The grandchildren brought the brides by helicopter
Connect with us apnews@iksoch.com

ਪੰਜਾਬੀ ਖ਼ਬਰਾਂ

ਦਾਦੀ ਦੀ ਇੱਛਾ ਲਈ ਪੋਤਿਆਂ ਨੇ ਹੈਲੀਕਾਪਟਰ ਉੱਪਰ ਲਾੜੀਆਂ ਲਿਆਂਦੀਆਂ

Published

on

marrige

ਕੋਟਾ, 28 ਨਵੰਬਰ – ਰਾਜਸਥਾਨ ਦੇ ਸ਼ਹਿਰ ਕੋਟਾ ਵਿੱਚ ਦੋਂਹ ਭਰਾਵਾਂ ਵੱਲੋਂ ਅਨੋਖਾ ਵਿਆਹ ਕਰਾਉਣ ਤੋਂ ਹਰ ਕੋਈ ਹੈਰਾਨ ਰਹਿ ਗਿਆ। ਦੋਵਾਂ ਨੇ ਲਾੜੀਆਂ ਹੈਲੀਕਾਪਟਰ ਉੱਤੇ ਲਿਆਂਦੀਆਂ ਸਨ।
ਅਸਲ ਵਿੱਚ ਦੋਵਾਂ ਭਰਾਵਾਂ ਦੀ ਦਾਦੀ ਦੀ ਇੱਛਾ ਸੀ ਕਿ ਉਨ੍ਹਾਂ ਦੀਆਂ ਨੂੰਹਾਂ ਹੈਲੀਕਾਪਟਰ ਵਿੱਚ ਆਉਣ। ਇਸਦੇ ਲਈ ਜੈਪੁਰ ਤੋਂ ਕਿਰਾਏ ਉੱਤੇ ਹੈਲੀਕਾਪਟਰ ਮੰਗਵਾਇਆ ਗਿਆ। ਦੋਵਾਂ ਲਾੜੀਆਂ ਨੂੰ ਉਨ੍ਹਾਂ ਦੇ ਪਿੰਡ ਤੋਂ ਹੈਲੀਕਾਪਟਰ ਵਿੱਚ ਕੋਟਾ ਦੇ ਮੈਰਿਜ ਗਾਰਡਨ ਲਿਆਂਦਾ ਗਿਆ ਅਤੇ ਫੇਰਿਆਂ ਦੇ ਬਾਅਦ ਦੋਵੇਂ ਜੋੜੇ ਹੈਲੀਕਾਪਟਰ ਉਤੇ ਆਪਣੇ ਪਿੰਡ ਦੇਵਲੀ ਅਰਬ ਤੱਕ ਲਿਆਂਦਾ ਗਿਆ। ਦੱਸਿਆ ਗਿਆ ਹੈ ਕਿ ਦੇਵਲੀ ਅਰਬ ਵਿੱਚ ਰਹਿਣ ਵਾਲੇ ਅਸ਼ੋਕ ਕੁਮਾਰ ਮਾਲਵ ਦੇ ਪੁੱਤਰਾਂ ਪੰਕਜ ਤੇ ਲਲਿਤ ਦਾ ਵਿਆਹ ਸੀ। ਪੰਕਜ ਦਾ ਵਿਆਹ ਭਵਾਨੀਪੁਰਾ ਦੀ ਕੋਮਲ ਤੇ ਲਲਿਤ ਦਾ ਵਿਆਹ ਦੀਪਪੁਰਾ ਦੀ ਕ੍ਰਿਸ਼ਮਾ ਨਾਲ ਹੋਇਆ ਹੈ। ਵਿਆਹ ਬਾਰਾਂ ਰੋਡ ਵਾਲੇ ਮੈਰਿਜ ਗਾਰਡਨ ਵਿੱਚ ਹੋਇਆ। ਦੋਵਾਂ ਭਰਾਵਾਂ ਦੀ ਦਾਦੀ ਕਾਲੀ ਬਾਈ ਦੀ ਇੱਛਾ ਪੂਰੀ ਕਰਨ ਲਈ ਲਾੜੀਆਂ ਦੇ ਪਿੰਡ ਅਤੇ ਮੈਰਿਜ ਗਾਰਡਨ ਅਤੇ ਦੇਵਲੀ ਅਰਬ ਵਿੱਚ ਹੈਲੀਪੈਡ ਬਣਾਏ ਗਏ ਸਨ। ਪੰਕਜ ਸੀ ਏ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਲਲਿਤ ਖੇਤੀ ਦਾ ਕੰਮ ਸੰਭਾਲਦਾ ਹੈ।ਅਸ਼ੋਕ ਮਾਲਵ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਮਦਨ ਲਾਲ (ਰੇਲ ਅਧਿਕਾਰੀ) ਦਾ ਸਾਲ 1995 ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਤੇ ਮੇਰੀ ਮਾਂ ਕਰੀਬ 100 ਸਾਲ ਦੀ ਹੋ ਗਈ ਹੈ ਤਾਂ ਉਨ੍ਹਾਂ ਦੀ ਇੱਛਾ ਪੂਰੀ ਕਰਨ ਲਈ ਦੋਵੇਂ ਲਾੜੀਆਂ ਹੈਲੀਕਾਪਟਰ ਉੱਤੇ ਲਿਆਉਣ ਦਾ ਪ੍ਰਬੰਧ ਕਰਨਾ ਪਿਆ ਹੈ, ਇਸ ਦੇ ਬਾਅਦ ਦਾਦੀ ਖੁਸ਼ ਹੈ।

Click Here To Read Latest Punjabi news

ਪੰਜਾਬੀ ਖ਼ਬਰਾਂ

ਮੋਟਰਸਾਈਕਲ ਤੇ ਟਰੱਕ ਦੀ ਟੱਕਰ ਦੌਰਾਨ ਔਰਤ ਦੀ ਮੌਤ

Published

on

accident

ਜਲੰਧਰ, 19 ਜਨਵਰੀ – ਕੱਲ੍ਹ ਰਾਤ ਕਰੀਬ 8 ਵਜੇ ਰਵੀਦਾਸ ਚੌਕ ਨੇੜੇ ਬਜਰੀ ਦੇ ਭਰੇ ਇੱਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 30 ਸਾਲਾ ਔਰਤ ਵੰਦਨਾ ਪਤਨੀ ਰਾਹੁਲ ਵਾਸੀ ਮਲਕਾਂ ਚੌਕ, ਜਲੰਧਰ ਦੀ ਮੌਤ ਹੋ ਗਈ। ਟਰੱਕ ਲੈ ਕੇ ਚਾਲਕ ਫ਼ਰਾਰ ਹੋ ਗਿਆ।
ਰਾਹੁਲ ਨੇ ਪੁਲਸ ਨੂੰ ਦੱਸਿਆ ਕਿ ਉਹ ਅਕਾਊਂਟਸ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਵੰਦਨਾ ਘਰ ਚ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਂਦੀ ਸੀ। ਕੱਲ੍ਹ ਸ਼ਾਮ ਉਹ ਅਦਰਸ਼ ਨਗਰਚ ਪੀਜ਼ਾ ਖਾਣ ਗਏ ਤਾਂ ਵੰਦਨਾ ਨੇ ਸ਼ਹਿਰ ਦਾ ਚੱਕਰ ਲਾ ਕੇ ਘਰ ਜਾਣ ਲਈ ਕਿਹਾ ਅਤੇ ਉਹ ਘੁੰਮਦੇ ਹੋਏ ਗੁਰੂ ਰਵੀਦਾਸ ਚੌਕ ਨੇੜੇ ਪਹੁੰਚ ਗਏ। ਚੌਕ ਚ ਲਾਲ ਬੱਤੀ ਹੋਣ ਕਰਕੇ ਟ੍ਰੈਫਿਕ ਰੁਕਿਆ ਹੋਇਆ ਸੀ। ਜਦੋਂ ਟ੍ਰੈਫਿਕ ਚੱਲਿਆ ਤਾਂ ਅਚਾਨਕ ਪਿੱਛੋਂ ਆਏ ਟਰੱਕ ਨੇ ਮੋਟਰਸਾਈਕਲ ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਤੇ ਉਸ ਦਾ ਲੜਕਾ ਸੜਕ ਦੇ ਦੂਸਰੇ ਪਾਸੇ ਡਿੱਗ ਗਏ, ਜਦਕਿ ਵੰਦਨਾ ਸੜਕ ਵੱਲ ਡਿੱਗ ਗਈ ਅਤੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ਦੌਰਾਨ ਵੰਦਨਾ ਦੀ ਮੌਕੇ ਤੇ ਮੌਤ ਗਈ। ਏ ਐਸ ਆਈ ਗੋਪਾਲ ਸਿੰਘ ਨੇ ਦਸਿਆ ਕਿ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਟਰੱਕ ਦਾ ਪਤਾ ਲਾਇਆ ਜਾਵੇਗਾ, ਫਿਲਹਾਲ ਲਏ ਗਏ ਬਿਆਨਾਂ ਦੇ ਆਧਾਰਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਪੰਜਾਬੀ ਖ਼ਬਰਾਂ

ਪੁਲਸ ਅਤੇ ਲੁਟੇਰਿਆਂ `ਚ ਮੁਕਾਬਲੇ ਦੌਰਾਨ ਇੱਕ ਲੁਟੇਰੇ ਦੀ ਮੌਤ

Published

on

police

ਤਰਨਤਾਰਨ, 19 ਜਨਵਰੀ – ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਦਰਜਨ ਦੇ ਕਰੀਬ ਪੈਟਰੋਲ ਪੰਪਾਂ ਅਤੇ ਮੈਡੀਕਲ ਸਟੋਰਾਂ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟਣ ਅਤੇ ਰਾਹ ਜਾਂਦੇ ਲੋਕਾਂ ਤੋਂ ਹਥਿਆਰਾਂ ਦੀ ਨੋਕ ਤੇ ਗੱਡੀਆਂ ਖੋਹਣ ਵਾਲੇ ਪੰਜ ਮੈਂਬਰੀ ਗੈਂਗ ਅਤੇ ਤਰਨਤਾਰਨ ਪੁਲਸ ਵਿਚਕਾਰ ਭਾਰੀ ਗੋਲੀਬਾਰੀ ਵਿੱਚ ਇੱਕ ਲੁਟੇਰੇ ਦੀ ਮੌਤ ਹੋ ਗਈ ਅਤੇ ਚਾਰ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪੁਲਸ ਨੇ ਗ਼੍ਰਿਫ਼ਤਾਰ ਕਰ ਲਿਆ ਹੈ। ਲੁਟੇਰਿਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਪੁਲਸ ਦੇ ਦੋ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਏ ਹਨ। ਲੁਟੇਰਿਆਂ ਤੋਂ ਤਿੰਨ ਪਿਸਟਲ 32 ਬੋਰ, ਚਾਰ ਜ਼ਿੰਦਾ ਕਾਰਤੂਸ, 80562 ਰੁਪਏ ਨਕਦੀ, ਅਫ਼ੀਮ, ਸਮੈਕ ਤੇ ਕਾਫੀ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਗ਼੍ਰਿਫ਼ਤਾਰ ਕੀਤੇ ਲੁਟੇਰੇ ਜ਼ਿਲ੍ਹਾ ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਰੋਪੜ ਅਤੇ ਲੁਧਿਆਣੇ ਵਰਗੇ ਵੱਡੇ ਸ਼ਹਿਰਾਂਚ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰ ਚੁੱਕੇ ਹਨ।
ਤਰਨਤਾਰਨ ਵਿਖੇ ਪ੍ਰੈਸ ਕਾਨਫ਼ਰੰਸ ਵਿੱਚ ਐਸ ਐਸ ਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਪੰਜ ਲੁਟੇਰੇ ਪਿੰਡ ਢੋਟੀਆਂ ਵਿੱਚ ਗੋਲੀਬਾਰੀ ਕਰ ਕੇ ਭੱਜ ਜਾਣ ਦੀ ਸੂਚਨਾ ਮਿਲਣ ਉਤੇ ਪੁਲਸ ਨੇਂ ਪੂਰੇ ਜ਼ਿਲ੍ਹੇ ਚ ਨਾਕਾਬੰਦੀ ਕਰ ਲਈ ਸੀ। ਇਸੇ ਦੌਰਾਨ ਲਿੰਕ ਰੋਡ, ਰੇਲਵੇ ਕਰਾਸਿੰਗ ਸਰਹਾਲੀ ਮੰਡ ਦੇ ਨਾਕੇਤੇ ਮੌਜੂਦ ਥਾਣਾ ਸਿਟੀ ਪੱਟੀ ਦੇ ਐਸ ਐਚ ਓ ਲਖਬੀਰ ਸਿੰਘ ਨੇ ਸ਼ੱਕ ਦੇ ਆਧਾਰ ਉੱਤੇ ਡੇਹਰਾ ਸਾਹਿਬ ਤੋਂ ਖੋਹੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਲੁਟੇਰਿਆਂ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਖੇਤਾਂ ਵਿੱਚ ਉਤਰ ਗਈ। ਕਾਰ ਸਵਾਰ ਵਿਅਕਤੀਆਂ ਨੇ ਗੱਡੀ ਵਿੱਚੋਂ ਬਾਹਰ ਆਉਂਦਿਆਂ ਹੀ ਪੁਲਸ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਐਸ ਐਚ ਓ ਪੱਟੀ ਲਖਬੀਰ ਸਿੰਘ ਦਾ ਡਰਾਈਵਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ। ਪੁਲਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਲੁਟੇਰੇ ਦੇ ਲੱਗੀ ਅਤੇ ਉਹ ਜ਼ਖ਼ਮੀ ਹੋ ਕੇ ਥੱਲੇ ਡਿੱਗ ਪਿਆ। ਇਸੇ ਦੌਰਾਨ ਇੱਕ ਹੋਰ ਵਿਅਕਤੀ ਕਾਰ ਤੋਂ ਨਿਕਲ ਕੇ ਭੱਜਣ ਲੱਗਾ ਤਾਂ ਉਹ ਵੀ ਡਿੱਗ ਪਿਆ। ਗੋਲੀ ਨਾਲ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਜਸੰਵਤ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਵਜੋਂ ਹੋਈ ਹੈ, ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਟਲ ਸਮੇਤ ਮੈਗਜ਼ੀਨ, ਦੋ ਜ਼ਿੰਦਾ ਕਾਰਤੂਸ ਅਤੇ 105 ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਦੂਸਰੇ ਡਿੱਗੇ ਹੋਏ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਦੀ ਤਲਾਸ਼ੀ ਵਿੱਚ ਉਸ ਕੋਲੋਂ 40 ਨਸ਼ੀਲੀਆਂ ਗੋਲੀਆਂ ਮਿਲੀਆਂ, ਪਰ ਉਹ ਮਰ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਬਾਕੀ ਤਿੰਨ ਲੁਟੇਰੇ ਕਾਰ ਤੋਂ ਨਿਕਲ ਕੇ ਗੋਲੀਬਾਰੀ ਕਰਦੇ ਹੋਏ ਇੱਕ ਦੋ ਕਿਲੋਮੀਟਰ ਦੂਰ ਇੱਕ ਪੈਲੇਸ ਅੰਦਰ ਲੁਕ ਗਏ। ਐਸ ਐਸ ਪੀ ਧਰੁਮਨ ਐਚ ਨਿੰਬਾਲੇ ਅਤੇ ਐਸ ਪੀ ਡੀ ਮਹਿਤਾਬ ਸਿੰਘ, ਐਸ ਪੀ ਨਾਰਕੋਟਿਕ ਜਗਜੀਤ ਸਿੰਘ ਵਾਲੀਆ, ਡੀ ਐਸ ਪੀ ਪੱਟੀ ਕੁਲਜਿੰਦਰ ਸਿੰਘ, ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ, ਡੀ ਐਸ ਪੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ, ਡੀ ਐਸ ਪੀ ਹੈਡਕੁਆਟਰ ਦਿਲਬਾਗ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਐਸ ਐਚ ਓ ਅਤੇ ਭਾਰੀ ਗਿਣਤੀਚ ਫੋਰਸ ਮੌਕੇ ਉੱਤੇ ਪਹੁੰਚ ਗਈ। ਲੁਟੇਰਿਆਂ ਨੇ ਪੈਲੇਸ ਦੇ ਅੰਦਰੋਂ ਪੁਲਸ ਤੇ ਗੋਲੀਬਾਰੀ ਚਲਾਈ, ਜਿਸ ਵਿੱਚ ਪੁਲਸ ਦਾ ਜਵਾਨ ਬਿਕਰਮਜੀਤ ਸਿੰਘ ਜ਼ਖ਼ਮੀ ਹੋ ਗਿਆ। ਓਥੇ ਪੁਲਸ ਅਤੇ ਲੁਟੇਰਿਆਂ ਵਿਚਾਲੇ ਕਰੀਬ ਇੱਕ ਘੰਟਾ ਗੋਲੀ ਚਲਦੀ ਰਹੀ। ਲੁਟੇਰਿਆਂ ਕੋਲ ਗੋਲੀਆਂ ਖਤਮ ਹੋਣਤੇ ਉਨ੍ਹਾਂ ਨੇ ਸਰੈਂਡਰ ਕਰ ਦਿੱਤਾ, ਜਿਸ ਉੱਤੇ ਪੁਲਸ ਵੱਲੋਂ ਪੈਲੇਸ ਵਿੱਚ ਕੀਤੀ ਸਰਚ ਦੌਰਾਨ ਇੱਕ ਲੁਟੇਰਾ ਜ਼ਖ਼ਮੀ ਹਾਲਤ ਚ ਮਿਲ ਗਿਆ। ਗ਼੍ਰਿਫ਼ਤਾਰ ਲੁਟੇਰਿਆਂਚ ਰਾਜਬੀਰ ਸਿੰਘ ਉਰਫ਼ ਰਾਜੂ ਪੁੱਤਰ ਲੁਹਾਰਾ ਸਿੰਘ ਵਾਸੀ ਗੰਡੀਵਿੰਡ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਦੇਵ ਸਿੰਘ ਵਾਸੀ ਭੁੱਲਰ ਅਤੇ ਗੁਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਣਕਪੁਰਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਗ਼੍ਰਿਫ਼ਤਾਰ ਕੀਤੇ ਲੁਟੇਰਿਆਂ ਕੋਲੋਂ ਤਿੰਨ ਪਿਸਟਲ, ਚਾਰ ਜ਼ਿੰਦਾ ਕਾਰਤੂਸ, 80562 ਰੁਪਏ ਭਾਰਤੀ ਕਰੰਸੀ, 2000 ਨਸ਼ੀਲੀਆਂ ਗੋਲੀਆਂ, ਇੱਕ ਲਿਫ਼ਾਫ਼ੇ `ਚ ਅਫ਼ੀਮ, ਇੱਕ ਸਮੈਕ ਦੀ ਪੁੜੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਗੋਲੀ ਨਾਲ ਜ਼ਖ਼ਮੀ ਦੋ ਪੁਲਸ ਵਾਲਿਆਂ ਤੇ ਚਾਰ ਲੁਟੇਰਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਅਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੁਟੇਰਿਆਂ ਨੇ ਕੱਲ੍ਹ ਸਵੇਰੇ ਨੌਰੰਗਾਬਾਦ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਸੁਖਰਾਜ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਪਿੱਛੋਂ ਉਸ ਕੋਲੋਂ 85 ਹਜ਼ਾਰ ਰੁਪਏ ਲੁੱਟੇ ਸਨ।

Continue Reading

ਖੇਡਾਂ

ਦਿੱਲੀ ਸੰਘਰਸ਼ ਤੋਂ ਮੁੜਨ ਪਿੱਛੋਂ ਕਬੱਡੀ ਖਿਡਾਰੀ ਕਾਕਾ ਚੌਂਦਾ ਦੀ ਮੌਤ

Published

on

death

ਅਮਰਗੜ੍ਹ, 19 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚੱਲ ਰਿਹੇ ਕਿਸਾਨ ਮੋਰਚੇ ਵਿੱਚ ਲਗਾਤਾਰ ਲੋਕ ਜਾਨਾਂ ਵਾਰ ਰਹੇ ਹਨ। ਇਸੇ ਤਰ੍ਹਾਂ ਪਿੰਡ ਚੌਂਦਾ ਦਾ ਕਬੱਡੀ ਖਿਡਾਰੀ ਕਾਕਾ ਚੌਂਦਾ ਵੀ ਇਸ ਘੋਲ ਦੌਰਾਨ ਆਪਣੀ ਕੀਮਤੀ ਜਾਨ ਗੁਆ ਬੈਠਾ ਹੈ।
ਕਬੱਡੀ ਖਿਡਾਰੀ ਸਭਾ ਚੌਂਦਾ ਤੇ ਪਰਦੀਪ ਢਢੋਲੀ ਨੇ ਇਸ ਬਾਰੇ ਬਿਆਨ ਜਾਰੀ ਕੀਤਾ ਕਿ ਕਬੱਡੀ ਖਿਡਾਰੀ ਕਾਕਾ ਚੌਂਦਾ ਨੇ ਨਿੱਕੀ ਉਮਰ ਵਿੱਚ ਕਬੱਡੀ ਦਾ ਨਾਮੀ ਪਲੇਅਰ ਬਣ ਕੇ ਪਿੰਡ ਅਤੇ ਇਲਾਕੇ ਦਾ ਨਾਮ ਉਚਾ ਕੀਤਾ ਸੀ, ਪਰ ਕਈ ਕਬੱਡੀ ਟੂਰਨਾਮੈਂਟਾਂ`ਚ ਨਾਮ ਚਮਕਾਉਣ ਦੇ ਬਾਵਜੂਦ ਪਰਵਾਰਕ ਪਿਛੋਕੜ ਹੇਠਲੀ ਕਿਸਾਨੀ ਦਾ ਹੋਣ ਕਾਰਨ ਘਰੇਲੂੁ ਹਾਲਤ ਬੇਹੱਦ ਮਾੜੀ ਸੀ। ਖੇਡ ਦੇ ਨਾਲ ਕਾਕਾ ਚੌਂਦਾ ਖੇਤੀ ਕਾਨੂੰਨਾਂ ਵਿਰੁੱਧ ਵੀ ਪਹਿਲੇ ਦਿਨ ਤੋਂ ਸੰਘਰਸ਼ ਕਰਦਾ ਰਿਹਾ ਹੈ। ਕੁਝ ਦਿਨ ਪਹਿਲਾਂ ਦਿੱਲੀ ਤੋਂ ਪਰਤ ਕੇ ਉਹ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾ ਰਿਹਾ ਸੀ। ਇਸ ਭੱਜ-ਦੌੜ ਦੌਰਾਨ ਉਸ ਦੀ ਸਿਹਤ ਕਾਫ਼ੀ ਵਿਗੜ ਗਈ ਤੇ ਕੱਲ੍ਹ ਰਾਤ ਅਚਾਨਕ ਸੀਨੇ ਵਿੱਚ ਦਰਦ ਉਠਣ ਕਾਰਨ ਉਸਦੀ ਮੌਤ ਹੋ ਗਈ। ਕਬੱਡੀ ਖ਼ਿਡਾਰੀਆਂ ਨੇ ਕਿਹਾ ਕਿ ਇਸ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ, ਜਿਸ ਨੇ ਪਹਿਲਾਂ ਵੀ ਸਾਡੇ 100 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਦਿੱਤਾ।

Continue Reading

ਰੁਝਾਨ


Copyright by IK Soch News powered by InstantWebsites.ca