The Modi government has not paid GST compensation to Punjab
Connect with us [email protected]

ਪੰਜਾਬੀ ਖ਼ਬਰਾਂ

ਮੋਦੀ ਸਰਕਾਰ ਨੇ ਪੰਜਾਬ ਨੂੰ ਜੀ ਐਸ ਟੀ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ

Published

on

gst modi

ਚੰਡੀਗੜ੍ਹ, 4 ਨਵੰਬਰ – ਅਪ੍ਰੈਲ ਮਹੀਨੇ ਤੋਂ ਪੈਂਡਿੰਗ ਜੀ ਐਸ ਟੀ ਮੁਆਵਜ਼ਾ ਰਾਸ਼ੀ ਨਾ ਮਿਲਣ ਕਾਰਨ ਰਾਜਾਂ ਅਤੇ ਕੇਂਦਰ ਸਰਕਾਰ ਵਿੱਚ ਚੱਲਦੇ ਟਕਰਾਅ ਵਿੱਚ ਨਵਾਂ ਮੋੜ ਆ ਗਿਆ ਹੈ। ਕੇਂਦਰ ਸਰਕਾਰ ਨੇ 5383 ਕਰੋੜ ਰੁਪਏ ਦੀ ਰਾਸ਼ੀ 16 ਰਾਜਾਂ ਨੂੰ ਦਿੱਤੀ ਹੈ, ਜਿਸ ਵਿੱਚ ਕਾਂਗਰਸ ਵਾਲ ਇੱਕ ਵੀ ਸੂਬਾ ਨਹੀਂ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਗੈਰ ਜ਼ਿੰਮੇਵਾਰੀ ਦੀ ਹੱਦ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰਜ਼ਾ ਲੈਣ ਦੀ ਜੋ ਯੋਜਨਾ ਤਿਆਰ ਕੀਤੀ ਸੀ, ਉਸ ‘ਤੇ ਜਿਨ੍ਹਾਂ ਰਾਜਾਂ ਨੇ ਦਸਖਤ ਨਹੀਂ ਕੀਤੇ ਉਨ੍ਹਾਂ ਨੂੰ ਕਰਜ਼ੇ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਜਿਨ੍ਹਾਂ 16 ਰਾਜਾਂ ਨੂੰ 6000 ਕਰੋੜ ਰੁਪਏ ਦੇ ਲਗਭਗ ਜੀ ਐਸ ਟੀ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ,ਉਨ੍ਹਾਂ ਵਿੱਚ ਪੰਜਾਬ ਸ਼ਾਮਲ ਨਹੀਂ ਹੈ।ਉਨ੍ਹਾਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਨੂੰ 175 ਕਰੋੜ, ਅਸਾਮ 75 ਕਰੋੜ, ਬਿਹਾਰ ਨੂੰ 296 ਕਰੋੜ, ਗੋਆ ਨੂੰ 63.60 ਕਰੋੜ, ਗੁਜਰਾਤ ਨੂੰ 699 ਕਰੋੜ, ਹਰਿਆਣਾ ਨੂੰ 333 ਕਰੋੜ, ਹਿਮਾਚਲ ਪ੍ਰਦੇਸ਼ ਨੂੰ 130 ਕਰੋੜ, ਕਰਨਾਟਕ ਨੂੰ 940 ਕਰੋੜ, ਮੱਧ ਪ੍ਰਦੇਸ਼ ਨੂੰ 344.40 ਕਰੋੜ, ਮਹਾਰਾਸ਼ਟਰ ਨੂੰ 908 ਕਰੋੜ, ਮੇਘਾਲਿਆ ਨੂੰ ਅੱਠ ਕਰੋੜ, ਉੜੀਸਾ ਨੂੰ 289.90 ਕਰੋੜ, ਤਾਮਿਲ ਨਾਡੂ ਨੂੰ 473 ਕਰੋੜ, ਤ੍ਰਿਪੁਰਾ ਨੂੰ 17 ਕਰੋੜ, ਉਤਰ ਪ੍ਰਦੇਸ਼ ਨੂੰ 455.40 ਕਰੋੜ ਅਤੇ ਉਤਰਾ ਖੰਡ ਨੂੰ 17.58 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਪੰਜਾਬੀ ਖ਼ਬਰਾਂ

ਪਾਕਿਸਤਾਨ ‘ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ

Published

on

Transgender people find their church

ਕਰਾਚੀ, 26 ਨਵੰਬਰ – ਪਾਕਿਸਤਾਨ ‘ਚ ਇਸਾਈ ਟ੍ਰਾਂਸਜੈਂਡਰ ਲੋਕਾਂ ਨੂੰ ਅਕਸਰ ਸਮਾਜਿਕ ਬਾਈਕਾਟ, ਨਿਰਮਾਣ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਬਣਾਏ ਗਏ ਚਰਚ ‘ਚ ਉਨ੍ਹਾਂ ਨੂੰ ਸ਼ਾਂਤੀ ਤੇ ਦਿਲਾਸਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਗਿਰਜਾ ਘਰਾਂ ‘ਚ ਸੁਣਵਾਈ ਨਾ ਹੋਣ ‘ਤੇ ਉਹ ਆਪਣੀਆਂ ਸਮੱਸਿਆਵਾਂ ਇੱਥੇ ਸਾਂਝਾ ਕਰ ਸਕਦੇ ਹਨ।
ਇਸ ਬਾਰੇ ਪਾਕਿਸਤਾਨ ਵਿੱਚ ‘ਫਸਟ ਚਰਚ ਆਫ ਯੂਨਕ (ਕਿੰਨਰ)’ ਨਾਂ ਦਾ ਇਹ ਚਰਚ ਸਿਰਫ ਟ੍ਰਾਂਸਜੈਂਡਰ ਇਸਾਈਆਂ ਲਈ ਹੈ। ਕਿੰਨਰ ਸ਼ਬਦ ਦੱਖਣੀ ਏਸ਼ੀਆ ‘ਚ ਅਕਸਰ ਮਹਿਲਾ ਟ੍ਰਾਂਸਜੈਂਡਰਾਂ ਲਈ ਵਰਤਿਆ ਜਾਂਦਾ ਹੈ ਅਤੇ ਕੁਝ ਲੋਕ ਇਸ ਨੂੰ ਅਪਮਾਨ ਜਨਕ ਮੰਨਦੇ ਹਨ। ਚਰਚ ਦੀ ਪਾਦਰੀ ਅਤੇ ਸਹਿ ਸੰਸਥਾਪਕ ਗਜਾਲਾ ਸ਼ਫੀਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਇਹ ਨਾਂ ਚੁਣਿਆ ਹੈ। ਬਾਈਬਲ ਦੇ ਅੰਸ਼ਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਕਿਹਾ ਕਿੰਨਰਾਂ ‘ਤੇ ਈਸ਼ਵਰ ਦੀ ਕ੍ਰਿਪਾ ਹੁੰਦੀ ਹੈ। ਸਾਰੇ ਧਰਮਾਂ ਦੀਆਂ ਟ੍ਰਾਂਸਜੈਂਡਰ ਔਰਤਾਂ ਅਤੇ ਮਰਦਾਂ ਨੂੰ ਰੂੜੀਵਾਦੀ ਪਾਕਿਸਤਾਨ ‘ਚ ਅਕਸਰ ਜਨਤਕ ਰੂਪ ਵਿੱਚ ਅਪਮਾਨ ਤੇ ਇਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਰਕਾਰ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ‘ਥਰਡ ਜੈਂਡਰ’ ਦੇ ਰੂਪ ‘ਚ ਮਾਨਤਾ ਦੇ ਦਿੱਤੀ ਹੈ ਪਰ ਅਕਸਰ ਉਨ੍ਹਾਂ ਦੇ ਪਰਵਾਰ ਵਾਲੇ ਉਨ੍ਹਾਂ ਨੂੰ ਤਿਆਗ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੀਖ ਮੰਗ ਕੇ, ਵਿਆਹਾਂ ‘ਚ ਨੱਚ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਕਸਰ ਸੈਕਸ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਖੀਰ ਉਹ ਸੈਕਸ ਵਰਕਰ ਬਣ ਜਾਂਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ ‘ਚ ਵੱਸਣਾ ਚਾਹੁੰਦੇ ਨੇ

Published

on

want to settle in Canada

ਲੰਡਨ, 26 ਨਵੰਬਰ – ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਰੇਮਿਟਿਲੀ ਨੇ 100 ਦੇਸ਼ਾਂ ਦੇ ਸਰਚਿੰਗ ਡਾਟਾ ਨਾਲ ਇੱਕ ਮੈਪ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੰਗੇ ਲਾਈਫ ਸਟਾਈਲ ਅਤੇ ਕੁਦਰਤੀ ਆਬੋ-ਹਵਾ ਲਈ ਲੋਕ ਦੁਨੀਆ ਦੇ ਕਿਸ ਹਿੱਸੇ ਵਿੱਚ ਵੱਸਣਾ ਚਾਹੁੰਦੇ ਹਨ। ਇਸ ਸਬੰਧੀ ਕੈਨੇਡਾ ਇਸ ਲਿਸਟ ਵਿੱਚ ਟਾਪ ‘ਤੇ ਹੈ, ਜਿੱਥੇ 30 ਤੋਂਵੱਧ ਦੇਸ਼ਾਂ ਦੇ ਲੋਕ ਜਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਭਾਰਤੀ ਵੀ ਹਨ।
ਅਮਰੀਕਾ, ਆਸਟਰੇਲੀਆ ਅਤੇ ਕੈਨੇਡਾ ਵਰਗੇ 13 ਦੇਸ਼ਾਂ ਦੇ ਲੋਕਾਂ ਦੀ ਪਸੰਦ ਬਣ ਕੇ ਜਾਪਾਨ ਦੂਸਰੇ ਸਥਾਨ ‘ਤੇ ਹੈ ਅਤੇ ਤੀਸਰੇ ਸਥਾਨ ‘ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਪੇਨ ਨੂੰ 12 ਦੇਸ਼ਾਂ ਦੇ ਲੋਕਾਂ ਨੇ ਆਪਣੀ ਪਸੰਦ ਮੰਨਿਆ ਹੈ। ਰੇਮਿਟਿਲੀ ਦੇ ਬਿਜ਼ਨਸ ਮੈਨੇਜਰ ਜਾਓ ਮੈਕੇਂਜੀ ਦਾ ਕਹਿਣਾ ਹੈ, ‘ਲੋਕ ਬਿਹਤਰ ਨੌਕਰੀ, ਚੰਗੀ ਤਨਖਾਹ, ਕਵਾਲਿਟੀ ਆਫ ਲਾਈਫ ਲਈ ਦੂਜੇ ਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਘਰ ਚੰਗੇ ਪੈਸੇ ਭੇਜ ਸਕਣ। ਕੋਵਿਡ ਦੇ ਕਾਰਨ ਸਾਲ 2020 ਨੇ ਲੋਕਾਂ ਨੂੰ ਆਪਣੀ ਪਸੰਦ ਦਾ ਦੇਸ਼ ਫਿਰ ਚੁਣਨ ਦਾ ਮੌਕਾ ਦਿੱਤਾ ਹੈ। ਰੇਮਿਟਿਲੀ ਨੇ ਕਿਹਾ ਹੈ ਕਿ ਕੈਨੇਡਾ ਖੂਬਸੂਰਤ ਹੈ ਤੇ ਉਥੋਂ ਦੇ ਲੋਕ ਵੀ ਕਾਫੀ ਦੋਸਤਾਨਾ ਵਿਹਾਰ ਕਰਦੇ ਹਨ। ਇਸ ਦੇ ਇਲਾਵਾ ਨੌਕਰੀ ਵਿੱਚ ਚੰਗੀ ਤਨਖਾਹ ਵੀ ਕੈਨੇਡਾ ਲੋਕਾਂ ਦੀ ਪਸੰਦ ਵਾਲਾ ਦੇਸ਼ ਹੈ। ਸੰਸਥਾ ਨੇ ‘ਦੁਨੀਆ ਕਿੱਥੇ ਜਾਣਾ ਚਾਹੁੰਦੀ ਹੈ’ ਦੇ ਆਧਾਰ ‘ਤੇ ਇਹ ਰੈਂਕਿੰਗ ਦਿਤੀ ਹੈ ਇਸ ਵਿੱਚ ਜਰਮਨੀ ਚੌਥੇ ਸਥਾਨ ‘ਤੇ ਹੈ, ਜਦ ਕਿ ਕਤਰ ਪੰਜਵੇਂ ਸਥਾਨ ‘ਤੇ। ਛੇਵੇਂ ਸਥਾਨ ‘ਤੇ ਆਸਟਰੇਲੀਆ, ਸੱਤਵੇਂ ‘ਤੇ ਸਵਿੱਟਜ਼ਰਲੈਂਡ, ਪੁਰਤਗਾਲ ਅੱਠਵੇਂ ਅਤੇ ਨੌਵੇਂ ਸਥਾਨ ‘ਤੇ ਸਾਂਝੇ ਤੌਰ ‘ਤੇ ਅਮਰੀਕਾ ਅਤੇ ਬ੍ਰਿਟੇਨ ਹਨ।
ਰੇਮਿਟਿਲੀ ਦੇ ਮੈਪ ਦੇ ਅਨੁਸਾਰ, ਯੂਰਪ ਅਤੇ ਜਰਮਨੀ ਦੇ ਲੋਕ ਸਵਿੱਟਜ਼ਰਲੈਂਡ ਜਾਣਾ ਚਾਹੁੰਦੇ ਹਨ, ਸਪੇਨ ਦੇ ਲੋਕਾਂ ਦੀ ਪਸੰਦ ਫਰਾਂਸ ਹੈ। ਗ੍ਰੀਸ ਦੇ ਲੋਕ ਜਰਮਨੀ ਵਿੱਚ ਵੱਸਣਾ ਚਾਹੁੰਦੇ ਤੇਨਿਊਜ਼ੀਲੈਂਡ ਦੇ ਲੋਕ ਫਿਜ਼ੀ ਵਿੱਚ ਰਹਿਣਾ ਚਾਹੁੰਦੇ ਹਨ, ਜਦ ਕਿ ਫਿਜੀ ਦੇ ਨਿਊਜ਼ੀਲੈਂਡ ਵਿੱਚ। ਬਹੁਤੇ ਅਮਰੀਕੀ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਚਾਹੁੰਦੇ ਹਨ। ਜਾਪਾਨੀ ਲੋਕ ਬ੍ਰਿਟੇਨ ਨੂੰ ਬਿਹਤਰ ਮੰਨਦੇ ਹਨ, ਤਾਂ ਰੂਸੀ ਕਤਰ ਵਿੱਚ ਰਹਿਣਾ ਪਸੰਦ ਕਰਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

26/11 ਦੇ ਵਕਤ ਐਨ ਐਸ ਜੀ ਦੇ ਜਵਾਨਾਂ ਨੇ ਹੀ ਦੇਸ਼ ਦਾ ਮਾਣ ਬਚਾਇਆ ਸੀ

Published

on

NSG

ਗੁਰੂਗ੍ਰਾਮ, 26 ਨਵੰਬਰ – ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 12 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵੇਲੇ ਐਨ ਐਸ ਜੀ (ਰਾਸ਼ਟਰੀ ਸੁਰੱਖਿਆ ਗਾਰਡ) ਦੀ ਟੀਮ ਨੇ ਬਹਾਦਰੀ ਵਿਖਾਈ ਸੀ। ਟੀਮ ਕਮਾਂਡਰ ਮੇਜਰ ਉਨੀਕ੍ਰਿਸ਼ਨਨ ਦੇ ਸ਼ਹੀਦ ਹੋਣ ਪਿੱਛੋਂ ਵੀ ਜਾਂਬਾਜ਼ਾਂ ਦਾ ਹੌਸਲਾ ਘੱਟ ਨਹੀਂ ਹੋਇਆ ਸੀ, ਬਲਕਿ ਬਾਅਦ ਵਿੱਚ ਕੈਪਟਨ ਅਨਿਲ ਜਾਖੜ ਦੀ ਅਗਵਾਈ ਵਿੱਚ ਟੀਮ ਨੇ ਵੀਰਤਾ ਦਾ ਅਨੋਖਾ ਸਬੂਤ ਦਿੱਤਾ ਸੀ।
ਇਸ ਆਪਰੇਸ਼ਨ ਦੇ ਲਈ ਐਨ ਐਸ ਜੀ ਦੀ ਟੀਮ ਮਾਨੇਸਰ ਵਾਲੇ ਟਰੇਨਿੰਗ ਸੈਂਟਰ ਤੋਂ ਮੁੰਬਈ ਵਿੱਚ ਪਹੁੰਚੀ ਸੀ। ਸਪੈਸ਼ਲ ਏਅਰ ਕਰਾਫਟ ਦੇ ਪਹੁੰਚਦੇ ਸਾਰ ਹੀ ਉਸ ਨੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ, ਜੋ ਲਗਭਗ 60 ਘੰਟੇ ਚੱਲਿਆ ਸੀ। ਇਸ ਦੌਰਾਨ 9 ਅੱਤਵਾਦੀ ਮਾਰੇ ਗਏ ਅਤੇ ਇੱਕ ਅੱਤਵਾਦੀ ਅਜ਼ਮਲ ਕਸਾਬ ਜਿੰਦਾ ਫੜ ਲਿਆ ਗਿਆ ਸੀ। ਜਿਸ ਸਮੇਂ ਆਪਰੇਸ਼ਨ ਦੀ ਸੂਚਨਾ ਮਾਨੇਸਰ ਟਰੇਨਿੰਗ ਸੈਂਟਰ ਪਹੁੰਚੀ, ਕੈਪਟਨ ਅਨਿਲ ਜਾਖੜ ਪਾਲਮ ਵਿਹਾਰ ਇਲਾਕੇ ਵਿੱਚ ਆਪਣੇ ਘਰ ਵਿੱਚ ਸਨ। ਸੂਚਨਾ ਮਿਲਦੇ ਸਾਰ ਉਹ ਖਾਣੇ ਤੋਂ ਉਠ ਗਏ। ਮਾਤਾ-ਪਿਤਾ ਨੂੰ ਇਹ ਕਹਿ ਕੇ ਕੁਝ ਮਿੰਟਾਂ ਵਿੱਚ ਘਰ ਤੋਂ ਨਿਕਲ ਗਏ ਸਨ ਕਿ ਦੇਸ਼ ਦੇ ਲਈ ਬਹੁਤ ਵੱਡਾ ਕੰਮ ਕਰਨ ਦਾ ਸਮਾਂ ਆ ਗਿਆ ਹੈ। ਆਪਰੇਸ਼ਨ ਸ਼ੁਰੂ ਹੋਣ ਦੇ ਕੁਝ ਹੀ ਸਮੇਂ ਬਾਅਦ ਟੀਮ ਦੇ ਕਮਾਂਡਰ ਮੇਜਰ ਉਨੀਕ੍ਰਿਸ਼ਨਨ ਸ਼ਹੀਦ ਹੋ ਗਏ ਸਨ। ਇਸ ਦੇ ਬਾਅਦ ਟੀਮ ਦੀ ਅਗਵਾਈ ਕੈਪਟਨ ਜਾਖੜ ਨੇ ਕੀਤੀ ਸੀ।ਐਨ ਐਸ ਜੀ ਦੇ ਡਾਇਰੈਕਟਰ ਜਨਰਲ (ਡੀ ਜੀ) ਐਸ ਐਸ ਦੇਸਵਾਲ ਅਨੁਸਾਰ ਜਦ ਕਦੇ ਵੀ ਜ਼ਰੂਰਤ ਪਈ ਹੈ ਐਨ ਐਸ ਜੀ ਨੇ ਆਪਣਾ ਸਰਵਸ਼੍ਰੇਸ਼ਟ ਨਤੀਜਾ ਦਿੱਤਾ ਹੈ। ਮੁੰਬਈ ਆਪਰੇਸ਼ਨ ਹੋਵੇ ਜਾਂ ਕੋਈ ਹੋਰ, ਹਰ ਵਾਰ ਐਨ ਐਸ ਜੀ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ। ਇਹ ਫੋਰਸ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਤੇ ਕਿਸੇ ਵੀ ਸਥਿਤੀ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਦੇ ਸਮਰੱਥ ਹੈ।

Click Here To Read Latest Punjabi news

Continue Reading

ਰੁਝਾਨ