The impeachment motion against Trump passed for the second time in the
Connect with us apnews@iksoch.com

ਰਾਜਨੀਤੀ

ਟਰੰਪ ਵਿਰੁੱਧ ਮਹਾਦੋਸ਼ ਮਤਾ ਅਮਰੀਕਾ ਦੇ ਹੇਠਲੇ ਹਾਊਸ ਵਿੱਚ ਦੂਸਰੀ ਵਾਰ ਵੀ ਪਾਸ

Published

on

trump
 • ਟਰੰਪ ਦੀ ਪਾਰਟੀ ਦੇ ਦਸ ਮੈਂਬਰਾਂ ਵੀ ਉਸ ਦੇ ਖਿਲਾਫ ਵੋਟ ਪਾਈ
 • ਮਾਈਕ ਪੈਂਸ ਉੱਤੇ ਟਰੰਪ ਨੂੰ ਹਟਾਉਣ ਦਾ ਦਬਾਅ ਵਧਿਆ
  ਵਾਸ਼ਿੰਗਟਨ, 13 ਜਨਵਰੀ, – ਡੋਨਾਲਡ ਟਰੰਪ ਅਮਰੀਕਾ ਦੇ ਇਤਹਾਸ ਵਿੱਚ ਪਹਿਲੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦੇ ਖਿਲਾਫ ਦੋ ਵਾਰੀ ਮਹਾਂਦੋਸ਼ ਮਤਾ ਹਾਊਸ ਆਫ ਰਿਪਰਜ਼ੈਂਟੇਟਿਵਜ਼ ਵਿੱਚ ਪਾਸ ਹੋਇਆ ਹੈ। ਉਨ੍ਹਾਂ ਦੇ ਖਿਲਾਫ ਇਹ ਮਤਾ ਪਾਸ ਕਰਨ ਲਈ 232 ਮੈਂਬਰਾਂ ਨੇ ਵੋਟ ਪਾਈ, ਜਦ ਕਿ 197 ਮੈਂਬਰਾਂ ਨੇ ਟਰੰਪ ਨੂੰ ਬਚਾਉਣ ਲਈ ਇਸ ਮਤੇ ਦੇ ਖਿਲਾਫ ਵੋਟ ਪਾਈ। ਹੈਰਾਨੀ ਦੀ ਗੱਲ ਹੈ ਕਿ ਡੋਨਾਲਡ ਟਰੰਪ ਦੀ ਆਪਣੀ ਰਿਪਬਲੀਕਨ ਪਾਰਟੀ ਵਾਲੇ ਦਸ ਮੈਂਬਰਾਂ ਨੇ ਵੀ ਟਰੰਪ ਦੇ ਵਿਰੁੱਧ ਮਹਾਦੋਸ਼ ਮਤਾ ਪਾਸ ਕਰਨ ਦੀ ਹਮਾਇਤ ਵਿੱਚ ਵੋਟ ਪਾਈ ਹੇ
  ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਹੋਈ ਹਿੰਸਾ ਅਤੇ ਮਹਾਦੋਸ਼ ਮਤਾ ਪਾਸ ਹੋਣ ਮਗਰੋਂ ਉਪ-ਰਾਸ਼ਟਰਪਤੀ ਮਾਈਕ ਪੈਂਸ ਉੱਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਤੋਂ ਹਟਾਉਣ ਦਾ ਦਬਾਅਲਗਾਤਾਰ ਬਣਾਇਆ ਜਾ ਰਿਹਾ ਹੈ। ਮਾਈਕ ਪੈਂਸ ਨੇ ਪ੍ਰਤੀਨਿਧ ਹਾਊਸ ਦੀ ਸਪੀਕਰ ਨੈਂਸੀ ਪਾਲੋਸੀ ਦੀ ਮੰਗ ਰੱਦ ਕਰ ਦਿੱਤੀ ਹੈ, ਜਿਸ ਵਿੱਚ ਉਸ ਨੇ ਪੈਂਸ ਨੂੰ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰ ਕੇ ਟਰੰਪ ਨੂੰ ਹਟਾਉਣ ਨੂੰ ਕਿਹਾ ਸੀ। ਪੈਂਸ ਨੇ ਨੈਂਸੀ ਪਾਲੋਸੀ ਦੀ ਮੰਗ ਦੇ ਜਵਾਬ ਵਿੱਚ ਸਾਫ਼ ਕਹਿਦਿੱਤਾ ਹੈ ਕਿ ਉਹ ਇਸ ਕਾਨੂੰਨ ਦੀ ਵਰਤੋਂ ਨਹੀਂ ਕਰਨਗੇ।
  ਇਸ ਦੌਰਾਨ ਅਮਰੀਕਾ ਦੀ ਪਾਰਲੀਮੈਂਟ ਵਿੱਚਪਹਿਲਾਂ ਮਾਈਕ ਪੈਂਸ ਨੂੰ ਸੰਵਿਧਾਨ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਕਹਿਣ ਵਾਸਤੇ ਮਤਾਪੇਸ਼ ਕੀਤਾ ਗਿਆ, ਜਿਸ ਨੂੰ 205 ਦੇ ਮੁਕਾਬਲੇ 223 ਵੋਟ ਮਿਲੇ ਸਨ। ਇਹ ਮਤਾ ਮੈਰੀਲੈਂਡ ਦੀ ਪਾਰਲੀਮੈਂਟ ਮੈਂਬਰ ਜੈਮੀ ਰਸਕਿਨ ਨੇ ਪੇਸ਼ ਕੀਤਾ ਸੀ।ਇਸ ਦੇ ਬਾਅਦ ਡੋਨਾਲਡ ਟਰੰਪ ਦੇ ਖਿਲਾਫ ਮਹਾਂਦੋਸ਼ ਮਤੇ ਉੱਤੇ ਕਾਰਵਾਈ ਚੱਲ ਪਈ, ਜਿਹੜਾ ਪਾਸ ਹੋਣ ਤੋਂ ਬਾਅਦ ਅਮਰੀਕੀ ਪਾਰਲੀਮੈਂਟ ਦੇ ਉੱਪਰਲੇ ਹਾਊਸ ਸੈਨੇਟ ਦੇ ਲਈ ਭੇਜਿਆ ਜਾਣਾ ਹੈ ਅਤੇ ਓਥੋਂ ਪਾਸ ਹੋਣ ਤੱਕ ਟਰੰਪ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ।
  ਹਾਊਸ ਆਫ ਰਿਪ੍ਰਜੈਂਟਿਵਜ਼ ਦੀ ਸਪੀਕਰ ਨੈਂਸੀ ਪੇਲੋਸੀ ਵੱਲੋਂ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਦੇ ਜਵਾਬ ਵਿੱਚਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਇਕ ਪੱਤਰ ਲਿਖ ਕੇ ਇਨਕਾਰ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਵਿੱਚ ਕੈਬਨਿਟ ਦੇ ਸਹਿਯੋਗ ਨਾਲ ਉਪ-ਰਾਸ਼ਟਰਪਤੀ ਨੂੰ ਇਹ ਅਧਿਕਾਰ ਮਿਲਿਆ ਹੋਇਆ ਹੈ ਕਿ ਉਹ ਮੌਜੂਦਾ ਰਾਸ਼ਟਰਪਤੀ ਨੂੰ ਹਟਾ ਸਕਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਕੈਬਨਿਟ ਵਿੱਚ ਦੋ ਤਿਹਾਈ ਬਹੁਮਤ ਦੀ ਲੋੜ ਹੰੁਦੀ ਹੈ। ਇਸ ਮੌਕੇਹੋਈ ਵੋਟਿੰਗ ਨਾਲ ਤੈਅ ਹੰੁਦਾ ਹੈ ਕਿ ਰਾਸ਼ਟਰਪਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਤੋਂ ਅਸਫਲ ਰਿਹਾ ਹੈ। ਇਤਿਹਾਸ ਵਿੱਚ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰ ਕੇ ਅੱਜ ਤੱਕ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਹਟਾਇਆ ਨਹੀਂ ਗਿਆ।
  ਦੂਸਰੇ ਪਾਸੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਪਾਰਲੀਮੈਂਟ ਮੈਂਬਰ ਰੋਅ ਖੰਨਾ ਨੇ ਦੱਸਿਆ ਕਿ ਜੋਅ ਬਾਇਡੇਨ ਦੀ ਜਿੱਤ ਨੂੰ ਸਹੀ ਮੰਨਣ ਦੇ ਮਤੇ ਦਾ ਸਮਰਥਨ ਕਰਨ ਵਾਲੇ ਪਾਰਲੀਮੈਂਟ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਅਮਰੀਕਾ ਵਿੱਚ ਬੀਤੀ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿੱਚ ਚੁਣੇ ਗਏ ਜੋਅ ਬਾਇਡੇਨ ਦੀ ਜਿੱਤ ਉੱਤੇ ਮੋਹਰ ਲਾਉਣ ਲਈ ਬੀਤੀ 6 ਜਨਵਰੀ ਨੂੰ ਪਾਰਲੀਮੈਂਟ ਦਾ ਸਾਂਝਾ ਸੈਸ਼ਨ ਕਰਨ ਵੇਲੇ ਟਰੰਪ ਸਮਰਥਕਾਂ ਨੇ ਪਾਰਲੀਮੈਂਟ ਭਵਨ ਉੱਤੇ ਹਮਲਾ ਕਰ ਦਿੱਤਾ ਸੀ ਤੇਹਾਲਾਤ ਸ਼ਾਂਤ ਹੋਣ ਪਿੱਛੋਂ ਪਾਰਲੀਮੈਂਟ ਨੇ ਜੋਅ ਬਾਇਡੇਨ ਦੀ ਜਿੱਤਨੂੰ ਪ੍ਰਵਾਨਗੀਦੇਣ ਦੀ ਰਸਮੀ ਕਾਰਵਾਈ ਪੂਰੀ ਕੀਤੀ ਸੀ। ਪਾਰਲੀਮੈਂਟ ਮੈਂਬਰ ਰੋਅ ਖੰਨਾ ਨੇ ਇਕ ਇੰਟਰਵਿਊ ਵਿੱਚ ਕਿਹਾ ਕਿਹਿੰਸਾ ਦਾ ਖ਼ਤਰਾ ਸਿਰਫ਼ ਡੇਮੋਕ੍ਰੇਟ ਆਗੂਆਂ ਨੂੰ ਨਹੀਂ, ਇਹ ਖ਼ਤਰਾ ਰਿਪਬਲਕਿਨ ਆਗੂਆਂ ਨੂੰ ਵੀ ਹੈ, ਕਿਉਂਕਿ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵੇਂ ਪਾਰਟੀਆਂ ਦੇ ਐੱਮ ਪੀਜ਼ ਨੂੰ ਧਮਕੀਆਂ ਮਿਲ ਰਹੀਆਂ ਹਨ।

ਅੰਤਰਰਾਸ਼ਟਰੀ

ਅਰਨਬ ਗੋਸਵਾਮੀ ਵਿਵਾਦ ਬਾਰੇ ਇਮਰਾਨ ਖਾਨ ਨੇ ਮੋਦੀ ਸਰਕਾਰ `ਤੇ ਨਿਸ਼ਾਨਾ ਲਾਇਆ

Published

on

imran khan

ਲਾਹੌਰ, 19 ਜਨਵਰੀ – ਭਾਰਤ ਦੇ ਇੱਕ ਨਿੱਜੀ ਟੀ ਵੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਵਟਸਅੱਪ ਤੇ ਕੀਤੀ ਚੈਟ ਵਿੱਚ ਬਾਲਾਕੋਟ ਦਾ ਜ਼ਿਕਰ ਆਉਣ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਚੋਣਾਂਚ ਲਾਹਾ ਲੈਣ ਲਈ ਪੂਰੇ ਖੇਤਰ ਨੂੰ ਸੰਘਰਸ਼ ਦੀ ਅੱਗ ਚ ਸੁੱਟਣ ਦਾ ਕੰਮ ਕੀਤਾ ਹੈ। ਇਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਸਕਦਾ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਅਰਨਬ ਗੋਸਵਾਮੀ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਅਤੇ ਕੁਝ ਭਾਰਤੀ ਮੀਡੀਆ ਅਦਾਰਿਆਂ ਵਿਚਾਲੇ ਅਪਵਿੱਤਰ ਸੰਬੰਧ ਹਨ, ਜੋ ਐਟਮੀ ਹਥਿਆਰਾਂ ਨਾਲ ਲੈਸ ਇਸ ਖੇਤਰ ਨੂੰ ਸੰਘਰਸ਼ ਦੀ ਅੱਗਚ ਧੱਕਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਆ ਅਪਣਾ ਰਹੀ ਹੈ ਅਤੇ ਪਾਕਿ ਸਰਕਾਰ ਇਸ ਦੇ ਖੁਲਾਸੇ ਕਰਨਾ ਜਾਰੀ ਰੱਖੇਗੀ। ਪਾਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਚੋਣ ਲਾਭ ਲੈਣ ਲਈ ਬਾਲਾਕੋਟ ਹਵਾਈ ਹਮਲਾ ਕਰਵਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 23 ਫਰਵਰੀ 2019 ਨੂੰ ਵੱਟਸਐਪ ਰਾਹੀਂ ਅਰਨਬ ਗੋਸਵਾਮੀ ਅਤੇ ਬ੍ਰੌਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀ ਏ ਆਰ ਸੀ) ਦੇ ਸਾਬਕਾ ਸੀ ਈ ਓ ਪਾਰਥ ਦਾਸ ਗੁਪਤਾ ਵਿਚਾਲੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਅਰਨਬ ਨੂੰ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ।

Continue Reading

ਰਾਜਨੀਤੀ

ਮੋਦੀ ਸਰਕਾਰ ਨੇ ਕੋਰਟ ਨੂੰ ਦੱਸਿਆ:ਵਿਜੇ ਮਾਲਿਆ ਦੀ ਹਵਾਲਗੀ ਵਾਲੇ ਮਾਮਲੇ `ਚ ਬ੍ਰਿਟੇਨ ਵੇਰਵੇ ਨਹੀਂ ਦੇ ਰਿਹਾ

Published

on

Modi's

ਨਵੀਂ ਦਿੱਲੀ, 19 ਜਨਵਰੀ – ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਮਾਲਿਆ ਦੀ ਹਵਾਲਗੀ ਨੂੰ ਉਚ ਰਾਜਨੀਤਕ ਪੱਧਰ ਤੇ ਉਠਾਇਆ ਗਿਆ ਹੈ, ਪਰ ਬ੍ਰਿਟੇਨ ਸਰਕਾਰ ਨੇ ਗੁਪਤ ਕਾਰਵਾਈ ਦਾ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਹਵਾਲਗੀ ਮਾਮਲੇਚ ਦੇਰੀ ਹੋ ਰਹੀ ਹੈ।
ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦਸੰਬਰ 2020 ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬ੍ਰਿਟੇਨ ਦੇ ਵਿਦੇਸ਼ ਸੈਕਟਰੀ ਡਾਮਨਿਕ ਰਾਬ ਦੇ ਕੋਲ ਇਹ ਮੁੱਦਾ ਉਠਾਇਆ ਅਤੇ ਫਿਰ ਜਨਵਰੀ 2021 ਵਿੱਚ ਭਾਰਤ ਦੇ ਹੋਮ ਸੈਕਟਰੀ ਨੇ ਵੀ ਇਸ ਨੂੰ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਪਰਮਾਨੈਂਟ ਅੰਡਰ ਸੈਕਟਰੀ ਕੋਲ ਉਠਾਇਆ ਸੀ। ਮਹਿਤਾ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਚ ਭਾਰਤ ਦੇ ਵਿਦੇਸ਼ ਸੈਕਟਰੀ ਨੇ ਬ੍ਰਿਟੇਨ ਦੇ ਹੋਮ ਸੈਕਟਰੀ ਪ੍ਰੀਤੀ ਪਟੇਲ ਦੇ ਕੋਲ ਵਿਜੇ ਮਾਲਿਆ ਦੀ ਹਲਾਵਗੀ ਦਾ ਮੁੱਦਾ ਉਠਾਇਆ ਤਾਂ ਉਨ੍ਹਾ ਨੇ ਜਵਾਬ ਦਿੱਤਾ ਕਿ ਬ੍ਰਿਟੇਨ ਦੀਆਂ ਕਾਨੂੰਨੀ ਗੁੰਝਲਾਂ ਤੁਰੰਤ ਹਵਾਲਗੀਤੇ ਰੋਕ ਲਾ ਰਹੀਆਂ ਹਨ। ਮਹਿਤਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੁਝ ਕਾਨੂੰਨੀ ਮੁੱਦਿਆਂ ਨੂੰ ਮਾਲਿਆ ਦੀ ਹਵਾਲਗੀ ਤੋਂ ਪਹਿਲਾਂ ਹੱਲ ਕਰਨ ਦੀ ਜ਼ਰੂਰਤ ਹੈ। ਸਿਖਰ ਅਦਾਲਤ ਨੇ ਮਾਮਲੇ ਦੀ ਸੁਣਵਾਈ 15 ਮਾਰਚ ਨੂੰ ਤੈਅ ਕਰ ਦਿੱਤੀ ਹੈ।

Continue Reading

ਰਾਜਨੀਤੀ

ਮਮਤਾ ਬੈਨਰਜੀ ਵੱਲੋਂ ਸੁਭੇਂਦੂ ਅਧਿਕਾਰੀ ਨੂੰ ਚੋਣ ਲੜਨ ਦੀ ਚੁਣੌਤੀ

Published

on

mamta

ਕੋਲਕਾਤਾ, 19 ਜਨਵਰੀ – ਪੱਛਮੀ ਬੰਗਾਲ ਵਿੱਚ ਅਪ੍ਰੈਲ-ਮਈ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਇੱਕ-ਦੂਜੇ ਨੂੰ ਹਰਾਉਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਛੱਡ ਕੇ ਭਾਜਪਾਚ ਸ਼ਾਮਲ ਹੋਏ ਸੁਭੇਂਦੂ ਅਧਿਕਾਰੀ ਦੇ ਗੜ੍ਹ ਮੰਨੇ ਜਾਂਦੇ ਨੰਦੀ ਗ੍ਰਾਮ ਚ ਕੱਲ੍ਹ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਜੀਊਂਦੇ ਜੀਅ ਭਾਜਪਾ ਨੂੰ ਬੰਗਾਲ ਨੂੰ ਵੇਚਣ ਨਹੀਂ ਦੇਵੇਗੀ। ਮਮਤਾ ਨੇ ਐਲਾਨ ਕੀਤਾ ਕਿ ਉਹ ਆਪਣੇ ਹਲਕੇ ਭਵਾਨੀਪੁਰ ਦੀ ਥਾਂ ਨੰਦੀ ਗ੍ਰਾਮ ਤੋਂ ਚੋਣ ਲੜੇਗੀ ਅਤੇ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਬਰਤਾ ਬਖ਼ਸੀ ਨੂੰ ਉਨ੍ਹਾਂ ਲਈ ਨੰਦ ਗ੍ਰਾਮ ਦੀ ਟਿਕਟ ਦਾ ਪ੍ਰਬੰਧ ਕਰਨ ਨੂੰ ਕਿਹਾ ਹੈ। ਤਿ੍ਰਣਮੂਲ ਕਾਂਗਰਸ ਛੱਡ ਕੇ ਭਾਜਪਾਚ ਸ਼ਾਮਲ ਹੋ ਚੁੱਕੇ ਸ਼ੁਭੇਦੂ ਅਧਿਕਾਰੀ ਨੇ ਮਮਤਾ ਬੈਨਰਜੀ ਵੱਲੋਂ ਨੰਦੀਗ੍ਰਾਮ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਭਾਜਪਾ ਵੱਲੋਂ ਉਨ੍ਹਾਂ ਨੂੰ ਨੰਦੀ ਗ੍ਰਾਮ ਤੋਂ ਟਿਕਟ ਦੇਣ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੋਣਚ ਹਰਾਉਣਗੇ ਜਾਂ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ।

Continue Reading

ਰੁਝਾਨ


Copyright by IK Soch News powered by InstantWebsites.ca