The head of the Olympic Committee said: "We will do everything possible to save the people of Japan."
Connect with us [email protected]

ਅੰਤਰਰਾਸ਼ਟਰੀ

ਉਲੰਪਿਕ ਕਮੇਟੀ ਦੇ ਮੁਖੀ ਨੇ ਕਿਹਾ: ਜਾਪਾਨ ਦੇ ਲੋਕਾਂ ਨੂੰ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਾਂਗੇ

Published

on

Thomas Bach

ਟੋਕੀਓ, 17 ਨਵੰਬਰ – ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਪ੍ਰਧਾਨ ਥਾਮਸ ਬਾਕ ਨੇ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਅਗਲੇ ਸਾਲ ਟੋਕੀਓ ਓਲੰਪਿਕ ਲਈ ਆਉਣ ਵਾਲੇ ਖਿਡਾਰੀਆਂ ਤੇ ਪ੍ਰਸ਼ੰਸਕਾਂ ਨੂੰ ਵੈਕਸੀਨ ਦੀ ਲੋੜ ਪੈ ਸਕਦੀ ਹੈ ਜਿਸ ਨਾਲ ਜਾਪਾਨ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਸੁਗਾ ਨਾਲ ਬਾਕ ਦੀ ਇਹ ਪਹਿਲੀ ਮੁਲਾਕਾਤ ਸੀ। ਲਗਭਗ ਅੱਠ ਮਹੀਨੇ ਪਹਿਲਾਂ ਓਲੰਪਿਕ ਮੁਲਤਵੀ ਹੋਣ ਤੋਂ ਬਾਅਦ ਇਹ ਬਾਕ ਦਾ ਪਹਿਲਾ ਜਾਪਾਨ ਦੌਰਾ ਹੈ।
ਬਾਕ ਨੇ ਕਿਹਾ, ‘ਜਾਪਾਨ ਦੇ ਲੋਕਾਂ ਨੂੰ ਬਚਾਉਣ ਲਈ ਤੇ ਜਾਪਾਨ ਦੀ ਜਨਤਾ ਪ੍ਰਤੀ ਸਨਮਾਨ ਨੂੰ ਦੇਖਦੇ ਹੋਏ ਆਈ ਓ ਸੀ ਹਰ ਮੁਮਕਿਨ ਕੋਸ਼ਿਸ਼ ਕਰੇਗੀ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਆਉਣ ਤੇ ਜੇ ਉਦੋਂ ਤੱਕ ਵੈਕਸੀਨ ਮਿਲ ਜਾਂਦੀ ਹੈ ਤਾਂ ਓਲੰਪਿਕ ‘ਚ ਹਿੱਸਾ ਲੈਣ ਵਾਲੇ ਖਿਡਾਰੀ, ਪ੍ਰਬੰਧਕ ਅਤੇ ਮਹਿਮਾਨ ਵੈਕਸੀਨ ਨਾਲ ਇੱਥੇ ਆਉਣਗੇ। ਇਸ ਨਾਲ ਅਸੀਂ ਕਾਫੀ ਹੱਦ ਤੱਕ ਭਰੋਸੇਮੰਦ ਹੋਵਾਂਗੇ ਕਿ ਅਸੀਂ ਅਗਲੇ ਸਾਲ ਓਲੰਪਿਕ ਸਟੇਡੀਅਮ ਵਿੱਚ ਦਰਸ਼ਕਾਂ ਨੂੰ ਸੰਭਾਲ ਸਕਦੇ ਹਾਂ ਤੇ ਦਰਸ਼ਕ ਸੁਰੱਖਿਅਤ ਮਾਹੌਲ ਦਾ ਮਜ਼ਾ ਲੈਣਗੇ।’ ਬਾਕ ਦੋ ਦਿਨ ਤੱਕ ਲਗਾਤਾਰ ਬੈਠਕ ਕਰਨਗੇ ਤੇ ਰਾਜਸੀ ਨੇਤਾਵਾਂ ਤੇ ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨਾਲ ਤਸਵੀਰਾਂ ਖਿਚਵਾਉਣਗੇ, ਜਿਸ ਦਾ ਟੀਚਾ ਜਾਪਾਨ ਦੀ ਜਨਤਾ ਨੂੰ ਦੱਸਣਾ ਹੈ ਕਿ ਮਹਾਂਮਾਰੀ ਦੌਰਾਨ ਓਲੰਪਿਕ ਸੁਰੱਖਿਅਤ ਹੋਵੇਗਾ। ਓਲੰਪਿਕ ਖੇਡਾਂ 23 ਜੁਲਾਈ 2021 ਤੋਂ ਸ਼ੁਰੂ ਹੋਣੀਆਂ ਹਨ।
ਇਸ ਤੋਂ ਪਹਿਲਾਂ ਬਾਕ ਨੇ ਕੱਲ੍ਹ ਦੁਪਹਿਰ ਜਾਪਾਨ ਦੇ ਓਲੰਪਿਕ ਮਿਊਜ਼ੀਅਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੂੰ ਓਲੰਪਿਕ ਆਰਡਰ ਸੌਂਪਿਆ। ਦੂਜੇ ਪਾਸੇ ਟੋਕੀਓ ਦੇ ਗਵਰਨਰ ਯੂਰਿਕੋ ਕੋਇਕੇ ਨੇ ਕਿਹਾ ਹੈ ਕਿ ਅਸੀਂ ਓਲੰਪਿਕ ਖੇਡਾਂ ਨੂੰ ਸੁਰੱਖਿਅਤ ਢੰਗ ਨਾਲ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਨਾ ਸਿਰਫ ਲਾਗਤ ਦੀ ਕਮੀ ਕਰਾਂਗੇ, ਸਗੋਂ ਭਵਿੱਖ ਦੀ ਪੀੜ੍ਹੀ ਲਈ ਵੀ ਇੱਕ ਆਦਰਸ਼ ਬਣਾਂਗੇ ਕਿ ਕਿਸ ਤਰ੍ਹਾਂ ਨਾਲ ਖੇਡਾਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ।

Click Here To Read Punjabi news paper online

ਅੰਤਰਰਾਸ਼ਟਰੀ

ਬਾਇਡੇਨ ਬਹੁਤ ਅੱਗੇ ਨਿਕਲਿਆ,ਡੋਨਾਲਡ ਟਰੰਪ ਹਾਲੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ

Published

on

trump and biden
  • 2024 ਵਿੱਚ ਹੋਣ ਵਾਲੀ ਚੋਣਲਈ ਵੀ ਤਿਆਰੀ ਸ਼ੁਰੂ
  • ਕਈ ਰਿਪਬਲਿਕਨ ਨੇਤਾ ਵੀ ਟਰੰਪ ਦੇ ਵਿਰੋਧ ਵਿਚ
    ਵਾਸ਼ਿੰਗਟਨ, 23 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜੇ ਤੱਕ ਵੀ ਚੋਣਾਂ ਵਿੱਚ ਆਪਣੀ ਹਾਰ ਪੂਰੀ ਤਰ੍ਹਾਂ ਨਹੀਂ ਮੰਨੀ, ਜਦ ਕਿ ਵਿਰੋਧੀ ਉਮੀਦਵਾਰ ਜੋਅ ਬਾਇਡੇਨ ਉਸ ਤੋਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਹਨ। ਪੈਨਸਿਲਵੇਨੀਆ, ਜਾਰਜੀਆ, ਐਰੀਜ਼ੋਨਾ ਵਿਚ ਅਦਾਲਤ ਵਿੱਚ ਕੀਤੇ ਕੇਸ ਰੱਦ ਹੋਣ ਦੇ ਝਟਕੇ ਖਾਣ ਮਗਰੋਂ ਉਹ ਅਜੇ ਵੀ ਆਪਣੀ ਹਾਰ ਦਾ ਬਿਆਨ ਨਹੀਂ ਦੇ ਰਹੇ, ਪਰ ਸਾਲ 2024 ਲਈ ਰਿਪਬਲਿਕਨ ਉਮੀਦਵਾਰ ਬਣਨ ਦੀਆਂ ਤਿਆਰੀਆਂ ਉਨ੍ਹਾਂ ਨੇ ਇਸ ਦੌਰਾਨ ਫਿਰ ਸ਼ੁਰੂ ਕਰ ਦਿੱਤੀਆਂ ਹਨ।
    ਵਰਨਣ ਯੋਗ ਹੈ ਕਿ ਰਾਸ਼ਟਰਪਤੀ ਚੋਣ ਵਿੱਚ ਆਪਣੀ ਹਾਰ ਮੰਨਣਤੋਂ ਇਨਕਾਰ ਕਰੀ ਜਾਂਦੇ ਡੋਨਾਲਡ ਟਰੰਪ ਦੀ ਖੁਦ ਆਪਣੀ ਰਿਪਬਲਿਕਨ ਪਾਰਟੀ ਉੱਤੇ ਵੀ ਪਹਿਲਾਂ ਵਰਗੀ ਪਕੜ ਨਹੀਂ ਰਹੀ, ਫਿਰ ਵੀ ਆਪਣੇ ਨੇੜਲੀ ਨੇਤਾ ਰੋਟਰਾ ਮੈਕਡੇਨੀਅਲ ਨੂੰ ਰਿਪਬਲਿਕਨ ਪਾਰਟੀ ਦੀ ਉਹ ਨੈਸ਼ਨਲ ਕਮੇਟੀ ਦਾ ਮੁਖੀ ਰੱਖਣਾ ਚਾਹੁੰਦੇ ਹਨ। ‘ਨਿਊਯਾਰਕ ਟਾਈਮਸ’ ਦੀ ਰਿਪੋਰਟ ਮੁਤਾਬਕ ਮੈਕਡੇਨੀਅਲ ਨੇ ਕਿਹਾ ਹੈ ਕਿ ਉਹ ਫਿਰ ਕਮੇਟੀ ਦੀ ਮੁਖੀ ਬਣਨਾ ਚਾਹੁੰਦੀ ਹੈ ਤੇ ਟਰੰਪ ਗਰੁੱਪ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਮਾਹਰਾਂ ਦੇ ਮੁਤਾਬਕ ਮੈਕਡੇਨੀਅਲ ਦਾ ਚੋਣ ਕਰਾ ਕੇ ਡੋਨਾਲਡ ਟਰੰਪ ਸਾਲ 2024 ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਆਪਣਾ ਦਾਅਵਾ ਕਾਇਮ ਕਰਨਾ ਚਾਹੁੰਦੇ ਹਨ। ਇਸ ਕਮੇਟੀ ਕੋਲ ਵੋਟਰਾਂ ਤੇ ਪਾਰਟੀ ਨੂੰ ਫੰਡ ਦੇਣ ਵਾਲਿਆਂ ਦਾ ਡਾਟਾ ਹੁੰਦਾ ਹੈ। ਜੇ ਮੈਕਡੇਨੀਅਲ ਇਸ ਅਹੁਦੇ ਲਈ ਫਿਰ ਚੁਣੀ ਗਈ ਤਾਂ ਇਹ ਡਾਟਾ ਟਰੰਪ ਦੀ ਪਹੁੰਚ ਵਿਚ ਹੋਵੇਗਾ। ਬਹੁਤ ਸਾਰੇ ਰਿਪਬਲਿਕਨ ਨੇਤਾ ਇਸ ਵਕਤ ਡੋਨਾਲਡ ਟਰੰਪ ਦੇ ਇਸ ਰੁਖ ਦੇ ਖਿਲਾਫ ਦੱਸੇ ਜਾਂਦੇ ਹਨ, ਪਰ ਉਹ ਖੁੱਲ੍ਹ ਕੇ ਉਸ ਦਾ ਵਿਰੋਧ ਨਹੀਂ ਕਰ ਰਹੇ।
    ਇਸ ਦੌਰਾਨ ਇੱਕ ਖਬਰ ਏਜੰਸੀ ਅਨੁਸਾਰ ਟਰੰਪ ਅਤੇ ਉਨ੍ਹਾਂ ਦਾ ਧੜਾ ਕਾਨੂੰਨੀ ਕਾਰਵਾਈ ਨਾਲ ਸਿਰਫ ਆਪਣਾ ਗੁੱਸਾ ਕੱਢ ਰਿਹਾ ਹੈ, ਕਿਉਂਕਿ ਇਸ ਵਿਚ ਸ਼ੱਕ ਨਹੀਂ ਰਹਿ ਗਿਆ ਕਿ ਡੋਨਾਲਡ ਟਰੰਪ ਚੋਣਾਂ ਹਾਰ ਚੁੱਕੇ ਹਨ ਅਤੇ ਜੋਅ ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਰਿਪੋਰਟ ਮੁਤਾਬਕ ਬਾਈਡੇਨ ਨੂੰ ਟਰੰਪ ਤੋਂ ਛੇ ਲੱਖ ਪਾਪੂਲਰ ਵੋਟ ਵੱਧ ਮਿਲੇ ਹਨ, ਇਸ ਦੇ ਬਾਵਜੂਦ ਟਰੰਪ ਦੀ ਕਾਨੂੰਨੀ ਪੈਂਤੜੇਬਾਜ਼ੀ ਜਾਰੀ ਹੈ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਐਫ ਡੀ ਏ ਵੱਲੋਂ ਟਰੰਪ ਨੂੰ ਦਿੱਤੀ ਦਵਾਈ ਦੀ ਮੁਸ਼ਕਲ ਹਾਲਤ ‘ਚ ਵਰਤੋਂ ਲਈ ਮਨਜ਼ੂਰੀ

Published

on

trump

ਵਾਸ਼ਿੰਗਟਨ, 23 ਨਵੰਬਰ – ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਨਾਲ ਲੜਨ ਲਈ ਇਮਿਊਨ ਸਿਸਟਮ ਵਧਾਉਣ ਵਾਲੀ ਇੱਕ ਅਜਿਹੀ ਐਂਟੀਬਾਡੀ ਦਵਾਈ ਦੇ ਸੰਕਟ ਮੌਕੇ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾ ਵਾਇਰਸ ਦੇ ਪੀੜਤ ਹੋਣ ਵੇਲੇ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਹੋਰ ਦਵਾਈ ਦੇ ਸੰਕਟ ਵਿੱਚ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐਫ਼ ਡੀ ਏ) ਨੇ ਰੇਜੇਨਰਾਨ ਫਾਰਮਾਸਿਊਟੀਕਲ ਇੰਕ ਦੀ ਦਵਾਈ ਵਰਤਣ ਦੀ ਮਨਜ਼ੂਰੀ ਇਸ ਕੋਸ਼ਿਸ਼ ਵਜੋਂ ਦੇ ਦਿੱਤੀ ਹੈ ਕਿ ਹਲਕੇ ਤੋਂ ਮੱਧਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਹੋਣ ਦੀ ਸਥਿਤੀ ਜਾਂ ਫਿਰ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਚਾਇਆ ਜਾ ਸਕੇ। ਐਫ਼ ਡੀ ਏ ਨੇ ਇਸ ਦਵਾਈ ਦਾ ਇਸਤੇਮਾਲ 12 ਸਾਲ ਦੇ ਬੱਚੇ ਜਾਂ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ‘ਤੇ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦਾ ਵਜ਼ਨ ਘੱਟ ਤੋਂ ਘੱਟ 40 ਕਿੱਲੋ ਗਰਾਮ ਹੈ ਅਤੇ ਉਹ ਜੋ ਉਮਰ ਜਾਂ ਹੋਰ ਮੈਡੀਕਲ ਸਥਿਤੀਆਂ ਦੀ ਵਜ੍ਹਾ ਨਾਲ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਨ। ਸੰਕਟ ਕਾਲੀਨ ਸਥਿਤੀ ‘ਚ ਇਸ ਦਵਾਈ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਹਾਲੇ ਇਸ ਦੀ ਸੁਰੱਖਿਆ ਅਤੇ ਇਸ ਦੀ ਪ੍ਰਭਾਵ ਦਾ ਪਤਾ ਲਗਾਏ ਜਾਣ ਲਈ ਅਧਿਅਨ ਚੱਲ ਰਿਹਾ ਹੈ। ਮੁਢਲੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਹ ਦਵਾਈ ਕੋਰੋਨਾ ਦੀ ਵਜ੍ਹਾ ਨਾਲ ਹਸਪਤਾਲ ‘ਚ ਭਰਤੀ ਹੋਣ ਜਾਂ ਗੰਭੀਰ ਖਤਰੇ ਵਾਲੇ ਮਰੀਜ਼ਾਂ ਦੇ ਆਈ ਸੀ ਯੂ ‘ਚ ਭਰਤੀ ਹੋਣ ਤੋਂ ਰੋਕ ਲਗਾ ਸਕਦੀ ਹੈ।

Click Here To Read Latest Punjabi news

Continue Reading

ਅੰਤਰਰਾਸ਼ਟਰੀ

ਯੂ ਕੇ ਜੇਲ੍ਹ ਵਿੱਚ ਗੰਭੀਰ ਸੱਟ ਲੱਗਣ ਕਾਰਨ ਕੈਦੀ ਨੂੰ 36 ਲੱਖ ਪੌਂਡ ਮੁਆਵਜ਼ਾ ਮਿਲਿਆ

Published

on

prison

ਗਲਾਸਗੋ, 23 ਨਵੰਬਰ – ਜ਼ਿੰਦਗੀ ਦੇ ਕਿਸੇ ਵੀ ਮੋੜ ‘ਤੇ ਕਦੇ ਮਾਲੀ ਹਾਲਾਤ ਬਦਲ ਸਕਦੇ ਹਨ। ਇਸ ਨੁਕਤੇ ਨੂੰ ਯੂ ਕੇ ਵਿੱਚ ਇੱਕ ਕੈਦੀ ਨਾਲ ਵਾਪਰੀ ਘਟਨਾ ਨੇ ਸੱਚ ਕਰ ਦਿਤਾ ਹੈ ਜੋ ਸੀਖਾਂ ਪਿੱਛੇ ਪਹੁੰਚ ਕੇ ਕਰੋੜਪਤੀ ਬਣ ਗਿਆ ਹੈ। ਇੱਕ ਕੈਦੀ, ਜਿਸ ਦੀ ਅੱਖ ‘ਤੇ ਸੱਟ ਵੱਜਣ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਸਰਕਾਰ ਵੱਲੋਂ ਉਸ ਨੂੰ ਇਸ ਸੱਟ ਦੇ ਲੱਗਣ ਕਾਰਨ 3.6 ਮਿਲੀਅਨ ਪੌਂਡ ਦਾ ਵੱਡਾ ਮੁਆਵਜ਼ਾ ਦਿੱਤਾ ਗਿਆ ਹੈ।
ਇਹ ਰਕਮ ਪਿਛਲੇ 3 ਸਾਲਾਂ ਵਿੱਚ ਕਿਸੇ ਵੀ ਅਦਾਇਗੀ ਤੋਂ ਦਸ ਗੁਣਾ ਵੱਧ ਹੈ। ਇਸ ਨਾਲ ਟੈਕਸ ਭਰਨ ਵਾਲੇ ਲੋਕਾਂ ਦੀ ਕੁੱਲ ਰਾਸ਼ੀ ਹੇਠ ਜੇਲ੍ਹਾਂ ਨੂੰ ਜਾਣ ਵਾਲੇ ਭੁਗਤਾਨ ਵਿੱਚ ਪਿਛਲੇ 12 ਮੀਨਿਆਂ ਦੌਰਾਨ 7.5 ਮਿਲੀਅਨ ਪੌਂਡ ਤੱਕ ਦਾ ਵਾਧਾ ਹੋਇਆ ਹੈ, ਜਿਹੜੀ ਜੇਲ੍ਹ ਅਤੇ ਪ੍ਰੋਬੇਸ਼ਨ ਸਰਵਿਸ ਦੇ ਸਾਲਾਨਾ ਖਾਤੇ ਅਨੁਸਾਰ ਪਿਛਲੇ ਸਾਲ ਤੋਂ 3 ਮਿਲੀਅਨ ਪੌਂਡ ਵੱਧ ਹੈ। ਸਟਾਫ ਅਤੇ ਕੈਦੀਆਂ ‘ਤੇ ਹਮਲੇ ਅਤੇ ਅਜਿਹੀਆਂ ਘਟਨਾਵਾਂ ਲਈ ਲੱਗਭਗ 85 ਮਿਲੀਅਨ ਪੌਂਡ ਦਾ ਭੁਗਤਾਨ 3 ਸਾਲਾਂ ਵਿੱਚ ਕੀਤਾ ਗਿਆ ਹੈ। ਨਿਆਂ ਮੰਤਰਾਲੇ ਅਨੁਸਾਰ ਅਜਿਹੇ ਕੇਸਾਂ ਵਿੱਚ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਦੀ ਬਚਤ ਹੋਣ ਦੀ ਸੰਭਾਵਨਾ ਦਾ ਧਿਆਨ ਰੱਖਦੇ ਹੋਏ ਫੈਸਲਾ ਕੀਤਾ ਜਾਂਦਾ ਹੈ।

Click Here To Read Punjabi newspaper

Continue Reading

ਰੁਝਾਨ