The Lok Insaf Party will honor the ticket with a gold medal
Connect with us [email protected]

ਰਾਜਨੀਤੀ

ਲੋਕ ਇਨਸਾਫ ਪਾਰਟੀ ਵੱਲੋਂ ਸੋਨੇ ਦੀ ਕਹੀ ਨਾਲ ਟਿਕੈਤ ਨੂੰ ਸਨਮਾਨਤ ਕੀਤਾ ਜਾਵੇਗਾ

Published

on

simranjit bains

ਅੰਮ੍ਰਿਤਸਰ, 4 ਫਰਵਰੀ – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਕੱਲ੍ਹ ਜਦੋਂ ਪੁੱਜੇ ਤਾਂ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਵਿਖੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਮੰਗਲਵਾਰ ਨੂੰ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵੀ ਅਰਦਾਸ ਕਰ ਕੇ ਗਏ ਹਨ ਤੇ ਅੱਜ ਉਨ੍ਹਾਂ ਨੇ ਅਰਦਾਸ ਕੀਤੀ ਹੈ।
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਲੋਕਾਂ ਅਤੇ ਕਿਸਾਨਾਂ ਦੀ ਆਵਾਜ਼ ਦਬਾ ਕੇ ਕੇਂਦਰ ਸਰਕਾਰ ਤਾਨਾਸ਼ਾਹੀ ਵਿਹਾਰ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਪਾਰਟੀ ਨੇ ਵੱਡਾ ਕਾਫਲਾ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਿੱਲੀ ਸਿੰਘੂ ਬਾਰਡਰ ਨੂੰ ਰਵਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਰਾਕੇਸ਼ ਟਿਕੈਤ ਨੇ ਜੋ ਨਵਾਂ ਉਤਸ਼ਾਹ ਫੂਕਿਆ ਹੈ, ਉਸ ਲਈ ਪਾਰਟੀ ਰਾਕੇਸ਼ ਟਿਕੈਤ ਨੂੰ ਸੋਨੇ ਦੀ ਕਹੀ ਦੇ ਕੇ ਸਨਮਾਨਤ ਕਰੇਗੀ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਬਾਰੇ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਆਪਣੇ 115 ਵਿਧਾਇਕਾਂ ਦੇ ਨਾਲ ਦਿੱਲੀ ਬਾਰਡਰ ਤੇ ਇਕੱਠੇ ਹੋ ਕੇ ਕੇਂਦਰ ਸਰਕਾਰਤੇ ਕਾਨੂੰਨ ਰੱਦ ਕਰਨ ਲਈ ਦਬਾਅ ਬਣਾਉਣ।

Read More Latest Indian Political News

ਰਾਜਨੀਤੀ

ਕਾਂਗਰਸੀ ਐੱਮ ਪੀ ਔਜਲਾ ਵੀ ਬੋਲਿਆ:ਸਰਕਾਰ ਸਾਡੀ ਕਾਂਗਰਸ ਦੀ, ਪਰ ਰਾਜ ਸੁਖਬੀਰ ਬਾਦਲ ਦਾ ਚੱਲਦੈ

Published

on

Gurjeet Aujla

ਅੰਮ੍ਰਿਤਸਰ, 15 ਮਈ, – ਪੰਜਾਬ ਕਾਂਗਰਸ ਵਿਚ ਬੀਤੇ ਦਿਨੀਂ ਪਾਰਲੀਮੈਂਟ ਮੈਂਬਰਾਂਅਤੇ ਮੰਤਰੀਆਂ ਦੀ ਬੈਠਕ ਤੋਂ ਬਾਅਦ ਅੱਜ ਇਕ ਹੋਰ ਪਾਰਲੀਮੈਂਟ ਮੈਂਬਰ ਨੇ ਆਪਣੀ ਸਰਕਾਰ ਬਾਰੇ ਸਵਾਲ ਚੁੱਕੇ ਹਨ।
ਅੰਮ੍ਰਿਤਸਰ ਤੋਂ ਕਾਂਗਰਸ ਪਾਰਲੀਮੈਂਟ ਮੈਂਬਰ ਗੁਰਜੀਤ ਔਜਲਾ ਨੇ ਅੱਜ ਜਿੱਥੇ ਅਕਾਲੀ ਦਲ ਉੱਤੇ ਗੰਭੀਰ ਦੋਸ਼ ਲਾਏ, ਉਥੇ ਬਾਕੀ ਲੀਡਰਾਂ ਵਾਂਗ ਖੁੱਲ੍ਹੇ ਤੌਰ ਉੱਤੇ ਆਖਿਆ ਕਿ ਪੰਜਾਬ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੈ, ਰਾਜ ਅਜੇ ਵੀ ਸੁਖਬੀਰ ਸਿੰਘ ਬਾਦਲ ਦਾ ਚੱਲਦਾ ਹੈ। ਔਜਲਾ ਨੇ ਕਿਹਾ ਕਿ ਪੰਜਾਬ ਦੇ ਅਫ਼ਸਰ ਬਾਦਲਾਂ ਦੇ ਦਬਦਬੇ ਹੇਠ ਹਨ ਅਤੇ ਇਹ ਅਸਰ ਹਾਈ ਕੋਰਟ ਦੇ ਫ਼ੈਸਲੇ ਤੋਂ ਵੀ ਦਿੱਸਿਆ ਹੈ, ਹਾਈ ਕੋਰਟ ਪੀੜਤ ਦੀ ਥਾਂ ਦੋਸ਼ੀ ਨਾਲ ਖੜ੍ਹੀ ਦਿਖਾਈ ਦਿੱਤੀ ਹੈ। ਔਜਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਫ਼ਸਰਾਂ ਉੱਤੇ ਅਜੇ ਵੀ ਦਬਾਅ ਹੋਣ ਕਾਰਨ ਜਾਂਚ ਅਫਸਰਾਂ ਉੱਤੇ ਉਸ ਦੇ ਦਬਾਅ ਦਾ ਨਤੀਜਾ ਹੈ ਕਿ ਜਾਂਚ ਉਥੇ ਦੀ ਉਥੇ ਖੜ੍ਹੀ ਹੈ, ਜਿੰਨੇ ਕੇਸ ਹੋਏ, ਉਨ੍ਹਾਂ ਵਿੱਚ ਅਕਾਲੀ ਲੀਡਰ ਫਸੇ ਤਾਂ ਜਾਂਚ ਅੱਗੇ ਨਹੀਂ ਤੁਰੀ, ਕਿਉਂਕਿ ਅਫਸਰ ਕੇਸਾਂ ਨੂੰ ਅੱਗੇ ਨਹੀਂ ਵਧਣ ਦਿੰਦੇ।ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਕੁਝ ਨਹੀਂ ਹੋਇਆ, ਬੀਜ ਘੁਟਾਲੇ ਦਾ ਕੁਝ ਨਹੀਂ ਬਣਿਆ, ਵੱਡੇ ਅਫਸਰ ਮੁੱਖ ਮੰਤਰੀ ਨੂੰ ਗਲ਼ਤ ਤਸਵੀਰ ਪੇਸ਼ ਕਰਦੇ ਹਨ, ਬੇਅਦਬੀ ਮੁੱਦੇ ਉੱਤੇ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਕਰਕੇ ਲਿਆਂਦਾ ਸੀ ਕਿ ਉਹ ਇਮਾਨਦਾਰ ਸੀ, ਫਿਰ ਐੱਸ ਆਈ ਟੀ ਦੇ ਜਿਨ੍ਹਾਂ ਅਫਸਰਾਂ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਯੋਗ ਨਹੀਂ ਕੀਤਾ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਸੀ। ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਲਗਾਤਾਰ ਹੁੰਦੀ ਬਿਆਨਬਾਜ਼ੀ ਬਾਰੇ ਔਜਲਾ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ, ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਗੱਲ ਮੀਡੀਆ ਵਿਚ ਰੱਖਣ ਦੀ ਥਾਂ ਪਾਰਟੀ ਪਲੇਟਫਾਰਮ ਉੱਤੇ ਰੱਖਣੀ ਚਾਹੀਦੀ ਹੈ।

Read More Political News Today

Continue Reading

ਰਾਜਨੀਤੀ

ਨਵਜੋਤ ਸਿੱਧੂ ਨੂੰ ਘੇਰਨ ਲਈ ਮੋਹਾਲੀ ਵਿੱਚ ਵਿਜੀਲੈਂਸ ਦੀ ਕਾਰਵਾਈ

Published

on

navjot sidhu

ਨਿਸ਼ਾਨੇ ਉੱਤੇ ਦੋ ਜਣੇ ਸਿੱਧੂ ਦੇ ਕਰੀਬੀ ਦੱਸੇ ਗਏ

ਵਿਜੀਲੈਂਸ ਕਾਰਵਾਈ ਪਿੱਛੋਂ ਸਿੱਧੂ ਵੱਲੋਂ ਅਮਰਿੰਦਰ ਨੂੰ ਚੈਲਿੰਜ
ਚੰਡੀਗੜ੍ਹ, 15 ਮਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਨੂੰ ਲਗਾਤਾਰ ਹਮਲੇ ਦਾ ਨਿਸ਼ਾਨਾ ਬਣਾ ਰਹੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਵੱਡਾ ਖ਼ੁਲਾਸਾ ਕੀਤੇ ਜਾਣ ਦੇ ਸੰਕੇਤ ਮਿਲੇ ਹਨ। ਜਾਣਕਾਰ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਦੇ ਵਿਰੁੱਧ ਵਿਜੀਲੈਂਸ ਵੱਲੋਂ ਕਾਰਵਾਈ ਅੰਦਰੇ-ਅੰਦਰ ਜਾਰੀ ਹੈ ਅਤੇ ਅੱਜ ਮੁਹਾਲੀ ਵਿੱਚ ਗਰੇਟਰ ਮੁਹਾਲੀ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਦਫਤਰ ਵਿੱਚ ਵਿਜੀਲੈਂਸ ਦੇ ਛਾਪੇ ਅਤੇ ਕਾਰਵਾਈ ਦਾ ਅਸਲ ਕਾਰਨ ਵੀ ਇਹੀ ਮੰਨਿਆ ਜਾਂਦਾ ਹੈ।
ਵਿਜੀਲੈਂਸ ਵਿਭਾਗ ਅਧਿਕਾਰੀਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਉੱਤੇ ਕਈ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਵੇਲੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ ਅਤੇ ਉਹ ਸੀ ਐੱਲ ਯੂ (ਚੇਂਜ ਆਫ ਲੈਂਡ ਯੂਜ਼) ਦੀਆਂ ਫਾਈਲਾਂ ਦੇ ਕੰਮ ਵਿੱਚਵੀ ਬਹੁਤ ਐਕਟਿਵ ਰਹੇ ਹਨ। ਇਸ ਕਾਰਨ ਨਵਜੋਤ ਸਿੰਘ ਸਿੱਧੂ ਦੇ ਕੁਝ ਕਰੀਬੀ ਲੋਕ ਵਿਜੀਲੈਂਸ ਦੀ ਨਜ਼ਰ ਹੇਠ ਹਨ।ਇਸ ਕੇਸ ਨਾਲ ਨੇੜਿਉਂ ਜੁੜੇ ਸੂਤਰਾਂ ਮੁਤਾਬਕ ਸਿੱਧੂ ਨੇ ਨਿਯਮਾਂ ਦੇ ਵਿਰੁੱਧ ਜਾ ਕੇ ਬਾਜ਼ਾਰ ਤੋਂ ਘੱਟ ਕੀਮਤਾਂ ਉੱਤੇ ਬੂਥ ਖ਼ਰੀਦੇ ਅਤੇ ਦੋ ਬੂਥ ਅੱਗੇ ਕਿਰਾਏ ਉੱਤੇਦਿੱਤੇ ਹਨ। ਇਸ ਬਾਰੇ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਓ ਐੱਸ ਡੀ ਦਾ ਨਾਂਅ ਰਾਡਾਰ ਉੱਤੇਹੈ, ਪਰ ਹਾਲੇ ਵਿਜੀਲੈਂਸ ਵਲੋਂ ਇਸ ਡੀਲਿੰਗ ਕੇਸਬਾਰੇ ਮੁੱਢਲੀ ਜਾਂਚ ਹੀਸ਼ੁਰੂ ਹੋਈ ਹੈ।
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿੱਧਾ ਟਕਰਾਅ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਕਰੀਬੀਆਂ ਉੱਤੇ ਅੱਜ ਹੋਈ ਵਿਜੀਲੈਂਸ ਕਾਰਵਾਈ ਤੋਂ ਬਾਅਦ ਸਿੱਧੂ ਅਤੇ ਕੈਪਟਨ ਦੀ ਲੜਾਈ ਹੋਰ ਤਿੱਖੀ ਹੋਣ ਦੇ ਸੰਕੇਤ ਹਨ। ਨਵਜੋਤ ਸਿੰਘ ਸਿੱਧੂ ਨੇ ਅੱਜ ਹੀ ਇਕ ਟਵੀਟ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਚੈਲਿੰਜ ਕਰਦਿਆਂ ਕਹਿ ਦਿੱਤਾ ਹੈਕਿ ‘ਤੁਹਾਡਾ ਬਹੁਤ ਸਵਾਗਤ ਹੈ, ਕ੍ਰਿਪਾ ਕਰ ਕੇ ਆਪਣਾ ਕੰਮ ਵਧੀਆ ਕਰਿਓ’।

Read More Latest Politics News

Continue Reading

ਰਾਜਨੀਤੀ

ਸਾਬਕਾ ਭਾਜਪਾ ਮੁੱਖ ਮੰਤਰੀ ਰਾਵਤ ਨੇ ਕਿਹਾ: ਕੋਰੋਨਾ ਵਾਇਰਸ ਨੂੰ ਵੀ ਜਿਊਣ ਦਾ ਹੱਕ ਹੈ

Published

on

Trivendra-Singh-Rawat

ਨਵੀਂ ਦਿੱਲੀ, 15 ਮਈ – ਕੋਰੋਨਾ ਸੰਕਟ ਦੌਰਾਨ ਜਦੋਂ ਸਾਰੀ ਦੁਨੀਆ ਕੋਰੋਨਾ ਤੋਂ ਬਚਣ ਦਾ ਹੱਲ ਤਲਾਸ਼ ਕਰ ਰਹੀ ਹੈ, ਓਦੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ (ਕੋਰੋਨਾ) ਵਾਇਰਸ ‘ਜੀਵਤ ਪ੍ਰਾਣੀ ਹੈ ਅਤੇ ਉਹ ਵੀ ਜਿਊਣ ਦਾ ਹੱਕ ਰੱਖਦਾ ਹੈ।’
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਆਪਣੇ ਇਸ ਅਨੋਖੇ ਵੀਡੀਓ ਬਿਆਨ ਵਿੱਚ ਤ੍ਰਿਵੇਂਦਰ ਰਾਵਤ ਨੇ ਕਿਹਾ ਕਿ ਕੋਰੋਨਾ ਵਾਇਰਸ ਮਨੁੱਖਾਂ ਵਾਂਗ ਸਜੀਵ ਪ੍ਰਾਣੀ ਹੈ, ਇਸ ਲਈ ਇਸ ਨੂੰ ਜਿਊਣ ਦਾ ਪੂਰਾ ਹੱਕ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਰਾਵਤ ਦੀਆਂ ਇਹ ਟਿੱਪਣੀਆਂ ਨਾ ਸਿਰਫ਼ ‘ਸੰਵੇਦਨਾਹੀਣ’, ਸਗੋਂ ‘ਮੂਰਖਾਨਾ’ ਵੀ ਹਨ। ਰਾਵਤ ਨੇ ਕਿਹਾ, ‘ਜੇ ਅਸੀਂ ਫਲਸਫ਼ੇ ਦੇ ਦਿ੍ਰਸ਼ਟੀਕੋਣ ਤੋਂ ਗੱਲ ਕਰੀਏ ਤਾਂ ਕੋਰੋਨਾਵਾਇਰਸ ਵੀ ਸਾਡੇ ਵਾਂਗ ਜੀਵਤ ਪ੍ਰਾਣੀ ਹੈ। ਅਸੀਂ (ਮਨੁੱਖ) ਖ਼ੁਦ ਨੂੰ ਸਭ ਤੋਂ ਅਕਲਮੰਦ ਮੰਨਦੇ ਹਾਂ, ਪਰ ਇਹ ਪ੍ਰਾਣੀ ਵੀ ਜਿਊਣਾ ਚਾਹੁੰਦਾ ਹੈਤੇ ਉਹ ਵੀ ਜਿਊਣ ਦਾ ਹੱਕਦਾਰ ਹੈ।’
ਸੋਸ਼ਲ ਮੀਡੀਆ ਵਿੱਚ ਵੱਡੇ ਪੱਧਰ ਉੱਤੇ ਘੁੰਮਦੀ ਇਸ ਵੀਡੀਓ ਵਿੱਚ ਰਾਵਤ ਨੇ ਕਿਹਾ, ‘ਅਸੀਂ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਰਾਹ ਪਏ ਹੋਏ ਹਾਂ। ਇਹੀ ਵਜ੍ਹਾ ਹੈ ਕਿ ਉਹ ਲਗਾਤਾਰ ਆਪਣਾ ਰੂਪ ਵਟਾ ਕੇ ਖ਼ੁਦ ਨੂੰ ਜਿਊਦਾ ਰੱਖਣ ਦੀ ਵਾਹ ਲਾ ਰਿਹਾ ਹੈ। ਸਾਨੂੰ ਇਸ ਤੋਂ ਦੂਰੀ ਬਣਾਉਣੀ ਹੋਵੇਗੀ। ਇਹ ਵੀ ਚਲਦਾ ਫਿਰਦਾ ਹੈ ਅਤੇ ਅਸੀਂ ਵੀ ਤੁਰ ਫਿਰ ਰਹੇ ਹਾਂ। ਸਾਨੂੰ ਆਪਣੀ ਰਫ਼ਤਾਰ ਵਧਾਉਣੀ ਹੋਵੇਗੀ ਤਾਂ ਕਿ ਇਸ ਨੂੰ ਪਿੱਛੇ ਛੱਡ ਸਕੀਏ।’
ਇਸ ਦੌਰਾਨ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਰਾਵਤ ਦੀ ਜੰਮ ਕੇ ਨਿੰਦਾ ਕੀਤੀ ਹੈ। ਉਤਰਖੰਡ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਅਮਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਵਤ ਦੀ ਇਸ ਟਿੱਪਣੀ ਤੋਂ ਉਸ ਦੀ ਸਿਆਣਪ ਝਲਕਦੀ ਹੈ, ਜਿਸ ਨੇ ਉਤਰਾਖੰਡ ਦਾ ਮਖੌਲ ਉਡਵਾ ਦਿੱਤਾ ਹੈ। ਉਂਜ ਇਹ ਪਹਿਲਾਂ ਵਾਕਿਆ ਨਹੀਂ, ਜਦੋਂ ਸਾਬਕਾ ਮੁੱਖ ਮੰਤਰੀ ਦਾ ਆਪਣੀਆਂ ਬੇਸਿਰ ਪੈਰ ਦੀਆਂ ਟਿੱਪਣੀਆਂ ਕਰਕੇ ਮਖੌਲ ਉਡਿਆ ਹੋਵੇ। ਇਸ ਤੋਂ ਪਹਿਲਾਂ ਤਿ੍ਰਵੇਂਦਰ ਸਿੰਘ ਰਾਵਤ ਨੇ ਸਾਲ 2019 ਵਿੱਚ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਗਾਂ ਇੱਕੋ ਇੱਕ ਅਜਿਹਾ ਜਾਨਵਰ ਹੈ, ਜਿਹੜਾ ਸਾਹ ਲੈਣ ਮੌਕੇ ਆਕਸੀਜਨ ਅੰਦਰ ਲਿਜਾਂਦੀ ਅਤੇ ਕਾਰਬਨਡਾਈਆਕਸਾਈਡ ਕੱਢਦੀ ਹੈ। ਬੀਤੇ ਮਾਰਚ ਵਿੱਚ ਭਾਜਪਾ ਹਾਈ ਕਮਾਨ ਨੇ ਤਿ੍ਰਵੇਂਦਰ ਰਾਵਤ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca