The Indian government has yet to reveal the secrets of Operation Blue Star
Connect with us [email protected]

ਪੰਜਾਬੀ ਖ਼ਬਰਾਂ

ਆਪਰੇਸ਼ਨ ਬਲਿਊ ਸਟਾਰ ਵੇਲੇ ਦੇ ਗੁੱਝੇ ਭੇਦਾਂ ਨੂੰ ਭਾਰਤ ਸਰਕਾਰ ਅਜੇ ਜ਼ਾਹਰ ਨਹੀਂ ਕਰੇਗੀ

Published

on

Operation Blue Star 1984

*ਜਾਣਕਾਰੀ ਜਨਤਕ ਨਾ ਕਰਨ ਨੂੰ ਸੂਚਨਾ ਕਮਿਸ਼ਨ ਵੱਲੋਂ ਵੀ ਪ੍ਰਵਾਨਗੀ
ਚੰਡੀਗੜ੍ਹ, 6 ਨਵੰਬਰ, – ਸਾਲ 1984 ਵਿੱਚ ਸ੍ਰੀ ਹਰਿਮੰਦਰ ਸਾਹਿਬਵਿੱਚੋਂਬਲਿਊ ਸਟਾਰ ਆਪਰੇਸ਼ਨ ਦੇ ਦੌਰਾਨ ਜ਼ਬਤ ਕੀਤੇ ਦਸਤਾਵੇਜ਼ਾਂ ਅਤੇ ਹੋਰ ਕੀਮਤੀ ਸਮੱਗਰੀ ਦੀ ਸੂਚੀ ਹਾਲੇ ਜੱਗ ਜ਼ਾਹਿਰ ਨਾ ਕਰਨ ਲਈਭਾਰਤ ਦੇ ਕੇਂਦਰੀ ਸੂਚਨਾ ਕਮਿਸ਼ਨ (ਸੀ ਆਈ ਸੀ) ਨੇਵੀ ਕੇਂਦਰ ਸਰਕਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਉਸ ਫ਼ੌਜੀ ਕਾਰਵਾਈ ਦੌਰਾਨ ਫੌਜ ਦੇ ਜਵਾਨਾਂ ਸਮੇਤ 576 ਵਿਅਕਤੀ ਮਾਰੇ ਗਏ ਸਨ।
ਗੁਰਵਿੰਦਰ ਸਿੰਘ ਚੱਢਾ ਨਾਂਅ ਦੇ ਵਿਅਕਤੀ ਨੇ ਆਰ ਟੀ ਆਈ (ਸੂਚਨਾ ਅਧਿਕਾਰ) ਹੇਠ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਸੀ ਕਿ ਬਲਿਊ ਸਟਾਰ ਵੇਲੇ ਜ਼ਬਤ ਕੀਤੀ ਗਈ ਸਾਰੀ ਸਮੱਗਰੀ ਦੀ ਸੂਚੀ ਤੇ ਉਸ ਸਮੱਗਰੀ ਦੀ ਮੌਜੂਦਾ ਸਥਿਤੀ ਦੀ ਪੂਰੀ ਜਾਣਕਾਰੀ ਤੇ ਅਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਦੌਰਾਨ ਮਾਰੇ ਗਏ ਸਾਰੇ ਲੋਕਾਂ ਦੀ ਸੂਚੀ ਦਿੱਤੀ ਜਾਵੇ। ਇਸ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਆਪਰੇਸ਼ਨ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ ਦੇ ਨਾ ਕੋਈ ਵੇਰਵੇ ਜਾਰੀ ਕੀਤੇ ਤੇ ਨਾ ਮ੍ਰਿਤਕਾਂ ਦੀ ਸੂਚੀ ਜਾਰੀ ਕੀਤੀ, ਪਰ ਚੱਢਾ ਨੂੰ ਆਰ ਟੀ ਆਈਅਰਜ਼ੀ ਦਾ ਜਵਾਬ ਵਿੱਚ ਇਹ ਦੱਸ ਦਿੱਤਾ ਕਿ ਬਲਿਊ ਸਟਾਰ ਆਪਰੇਸ਼ਨ ਵੇਲੇ ਕਰੀਬ 4,000 ਦਸਤਾਵੇਜ਼, ਕਿਤਾਬਾਂ, ਫ਼ਾਈਲਾਂ ਤੇ ਸੋਨਾ, ਸੋਨੇ ਦੇ ਗਹਿਣੇ, ਚਾਂਦੀ, ਚਾਂਦੀ ਦੇ ਗਹਿਣੇ, ਕੀਮਤੀ ਪੱਥਰਾਂ ਦੀ ਕਰੰਸੀ, ਸਿੱਕੇ ਆਦਿ ਜ਼ਬਤ ਕੀਤੇ ਗਏ ਸਨ ਅਤੇ ਉਹ ਸਾਰੀਆਂ ਵਸਤਾਂ ਤੇ ਦਸਤਾਵੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਗਏ ਸਨ।ਗ੍ਰਹਿ ਮੰਤਰਾਲੇ ਨੇ ਜਵਾਬ ਵਿੱਚ ਲਿਖਿਆ ਕਿ ‘ਇਸ ਦਫ਼ਤਰ ਵਿੱਚ ਮੌਜੂਦ ਰਿਕਾਰਡਾਂ ਦੇ ਅਨੁਸਾਰ ਜੂਨ 1984 ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿੱਚ 493 ਖਾੜਕੂ, ਆਮ ਨਾਗਰਿਕ ਅਤੇ 83 ਫ਼ੌਜੀ ਜਵਾਨ ਮਾਰੇ ਗਏ ਸਨ।’ ਇਸ ਜੁਆਬ ਤੋਂਤਸੱਲੀ ਨਾ ਹੋਣ ਕਾਰਨਗੁਰਵਿੰਦਰ ਸਿੰਘ ਚੱਢਾ ਨੇ ਇਸ ਮੰਤਰਾਲੇ ਵਿੱਚ ਹੀ ਸੀਨੀਅਰ ਅਧਿਕਾਰੀ ਕੋਲ ਪਹਿਲੀ ਅਪੀਲ ਕੀਤੀ ਤਾਂ ਉਨ੍ਹਾਂ ਨੇ ਆਰ ਟੀ ਆਈ ਕਾਨੂੰਨ ਦੇ ਸੈਕਸ਼ਨ 8-1(ਏ) ਦੇ ਆਧਾਰ ਉੱਤੇ ਸੂਚਨਾ ਦੇਣ ਤੋਂ ਨਾਂਹ ਕਰਨ ਨੂੰ ਸਹੀ ਮੰਨਿਆ ਸੀ। ਸੂਚਨਾ ਅਧਿਕਾਰ ਕਾਨੂੰਨ ਦਾ ਇਹ ਸੈਕਸ਼ਨ ਸਰਕਾਰ ਨੂੰ ਅਜਿਹੀ ਕੋਈ ਸੂਚਨਾ ਨਾ ਦੇਣ ਅਤੇ ਕੋਈਵੀ ਜਾਣਕਾਰੀ ਜੱਗ ਜ਼ਾਹਿਰ ਨਾ ਕਰਨ ਦਾ ਅਧਿਕਾਰ ਦਿੰਦਾ ਹੈ, ਜਿਸ ਨਾਲ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਕਿਸੇ ਤਰ੍ਹਾਂ ਪ੍ਰਭਾਵਤ ਹੁੰਦੀ ਹੋਵੇ ਅਤੇ ਦੇਸ਼ ਦੀ ਸੁਰੱਖਿਆ, ਰਣਨੀਤੀ, ਵਿਗਿਆਨਕ ਜਾਂ ਆਰਥਿਕ ਹਿਤਾਂ ਉੱਤੇ ਕੋਈ ਅਸਰ ਪੈਂਦਾ ਹੋਵੇ, ਕਿਸੇ ਦੂਜੇ ਦੇਸ਼ ਨਾਲ ਸਬੰਧਾਂ ਉੱਤੇ ਅਸਰ ਪੈਂਦਾ ਹੋਵੇ ਜਾਂ ਕਿਸੇ ਜੁਰਮ ਦੀ ਭੜਕਾਹਟ ਪੈਦਾ ਹੋਣ ਦਾ ਸ਼ੱਕ ਹੋਵੇ। ਗ੍ਰਹਿ ਮੰਤਰਾਲੇ ਨੇ ਇਸ ਕਾਨੂੰਨ ਹੇਠ ਇਹ ਜਾਣਕਾਰੀ ਰੋਕ ਲਈ ਹੈ।
ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਕੇਂਦਰੀ ਸੂਚਨਾ ਕਮਿਸ਼ਨ ਸਾਹਮਣੇ ਆਪਣੀ ਦੂਜੀ ਅਪੀਲ ਵਿੱਚ ਗੁਰਵਿੰਦਰ ਸਿੰਘ ਚੱਢਾ ਨੇ ਕਿਹਾ ਸੀ ਕਿ ਹਾਲੇ ਉਨ੍ਹਾਂ ਨੂੰ ਇਸ ਬੇਨਤੀ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਸਕਿਆ। ਜਵਾਬ ਵਿੱਚ ਸੰਬੰਧਤ ਮੰਤਰਾਲੇ ਨੇ ਕਿਹਾ ਕਿ ਗੁਰਵਿੰਦਰ ਸਿੰਘਚੱਢਾ ਨੂੰ ਪਹਿਲਾਂ ਹਰ ਨੁਕਤੇ ਦੇ ਹਿਸਾਬ ਨਾਲ ਜਵਾਬ ਦਿੱਤਾ ਜਾ ਚੁੱਕਾ ਹੈ, ਪਰ ਜਿਹੜੇ ਵੇਰਵੇ ਮੰਗੇ ਗਏ ਹਨ, ਉਹ ਗੁਪਤ ਕਿਸਮ ਦੇ ਹਨ ਤੇ ਜੇ ਉਹ ਜੱਗ-ਜ਼ਾਹਿਰ ਕੀਤੇ ਗਏ ਤਾਂ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਪ੍ਰਭਾਵਤ ਹੋ ਸਕਦੇ ਹਨ, ਇਸ ਲਈ ਉਹ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ ਗਈਹੈ।ਗ੍ਰਹਿ ਮੰਤਰਾਲੇ ਦੇ ਵਿਚਾਰ ਨਾਲ ਸਹਿਮਤਹੁੰਦਿਆਂ ਸੂਚਨਾ ਕਮਿਸ਼ਨਰ ਵਾਈ ਕੇ ਸਿਨ੍ਹਾ ਨੇ ਕਿਹਾ ਕਿ ਚੱਢਾ ਵੱਲੋਂ ਮੰਗੀ ਗਈ ਜਾਣਕਾਰੀ ਅਸਪੱਸ਼ਟ ਅਤੇ ਜੈਨਰਿਕ ਕਿਸਮ ਦੀ ਹੈ ਅਤੇ ਉਸ ਨੂੰ ਜੱਗ-ਜ਼ਾਹਿਰ ਨਹੀਂ ਕੀਤਾ ਜਾ ਸਕਦਾ।
ਵਰਨਣ ਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਮੰਗ ਕਰ ਰਹੀ ਹੈ ਕਿ ਆਪਰੇਸ਼ਨ ਬਲਿਊ ਸਟਾਰ ਦੌਰਾਨ ਜ਼ਬਤ ਕੀਤੀਆਂ ਸਾਰੀਆਂ ਕੀਮਤੀ ਵਸਤਾਂ ਵਾਪਸ ਕੀਤੀਆਂ ਜਾਣ। ਪਿਛਲੇ ਜੂਨ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਸੀ ਕਿ ਆਪਰੇਸ਼ਨ ਬਲਿਊ ਸਟਾਰ ਦੌਰਾਨ ਫ਼ੌਜ ਸਿੱਖ ਰੈਫ਼ਰੈਂਸ ਲਾਇਬਰੇਰੀਵਿੱਚੋਂਪਵਿੱਤਰ ਗ੍ਰੰਥ, ਕੀਮਤੀ ਕਲਾਮਈ ਵਸਤਾਂ ਅਤੇ ਇਤਿਹਾਸਕ ਦਸਤਾਵੇਜ਼ ਤੇ ਕਿਤਾਬਾਂ ਆਪਣੇ ਨਾਲ ਲੈ ਗਈ ਸੀ। ਜਦੋਂ ਰੂਪ ਸਿੰਘ ਤੋਂ ਪੁੱਛਿਆ ਕਿ ਕੀ ਸ਼੍ਰੋਮਣੀ ਕਮੇਟੀ ਨੂੰ ਕੁਝ ਵਸਤਾਂ ਵਾਪਸ ਵੀਮਿਲੀਆਂ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਕੁਝ ਇਤਿਹਾਸਕ ਕਿਤਾਬਾਂ ਦੀਆਂ ਕੁਝ ਕਾਪੀਆਂ ਹੀ ਵਾਪਸ ਮਿਲੀਆਂ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪ ਅਤੇ ਭਾਰੀ ਮਾਤਰਾ ਵਿੱਚ ਹੋਰ ਸਮੱਗਰੀ ਹਾਲੇ ਵੀ ਕੇਂਦਰ ਸਰਕਾਰ ਕੋਲ ਮੌਜੂਦ ਹੈ।

ਪੰਜਾਬੀ ਖ਼ਬਰਾਂ

ਪ੍ਰੇਮਿਕਾ ਤੇ ਉਸ ਦੇ ਮਾਂ-ਬਾਪ ਨੂੰ ਮਾਰ ਕੇ ਨੌਜਵਾਨ ਵੱਲੋਂ ਖੁਦਕੁਸ਼ੀ

Published

on

suicide

ਬਠਿੰਡਾ, 24 ਨਵੰਬਰ – ਇਸ ਮਹਾਨਗਰ ਦੀ ਕਮਲਾ ਨਹਿਰੂ ਕਾਲੋਨੀ ਵਿੱਚ ਐਤਵਾਰ ਰਾਤ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ, ਉਸ ਦੇ ਪਿਤਾ ਤੇ ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਪਿੱਛੋਂ ਖੁਦਕੁਸ਼ੀ ਕਰ ਲਈ ਹੈ। ਪ੍ਰੇਮੀ ਨੇ ਪ੍ਰੇਮਿਕਾ ਦੀ ਬਲੈਕ ਮੇਲਿੰਗ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ।
ਵਰਨਣ ਯੋਗ ਹੈ ਕਿ ਕਮਲਾ ਨਹਿਰੂ ਕਾਲੋਨੀ ਦੇ ਇੱਕ ਵਸਨੀਕ ਚਰਨਜੀਤ ਸਿੰਘ ਖੋਖਰ ਸੈਕਟਰੀ ਕੋਆਪਰੇਟਿਵ ਸੋਸਾਈਟੀ ਬੀਬੀ ਵਾਲਾ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਪੁੱਤਰੀ ਸਿਮਰਜੀਤ ਕੌਰ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਜਾਂਚ ਵਿੱਚ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ ਇੱਕ ਸੈਂਟਰੋ ਕਾਰ ਨੂੰ ਸ਼ੱਕੀ ਹਾਲਤ ਵਿੱਚ ਜਾਂਦੇ ਦੇਖਿਆ ਗਿਆ। ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਦੇ ਵਸਨੀਕ ਯੁਵਕਰਮ ਸਿੰਘ ਦੀ ਹੈ, ਜਿਸ ਨੇ ਐਤਵਾਰ ਦੇਰ ਰਾਤ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਯੁਵਕਰਮ ਸਿੰਘ ਦੇ ਮੋਬਾਈਲ ਵਿੱਚੋਂ ਇੱਕ ਵੀਡੀਓ ਮੈਸੇਜ ਮਿਲਿਆ, ਜਿਸ ਵਿੱਚ ਉਸ ਨੇ ਦੱਸਿਆ ਕਿ ਸਿਮਰਜੀਤ ਕੌਰ ਨਾਲ ਉਸ ਦੇ ਦੋ ਸਾਲਾਂ ਤੋਂ ਸੰਬੰਧ ਸਨ। ਉਹ ਉਸ ‘ਤੇ ਵਿਆਹ ਕਰਵਾਉਣ ਦਾ ਦਬਾਅ ਬਣਾ ਰਹੀ ਸੀ, ਪਰ ਉਸ ਨੇ ਨਾਂਹ ਕੀਤੀ ਸੀ। ਉਹ ਬਲੈਕਮੇਲ ਕਰ ਰਹੀ ਸੀ। ਇਸ ਤੋਂ ਤੰਗ ਆ ਕੇ ਉਹ ਆਪਣੇ ਪਿਤਾ ਦਾ ਰਿਵਾਲਵਰ ਲੈ ਕੇ ਉਸ ਦੇ ਘਰ ਪੁੱਜਾ, ਜਿੱਥੇ ਉਹ ਮਾਮਲੇ ਦਾ ਨਿਪਟਾਰਾ ਕਰਨ ਚਾਹੁੰਦਾ ਸੀ, ਪਰ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਉਸ ਨੇ ਗੋਲੀਆਂ ਮਾਰ ਕੇ ਤਿੰਨਾਂ ਨੂੰ ਮਾਰ ਦਿੱਤਾ ਸੀ। ਵਾਰਦਾਤ ਦਾ ਪਤਾ ਓਦੋਂ ਲੱਗਾ, ਜਦ ਦੋਧੀ ਉਸ ਘਰ ‘ਚ ਦੁੱਧ ਪਾਉਣ ਆਇਆ ਤਾਂ ਉਸ ਵੱਲੋਂ ਵਾਰ-ਵਾਰ ਘੰਟੀ ਵਜਾਉਣ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਦੋਧੀ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਲੜਕੀ ਸਿਮਰਜੀਤ ਕੌਰ ਦੀਆਂ ਲਾਸ਼ਾਂ ਡਰਾਇੰਗ ਰੂਮ ‘ਚ ਪਈਆਂ ਸਨ।

Continue Reading

ਪੰਜਾਬੀ ਖ਼ਬਰਾਂ

ਕਤਲ ਦੇ ਸ਼ੱਕ ਕਾਰਨ ਕਬਰ ਵਿੱਚੋਂ ਲਾਸ਼ ਕਢਵਾਈ ਗਈ

Published

on

The body was exhumed

ਮੰਡੀ ਅਹਿਮਦਗੜ੍ਹ, 24 ਨਵੰਬਰ – ਇੱਥੋਂ ਨੇੜਲੇ ਪਿੰਡ ਪੱਦੀ ਦੀ ਹੱਦ ਵਿੱਚਲੇ ਗੁੱਜਰਾਂ ਦੇ ਡੇਰੇ ਵਿੱਚ ਆਪਣੇ ਭਰਾਵਾਂ ਕੋਲ ਗਰਭਵਤੀ ਪਤਨੀ ਸਮੇਤ ਰੁਕੇ ਜੰਮੂ ਦੇ ਕਠੂਆ ਖੇਤਰ ਦੇ ਇੱਕ ਗੁੱਜਰ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਦੋ ਹਫਤੇ ਪਹਿਲਾਂ ਪਤਨੀ ਦਾ ਕਤਲ ਕਰ ਦਿੱਤਾ ਤੇ ਲਾਸ਼ ਜੰਮੂ ਜਾ ਕੇ ਦਫਨਾ ਦਿੱਤੀ। ਮ੍ਰਿਤਕਾ ਦੇ ਪੇਕੇ ਪਰਵਾਰ ਨੂੰ ਉਸ ਦੀਆਂ ਫੋਟੋਆਂ ਤੋਂ ਸ਼ੱਕ ਹੋਣ ਪਿੱਛੋਂ ਕਠੂਆ ਪ੍ਰਸ਼ਾਸਨ ਦੀ ਆਗਿਆ ਨਾਲ ਲਾਸ਼ ਕਬਰ ਵਿੱਚੋਂ ਕਢਵਾ ਕੇ ਪੋਸਟ ਮਾਰਟਮ ਕਰਵਾਇਆ ਗਿਆ ਹੈ। ਇਸ ਦੌਰਾਨ ਉਸ ਦੇ ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ ਮਿਲਣ ਉੱਤੇ ਡੇਹਲੋਂ ਪੁਲਸ ਨੇ ਮ੍ਰਿਤਕਾ ਦੇ ਪਤੀ ਅਤੇ ਉਸ ਦੇ ਦੋਵਾਂ ਭਰਾਵਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਮੁਹੰਮਦ ਸ਼ਫੀਕ, ਮੁਹੰਮਦ ਜ਼ਕੂਰ ਅਤੇ ਮੁਹੰਮਦ ਫਾਰੂਕ ਵਜੋਂ ਹੋਈ ਦੱਸੀ ਜਾਂਦੀ ਹੈ।
ਜਗਰਾਉਂ ਦੇ ਦਸਮੇਸ਼ ਨਗਰ ਦੇ ਵਾਸੀ ਕਾਦਿਰ ਹੁਸੈਨ ਨੇ ਡੇਹਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਹੈ ਕਿ ਇਨ੍ਹਾਂ ਤਿੰਨ ਦੋਸ਼ੀਆਂ ਨੇ ਸਾਜ਼ਿਸ਼ ਘੜ ਕੇ ਉਸ ਦੀ ਸਾਲੀ ਸ਼ਾਨੂ (20) ਨੂੰ ਕਰੀਬ ਦੋ ਹਫਤੇ ਪਹਿਲਾਂ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਕਠੂਆ ਇਲਾਕੇ ਦੇ ਇੱਕ ਪਿੰਡ ਵਿੱਚ ਦਫਨਾ ਦਿੱਤੀ ਸੀ। ਉਸ ਨੇ ਦੱਸਿਆ ਕਿ ਮੁਹੰਮਦ ਸ਼ਫੀਕ ਤੇ ਸ਼ਾਨੂ ਦੋ ਕੁ ਮਹੀਨੇ ਪਹਿਲਾਂ ਪੱਦੀ ਆਏ ਸਨ ਅਤੇ 20 ਕੁ ਦਿਨ ਪਹਿਲਾਂ ਸ਼ਾਨੂ ਨੇ ਬੇਟੇ ਨੂੰ ਜਨਮ ਦਿੱਤਾ ਸੀ। ਉਸ ਤੋਂ ਕੁਝ ਦਿਨ ਬਾਅਦ ਮੁਹੰਮਦ ਫਾਰੂਕ ਨੇ ਫੋਨ ਕਰ ਕੇ ਉਨ੍ਹਾਂ ਨੂੰ ਸ਼ਾਨੂ ਦੇ ਬਿਮਾਰ ਹੋਣ ਬਾਰੇ ਦੱਸਿਆ ਤੇ 10 ਨਵੰਬਰ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ। ਸਹਾਇਕ ਥਾਣਾ ਮੁਖੀ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

ਪੰਜਾਬੀ ਖ਼ਬਰਾਂ

2 ਵਕੀਲਾਂ ਦੀ ਮੌਤ ਦੇ ਕੇਸ ਵਿੱਚ ਤਿੰਨ ਜਣੇ ਨਾਮਜ਼ਦ

Published

on

law
  • ਮਹਿਲਾ ਵਕੀਲ ਦੇ ਪਤੀ ਨੇ ਕਤਲ ਕਰਵਾ ਕੇ ਹਾਦਸਾ ਬਣਾ ਦਿੱਤਾ ਸੀ
    ਹੁਸ਼ਿਆਰਪੁਰ, 24 ਨਵੰਬਰ – ਦੀਵਾਲੀ ਵਾਲੀ ਰਾਤ ਹੁਸ਼ਿਆਰਪੁਰ ਦੇ ਸ਼ੇਰਗੜ੍ਹ ਬਾਈਪਾਸ ਨੇੜੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਨ੍ਹਾਂ ਦੀ ਸਹਾਇਕ ਵਕੀਲ ਸੀਆ ਖੁੱਲਰ ਦੀ ਕਾਰ ਵਿੱਚ ਸੜ ਕੇ ਮੌਤ ਹੋਣ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਸ ਨੇ ਇਨ੍ਹਾਂ ਮੌਤਾਂ ਨੂੰ ਕਤਲ ਮੰਨਦਿਆਂ ਇਸਤਰੀ ਵਕੀਲ ਦੇ ਪਤੀ ਸਮੇਤ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਇਸ ਕੇਸ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
    ਇਸ ਬਾਰੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਸ਼ੇਰਗੜ੍ਹ ਬਾਈਪਾਸ ਨੇੜੇ ਚੰਡੀਗੜ੍ਹ ਰੋਡ ‘ਤੇ ਹੁਸ਼ਿਆਰਪੁਰ ਦੇ ਵਕੀਲਾਂ ਭਗਵੰਤ ਕਿਸ਼ੋਰ ਗੁਪਤਾ ਅਤੇ ਸੀਆ ਉਰਫ ਗੀਤੂ ਪਤਨੀ ਅਸ਼ੀਸ਼ ਕੁਸ਼ਵਾਹਾ ਦੋਵਾਂ ਦੀ ਕਾਰ ਵਿੱਚ ਸੜਨ ਕਾਰਨ ਮੌਤ ਹੋ ਗਈ ਸੀ। ਜਦੋਂਪੂਰੀ ਪੜਤਾਲ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਵਕੀਲ ਸੀਆ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੇ ਆਪਣੇ ਦੋਸਤ ਸੁਨੀਲ ਅਤੇ ਰਾਹੁਲ ਉਰਫ ਕਪਿਲ ਵਾਸੀ ਮੰਗਲੌਰ, ਬੁਲੰਦ ਸ਼ਹਿਰ ਦਿੱਲੀ ਨੂੰ 14 ਨਵੰਬਰ ਨੂੰ ਸੱਦ ਕੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਸਹਾਇਕ ਸੀਆ ਖੁੱਲਰ ਦੀ ਹੱਤਿਆ ਕਰਵਾਈ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚ ਪਾ ਕੇ ਖੁਰਦ ਬੁਰਦ ਕਰਨ ਦੀ ਨੀਤ ਨਾਲ ਸ਼ੇਰਗੜ੍ਹ ਬਾਈਪਾਸ ਪੁਰਹੀਰਾਂ ਨੇੜੇ ਕਤਲ ਨੂੰ ਹਾਦਸਾ ਵਿਖਾ ਕੇ ਕਾਰ ਨੂੰ ਅੱਗ ਲਾ ਦਿੱਤੀ ਸੀ।ਐਸ ਐਚ ਓ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਵਕੀਲ ਭਗਵੰਤ ਕਿਸ਼ੋਰ ਦੇ ਪੁੱਤਰ ਸੁਮਨਿੰਦਰ ਗੁਪਤਾ ਦੇ ਬਿਆਨਾਂ ਉਤੇ ਮ੍ਰਿਤਕ ਸੀਆ ਖੁੱਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਵਾਸੀ ਵਿਕਰਮ ਇਨਕਲੇਵ ਹੁਸ਼ਿਆਰਪੁਰ, ਸੁਨੀਲ ਤੇ ਰਾਹੁਲ ਉਰਫ ਕਪਿਲ ਵਾਸੀ ਮੰਗਲੌਰ, ਬੁਲੰਦ ਸ਼ਹਿਰ ਦਿੱਲੀ ਖਿਲਾਫ ਧਾਰਾ 302, 201, 120 ਬੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Continue Reading

ਰੁਝਾਨ