The High Court sought a reply from the Himachal Pradesh government
Connect with us [email protected]

Uncategorized

ਕੋਵਿਡ-19 ਦੇ ਕੇਸ ਵਧਣ ਬਾਰੇ ਹਾਈ ਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ

Published

on

covid 19 himachal

ਸ਼ਿਮਲਾ, 12 ਨਵੰਬਰ – ਹਿਮਾਚਲ ਵਿੱਚ ਕੋਵਿਡ ਦੇ ਕੇਸ ਵੱਧਣ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਦੇਸ਼ ਹਾਈ ਕੋਰਟ ਨੇ ਰਾਜ ਸਰਕਾਰ ਨੂੰ 2 ਦਿਨਾਂ ਵਿੱਚ ਸਥਿਤੀ ਸਪੱਸ਼ਟ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਚੀਫ ਜਸਟਿਸ ਲਿੰਗਪਾ ਨਰਾਇਣ ਸਵਾਮੀ ਅਤੇ ਜਸਟਿਸ ਅਨੁਪ ਚਿਤਕਾਰਾ ਦੀ ਬੈਂਚ ਨੇ ਰਾਜ ਸਰਕਾਰ ਨੂੰ ਪ੍ਰਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਕੇਸ ਨੂੰ ਰੋਕਣ ਲਈ ਉਠਾਏ ਕਦਮਾਂ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ। ਅਸਲ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਰਕਾਰ ਵੱਲੋਂ ਪਬੰਦੀਆਂ ਹਟਾਉਣ ਦੇ ਬਾਅਦ ਕੋਵਿਡ-19 ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਅੱਜ ਕੱਲ੍ਹ ਰੋਜ਼ 700 ਤੋਂ ਵੱਧ ਕੇਸ ਆ ਰਹੇ ਹਨ। ਸ਼ਿਮਲੇ ਵਿੱਚ ਪਾਬੰਦੀਆਂ ‘ਚ ਢਿੱਲ ਕਾਰਨ ਕੋਵਿਡ-19 ਦੇ ਕੇਸ ਤੇਜ਼ੀ ਨਾਲ ਵਧੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਮਹਾਂਮਾਰੀ ਫੈਲਾਉਂਦੇ ਹੋਏ ਸ਼ਿਮਲਾ ਸ਼ਹਿਰ ਦੇ ਵਿੱਚ ਘੁੰਮ ਰਹੇ ਹਨ। 5 ਸਤੰਬਰ ਦੇ ਬਾਅਦ ਕੇਸਾਂ ਵਿੱਚ ਅਚਾਨਕ ਵਾਧਾ ਹੋ ਗਇਆ। ਰਾਜ ਦੇ1,064 ਵਿੱਚੋਂ ਸ਼ਿਮਲਾ ਦੇ 780 ਕੇਸ ਇਸ ਦੌਰਾਨ ਪਤਾ ਲੱਗੇ ਹਨ। ਸ਼ਿਮਲਾ ਅਤੇ ਹੋਰ ਥਾਂਵਾਂ ਦੇ ਰਿਜੋਰਟਸ ਵਿੱਚ ਆਉਂਦੇ ਲੋਕਾਂ ਲਈ ਬੇਰੋਕ ਟੋਕ ਆਵਾਜਾਈ ਤੇ ਕੋਵਿਡ ਬਾਰੇ ਕਾਹਲੀ ਦਾ ਫੈਸਲਾ ਸਥਾਨਕ ਲੋਕਾਂ ਨੂੰ ਡਰਾ ਰਿਹਾ ਹੈ। ਹਿਮਾਚਲ, ਉਤਰਾਖੰਡ, ਰਾਜਸਥਾਨ ਅਤੇ ਕੇਰਲ ਰਾਜ ਵਿੱਚ ਸੈਲਾਨੀਆਂ ਦੇ ਆਉਣ ਨਾਲ ਬੀਮਾਰੀ ਦਾ ਖਤਰਾ ਵੱਧ ਗਿਆ ਹੈ। ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਇਨ੍ਹਾਂ ਰਾਜਾਂ ‘ਤੇ ਭਾਰੀ ਪੈ ਰਹੀ ਹੈ। ਮਾਮਲਿਆਂ ‘ਤੇ ਸੁਣਵਾਈ 13 ਨਵੰਬਰ ਨੂੰ ਹੋਵੇਗੀ।

Click Here Punjabi Breaking News Portal

Uncategorized

ਕਿਸਾਨਾਂ ਦੀ ਧਮਕੀ ਮਗਰੋਂ ਦਿੱਲੀ ਦੀਆਂ ਹੱਦਾਂ ਆਰ ਏ ਐੱਫ ਦੇ ਹਵਾਲੇ ਕੀਤੀਆਂ ਗਈਆਂ

Published

on

RAF in delhi kisan protest

ਨਵੀਂ ਦਿੱਲੀ, 4 ਦਸੰਬਰ, – ਭਾਰਤ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਦਿੱਲੀ ਬਾਰਡਰ ਉੱਤੇ ਡਟੇ ਹੋਏ ਕਿਸਾਨਾਂ ਦੇ ਅੰਦੋਲਨ ਦੇ ਨੌਂਵੇਂ ਦਿਨ ਸ਼ੁੱਕਰਵਾਰ ਨੂੰ ਦਿੱਲੀ ਬਾਰਡਰ ਉੱਤੇ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ ਅਤੇ ਅੱਜ ਤੋਂ ਇਸ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਥਾਂ ਆਰਏਐਫ਼ (ਰੈਪਿਡ ਐਕਸ਼ਨ ਫ਼ੋਰਸ) ਨੇ ਲੈ ਲਈ ਹੈ।
ਵਰਨਣ ਯੋਗ ਹੈ ਕਿ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਦੇ ਪਹਿਲੇ ਅੱਠ ਦਿਨਾਂ ਤੋਂ ਦਿੱਲੀ ਪੁਲਿਸ ਨੇ ਜ਼ਿਮੇਵਾਰੀ ਸੰਭਾਲੀ ਹੋਈ ਸੀ, ਅੱਜ ਨੌਵੇਂ ਦਿਨ ਸਵੇਰ ਤੋਂ ਦਿੱਲੀ ਪੁਲਿਸ ਦੀ ਥਾਂ ਆਰ ਏ ਐੱਫ ਤਾਇਨਾਤ ਕਰ ਦਿੱਤੀ ਗਈ ਹੈ, ਪਰ ਦਿੱਲੀ ਪੁਲਿਸ ਪੂਰੀ ਤਰ੍ਹਾਂ ਹਟਾਈ ਨਹੀਂ ਗਈ। ਟਿਕਰੀ ਬਾਰਡਰ ਉੱਤੇ ਸੁਰੱਖਿਆ ਦੀ ਜ਼ਿੰਮੇਵਾਰੀ ਮਿਲਦੇ ਸਾਰ ਆਰ ਏ ਐੱਫ ਨੇ ਵੱਖਰੇ ਬੈਰੀਕੇਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਪੁਲਿਸ ਦੇ ਬੈਰੀਕੇਡ ਲੋਹੇ ਦੇ ਸਨ,ਆਰ ਏ ਐੱਫ ਦੇ ਬੈਰੀਕੇਡ ਸੀਮਿੰਟ ਦੇ ਵੱਡੇ-ਵੱਡੇ ਬਲਾਕ ਹਨ, ਜੋ ਸੜਕ ਦੇ ਐਨ ਵਿਚਾਲੇ ਰੱਖੇ ਗਏ ਹਨ।
ਕਿਸਾਨ ਜਦੋਂ ਦਿੱਲੀ ਜਾ ਰਹੇ ਸਨ ਤਾਂ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਉਹ ਸਾਰੇ ਬੈਰੀਕੇਡ ਹਟਾ ਦਿੱਤੇ ਸਨ। ਆਰ ਏ ਐੱਫਨੇ ਕੰਕਰੀਟ ਬਲਾੱਕ ਸੜਕ ਉੱਤੇ ਕ੍ਰੇਨ ਦੀ ਮਦਦ ਨਾਲ ਲਾ ਕੇ ਮਜ਼ਬੂਤ ਬੈਰੀਕੇਡਿੰਗ ਕਰ ਲਈ ਹੈ। ਪ੍ਰਸ਼ਾਸਨ ਵੱਲੋਂਆਰ ਏ ਐੱਫਨੂੰ ਤਾਇਨਾਤ ਕਰਨ ਦਾ ਕਾਰਨ ਇਹਕਿਹਾ ਜਾ ਰਿਹਾ ਹੈ ਕਿ ਪਿਛਲੇ ਚਾਰ ਦਿਨਾਂ ਦੌਰਾਨ ਦੋ ਵਾਰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਸਫ਼ਲ ਨਹੀਂ ਹੋ ਸਕੀ ਤੇ ਕੁਝ ਕਿਸਾਨ ਜਥੇਬੰਦੀਆਂ ਨਾਅਰੇ ਮਾਰ ਰਹੀਆਂ ਹਨ ਕਿ ਜੇ ਸਰਕਾਰ ਨੇ ਗੱਲ ਨਾ ਮੰਨੀ, ਤਾਂ ਉਹ ਦਿੱਲੀ ਵਿੱਚ ਦਾਖ਼ਲ ਹੋ ਜਾਣਗੇ।

Click Here Exclusive Punjabi Breaking News

Continue Reading

Uncategorized

ਕੰਗਨਾ ਰਣੌਤ ਨੂੰ ਖਾਪ ਪੰਚਾਇਤਾਂ ਦੀ ਚਿਤਾਵਨੀ, ‘ਹਿੰਮਤ ਹੈ ਤਾਂ ਹਰਿਆਣਾ ਵਿੱਚ ਆ’

Published

on

kangana ranout
  • ਸਵਰਾ ਭਾਸਕਰ ਨੇਕੰਗਨਾ ਨੂੰ’ਜ਼ਹਿਰ ਫੈਲਾਊ ਏਜੰਡੇ ਤੋਂ ਪ੍ਰੇਰਿਤ’ ਕਿਹਾ
    ਨਵੀਂ ਦਿੱਲੀ, 4 ਦਸੰਬਰ, – ਭਾਰਤ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਟਵੀਟ ਕਰਨ ਕਰ ਕੇ ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਨੂੰ ਕਾਫ਼ੀ ਵਿਰੋਧ ਝੱਲਣਾ ਪੈ ਰਿਹਾ ਹੈ। ਇਸ ਵਾਰ ਹਰਿਆਣਾ ਦੀ ਖਾਪ ਪੰਚਾਇਤ ਨੇ ਕੰਗਨਾ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਅਤੇ ਕਿਹਾ ਹੈ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਹਰਿਆਣਾ ਆ ਕੇ ਦਿਖਾਵੇ, ਉਸ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ।
    ਖਾਪ ਪੰਚਾਇਤ ਦੇ ਆਗੂ ਜਿਤੇਂਦਰ ਛਤਰ ਨੇ ਕਿਹਾ ਹੈ ਕਿ ਕੰਗਨਾ ਰਣੌਤ ਦੇ ਸ਼ਰਮਨਾਕ ਬਿਆਨ ਦੀ ਪੂਰੇ ਭਾਰਤ ਦਾ ਖਾਪ ਸਖਤ ਨਿੰਦਾ ਕਰਦਾ ਅਤੇ ਉਸ ਨੂੰ ਚੇਤਾਵਨੀ ਦਿੰਦਾ ਹੈ ਕਿ ਜੇ ਬਿਆਨ ਦੇਣ ਤੋਂ ਬਾਅਦ ਉਸ ਦੀ ਹਿੰਮਤ ਹੈ ਤਾਂ ਹਰਿਆਣਾ ਅਤੇ ਆਸ-ਪਾਸ ਦੇ ਰਾਜਾਂ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਵਿੱਚ ਆਵੇ, ਉਸ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ।ਜਿਤੇਂਦਰ ਛਤਰ ਨੇ ਕੰਗਨਾ ਰਣੌਤ ਬਾਰੇ ਕਿਹਾਕਿ ‘ਸੌ-ਸੌ ਰੁਪਏ ਵਿਚ ਬੁੱਢੀ ਮਾਂ ਨਹੀਂ,ਨੱਚਣ ਵਾਲੀ ਆਉਂਦੀ ਹੈ।’ ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੇ ਖਿਲਾਫ ਜੀਂਦ ਤੇ ਹੋਰ ਥਾਵਾਂ ਉੱਤੇ ਕੇਸ ਕੀਤੇ ਜਾਣਗੇ ਅਤੇ ਉਸ ਦੀ ਅਗਲੀ ਫਿਲਮ ਦਾ ਵੀ ਵਿਰੋਧ ਕੀਤਾ ਜਾਵੇਗਾ।
    ਦੂਸਰੇ ਪਾਸੇ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਨ ਲਈ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪੇਸ਼ ਕੀਤੀ ਕਰ ਕੇ ਕਿਹਾ ਗਿਆ ਹੈ ਕਿ ਕੰਗਨਾ ਦਾਸਰਟੀਫਾਈਡ ਖਾਤਾ ਟਵਿੱਟਰ ਉੱਤੇ ਬਲਾਕ ਕਰਨਾ ਚਾਹੀਦਾ ਹੈ,ਕਿਉਂਕਿਉਹ ਸੋਸ਼ਲ ਮੀਡੀਆ ਉੱਤੇ ਨਫ਼ਰਤ ਫੈਲਾ ਰਹੀ ਹੈ। ਇਸ ਸੰਬੰਧ ਵਿੱਚ ‘ਬਾਰ ਐਂਡ ਬੈਂਚ’ ਨੇ ਟਵੀਟ ਵਿੱਚ ਲਿਖਿਆ ਹੈ, “ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ‘ਕੰਗਨਾ ਟੀਮ’ ਸਸਪੈਂਡ ਕਰਾਉਣ ਲਈ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕਿਹਾ ਹੈ ਕਿ ‘ਕੰਗਨਾ ਆਪਣੇ ਅਕਾਊਂਟ ਨਾਲ ਦੇਸ਼ ਵਿੱਚ ਨਫਰਤ ਫੈਲਾ ਰਹੀ ਹੈ, ਬਦਨਾਮੀ ਫੈਲਾਉਂਦੀ ਅਤੇ ਆਪਣੇ ਟਵੀਟ ਨਾਲ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ।’ ਇਸ ਬਾਰੇ ਕੰਗਨਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ, ਜਿਸ ਵਿੱਚ ਕਿਸਾਨੀ ਲਹਿਰ ਦੀ ਇੱਕ ਬਜ਼ੁਰਗ ਔਰਤ ਦਾ ਅਪਮਾਨ ਕਰਨ ਲਈ ਮੁਆਫੀ ਮੰਗਣ ਨੂੰ ਕਿਹਾ ਗਿਆ ਸੀ। ਕੰਗਨਾ ਨੇ ਇਸ ਟਵੀਟ ਨੂੰ ਰੀਟਵੀਟ ਕਰ ਕੇ ਲਿਖਿਆ ਹੈ:’ਮੈਂ ਹਮੇਸ਼ਾਂ ਅਖੰਡ ਭਾਰਤ ਦੀ ਗੱਲ ਕਰਦੀ ਹਾਂ, ਟੁਕੜੇ-ਟੁਕੜੇ ਗੈਂਗ ਨਾਲ ਲੜਾਈ ਕਰਦੀ ਹਾਂ ਤੇ ਮੇਰੇ ਉਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਮੈਂ ਦੇਸ਼ ਨੂੰ ਵੰਡਣ ਦਾ ਕੰਮ ਕਰਦੀ ਹਾਂ। ਕਿਆ ਬਾਤ ਹੈ, ਵੈਸੇ ਟਵਿੱਟਰ ਮੇਰੇ ਲਈ ਇਕਮਾਤਰ ਪਲੇਟਫਾਰਮ ਨਹੀਂ, ਜਿੱਥੇ ਮੈਂ ਆਪਣੀ ਆਵਾਜ਼ ਰੱਖ ਸਕਦੀ ਹਾਂ। ਇਕ ਚੁਟਕੀ ਵਿਚ ਹਜ਼ਾਰਾਂ ਕੈਮਰੇ ਮੇਰੇ ਬਿਆਨ ਨੂੰ ਰਿਕਾਰਡ ਕਰਨ ਲਈ ਆ ਜਾਣਗੇ।’
    ਇਸ ਦੌਰਾਨ ਫਿਲਮ ਸਟਾਰ ਸਵਰਾ ਭਾਸਕਰ ਨੇ ਇੱਕ ਨਿਊਜ ਪੋਰਟਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੰਗਨਾ ਦੇ ਬਿਆਨਾਂ ਨੂੰ ਘਟੀਆ ਤੇ ਅਪਮਾਨਜਨਕ ਕਿਹਾ ਹੈ। ਸਵਰਾ ਨੇ ਕਿਹਾ: ‘ਕੰਗਨਾ ਦੇ ਇਹ ਬਿਆਨ ਘਟੀਆ ਹਨ। ਉਸ ਦਾ ਕੰਮ ਹੀ ਜ਼ਹਿਰ ਫੈਲਾਉਣਾ ਹੋ ਗਿਆ ਹੈ। ਉਸ ਦਾ ਹਰ ਟਵੀਟ ਕਿਸੇ ਨਾ ਕਿਸੇ ਏਜੰਡੇ ਤੋਂ ਪ੍ਰੇਰਤ ਹੁੰਦਾ ਹੈ।’ ਉਸ ਨੇ ਕਿਹਾ: ‘ਮੈਨੂੰ ਇਸ ਗੱਲ ਦੀ ਜ਼ਿਆਦਾ ਤਕਲੀਫ ਹੈ ਕਿ ਕੰਗਨਾ ਬਜ਼ੁਰਗਾਂ ਖ਼ਿਲਾਫ਼ ਕਿੱਦਾਂ ਦੀ ਭਾਸ਼ਾ ਵਰਤਦੀ ਹੈ। ਉਸ ਨੇ ਜਯਾ ਬੱਚਨਤੇ ਦੂਜੇ ਸੀਨੀਅਰਸ ਲਈ ਜੋ ਕਿਹਾ ਹੈ, ਇਹ ਸਿੱਧੇ-ਸਿੱਧੇ ਬਦਤਮੀਜੀ ਹੈ।’ ਕੰਗਨਾ ਦੇ 100 ਰੁਪਏ ਵਾਲੇ ਬਿਆਨਬਾਰੇ ਸਵਰਾ ਭਾਸਕਰ ਨੇ ਕਿਹਾ, ‘ਮਹਿੰਦਰ ਕੌਰ ਜੀ ਲਈ ਕੰਗਨਾ ਨੇ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਉਹ ਬਹੁਤ ਘਿਣਾਉਣੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’

Latest Bollywood News in Punjabi

Continue Reading

Uncategorized

ਜਸਟਿਨ ਟਰੂਡੋ ਦੀ ਟਿਪਣੀ ਤੋਂ ਖਿਝੇ ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨਰ ਤਲਬ ਕੀਤਾ

Published

on

justin trudeau
  • ਅੰਦਰੂਨੀ ਮਾਮਲਿਆਂ ਵਿੱਚ ਦਖਲ ਵਿਰੁੱਧ ਨਾਰਾਜ਼ਗੀ
    ਨਵੀਂ ਦਿੱਲੀ, 4 ਦਸੰਬਰ, – ਭਾਰਤ ਵਿੱਚ ਚੱਲਦੇ ਸਰਕਾਰ ਵਿਰੋਧੀ ਕਿਸਾਨ ਪ੍ਰਦਰਸ਼ਨ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਨੇਤਾਵਾਂ ਦੀਆਂ ਟਿਪਣੀਆਂ ਉੱਤੇ ਭਾਰਤ ਸਰਕਾਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਇਸ ਬਾਰੇ ਕੈਨੇਡਾ ਦੇ ਦਿੱਲੀ ਵਿਚਲੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।
    ਇਸ ਸੰਬੰਧ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ “ਕਿਸਾਨਾਂ ਦੇ ਮੁੱਦਿਆਂ ਉੱਤੇ ਕੈਨੇਡੀਅਨ ਨੇਤਾਵਾਂ ਦੀ ਟਿੱਪਣੀ ਸਾਡੇ ਅੰਦਰੂਨੀ ਮਾਮਲਿਆਂ ਵਿੱਚ ‘ਨਾ ਸਹਿਣਯੋਗ ਦਖਲ’ ਹੈ। ਜੇ ਇਹ ਜਾਰੀ ਰਿਹਾ ਤਾਂ ਦੁਵੱਲੇ ਸੰਬੰਧ ਲਈ ਬੁਰੀ ਤਰ੍ਹਾਂ ਨੁਕਸਾਨਦੇਹ ਹੋਵੇਗਾ। ਕੈਨੇਡੀਅਨ ਨੇਤਾਵਾਂ ਵੱਲੋਂ ਕਿਸਾਨ ਮੁੱਦੇ ਉੱਤੇ ਕੀਤੀਆਂ ਟਿਪਣੀਆਂ ਨੇ ਕੈਨੇਡਾ ਵਿਚਲੇ ਸਾਡੇ ਮਿਸ਼ਨ ਸਾਹਮਣੇ ਭੀੜ ਇਕੱਠੀ ਕਰਨ ਲਈ ਉਤਸ਼ਾਹਤ ਕੀਤਾ ਹੈ, ਜੋ ਸੁਰੱਖਿਆ ਦਾ ਮੁੱਦਾ ਬਣਦਾ ਹੈ।”
    ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇਪਿਛਲੇ ਮੰਗਲਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਨੇਤਾਵਾਂ ਵੱਲੋਂ ਕੀਤੀਆਂ ਟਿੱਪਣੀਆਂ ਉੱਤੇਭਾਰਤ ਨੇ ਸਖਤ ਪ੍ਰਤੀਕ੍ਰਿਆ ਗਈ ਤੇ ਉਨ੍ਹਾਂ ਨੂੰ ‘ਗੁੰਮਰਾਹਕੁੰਨ ਸੂਚਨਾ’ ਅਤੇ ‘ਅਣ-ਉਚਿਤ’ ਅਧਾਰ ਵਾਲੀਆਂਕਿਹਾ ਹੈ,ਕਿਉਂਕਿ ਕਿਸੇ ਲੋਕਤੰਤਰੀ ਦੇਸ਼ ਦਾ ਕੇਸ ਅੰਦਰੂਨੀ ਮਾਮਲਿਆਂ ਦੇ ਨਾਲ ਸੰਬੰਧ ਰੱਖਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ‘ਭਾਰਤ ਦੇ ਕਿਸਾਨਾਂ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਦੀਆਂ ਕੁਝ ਅਜਿਹੀਆਂ ਟਿੱਪਣੀਆਂ ਅਸੀਂਵੇਖੀਆਂ ਹਨ, ਜੋ ਗੁੰਮਰਾਹਕੁੰਨ ਜਾਣਕਾਰੀ ਉੱਤੇ ਅਧਾਰਤ ਹਨ। ਇਹ ਟਿੱਪਣੀਆਂ ਗਲਤ ਹਨ, ਖ਼ਾਸਕਰ ਜਦੋਂ ਉਹ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹਨ।’
    ਵਰਨਣ ਯੋਗ ਹੈ ਕਿ ਜਸਟਿਨ ਟਰੂਡੋ ਨੇ ਭਾਰਤ ਵਿੱਚ ਅੰਦੋਲਨ ਕਰਨ ਵਾਲੇ ਕਿਸਾਨਾਂ ਦੀ ਹਮਾਇਤ ਵਿੱਚ ਪਿਛਲੇ ਸੋਮਵਾਰ ਨੂੰ ਕਿਹਾ ਸੀ ਕਿ ਕੈਨੇਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦੀ ਰੱਖਿਆ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ 551ਵੀਂ ਜਯੰਤੀ ਮੌਕੇ ਉੱਤੇ ਇਕ ਆਨਲਾਈਨ ਪ੍ਰੋਗਰਾਮ ਵਿੱਚ ਟਰੂਡੋ ਨੇ ਆਖਿਆ ਸੀ ਕਿ ‘ਸਥਿਤੀ ਬੜੀ ਚਿੰਤਾ ਜਨਕ ਹੈ ਤੇ ਅਸੀਂ ਪਰਿਵਾਰ ਤੇ ਦੋਸਤਾਂ ਬਾਰੇ ਚਿੰਤਤ ਹਾਂ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਲਈ ਇਹ ਸੱਚਾਈ ਹੈ। ਮੈਂ ਤੁਹਾਨੂੰ ਯਾਦ ਦਿਵਾਉਂਦਾ ਹਾਂ, ਕਨੈਡਾ ਹਮੇਸ਼ਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਹੱਕ ਦੀ ਰਾਖੀ ਲਈ ਖੜਾ ਰਹੇਗਾ।’

Exclusive Punjabi Breaking News

Continue Reading

ਰੁਝਾਨ