ਦੇ ਦਿੱਤੀ ਜਾਏ, ਜੋ ਵਿਚੋਲੇ ਦੀ ਭੂਮਿਕਾ ਅਦਾ ਕਰ ਰਿਹਾ ਹੈ। ਬਿਊਰੋ ਅਧਿਕਾਰੀਆਂ ਨੇ ਇੱਕ ਮਹੀਨੇ ਤੋਂ ਪਿੰਕੀ ਦਾ ਮੋਬਾਈਲ ਸਰਵਿਲਾਂਸਤੇ ਲੈ ਰੱਖਿਆ ਸੀ ਅਤੇ ਉਨ੍ਹਾਂ ਦੀ ਗੱਲਬਾਤ ਦਾ ਸਾਰਾ ਵੇਰਵਾ ਉਨ੍ਹਾਂ ਕੋਲ ਆ ਰਿਹਾ ਸੀ। ਪਿੰਕੀ ਦੇ ਕਹੇ ਅਨੁਸਾਰ ਕੰਪਨੀ ਦਾ ਅਧਿਕਾਰੀ ਰਿਸ਼ਵਤ ਦੇ ਪੈਸੇਦੇਣ ਪਹੁੰਚਿਆ ਤਾਂ ਬਿਊਰੋ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।ਫਿਰ ਟੀਮ ਪਿੰਕੀ ਦੇ ਫਰੀ ਹੋਣ ਤੱਕ ਇੱਕ ਘੰਟਾ ਉਡੀਕ ਕਰਦੀ ਰਹੀ ਅਤੇ ਜਦੋਂ ਉਹ ਕਾਨਫਰੰਸ ਤੋਂ ਨਿਕਲੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Continue Reading

ਰੁਝਾਨ


Copyright by IK Soch News powered by InstantWebsites.ca