The mobilization in the Congress party against Capt Amarinder intensified
Connect with us [email protected]

ਰਾਜਨੀਤੀ

ਕੈਪਟਨ ਅਮਰਿੰਦਰ ਦੇ ਖਿਲਾਫ਼ ਕਾਂਗਰਸ ਪਾਰਟੀ ਵਿੱਚ ਲਾਮਬੰਦੀ ਹੋਰ ਤਿੱਖੀ ਹੋਈ

Published

on

Captian-Amrinder-Singh

ਪੰਜ ਮੰਤਰੀਆਂ, 7 ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰ ਵੱਲੋਂ ਮੀਟਿੰਗ
ਚੰਡੀਗੜ੍ਹ, 18 ਮਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਕਈ ਮੰਤਰੀ, ਵਿਧਾਇਕ ਅਤੇ ਪਾਰਲੀਮੈਂਟ ਮੈਂਬਰ ਖੁਲ੍ਹ ਕੇ ਲਾਮਬੰਦ ਹੋਣ ਲੱਗੇ ਹਨ।ਅੱਜ ਮੰਗਲਵਾਰ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਇੱਕ ਦਰਜਨ ਦੇ ਕਰੀਬ ਕਾਂਗਰਸੀ ਨੇਤਾਵਾਂ ਨੇ ਏਦਾਂ ਦੀ ਇੱਕ ਬੈਠਕ ਕੀਤੀ ਹੈ, ਜਿਸ ਬਾਰੇ ਕਿਹਾ ਗਿਆ ਹੈ ਕਿ ਓਥੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ 5 ਕੈਬਨਿਟ ਮੰਤਰੀ, ਪਰਗਟ ਸਿੰਘ ਸਮੇਤ 7 ਵਿਧਾਇਕ ਤੇ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਸਨ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਏਦਾਂ ਦੀ ਲਾਮਬੰਦੀ ਦੇਖੀ ਗਈ ਸੀ, ਜਦੋਂ 7 ਮੰਤਰੀਆਂ ਨੇ ਮੁੱਖ ਮੰਤਰੀ ਦਾ ਸਮਰਥਨ ਕੀਤਾ ਸੀ ਅਤੇ ਮੰਤਰੀ ਬ੍ਰਹਮਾ ਮਹਿੰਦਰਾ, ਸਾਧੂ ਸਿੰਘ ਧਰਮਸ਼ੋਤ, ਸੁੰਦਰ ਸ਼ਿਆਮ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਵਿਜੇਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਬਿਆਨ ਜਾਰੀ ਕਰਕੇ ਕਾਂਗਰਸ ਹਾਈਕਮਾਨ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਸਪੈਂਡ ਕਰਨ ਦੇ ਲਈ ਕਿਹਾ ਸੀ।ਇਸ ਵਾਰੀ ਪੰਜਾਬ ਕਾਂਗਰਸ ਦਾ ਇਕ ਧੜਾ ਸਿੱਧੇ ਤੌਰ ਉੱਤੇ ਮੁੱਖ ਮੰਤਰੀ ਖਿਲਾਫ਼ ਡਟ ਗਿਆ ਹੈ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਬੈਠਕ ਵਿੱਚ ਆਏ ਇਨ੍ਹਾਂ ਨੇਤਾਵਾਂ ਨੇ ਪੰਜਾਬ ਦੀਆਂ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਨੂੰ ਮੰਦਭਾਗਾ ਦੱਸ ਕੇ ਸਾਰਿਆਂ ਨੇ ਇਕਸੁਰ ਵਿਚ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਨਿੱਜੀ ਵਿਰੋਧ ਦੀ ਆਵਾਜ਼ ਦਬਾਉਣ ਲਈ ਗਲਤ ਹਥਕੰਡੇ ਵਰਤਦੇ ਹਨ। ਉਨ੍ਹਾ ਕਿਹਾ: ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂਵਿਰੁੱਧ ਵਿਜੀਲੈਂਸ ਜਾਂਚ ਚਾਲੂ ਕਰਾਈ, ਫਿਰ ਨਵਜੋਤਸਿੱਧੂ ਦੇ ਕਰੀਬੀ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਨੇ ਫ਼ੋਨ ਉੱਤੇ ਧਮਕੀ ਦਿੱਤੀ ਤੇ ਇਸੇ ਲੜੀ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਨੇ ਤਿੰਨ ਸਾਲ ਪੁਰਾਣੇ ਕੇਸ ਵਿਚਮੰਤਰੀ ਚਰਨਜੀਤ ਸਿੰਘ ਚੰਨੀਖਿਲਾਫ਼ ਅਚਾਨਕ ਨੋਟਿਸ ਜਾਰੀ ਕਰ ਦਿੱਤਾ। ਇਸ ਤੋਂ ਬਿਨਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਜੇਲਾਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਬਾਰੇ ਪੁਲਸ ਜਾਂਚ ਦੀ ਚਰਚਾਚਲਾਈ ਗਈ ਹੈ। ਇਸ ਘਟਨਾਕ੍ਰਮ ਨੂੰ ਗੰਭੀਰ ਦੱਸ ਕੇ ਇਨ੍ਹਾਂ ਨੇਤਾਵਾਂ ਨੇਕਿਹਾ ਕਿ ਜੇ ਕਾਂਗਰਸ ਏਦਾਂ ਬਦਲੇ ਦੀ ਭਾਵਨਾ ਤੋਂ ਪ੍ਰੇਰਤ ਹੋ ਜਾਵੇਗੀ ਤਾਂ ਪੰਜਾਬ ਵਿਚ ਹਾਲਾਤ ਵਿਸਫੋਟਕ ਹੋਣਗੇ, ਜਿਸ ਦਾ ਖਾਮਿਆਜ਼ਾ ਕਾਂਗਰਸ ਨੂੰ 2022 ਵਿੱਚ ਹੋ ਰਹੀਆਂ ਵਿਧਾਨਸਭਾ ਚੋਣਾਂ ਵਿਚ ਆਸ ਤੋਂ ਵੱਧ ਬੁਰੀ ਤਰ੍ਹਾਂ ਭੁਗਤਣਾ ਪੈ ਸਕਦਾ ਹੈ।
ਪੰਜਾਬ ਕਾਂਗਰਸ ਦੀ ਇਸ ਪਾਟੋਧਾੜ ਬਾਰੇ ਕਾਂਗਰਸ ਹਾਈਕਮਾਨ ਨੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਤਾ ਲੱਗਾ ਹੈ ਕਿ ਹਾਈ ਕਮਾਨ ਦੇ ਦਖਲ ਉੱਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਰੱਖੀ ਹੋਈ ਪ੍ਰੈੱਸ ਕਾਨਫਰੰਸ ਟਾਲ ਦਿੱਤੀ ਸੀ। ਚੰਨੀ ਨੇ ਪੰਜਾਬ ਮਹਿਲਾ ਕਮਿਸ਼ਨ ਵਾਲੇ ਕੇਸ ਵਿਚ ਪ੍ਰੈੱਸ ਕਾਨਫਰੰਸ ਕਰਨੀ ਸੀ, ਪਰ ਹਾਈ ਕਮਾਨ ਦੇ ਕਹੇ ਉੱਤੇ ਪੰਜਾਬ ਕਾਂਗਰਸ ਦੇ ਕੇਂਦਰ ਵੱਲੋਂ ਇੰਚਾਰਜ ਹਰੀਸ਼ ਰਾਵਤ ਨੇ ਚਰਨਜੀਤ ਸਿੰਘ ਚੰਨੀ ਦੇ ਘਰ ਚੱਲਦੀ ਬੈਠਕ ਵਿਚ ਸ਼ਾਮਲ ਵਿਧਾਇਕਾਂ ਤੇ ਮੰਤਰੀਆਂ ਨਾਲ ਗੱਲ ਕੀਤੀ ਤੇ ਕਿਹਾ ਕਿ ਹਾਈਕਮਾਨ ਸਭ ਕੁਝ ਤੋਂ ਜਾਣੂ ਹੈ ਅਤੇ ਅਗਲੇ ਦਿਨਾਂ ਵਿਚ ਉਹ ਖੁਦ ਪੰਜਾਬ ਆਉਣਗੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਖੁਦ ਮੌਜੂਦਾ ਹਾਲਾਤ ਤੋਂਚਿੰਤਤ ਹਨ। ਇਸ ਉੱਤੇ ਚੰਨੀ ਦੇ ਘਰ ਬੈਠਕ ਵਿਚਲੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਉਹ ਛੇਤੀ ਪੰਜਾਬ ਆ ਕੇ ਪੂਰੀਹਾਲਤ ਵੇਖਣ। ਇਨ੍ਹਾਂ ਨੇਤਾਵਾਂ ਨੇ ਰਾਵਤ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਵੱਖ-ਵੱਖਮਿਲਣ ਤਾਂ ਕਿ ਪੰਜਾਬ ਵਿਚ ਕਾਂਗਰਸ ਦੀ ਮੌਜੂਦਾ ਜ਼ਮੀਨੀ ਹਕੀਕਤ ਪਤਾ ਲੱਗ ਸਕੇ। ਕਾਂਗਰਸੀ ਨੇਤਾਵਾਂ ਨੇ ਰਾਵਤ ਨੂੰ ਕਿਹਾ ਕਿ ਅਗਲੀਆਂ ਵਿਧਾਨਸਭਾ ਚੋਣਾਂ ਦੇ ਕੰਢੇ ਪੁੱਜ ਕੇ ਪੰਜਾਬ ਦੇ ਹਾਲਾਤ ਵਿਗੜਨ ਤੋਂ ਬਚਾਉਣ ਲਈ ਹਾਈਕਮਾਨ ਨੂੰ ਦਖਲ ਦੇਣਾ ਚਾਹੀਦਾ ਹੈ।

Read More Latest Politics News

ਰਾਜਨੀਤੀ

ਕਾਂਗਰਸ ਐੱਮ ਪੀ ਰਵਨੀਤ ਬਿੱਟੂ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਅੱਗੇ ਪੇਸ਼

Published

on

Ravneet Singh Bittu

ਚੰਡੀਗੜ੍ਹ, 21 ਜੂਨ, – ਪੰਜਾਬ ਵਿਧਾਨ ਸਭਾ ਦੀਆਂ ‘ਪਵਿੱਤਰ ਸੀਟਾਂ’ ਵਾਲੇ ਸ਼ਬਦ ਵਰਤਣਵਾਲੇ ਮੁੱਦੇ ਉੱਤੇ ਅਨੁਸੂਚਿਤ ਜਾਤੀ ਵਰਗ ਦੇ ਨਿਸ਼ਾਨੇ ਉੱਤੇ ਆਏ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਸੋਮਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ। ਕਮਿਸ਼ਨ ਨੇਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਨ ਪਿੱਛੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਆਪਣਾ ਲਿਖਤੀ ਜਵਾਬ ਪੇਸ਼ ਕਰਨ ਲਈ ਕਿਹਾ ਹੈ।
ਅੱਜ ਸੋਮਵਾਰ ਨੂੰ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੇ ਮੈਂਬਰਾਂ ਨੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਿਆ। ਇਸ ਪਿੱਛੋਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਪੇਸ਼ੀ ਦੌਰਾਨ ਬਿੱਟੂਨੇ ਕਿਹਾ ਹੈ ਕਿ ਉਨ੍ਹਾਂ ਦਾ ਕਦੀ ਵੀ ਏਦਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗ਼ਲਤ ਭਾਵਨਾ ਵਾਲਾ ਬਿਆਨ ਦੇਣ ਤੇ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ, ਜਿਸ ਉੱਤੇ ਕਮਿਸ਼ਨ ਨੇ ਉਨ੍ਹਾਂ ਨੂੰ ਦੋ ਦਿਨਾਂ ਵਿਚ ਆਪਣਾ ਪੱਖ ਲਿਖਤੀ ਤੌਰ ਉੱਤੇ ਪੇਸ਼ ਕਰਨ ਲਈ ਹੁਕਮ ਦਿੱਤੇ ਹਨ।ਵਰਨਣ ਯੋਗ ਹੈ ਕਿ ਕਮਿਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਲੋਕ ਸਭਾ ਮੈਂਬਰ ਇਸ ਕਮਿਸ਼ਨ ਅੱਗੇ ਪੇਸ਼ ਹੋਇਆ ਹੈ।
ਦੂਸਰੇ ਪਾਸੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਨੇ ਸੋਮਵਾਰ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਪੁਲਿਸ ਪ੍ਰਸ਼ਾਸਨ ਨੂੰ ਰਵਨੀਤ ਸਿੰਘ ਬਿੱਟੂਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਸ਼ਿਕਾਇਤਾਂ ਦਿੱਤੀਆਂ ਹਨ। ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਬਸਪਾ ਦਾ ਅਕਾਲੀ ਦਲ ਨਾਲ ਸਮਝੌਤਾ ਹੋਣ ਮਗਰੋਂ ਬਿੱਟੂ ਨੇ ਬਸਪਾ ਦੇ ਹਿੱਸੇ ਆਈਆਂ ਸੀਟਾਂ ਬਾਰੇ ਗ਼ਲਤ ਬਿਅਨਬਾਜ਼ੀ ਕੀਤੀ ਸੀ।

Read More Political News Today

Continue Reading

ਰਾਜਨੀਤੀ

ਨਵਜੋਤ ਸਿੱਧੂ ਦਾ ਅਮਰਿੰਦਰ ਸਿੰਘ ਉੱਤੇਨਵਾਂ ਹਮਲਾ, ‘ਕੈਪਟਨ ਰੋਜ਼ ਝੂਠ ਬੋਲਦੈ’

Published

on

navjot-sidhu

ਨਵੀਂ ਦਿੱਲੀ, 21 ਜੂਨ, – ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚਲੀ ਹਲਚਲ ਸ਼ਾਂਤ ਨਹੀਂ ਹੋ ਰਹੀ। ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਚੁੱਪ ਰਹਿਣ ਪਿੱਛੋਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।ਅੱਜ ਸਿੱਧੂ ਨੇ ਕਹਿ ਦਿੱਤਾ ਕਿ ‘ਕੈਪਟਨ ਰੋਜ਼ ਝੂਠ ਬੋਲਦਾ ਹੈ।’ ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਸਿਸਟਮ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ। ਇਸ ਲਈ ਮੈਂ ਰਾਜ ਦੇ ਸਿਸਟਮ ਵਿਚ ਤਬਦੀਲੀ ਚਾਹੁੰਦਾ ਹਾਂ।’
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਵਾਦ ਹੱਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਮੰਨਿਆ ਹੈ ਕਿ ਇਹ ਵਿਵਾਦ ਖਤਮ ਕਰਨਾ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਰੱਦ ਕੀਤੇਕਿ ਉਹ ਪੰਜਾਬ ਦਾ ਉਪ ਮੁੱਖ ਮੰਤਰੀ ਬਣਨਾ ਚਾਹੁੰਦਾ ਹੈਤੇ ਗ੍ਰਹਿ ਮੰਤਰਾਲਾ ਲੈਣਾ ਚਾਹੁੰਦਾ ਹੈ।ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਉਹ ਬਕਵਾਸ ਕਰਦੇ ਹਨ। ਰੋਜ਼ ਝੂਠ ਬੋਲਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਮੇਰੀ ਮੁਲਾਕਾਤ ਦਾ ਜਿ਼ਕਰ ਕੀਤਾ। ਕੀ ਉਨ੍ਹਾਂ ਨੇ ਸਾਬਤ ਕੀਤਾ ਕਿ ਮੈਂ ਡਿਪਟੀਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ? ਉਹ ਕਿਹੜੀਆਂ ਮੂਰਖ ਗੱਲਾਂ ਕਰਦੇ ਹਨ? ਉਨ੍ਹਾਂ ਨੂੰ ਅਸਲ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ।’ ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਰਾਜਨੀਤਿਕ ਟੀਚਾ ਕੀ ਹੈ ਤਾਂ ਸਿੱਧੂ ਨੇ ਕਿਹਾ, ‘ਮੇਰੇ ਰਾਜਨੀਤਿਕ ਜੀਵਨ ਦਾ ਉਦੇਸ਼ ਇਕ ਸਿਸਟਮ ਦਾ ਪਾਲਣ ਕਰਨਾ ਤੇ ਇਸ ਨੂੰ ਬਦਲਣਾ ਹੈ। ਇਸ ਸਮੇਂ ਦੋ ਸ਼ਕਤੀਸ਼ਾਲੀ ਪਰਿਵਾਰ ਪੰਜਾਬ ਕੰਟਰੋਲ ਕਰ ਰਹੇ ਹਨ। ਉਹ ਰਾਜ ਦੇ ਹਿੱਤਾਂ ਨੂੰ ਤਬਾਹ ਕਰ ਰਹੇ ਹਨ ਤੇ ਆਪਣੇ ਸਵਾਰਥਾਂ ਲਈ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਭ ਕੁਝ ਕਾਬੂ ਕੀਤਾ ਹੈ, ਮੇਰੀ ਉਸ ਸਿਸਟਮ ਦੇ ਵਿਰੁੱਧਲੜਾਈ ਹੈ।’ ਸਿੱਧੂ ਨੇ ਦੋਸ਼ ਲਾਇਆ ਕਿ ‘ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਤੇ ਤੁਹਾਨੂੰ ਸਿਸਟਮ ਵਿਚ ਕੰਮ ਕਰਨ ਦੀ ਆਗਿਆ ਕੌਣ ਦਿੰਦਾ ਹੈ? ਵਿਧਾਇਕ ਦਾ ਮੁੱਲ ਕੀ ਹੈ? ਵਿਧਾਇਕ ਕੀ ਚਾਹੁੰਦਾ ਹੈ? ਸਿਸਟਮ ਬਰਬਾਦ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਗਿਰਵੀ ਰੱਖ ਲਿਆ ਹੈ। ਤੁਸੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਰਾਸ਼ਟਰਪਤੀ ਰਾਹੁਲ ਗਾਂਧੀ ਨਾਲ ਗੱਲ ਕਰ ਸਕਦੇ ਹੋ। ਉਨ੍ਹਾਂ ਨੇ ਕੀ ਕੀਤਾ? ਮੈਂ ਉਹੀ ਜਵਾਬ ਦੇ ਸਕਦਾ ਹਾਂ, ਜੋ ਮੇਰੇ ਹੱਥ ਵਿੱਚ ਹੈ।’ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ 78 ਵਿਧਾਇਕ ਹਨ, ਜਦੋਂ ਪੁੱਛਿਆ ਗਿਆ ਕਿ ਕੈਪਟਨ ਨੇ ਕਿਹਾ ਹੈ ਕਿ ਸਿੱਧੂ ਮੇਰੇ ਪੁੱਤਰ ਵਾਂਗ ਹੈ ਤਾਂ ਜਵਾਬ ਵਿਚ ਸਿੱਧੂ ਨੇ ਕਿਹਾ, ‘ਤੁਸੀਂ ਕਿਸੇ ਵਿਅਕਤੀ ਦਾ ਅਪਮਾਨ ਕਰੋ, ਉਸ ਨੂੰ ਹਟਾ ਦਿਓ ਤੇ ਫਿਰ ਉਸ ਨੂੰ ਬਾਹਰ ਸੁੱਟ ਦਿਉ, ਕਿਉਂਕਿ ਉਹ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਤੁਸੀਂ ਉਸ ਨੂੰ ਆਪਣੀ ਅਸੁਰੱਖਿਆ ਵਾਂਗ ਵੇਖਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਉਹ ਤੁਹਾਡਾ ਪੁੱਤਰ ਹੈ।’

Read More Political News Today

Continue Reading

ਰਾਜਨੀਤੀ

ਪ੍ਰਤਾਪ ਬਾਜਵਾ ਨੇ ਫ਼ਤਿਹਜੰਗ ਤੇ ਪਾਂਡੇ ਨੂੰ ਪੁੱਤਰਾਂ ਦੀ ਤਰਸ ਆਧਾਰਤ ਨੌਕਰੀ ਛੱਡਣ ਲਈ ਕਿਹਾ

Published

on

MP Partap Singh Bajwa

ਚੰਡੀਗੜ੍ਹ, 21 ਜੂਨ, – ਪਾਰਲੀਮੈਂਟ ਦੇ ਕਾਂਗਰਸੀ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਛੋਟੇ ਭਰਾ ਤੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਨੂੰ ਕਿਹਾ ਹੈ ਕਿ ਉਹ ਆਪਣੇਪੁੱਤਰਾਂ ਨੂੰ ਦਿੱਤੀ ਗਈ ਤਰਸ ਆਧਾਰਤ ਨੌਕਰੀ ਛੱਡ ਦੇਣ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੇ ਤਰਸ ਆਧਾਰ ਉੱਤੇਜਿਵੇਂ ਨੌਕਰੀ ਦਿੱਤੀ ਹੈ, ਉਹ ਛੱਡ ਦੇਣੀ ਚਾਹੀਦੀ ਹੈ ਅਤੇ ਲੋਕਾਂ ਵਿੱਚ ਇਸ ਕਾਰਨ ਵਿਵਾਦ ਨਹੀਂ ਵਧਾਉਣਾ ਚਾਹੀਦਾ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਹਿ ਚੁੱਕੇ ਸਾਬਕਾ ਮੰਤਰੀ ਜੋਗਿੰਦਰ ਪਾਲ ਪਾਂਡੇ ਪੰਜਾਬ ਦੇ ਹਰਦਿਲ ਅਜੀਜ ਨੇਤਾ ਸਨ, ਜਿਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬ ਦੇ ਲੋਕਾਂ ਅਤੇ ਪੰਜਾਬੀਅਤ ਦੀ ਨਿਸਵਾਰਥ ਵਿਲੱਖਣ ਸੇਵਾ ਕੀਤੀ ਅਤੇ ਰਾਜ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹੇ ਸਨ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨੌਕਰੀ ਦੀ ਪੇਸ਼ਕਸ਼ ਛੱਡਣਾ ਵਿੱਛੜੇ ਹੋਏ ਦੋਵਾਂ ਨੇਤਾਵਾਂ ਦੀਆਂ ਯਾਦਾਂ ਦਾ ਸਨਮਾਨ ਕਰਨ ਦਾ ਬਿਹਤਰੀਨ ਢੰਗ ਹੋਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca