The High Court said that the NIA should file a reply keeping in view
Connect with us apnews@iksoch.com

Uncategorized

ਹਾਈ ਕੋਰਟ ਨੇ ਕਿਹਾ:ਐਨ ਆਈ ਏ ਵਰਵਰਾ ਰਾਓ ਦੀ ਉਮਰ ਤੇ ਸਿਹਤ ਦਾ ਖਿਆਲ ਰੱਖ ਕੇ ਜਵਾਬ ਦਾਇਰ ਕਰੇ

Published

on

case

ਮੁੰਬਈ, 14 ਜਨਵਰੀ – ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਅਤੇ ਕੇਂਦਰੀ ਏਜੰਸੀ ਐਨ ਆਈ ਏ ਨੂੰ ਕਿਹਾ ਹੈ ਕਿ ਕਵੀ ਅਤੇ ਸਮਾਜੀ ਕਾਰਕੁਨ ਵਰਵਰਾ ਰਾਓ ਦੀ ਜ਼ਮਾਨਤ ਅਰਜ਼ੀ ਤੇ ਜਵਾਬ ਦੇਣ ਵੇਲੇ ਉਨ੍ਹਾਂ ਦੀ ਉਮਰ ਤੇ ਸਿਹਤ ਦਾ ਵੀ ਧਿਆਨ ਵਿੱਚ ਰੱਖਿਆ ਜਾਵੇ। ਵਰਨਣ ਯੋਗ ਹੈ ਕਿ ਵਰਵਰਾ ਰਾਓ ਨੂੰ ਐਲਗਾਰ ਪ੍ਰੀਸ਼ਦ-ਮਾਓਵਾਦੀ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬੰਬੇ ਹਾਈ ਕੋਰਟ ਦਾ ਡਵੀਜ਼ਨ ਬੈਂਚ ਉਨ੍ਹਾਂ ਦੀ ਜ਼ਮਾਨਤ ਅਰਜ਼ੀਤੇ ਸੁਣਵਾਈ ਕਰੇਗਾ। ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਦੇ ਆਧਾਰ `ਤੇ ਜ਼ਮਾਨਤ ਮੰਗੀ ਹੈ। ਵਰਵਰਾ ਰਾਓ ਨੂੰ ਪਿਛਲੇ ਮਹੀਨੇ ਨਾਨਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਸੀ। ਇਸ ਪਿੱਛੋਂ ਅਦਾਲਤ ਨੇ ਵਰਵਰਾ ਰਾਓ ਨੂੰ ਹਸਪਤਾਲ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿੱਥੋਂ ਉਨ੍ਹਾਂ ਦੀ ਸਿਹਤ ਬਾਰੇ ਹਾਈ ਕੋਰਟ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਨਾਨਾਵਤੀ ਹਸਪਤਾਲ ਵਿੱਚ ਰਾਓ ਦੇ ਇਲਾਜ ਦਾ ਖਰਚਾ ਚੁੱਕਣ ਦੀ ਸਹਿਮਤੀ ਦੇ ਦਿੱਤੀ ਹੈ। ਜਸਟਿਸ ਐਸ ਐਸ ਸ਼ਿੰਦੇ ਨੇ ਜਾਂਚ ਏਜੰਸੀ ਨੂੰ ਕਿਹਾ ਕਿ ‘ਰਾਓ 88 ਵਰ੍ਹਿਆਂ ਦੇ ਹਨ, ਅਸੀਂ ਸਾਰੇ ਮਨੁੱਖ ਹਾਂ। ਜ਼ਮਾਨਤ ਅਰਜ਼ੀ ਖਿਲਾਫ ਜਵਾਬ ਦਾਇਰ ਕਰਨ ਵੇਲੇ ਉਨ੍ਹਾਂ ਦੀ ਸਿਹਤ ਤੇ ਉਮਰ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।’

Uncategorized

ਠੱਗ ਅੱਜਕੱਲ੍ਹ ਕਿਰਾਏ ਉੱਤੇ ਬੈਂਕ ਖਾਤਾ ਅਤੇ ਏ ਟੀ ਐਮ ਲੈਣ ਲੱਗੇ

Published

on

World Bank Credit Cards

ਧਨਬਾਦ, 21 ਜਨਵਰੀ – ਜਾਮਤਾਰਾ, ਗਿਰੀਡੀਹ, ਦੇਵਘਰ ਤੇ ਧਨਬਾਦ ਤੱਕ ਫੈਲੇ ਸਾਈਬਰ ਅਪਰਾਧੀ ਠੱਗੀ ਲਈ ਨਿੱਤ ਨਵੇਂ ਹਥਕੰਡੇ ਅਪਣਾਉਂਦੇ ਹਨ। ਲੋਕਾਂ ਤੋਂ ਪੈਸਾ ਠੱਗ ਕੇ ਬੈਂਕ ਖਾਤੇ ਵਿੱਚ ਰੱਖਣ ਅਤੇ ਉਸ ਨੂੰ ਕੱਢਣ ਵਿੱਚ ਉਹ ਆਮ ਲੋਕਾਂ ਦੀ ਵਰਤੋਂ ਕਰਦੇ ਹਨ। 15 ਤੋਂ 20 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇ ਕੇ ਉਹ ਲੋੜਵੰਦ ਅਤੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੇ ਹਨ। ਪੁਲਸ ਨੇ ਅਜਿਹੇ ਕਈ ਕੇਸਾਂ ਦਾ ਪਰਦਾ ਫਾਸ਼ ਕੀਤਾ ਹੈ।
ਪਤਾ ਲੱਗਾ ਹੈ ਕਿ ਜਾਮਤਾਰਾ ਦੇ ਮਹਿਤਾਬ ਨੇ ਕੇਂਦੁਆ, ਧਨਬਾਦ ਦੇ ਰਿਜਵਾਨ ਦਾ ਬੈਂਕ ਖਾਤਾ 10 ਹਜ਼ਾਰ ਰੁਪਏ ਮਹੀਨਾ ਕਿਰਾਏ ਤੇ ਲਿਆ ਸੀ। ਸਿਰਫ ਬੈਂਕ ਖਾਤੇ ਦੀ ਵਰਤੋਂ ਦੀ ਖੁੱਲ੍ਹ ਦੇਣਤੇ ਹਰ ਮਹੀਨੇ 10 ਹਜ਼ਾਰ ਰੁਪਏ ਦੀ ਕਮਾਈ ਹੋਣ ਲੱਗੀ ਤਾਂ ਰਿਜਵਾਨ ਨੇ ਸਹੁਰੇ ਪਰਵਾਰ ਦੇ ਲੋਕਾਂ ਦੇ ਬੈਂਕ ਖਾਤੇ ਵੀ ਕਿਰਾਏ ਉਤੇ ਦੇ ਦਿੱਤੇ। 13 ਜਨਵਰੀ ਨੂੰ ਜਾਮਤਾਰਾ ਵਿੱਚ ਮਹਿਤਾਬ ਫੜਿਆ ਗਿਆ ਤਾਂ ਪੋਲ ਖੁੱਲ੍ਹ ਗਈ। ਕੇਂਦੁਆਡੀਹ ਚਾਰ ਨੰਬਰ ਵਿੱਚ ਰਿਜਵਨ ਦੇ ਸਹੁਰੇ ਘਰ ਵੀ ਛਾਪਾ ਪੈ ਗਿਆ। ਰਿਜਵਾਨ ਸਹੁਰੇ ਘਰ ਰਹਿੰਦਾ ਸੀ। ਬੈਂਕ ਖਾਤਾ ਅਤੇ ਏ ਟੀ ਐਮ ਕਿਰਾਏ ਉੱਤੇ ਦੇਣ ਦੇ ਕਾਰਨ ਰਿਜਵਾਨ ਫਰਾਰ ਹੋ ਗਿਆ ਹੈ।ਇਹ ਸਿਰਫ ਰਿਜਵਾਨ ਦੀ ਕਹਾਣੀ ਨਹੀਂ, ਧਨਬਾਦ ਦੇ ਬਰਵਾਅੱਡਾ, ਚਿਰਕੁੰਡਾ, ਟੁੰਡੀ ਤੋਂ ਝਰੀਆ ਤੱਕ ਹੋ ਰਿਹਾ ਹੈ। ਇੱਕ ਹਫਤਾ ਪਹਿਲਾਂ ਚਿਰਕੁੰਡਾ ਵਿੱਚ ਤਿੰਨਤੇ ਬਰਵਾਅੱਡਾ ਵਿੱਚ ਦੋ ਸਾਈਬਰ ਅਪਰਾਧੀ ਫੜੇ ਗਏ ਹਨ। ਉਨ੍ਹਾਂ ਕੋਲੋਂ ਅੱਧਾ ਦਰਜਨ ਤੋਂ ਵੱਧ ਦੂਸਰੇ ਲੋਕਾਂ ਦੇ ਏ ਟੀ ਐਮ ਕਾਰਡ ਮਿਲੇ ਹਨ।ਸਾਈਬਰ ਅਪਰਾਧੀ ਜਿਸ ਇਲਾਕੇ ਵਿੱਚ ਰਹਿੰਦੇ ਹਨ, ਉਥੋਂ ਦੇ ਲੋਕ ਆਪਣੇ ਏ ਟੀ ਐਮ ਵਰਤਣ ਦੀ ਖੁੱਲ੍ਹ ਦੇਣ ਤਾਂ ਉਸ ਦਾ ਕਿਰਾਇਆ ਚੋਖਾ ਹੁੰਦਾ ਹੈ। ਸਥਾਨਕ ਵਿਅਕਤੀ ਦਾ ਏ ਟੀ ਐਮ ਹੋਣ ਨਾਲ ਠੱਗਾਂ ਨੂੰ ਪੈਸਾ ਇਧਰ-ਉਧਰ ਕਰਨ ਦੀ ਸੌਖ ਹੁੰਦੀ ਹੈ।

Continue Reading

Uncategorized

ਸੁਪਰੀਮ ਕੋਰਟ ਨੇ ਕਿਹਾ :ਜਾਅਲੀ ਬਾਬਿਆਂ ਦੇ ਵਿਰੁੱਧ ਅਸੀਂ ਕੁਝ ਨਹੀਂ ਕਰ ਸਕਦੇ, ਸਰਕਾਰ ਕੋਲ ਜਾਓ

Published

on

supereme court

ਨਵੀਂ ਦਿੱਲੀ, 21 ਜਨਵਰੀ – ਭਾਰਤ ਵਿੱਚ ਫੈਲੇ ਫਰਜ਼ੀ ਬਾਬਿਆਂ ਵਿਰੁੱਧ ਕਾਰਵਾਈ ਦੀ ਮੰਗ ਦੇ ਲਈ ਸੁਪਰੀਮ ਕੋਰਟ ਵਿੱਚ ਦਾਇਰ ਹੋਈ ਇੱਕ ਪਟੀਸ਼ਨ ਕੱਲ੍ਹ ਸੁਣਵਾਈ ਲਈ ਆਈ ਤਾਂ ਅਦਾਲਤ ਨੇ ਸੁਣਵਾਈ ਕਰਨ ਜਾਂ ਕੋਈ ਹੁਕਮ ਦੇਣ ਤੋਂ ਨਾਂਹ ਕਰ ਕੇ ਪਟੀਸ਼ਨਰ ਨੂੰ ਆਪਣੀ ਮੰਗ ਕੇਂਦਰ ਸਰਕਾਰ ਅੱਗੇ ਰੱਖਣ ਨੂੰ ਕਿਹਾ। ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਇਸ ਪਟੀਸ਼ਨ ਦਾ ਵਿਰੋਧ ਕੀਤਾ।
ਕੱਲ੍ਹ ਇਸ ਪਟੀਸ਼ਨ ਤੇ ਸੁਣਵਾਈ ਸ਼ੁਰੂ ਹੁੰਦੇ ਸਾਰ ਚੀਫ ਜਸਟਿਸ ਐਸ ਏ ਬੋਬੜੇ ਨੇ ਕਿਹਾ ਕਿ ਅਦਾਲਤ ਇਸ ਬਾਰੇ ਕੀ ਕਰੇਗੀ? ਇਸਤੇ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਅਦਾਲਤ ਸਰਕਾਰ ਨੂੰ ਇਸ ਬਾਰੇ ਹੁਕਮ ਦੇਵੇ। ਉਨ੍ਹਾਂ ਕਿਹਾ ਕਿ ਸਰਬ ਭਾਰਤੀ ਅਖਾੜਾ ਕੌਂਸਲ ਨੇ ਅਜਿਹੇ ਫਰਜ਼ੀ ਬਾਬਿਆਂ ਦੀ ਇੱਕ ਸੂਚੀ ਬਣਾਈ ਹੈ, ਉਸ ਮੁਤਾਬਕ ਫਰਜ਼ੀ ਬਾਬਿਆਂ ਅਤੇ ਅਧਿਆਤਮਕ ਗੁਰੂਆਂ ਦੇ ਆਸ਼ਰਮ ਬੰਦ ਕਰਾਏ ਜਾਣ। ਇਸ ਉੱਤੇ ਚੀਫ ਜਸਟਿਸ ਬੋਬੜੇ ਨੇ ਪੁੱਛਿਆ ਕਿ ਅਦਾਲਤ ਕਿਵੇਂ ਤੈਅ ਕਰੇਗੀ ਕਿ ਫਲਾਣਾ ਬਾਬਾ ਫਰਜ਼ੀ ਹੈ ਅਤੇ ਫਲਾਣਾ ਫਰਜ਼ੀ ਨਹੀਂ। ਅਸੀਂ ਨਹੀਂ ਜਾਣਦੇ ਕਿ ਸਰਬ ਭਾਰਤੀ ਅਖਾੜਾ ਕੌਂਸਲ ਕੀ ਹੈ? ਅਸੀਂ ਕਿਸੇ ਅਖਾੜੇ ਦਾ ਅਨਾਦਰ ਨਹੀਂ ਕਰ ਰਹੇ। ਕੀ ਇਹ ਸੂਚੀ ਬਣਾਉਣ ਵੇਲੇ ਉਨ੍ਹਾ ਬਾਬਿਆਂ ਦਾ ਪੱਖ ਸੁਣਿਆ ਗਿਆ ਸੀ, ਅਸੀਂ ਨਹੀਂ ਜਾਣਦੇ। ਇਹ ਕਿਸੇ ਠੇਕੇਦਾਰ ਦੀ ਸੂਚੀ ਨਹੀਂ ਹੈ ਕਿ ਉਸ ਨੂੰ ਬਲੈਕਲਿਸਟ ਕੀਤਾ ਜਾਵੇ। ਪਟੀਸ਼ਨਰ ਦੇ ਵਕੀਲ ਨੇ ਗੁਰਮੀਤ ਰਾਮ ਰਹੀਮ ਦੇ ਹਵਾਲੇ ਨਾਲ ਕਿਹਾ ਕਿ ਕਈ ਬਾਬੇ ਭਗੌੜੇ ਹਨ। ਚੀਫ ਜਸਟਿਸ ਬੋਬੜੇ ਨੇ ਕਿਹਾ ਕਿ ਅਸੀਂ ਸੂਚੀ ਕਿਵੇਂ ਮੰਨ ਲਈਏ? ਤੁਸੀਂ ਕੇਂਦਰ ਸਰਕਾਰ ਕੋਲ ਆਪਣੀ ਗੱਲ ਰੱਖੋ। ਜੇ ਕੇਂਦਰ ਨੂੰ ਤੁਹਾਡੀ ਮੰਗ ਜਾਇਜ਼ ਲੱਗੇ ਤਾਂ ਉਹ ਕਦਮ ਚੁੱਕੇਗਾ। ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ। ਇਸ ਲਈ ਅਸੀਂ ਇਸ ਬਾਰੇ ਕੋਈ ਹੁਕਮ ਨਹੀਂ ਦਿਆਂਗੇ। ਉਸ ਤੋਂ ਬਾਅਦ ਪਟੀਸ਼ਨਰ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ।

Daily Punjab Times

Continue Reading

Uncategorized

ਪਹਿਲੀ ਮਹਿਲਾ ਲੜਾਕੂ ਪਾਇਲਟ ਗਣਤੰਤਰ ਦਿਵਸ ਪਰੇਡ `ਚ ਸ਼ਾਮਲ

Published

on

ਨਵੀਂ ਦਿੱਲੀ, 21 ਜਨਵਰੀ – ਭਾਰਤ ਵਿੱਚ ਪਹਿਲੀ ਵਾਰ ਮਹਿਲਾ ਫ਼ਾਈਟਰ ਪਾਇਲਟ ਭਾਵਨਾ ਕੰਠ ਗਣਤੰਤਰ ਦਿਵਸ ਪਰੇਡ ਚ ਸ਼ਾਮਲ ਹੋਵੇਗੀ। ਭਾਵਨਾ ਭਾਰਤੀ ਹਵਾਈ ਸੈਨਾ ਦੀ ਫ਼ਾਈਟਰ ਪਾਇਲਟ ਟੀਮ ਦੀ ਤੀਜੀ ਮਹਿਲਾ ਹੋਵੇਗੀ ਅਤੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਬਣੇਗੀ। ਭਾਵਨਾ ਕੰਠ ਪਹਿਲੀ ਵਾਰ ਰਾਜਪਥਤੇ ਫ਼ਾਈਟਰ ਜੈਟ ਰਾਫ਼ੇਲ ਚ ਉਡਾਣ ਭਰੇਗੀ ਤੇ ਦੇਸ਼ ਦੇ ਲੋਕਾਂ ਨੂੰ ਰਾਫ਼ੇਲ ਦੀ ਤਾਕਤ ਦਿਖਾਏਗੀ। ਇਸ ਸਾਲ ਦੇ ਸਮਾਰੋਹਚ ਕੁਲ 42 ਏਅਰਕ੍ਰਾਫਟ ਫਲਾਈ-ਪਾਸਟ ਕਰਨਗੇ। ਸਾਲ 2020 ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੰਡੀਅਨ ਏਅਰਫ਼ੋਰਸ ਦੀ ਮਹਿਲਾ ਪਾਇਲਟ ਭਾਵਨਾ ਕਾਂਤ ਨੂੰ ਨਾਰੀ ਸ਼ਕਤੀ ਇਨਾਮ ਨਾਲ ਸਨਮਾਨਤ ਕੀਤਾ ਸੀ। ਪਰੇਡ ਵਿੱਚ ਸ਼ਾਮਲ ਹੋਣ ਦੀ ਖ਼ਬਰਤੇ ਭਾਵਨਾ ਨੇ ਕਿਹਾ ਕਿ ਬਚਪਨ ਤੋਂ ਹੀ ਉਹ ਟੀ ਵੀ ਉਤੇ ਗਣਤੰਤਰ ਦਿਵਸ ਪਰੇਡ ਦੇਖਦੀ ਆਈ ਹੈ। ਅੱਜ ਜਦੋਂ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ, ਇਹ ਉਸ ਲਈ ਮਾਣ ਵਾਲੀ ਗਲ ਹੈ। ਉਸ ਨੇ ਕਿਹਾ ਕਿ ਮੈਂ ਰਾਫ਼ੇਲ ਅਤੇ ਸੁਖੋਈ ਦੇ ਨਾਲ ਹੋਰ ਲੜਾਕੂ ਜਹਾਜ਼ਾਂ ਨੂੰ ਵੀ ਉਡਾਉਣਾ ਚਾਹੁੰਦੀ ਹਾਂ।
ਭਾਰਤੀ ਹਵਾਈ ਫ਼ੌਜ ਵਿੱਚ ਭਾਵਨਾ ਨੂੰ 18 ਜੂਨ, 2016 ਨੂੰ ਦੋ ਹੋਰ ਮਹਿਲਾ ਪਾਇਲਟ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਦੇ ਨਾਲ ਫਲਾਇੰਗ ਅਫ਼ਸਰ ਚੁਣਿਆ ਗਿਆ ਸੀ।

Daily Punjab Times

Continue Reading

ਰੁਝਾਨ


Copyright by IK Soch News powered by InstantWebsites.ca