The issue of Amitabh Bachchan's donation flared up again in the Delhi
Connect with us [email protected]

ਪੰਜਾਬੀ ਖ਼ਬਰਾਂ

ਦਿੱਲੀ ਗੁਰਦੁਆਰਾ ਕਮੇਟੀ ਵਿੱਚ ਅਮਿਤਾਬ ਬੱਚਨ ਵਾਲੇ ਦਾਨ ਦਾ ਮੁੱਦਾ ਫਿਰ ਭੜਕਿਆ

Published

on

Amitabh Bachchan

ਬਾਠ ਨੇ ਅਹੁਦਾ ਸੰਭਾਲ ਕੇ ਦਿੱਲੀ ਕਮੇਟੀ ਦੀ ਪਾਰਦਰਸ਼ਤਾ ਸ਼ੱਕੀ ਆਖੀ
ਨਵੀਂ ਦਿੱਲੀ, 1 ਜੂਨ, – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 15 ਕਮੇਟੀ ਮੈਬਰਾਂ ਦੀ ਹਾਜ਼ਰੀ ਵਿੱਚ ਜੂਨੀਅਰ ਉਪ-ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਆਪਣਾ ਅਹੁਦਾਅੱਜ ਫਿਰ ਸੰਭਾਲ ਲਿਆ। ਕਮੇਟੀ ਦਫ਼ਤਰ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਜਨਰਲ ਮੈਨੇਜਰ ਦੇ ਕਮਰੇ ਵਿੱਚਪਹੁੰਚੇ ਕਮੇਟੀ ਮੈਬਰਾਂ ਨੇ ਕਰੀਬ 3 ਘੰਟੇ ਕਮੇਟੀ ਦੇ ਕੰਮਾਂ ਉੱਤੇ ਉਠਦੇ ਸਵਾਲਾਂ ਬਾਰੇ ਜਨਰਲ ਮੈਨੇਜਰ ਧਰਮੇਂਦਰ ਸਿੰਘ ਤੋਂ ਜਵਾਬ ਮੰਗੇ ਅਤੇ ਫਿਲਮ ਸਟਾਰ ਅਮਿਤਾਭ ਬੱਚਨ ਤੋਂ ਕਮੇਟੀ ਨੂੰ ਮਿਲੇ ਕਰੋੜਾਂ ਰੁਪਏ ਅਤੇ ਬਾਦਲ ਅਕਾਲੀ ਦਲ ਨੂੰ ਪੰਜਾਬ ਭੇਜੀ ਗਈ ਮੈਡੀਕਲ ਸਮੱਗਰੀ ਬਾਰੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਦਿੱਤੇ ਜਾਂਦੇ ਉਲਝੇ ਜਵਾਬਾਂ ਬਾਰੇ ਪੁੱਛਿਆ।ਉਨ੍ਹਾਂ ਨੇ ਐਲਾਨ ਕੀਤਾ ਕਿ ਪ੍ਰਬੰਧਕਾਂ ਦੇ ਫੈਸਲਿਆਂ ਉੱਤੇ ਰੋਜ਼ਾਨਾ ਏਥੇ ਆਣ ਕੇ ਜਾਂਚ-ਪੜਤਾਲ ਕਰਿਆ ਕਰਨਗੇ।
ਇਸ ਮੌਕੇ ਕੁਲਵੰਤ ਸਿੰਘ ਬਾਠ ਨੇਕਿਹਾ ਕਿ ਪਿਛਲੇ ਦਿਨਾਂ ਤੋਂ ਅਸੀਂ ਇਸ ਕਮੇਟੀ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਸਵਾਲ ਪੁੱਛ ਰਹੇ ਹਾਂ, ਪਰ ਜਵਾਬ ਨਹੀਂ ਮਿਲ ਰਿਹਾ। ਮੈਂ ਪਿਛਲੇ ਦਿਨੀਂ ਆਪਣਾ ਅਹੁਦਾ ਫਿਰ ਸੰਭਾਲਣ ਦੀ ਇੱਛਾ ਜਤਾ ਕੇ ਕਮੇਟੀ ਤੋਂ ਆਪਣਾ ਕਮਰਾ ਮੰਗਿਆ ਤਾਂ ਜਨਰਲ ਮੈਨੇਜਰ ਨੇ ਅੱਜ ਕਮੇਟੀ ਪ੍ਰਬੰਧਕਾਂ ਦੇ ਹਵਾਲੇ ਨਾਲ ਮੈਨੂੰ ਲਿਖਤੀ ਜਵਾਬ ਦੇ ਕੇ ਕਮਰਾ ਦੇਣ ਬਾਰੇ ਦਿੱਲੀ ਕਮੇਟੀ ਦੇ ਐਕਟ ਦੀ ਧਾਰਾ ਪੁੱਛੀ ਹੈ। ਬਾਠ ਨੇ ਹੈਰਾਨੀ ਜਤਾਈ ਕਿ ਚੁਣੇ ਹੋਏ ਜੂਨੀਅਰ ਉਪ-ਪ੍ਰਧਾਨ ਨੂੰ ਕਮੇਟੀ ਪ੍ਰਬੰਧਦੇਸਹਿਯੋਗ ਦੇਣ ਦੀ ਪੇਸ਼ਕਸ਼ ਉੱਤੇ ਐਕਟ ਦੀ ਧਾਰਾ ਪੁੱਛਣ ਵਾਲੇ ਖੁਦ ਇਸ ਕਮੇਟੀ ਦੇ ਐਕਟ ਦੀਆਂ ਧੱਜੀਆਂ ਉੱਡਾ ਰਹੇ ਹਨ। ਨਾ ਉਹ ਕੋਰੋਨਾ ਰਾਹਤ ਦੇ ਨਾਮ ਉੱਤੇ ਆਈ ਨਕਦੀ ਅਤੇ ਸਾਮਾਨ ਦਾ ਬਿਓਰਾ ਦੇਂਦੇ ਹਨ ਤੇ ਨਾ ਵੰਡੀਆਂ ਗਈਆਂ ਚੀਜ਼ਾਂ ਦੀ ਮਾਤਰਾ ਅਤੇ ਉਸ ਨੂੰ ਦੇਣ ਦਾਫਾਰਮੂਲਾ ਦੱਸਦੇ ਹਨ। ਕਮੇਟੀ ਕਹਿੰਦੀ ਹੈ ਕਿ ਕੋਈ ਵੀ ਆ ਕੇ ਹਿਸਾਬ ਪੁੱਛ ਸਕਦਾ ਹੈ, ਪਰ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਕੁਝ ਨਹੀਂ ਦੱਸਦੇ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਰੋਜ਼ ਜਨਰਲ ਮੈਨੇਜਰ ਦੇ ਕਮਰੇ ਵਿੱਚ ਬੈਠ ਕੇ ਕਮੇਟੀ ਦੀ ਰੁਟੀਨ ਉੱਤੇ ਨਜ਼ਰ ਰੱਖਾਂਗੇ, ਕਿਉਂਕਿ ਇਸ ਪ੍ਰਬੰਧ ਵਿੱਚ ਪਾਰਦਰਸ਼ਤਾ ਸ਼ੱਕੀ ਜਾਪਦੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਮੈਂਬਰ ਪਰਮਜੀਤ ਸਿੰਘ ਰਾਣਾ ਨੇਜਨਰਲ ਮੈਨੇਜਰ ਨੂੰ ਪੁੱਛਿਆ ਕਿ ਕਮੇਟੀ ਉਨ੍ਹਾਂ ਹੈੱਡ ਗ੍ਰੰਥੀਆਂ ਦੇ ਨਾਮ ਕਿਉਂ ਨਹੀਂ ਦੱਸਦੀ, ਜਿਨ੍ਹਾਂ ਦੇ ਹਵਾਲੇ ਨਾਲਅਮਿਤਾਭ ਬੱਚਨ ਵੱਲੋਂ ਆਈ ਰਾਸ਼ੀ ਨੂੰ ਕਮੇਟੀ ਦੇ ਜਨਰਲ ਸੈਕਟਰੀ ਹਰਮੀਤ ਸਿੰਘ ਕਾਲਕਾ ਠੀਕ ਦੱਸਦੇ ਹਨ? ਕਮੇਟੀ ਦੇ ਕਾਰਜਕਾਰੀ ਮੈਂਬਰ ਹਰਿੰਦਰ ਪਾਲ ਸਿੰਘ ਨੇ ਕਿਹਾ ਕਿਐਕਟ ਅਨੁਸਾਰ ਇਸਕਮੇਟੀ ਦਾ ਕੰਮ ਖੇਤਰ ਸਿਰਫ ਦਿੱਲੀ ਹੈ ਤਾਂ ਦਿੱਲੀ ਦੀ ਸੰਗਤ ਨੂੰ ਅੱਖੋਂ ਪਰੋਖੇ ਕਰਕੇ ਕਰੋੜਾਂ ਦੀ ਮੈਡੀਕਲ ਸਮੱਗਰੀ ਦਿੱਲੀ ਤੋਂ ਬਾਹਰ ਸਿਆਸੀ ਲਾਭ ਲਈ ਕਿਉਂ ਭੇਜੀ, ਜਿਸ ਬਾਰੇ ਸੋਸ਼ਲ ਮੀਡੀਆ ਉੱਤੇ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਵੱਲੋਂ ਆਕਸੀਜਨ ਕੰਸੰਟਰੇਟਰ ਦੀ ਪਾਈ ਫੋਟੋ ਵਿੱਚ ਦਿੱਸ ਰਿਹਾ ਹੈ ਕਿ ਦਿੱਲੀ ਕਮੇਟੀ ਵੱਲੋਂ ਭੇਜੇ ਕੰਸੰਟਰੇਟਰ ਉੱਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੋਟੋ ਦੇ ਸਟਿੱਕਰ ਚਿਪਕਾ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੰਸੰਟਰੇਟਰ ਭੇਜਣ ਦੀ ਗੱਲ ਲੋਕਾਂ ਨੂੰ ਕਹੀ ਗਈ ਹੈ।

Read More Punjabi News Today

ਪੰਜਾਬੀ ਖ਼ਬਰਾਂ

ਦੇਵਸਥਾਨਮ ਬੋਰਡ ਦੇ ਖ਼ਿਲਾਫ਼ ਕੇਦਾਰਨਾਥ ਮੰਦਰ ਦੇ ਪੁਜਾਰੀ ਧਰਨਾ ਲਾ ਕੇ ਬੈਠੇ

Published

on

Priests of Kedarnath temple

ਦੇਹਰਾਦੂਨ, 13 ਜੂਨ, – ਉੱਤਰਾਖੰਡ ਚਾਰ ਧਾਮ ਦੇਵਸਥਾਨਮ ਪ੍ਰਬੰਧ ਬੋਰਡ ਨੂੰ ਭੰਗ ਕਰਨ ਦੀ ਮੰਗ ਦੇ ਲਈ ਓਥੋਂ ਦੇ ਪੁਜਾਰੀ ਕੇਦਾਰਨਾਥ ਮੰਦਰ ਦੇ ਬਾਹਰ ਧਰਨੇ ਉੱਤੇ ਬੈਠ ਗਏ ਹਨ। ਉਨ੍ਹਾਂ ਦਾ ਇਹ ਧਰਨਾ ਪ੍ਰਰਦਸ਼ਨ ਅੱਜ ਐਤਵਾਰ ਨੂੰ ਤੀਸਰੇ ਦਿਨ ਵਿੱਚ ਦਾਖਲ ਹੋ ਗਿਆ ਹੈ। ਆਪਣੀਆਂ ਮੰਗਾਂ ਲਈ ਇਹ ਪੁਜਾਰੀ ਕੇਦਾਰਨਾਥ ਮੰਦਰ ਦੇ ਬਾਹਰ ਸ਼ਾਂਤਮਈ ਧਰਨੇ ਪ੍ਰਦਰਸ਼ਨਕਰ ਰਹੇ ਹਨ। ਇਸ ਤੋਂ ਪਹਿਲਾਂ ਪੁਜਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਸੀ। ਉਹ ਦੇਵਸਥਾਨਮ ਬੋਰਡ ਨੂੰ ਭੰਗ ਕਰਨ ਦੀ ਮੰਗ ਲਈ ਇਸ ਰਾਜ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪੁਜਾਰੀਆਂ ਨੇ ਦੇਵਸਥਾਨਮ ਬੋਰਡ ਨੂੰ ਭੰਗ ਨਾ ਕਰਨ ਉੱਤੇ ਚਾਰੇ ਧਾਮ: ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਵਿਚ ਵੱਡਾ ਅੰਦੋਲਨ ਛੇੜਨ ਦੀ ਚਿਤਾਵਨੀ ਦਿੱਤੀ ਹੈ।
ਇਸ ਟਕਰਾਅ ਬਾਰੇ ਪੁਜਾਰੀਆਂ ਨੇ ਦੱਸਿਆ ਕਿ ਭਾਜਪਾ ਦੀ ਰਾਜ ਸਰਕਾਰ ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਤੇ ਮੰਦਰਾਂ ਉੱਤੇ ਕਬਜ਼ਾ ਕਰਨ ਦੀ ਨੀਤੀ ਘੜ ਰਹੀ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੁਜਾਰੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਸਰਕਾਰ ਨੇ ਪਹਿਲਾਂ ਬੋਰਡ ਬਣਾ ਦਿੱਤਾ ਤੇ ਫਿਰ ਉਸ ਨੂੰ ਹੋਰ ਅਧਿਕਾਰ ਦਿੱਤੇ ਜਾ ਰਹੇ ਹਨ। ਪ੍ਰਦਰਸ਼ਨ ਕਰਦੇ ਪੁਜਾਰੀਆਂ ਨੇ ਕਿਹਾ ਕਿ ਇਸ ਰਾਜ ਦੀ ਤੀਰਥ ਸਿੰਘ ਰਾਵਤ ਸਰਕਾਰ ਨੇ ਬੋਰਡ ਭੰਗ ਕਰਨ ਦੀ ਗੱਲ ਆਖੀ ਸੀ, ਪਰ ਅਜੇ ਤੱਕ ਇਸਬਾਰੇ ਕੋਈ ਕਦਮ ਨਹੀਂ ਚੁੱਕਿਆ।
ਵਰਨਣ ਯੋਗ ਹੈ ਕਿ ਉੱਤਰਾ ਖੰਡ ਵਿੱਚ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਵਕਤ ਚਾਰੇ ਧਾਮਾਂ ਸਣੇ ਪ੍ਰਦੇਸ਼ ਦੇ 51 ਮੰਦਰਾਂ ਦੇ ਪ੍ਰਬੰਧ ਲਈ ਐਕਟ ਰਾਹੀਂ ਦੇਵਸਥਾਨਮ ਬੋਰਡ ਬਣਾਇਆ ਗਿਆ ਸੀ। ਪੁਜਾਰੀਸ਼ੁਰੂ ਤੋਂ ਹੀ ਇਸ ਬੋਰਡ ਦਾ ਵਿਰੋਧ ਕਰ ਰਹੇ ਹਨ। ਮੁੱਖ ਮੰਤਰੀ ਅਹੁਦਾ ਸੰਭਾਲਣ ਪਿੱਛੋਂ ਤੀਰਥ ਸਿੰਘ ਰਾਵਤ ਨੇ ਬੋਰਡ ਮੁੱਦੇ ਉੱਤੇ ਮੁੜ ਵਿਚਾਰ ਦੀ ਗੱਲ ਆਖੀ ਸੀ ਕਿ ਸਾਰੇ ਸੰਬੰਧਤ ਲੋਕਾਂ ਨਾਲ ਗੱਲ ਕਰ ਕੇ ਕੋਈ ਫ਼ੈਸਲਾ ਲਿਆ ਜਾਵੇਗਾ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਬੀਬੀ ਭੱਠਲ ਦੇ ਬੰਦਿਆਂ ਵੱਲੋਂ ਹਮਲੇ ਕਰਾਉਣ ਦੇ ਦੋਸ਼ਾਂ ਹੇਠ ਲੋਕਾਂ ਨੇ ਥਾਣਾ ਘੇਰਿਆ

Published

on

Rajinder Kaur Bhattal

ਲਹਿਰਾਗਾਗਾ, 13 ਜੂਨ, – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੀੜਤਾਂ ਦੀ ਸੁਣਵਾਈ ਨਾ ਹੋਣ ਦੇ ਦੋਸ਼ ਹੇਠ ਅੱਜ ਲਹਿਰਾ ਗਾਗਾ ਦੇ ਥਾਣੇ ਅੱਗੇ ਧਰਨਾ ਦਿੱਤਾ, ਜਿੱਥੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਰਜਿੰਦਰ ਕੌਰ ਭੱਠਲ ਦੀ ਸ਼ਹਿ ਉੱਤੇ ਪਿੰਡ ਭਾਈ ਕੀ ਪਿਸ਼ੌਰ ਦੇ ਕਾਂਗਰਸੀ ਵਰਕਰਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਉਤੇ ਹਮਲਾ ਕੀਤਾ ਤੇ ਬੀਬੀ ਦੀ ਸ਼ਹਿ ਉਤੇ ਗੁਰੂ-ਘਰ ਵਿੱਚ ਅਨਾਊਂਸਮੈਂਟ ਕੀਤੀ ਕਿ ਕਿਸਾਨ ਜਥੇਬੰਦੀ ਨੂੰ ਫੰਡ ਨਹੀਂ ਦੇਣਾ।ਉਨ੍ਹਾਂ ਪੁੱਛਿਆ ਕਿ ਕੀ ਰਾਜਿੰਦਰ ਕੌਰ ਭੱਠਲ ਨੂੰ ਨਹੀਂ ਪਤਾ ਕਿ ਮੇਰੇ ਵਰਕਰ ਅਤੇ ਆਗੂ ਕੀ ਕਰਦੇ ਹਨ? ਇਨਾਂ ਕਾਂਗਰਸੀ ਆਗੂਆਂ ਨੇ ਗੁੰਡਿਆਂ ਨੂੰ ਸ਼ਹਿ ਦੇ ਕੇ ਪਿੰਡ ਦੇ ਆਗੂ ਉਤੇ ਉਸ ਸਮੇਂ ਹਮਲਾ ਕਰਵਾਇਆ, ਜਦੋਂ ਉਹ ਫੰਡ ਲੈਣ ਗਏ ਸਨ।
ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੀਬੀ ਪਹਿਲਾਂ ਭਾਜਪਾ ਦਾ ਹਾਲ ਵੇਖ ਲਵੇ। ਹਰਿਆਣੇ ਅੰਦਰ ਜੇਜੇਪੀ (ਜਨਨਾਇਕ ਜਨਤਾ ਪਾਰਟੀ) ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਉਤੇ ਹਮਲਾ ਕੀਤਾ ਸੀ, ਓਥੇ ਉਨਾਂ ਨਾਲ ਕੀ ਬਣੀ ਹੈ, ਇਸ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਦੂਸਰੇ ਪਾਸੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਕਿਸਾਨ ਯੂਨੀਅਨ ਅਤੇ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਜਿਨਾਂ ਕੁਝ ਲੋਕਾਂ ਨੇ ਕਾਂਗਰਸ ਦਾ ਨਾਂ ਵਰਤ ਕੇ ਕਿਸਾਨ ਯੂਨੀਅਨ ਦੀ ਮੱਦਦ ਨਾ ਕਰਨ ਨੂੰ ਕਿਹਾ ਹੈ, ਉਨਾਂ ਨੂੰ ਅੱਜ ਹੀ ਫ਼ੈਸਲਾ ਲੈ ਕੇ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਉਨਾਂ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਜੇ ਕੋਈ ਵਿਅਕਤੀ ਸਾਡੀ ਪਾਰਟੀ ਦਾ ਨਾਮ ਵਰਤ ਕੇ ਏਦਾਂ ਕਰਦਾ ਹੈ ਤਾਂ ਸਾਨੂੰ ਦੱਸੋ, ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਜੱਜ ਲੱਗਣ ਲਈ ਸੁਪਰੀਮ ਕੋਰਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਆਹਮੋ-ਸਾਹਮਣੇ

Published

on

Supreme-Court

ਨਵੀਂ ਦਿੱਲੀ, 13 ਜੂਨ, – ਭਾਰਤ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ ਸੀ ਬੀ ਏ) ਨੇ ਚੀਫ ਜਸਟਿਸ (ਸੀ ਜੇ ਆਈ) ਐੱਨਵੀ ਰਮਨਾ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਹਾਈ ਕੋਰਟਾਂ ਵਿਚ ਜੱਜ ਬਣਾਏ ਜਾਣ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਉੱਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਨੇ ਜਿਸ ਕਿਸਮ ਦੀ ਪ੍ਰਤੀਕਿਰਿਆ ਦਿੱਤੀ ਹੈ, ਉਸ ਨਾਲ ਜੱਜ ਬਣਨ ਦੀ ਹੋੜ ਸ਼ੁਰੂ ਹੋ ਗਈ ਹੈ।
ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਇਸ ਬਾਰੇ ਭਾਰਤ ਦੇ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਅਪੀਲ ਰੱਦ ਕਰਨ ਦੀ ਮੰਗ ਕੀਤੀ ਅਤੇ ਕੁਝ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਹਾਈ ਕੋਰਟ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਦਾ ਜੱਜਲਾਉਣ ਦੀ ਵਿਚਾਰ ਕਰਨ ਬਾਰੇ ਅਪੀਲ ਕਰ ਦਿੱਤੀ ਹੈ।ਕਲਕੱਤਾ ਹਾਈ ਕੋਰਟ ਬਾਰ ਐਸੋਸੀਏਸ਼ਨ, ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ, ਐਡਵੋਕੇਟ ਐਸੋਸੀਏਸ਼ਨ ਬੈਂਗਲੁਰੂ ਆਦਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਖਿਲਾਫ ਖੁੱਲ੍ਹ ਕੇ ਬੋਲੀਆਂ ਹਨ। ਇਨ੍ਹਾਂ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਐੱਸ ਸੀ ਬੀ ਏ ਦੀ ਚਿੱਠੀ ਵਿਚ ਸੁਪਰੀਮ ਕੋਰਟ ਵਾਲੇ ਵਕੀਲਾਂ ਨੂੰ ਹਾਈ ਕੋਰਟ ਦੇ ਵਕੀਲਾਂ ਤੋਂ ਵੱਧ ਯੋਗ ਦੱਸਣ ਉੱਤੇ ਵੀ ਸਖ਼ਤ ਇਤਰਾਜ਼ ਕੀਤਾ ਹੈ। ਦੂਸਰੇ ਪਾਸੇ ਐੱਸ ਸੀ ਬੀ ਏ ਪ੍ਰਧਾਨ ਵਿਕਾਸ ਸਿੰਘ ਨੇ ਕਿਹਾ ਕਿ ਚੀਫ ਜਸਟਿਸ ਨੂੰ ਭੇਜੀ ਚਿੱਠੀ ਵਿਚ ਵਰਤੇ ਗਏ ਸ਼ਬਦਾਂ ਪਿਛਲੀ ਸੋਚ ਅਸਲ ਵਿੱਚ ਵਕੀਲਾਂ ਦੇ ਨਾਵਾਂ ਉੱਤੇ ਵਿਚਾਰ ਕਰਨ ਦਾ ਪਾਰਦਰਸ਼ੀ ਤੇ ਠੋਸ ਤੰਤਰ ਬਣਾਉਣ ਉੱਤੇ ਜ਼ੋਰ ਦੇਣਾ ਸੀ, ਉਸ ਵਿਚ ਹਾਈ ਕੋਰਟ ਦੇ ਵਕੀਲਾਂ ਉੱਤੇ ਤੋਹਮਤ ਲਾਉਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca