The Khalistanis had carried out the assassination of Balwinder Singh,
Connect with us [email protected]

ਅਪਰਾਧ

ਖਾਲਿਸਤਾਨੀਆਂ ਨੇ ਕਰਾਈ ਸੀ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ

Published

on

balwinder singh

ਤਰਨ ਤਾਰਨ, 21 ਜਨਵਰੀ – ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਵਰਕਰਾਂ ਨੇ ਓਥੋਂ ਦੀ ਖੁਫੀਆ ਏਜੰਸੀ ਆਈ ਐਸ ਆਈ ਦੀ ਮਦਦ ਨਾਲ ਤਰਨ ਤਾਰਨ ਜਿ਼ਲੇ ਦੇ ਭਿਖੀਵਿੰਡ ਇਲਾਕੇ ਦੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਕਰਵਾਈ ਸੀ, ਜਿਸ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਮ ਪ੍ਰਮੁੱਖ ਹੈ।
ਇਸ ਬਾਰੇ ਪੁਲਸ ਦੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗੱਛ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਆਈ ਐਸ ਆਈ ਨੇ ਇਸ ਕਤਲ ਲਈ ਸ਼ੂਟਰ ਗੁਰਜੀਤ ਸਿੰਘ ਉਰਫ ਭਾਅ ਤੇ ਸੁਖਦੀਪ ਸਿੰਘ ਉਰਫ ਭੂਰਾ ਨੂੰ ਵਰਤਿਆ ਹੈ। ਇਨ੍ਹਾਂ ਦੋਵਾਂ ਨੂੰ ਦਿੱਲੀ ਵਿੱਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਇਸਲਾਮੀ ਦਹਿਸ਼ਤਗਰਦਾਂ ਨਾਲ ਇਨ੍ਹਾਂ ਦੀ ਮੁਲਾਕਾਤ ਗੈਂਗਸਟਰ ਸੁੱਖ ਭਿਖਾਰੀਵਾਲ ਨੇ ਕਰਵਾਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 16 ਅਕਤੂਬਰ ਨੂੰ ਭਿੱਖੀਵਿੰਡ ਵਿੱਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਉਸ ਦੇ ਘਰ `ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਵਾਰ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਕਾਂਡ ਦੇ ਪਿੱਛੇ ਖਾੜਕੂ ਜਥੇਬੰਦੀਆਂ ਦਾ ਹੱਥ ਹੈ ਅਤੇ ਰਾਜ ਸਰਕਾਰ ਨੇ ਜਾਂਚ ਲਈ ਡੀ ਆਈ ਜੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਪੁਲਸ ਨੇ ਇਸ ਕੇਸ ਵਿੱਚ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਭਿਖਾਰੀਵਾਲ ਨੇ ਦੋਵਾਂ ਸ਼ੂਟਰਾਂ ਨੂੰ ਦਿੱਲੀ ਵਿਚਲੇ ਹਿਜ਼ਬੁਲ ਮੁਜਾਹਦੀਨ ਦੇ ਤਿੰਨ ਅੱਤਵਾਦੀਆਂ ਦਾ ਪਤਾ ਦਿੱਤਾ ਸੀ। ਪੁਲਸ ਸੁੱਖ ਭਿਖਾਰੀਵਾਲ ਨੂੰ ਟਰਾਂਜ਼ਿਟ ਰਿਮਾਂਡ ਉਤੇ ਲੈਣ ਦੀ ਤਿਆਰੀ ਵਿੱਚ ਹੈ। ਜਾਣਕਾਰ ਸੂਤਰਾਂ ਮੁਤਾਬਕ ਨਵੀਂ ਦਿੱਲੀ ਦੇ ਸਪੈਸ਼ਲ ਸੈਲ ਦੀ ਟੀਮ ਨੂੰ ਪੁੱਛਗਿੱਛ ਦੌਰਾਨ ਇਸ ਕਤਲ ਕੇਸ ਦੇ ਤਾਰ ਖਾੜਕੂ ਜਥੇਬੰਦੀਆਂ ਨਾਲ ਜੁੜੇ ਹੋਣ ਦੇ ਸੁਰਾਗ ਮਿਲੇ ਹਨ।

ਅਪਰਾਧ

ਪਤੀ ਦੀ ਕਾਤਲ ਪਤਨੀ ਹੀ ਨਿਕਲੀ, ਤਿੰਨ ਜਣੇ ਗ੍ਰਿਫਤਾਰ

Published

on

arrested

ਮੋਗਾ, 26 ਜੁਲਾਈ – ਜ਼ਿਲ੍ਹਾ ਪੁਲਸ ਨੇ ਸਬਜ਼ੀ ਵਿਕਰੇਤਾ ਦੇ ਕਤਲ ਕੇਸ ਨੂੰ 48 ਘੰਟਿਆਂ ਵਿੱਚ ਹੱਲ ਕਰ ਕੇ ਦੋਸ਼ੀਆਂ ਨੂੰ ਵਾਰਦਾਤ ਲਈ ਵਰਤੇ ਗਏ ਹਥਿਆਰਾਂ ਸਮੇਤ ਫੜਨ ਦਾ ਦਾਅਵਾ ਕੀਤਾ ਹੈ।
ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਥਾਣਾ ਸਿਟੀ ਸਾਊਥ ਮੋਗਾ ਨੂੰ ਸੂਚਨਾ ਮਿਲੀ ਸੀ ਕਿ ਸਬਜ਼ੀ ਵਿਕਰੇਤਾ ਸੁਖਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਦੀ ਰਾਤ ਨੂੰ ਘਰ ਵਿੱਚ ਸੁੱਤੇ ਦੀ ਹੱਤਿਆ ਹੋ ਗਈ। ਇਸ ਕੇਸ ਨੂੰ ਹੱਲ ਕਰਨ ਲਈ ਸਾਊਥ ਥਾਣਾ ਸਿਟੀ ਸੀ ਆਈ ਏ ਮੋਗਾ ਤੇ ਸਾਈਬਰ ਸੈਲ ਮੋਗਾ ਦੀਆਂ ਟੀਮਾਂ ਨਾਲ ਸਾਂਝੀ ਜਾਂਚ ਟੀਮ ਬਣਾਈ ਸੀ। ਕੇਸ ਦੀ ਜਾਂਚ ਲਈ ਫੋਰੈਂਸਿਕ ਅਤੇ ਡਿਜੀਟਲ ਸਾਧਨ ਵੀ ਵਰਤੇ ਗਏ। ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਦੀ ਵਿਧਵਾ ਅਮਨਦੀਪ ਕੌਰ ਉੱਤੇ ਆ ਗਈ ਤੇ ਸਖਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਜੁਰਮ ਕਬੂਲ ਕਰ ਲਿਆ।ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਸੰਦੀਪ ਸਿੰਘ ਨਾਲ ਤਕਰੀਬਨ ਅੱਠ-ਨੌਂ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਐਪ ਰਾਹੀਂ ਨੇੜਤਾ ਹੋ ਗਈ ਸੀ। ਦੋ ਮਹੀਨੇ ਪਹਿਲਾਂ ਉਸ ਨੇ ਸੰਦੀਪ ਤੇ ਜਸਬੀਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਤਾਂ ਜੋ ਉਹ ਪ੍ਰੇਮੀ ਸੰਦੀਪ ਨਾਲ ਵਿਆਹ ਕਰਵਾ ਸਕੇ। ਕਤਲ ਦੀ ਰਾਤ ਨੂੰ ਉਸ ਨੇ ਸੰਦੀਪ ਲਈ ਦਰਵਾਜ਼ਾ ਖੋਲ੍ਹਿਆ ਅਤੇ ਜਸਬੀਰ ਬਾਹਰ ਮੋਟਰ ਸਾਈਕਲ ਉੱਤੇੇ ਉਡੀਕ ਰਿਹਾ ਸੀ। ਸੰਦੀਪ ਅਤੇ ਅਮਨਦੀਪ ਨੇ ਕੁਹਾੜੀ ਨਾਲ ਸੁਖਵਿੰਦਰ ਦਾ ਗਲਾ ਵੱਢ ਦਿੱਤਾ। ਉਸ ਦੇ ਬਾਅਦ ਸੰਦੀਪ ਤੇ ਜਸਬੀਰ ਫਰਾਰ ਹੋ ਗਏ। ਫਿਰ ਅਮਨਦੀਪ ਨੇ ਬਚਣ ਲਈ ਡਰਾਮਾ ਰਚਣਾ ਸ਼ੁਰੂ ਕੀਤਾ ਅਤੇ ਪਰਵਾਰ ਦੇ ਹੋਰ ਮੈਂਬਰਾਂ ਨੂੰ ਇਸ ਕਤਲ ਬਾਰੇ ਦੱਸਿਆ।ਪੁਲਸ ਨੇ ਕਤਲ ਲਈ ਵਰਤਿਆ ਹਥਿਆਰ ਕੁਹਾੜੀ, ਮੋਟਰਸਾਈਕਲ ਤੇ ਸਬੂਤ ਵਜੋਂ ਖੂਨ ਦੇ ਦਾਗ ਵਾਲੇ ਕੱਪੜੇ ਬਰਾਮਦ ਕਰ ਲਏ ਹਨ।

Read More Punjab Crime News

Continue Reading

ਅਪਰਾਧ

45 ਹਜ਼ਾਰ ਰੁਪਏ ਖਾਤਰ ਪਿਓ-ਪੁੱਤ ਦਾ ਕਤਲ

Published

on

Murder

ਨੂਰਮਹਿਲ, 26 ਜੁਲਾਈ – ਨੇੜਲੇ ਪਿੰਡ ਚੀਮਾ ਕਲਾਂ ਦੇ ਇੱਕ ਖੂਹ ਵਿੱਚੋਂ ਪੂਰੀ ਤਰ੍ਹਾਂ ਗਲ ਚੁੱਕੀਆਂ ਦੋ ਲਾਸ਼ਾਂ ਮਿਲੀਆਂ ਹਨ, ਜਿਸ ਬਾਰੇ ਪੁਲਸ ਅਗਲੀ ਜਾਂਚ ਕਰ ਰਹੀ ਹੈ।
ਖ਼ੂਹ ਦੇ ਮਾਲਕ ਗੁਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਮੈਂ ਰਾਮ ਚੰਦਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਨੂੰ ਤਿੰਨ ਜੁਲਾਈ ਨੂੰ ਕੰਮ ਉੱਤੇ ਰੱਖਿਆ ਸੀ ਤੇ 15 ਜੁਲਾਈ ਨੂੰ ਦੋ ਹੋਰ ਵਿਅਕਤੀ ਵਿੱਦਿਆ ਨੰਦ ਤੇ ਉਸ ਦਾ ਪੁੱਤਰ ਸ਼ੁਭਮ ਮੇਰੇ ਖੂਹ ਉੱਤੇ ਰਾਮ ਚੰਦਰ ਦੇ ਨਾਲ ਸਨ। ਪੁੱਛਣ ਉੱਤੇ ਉਸ ਨੇ ਕਿਹਾ ਕਿ ਇਹ ਦੋਵੇਂ ਮੇਰੇ ਰਿਸ਼ਤੇਦਾਰ ਹਨ ਅਤੇ ਇਹ ਅੱਜ ਮੇਰੇ ਕੋਲ ਰਹਿਣਗੇ ਅਤੇ ਕੱਲ੍ਹ ਜਲੰਧਰ ਵਿਖੇ ਆਪਣੇ ਕੰਮ ਉੱਤੇ ਚਲੇ ਜਾਣਗੇ। ਪਾਲੀ ਦੇ ਦੱਸਣ ਅਨੁਸਾਰ ਰਾਤ 10 ਵਜੇ ਤਕ ਇਹ ਤਿੰਨੇ ਇਕੱਠੇ ਸਨ ਅਤੇ ਜਦ ਰਾਤ ਕਰੀਬ ਸਵਾ 11 ਵਜੇ ਮੈਂ ਖੂਹ ਉੱਤੇ ਚੱਕਰ ਮਾਰਨ ਗਿਆ ਤਾਂ ਰਾਮ ਚੰਦਰ ਇਕੱਲਾ ਹੀ ਸੁੱਤਾ ਪਿਆ ਸੀ। ਜਦ ਮੈਂ ਉਸ ਨੂੰ ਉਨ੍ਹਾਂ ਦੋਹਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੋਨਾਂ ਨੂੰ ਜਲੰਧਰ ਤੋਂ ਕੋਈ ਵਿਅਕਤੀ ਆ ਕੇ ਲੈ ਗਿਆ ਹੈ। ਉਸਨੇ ਦੱਸਿਆ ਕਿ ਇਸੇ ਮਹੀਨੇ 17 ਜੁਲਾਈ ਨੂੰ ਰਾਮ ਚੰਦਰ ਨੇ ਮੈਨੂੰ ਕਿਹਾ ਕਿ ਮੇਰੇ ਘਰ (ਬਿਹਾਰ ਵਿੱਚ) ਕੋਈ ਸਮੱਸਿਆ ਹੈ, ਇਸ ਲਈ ਮੈਨੂੰ ਜਾਣਾ ਪੈਣਾ ਹੈ ਤੇ ਮੇਰੇ ਕੋਲੋਂ ਤਨਖ਼ਾਹ ਲੈ ਕੇ ਇੱਥੋਂ ਚਲਾ ਗਿਆ।ਮੌਕੇ ਉੱਤੇ ਮ੍ਰਿਤਕ ਵਿੱਦਿਆ ਨੰਦ ਦੇ ਸਾਲੇ ਨੇ ਦੱਸਿਆ ਕਿ ਉਸਦਾ ਜੀਜਾ ਤੇ ਭਾਣਜਾ ਦਿੱਲੀ ਵਿੱਚ ਨੌਕਰੀ ਕਰਦੇ ਸਨ ਤੇ ਰਾਮ ਚੰਦਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਪੰਜਾਬ ਉਸ ਕੋਲ ਪਿੰਡ ਚੀਮਾ ਕਲਾਂ ਆਉਣ ਨੂੰ ਕਿਹਾ ਸੀ। ਵਿੱਦਿਆ ਨੰਦ ਨੇ ਰਾਮ ਚੰਦਰ ਨੂੰ ਦੱਸਿਆ ਕਿ ਉਸ ਕੋਲ 45 ਹਜ਼ਾਰ ਰੁਪਏ ਹਨ ਤੇ ਰਾਮ ਚੰਦਰ ਨੇ ਉਸ ਨੂੰ ਕਿਹਾ ਕਿ ਤੁਸੀਂ ਰੁਪਏ ਨਾਲ ਲੈ ਕੇ ਆ ਜਾਓ ਤੇ ਇਸੇ ਪਿੰਡ ਬੈਂਕ ਵਿੱਚ ਜਮ੍ਹਾ ਕਰਵਾ ਦਿਆਂਗੇ। 15 ਜੁਲਾਈ ਨੂੰ ਵਿੱਦਿਆ ਨੰਦ ਆਪਣੇ ਬੇਟੇ ਨੂੰ ਸ਼ੁਭਮ ਨੂੰ ਨਾਲ ਲੈ ਕੇ ਪਿੰਡ ਚੀਮਾ ਕਲਾਂ ਰਾਮ ਚੰਦਰ ਕੋਲ ਆ ਗਿਆ। ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਕਤਲ ਵਾਲੀ ਰਾਤ 10 ਵਜੇ ਤਕ ਦੋਵੇਂ ਬਾਪ-ਬੇਟੇ ਦੇ ਫ਼ੋਨ ਚੱਲਦੇ ਸਨ ਤੇ ਰਾਤ ਸਵਾ 11 ਵਜੇ ਤੋਂ ਬਾਅਦ ਬੰਦ ਹੋ ਗਏ। ਸ਼ੱਕ ਹੋਣ ਉੱਤੇ ਮੈਂ ਆਪਣੇ ਤੌਰ ਉੱਤੇ ਭੱਜ-ਨੱਠ ਕਰਕੇ ਪਤਾ ਲਾਇਆ ਕਿ ਰਾਮ ਚੰਦਰ ਨੇ ਦੋਹਾਂ ਦਾ ਕਤਲ ਕਰ ਦਿੱਤਾ ਤੇ ਲਾਸ਼ਾਂ ਖੂਹ ਵਿੱਚ ਸੁੱਟ ਦਿੱਤੀਆਂ ਹਨ।ਮੌਕੇ ਉੱਤੇ ਪਹੁੰਚੇ ਐਸ ਐਸ ਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਕਾਤਲ ਨੇ ਕਤਲ ਕਰਨ ਉਪਰੰਤ ਲਾਸ਼ਾਂ ਨੂੰ ਸਾੜ ਕੇ ਖੂਹ ਵਿੱਚ ਸੁੱਟ ਦਿੱਤਾ ਤੇ ਉਪਰ ਮਿੱਟੀ ਅਤੇ ਪਰਾਲੀ ਪਾ ਦਿੱਤੀ ਤਾਂ ਕਿ ਬਦਬੂ ਨਾ ਆਵੇ।

Read More Latest Punjabi News

Continue Reading

ਅਪਰਾਧ

ਦੋ ਏਜੰਟਾਂ ਵੱਲੋਂ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਤਿੰਨ ਜਣਿਆਂ ਨਾਲ 9 ਲੱਖ ਦੀ ਠੱਗੀ

Published

on

Fraud

ਭੋਗਪੁਰ, 26 ਜੁਲਾਈ – ਥਾਣਾ ਭੋਗਪੁਰ ਦੇ ਪਿੰਡ ਬਾਹੋਪੁਰ ਦੇ ਇੱਕ ਆਦਮੀ ਦੀ ਸ਼ਿਕਾਇਤ ਉੱਤੇ ਦੋ ਏਜੰਟਾਂ ਖ਼ਿਲਾਫ਼ ਕੈਨੇਡਾ ਭੇਜਣ ਦੇ ਨਾਂ ਉੱਤੇ ਨੌਂ ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਗਿਆ ਹੈ।
ਇਸ ਬਾਰੇ ਪਿੰਡ ਬਾਹੋਪੁਰ ਦੇ ਇੱਕ ਆਦਮੀ ਨੇ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਕੁਝ ਸਮਾਂ ਪਹਿਲਾਂ ਉਸ ਦੀ ਮੁਲਾਕਾਤ ਦਲਜੀਤ ਰਾਏ ਵਾਸੀ ਸੱਤੋਵਾਲੀ ਨਾਲ ਹੋਈ ਸੀ।ਦਲਜੀਤ ਰਾਏ ਨੇ ਉਸ ਨੂੰ ਕਿਹਾ ਕਿ ਅਸੀਂ ਕੈਨੇਡਾ ਵਰਕ ਪਰਮਿਟ ਉੱਤੇ ਭੇਜਦੇ ਹਾਂ, ਤੁਸੀਂ 15 ਦਿਨਾਂ ਵਿੱਚ ਓਥੇ ਜਾ ਸਕਦੇ ਹੋ ਕਿਉਂਕਿ ਜੋ ਬੰਦਾ ਸਾਨੂੰ ਕੈਨੇਡਾ ਤੋਂ ਵਰਕ ਪਰਮਿਟ ਜਾਰੀ ਕਰਦਾ ਹੈ, ਉਸ ਨਾਲ ਮੇਰੀ ਚੰਗੀ ਵਾਕਫ਼ੀਅਤ ਹੈ ਅਤੇ ਮੈਂ ਪਹਿਲਾਂ ਵੀ ਦੋ ਬੰਦੇ ਭੇਜ ਚੁੱਕਾ ਹਾਂ। ਇਸ ਕੰਮ ਵਿੱਚ ਇੱਕ ਬੰਦੇ ਲਈ 20 ਲੱਖ ਰੁਪਏ ਲੱਗਣਗੇ। ਇਨ੍ਹਾਂ ਵਿੱਚੋਂ ਤਿੰਨ ਲੱਖ ਪਹਿਲਾਂ, ਸੱਤ ਲੱਖ ਰੁਪਏ ਵੀਜ਼ਾ ਲੱਗਣ ਪਿੱਛੋਂ ਤੇ ਬਾਕੀ ਰਹਿੰਦੀ ਰਕਮ ਕੈਨੇਡਾ ਪਹੁੰਚ ਕੇ ਦੇਣੀ ਹੋਵੇਗੀ। ਦਲਜੀਤ ਨੇ ਫਿਰ ਪੀੜਤ ਦੀ ਗੱਲ ਦੂਸਰੇ ਏਜੰਟ ਨਾਲ ਕਰਵਾਈ ਤਾਂ ਉਸ ਨੇ ਵੀ ਵੀਜ਼ੇ ਲਵਾ ਦੇਣ ਦਾ ਭਰੋਸਾ ਪੀੜਤ ਨੂੰ ਦਿੱਤਾ, ਜਿਸ ਪਿੱਛੋਂ ਜਗਜੀਤ ਸਿੰਘ ਨੇ ਪੀੜਤ ਦੇ ਫ਼ੋਨ ਨੰਬਰ ਉੱਤੇ ਸੰਪਰਕ ਕਰਨਾ ਸ਼ੁਰੂ ਕੀਤਾ ਤੇ ਉਸ ਦੇ ਨੰਬਰ ਤੋਂ ਲੋੜੀਂਦੇ ਦਸਤਾਵੇਜ਼ ਮੰਗਵਾਉਣੇ ਸ਼ੁਰੂ ਕਰ ਦਿੱਤੇ।ਇਸੇ ਦੌਰਾਨ ਪੀੜਤ ਨੇ ਆਪਣੇ ਤਾਏ ਦੇ ਲੜਕੇ ਨਾਲ ਗੱਲ ਕੀਤੀ ਤਾਂ ਉਹ ਵੀ ਵਰਕ ਪਰਮਿਟ ਉੱਤੇ ਕੈਨੇਡਾ ਜਾਣ ਲਈ ਸਹਿਮਤ ਹੋ ਗਿਆ ਤੇ ਪੀੜਤ ਨੇ ਉਸ ਦੀ ਗੱਲ ਵੀ ਏਜੰਟ ਨਾਲ ਕਰਵਾ ਲਈ। ਏਜੰਟ ਦਲਜੀਤ ਰਾਏ ਦੋਨਾਂ ਨੌਜਵਾਨਾਂ ਤੋਂ 3-3 ਤਿੰਨ ਲੱਖ ਰੁਪਏ ਲੈ ਗਿਆ ਅਤੇ ਫਿਰ ਪੀੜਤਾਂ ਨੂੰ ਕੈਨੇਡਾ ਦੀ ਐਲ ਐਮ ਆਈ ਦੀਆਂ ਕਾਪੀਆਂ ਭੇਜ ਕੇ ਕਿਹਾ ਕਿ ਇਹ ਤੁਹਾਡੇ ਵਰਕ ਪਰਮਿਟ ਦੇ ਪੇਪਰ ਹਨ। ਫਿਰ ਦਲਜੀਤ ਰਾਏ ਨੇ ਦਿੱਲੀ ਲਿਜਾ ਕੇ ਦੋਹਾਂ ਪੀੜਤਾਂ ਦੇਫਾਈਲਾਂ ਅਤੇ ਪਾਸਪੋਰਟ ਜਮ੍ਹਾ ਕਰਾਏ ਅਤੇ ਦੋਨਾਂ ਤੋਂ 28000 ਹਜ਼ਾਰ ਰੁਪਏ ਅੰਬੈਂਸੀ ਫੀਸ ਵੀ ਜਮ੍ਹਾ ਕਰਵਾਈ। ਕੁਝ ਦਿਨ ਬੀਤਣ ਮਗਰੋਂ ਏਜੰਟਾਂ ਨੇ ਪੀੜਤ ਨੂੰ ਕਿਹਾ ਕਿ ਜੇ ਕੋਈ ਹੋਰ ਬੰਦਾ ਵਰਕ ਪਰਮਿਟ ਉੱਤੇ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਸਾਡੇ ਕੋਲ ਇੱਕ ਐਮਰਜੈਂਸੀ ਬੰਦੇ ਲਈ ਵਰਕ ਪਰਮਿਟ ਹੈ।ਪੀੜਤ ਨੇ ਆਪਣੇ ਦੋਸਤ, ਜੋ ਪਿੰਡ ਹੀਰਾਂ ਨਕੋਦਰ ਦਾ ਰਹਿਣ ਵਾਲਾ ਹੈ, ਨਾਲ ਗੱਲ ਕੀਤੀ ਅਤੇ ਜਨਵਰੀ 2020 ਵਿੱਚ ਤਿੰਨ ਲੱਖ ਰੁਪਏ ਆਪਣੇ ਬੈਂਕ ਖਾਤੇ ਵਿੱਚੋਂ ਜਗਜੀਤ ਸਿੰਘ ਨੂੰ ਟਰਾਂਸਫਰ ਕਰ ਦਿੱਤੇ। ਮਾਰਚ 2020 ਨੂੰ ਵੀਜ਼ਾ ਦਫ਼ਤਰ ਤੋਂ ਪੀੜਤਾਂ ਨੂੰ ਮੈਸੇਜ ਆਇਆ ਕਿ ਤੁਸੀਂ ਪਾਸਪੋਰਟ ਲਿਜਾ ਸਕਦੇ ਹੋ, ਪਰ ਜਦੋਂ ਪੀੜਤਾਂ ਨੇ ਪਾਸਪੋਰਟ ਚੈਕ ਕੀਤੇ ਤਾਂ ਉਨ੍ਹਾਂ `ਤੇ ਵੀਜ਼ਾ ਨਹੀਂ ਲੱਗਾ ਸੀ। ਇਸੇ ਦੌਰਾਨ ਕੈਨੇਡਾ ਅੰਬੈਸੀ ਨੇ ਪੀੜਤਾਂ ਨੂੰ ਪੱਤਰ ਭੇਜ ਕੇ ਕਿਹਾ ਕਿ ਤੁਹਾਡੇ ਵੱਲੋਂ ਜਮ੍ਹਾ ਕਰਵਾਈ ਐਲ ਐਮ ਆਈ ਨਕਲੀ ਹੈ, ਤੁਸੀਂ ਇਸ ਸਬੰਧੀ ਸਪਸ਼ਟੀਕਰਨ ਦਿਓ ਕਿ ਇਹ ਪੇਪਰ ਤੁਸੀਂ ਕਿਉਂ ਲਏ ਤੇ ਕਿੱਥੋਂ ਲਏ ਹਨ। ਜੇ ਇਸ ਦਾ ਸਹੀ ਜਵਾਬ 15 ਦਿਨਾਂ ਵਿੱਚ ਨਾ ਦਿੱਤਾ ਤਾਂ ਤੁਹਾਨੂੰ ਪੰਜ ਸਾਲ ਲਈ ਕੈਨੇਡਾ ਲਈ ਬੈਨ ਕਰ ਦਿੱਤਾ ਜਾਵੇਗਾ।
ਇਸ ਕੇਸ ਦੀ ਤਫਤੀਸ਼ ਸਬ-ਇੰਸਪੈਕਟਰ ਪਰਮਿੰਦਰ ਸਿੰਘ ਨੇ ਕੀਤੀ ਤਾਂ ਏਜੰਟ ਦਲਜੀਤ ਰਾਏ ਨੇ ਤਿੰਨ ਲੱਖ ਰੁਪਏ ਮੋੜ ਦਿੱਤੇ, ਪਰ ਨੌਂ ਲੱਖ ਰੁਪਏ ਵਾਪਸ ਨਹੀਂ ਕੀਤੇ। ਪੁਲਸ ਨੇ ਕੇਸ ਦੀ ਜਾਂਚ ਪਿੱਛੋਂ ਦਲਜੀਤ ਰਾਏ ਪੁੱਤਰ ਚਮਨ ਲਾਲ ਵਾਸੀ ਸੱਤੋਵਾਲੀ ਅਤੇ ਜਗਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜਮਸ਼ੇਰ ਥਾਣਾ ਸਦਰ ਜਲੰਧਰ ਦੇ ਖ਼ਿਲਾਫ਼ ਧੋਖਾਧੜੀ ਅਤੇ ਟਰੈਵਲ ਪ੍ਰੋਫੈਸਨਲ ਐਕਟ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca