The Modi government has come up with a new ploy to end
Connect with us [email protected]

ਪੰਜਾਬੀ ਖ਼ਬਰਾਂ

ਮੋਦੀ ਸਰਕਾਰ ਨੇ ਖੇਤੀ ਸਬਸਿਡੀਆਂ ਖ਼ਤਮ ਕਰਨ ਦੀ ਨਵੀਂ ਚਾਲ ਚੱਲੀ

Published

on

modi

ਚੰਡੀਗ਼ੜ੍ਹ, 15 ਜੂਨ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਬੇਸ਼ਕ ਖੇਤੀ ਸਬਸਿਡੀਆਂ ਖ਼ਤਮ ਕਰਨ ਦਾ ਬਿਜਲੀ ਬਿੱਲ 2020 ਕਿਸਾਨ ਅੰਦੋਲਨ ਦੇ ਵਿਰੋਧ ਕਾਰਨ ਅੱਗੇ ਨਹੀਂ ਸੀ ਵਧਾ ਸਕੀ, ਪਰ ਉਸ ਨੇ ਕਿਸਾਨਾਂ ਦੀ ਖੇਤੀ ਸਬਸਿਡੀ ਖ਼ਤਮ ਕਰਨ ਲਈ ਇੱਕ ਹੋਰ ਪੈਂਤੜਾ ਲਿਆ ਅਤੇ ਇਸ ਵਾਰ ਰਾਜਾਂ ਨੂੰ ਲਾਲਚ ਦਿੱਤਾ ਹੈ।
ਇਸ ਸੰਬੰਧ ਵਿੱਚ ਰਾਜਾਂ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੇ ਨਵੀਂ ਯੋਜਨਾ ਤਹਿਤ ‘ਖੇਤੀ ਸਬਸਿਡੀ ਘਟਾਉ, ਵੱਧ ਕਰਜ਼ਾ ਪ੍ਰਾਪਤ ਕਰੋ’ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਸਰਕਾਰ ਨੂੰ ਵੀ ਏਦਾਂ ਦਾ ਪੱਤਰ ਲਿਖਿਆ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਰਾਜ ਪੂਰੀ ਖੇਤੀ ਸਬਸਿਡੀ ਖ਼ਤਮ ਕਰੇਗਾ, ਉਸ ਨੂੰ ਹੋਰ ਜ਼ਿਆਦਾ ਕਰਜ਼ਾ ਮਿਲ ਸਕੇਗਾ। ਖੇਤੀ ਸਬਸਿਡੀ ਘਟਾਉਣ ਨਾਲ ਖੇਤੀ ਟਿਊਬਵੈਲਾਂ ਉੱਤੇ ਮੀਟਰ ਲਾਉਣ ਤੇ ਸਬਸਿਡੀ ਦਾ ਪੈਸਾ ਸਿੱਧਾ ਕਿਸਾਨ ਦੇ ਖਾਤੇ ਵਿੱਚ ਪਾਉਣ ਦਾ ਸੁਝਾਅ ਵੀ ਰਾਜਾਂ ਨੂੰ ਦਿੱਤਾ ਗਿਆ ਹੈ। ਪੰਜਾਬ ਨੂੰ ਇਸ ਯੋਜਨਾ ਹੇਠ ਜੀ ਡੀ ਐਸ ਪੀ ਦੀ ਦਰ ਵਾਲੇ ਹਿਸਾਬ ਨਾਲ 32000 ਕਰੋੜ ਰੁਪਏ ਕਰਜ਼ਾ ਮਿਲ ਸਕਦਾ ਹੈ, ਪਰ ਪੰਜਾਬ ਇਸ ਤੋਂ ਵੱਧ ਤਿੰਨ ਗੁਣਾ ਰਾਸ਼ੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਵਾਸਤੇ ਦੇ ਰਿਹਾ ਹੈ, ਜਿਸ ਤੋਂ ਉਹ ਪਿੱਛੇ ਨਹੀਂ ਹਟ ਸਕਦਾ।
ਦੂਸਰੇ ਪਾਸੇ ਕੇਂਦਰ ਸਰਕਾਰ ਦੇ ਨਵੇਂ ਫ਼ਰਮਾਨ ਵਿਰੁੱਧ ਕਿਸਾਨ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਬਾਰੇ ਦਿੱਤੀ ਪ੍ਰਤੀਕਿਰਿਆ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਬਸਿਡੀਆਂ ਖ਼ਤਮ ਕਰਨ ਲਈ ਲੁਕਵੀਆਂ ਚਾਲਾਂ ਚੱਲ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚੜੁੰਨੀ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ ਕੱਕਾਜੀ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਊ ਕੋਹਾੜ ਅਤੇ ਹਨਨ ਮੌਲਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਵਿੱਤ ਮੰਤਰਾਲੇ ਨੇ ਉਨ੍ਹਾਂ ਰਾਜਾਂ ਉੱਤੇ ਸ਼ਰਤਾਂ ਠੋਸੀਆਂ ਹਨ, ਜਿਹੜੇ ਖੇਤੀਬਾੜੀ ਤੇ ਕਿਸਾਨਾਂ ਨੂੰ ਬਿਜਲੀ ਸਬਸਿਡੀਆਂ ਦੇ ਰਹੇ ਹਨ। ਇਸ ਨੀਤੀ ਨੇ ਰਾਜਾਂ ਦੀਆਂ ਸਰਕਾਰਾਂ ਨੂੰ ਖੇਤੀਬਾੜੀ ਸਮੇਤ ਕੁਝ ਸ਼ਰਤਾਂ ਅਤੇ ਕਾਰਗੁਜ਼ਾਰੀ ਦੇ ਆਧਾਰ ਉੱਤੇ ਵਾਧੂ ਉਧਾਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਕੋਰਿੰਗ ਪ੍ਰਣਾਲੀ ਵਿੱਚ ਉਨ੍ਹਾਂ ਰਾਜਾਂ ਨੂੰ ਵਧੇਰੇ ਪੁਆਇੰਟ ਦੇਣਾ ਸ਼ਾਮਲ ਹੈ, ਜਿਨ੍ਹਾਂ ਕੋਲ ਖੇਤੀਬਾੜੀ ਕੁਨੈਕਸ਼ਨਾਂ ਲਈ ਬਿਜਲੀ ਸਬਸਿਡੀ ਨਹੀਂ।
ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ 2020 ਦੇ ਡਰਾਫ਼ਟ ਵਿੱਚ ਸਬਸਿਡੀਆਂ ਖ਼ਤਮ ਕਰਨ ਦੀਆਂ ਅਜਿਹੀਆਂ ਤਜਵੀਜ਼ਾਂ ਹਨ। ਖੇਤੀ ਸਬਸਿਡੀ ਦੇ ਖ਼ਾਤਮੇ ਦਾ ਨਵਾਂ ਤਾਣਾ ਬੁਣਿਆ ਗਿਆ ਹੈ। ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ-2020 ਦਾ ਮੰਤਵ ਪੂਰਾ ਕਰਨ ਲਈ ਇਹ ਤਾਜ਼ਾ ਚਾਲ ਚੱਲੀ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਜ਼ਮੀਨ ਦਾ ਬਿਆਨਾ 26 ਲੱਖ ਰੁਪਏ ਲੈਕੇ ਰਜਿਸਟਰੀ ਨਹੀਂ ਕਰਾਈ

Published

on

land scam

ਭੋਗਪੁਰ, 31 ਜੁਲਾਈ – ਪਿੰਡ ਬਜਾਜ ਥਾਣਾ ਭੁਲੱਥ ਵਾਸੀ ਇੱਕ ਵਸਨੀਕ ਦੀ ਸ਼ਿਕਾਇਤ ਉੱਤੇ ਭੋਗਪੁਰ ਪੁਲਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਦੇ ਖ਼ਿਲਾਫ਼ 26 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਨੇ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਕਿਹਾ ਸੀ ਕਿ ਉਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਨਾਲ ਪ੍ਰਤੀ ਏਕੜ 18 ਲੱਖ ਰੁਪਏ ਦੇ ਹਿਸਾਬ 25 ਕਨਾਲ ਜ਼ਮੀਨ (ਤਿੰਨ ਏਕੜ ਇੱਕ ਕਨਾਲ) ਦਾ ਸੌਦਾ ਕੀਤਾ ਸੀ।ਇਸ ਜ਼ਮੀਨ ਦਾ ਬਿਆਨਾ ਅਗਸਤ 2020 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘ ਨੂੰ 19 ਲੱਖ ਰੁਪਏ ਆਪਣੇ ਬੈਂਕ ਖਾਤੇ ਰਾਹੀਂ ਤੇ ਇੱਕ ਲੱਖ ਨਗਦ ਕੁਲ 20 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ ਤੇ ਜ਼ਮੀਨ ਦੀ ਰਜਿਸਟਰੀ 15 ਅਪ੍ਰੈਲ 2021 ਨੂੰ ਕਰਾਉਣ ਦਾ ਇਕਰਾਰ ਕੁਲਵਿੰਦਰ ਸਿੰਘ ਨੇ ਕੀਤਾ ਸੀ। ਉਸ ਨੇ ਇਹ ਜ਼ਮੀਨ ਅਸਲ ਵਿੱਚ ਭੋਗਪੁਰ ਦੇ ਇੱਕ ਸਰਕਾਰੀ ਬੈਂਕ ਪਾਸ ਗਿਰਵੀ ਰੱਖ ਕੇ ਕਰਜ਼ਾ ਲਿਆ ਹੋਇਆ ਸੀ।ਕੁਲਵਿੰਦਰ ਸਿੰਘ ਨੇ ਬਿਆਨੇ ਵਜੋਂ ਲਈ ਰਕਮ ਨਾਲ ਇਸ ਜ਼ਮੀਨ ਉੱਤੇ ਲਿਆ ਕਰਜ਼ਾ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ। ਬਿਆਨਾ ਕਰਨ ਤੋਂ ਕੁਝ ਸਮੇਂ ਬਾਅਦ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਪਾਸੋਂ ਛੇ ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਸ਼ਿਕਾਇਤ ਕਰਤਾ ਨੇ ਸਤੰਬਰ 2020 ਵਿੱਚ ਦੋ ਲੱਖ ਰੁਪਏ ਬੈਂਕ ਰਾਹੀਂ ਅਤੇ ਚਾਰ ਲੱਖ ਰੁਪਏ ਨਗਦ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ, ਇਸ ਤਰ੍ਹਾਂ ਸ਼ਿਕਾਇਤ ਕਰਤਾ ਨੇ ਕੁਲ 26 ਲੱਖ ਰੁਪਏ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ ਤੇ ਬਾਕੀ ਰਕਮ ਜ਼ਮੀਨ ਦੀ ਰਜਿਸਟਰੀ ਵੇਲੇ ਕੁਲਵਿੰਦਰ ਸਿੰਘ ਨੂੰ ਦੇਣੀ ਸੀ। ਸ਼ਿਕਾਇਤ ਕਰਤਾ ਬਿਆਨੇ ਦੀ ਤੈਅ ਮਿਤੀ ਅਨੁਸਾਰ 15 ਅਪ੍ਰੈਲ 2021 ਨੂੰ ਸਬ ਰਜਿਸਟਰਾਰ ਭੋਗਪੁਰ ਦੇ ਦਫ਼ਤਰ ਗਿਆ, ਪਰ ਕੁਲਵਿੰਦਰ ਸਿੰਘ ਨਹੀਂ ਆਇਆ। ਸ਼ਿਕਾਇਤ ਕਰਤਾ ਨੇ ਵਕੀਲ ਰਾਹੀਂ ਕੁਲਵਿੰਦਰ ਸਿੰਘ ਨੂੰ ਨੋਟਿਸ ਭੇਜ ਕੇ 6 ਮਈ 2021 ਨੂੰ ਸਵੇਰੇ ਸਬ ਰਜਿਸਟਰਾਰ ਦਫ਼ਤਰ ਵਿੱਚ ਆ ਕੇ ਆਪਣੀ ਬਾਕੀ ਰਹਿੰਦੀ ਰਕਮ ਵਸੂਲ ਕਰਕੇ ਜ਼ਮੀਨ ਦੀ ਰਜਿਸਟਰੀ ਉਸ ਦੇ ਹੱਕ ਵਿੱਚ ਕਰਾਉਣ ਲਈ ਕਿਹਾ, ਪਰ ਕੁਲਵਿੰਦਰ ਸਿੰਘ ਹਾਜ਼ਰ ਨਹੀਂ ਹੋਇਆ। ਇਸ ਦੇ ਬਾਅਦ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਸਨ, ਜਿਸ ਦੀ ਜਾਂਚ ਡੀ ਐੱਸ ਪੀ ਜਲੰਧਰ ਨੂੰ ਸੌਂਪੀ ਗਈ। ਉਨ੍ਹਾਂ ਨੇ ਸਾਰੇ ਕੇਸ ਦੀ ਜਾਂਚ ਕਰਨ ਪਿੱਛੋਂ ਆਪਣੀ ਰਿਪੋਰਟ ਵਿੱਚ ਸ਼ਿਕਾਇਤ ਕਰਤਾ ਵੱਲੋਂ ਕੁਲਵਿੰਦਰ ਸਿੰਘ ਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ ਅਤੇ ਥਾਣਾ ਭੋਗਪੁਰ ਨੂੰ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬੁੱਟਰਾਂ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।

Continue Reading

ਪੰਜਾਬੀ ਖ਼ਬਰਾਂ

ਕੋਵਿਡ ਟੀਕੇ ਲਾਉਣ ਗਈ ਟੀਮ ਪਿੰਡ ਵਾਲਿਆਂ ਨੇ ਬੰਦੀ ਬਣਾ ਲਈ

Published

on

Covid-Vaccine

ਮਾਹਿਲਪੁਰ, 31 ਜੁਲਾਈ – ਥਾਣਾ ਮਹਿਲਪੁਰ ਦੇ ਪਿੰਡ ਮਹਿੰਗਰੋਵਾਲ ਵਿਖੇ ਪ੍ਰਾਇਮਰੀ ਹੈੱਲਥ ਸੈਂਟਰ (ਪੀ ਐਚ ਸੀ) ਪਾਲਦੀ ਹੇਠਲੇ ਹਸਪਤਾਲ ਪਿੰਡ ਟੂਟੋਮਜ਼ਾਰਾ ਤੋਂ ਸਿਹਤ ਵਿਭਾਗ ਦੀ ਕੋਰੋਨਾ ਦੇ ਟੀਕੇ ਲਾਉਣ ਗਈ ਟੀਮ ਨੂੰ ਨੇੜਲੇ ਪਿੰਡ ਵਿੱਚ ਕੁਝ ਲੋਕਾਂ ਨੇ ਬੰਦੀ ਬਣਾ ਲਿਆ, ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦੀ ਸਿ਼ਕਾਇਤ ਉੱਤੇ ਪੁਲਸ ਨੇ ਮੌਕੇਉੱਤੇ ਜਾ ਕੇ ਛੁਡਵਾਇਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਸਤਵਿੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਸ ਖ਼ਾਸ ਗੰਭੀਰ ਨਹੀਂ ਸੀ। ਪਿੰਡ ਵਾਸੀ ਸਿਰਫ਼ ਪਿੰਡ ਵਾਲਿਆਂ ਨੂੰ ਟੀਕੇ ਲਵਾਉਣਾ ਚਾਹੁੰਦੇ ਸਨ। ਪੁਲਸ ਮੌਕੇ ਵਿੱਚ ਪਹੁੰਚ ਗਈ ਸੀ, ਕੋਈ ਖਾਸ ਗੱਲ ਨਹੀਂ ਹੋਈ। ਪਤਾ ਲੱਗਾ ਹੈ ਕਿ ਡਾ. ਰਾਮ ਗੋਪਾਲ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸਿਵਲ ਸਰਜਨ ਹੁਸ਼ਿਆਰਪੁਰ, ਐਸ ਡੀ ਐਮ ਗੜ੍ਹਸ਼ੰਕਰ ਤੇ ਹੋਰ ਜ਼ਿਲ੍ਹਾ ਉਚ ਅਧਿਕਾਰੀਆਂ ਨੂੰ ਲਿਖੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਅਧੀਨ ਕਰਮਚਾਰੀ ਕੁਸ਼ਲਿੱਆ ਤੇ ਹੋਰਨਾਂ ਕਰਮਚਾਰੀਆਂ ਨਾਲ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਮਹਿੰਗਰੋਵਾਲ ਵਿਖੇ ਟੀਕਾਕਰਨ ਕਰਨ ਲਈ ਗਏ ਸਨ।ਉਨ੍ਹਾਂ ਹਾਲੇ 20-25 ਲੋਕਾਂ ਦਾ ਟੀਕਾਕਰਨ ਕੀਤਾ ਸੀ ਤਾਂ ਉਥੇ ਪਿੰਡ ਦੇ ਕੁਝ ਵਿਅਕਤੀ ਆ ਗਏ ਜਿਨ੍ਹਾਂ ਵਿੱਚ ਇੱਕ ਸਾਬਕਾ ਸਰਪੰਚ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਕੇ ਆਪਣੇ ਚਹੇਤਿਆਂ ਦੇ ਟੀਕੇ ਲਾਉਣ ਦੇ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਕਿਹਾ ਕਿ ਇਹ ਟੀਕਾ ਬਿਨਾਂ ਪੱਖਪਾਤ ਦੇ ਕੋਈ ਵੀ ਲਵਾ ਸਕਦਾ ਹੈ ਤਾਂ ਉਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਉਥੋਂ ਕੈਂਪ ਬੰਦ ਕਰਨ ਲਈ ਕਿਹਾ। ਉਹ ਡਰਦੇ ਕੰਮ ਕੈਂਪ ਬੰਦ ਕਰਨ ਲੱਗੇ ਸਨ ਤਾਂ ਉਕਤ ਲੋਕਾਂ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਆਪਣੇ ਚਹੇਤਿਆਂ ਦੇ ਟੀਕੇ ਲਵਾਉਣੇ ਤੇ ਆਪਣੇ ਢੰਗ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਟੀਕੇ ਲੱਗਣ ਪਿੱਛੋਂ ਉਹ ਲੋਕ ਉਨ੍ਹਾਂ ਨੂੰ ਬੰਦੀ ਬਣਾ ਕੇ ਬਾਹਰੋਂ ਤਾਲਾ ਲਾ ਕੇ ਚਲੇ ਗਏ। ਡੇਢ ਕੁ ਘੰਟੇ ਬਾਅਦ ਉਨ੍ਹਾਂ ਆਪਣੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਮਾਹਿਲਪੁਰ ਪੁਲਸ ਨੇ ਉਨ੍ਹਾਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਬੇਅਦਬੀ ਕਾਂਡ:ਡੇਰਾ ਪੇ੍ਰਮੀਆਂ ਦੀ ਜ਼ਮਾਨਤ ਦੀ ਸੁਣਵਾਈ ਚਾਰ ਅਗਸਤ ਤੱਕ ਮੁਲਤਵੀ

Published

on

guru saroop sahib

ਕੋਟਕਪੂਰਾ, 31 ਜੁਲਾਈ – ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰਨ ਦੇ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ(ਐਸ ਆਈ ਟੀ) ਵੱਲੋਂ ਗ਼੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਵੱਲੋਂ ਐਡੀਸ਼ਨਲ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਚਲਦੇ ਕੇਸ ਦੇ ਦੌਰਾਨ ਜ਼ਮਾਨਤਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਡੇਰਾ ਪ੍ਰੇਮੀਆਂ ਦੀ ਅਰਜ਼ੀਉੱਤੇ ਪੰਜਾਬ ਸਰਕਾਰ ਅਤੇ ਐਸ ਆਈ ਟੀ ਨੂੰ ਨੋਟਿਸ ਜਾਰੀ ਕਰ ਕੇ ਹਦਾਇਤ ਕੀਤੀ ਸੀ ਕਿ ਕੇਸ ਨਾਲ ਲੋੜੀਂਦਾ ਰਿਕਾਰਡ 30 ਜੁਲਾਈ ਨੂੰ ਪੇਸ਼ ਕੀਤਾ ਜਾਵੇ, ਪਰ ਕੱਲ੍ਹ ਹੇਠਲੀ ਅਦਾਲਤਾ ਦਾ ਰਿਕਾਰਡ ਪੇਸ਼ ਨਾ ਕਰਨਕਰ ਕੇ ਅਗਲੀ ਤਰੀਕ ਚਾਰ ਅਗਸਤ ਤੱਕ ਮੁਲਤਵੀ ਕੀਤੀ ਗਈ ਹੈ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਆਈ ਜੀ ਬਾਰਡਰ ਰੇਂਜ ਐਸ ਪੀ ਐਸ ਪਰਮਾਰ ਨੂੰ ਇਸ ਐੱਸ ਆਈ ਟੀ ਦਾ ਮੁੱਖੀ ਨਿਯੁਕਤ ਕੀਤਾ ਹੈ, ਜਿਸ ਨੇ ਪੜਤਾਲ ਪਿੱਛੋਂ ਛੇ ਡੇਰਾ ਪ੍ਰੇਮੀਆਂ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਨ੍ਹਾਂ ਡੇਰਾ ਪੇ੍ਰਮੀਆਂ ਪ੍ਰਦੀਪ ਕੁਮਾਰ ਤੇ ਨਿਸ਼ਾਨ ਸਿੰਘ ਵੱਲੋਂ ਅਦਾਲਤ ਤੋਂ ਚਲਦੇ ਮੁਕੱਦਮੇ ਤੱਕ ਜ਼ਮਾਨਤ ਵਿੱਚ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸਕੇਸ ਵਿੱਚ ਸੰਨੀ ਕੰਡਾ, ਰਣਜੀਤ ਭੋਲਾ, ਬਲਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਦੀ ਜ਼ਮਾਨਤ ਅਰਜੀਦਾ ਫ਼ੈਸਲਾ ਚਾਰ ਅਗਸਤ ਨੂੰ ਸੁਣਾਇਆ ਜਾਵੇਗਾ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca