The lights went out in Pakistan due to poor repair arrangements
Connect with us apnews@iksoch.com

ਮਾੜੇ ਮੁਰੰਮਤ ਪ੍ਰਬੰਧਾਂ ਕਾਰਨ ਪਾਕਿਸਤਾਨ `ਚ ਬੱਤੀ ਗੁੱਲ ਹੋਈ ਸੀ

Published

on

pakistan power

ਇਸਲਾਮਾਬਾਦ, 12 ਜਨਵਰੀ – ਕੌਮੀ ਗਰਿੱਡ ਵਿੱਚ ਮਾੜੀ ਮੁਰੰਮਤ ਅਤੇ ਸੁਰੱਖਿਆ ਪ੍ਰਣਾਲੀ ਫੇਲ੍ਹ ਹੋਣ ਕਾਰਨ ਪਿਛਲੇ ਹਫਤੇ ਪਾਕਿਸਤਾਨ ਵਿੱਚ ਬੱਤੀ ਗੁੱਲ ਹੋਈ ਸੀ, ਜਿਸ ਦਾ ਅਸਲ ਕਾਰਨ ਪਾਕਿਸਤਾਨ ਦੇ ਕੌਮੀ ਬਿਜਲੀ ਉਤਪਾਦਨ ਤੇ ਵੰਡ ਸਿਸਟਮ ਵਿੱਚ ਵੱਡਾ ਤਕਨੀਕੀ ਨੁਕਸ ਪੈਣਾ ਸੀ। ਇਸੇ ਕਰਕੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਕਈ ਵੱਡੇ ਤੇ ਛੋਟੇ ਸ਼ਹਿਰ ਹਨੇਰੇ ਵਿੱਚ ਡੁੱਬ ਗਏ ਸਨ।
ਦਿ ਡਾਅਨ ਵੱਲੋਂ ਕੱਲ੍ਹ ਛਾਪੀ ਗਈ ਖਬਰ ਅਨੁਸਾਰ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਵੱਲੋਂ ਕੱਲ੍ਹ ਵਿਸਥਾਰ ਚ ਵਿਚਾਰ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਮੰਨਿਆ ਹੈ ਕਿ ਸਾਰੇ ਪਾਕਿਸਤਾਨ ਵਿੱਚ ਛਾਏ ਹਨੇਰੇ ਨੇ ਦੇਸ਼ ਦੇ ਸਮੁੱਚੇ ਬਿਜਲੀ ਸੈਕਟਰ ਨੂੰ ਚਲਾਉਣ ਵਿੱਚ ਸਰਕਾਰੀ ਪੱਧਰਤੇ ਮਾੜੇ ਪ੍ਰਬੰਧਾਂਦੀ ਗੱਲ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਤਿੰਨੋਂ ਪ੍ਰਮੁੱਖ ਕੰਪਨੀਆਂ ਕੇਂਦਰੀ ਬਿਜਲੀ ਉਤਪਾਦਨ ਕੰਪਨੀ ਗੁੱਡੂ, ਕੌਮੀ ਟਰਾਂਸਮਿਸ਼ਨ ਤੇ ਡਿਸਪੈਚ ਕੰਪਨੀ (ਐਨ ਟੀ ਡੀ ਸੀ) ਅਤੇ ਕੌਮੀ ਬਿਜਲੀ ਕੰਟਰੋਲ ਕੇਂਦਰ (ਐਨ ਪੀ ਸੀ ਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸਾਲਾਂ ਤੋਂ ਐਡਹਾਕ ਤੇ ਕੰਮ ਕਰ ਰਹੇ ਹਨ ਜਾਂ ਉਨ੍ਹਾਂ ਕੋਲ ਵਾਧੂ ਚਾਰਜ ਹਨ।ਕੇਂਦਰੀ ਬਿਜਲੀ ਉਤਪਾਦਨ ਕੰਪਨੀ ਗੁੱਡੂ ਬਿਜਲੀ ਸਟੇਸ਼ਨ ਚਲਾਉਂਦੀ ਹੈ, ਜਿੱਥੋਂ ਸ਼ੁਰੂਆਤੀ ਤੌਰਤੇ ਤਕਨੀਕੀ ਨੁਕਸ ਪਤਾ ਲੱਗਾ ਸੀ। ਉਸ ਪਿੱਛੋਂ ਕਰਾਚੀ, ਰਾਵਲਪਿੰਡੀ, ਲਾਹੌਰ, ਇਸਲਾਮਾਬਾਦ, ਮੁਲਤਾਨ ਤੇ ਹੋਰ ਥਾਵਾਂ ਵੀ ਹਨੇਰੇ ਵਿੱਚ ਡੁੱਬ ਗਈਆਂ।
ਐਨ ਟੀ ਡੀ ਸੀ ਵੱਲੋਂ ਕੌਮੀ ਗਰਿੱਡ ਦਾ ਪ੍ਰਬੰਧ ਦੇਖਿਆ ਜਾਂਦਾ ਹੈ। ਇਸ ਗਰਿੱਡ ਦੇ ਸੁਰੱਖਿਆ ਸਿਸਟਮ ਨੂੰ ਗੁੱਡੂ ਸਟੇਸ਼ਨ ਦੀ ਟਰਿਪਿੰਗ `ਤੇ ਐਕਟਿਵ ਹੋਣਾ ਚਾਹੀਦਾ ਸੀ, ਪਰ ਇਸ ਸੁਰੱਖਿਆ ਸਿਸਟਮ ਨੇ ਕੰਮ ਹੀ ਨਹੀਂ ਕੀਤਾ ਜਿਸ ਕਾਰਨ ਦੇਸ਼ ਭਰ ਦੇ ਪਾਵਰ ਪਲਾਂਟ ਕੁਝ ਹੀ ਸਕਿੰਟਾਂ ਵਿੱਚ ਬੰਦ ਹੋ ਗਏ।ਅਖਬਾਰ ਮੁਤਾਬਕ ਐਨ ਪੀ ਸੀ ਸੀ ਪਾਵਰ ਪਲਾਂਟਾਂ ਤੋਂ ਵੰਡ ਕੰਪਨੀਆਂ ਨੂੰ ਜਾਂਦੀ ਬਿਜਲੀ ਦਾ ਪ੍ਰਵਾਹ ਦੇਖਦੀ ਹੈ। ਇਸ ਨੇ ਸਹੀ ਲੋਡ ਤੇ ਫ੍ਰੀਕੁਐਂਸੀ ਸੰਤੁਲਤਕਰਨ ਲਈ ਸਪਲਾਈ ਸਿਸਟਮ ਦਾ ਕੰਮ ਦੇਖਣਾ ਹੁੰਦਾ ਹੈ। ਇਹ ਵੰਡ ਕੰਪਨੀ ਵੀ ਢਾਈ ਸਾਲ ਤੋਂ ਵੱਧ ਸਮੇਂ ਤੋਂ ਰੈਗੂਲਰ ਮੁੱਖ ਕਾਰਜਕਾਰੀ ਅਫਸਰਾਂ ਤੋਂ ਬਿਨਾਂ ਚੱਲ ਰਹੀ ਹੈ। ਐਨ ਟੀ ਡੀ ਸੀ ਵਿੱਚ ਜੁਲਾਈ 2017 ਤੋਂ ਕੋਈ ਰੈਗੂਲਰ ਮੁੱਖ ਕਾਰਜਕਾਰੀ ਅਫਸਰ ਨਹੀਂ ਹੈ।

ਅੱਜ-ਨਾਮਾ

ਅੱਜ-ਨਾਮਾ-ਜਨਵਰੀ 26, 2021

Published

on

ajjnama

ਫਸਿਆ ਪਾਕਿ ਦਾ ਮੁਖੀ ਇਮਰਾਨ ਟੇਢਾ,
ਮੁੱਕਦੀ ਮੁਸ਼ਕਲਾਂ ਦੀ ਨਾਹੀਂ ਲੜੀ ਬੇਲੀ।
ਪਹਿਲੀ ਔਕੜ ਦਾ ਲੱਭਦਾ ਹੱਲ ਹੈ ਨਹੀਂ,
ਦੂਸਰੀ ਹੁੰਦੀ ਕੋਈ ਬੂਹੇ `ਤੇ ਖੜੀ ਬੇਲੀ।
ਹੁੰਦਾ ਜ਼ਬਤ ਕੋਈ ਕਦੇ ਜਹਾਜ਼ ਉਸ ਦਾ,
ਹੋਟਲ ਜ਼ਬਤੀਆਂ ਦੀ ਜਿੱਦਾਂ ਝੜੀ ਬੇਲੀ।
ਰਿਹਾ ਦਿਨ ਜਾਂ ਰਾਤ ਦਾ ਫਰਕ ਹੈ ਨਹੀਂ,
ਹਰ ਕੋਈ ਜਾਪਦੀ ਔਖੀ ਹੈ ਘੜੀ ਬੇਲੀ।
ਓਧਰ ਫਸਿਆ ਸੰਸਾਰ ਵਿੱਚ ਬਹੁਤ ਡਾਢਾ,
ਏਧਰ ਮੁਲਕ ਵਿੱਚ ਮੰਦੜਾ ਹਾਲ ਹੋਇਆ।
ਭਰ ਲਏ ਆਗੂਆਂ ਸੁਣੇ ਕਈ ਮਾਲ-ਖਾਨੇ,
ਓਦਾਂ ਮੁਲਕਇਹ ਪਿਆ ਕੰਗਾਲ ਹੋਇਆ।

  • ਤੀਸ ਮਾਰ ਖਾਂ

Continue Reading

ਪੰਜਾਬੀ ਖ਼ਬਰਾਂ

ਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾ

Published

on

balwant singh rajoana

ਨਵੀਂ ਦਿੱਲੀ, 25 ਜਨਵਰੀ, – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਬਦਲਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ 3 ਹਫ਼ਤੇ ਦਾ ਹੋਰ ਸਮਾਂ ਮੰਗਿਆ ਹੈ। ਇਸਬਾਰੇ ਭਾਰਤ ਦੇ ਚੀਫ਼ ਜਸਟਿਸ ਐਸ ਏ ਬੋਬੜੇ ਨੇ ਪੁੱਛਿਆ ਹੈ ਕਿ ਸਰਕਾਰ ਤਿੰਨ ਹਫ਼ਤੇ ਹੋਰ ਕਿਉਂ ਮੰਗਦੀ ਹੈ, ਜਦ ਕਿ ਉਸ ਨੇ 26 ਜਨਵਰੀ ਤੋਂ ਪਹਿਲਾਂ ਦੀ ਗੱਲ ਕਹੀ ਸੀ।
ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਬਾਰੇ ਫੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦੇਣ ਦੇ ਲਈ ਸਿਰਫ ਦੋ ਹਫ਼ਤੇ ਦਾ ਸਮਾਂ ਦਿੱਤਾ ਅਤੇ ਸੁਣਵਾਈ ਦੋ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਹੈ। ਪਿਛਲੀ ਸੁਣਵਾਈ ਦੇ ਵਕਤ ਸੁਪਰੀਮ ਕੋਰਟ ਨੇ ਕਿਹਾ ਸੀ ਕਿ 26 ਜਨਵਰੀ ਤੱਕ ਕੇਂਦਰ ਸਰਕਾਰ ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ ਦਾ ਫੈਸਲਾ ਕਰੇ, ਜਿਸ ਵਿਚ ਸਜ਼ਾ ਘੱਟ ਕਰਨ ਦੀ ਮੰਗ ਕੀਤੀ ਗਈ ਹੈ।ਬਲਵੰਤ ਸਿੰਘ ਕਰੀਬ 25 ਸਾਲਾਂ ਤੋਂ ਜੇਲ੍ਹ ਵਿੱਚ ਹੈ। ਸਾਲ 1995 ਵਿਚ ਚੰਡੀਗੜ੍ਹ ਵਿਚ ਸਕੱਤਰੇਤ ਅੱਗੇ ਹੋਏ ਬੰਬ ਧਮਾਕੇ ਵਿਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਸਣੇ 18 ਲੋਕ ਮਾਰੇ ਗਏ ਸੀ। ਰਾਜੋਆਣਾ ਬਾਰੇ ਅਪੀਲ 9 ਸਾਲਾਂ ਤੋਂ ਰਾਸ਼ਟਰਪਤੀ ਕੋਲ ਪੈਂਡਿੰਗ ਹੈ।

Continue Reading

ਪੰਜਾਬੀ ਖ਼ਬਰਾਂ

ਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ:ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾ

Published

on

ram raheem

ਰੋਹਤਕ, 25 ਜਨਵਰੀ, – ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਤੇ ਡੇਰਾ ਪੈਰੋਕਾਰਾਂ ਨੂੰ ਇਕ ਪੱਤਰਲਿਖ ਕੇ ਇਹ ਉਮੀਦ ਜਤਾਈ ਹੈ ਕਿ ਉਹ ਡੇਰਾ ਸੱਚਾ ਸੌਦਾ ਵਿੱਚ ਜਲਦੀ ਆ ਸਕਦਾ ਹੈ। ਉਸ ਨੇ ਲਿਖਿਆ ਹੈ, ਜੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਆ ਕੇ ਆਪਣੀ ਮਾਂ ਦਾ ਇਲਾਜ ਕਰਵਾਏਗਾ ਅਤੇ ਡੇਰੇ ਵਿੱਚ ਹੋਵੇਗਾ।
ਵਰਨਣ ਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੀ ਇਹ ਚਿੱਠੀ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਸ਼ਾਹ ਸਤਨਾਮ ਦੇ 102ਵੇਂ ਜਨਮਦਿਨਮੌਕੇ ਹੋਏ ਸਤਿਸੰਗ ਪ੍ਰੋਗਰਾਮ ਵਿੱਚ ਪੜ੍ਹ ਕੇ ਸੁਣਾਈ ਗਈ ਹੈ। ਇਸ ਪੱਤਰ ਵਿੱਚ ਰਾਮ ਰਹੀਮ ਨੇ ਲਿਖਿਆ ਹੈ, ‘ਜੇ ਰੱਬ ਚਾਹੇ ਤਾਂ ਮੈਂ ਜਲਦੀ ਆ ਜਾਵਾਂਗਾ ਤੇ ਆਪਣੀ ਮਾਂ ਦਾ ਇਲਾਜ ਕਰਾਵਾਂਗਾ।’ ਉਸ ਨੂੰ ਲਿਖਿਆ ਹੈ ਕਿ ਜਦੋਂ ਮੈਂ ਹਸਪਤਾਲ ਵਿੱਚ ਆਪਣੀ ਮਾਂ ਨੂੰ ਮਿਲਣ ਆਇਆ ਤਾਂ ਉਨ੍ਹਾਂ ਦੀ ਸਿਹਤ ਗੰਭੀਰ ਸੀ। ਮੈਨੂੰ ਮਿਲਣ ਪਿੱਛੋਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਇਆ ਸੀ।’ ਰਾਮ ਰਹੀਮ ਨੇ ਆਪਣੀ ਮਾਂ ਅਤੇ ਸੰਗਤ ਨੂੰ ਇਸ ਤੋਂ ਪਹਿਲਾਂ 13 ਮਈ 2020 ਅਤੇ 28 ਜੁਲਾਈ ਨੂੰ ਵੀ ਇੱਕ-ਇਕ ਪੱਤਰ ਲਿਖਿਆ ਸੀ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਸਪੈਸ਼ਲ ਸੀਬੀ ਆਈ ਕੋਰਟ ਨੇ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ ਜਨਵਰੀ 2019 ਵਿੱਚ ਰਾਮ ਰਹੀਮ ਅਤੇ ਤਿੰਨ ਹੋਰ ਲੋਕਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Continue Reading

ਰੁਝਾਨ


Copyright by IK Soch News powered by InstantWebsites.ca