The message of sticking to the truth- Hardeep Singh
Connect with us [email protected]

ਰਚਨਾਵਾਂ ਨਵੰਬਰ 2020

ਸੱਚ ਤੇ ਡਟੇ ਰਹਿਣ ਦਾ ਸੁਨੇਹਾ

Published

on

punjabi poetry

ਉਠਾ ਦਿੱਤੀ ਉਂਗਲ
ਲਾ ਦਿੱਤਾ ਨਾਅਰਾ
ਕਿ ਮੈਂ ਹੀ ਹਾਂ ‘ਅੱਲ੍ਹਾ’
ਲੋਕ ਕਰ ਨਾ ਸਕੇ ਬਰਦਾਸ਼ਤ
ਤੇ ਕਰ ਦਿੱਤਾ ਸ਼ਹੀਦ
ਸੱਚ ਦਾ ਸੁਨੇਹਾ ਦੇਣ ਵਾਲੇ ਮਨਸੂਰ ਨੂੰ ।
ਪਰ
ਸੱਚ ਮਰਦਾ ਥੋੜ੍ਹੀ ਐ ।
ਇਹ ਤਾਂ ਫਿਰ ਫੁਟ ਆਉਂਦਾ ਹੈ
ਬੋਹੜ ਦੀਆਂ ਜੜ੍ਹਾਂ ਵਾਂਗ
ਝੂਠੇ ਅਸੂਲਾਂ ਦੀਆਂ ਪੱਕੀਆਂ ਕੰਧਾਂ ਵਿੱਚੋਂ ਵੀ
ਤੇ ਏਵੇਂ ਹੀ ਹੋਇਆ
ਸੱਚ ਫਿਰ ਫੁੱਟ ਆਇਆ ਤੇ
ਵਗਾਹ ਮਾਰਿਆ ਧਾਗੇ ਦਾ ਬਣਿਆ
ਜਨੇਊ ਦਾ ਸੂਤਕ ।
ਤੋੜ ਦਿੱਤੀ ਧਰਮ ਦੇ ਪਾਖੰਡ ਦੀ ਉਹ ਕੰਧ
ਜਿਸ ਦੇ ਪ੍ਰਭਾਵ ਹੇਠਾਂ ਹੀ ਦੱਬੀ ਰਹਿ ਜਾਂਦੀ ਸੀ
ਸਾਡੇ ਹਿੱਸੇ ਆਉਂਦੀ ਸੋਚਣ ਤੇ ਸਮਝਣ ਦੀ ਚੇਤਨਾ ।
ਕਰ ਦਿੱਤਾ ਨਿਤਾਰਾ ਹੱਕ ਤੇ ਸੱਚ ਦੀ ਕਮਾਈ ਦਾ
ਲਹੂ ਚੋਂ ਲਹੂ ਤੇ ਦੁੱਧ ਚੋਂ ਦੁੱਧ ਕੱਢਦਿਆਂ ।
ਸੱਚ ਘੁੰਮਾ ਆਇਆ ਸਾਡੇ ਮਨ ਦੇ ਅੰਦਰ ਬਣੇ
ਇੱਕੋ ਥਾਂ ਖੜੋਤੇ ਤੇ ਪੁਰਾਣਕ ਵਿਚਾਰਾਂ ਦੇ ਬਣੇ ਉਸ ਮੱਕੇ ਦੇ ਦੀਆਂ ਦੀਵਾਰਾਂ ।
ਕਰ ਦਿੱਤਾ ਪ੍ਰਕਾਸ਼ ਤੇ ਪਾ ਦਿੱਤੇ ਰਾਹੇ
ਲਾ ਦਿੱਤੀ ਬਿਰਤੀ ਕਿਰਤ ਕਰੋ ਤੇ ਵੰਡ ਛਕੋ ਦੇ ਸੰਕਲਪ ਵੱਲ ।
ਸੱਚ ਕਦੇ ਵੀ ਮਰਦਾ ਨੀ ਹੁੰਦਾ
ਕਿਓਂ ਜੋ ਸੱਚ ਦਾ ਸੁਨੇਹਾ ਦੇਣ ਵਾਲੇ ਸੱਚ ਨੂੰ
ਕਦੇ ਵੀ ਮਰਨ ਨਹੀਂ ਦਿੰਦੇ ।
ਉਹ ਤਾਂ ਚੁੰਮ ਲੈਂਦੇ ਨੇ ਲੋੜ ਪੈਣ ਤੇ ਫ਼ਾਂਸੀ ਦਾ ਫ਼ੰਦਾ ਵੀ
ਤੇ ਦਵਾ ਦਿੰਦੇ ਨੇ ਉਮਰ ਭਰਾਂ ਤੋਂ ਗ਼ੁਲਾਮ ਰਹੀਆਂ ਕੌਮਾਂ ਨੂੰ
ਆਜ਼ਾਦੀ ਦੀ ਉਹ ਰੌਸ਼ਨੀ
ਜਿਸ ਦੇ ਚਾਨਣ ਹੇਠਾਂ ਹੁੰਦਾ ਹੈ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ।
ਏਸ ਲਈ ਉਠੋ…ਤੁਰੋ…ਤੇ ਡਟ ਜਾਓ
ਸੱਚ ਦਾ ਸੁਨੇਹਾ ਦੇਣ ਲਈ
ਤੁਸੀਂ ਬੰਦੇ ਹੋ ਤਾਂ ਬੰਦੇ ਹੋਣ ਦਾ ਸਬੂਤ ਵੀ ਦਿਓ
ਤੇ ਲੜ ਕੇ ਵਿਖਾਓ
ਗੌਰੀ ਲੰਕੇਸ਼ ਵਰਗੀ
ਉਸ ਔਰਤ ਪੱਤਰਕਾਰਾ ਵਾਂਗ
ਜੰਗਲ ਦੀ ਓਸ ਚਿੜ੍ਹੀ ਵਾਂਗ
ਜਿਸਦੀ ਕਹਾਣੀ ਤੁਸੀਂ ਅਕਸਰ ਬੋਲਦੇ ਹੋ
ਸੈਮੀਨਾਰਾਂ ਦੀਆਂ ਸਟੇਜਾਂ ਤੇ
ਜੋ ਆਪਣੀ ਜਾਨ ਨਹੀਂ ਬਚਾਉਦੀਂ
ਜੰਗਲ ਦੀ ਅੱਗ ਬੁਝਾਉਂਦੀ ਹੈ
ਸੱਚ ਹੀ ਤਾਂ ਹੈ
ਜਿਸਦੀ ਰੌਸ਼ਨੀ ਹੇਠ ਆ ਜਾਂਦਾ ਹੈ ਹੌਂਸਲਾ
ਬੇਸ਼ੱਕ ਸੱਚ ਸ਼ਹਾਦਤ ਮੰਗਦਾ ਹੈ
ਤੱਤੀ ਤਵੀ ਤੇ ਬੈਠ ਜਾਣ ਦਾ
ਨੀਂਹਾਂ ‘ਚ ਚਿਣੇ ਜਾਣ ਦਾ
ਚਰਖੜੀਆਂ ਤੇ ਚੜ੍ਹ ਜਾਣ ਦਾ
ਆਰਿਆਂ ਨਾਲ ਚੀਰੇ ਜਾਣ ਦਾ
ਸਰਬੰਸ ਵਾਰਨ ਦਾ ।
ਜੰਗਲ ਦੀ ਅੱਗ ਬਝਾਉਣ ਦਾ
ਝੂਠੀਆਂ ਖ਼ਬਰਾਂ ਦੇ ਪਰਦੇਫ਼ਾਸ਼ ਕਰਨ ਦਾ ।
ਤੁਸੀਂ ਜੇ ਬੰਦੇ ਹੋ ਤਾਂ ਬੰਦੇ ਹੋਣ ਦਾ ਸਬੂਤ ਵੀ ਦਿਓ
ਤੇ ਲਿਖ ਦਿਓ ਇੱਕ ਹੋਰ ਜ਼ਫ਼ਰਨਾਮਾ
ਵਕਤ ਦੇ ਔਰੰਗਜ਼ੇਬ ਨੂੰ
ਏਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ
ਸੱਚ ਤੇ ਡਟੇ ਰਹਿਣ ਦਾ ਸੁਨੇਹਾ |

-ਹਰਦੀਪ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ