The Health Minister of Punjab admitted that he had not made
Connect with us [email protected]

ਪੰਜਾਬੀ ਖ਼ਬਰਾਂ

ਸਿਹਤ ਮੰਤਰੀ ਪੰਜਾਬ ਨੇ ਮੰਨਿਆ ;ਪਹਿਲਾਂ ਪ੍ਰਬੰਧ ਨਹੀਂ ਕੀਤਾ, ਮੁਸੀਬਤ ਸਿਰ`ਤੇ ਆਈ ਤਾਂ ਦੁਹਾਈ ਮੱਚ ਗਈ

Published

on

Punjab Health Minister Balbir Singh Sidhu

ਮੰਡੀ ਗੋਬਿੰਦਗੜ੍ਹ/ਚੰਡੀਗੜ੍ਹ, 8 ਮਈ, – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਵਿੱਚ ਆਕਸੀਜਨ ਲਈ ਹਾਹਾਕਾਰ ਮੱਚ ਗਈ ਹੈ।ਉਨ੍ਹਾਂ ਨੇ ਮੰਨਿਆ ਕਿ ਪੰਜਾਬ ਵਿੱਚ ਆਕਸੀਜਨ ਦੀਹਾਲਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕਿ ਸਾਡੀ ਆਸ ਤੋਂ ਵੱਧ ਕੋਰੋਨਾ ਦੇ ਮਰੀਜ਼ ਆਕਸੀਜਨ ਸਪੋਰਟ ਉੱਤੇ ਪਹੁੰਚ ਜਾਣ ਕਾਰਨ ਇਹ ਹਾਲਾਤ ਬਣੇ ਹਨ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਤੋਂ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਦੀ ਦੂਸਰੀ ਲਹਿਰ ਆਈ ਤਾਂਭਾਰਤ ਵਿੱਚ ਕਿਸੇ ਵੀ ਸਮੇਂ ਸੰਕਟ ਦੀ ਹਾਲਤ ਹੋ ਸਕਦੀ ਹੈ, ਪਰ ਪੰਜਾਬ ਸਰਕਾਰ ਨੇ ਉਸ ਹਿਸਾਬ ਨਾਲ ਆਕਸੀਜਨ ਦੀ ਪੈਦਾਵਾਰ ਵਧਾਉਣ ਤੇ ਇਸ ਦੀ ਸੰਭਾਲ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਹਾਲਤ ਦਿਨੋ-ਦਿਨ ਵਿਗੜਦੀ ਗਈ ਤੇ ਸਿਲੰਡਰਾਂ ਦੀ ਘਾਟ ਕਾਰਨ ਪੰਜਾਬ ਵਿੱਚ ਆਕਸੀਜਨ ਦਾ ਉਤਪਾਦਨ ਵੀ ਪ੍ਰਭਾਵਤ ਹੋ ਰਿਹਾ ਹੈ।ਖ਼ਾਲੀ ਸਿਲੰਡਰ ਨਾ ਮਿਲਣ ਕਾਰਨ ਮੰਡੀ ਗੋਬਿੰਦਗੜ੍ਹ ਦੇ ਪੰਜ ਪਲਾਂਟ ਆਪਣੀ ਸਮਰੱਥਾ ਦਾ 80 ਫ਼ੀਸਦੀ ਆਕਸੀਜਨ ਪੈਦਾ ਕਰ ਸਕੇ ਹਨ, ਜਿੱਥੋਂ ਰੋਜ਼ 19 ਟਨ ਮੈਡੀਕਲ ਆਕਸੀਜਨ 21 ਜ਼ਿਲ੍ਹਿਆਂ ਨੂੰ ਸਪਲਾਈ ਹੁੰਦੀ ਤੇ 25 ਤੋਂ 28 ਟਨ ਆਕਸੀਜਨ ਪੈਦਾ ਹੋ ਸਕਦੀ ਹੈ, ਪਰ ਹੋ ਨਹੀਂ ਸਕੀ। ਇਸ ਦੌਰਾਨ ਪੰਜਾਬ ਸਰਕਾਰ ਨੇ ਇੰਡਸਟਰੀ ਨੂੰ ਆਕਸੀਜਨ ਸਪਲਾਈ ਬੰਦ ਕਰਨ ਲਈ ਕਿਹਾ ਹਨ। ਸਨਅਤਕਾਰ ਦੱਸਦੇ ਹਨ ਕਿ ਮੈਡੀਕਲ ਖੇਤਰਦੀ ਆਕਸੀਜਨ ਦੀ ਲੋੜ ਪੂਰੀ ਕਰਨ ਪਿੱਛੋਂ ਵੀ ਉਨ੍ਹਾਂ ਕੋਲ 8 ਤੋਂ 9 ਟਨ ਹੋਰ ਗੈਸ ਬਣਾਉਣ ਦੀ ਸਮਰੱਥਾ ਹੈ, ਇਸ ਲਈ ਇਸ ਨੂੰ ਇੰਡਸਟਰੀ ਵਾਸਤੇ ਵੀ ਸਪਲਾਈ ਕਰਨ ਦਿੱਤੀ ਜਾਵੇ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਵਿੱਚ ਆਕਸੀਜਨ ਦੀ ਸਥਿਤੀ ਮਾੜੀ ਹੋ ਰਹੀ ਹੈ ਤੇ ਜਿੰਨੀ ਆਕਸੀਜਨ ਚਾਹੀਦੀ ਹੈ, ਲਗਪਗ ਓਨੀ ਹੀ ਬਾਹਰੀ ਰਾਜਾਂ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਰਿਜ਼ਰਵ ਕੋਟਾ ਵਧਾਉਣ ਨੂੰ ਕਿਹਾ ਹੈ ਤਾਂ ਜੋ ਕਦੀ ਬਾਹਰੋਂ ਆਉਂਦੀ ਆਕਸੀਜਨ ਤਕਨੀਕੀ ਕਾਰਨਾਂ ਕਰ ਕੇ ਪ੍ਰਭਾਵਿਤ ਹੋਵੇ ਤਾਂ ਪੰਜਾਬ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਕਸੀਜਨ ਮੰਗ 300 ਮੀਟ੍ਰਿਕ ਟਨ ਪਾਰ ਕਰ ਗਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਸਮੇਂ ਸਿਰ ਪੰਜਾਬ ਸਰਕਾਰ ਨੇ ਪੈਦਾਵਾਰ ਵਧਾਉਣਦਾ ਕੰਮ ਕਿਉਂ ਨਾ ਕੀਤਾ, ਤਾਂ ਉਨ੍ਹਾਂ ਕਿਹਾ ਕਿ ਅਸੀਂ ਏਨੇ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਦੀ ਆਸ ਨਹੀਂ ਸੀ ਕੀਤੀ।ਉਂਜ ਅਸੀਂ ਲੁਧਿਆਣਾ ਤੇ ਫਰੀਦਕੋਟ ਵਿੱਚ ਇਕ-ਇਕ ਪਲਾਂਟ ਲਾਇਆ ਤੇ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਅਜਿਹਾ ਇਕ-ਇਕ ਹੋਰ ਪਲਾਂਟ ਲਾਉਣ ਦੀ ਕੇਂਦਰ ਤੋਂ ਮੰਗ ਕੀਤੀ ਹੈ, ਜਿਸ ਦੀ ਪਿਛਲੇ ਛੇ ਮਹੀਨਿਆਂ ਤੋਂ ਮਨਜ਼ੂਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤਕ ਸਿਰਫ਼ 3000 ਮਰੀਜ਼ ਆਉਂਦੇ ਸਨ ਤੇ ਸਾਨੂੰ ਆਸ ਸੀ ਕਿ 6000 ਤੋਂ 7000 ਤਕ ਹੀ ਜਾ ਸਕਣਗੇ। ਇਸ ਦਾ ਅਸੀਂ ਪ੍ਰਬੰਧ ਕੀਤਾ ਸੀ, ਪਰ ਮਰੀਜ਼ ਸਾਡੀ ਆਸ ਤੋਂ ਵੱਧ ਆਉਣ ਨਾਲ ਸਥਿਤੀ ਵਿਗੜੀ ਹੈ।

Read More Latest Politics News

ਅਪਰਾਧ

ਪਾਣੀ ਬਾਰੇ ਝਗੜੇ ਕਾਰਨ ਏ ਐਸ ਆਈ ਵੱਲੋਂ ਚਾਕੂ ਮਾਰ ਕੇ ਭਾਬੀ ਦਾ ਕਤਲ

Published

on

ਚੰਡੀਗ਼ੜ੍ਹ, 24 ਜੂਨ – ਰਾਮ ਦਰਬਾਰ ਵਿੱਚ ਪੰਜਾਬ ਪੁਲਸ ਦੇ ਇੱਕ ਏ ਐਸ ਆਈ ਨੇ ਆਪਣੇ ਭਰਾ ਨਾਲ ਪਾਣੀ ਦੇ ਝਗੜੇ ਦੌਰਾਨ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਭਰਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗ਼੍ਰਿਫ਼ਤਾਰ ਦੋਸ਼ੀ ਦੀ ਪਛਾਣ ਹਰ ਸਵਰੂਪ ਵਜੋਂ ਅਤੇ ਉਸਦੀ ਭਾਬੀ ਦੀ ਪਛਾਣ ਦਿਵਿਆ ਵਜੋਂ ਹੋਈ ਹੈ, ਜੋ 37 ਸਾਲ ਦੀ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਝਗੜਾ ਰਾਤ 12 ਵਜੇ ਦੇ ਕਰੀਬ ਦਾ ਹੈ, ਜਦ ਇੱਕੋ ਘਰ ਵਿੱਚ ਰਹਿੰਦੇ ਹਰ ਸਵਰੂਪ ਦਾ ਆਪਣੇ ਭਰਾ ਪ੍ਰੇਮ ਸਾਗਰ ਨਾਲ ਪਾਣੀ ਦੀ ਸਪਲਾਈ ਤੋਂ ਝਗੜਾ ਹੋ ਗਿਆ। ਫਿਰ ਝਗੜਾ ਐਨਾ ਵੱਧ ਗਿਆ ਕਿ ਹਰ ਸਵਰੂਪ ਨੇ ਗੁੱਸੇ ਵਿੱਚ ਆ ਕੇ ਆਪਣੀ ਭਾਬੀ ਉੱਤੇ ਚਾਕੂ ਨਾਲ ਵਾਰ ਕੀਤਾ ਅਤੇ ਭਰਾ ਉੱਤੇ 4-5 ਵਾਰ ਕੀਤੇ ਅਤੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਨੇੜੇ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦਿਵਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰੇਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਸ ਨੇ ਹਰ ਸਵਰੂਪ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਭੱਜੇ ਨੌਕਰ ਦੀ ਹਾਦਸੇ ਵਿੱਚ ਮੌਤ

Published

on

Accident death

ਜਲੰਧਰ, 24 ਜੂਨ – ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਫਰਾਰ ਹੋਏ 23 ਸਾਲਾਇਕ ਨੌਕਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਦਾਸ ਪੁੱਤਰ ਕਾਤਿਕ ਦਾਸ ਵਾਸੀ ਕੋਲਕਾਤਾ (ਵੈਸਟ ਬੰਗਾਲ) ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਉੱਤੇ ਧਨੋਵਾਲੀ ਗੇਟ ਕੋਲ ਇੱਕ ਫਾਰਚੂਨਰ ਗੱਡੀ ਪਲਟੀਆਂ ਖਾਣ ਪਿੱਛੋਂ ਡਿਵਾਈਡਰ ਨਾਲ ਟਕਰਾਈ ਹੈ ਤੇ ਉਸ ਦੀ ਡਰਾਈਵਰ ਸੀਟ ਉੱਤੇ ਕੋਈ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਹੈ, ਜਿਸ ਦੇ ਬਾਅਦ ਨਾਈਟ ਡਿਊਟੀ ਉੱਤੇ ਤੈਨਾਤ ਏ ਐਸ ਆਈ ਵਿਜੈ ਕੁਮਾਰ ਮੌਕੇ ਉੱਤੇ ਪਹੁੰਚੇ ਅਤੇ ਗੱਡੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਸੁਖਦਾਸ ਸਤਨਾਮ ਸਿੰਘ ਰੇਰੂ ਦੇ ਸਰਵਿਸ ਸਟੇਸ਼ਨ ਉੱਤੇ ਨੂਰਪੁਰ ਵਿੱਚ ਨੌਕਰੀ ਕਰਦਾ ਸੀ।ਕੱਲ੍ਹ ਰਾਤ ਨੂੰ ਉਹ ਉਥੋਂ ਦੀ ਫਾਰਚੂਨਰ ਗੱਡੀ ਲੈ ਕੇ ਪਰਾਗਪੁਰ ਹਾਈਵੇ ਵੱਲ ਫਰਾਰ ਹੋ ਗਿਆ। ਗੱਡੀ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਹੋਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ ਉੱਤੇ ਉਸਦੀ ਮੌਤ ਹੋ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਗੈਂਗਵਾਰ ਵਿੱਚ ਦੀਪਕ ਦੀ ਨਹੀਂ, ਜੇਲ੍ਹ ਤੋਂ ਆਏ ਕਿਸ਼ਨ ਦੀ ਮੌਤ ਹੋਈ

Published

on

death

ਕੋਟਕਪੂਰਾ, 24 ਜੂਨ – ਜਲਾਲੇਆਣਾ ਮਾਰਗ ਉੱਤੇ ਪਰਸੋਂ ਗੈਂਗਵਾਰ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਨੇ ਕੱਲ੍ਹ ਨਵਾਂ ਮੋੜ ਲੈ ਲਿਆ ਹੈ। ਇਸ ਘਟਨਾ ਦੇ ਬਾਅਦ ਪੁਲਸ ਨੇ ਮ੍ਰਿਤਕ ਦੇ ਕੱਪੜਿਆਂ ਤੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਪਿੰਡ ਫਿਰੋਜ਼ਪੁਰ ਰਾਜਪੂਤ ਦੇ ਦੀਪਕ ਸਿੰਘ ਵਜੋਂ ਕੀਤੀ ਸੀ, ਪਰ ਜਦ ਪੁਲਸ ਨੇ ਦੀਪਕ ਸਿੰਘ ਦੇ ਘਰਦਿਆਂ ਨਾਲ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਦੀਪਕ ਜ਼ਿਲੇ੍ਹ ਵਿੱਚੋਂ ਬਾਹਰ ਗਿਆ ਹੀ ਨਹੀਂ ਤੇ ਉਹ ਜਿੰਦਾ ਹੈ, ਉਸ ਦਾ ਡਰਾਈਵਿੰਗ ਲਾਇਸੈਂਸ ਗੁਆਚ ਗਿਆ ਸੀ।
ਇਸ ਪਿੱਛੋਂ ਪੁਲਸ ਲਈ ਇਹ ਮਾਮਲਾ ਬੁਝਾਰਤ ਬਣ ਗਿਆ। ਇਸੇ ਦੌਰਾਨ ਇੰਟਰਨੈਟ ਮੀਡੀਆ ਉੱਤੇ ਵਾਇਰਲ ਹੋ ਰਹੀ ਕਿਸ਼ਨ ਦੀ ਲਾਸ਼ ਦੀ ਫੋਟੋ ਦੇਖ ਕੇ ਉਸ ਦੇ ਪਰਵਾਰ ਨੇ ਉਸ ਨੂੰ ਪਛਾਣ ਲਿਆ। ਲਾਸ਼ ਲੈਣ ਕੋਟਕਪੂਰਾ ਪਹੁੰਚੇ ਉਸ ਦੇ ਵੱਡੇ ਭਰਾ ਯਸ਼ਪਾਲ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਕਿਸ਼ਨ ਨੂੰ ਕੁਝ ਸਮਾਂ ਪਹਿਲਾਂ ਜ਼ਮੀਨੀ ਝਗੜੇ ਵਿੱਚ ਸਜ਼ਾ ਹੋਈ ਸੀ। ਉਹ ਫਰੀਦਾਬਾਦ ਜੇਲ੍ਹ ਵਿੱਚ ਬੰਦ ਸੀ ਅਤੇ ਕੋਰੋਨਾ ਕਾਰਨ ਛੁੱਟੀ ਉੱਤੇ ਜੇਲ੍ਹ ਵਿੱਚੋਂ ਆਇਆ ਸੀ, ਪ੍ਰੰਤੂ ਪਿਛਲੇ ਛੇ ਮਹੀਨੇ ਤੋਂ ਲਾਪਤਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ। ਕਿਸ਼ਨ ਕਦੇ-ਕਦੇ ਫੋਨ ਕਰ ਕੇ ਇੰਨਾ ਦੱਸ ਦਿੰਦਾ ਸੀ ਕਿ ਰੋਜ਼ਗਾਰ ਦੀ ਤਲਾਸ਼ ਵਿੱਚ ਬਾਹਰ ਹੈ ਅਤੇ ਠੀਕ ਠਾਕ ਹੈ। ਕਿਸ਼ਨ ਪਾਲ ਦੇ ਕੋਲ ਦੀਪਕ ਸਿੰਘ ਦਾ ਡਰਾਈਵਿੰਗ ਲਾਇਸੈਂਸ ਕਿੱਥੋਂ ਆਇਆ, ਇਸ ਬਾਰੇ ਥਾਣਾ ਸਿਟੀ ਕੋਟਕਪੂਰਾ ਦੇ ਐਸ ਐਚ ਓ ਮੁਖਤਿਆਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca