The habit of smoking, feast on direct death | Punjabi Article | ik Soch
Connect with us [email protected]

ਤੁਹਾਡੀਆਂ ਲਿਖਤਾਂ

ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ

Published

on

punjabi article

ਖੁਦ ਦੇ ਨਾਲ ਨਾਲ ਸਮਾਜ ਨੂੰ ਵੀ ਰੋਗੀ ਬਣਾਉਂਦੇ ਹਨ ਤੰਬਾਕੂਨੋਸ਼ੀ ਕਰਨ ਵਾਲੇ
ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ਭਰ ਵਿੱਚ ਕੌਮਾਂਤਰੀ ਤੰਬਾਕੂਮੁਕਤ ਦਿਵਸ ਮਨਾਇਆ
ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ
ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ
ਕੀਤਾ ਜਾਂਦਾ ਹੈ। ਇਕ ਖੋਜ ਮੁਤਾਬਿਕ ਤੰਬਾਕੂ ਦਾ ਸੇਵਨ ਬਹੁਤ ਸਾਰੇ ਨੌਜਵਾਨ ਪਹਿਲਾ ਕਈ ਵਾਰ
ਸ਼ੋਕ ਨਾਲ ਅਣਜਾਣਪੁਣੇ ਵਿੱਚ ਕਰਦੇ ਹਨ ਫਿਰ ਇਸ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਵੀ
ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੀ ਬਜਰੁਗ ਪੀੜੀ ਵਿੱੱਚ ਲਗਾਤਾਰ ਇਸਦਾ ਸੇਵਨ ਕੀਤਾ ਜਾ
ਰਿਹਾ ਅਤੇ ਉਹ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਚੱਲੀ ਜਾਂਦਾ ਹੈ ਜਿਸਤੇ ਰੋਕ ਲੱਗਣਾ ਲਾਜਮੀ
ਹੁੰਦਾ ਹੈ ਜਾਂ ਫਿਰ ਉਹ ਕਿਸੇ ਮਾਨਸਿਕ ਰੋਗ ਨਾਲ ਗ੍ਰਹਿਸਤ ਹੋ ਚੁੱਕੇ ਹਨ ਜਿਸ ਤੋਂ ਇਹ
ਤੰਬਾਕੂ ਸੇਵਨ ਕਰਨ ਦੀ ਆਦਤ ਉਨ੍ਹਾ ਨੂੰ ਇਕ ਦਿਨ ਸਮੇਂ ਤੋਂ ਪਹਿਲਾ ਹੀ ਮੌਤ ਦੇ ਮੂੰਹ ਵਿੱਚ
ਲੈ ਜਾਵੇਗੀ । ਸਿਹਤ ਪੱਖੋਂ ਕੋਈ ਵੀ ਨਸ਼ਾ ਲਾਭਦਾਇਕ ਨਹੀਂ ਹੈ। ਇਹ ਸਮਾਜਿਕ, ਪਰਿਵਾਰਕ ਤੇ
ਸਰੀਰਕ ਪੱਖੋਂ ਹਾਨੀਕਾਰਕ ਤਾਂ ਹੈ ਹੀ, ਨਾਲ ਹੀ ਮੈਡੀਕਲ ਦੇ ਮੁਤਾਬਕ ਹਜ਼ਾਰਾਂ ਤਰ੍ਹਾਂ ਦੀਆਂ
ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਅਤੇ ਲੱਖਾਂ ਜਾਨਾਂ ਦੇ ਜਾਣ ਦਾ ਕਾਰਣ ਬਣਦਾ ਹੈ। ਹੋਰ
ਤਾਂ ਹੋਰ, ਇਨਸਾਨ ਇਨ੍ਹਾਂ ਅਵੇਸਲਾ ਅਤੇ ਅਣਗਹਿਲੀ ਦਾ ਭਰਿਆ ਹੋਇਆ ਹੈ ਕਿ ਆਪਣੀ ਜੇਬ ਵਿੱਚੋਂ
ਪੈਸੇ ਗਵਾ ਕੇ, ਇਨ੍ਹਾਂ ਬੀਮਾਰੀਆਂ ਅਤੇ ਮੌਤ ਨੂੰ ਦਾਵਤ ਦਿੰਦਾ ਹੈ।
ਤੰਬਾਕੂਨੋਸ਼ੀ ਦੇ ਕਾਰਨ ਕਈ ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਲੱਗ ਜਾਂਦੀਆਂ ਹਨ
ਜਿਹਨਾਂ ਵਿੱਚ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ
ਰੋਗ ਆਦਿ ਅਨੇਕਾਂ ਬੀਮਾਰੀਆਂ ਸ਼ਾਮਲ ਹਨ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ ਵਿਚੋਂ 40 ਲੋਕ
ਤੰਬਾਕੂ ਦੀ ਆਦਤ ਕਾਰਨ ਮਰਦੇ ਹਨ। ਤੰਬਾਕੂ ਦਾ ਸੇਵਨ ਭਾਵੇਂ ਕਿਸੇ ਵੀ ਰੂਪ ਵਿਚ ਜਾਂ ਕਿਸੇ
ਵੀ ਮਾਤਰਾ ਵਿਚ ਕੀਤਾ ਜਾਵੇ ਸੁਰੱਖਿਅਤ ਨਹੀਂ ਹੈ। ਤੰਬਾਕੂ ਦਾ ਸੇਵਨ ਹਮੇਸ਼ਾ ਨੁਕਸਾਨ
ਪਹੁੰਚਾਉਂਦਾ ਹੈ। ਕਿਸੇ ਹੋਰ ਦੀ ਬੀਡ਼ੀ ਜਾਂ ਸਿਗਰਟ ਤੋਂ ਆਉਣ ਵਾਲੇ ਧੂੰਏਂ ਨੂੰ ਸਹਿਣ ਕਰਨਾ
ਸੈਕਿੰਡਰੀ ਸਮੋਕਿੰਗ ਕਹਾਉਂਦਾ ਹੈ। ਸੈਕਿੰਡਰੀ ਸਮੋਕਿੰਗ ਸਿਗਰਟ, ਬੀੜੀ ਨਾ ਪੀਣ ਵਾਲੇ
ਵਿਅਕਤੀਆਂ ਅਤੇ ਬੱਚਿਆਂ ਦੀ ਸਿਹਤ ਨੂੰ ਸਿਗਰਟ ਪੀਣ ਵਾਲੇ ਵਿਅਕਤੀਆਂ ਦੀ ਤਰ੍ਹਾਂ ਹੀ ਨੁਕਸਾਨ
ਪਹੁੰਚਾਉਂਦਾ ਹੈ। ਇਸ ਤਰ੍ਹਾਂ ਤੰਬਾਕੂ ਤੰਬਾਕੂਨੋਸ਼ੀ ਕਰਨ ਵਾਲੇ ਖੁਦ ਦੇ ਨਾਲ ਨਾਲ ਸਮਾਜ
ਨੂੰ ਵੀ ਰੋਗੀ ਬਣਾਉਂਦੇ ਹਨ। ਇਸਦੇ ਸੇਵਨ ਨਾਲ ਕੈਂਸਰ ਤੋਂ ਇਲਾਵਾ ਹੋਰ ਕਈ ਖਤਰਨਾਕ
ਬੀਮਾਰੀਆਂ ਜਿਵੇਂ-ਲਕਵਾ, ਦਮਾ, ਨਿਮੋਨੀਆ, ਦਿਲ ਦਾ ਦੌਰਾ, ਬੱਚਾ ਨਾ ਹੋਣਾ, ਵਾਰ-ਵਾਰ
ਗਰਭਪਾਤ, ਮਰੇ ਬੱਚੇ ਦਾ ਜਨਮ ਆਦਿ ਹੋ ਸਕਦੀਆਂ ਹਨ। ਤੰਬਾਕੂ ਇਕ ਮਿੱਠਾ ਜ਼ਹਿਰ ਹੈ, ਇਸਦੀ
ਲਪੇਟ ਵਿਚ ਮਰਦ-ਔਰਤਾਂ ਤੇ ਬੱਚੇ ਵੱਡੀ ਗਿਣਤੀ ਵਿਚ ਆ ਚੁੱਕੇ ਹਨ। ਜੇਕਰ 10 ਮਰੀਜ਼ ਮੂੰਹ,
ਗਲੇ ਅਤੇ ਫੇਫੜੇ ਦੇ ਕੈਂਸਰ ਤੋਂ ਪੀੜ੍ਹਿਤ ਹੁੰਦੇ ਹਨ ਤਾਂ ਉਹਨਾਂ ਵਿਚੋਂ 9 ਮਰੀਜ਼ਾਂ ਦੇ
ਕੈਂਸਰ ਹੋਣ ਦਾ ਕਾਰਨ ਤੰਬਾਕੂ ਸੇਵਨ ਹੁੰਦਾ ਹੈ। ਲਕਵਾ ਕੈਂਸਰ ਤੇ ਦਿਲ ਦੇ ਰੋਗਾਂ ਦਾ ਮੁੱਖ
ਕਾਰਨ ਤੰਬਾਕੂਨੋਸ਼ੀ ਹੈ। ਜੇਕਰ ਤੁਹਾਡੇ ਆਸਪਾਸ ਕੋਈ ਵਿਅਕਤੀ ਬੀੜੀ-ਸਿਗਰਟ ਪੀ ਰਿਹਾ ਹੈ
ਤਾਂ ਉਸ ਦੇ ਧੂੰਏ ਨਾਲ ਬੱਚਿਆਂ ਦੇ ਦਿਲ ਤੇ ਦਿਮਾਗ ਤੇ ਭੈੜਾ ਅਸਰ ਹੁੰਦਾ ਹੈ। ਜ਼ਿਆਦਾ
ਤੰਬਾਕੂਨੋਸ਼ੀ ਕਰਨ ਵਾਲਿਆਂ ਵਿੱਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੇ ਕੈਂਸਰ
ਦੀ ਬਿਮਾਰੀ 15 ਤੋਂ 30 ਗੁਣਾ ਵੱਧ ਪਾਈ ਜਾਂਦੀ ਹੈ। ਤੰਬਾਕੂ ਵਿਚ ਪਾਈ ਜਾਣ ਵਾਲੀ ਨਿਕੋਟੀਨ
ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦੀ ਹੈ।
ਬਹੁਤ ਸਾਰੇ ਦੇਸ਼ਾਂ ਵਿੱਚ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ
ਕਾਨੂੰਨ ਬਣਾਇਆ ਗਿਆ ਹੈ ਤਾਂ ਕਿ ਇਸਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਤੰਬਾਕੂ ਦੇ
ਸੇਵਨ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ ਸਾਲ 2003 ਵਿਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ।
ਇਸ ਐਕਟ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਜਨਤਕ ਥਾਵਾਂ ਤੇ ਬੀੜੀ ਤੇ
ਸਿਗਰਟ ਪੀਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਤੰਬਾਕੂ ਵਾਲੀ ਕਿਸੇ ਵੀ ਚੀਜ਼ ਦਾ
ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ,
ਸਕੂਲਾਂ-ਕਾਲਜਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਕਾਨੂੰਨਨ ਜੁਰਮ ਹੈ।
ਤੰਬਾਕੂਨੋਸ਼ੀ ਦੀ ਆਦਤ, ਸਿੱਧੀ ਮੌਤ ਨੂੰ ਦਾਵਤ ਹੈ ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ
ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਨਹੀਂ ਝਿਜਕਦੇ। ਤੰਬਾਕੂਨੋਸ਼ੀ ਦੇ ਮਾੜੇ
ਪ੍ਰਭਾਵਾਂ ਤੋਂ ਬਚਾਅ ਲਈ ਜੇਕਰ ਕੋਈ ਵੀ ਵਿਅਕਤੀ ਤੰਬਾਕੂ ਦਾ ਇਸਤੇਮਾਲ ਕਰਦਾ ਹੈ ਤਾਂ
ਉਸਨੂੰ ਹੋਲੀ-ਹੋਲੀ ਛੱਡ ਦੇਵੇ, ਕਿਉਂਕਿ ਇਸਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ।
ਤੰਬਾਕੂਨੋਸ਼ੀ ਨੂੰ ਪੱਕਾ ਨਿਸ਼ਚਾ ਕਰਕੇ ਹੀ ਛੱਡਿਆ ਜਾ ਸਕਦਾ ਹੈ ਕਿਉਂਕਿ ਇਹ ਇੱਕ ਆਦਤ ਹੈ ਨਾ
ਕਿ ਜ਼ਰੂਰਤ। ਆਓ ਅੱਜ ਤੰਬਾਕੂ ਮੁਕਤ ਦਿਵਸ ਤੇ ਪ੍ਰਣ ਕਰ ਕੇ ਆਪਣੀ ਅਤੇ ਸਮਾਜ ਦੀ ਤੰਦਰੁਸਤੀ
ਲਈ ਖੁਦ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਈਏ ਅਤੇ ਦੂਸਰਿਆਂ ਨੂੰ ਵੀ ਇਸ ਪ੍ਰਤੀ
ਜਾਗਰੂਕ ਕਰਨ ਦਾ ਯਤਨ ਕਰੀਏ।

  • ਚਾਨਣ ਦੀਪ ਸਿੰਘ ਔਲਖ

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਤਨ ਚਰਖਾ…

Published

on

Punjabi Quotes

ਤਨ ਚਰਖਾ ਇਸ਼ਕ ਗਲੋਟਾ ਏ
ਉੱਤੇ ਸਾਹਾਂ ਦੀ ਤੰਦ ਪਾਣੀ ਵੇ!
ਟੁੱਟਾ ਤਕਲਾ ਜਦੋਂ ਯਕੀਨਾਂ ਦਾ
ਜਿੰਦ ਦੀ ਉਲਝ ਗਈ ਤਾਣੀ ਵੇ!

– ਗੁਰਵਿੰਦਰ ਪੱਖੋਕੇ

Continue Reading

ਤੁਹਾਡੀਆਂ ਲਿਖਤਾਂ

ਭੱਖੜਾ

Published

on

Punjabi Quotes

ਸ਼ਮਸ਼ਾਨ ਦਾ ਭੱਖੜਾ ਅੱਡੀ ਚੁੱਭਕੇ
ਅੰਦਰ ਦੀ ਪੀੜ ਜਗਾਉਂਦਾ ਏ!!
ਇਹੀ ਸਭ ਦਾ ਅਸਲ ਟਿਕਾਣਾ
ਮੌਤ ਸੱਚ ਤੋਂ ਜਾਣੂ ਕਰਵਾਉਂਦਾ ਏ!!

  • ਗੁਰਵਿੰਦਰ ਸਿੰਘ ਪੱਖੋਕੇ

Continue Reading

ਤੁਹਾਡੀਆਂ ਲਿਖਤਾਂ

ਮੈਂ ਤਾਂ ਬਾਹਰ ਹੀ ਜਾਣੈ..

Published

on

Punjabi article

ਪਿੰਡ ਦੇ ਬੱਸ ਅੱਡੇ ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਗਵਾ ਰਹੇ ਜਗਤਾਰ ਸਿੰਘ ਨੂੰ
ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ ” ਕੀ ਹਾਲ ਐ ਤਾਰੀ ? ਫ਼ਸਲ ਬਾੜੀ ਵਧੀਐ? ਉਹ
ਸੱਚ ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?” ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ
ਗਿਆ। ਜਗਤਾਰ ਨੇ ਉੱਤਰ ਦਿੰਦਿਆਂ ਕਿਹਾ “ ਵਧੀਐ ਬਾਈ ! ਮੁੰਡੇ ਨੇ ਬਾਰਵੀਂ ਕਰ ਲਈ ਸੀ। ਹੁਣ
ਇੱਕ ਗੱਲ ਤੇ ਹੀ ਅੜਿਐ, ਕਹਿੰਦਾ ਮੈਂ ਤਾਂ ਬਾਹਰ ਹੀ ਜਾਣੈ। ਮੈਂ ਕਿਹਾ ਚੱਲ ਕੋਈ ਨਾ,
ਕਰਾਂਗੇ ਕੋਈ ਖੱਬਾ ਸੱਜਾ। ਹੁਣ ਓਹ ਬਾਹਰ ਜਾਣ ਦਾ ਕੋਰਸ (ਆਈਲੈਟਸ) ਕਰਨ ਲੱਗ ਪਿਐ ਸ਼ਹਿਰ।”
ਗੁਰਜੰਟ ਨੇ ਹੁੰਗਾਰਾ ਭਰਦਿਆਂ ਕਿਹਾ “ ਚਲ ਕੋਈ ਨਾ ਜੇ ਕਰਦੈ ਤਾਂ ਕਰਵਾ ਦੇ। ਨਾਲੇ ਚਾਰ-ਪੰਜ
ਕਿਲਿਆਂ ਦੀ ਖੇਤੀ ਦੀ ਕਿੰਨੀ ਕ ਆਮਦਨ ਐ। ਬਾਕੀ ਇਥੇ ਕਿਹੜਾ ਨੌਕਰੀਆਂ ਮਿਲਦੀਆਂ।”
ਬਰਾਂਡੇ ਵਿੱਚ ਮੋਟਰਸਾਈਕਲ ਖੜਾਉਂਦਿਆਂ ਜਗਤਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਪੁੱਛਿਆ
“ ਆ ਗਏ ਤੁਸੀਂ ? ਲੈ ਆਏ ਆੜਤੀਏ ਤੋਂ ਵੀਹ ਹਜ਼ਾਰ ਫੜਕੇ? ਗਗਨ ਕਹਿੰਦਾ ਸੀ ਕੱਲ੍ਹ ਨੂੰ ਪੇਪਰ
ਭਰਨ ਦੀ ਲਾਸਟ ਤਰੀਕ ਐ!” ਜਗਤਾਰ ਨੇ ਪੈਸਿਆਂ ਵਾਲਾ ਝੋਲਾ ਬਲਜੀਤ ਕੌਰ ਨੂੰ ਫੜਾਉਂਦਿਆਂ ਕਿਹਾ
“ਪਹਿਲਾਂ ਪਾਣੀ ਪੁਣੀ ਤਾਂ ਪੁੱਛ ਲਿਆ ਕਰ! ਲੈ ਸਾਂਭ ਦੇ ਇਨ੍ਹਾਂ ਨੂੰ।” ਬਲਜੀਤ ਕੌਰ ਨੇ
ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ “ ਐਂਵੇ ਨਾ ਔਖੇ ਭਾਰੇ ਜੇ ਹੋਇਆ ਕਰੋ! ਤੁਸੀਂ ਪਹਿਲਾਂ
ਤਾਂ ਕਦੇ ਨਹੀਂ ਸੁਣੀ ਮੇਰੀ, ਹੁਣ ਮਸਾਂ ਅੱਡ ਵਿਢ ਹੋਏ ਆਂ। ਮੇਰੀ ਮੰਨੋ ਜਿਵੇਂ ਕਿਵੇਂ
ਕਰਕੇ ਗਗਨ ਨੂੰ ਤੋਰਦੋ ਬਾਹਰ, ਜੂਨ ਸੁਧਰ ਜੂ ਆਪਣੀ। ਮੇਰੀ ਭੁੱਆ ਦੇ ਪੋਤੇ ਨੂੰ ਦੇਖਲੋ,
ਹਲੇ ਮਸਾਂ ਦੋ ਢਾਈ ਸਾਲ ਹੋਏ ਆ ਪੱਕਾ ਹੋ ਗਿਆ, ਨੋਟਾਂ ਚ ਖੇਡਦੇਆ ਅਗਲੇ।”
ਇੱਕ ਮਹੀਨੇ ਬਾਅਦ ਆਈਲੈਟਸ ਦਾ ਰਿਜਲਟ ਆ ਗਿਆ ਪਰ ਗਗਨ ਦਾ ਬੈਂਡ ਸਕੋਰ ਪੰਜ ਹੀ ਰਹਿ
ਗਿਆ। ਬਲਜੀਤ ਕੌਰ ਦੇ ਵਾਰ ਵਾਰ ਸਮਝਾਉਣ ਤੇ ਜਗਤਾਰ ਸਿੰਘ ਨੇ ਇੱਕ ਵਾਰ ਫੇਰ ਔਖੇ ਸੌਖੇ ਟੈਸਟ
ਦੇ ਪੈਸੇ ਭਰ ਦਿੱਤੇ। ਪਰ ਇਸ ਵਾਰ ਵੀ ਗਗਨ ਪੂਰੇ ਬੈਂਡ ਹਾਸਲ ਨਾ ਕਰ ਸਕਿਆ।
ਨਿਰਾਸ਼ ਹੋਏ ਗਗਨ ਨੂੰ ਸਮਝਾਉਂਦਿਆਂ ਉਸਦੀ ਮਾਂ ਨੇ ਕਿਹਾ “ ਚਲ ਕੋਈ ਨਾ ਪੁੱਤ ਇੱਕ
ਵਾਰੀ ਹੋਰ ਪੇਪਰ ਦੇ ਲਈਂ! ਮੈਂ ਆਪੇ ਮਨਾ ਲਊਂ ਤੇਰੇ ਪਿਓ ਨੂੰ।” ਗਗਨ ਨੇ ਵਿਚੋਂ ਟੋਕਦਿਆਂ
ਕਿਹਾ “ ਨਹੀਂ ਮਾਂ! ਹੁਣ ਨਹੀਂ ਨਿਕਲਦਾ ਮੇਰੇ ਤੋਂ ਟੈਸਟ ਟੁਸਟ! ਪਰ ਮੈਂ ਜਾਣਾ ਬਾਹਰ ਹੀ ਐ।
ਇੱਕ ਏਜੈਂਟ ਕਹਿੰਦਾ ਸੀ ਕਿ 6 ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਓਹਦੀਆਂ ਫੀਸਾਂ ਭਰ
ਕੇ ਭੇਜ ਦਿਆਂਗੇ। ਫੇਰ ਉਹ ਉਥੇ ਜਾ ਕੇ ਮੈਨੂੰ ਸੱਦ ਲਊ।” ਬਲਜੀਤ ਕੌਰ ਨੇ ਹੈਰਾਨ ਹੋ ਕੇ
ਪੁੱਛਿਆ “ ਐਵੇਂ ਕਿਵੇਂ? ਪਰ ਕਿਸੇ ਤੇ ਪੈਸੇ ਲਾਉਣ ਲਈ ਤੇਰੇ ਪਿਓ ਨੂੰ ਕੌਣ ਮਨਾਉ! ਮੈਂ ਤਾਂ
ਪਹਿਲਾਂ ਮਸਾਂ ਰਾਜ਼ੀ ਕੀਤਾ ਸੀ।”
ਜਗਤਾਰ ਸਿੰਘ ਨੇ ਗੱਲ ਸੁਣਦਿਆਂ ਹੀ ਸਾਫ ਮਨਾ ਕਰ ਦਿੱਤਾ। ਗਗਨ ਨੇ ਗੁੱਸੇ ਹੋ ਕੇ
ਕਿਹਾ “ਬਾਹਰ ਜਾਣਾ ਹੁਣ ਮੇਰੀ ਇਜ਼ਤ ਦਾ ਸਵਾਲ ਐ! ਜੇਕਰ ਤੁਸੀਂ ਨਹੀਂ ਮੰਨਣਾ ਤਾਂ ਮੈਂ ਕੁਝ
ਖਾ ਕੇ ਮਰ ਜਾਊਂ।” ਬਲਜੀਤ ਕੌਰ ਨੇ ਰੋਂਦੇ ਹੋਏ ਜਗਤਾਰ ਸਿੰਘ ਨੂੰ ਕਿਹਾ “ਤੁਸੀਂ ਵੀ ਐਂਵੇ
ਅੜੀ ਕਰ ਬੈਠਦੇ ਓ! ਜੇ ਜਵਾਕ ਨੇ ਕੁਝ ਕਰ ਲਿਆ ਫੇਰ ਅੱਖਾਂ ਚ ਘਸੂਨ ਦੇ ਕੇ ਰੋਵਾਂਗੇ। ਕੁਝ
ਨਹੀਂ ਹੁੰਦਾ ਜ਼ਮੀਨ ਵੇਚ ਦਿਆਂ ਗੇ ਥੋੜੀ ਘਣੀ, ਓਹ ਵੀ ਤਾਂ ਓਸੇ ਦੀ ਐ!” ਜਗਤਾਰ ਸਿੰਘ
ਦੁਚਿੱਤੀ ਵਿੱਚ ਫ਼ਸਿਆ ਕਦੇ ਪੁਰਖਾਂ ਦੀ ਸਾਂਭੀ ਜ਼ਮੀਨ ਬਾਰੇ ਸੋਚਦਾ ਅਤੇ ਕਦੇ ਮੁੰਡੇ ਬਾਰੇ।
ਗੁਰਜੰਟ ਸਿੰਘ ਦੇ ਕਹੇ ਬੋਲਾਂ ਨੇ ਵੀ ਉਸਨੂੰ ਅੰਦਰੋਂ ਹਾਂ ਕਰਨ ਲਈ ਮਜਬੂਰ ਕਰ ਹੀ ਦਿੱਤਾ।

  • ਚਾਨਣ ਦੀਪ ਸਿੰਘ ਔਲਖ

Continue Reading

ਰੁਝਾਨ


Copyright by IK Soch News powered by InstantWebsites.ca