The head of the household shot the family and committed suicide
Connect with us [email protected]

ਅੰਤਰਰਾਸ਼ਟਰੀ

ਘਰ ਦੇ ਮੁਖੀ ਨੇ ਪਰਵਾਰ ਨੂੰ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕੀਤੀ

Published

on

suicide

ਰੋਮ, 12 ਨਵੰਬਰ – ਇਟਲੀ ਦੇ ਉਤਰੀ ਹਿੱਸੇ ਵਿੱਚ ਜ਼ਿਲ੍ਹਾ ਤੋਰੀਨੋ ਦੇ ਪਿੰਡ ਕਾਰੀਨੀਆਨੋ ਵਿੱਚ ਇੱਕ 40 ਸਾਲਾ ਵਿਅਕਤੀ ਨੇ ਆਪਣੀ ਪਤਨੀ ਅਤੇ 2 ਛੋਟੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।
ਇਟਲੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਇਸ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀਆਂ ਮਾਰੀਆਂ ਤੇ ਬਾਅਦ ਵਿੱਚ ਘਰ ਵਿੱਚ ਰੱਖੇ ਕੁੱਤੇ ਨੂੰ ਗੋਲੀ ਮਾਰੀ ਅਤੇ ਅਖੀਰ ਵਿੱਚ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਇਸ ਘਟਨਾ ਤੋਂ ਪਹਿਲਾਂ ਉਸ ਨੇ ਆਪਣੀ ਭਰਾ ਨੂੰ ਫੋਨ ਕਰਕੇ ਅਜਿਹਾ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਉਹ ਇਟਲੀ ਦੇ ਦੂਜੇ ਸ਼ਹਿਰ ਵਿੱਚ ਰਹਿੰਦਾ ਹੈ। ਗੁਆਂਢ ਵਿੱਚ ਰਹਿੰਦੇ ਇੱਕ ਪਰਵਾਰ ਦੇ ਮੈਂਬਰਾਂ ਵੱਲੋਂ ਪੁਲਸ ਨੂੰ ਸੂਚਿਤ ਕਰਨ ਮਗਰੋਂ ਕਾਰਾਬਨੇਰੀ ਪੁਲਸ ਘਟਨਾ ਵਾਲੀ ਜਗ੍ਹਾ ‘ਤੇ ਪੁੱਜੀ।
ਦੱਸਿਆ ਜਾਂਦਾ ਹੈ ਕਿ ਜਦੋਂ ਉਸ ਵਿਅਕਤੀ ਨੂੰ ਪੁਲਸ ਹਸਪਤਾਲ ਲੈ ਕੇ ਜਾਣ ਲੱਗੀ ਸੀ ਤਾਂ ਉਸ ਨੇ ਵੀ ਦਮ ਤੋੜ ਦਿੱਤਾ। ਦੋ ਬੱਚਿਆਂ ਵਿੱਚੋਂ ਇੱਕ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਜੀ ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਬਾਰੇ ਪੁਲਸ ਬਹੁਤ ਬਾਰੀਕੀ ਨਾਲ ਜਾਂਚ-ਪੜਤਾਲ ਕਰ ਰਹੀ ਹੈ। ਇਸ ਘਟਨਾ ਦੇ ਪਿੱਛੇ ਕੀ ਕਾਰਨ ਹੋਣਗੇ ਇਹ ਪੁਲਸ ਦੀ ਕਾਰਵਾਈ ਤੋਂ ਬਾਅਦ ਸਾਹਮਣੇ ਆਵੇਗਾ। ਫਿਲਹਾਲ ਨੇੜਲੇ ਘਰਾਂ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਪਰਵਾਰ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਪੁਲਸ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਘਟਨਾ ਦੇ ਪਿੱਛੇ ਪਤੀ-ਪਤਨੀ ਦੀ ਲੜਾਈ ਇੱਕ ਕਾਰਨ ਹੋ ਸਕਦਾ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਇਰਾਨ ਨੇ ਇਜ਼ਰਾਈਲ ‘ਤੇ ਐਟਮੀ ਵਿਗਿਆਨੀ ਨੂੰ ਕਤਲ ਕਰਨ ਦੇ ਦੋਸ਼ ਲਾਏ

Published

on

iran pm

ਤਹਿਰਾਨ, 1 ਦਸੰਬਰ – ਇਰਾਨ ਦੇ ਇੱਕ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਇਜ਼ਰਾਈਲ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਇਰਾਨ ਦੇ ਫੌਜੀ ਐਟਮੀ ਪ੍ਰੋਗਰਾਮ ਦੀ ਨੀਂਹ ਰੱਖਣ ਵਾਲੇ ਵਿਗਿਆਨੀ ਮੋਹਸਿਨ ਫਖਰੀਜ਼ਦੇਹ ਨੂੰ ਇੱਕ ਹਮਲੇ ਵਿੱਚ ਕਤਲ ਕਰ ਦਿੱਤਾ ਹੈ। ਦੇਸ਼ ਦੀ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਸ਼ਮਖਾਨੀ ਨੇ ਇਹ ਗੱਲ ਵਿਗਿਆਨੀ ਫਖਰੀਜ਼ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਆਖੀ ਹੈ।
ਇਸ ਦੌਰਾਨ ਇਰਾਨ ਦੇ ਰੱਖਿਆ ਮੰਤਰੀ ਨੇ ਫਖਰੀਜ਼ਦੇਹ ਦੇ ਕੰਮ ਨੂੰ ਅੱਗੇ ਵਧੇਰੇ ਤੇਜ਼ੀ ਤੇ ਵਧੇਰੀ ਊਰਜਾ ਨਾਲ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਹੈ। ਵਰਨਣ ਯੋਗ ਹੈ ਕਿ ਫਖਰੀਜ਼ਦੇਹ ਇਰਾਨ ਐਮੇਡ ਪ੍ਰੋਗਰਾਮ ਦੀ ਅਗਵਾਈ ਕਰਦਾ ਸੀ, ਜਿਸ ਨੂੰ ਇਜ਼ਰਾਈਲ ਤੇ ਪੱਛਮੀ ਦੇਸ਼ਾਂ ਵੱਲੋਂ ਇੱਕ ਫੌਜੀ ਕਾਰਵਾਈ ਦੱਸਿਆ ਜਾਂਦਾ ਹੈ, ਜੋ ਐਟਮੀ ਹਥਿਆਰ ਬਣਾਉਣ ਸਬੰਧੀ ਹੈ। ਵਿਗਿਆਨੀ ਨੂੰ ਸਪੁਰਦ ਏ ਖਾਕ ਕੀਤੇ ਜਾਣ ਦਾ ਸਿੱਧਾ ਪ੍ਰਸਾਰਨ ਸਰਕਾਰੀ ਟੀ ਵੀ ਉੱਤੇ ਕੀਤਾ ਗਿਆ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਰੱਖਿਆ ਮੰਤਰਾਲੇ ਦੇ ਬਾਹਰਲੇ ਖੇਤਰ ਵਿੱਚ ਫਖਰੀਜ਼ਦੇਹ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਵਿਗਿਆਨੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਜਨਰਲ ਆਮਿਰ ਹਤਾਮੀ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

Click Here To Read Today latest news in Punjabi

Continue Reading

ਅੰਤਰਰਾਸ਼ਟਰੀ

ਸ੍ਰੀਲੰਕਾ ਦੀ ਜੇਲ੍ਹ ਵਿੱਚ ਦੰਗਿਆਂ ਦੌਰਾਨ 8 ਕੈਦੀਆਂ ਦੀ ਮੌਤ

Published

on

8 prisoners killed in Sri Lankan jail riots

ਕੋਲੰਬੋ, 1 ਦਸੰਬਰ – ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਬਾਹਰ ਇੱਕ ਜੇਲ੍ਹ ਵਿੱਚ ਹੋਏ ਦੰਗਿਆਂ ਦੌਰਾਨ ਅੱਠ ਕੈਦੀ ਮਾਰੇ ਗਏ, ਜਦ ਕਿ 37 ਜਣੇ ਜ਼ਖਮੀ ਹੋ ਗਏ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੈਦੀਆਂ ਨੇ ਜਬਰੀ ਇੱਕ ਦਰਵਾਜ਼ਾ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਪੁਲਸ ਦੇ ਬੁਲਾਰੇ ਅਜੀਤ ਰੋਹਾਨਾ ਨੇ ਦੱਸਿਆ ਹੈ ਕਿ ਕੰਲੋਬੋ ਤੋਂ 15 ਕਿਲੋਮੀਟਰ ਉਤਰ ਵਿੱਚ ਮਹਾਰਾ ਜੇਲ੍ਹ ਵਿੱਚ ਕੈਦੀਆਂ ਨੇ ਗੜਬੜੀ ਦੀ ਕੋਸ਼ਿਸ਼ ਕੀਤੀ। ਅਸਲ ਵਿੱਚਸ੍ਰੀਲੰਕਾ ਦੀਆਂ ਵੱਧ ਕੈਦੀਆਂ ਵਾਲੀਆਂ ਜੇਲ੍ਹਾਂ ਵਿੱਚ ਕੋਰੋਨਾ ਮਹਾਮਾਰੀ ਕਾਰਨ ਬੇਚੈਨੀ ਵਧ ਰਹੀ ਹੈ। ਇਸ ਮੁਲਕ ਦੀਆਂ ਅਜਿਹੀਆਂ ਜੇਲ੍ਹਾਂ ਵਿਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪਿਛਲੇ ਹਫਤਿਆਂ ਦੌਰਾਨ ਕੈਦੀਆਂ ਨੇ ਕਈ ਜੇਲ੍ਹਾਂ ਵਿੱਚ ਮੁਜ਼ਾਹਰੇ ਵੀ ਕੀਤੇ ਹਨ।ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਓਦੋਂ ਵਾਪਰੀ ਜਦੋਂ ਰਿਮਾਂਡ ‘ਤੇ ਚੱਲ ਰਹੇ ਕੁਝ ਕੈਦੀਆਂ ਨੇ ਜਬਰੀ ਇੱਕ ਦਰਵਾਜ਼ਾ ਖੋਲ੍ਹ ਕੇ ਭੱਜਣ ਦਾ ਯਤਨ ਕੀਤਾ ਜਿਸ ਕਾਰਨ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਘੱਟੋ-ਘੱਟ 37 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਦੋ ਜੇਲ੍ਹਰ ਵੀ ਹਨ। ਇਨ੍ਹਾਂ ਸਾਰਿਆਂ ਨੂੰ ਨੇੜਲੇ ਰਾਗਾਮਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਦੀਆਂ ਨੇ ਦੰਗਾ ਕਰਦਿਆਂ ਰਸੋਈ ਤੇ ਜੇਲ੍ਹ ਦੇ ਇੱਕ ਰਿਕਾਰਡ ਰੂਮ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕੈਦੀ ਉਨ੍ਹਾਂ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ, ਕਿਉਂਕਿ ਮਹਾਰਾ ਜੇਲ੍ਹ ਵਿੱਚ ਕੋਵਿਡ-19 ਦੇ 175 ਕੇਸ ਸਾਹਮਣੇ ਆ ਚੁੱਕੇ ਹਨ।

Click Here To Read Today latest news in Punjabi

Continue Reading

ਅੰਤਰਰਾਸ਼ਟਰੀ

ਥਿੰਕ ਟੈਂਕ ਦਾ ਦਾਅਵਾ : ਚੀਨ ਦੇ ਲਈ ਬਾਈਡੇਨ ਵੱਡਾ ਖਤਰਾ ਸਾਬਤ ਹੋਣਗੇ

Published

on

biden america

ਪੇਈਚਿੰਗ, 1 ਦਸੰਬਰ – ਦੁਨੀਆ ‘ਤੇ ਰਾਜ ਕਰਨ ਦਾ ਸੁਫਨਾ ਦੇਖਣ ਵਾਲੇ ਚੀਨ ਦੇ ਲਈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਕਿਸੇ ਵੀ ਵੱਡੇ ਖਤਰੇ ਤੋਂ ਘੱਟ ਨਹੀਂ ਹਨ। ਆਪਣੀਆਂ ਵਿਸਥਾਰ ਵਾਦੀ ਨੀਤੀਆਂ ਲਈ ਦੁਨੀਆ ਦੀਆਂ ਨਜ਼ਰਾਂ ਵਿੱਚ ਰੜਕ ਰਹੇ ਚੀਨ ਦੇ ਲਈ ਡੋਨਾਲਡ ਟਰੰਪ ਵੀ ਕਿਸੇ ਬੁਰੇ ਸੁਫਨੇ ਤੋਂ ਘੱਟ ਨਹੀਂ ਰਹਿਣਗੇ ਅਤੇ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਗੱਦੀ ਸੰਭਾਲਣ ਜਾ ਰਹੇ ਜੋਅ ਬਾਈਡੇਨ ਤੋਂ ਵੀ ਖਤਰਾ ਨਜ਼ਰ ਆ ਰਿਹਾ ਹੈ। ਚੀਨ ਦੇ ਇੱਕ ਵੱਡੇ ਥਿੰਕ ਟੈਂਕ ਦੇ ਅਨੁਸਾਰ ਬਾਈਡੇਨ ਪ੍ਰਸ਼ਾਸਨ ਚੀਨ ‘ਤੇ ਕਈ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ, ਜਿਸ ਨਾਲ ਅਗਲੇ ਸਾਲ ਵੀ ਚੀਨ ਦੀ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਚੀਨ ਦੇ ਸੈਂਟ੍ਰਲ ਬੈਂਕ ਦੇ ਸਾਬਕਾ ਸਲਾਹਕਾਰ ਅਤੇ ਇਸ ਵੇਲੇ ਸਿੰਘੁਆ ਯੂਨੀਵਰਸਿਟੀ ਦੇ ਪ੍ਰੋਫੇਸਰ ਡੇਵਿਡ ਲੀ ਡੋਕੁਈ ਨੇ ਇੱਕ ਇੰਟਰਵਿਊ ਵਿੱਚ ਚੀਨੀ ਸਰਕਾਰ ਨੂੰ ਸੂਚੇਤ ਕੀਤਾ ਹੈ ਕਿ ਜੋਅ ਬਾਈਡੇਨ ਵੀ ਟਰੰਪ ਵਾਂਗ ਚਾਈਨਾ ਦੇ ਪ੍ਰਤੀ ਸਖ਼ਤ ਰੁਖ ਧਾਰਨ ਕਰ ਸਕਦੇ ਹਨ। ਉਨ੍ਹਾਂ ਨੇ ਜੋਅ ਬਾਈਡੇਨ ਪ੍ਰਸ਼ਾਸਨ ਦੇ ਖਤਰੇ ਗਿਣਾਉਂਦੇ ਹੋਏ ਕਿਹਾ ਕਿ ਉਹ ਅਮਰੀਕਾ ਵਿੱਚ ਅਜਿਹੀਆਂ ਕਈ ਨੀਤੀਆਂ ਲਾਗੂ ਕਰ ਸਕਦੇ ਹਨ, ਜਿਨ੍ਹਾਂ ਨਾਲ ਚੀਨ ਦੇ ਉਦਯੋਗਾਂ ਨੂੰ ਸਿੱਧੇ ਤੌਰ ਉੱਤੇ ਨੁਕਸਾਨ ਪਹੁੰਚੇਗਾ। ਡੇਵਿਡ ਲੀ ਡੋਕੁਈ ਨੇ ਕਿਹਾ ਕਿ ਅਗਲੇ ਸਾਲ ਚੀਨ ਦੀ ਵਿਦੇਸ਼ ਨੀਤੀ, ਉਦਯੋਗ ਅਤੇ ਕੰਪਨੀਆਂ ਦੇ ਲਈ ਚੁਣੌਤੀ ਭਰਿਆ ਰਹਿਣ ਵਾਲਾ ਹੈ। ਚੰਗੀ ਗੱਲ ਇਹ ਹੈ ਕਿ ਟਰੰਪ ਪ੍ਰਸ਼ਾਸਨ ਦੀ ਤੁਲਨਾ ਵਿੱਚ ਬਾਈਡੇਨ ਪ੍ਰਸ਼ਾਸਨ ਦੇ ਨਾਲ ਗੱਲ ਕਰਨਾ ਜ਼ਿਆਦਾ ਆਸਾਨ ਰਹੇਗਾ।

Click Here To Read Punjabi latest news on National

Continue Reading

ਰੁਝਾਨ