The matter of stopping the struggling farmers from going to Delhi
Connect with us [email protected]

ਪੰਜਾਬੀ ਖ਼ਬਰਾਂ

ਸੰਘਰਸ਼ ਕਰਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦਾ ਮਾਮਲਾ ਹਾਈ ਕੋਰਟ ਪੁੱਜਾ

Published

on

farmers protest

ਚੰਡੀਗੜ੍ਹ, 4 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਮਹੀਨੇਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਨੈਸ਼ਨਲ ਹਾਈਵੇ ਉੱਤੇ ਟੋਏ ਪੁੱਟਣ ਅਤੇ ਰੁਕਾਵਟ ਪੈਦਾ ਕਰਨ ਦਾ ਮੁੱਦਾ ਹਾਈ ਕੋਰਟ ਜਾ ਪੁੱਜਾ ਹੈ। ਇਸ ਬਾਰੇ ਅਰਜ਼ੀ ਵਿੱਚ ਹਰਿਆਣਾ ਪੁਲਿਸ ਦੇ ਮੁਖੀ, ਸੋਨੀਪਤ, ਪਾਨੀਪਤ, ਕਰਨਾਲ ਅਤੇ ਅੰਬਾਲਾ ਜਿ਼ਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਧਿਰ ਬਣਾ ਕੇ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਹੁਸ਼ਿਆਰਪੁਰ ਦੇ ਇਕ ਗ਼ੈਰ-ਸਰਕਾਰੀ ਸੰਗਠਨ ਗੁਰੂ ਨਾਨਕ ਵੈੱਲਫੇਅਰ ਸੁਸਾਈਟੀ ਨੇ ਅਰਜ਼ੀ ਵਿੱਚ ਕਿਹਾ ਹੈ ਕਿ ਨੈਸ਼ਨਲ ਹਾਈਵੇ ਸਰਕਾਰੀ ਜਾਇਦਾਦ ਹੈ ਅਤੇ ਸਿਆਸਤਦਾਨ ਆਪਣੇ ਸੁਆਰਥਾਂ ਲਈ ਇਸ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਹਰਿਆਣਾ ਸਰਕਾਰ ਦੇ ਨਿਰਦੇਸ਼ਾਂ ਉੱਤੇ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਨੈਸ਼ਨਲ ਹਾਈਵੇ ਵਿੱਚ ਟੋਏ ਪੁਟਵਾਉਣ ਦੇ ਕੰਮ ਕੀਤੇ ਅਤੇ ਫਲਾਈਓਵਰ ਉੱਤੇ ਅੜਿੱਕੇ ਪਾਉਣ ਦੇ ਲਈ ਇਕ ਨਿੱਜੀ ਕੰਪਨੀ ਦੀ ਸਹਾਇਤਾ ਲਈ ਅਤੇ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਵੱਡੇ ਟੋਏ ਪੁੱਟਵਾਏ ਤਾਂ ਕਿ ਕਿਸਾਨ ਦਿੱਲੀ ਨਾ ਪੁੱਜ ਸਕਣ, ਜਦ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਸਨ। ਜੇ ਉਹ ਦਿੱਲੀ ਪੁੱਜ ਜਾਂਦੇ ਤਾਂ ਸ਼ਾਇਦ ਅੰਦੋਲਨ ਵੀ ਏਨਾ ਲੰਬਾ ਨਾ ਚੱਲਦਾ, ਉਨ੍ਹਾਂ ਨੂੰ ਜਾਣਬੁੱਝ ਕੇ ਯੋਜਨਾਬੱਧ ਢੰਗ ਨਾਲ ਤੰਗ ਕੀਤਾ ਗਿਆ। ਪਟੀਸ਼ਨਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਦੀ ਵਰਤੋਂ ਕਰਨੀ ਕਿਸਾਨਾਂ ਦਾ ਕਾਨੂੰਨੀ ਹੱਕ ਸੀ, ਪਰ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਲਈ ਹਾਈਵੇ ਨੂੰ ਨੁਕਸਾਨ ਪਹੁੰਚਾ ਕੇ ਉਸ ਵਿੱਚ ਟੋਏ ਪੁਟਵਾਏ, ਜਦ ਕਿ ਨੈਸ਼ਨਲ ਹਾਈਵੇ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ ਹੈ।
ਪਟੀਸ਼ਨਰ ਨੇ ਹਰਿਆਣਾ ਪੁਲਸ ਦੇ ਮੁਖੀ ਨੂੰ ਮੰਗ ਪੱਤਰ ਦੇ ਕੇ ਡਿਪਟੀ ਕਮਿਸ਼ਨਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਪਰ ਉਸ ਉੱਤੇਕਾਰਵਾਈ ਨਹੀਂ ਹੋਈ, ਇਸ ਲਈ ਹਾਈ ਕੋਰਟ ਵਿੱਚ ਅਰਜ਼ੀਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਸ ਨੇ ਮੰਗ ਕੀਤੀ ਹੈ ਕਿ ਟੋਏ ਪੁੱਟਣ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਦਾ ਜਿੰਨਾ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਲੀਡਰਾਂ ਤੇ ਅਧਿਕਾਰੀਆਂ ਤੋਂ ਕੀਤੀ ਜਾਵੇ।

ਪੰਜਾਬੀ ਖ਼ਬਰਾਂ

ਦਿੱਲੀ ਹਿੰਸਾ ਬਾਰੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ: ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਲੋਕ ਸਾਡੇ ਨਹੀਂ

Published

on

farmers protest
  • ਅਮਰਿੰਦਰ ਵੱਲੋਂ ਨਿਖੇਧੀ, ਪੰਜਾਬ ਵਿੱਚ ਹਾਈ ਅਲਰਟ ਜਾਰੀ
    ਨਵੀਂ ਦਿੱਲੀ, 26 ਜਨਵਰੀ, – ਕਿਸਾਨਾਂ ਦੀ ਟਰੈਕਟਰ ਪਰੇਡ ਮੌਕੇ ਅੱਜ ਦਿੱਲੀ ਵਿਚ ਲਾਲ ਕਿਲ੍ਹੇ ਉੱਤੇ ਵਾਪਰੀ ਘਟਨਾ, ਜਿਸ ਵਿੱਚ ਓਥੇ ਕੇਸਰੀ ਨਿਸ਼ਾਨ ਲਹਿਰਾਇਆ ਗਿਆ ਹੈ, ਬਾਰੇ ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਹੈ ਕਿ ਏਦਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਏ ਲੋਕ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗੀ ਨਹੀਂ ਸਨ।ਸੰਯੁਕਤ ਮੋਰਚੇ ਨੇ ਕਿਸਾਨ ਗਣਤੰਤਰ ਦਿਵਸ ਪਰੇਡ ਵਿਚ ਬੇਮਿਸਾਲ ਭਾਈਵਾਲੀ ਦੇ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਅੱਜ ਵਾਪਰੀਆਂ ਅਣਚਾਹੀਆਂ ਅਤੇ ਪ੍ਰਵਾਨ ਨਾ ਹੋਣ ਵਾਲੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ।
    ਅੱਜ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਡੀਆਂ ਸਭ ਕੋਸਿ਼ਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਵਿਅਕਤੀਆਂ ਨੇ ਮਿਥੇ ਹੋਏ ਰੂਟ ਦੀ ਉਲੰਘਣਾ ਕਰ ਕੇ ਗਲਤ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਸਾਡੇ ਸ਼ਾਂਤਮਈ ਅੰਦੋਲਨ ਵਿਚ ਸਮਾਜ ਵਿਰੋਧੀ ਅਨਸਰਾਂ ਨੇ ਘੁਸਪੈਠ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਹਮੇਸ਼ਾਂ ਕਿਹਾ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਦੀ ਉਲੰਘਣਾ ਅੰਦੋਲਨ ਨੂੰ ਨੁਕਸਾਨ ਪੁਚਾਏਗੀ।
    ਵਰਨਣ ਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਮੱਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਨਾਲਵਿਚਾਲੇ 11ਵੇਂ ਗੇੜ ਦੀਬੈਠਕ ਦੇ ਬਾਅਦ ਵੀ ਕੋਈ ਸਿੱਟਾ ਨਹੀਂ ਸੀ ਨਿਕਲ ਸਕਿਆ ਅਤੇ ਉਸ ਦੇ ਬਾਅਦ ਸਰਕਾਰ ਵਲੋਂ ਕਿਸਾਨਾਂ ਦੀ ਮੰਗ ਅਨੁਸਾਰ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਦੇਣ ਨਾਲ ਕਿਸਾਨਾਂ ਨੇ ਪਹਿਲਾਂ ਤੋਂ ਮਿਥੇ ਪ੍ਰੋਗਰਾਮ ਅਨੁਸਾਰ ਅੱਜ ਰਾਜਧਾਨੀ ਦਿੱਲੀ ਦੀਆਂ ਸੜਕਾਂ ਉੱਤੇ ਟਰੈਕਟਰ ਪਰੇਡ ਕਰਕੇ ਗਣਤੰਤਰ ਦਿਵਸ ਮਨਾਉਣਾ ਸੀ।
    ਅੱਜ ਦੀ ਟਰੈਕਟਰ ਰੈਲੀ ਮੌਕੇ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣ-ਯੋਗ ਕਹਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਕਿਸਾਨਾਂ ਨੂੰ ਤੁਰੰਤ ਦਿੱਲੀ ਛੱਡਣ ਤੇ ਵਾਪਸ ਬਾਰਡਰਾਂ ਉੱਤੇ ਪੁੱਜਣ ਦੀ ਅਪੀਲ ਕੀਤੀ, ਜਿੱਥੇ ਉਹ ਬੀਤੇ ਦੋ ਮਹੀਨਿਆਂ ਤੋਂ ਸਾਂਤਮਈ ਸੰਘਰਸ਼ ਕਰ ਰਹੇ ਹਨ। ਉਨ੍ਹਾ ਨੇ ਦਿੱਲੀਵਿੱਚ ਹਿੰਸਾ ਅਤੇ ਤਨਾਅ ਦੇ ਕਾਰਨ ਪੰਜਾਬ ਵਿੱਚ ਹਾਈ ਅਲਰਟ ਦੇ ਹੁਕਮ ਦਿੱਤੇ ਅਤੇ ਪੰਜਾਬ ਪੁਲਸ ਦੇ ਮੁਖੀ ਦਿਨਕਰ ਗੁਪਤਾ ਨੂੰ ਇਸ ਰਾਜਵਿੱਚ ਅਮਨ ਕਾਨੂੰਨ ਹਰ ਹਾਲਤ ਕਾਇਮ ਰੱਖਣ ਲਈ ਕਿਹਾ ਹੈ। ਤਾਜ਼ਾ ਸਥਿਤੀ ਉੱਤੇ ਚਿੰਤਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਕੁਝ ਲੋਕਾਂ ਨੇ ਕੀਤੀ ਸੀ, ਜਿਨ੍ਹਾਂ ਨੇ ਦਿੱਲੀ ਪੁਲਸ ਤੇ ਕਿਸਾਨ ਯੂਨੀਅਨਾਂ ਵਿਚਾਲੇ ਸਮਝੌਤੇ ਰਾਹੀਂ ਟਰੈਕਟਰ ਮਾਰਚ ਲਈ ਮਿੱਥੇ ਨਿਯਮਾਂ ਦੀ ਉਲੰਘਣਾ ਕਰ ਕੇ ਗੜਬੜ ਕੀਤੀ ਹੈ।
    ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿੱਚ ਹੋਈ ਹਿੰਸਾ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਤੇਕਿਹਾ ਕਿ ਸਾਡੀ ਪਾਰਟੀ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਜਮਹੂਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੀ ਹੈ। ਅਕਾਲੀ ਦਲ ਨੇ ਲੋਕਾਂ ਨੂੰ ਹਰ ਕੀਮਤ ਉੱਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
    ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂਨੇ ਕਿਹਾ ਹੈ ਕਿ ਅੱਜ ਦੀਆਂ ਘਟਨਾਵਾਂ ਨੇ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਜੇ ਤੁਸੀਂ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਤਾਂ ਇਹ ਮੁੜ ਆਪਣੇ ਆਪ ਨੂੰ ਦੁਹਰਾਉਂਦਾ ਤੇ ਸਾਨੂੰ ਦੱਸਦਾ ਹੈ ਕਿ ਕੋਈ ਵੀ ਸਰਕਾਰ ਕਿਸਾਨਾਂ ਦੇ ਖ਼ਿਲਾਫ਼ ਜਾ ਕੇ ਜਿੱਤ ਨਹੀਂ ਸਕੀ। ਨਵਜੋਤ ਸਿੱਧੂ ਦਾ ਟਵੀਟ ਸਿੱਧਾ ਇਸ਼ਾਰਾ ਕਰਦਾ ਹੈ ਕਿ ਜੇ ਅਜੇ ਵੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਮੰਨੀ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਇਸ ਦੇ ਨਤੀਜੇ ਹੋਰ ਗੰਭੀਰ ਦੇਖਣ ਨੂੰ ਮਿਲ ਸਕਦੇ ਹਨ।

Read More Daily Punjab Times

Continue Reading

ਪੰਜਾਬੀ ਖ਼ਬਰਾਂ

ਕਿਸਾਨ ਟਰੈਕਟਰ ਪਰੇਡ ਦੌਰਾਨ ਇੱਕ ਜਥਾ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾਉਣ ਪੁੱਜ ਗਿਆ

Published

on

  • ਬੱਸਾਂ, ਗੱਡੀਆਂ, ਕੰਟੇਨਰ ਅਤੇ 300 ਤੋਂ ਵੱਧਬੈਰੀਕੇਡ ਭੰਨੇ
    ਨਵੀਂ ਦਿੱਲੀ, 26 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਫੈਸਲੇ ਮੁਤਾਬਕ ਅੱਜ ਦਿੱਲੀ ਵਿੱਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੇ ਜਾਣਮੌਕੇ ਕੁਝ ਲੋਕ ਮਿਥੇ ਰਾਹਾਂ ਨੂੰ ਛੱਡ ਕੇ ਲਾਲ ਕਿਲ੍ਹੇ ਤੱਕ ਜਾ ਪਹੁੰਚੇ ਅਤੇ ਪੁਲਸ ਰੋਕਾਂ ਦੇ ਬਾਵਜੂਦ ਕਿਲ੍ਹੇ ਉੱਤੇ ਕੇਸਰੀ ਝੰਡਾ ਜਾ ਲਹਿਰਾਇਆ, ਜਿਹੜਾ ਬਾਅਦ ਵਿੱਚ ਪੁਲਸ ਨੇ ਲਾਹ ਦਿੱਤਾ। ਇਹ ਝੰਡਾ ਉਸ ਥਾਂ ਲਹਿਰਾਇਆ ਗਿਆ, ਜਿੱਥੇ 15 ਅਗਸਤ ਆਜ਼ਾਦੀ ਦਿਨ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ।
    ਵਰਨਣ ਯੋਗ ਹੈ ਕਿ ਅੱਜ ਜਦੋਂ ਕਿਸਾਨ ਆਪਣੀ ਟਰੈਕਟਰ ਪਰੇਡ ਚਲਾ ਰਹੇ ਸਨ ਤਾਂ ਉਨ੍ਹਾਂ ਵਿੱਚੋਂ ਇੱਕ ਜਥੇ ਨੇ ਇੱਕ ਰਾਤ ਪਹਿਲਾਂ ਕੀਤੇ ਹੋਏ ਆਪਣੇ ਐਲਾਨ ਦੇ ਮੁਤਾਬਕ ਸਵੇਰੇ ਕਿਸਾਨ ਆਗੂਆਂ ਦੇ ਪੁੱਜਣ ਤੋਂ ਪਹਿਲਾਂ ਹੀ ਪੁਲਸ ਦੇ ਬੈਰੀਕੇਡ ਜਬਰਦਸਤੀ ਹਟਾ ਕੇ ਸ਼ਹਿਰ ਵਿੱਚ ਤੈਅ ਰੂਟਾਂ ਦੀ ਬਜਾਏ ਹੋਰ ਪਾਸਿਆਂ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਜਥਾ ਪਹਿਲਾਂ ਦਿੱਲੀ ਪੁਲਸ ਦੇ ਹੈੱਡਕੁਆਰਟਰ ਆਈ ਟੀ ਓ ਵੱਲ ਵਧਿਆ ਤੇ ਫਿਰ ਪੁਲਸ ਨਾਲ ਟੱਕਰਾਂ ਲੈਂਦਾ ਹੋਇਆ ਲਾਲ ਕਿਲ੍ਹਾ ਕੰਪਲੈਕਸ ਤੱਕ ਟਰੈਕਟਰਾਂ ਸਮੇਤ ਪੁੱਜ ਗਿਆ। ਇਸ ਦੌਰਾਨ ਦਿੱਲੀ ਪੁਲਸ ਦੇ ਸਖਤ ਸੁਰੱਖਿਆ ਤੇ ਲਾਲ ਕਿਲ੍ਹਾ ਸਮੇਤ ਸਭ ਖਾਸ ਥਾਂਵਾਂ ਦੇ ਪੱਕੇ ਪ੍ਰਬੰਧਾਂ ਦੇ ਦਾਅਵਿਆਂ ਦੇ ਬਾਵਜੂਦ ਇਸ ਜਥੇ ਨੂੰ ਜਾਣ ਤੋਂ ਰੋਕਣ ਦੇ ਲਈ ਕਿਸੇ ਕਿਸਮ ਦੀ ਫੋਰਸ ਦਿਖਾਈ ਨਹੀਂ ਦਿੱਤੀ ਅਤੇ ਜਦੋਂ ਇਸ ਜਥੇ ਨੇ ਕੇਸਰੀ ਨਿਸ਼ਾਨ ਲਾਲ ਕਿਲ੍ਹੇ ਉੱਤੇ ਲਹਿਰਾ ਦਿੱਤਾ, ਉਸ ਦੇ ਬਾਅਦ ਵੀ ਦਿੱਲੀ ਪੁਲਸ ਅਤੇ ਹੋਰ ਫੋਰਸਾਂ ਦੇ ਅਧਿਕਾਰੀ ਕੋਈ ਸਖਤ ਕਦਮ ਚੁੱਕਣ ਦੀ ਬਜਾਏ ਉਨ੍ਹਾਂ ਨੂੰ ਚਲੇ ਜਾਣ ਦਾ ਤਰਲਾ ਕਰਦੇ ਵੇਖੇ ਗਏ ਤੇ ਲਾਲ ਕਿਲ੍ਹੇ ਦੀ ਫਸੀਲ ਉੱਤੇ ਸਿੱਖ ਧਰਮ ਦੇ ਕੇਸਰੀ ਨਿਸ਼ਾਨ, ਕਿਸਾਨ ਜਥੇਬੰਦੀਆਂ ਦੇ ਕੁਝ ਝੰਡੇ ਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਕੇ ਕੁਝ ਲੋਕ ਨੱਚਦੇ ਜਾਂ ਗਤਕਾ ਖੇਡਦੇ ਵੀ ਨਜ਼ਰ ਆਉਂਦੇ ਰਹੇ। ਬਹੁਤ ਦੇਰ ਬਾਅਦ ਗ੍ਰਹਿ ਮੰਤਰਾਲੇ ਤੋਂ ਆਏ ਹੁਕਮਾਂ ਉੱਤੇ ਦਿੱਲੀ ਪੁਲਸ ਨੇ ਲਾਲ ਕਿਲ੍ਹੇ ਤੋਂ ਕੇਸਰੀ ਨਿਸ਼ਾਨ ਲਾਹਿਆ ਤੇ ਭੀੜ ਤੋਂ ਇਹ ਇਲਾਕਾ ਖਾਲੀ ਕਰਵਾਇਆ। ਇਸ ਦੌਰਾਨ ਕਿਸੇ ਵਕਤ ਭਾਜਪਾ ਪਾਰਲੀਮੈਂਟ ਮੈਂਬਰ ਸਨੀ ਦਿਓਲ ਦਾ ਨੇੜਲਾ ਸਾਥੀ ਰਹਿ ਚੁੱਕਾ ਗਰਮ ਮਿਜ਼ਾਜ਼ ਫਿਲਮ ਕਲਾਕਾਰ ਦੀਪ ਸਿੱਧੂ ਸਭ ਤੋਂ ਮੂਹਰੇ ਦਿਖਾਈ ਦੇਂਦਾ ਰਿਹਾ, ਜਿਸ ਕਾਰਨ ਕਈ ਤਰ੍ਹਾਂ ਦੇ ਸਿਆਸੀ ਵਿਵਾਦਾਂ ਨੂੰ ਜਨਮ ਦੇਣ ਵਾਲੇ ਬਿਆਨ ਵੀ ਆਉਣ ਲੱਗ ਪਏ।
    ਅੱਜ ਭੜਕੇ ਹੋਏ ਕੁਝ ਕਿਸਾਨ ਜਥਿਆਂ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈ ਹਿੰਸਾ ਦੇ ਸੰਬੰਧਵਿੱਚਦਿੱਲੀ ਪੁਲਸ ਨੇ ਸੱਤ ਕੇਸ ਦਰਜ ਕੀਤੇ ਹਨ। ਇੱਕ ਕੇਸਦੁਆਰਕਾ ਦੇ ਥਾਣਾ ਹਰਿਦਾਸ ਨਗਰ, ਇੱਕ ਨਜ਼ਫਗੜ੍ਹ, ਇੱਕ ਉੱਤਮ ਨਗਰ ਵਿੱਚ, ਇੱਕ ਕੇਸ ਪਾਂਡਵ ਨਗਰ, ਦੋ ਗਾਜ਼ੀਪੁਰ ਥਾਣਾ ਤੇ ਇੱਕ ਸੀਮਾਪੁਰੀ ਥਾਣੇ ਵਿੱਚ ਦਰਜ ਕੀਤਾਗਿਆ ਹੈ। ਪ੍ਰਦਰਸ਼ਨ ਕਰਦੇ ਲੋਕਾਂ ਉੱਤੇ 8 ਬੱਸਾਂ, 17 ਹੋਰ ਗੱਡੀਆਂ, 4 ਕੰਟੇਨਰ ਅਤੇ 300 ਤੋਂ ਵੱਧ ਬੈਰੀਕੇਡ ਤੋੜਨ ਦੇ ਦੋਸ਼ ਲਾਏ ਗਏ ਹਨ। ਇਸ ਦੌਰਾਨ ਦੱਸਿਆਗਿਆ ਹੈ ਕਿ ਟਰੈਕਟਰ ਪਰੇਡ ਵਾਲੀ ਹਿੰਸਾ ਵਿੱਚ86 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। 45 ਪੁਲਸ ਮੁਲਾਜ਼ਮਾਂ ਨੂੰ ਸਿਵਲ ਲਾਈਨ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।ਇਸ ਤੋਂ ਇਲਾਵਾ ਕੁਝ ਕਿਸਾਨਾਂ ਸਮੇਤ ਦੂਸਰੇ ਲੋਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋਣ ਦੀ ਖਬਰ ਹੈ, ਪਰ ਪੁਸ਼ਟੀ ਨਹੀਂ ਹੋ ਸਕੀ।

Click Here To Read Punjabi News Today

Continue Reading

ਪੰਜਾਬੀ ਖ਼ਬਰਾਂ

ਹੀਰਾ ਨਗਰ ਸੈਕਟਰ `ਚ ਮਿਲੀ ਸੁਰੰਗ ਤੇ ਪਠਾਨਕੋਟ ਏਅਰਪੋਰਟ `ਤੇ ਹਮਲੇ ਦੇ ਤਾਰ ਜੁੜਨ ਲੱਗੇ

Published

on

Haqqani University

ਸ੍ਰੀਨਗਰ, 26 ਜਨਵਰੀ – ਭਾਰਤੀ ਹਵਾਈ ਸੈਨਾ ਦੇ ਪਠਾਨਕੋਟ ਹਵਾਈ ਅੱਡੇ ਤੇ ਜਨਵਰੀ 2016ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅਤੱਵਾਦੀਆਂ ਵੱਲੋਂ ਕੀਤੇ ਹਮਲੇ ਦੇ ਤਾਰ ਬੀਤੇ ਦਿਨੀਂ ਬੀ ਐਸ ਐਫ ਵੱਲੋਂ ਹੀਰਾ ਨਗਰ ਦੀ ਪੈਂਸਰ ਕੌਂਮਾਂਤਰੀ ਸਰਹੱਦ ਨੇੜੇ ਲੱਭੀ ਸੁਰੰਗ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਪਠਾਨਕੋਟ ਹਵਾਈ ਅੱਡੇ ਸਮੇਤ ਜੰਮੂ ਅਤੇ ਕਸ਼ਮੀਰ ਚ ਕਈ ਵੱਡੇ ਹਮਲਿਆਂ ਦਾ ਪ੍ਰਮੁੱਖ ਸਾਜ਼ਿਸਕਾਰ ਜੈਸ਼ ਦਾ ਆਪ੍ਰੇਸ਼ਨਲ ਕਮਾਂਡਰ ਕਾਸਿਮ ਜਾਨ ਇਸ ਸੁਰੰਗ ਦੇ ਪਾਰ ਸ਼ੰਕਰਗੜ੍ਹ ਇਲਾਕੇਚ ਵੇਖਿਆ ਗਿਆ ਸੀ। ਜਾਣਕਾਰ ਸੂਤਰਾਂ ਅਨੁਸਾਰ ਅੱਠ ਸਾਲ ਪੁਰਾਣੀ ਦੱਸੀ ਜਾਂਦੀ ਪੈਂਸਰ ਨੇੜੇ ਦੀ ਇਸ ਸੁਰੰਗ ਦੇ ਤਾਰ ਪਠਾਨਕੋਟ ਜਾਂ ਜੰਮੂ-ਕਸ਼ਮੀਰ ਚ ਹੋਏ ਕਈ ਹਮਲਿਆਂ ਨਾਲ ਹੀ ਨਹੀਂ, ਨਗਰੋਟਾ ਟੋਲ ਪਲਾਜ਼ਾ ਤੇ ਸ੍ਰੀਨਗਰ-ਜੰਮੂ ਕੌਮੀ ਮਾਰਗਤੇ ਝੱਜਰ ਕੋਟਲੀ ਵਿੱਚ ਹੋਏ ਹਮਲਿਆਂ ਨਾਲ ਵੀ ਜੁੜ ਰਹੇ ਹਨ, ਜਿੱਥੋਂ ਅੱਤਵਾਦੀ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ। ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਜੰਮੂ ਚ ਹੋਏ ਕਈ ਹਮਲਿਆਂ ਦੀ ਜਾਂਚ ਆਪਣੇ ਹੱਥਚ ਲਈ ਹੋਈ ਹੈ ਅਤੇ ਇਸ ਮਾਮਲੇ ਨੂੰ ਵੀ ਆਪਣੇ ਹੱਥ ਚ ਲੈ ਸਕਦੀ ਹੈ। ਬੀਤੇ ਦਿਨੀਂ ਪੰਜਾਬ ਪੁਲਸ ਦੀ ਇੱਕ ਟੀਮ ਵੀ ਇਸ ਸੁਰੰਗ ਦਾ ਜਾਇਜ਼ਾ ਲੈਣ ਲਈ ਹੀਰਾ ਨਗਰ ਦੀ ਕੌਮਾਂਤਰੀ ਸਰਹੱਦ ਦਾ ਦੌਰਾ ਕਰ ਚੁੱਕੀ ਹੈ। ਪਠਾਨਕੋਟ ਹਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪਣ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਵੀ ਪੰਜਾਬ ਪੁਲਸ ਨੇ ਕੀਤੀ ਸੀ। ਹੀਰਾ ਨਗਰ ਤੇ ਸਾਂਬਾ ਸੈਕਟਰਾਂ ਤੋਂ ਜੰਮੂ-ਪਠਾਨਕੋਟ ਹਾਈਵੇਅ ਬਹੁਤ ਨੇੜੇ ਹੈ ਅਤੇ ਅੱਤਵਾਦੀ ਘੁਸਪੈਠ ਕਰਨ ਤੋਂ ਬਾਅਦ ਆਸਾਨੀ ਨਾਲ ਹਾਈਵੇਅਤੇ ਪਹੁੰਚ ਜਾਂਦੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca