The Government of India is yet to establish a regulator for Internet media
Connect with us [email protected]

ਤਕਨੀਕ

ਭਾਰਤ ਸਰਕਾਰ ਹਾਲੇ ਇੰਟਰਨੈੱਟ ਮੀਡੀਆ ਦਾ ਕੋਈ ਰੈਗੂਲੇਟਰ ਨਹੀਂ ਬਣਾ ਰਹੀ

Published

on

Internet-Technology

ਨਵੀਂ ਦਿੱਲੀ, 17 ਮਾਰਚ, – ਭਾਰਤ ਦੇ ਸੂਚਨਾ ਤਕਨੀਕ (ਆਈਟੀ) ਮੰਤਰਾਲੇ ਕੋਲ ਹਾਲੇ ਇੰਟਰਨੈੱਟ ਮੀਡੀਆ ਲਈ ਕੋਈ ਰੈਗੂਲੇਟਰ ਬਣਾਉਣ ਦੀ ਪ੍ਰਪੋਜ਼ਲ ਨਹੀਂ ਹੈ। ਇਹ ਜਾਣਕਾਰੀ ਕੇਂਦਰੀ ਸੰਚਾਰ ਤੇ ਸੂਚਨਾ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਬੁੱਧਵਾਰ ਨੂੰ ਲੋਕ ਸਭਾ ਵਿੱਚ ਦਿੱਤੀ ਹੈ।
ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਸਰਕਾਰ ਨੇ ਇਨਫਾਰਮੇਸ਼ਨ ਟੈਕਨਾਲੋਜੀ (ਇੰਟਰਮੀਡੀਅਰੀ ਗਾਈਡਲਾਈਜ਼ ਐਂਡ ਡਿਜੀਟਲ ਮੀਡੀਆ ਏਥਿਕਸ ਕੋਡ) ਰੂਲਜ਼ ਜਾਰੀ ਕੀਤੇ ਹਨ। ਇਸ ਨਾਲ ਇੰਟਰਨੈੱਟ ਮੀਡੀਆ ਇੰਟਰਮੀਡੀਅਰੀ ਸਮੇਤ ਹੋਰ ਸਾਰੇ ਇੰਟਰਮੀਡੀਅਰੀ ਕੰਪਨੀਆਂ ਨੂੰ ਕੁਝ ਨਿਯਮ ਮੰਨਣੇ ਹੋਣਗੇ ਅਤੇ ‘ਇੰਟਰਨੈੱਟ ਮੀਡੀਆ ਪਲੇਟਫਾਰਮਜ਼ ਨੂੰ ਸ਼ਿਕਾਇਤ ਨਿਵਾਰਨ ਦਾ ਮਜ਼ਬੂਤ ਢਾਂਚਾ ਤਿਆਰ ਕਰਨ ਨੂੰ ਕਿਹਾ ਹੈ, ਪਰ ਹਾਲੇ ਮੰਤਰਾਲੇ ਦਾ ਰੈਗੂਲੇਟਰ ਨਿਯੁਕਤ ਕਰਨ ਦਾ ਇਰਾਦਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਹੇਠ ਇੰਟਰਨੈੱਟ ਮੀਡੀਆ ਪਲੇਟਫਾਰਮਜ਼ ਵਾਲੇ ਨਿਯਮ ਆਈਟੀ ਮੰਤਰਾਲੇ ਹੇਠ ਹੋਣਗੇ ਤੇ ਐਂਟਰਟੇਨਮੈਂਟ ਐਪ ਅਤੇ ਆਨਲਾਈਨ ਨਿਊਜ਼ ਪੋਰਟਲ ਦੇ ਕੰਟੈਂਟ ਦੀ ਨਿਗਰਾਨੀ ਸੂਚਨਾਤੇ ਪ੍ਰਸਾਰਨ ਮੰਤਰਾਲੇ ਅਧੀਨ ਹੋਵੇਗੀ। ਮੰਤਰੀ ਨੇ ਦੱਸਿਆ ਕਿ ਆਈ ਟੀ ਕਾਨੂੰਨ-2000 ਦੀ ਧਾਰਾ 69ਏ ਹੇਠ ਕੇਂਦਰ ਸਰਕਾਰ ਦੇਸ਼ ਦੀ ਪ੍ਰਭੂਸੱਤਾ, ਰੱਖਿਆ, ਸੁਰੱਖਿਆ ਤੇ ਹੋਰ ਦੇਸ਼ਾਂ ਨਾਲ ਸਬੰਧਤ ਅਤੇ ਕਾਨੂੰਨ ਵਿਵਸਥਾ ਪ੍ਰਭਾਵਿਤ ਕਰਨ ਵਾਲੇ ਗ਼ੈਰ-ਕਾਨੂੰਨੀ ਅਤੇ ਗ਼ਲਤ ਆਨਲਾਈਨ ਕੰਟੈਂਟ ਨੂੰ ਬਲਾਕ ਕਰ ਸਕਦੀ ਹੈ। ਇਸ ਤਜਵੀਜ਼ ਹੇਠ 2020 ਵਿਚ 9,849 ਯੂ ਆਰਐੱਲ/ਅਕਾਊਂਟ/ ਵੈੱਬਪੇਜ ਬਲਾਕ ਕੀਤੇ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਇੰਟਰਨੈੱਟ ਮੀਡੀਆ ਪਲੇਟਫਾਰਮਜ਼ ਨਾਲ ਜੁੜੇ ਸਨ। ਫਿਰ ਵੀ ਇੰਟਰਨੈੱਟ ਮੀਡੀਆ ਉੱਤੇ ਕੰਟਰੋਲ ਨਾਲ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪੈਣ ਵਾਲੇ ਪ੍ਰਭਾਵ ਦੇ ਸਵਾਲ ਉੱਤੇਉਨ੍ਹਾਂ ਕਿਹਾ ਕਿ ਅਜਿਹਾ ਅਧਿਐਨ ਭਾਰਤ ਦੀ ਮੌਜੂਦਾ ਸਰਕਾਰ ਨੇ ਨਹੀਂ ਕਰਵਾਇਆ।

Read More Internet and Other Technology Updates

ਅੰਤਰਰਾਸ਼ਟਰੀ

ਇਟਲੀ ਵਿੱਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲ ਗੱਡੀ ਸ਼ੁਰੂ

Published

on

Department of Railways

ਰੋਮ, 18 ਅਪ੍ਰੈਲ – ਇਟਲੀ ਵਿੱਚ ਇਸ ਸਾਲ ਗਰਮੀਆਂ ਵਿੱਚ ਰੇਲਵੇ ਵਿਭਾਗ ਰੈਡਕਰਾਸ ਇਟਲੀ ਨਾਲ ਮਿਲ ਕੇ ਸੈਲਾਨੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਨਵੀਂ ਨਿਵੇਕਲੀ ਪਹਿਲ ਕਰ ਰਿਹਾ ਹੈ।
ਪਤਾ ਲੱਗਾ ਹੈ ਕਿ ਇਟਲੀ ਦੀ ਤਰੇਨੋ ਇਟਾਲੀਆ (ਐਫ ਐਸ) ਨੇ ਰੈਡਕਰਾਸ ਦੀ ਸਹਾਇਤਾ ਨਾਲ ਸ਼ੁੱਕਰਵਾਰ 16 ਅਪ੍ਰੈਲ ਤੋਂ ਰਾਜਧਾਨੀ ਰੋਮ ਅਤੇ ਮਿਲਾਨ ਵਿਚਾਲੇ ਕੋਰੋਨਾ ਮੁਕਤ ਇੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਹੈ। ਤਰੇਨੋ ਇਤਾਲੀਆ (ਐਫ ਐਸ) ਦੇ ਪ੍ਰਬੰਧਕੀਡਾਇਰੈਕਟਰ ਗਿਆਨਫਰਾਂਕੋ ਬੈਤਿਸਤੀ ਨੇ ਇਸ ਸਪੈਸ਼ਲ ਕੋਵਿਡ ਮੁਕਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਉਦਘਾਟਨ ਕੀਤਾ ਹੈ। ਇਟਲੀ ਦੀ ਰਾਜਧਾਨੀ ਰੋਮ ਦੇ ਸੈਂਟਰਰ ਰੋਮਾ ਟਰਮੀਨਲ ਤੋਂ ਮਿਲਾਨ ਸ਼ਹਿਰ ਲਈ ਇਟਲੀ ਦੇ ਮਿਲਾਨ ਸ਼ਹਿਰ ਲਈ ਇਹ ਗੱਡੀ ਰਵਾਨਾ ਹੋਈ।ਗਿਆਨਫਰਾਂਕੋ ਨੇ ਦੱਸਿਆ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿ ਟਰੇਨੋ ਇਟਾਲੀਆ ਵੱਲੋਂ ਰਾਜਧਾਨੀ ਰੋਮ ਅਤੇ ਮਿਲਾਨ ਸ਼ਹਿਰ ਵਿਚਾਲੇ ਕੋਰੋਨਾ ਤੋਂ ਮੁਕਤ ਤੇਜ਼ ਰਫਤਾਰ ਵਿਸ਼ੇਸ਼ ਗੱਡੀ ਚਲਾਈ ਗਈ ਹੈ, ਜਿਸ ਦਾ ਮਕਸਦ ਇਹ ਹੈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਸੈਲਾਨੀਆਂ ਲਈ ਕੋਈ ਰੁਕਾਵਟ ਨਾ ਆਵੇ ਇਸ ਲਈ ਇਸ ਵਿਸ਼ੇਸ਼ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ।

Read More International Punjabi News

Continue Reading

ਤਕਨੀਕ

ਮੰਗਲ ਗ੍ਰਹਿ ਦੀ ਸਤ੍ਹਾ ਉਤੇ ਇੰਜੀਨਿਊਟੀ ਹੈਲੀਕਾਪਟਰ ਉਤਾਰਿਆ

Published

on

mars

ਨਿਊ ਯਾਰਕ, 5 ਅਪ੍ਰੈਲ – ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਪਰਜ਼ਰਵੈਂਸ ਰੋਵਰ ਨਾਲ ਮੰਗਲ ਗ੍ਰਹਿ ਉਤੇ ਗਿਆ ਦੋ ਕਿਲੋਗਰਾਮ ਵਜ਼ਨੀ ਇੰਜੀਨਿਊਟੀ ਹੈਲੀਕਾਪਟਰ ਪਹਿਲੀ ਕੰਟਰੋਲ ਫਲਾਈਟ ਲਈ ਤਿਆਰ ਹੈ। ਇਸ ਨੂੰ ਇਸ ਦੀ ਪਹਿਲੀ ਉਡਾਣ ਲਈ ਮੰਗਲ ਦੀ ਸਤ੍ਹਾ ਉਤੇ ਉਤਾਰ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਧਰਤੀ ਤੋਂ ਗਿਆ ਕੋਈ ਹੈਲੀਕਾਪਟਰ ਮੰਗਲ ਦੀ ਸਤ੍ਹਾ ਤੋਂ ਉਡੇਗਾ ਅਤੇ ਕੈਮਰੇ ਵਿੱਚ ਉਸ ਦਾ ਨਜ਼ਾਰਾ ਕੈਦ ਕਰੇਗਾ। ਇੱਕ ਹਜ਼ਾਰ ਕਿਲੋਗਰਾਮ ਵਜ਼ਨੀ ਪਰਸਿਵਿਰੈਂਸ 18 ਫਰਵਰੀ ਨੂੰ ਮੰਗਲ ਦੀ ਸਤ੍ਹਾ ‘ਤੇ ਉਤਰਿਆ ਸੀ।
ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਨੇ ਟਵੀਟ ਕਰ ਕੇ ਇੰਜੀਨਿਊਟੀ ਦੇ ਮੰਗਲ ਦੀ ਸਤ੍ਹਾ ਉਤੇ ਉਤਰਨ ਦੀ ਪੁਸ਼ਟੀ ਕੀਤੀ ਹੈ। ਨਾਸਾ ਨੇ ਆਪਣੇ ਟਵੀਟ ਵਿੱਚ ਕਿਹਾ, ‘‘ਇੰਜੀਨਿਊਟੀ ਨੇ ਰੋਵਰ ਉਤੇ ਸਵਾਰ ਹੋ ਕੇ 293 ਮਿਲੀਅਨ ਮੀਲ (471 ਮਿਲੀਅਨ ਕਿਲੋਮੀਟਰ) ਦੀ ਯਾਤਰਾ ਪੂਰੀ ਕੀਤੀ ਅਤੇ ਅਖੀਰ ‘ਚ ਚਾਰ ਇੰਚ ਉਪਰ ਤੋਂ ਇਸ ਨੂੰ ਮੰਗਲ ਦੀ ਸਤ੍ਹਾ ‘ਤੇ ਛੱਡ ਦਿੱਤਾ ਗਿਆ ਹੈ। ਇਹ ਉਪਲਬਧੀ ਇੱਕ ਹੋਰ ਮੀਲ ਦ ਪੱਥਰ ਹੈ।”
ਇੰਜੀਨਿਊਟੀ ਹਾਲੇ ਤੱਕ ਪਰਜ਼ਰਵੈਂਸ ਨਾਲ ਜੁੜ ਕੇ ਚਾਰਜ ਹੋ ਰਿਹਾ ਸੀ, ਪਰ ਮੰਗਲ ਦੇ ਤਾਪਮਾਨ ਨਾਲ ਆਪਣੇ ਇਲੈਕਟ੍ਰਾਨਿਕ ਜੰਤਰਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਆਪਣੇ ਪਾਵਰ ਸਿਸਟਮ ਦੀ ਵਰਤੋਂ ਕਰੇਗਾ। ਜੈਟ ਪ੍ਰੋਪਲਸ਼ਨ ਲੈਬਾਰਟਰੀ ਵਿੱਚ ਮਾਰਸ ਹੈਲੀਕਾਪਟਰ ਪ੍ਰੋਜੈਕਟ ਦੇ ਚੀਫ ਇੰਜੀਨੀਅਰ ਬੌਬ ਬਾਲਾਰਾਮ ਮੁਤਾਬਕ, ਇਹ ਪਾਵਰ ਸਿਸਟਮ ਇੰਜੀਨਿਊਟੀ ਦੇ ਅੰਦਰੂਨੀ ਹਿੱਸੇ ਦੇ ਤਾਪਮਾਨ ਨੂੰ 45 ਡਿਗਰੀ ਫਾਰਨਹਾਈਟ (ਸੱਤ ਡਿਗਰੀ ਸੈਲਸੀਅਸ) ਨੂੰ ਬਰਕਰਾਰ ਰੱਖੇਗਾ। ਵਰਨਣ ਯੋਗ ਹੈ ਕਿ ਮੰਗਲ ਗ੍ਰਹਿ ਉਤੇ ਰਾਤ ਦਾ ਤਾਪਮਾਨ ਮਾਈਨਸ 130 ਡਿਗਰੀ ਫਾਰਨਹਾਈਟ ਯਾਨੀ ਮਾਈਨਸ ਨੱਬੇ ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ। ਬਾਲਾਰਾਮ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਇੰਜੀਨਿਊਟੀ ਦੀ ਟੀਮ ਹੈਲੀਕਾਪਟਰ ਦੇ ਸੋਲਰ ਪੈਨਲ ਦੀ ਜਾਂਚ ਕਰੇਗੀ। ਇਸ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਦੀ ਬੈਟਰੀ ਠੀਕ ਤਰ੍ਹਾਂ ਨਾਲ ਰਿਚਾਰਜ ਹੋ ਰਹੀ ਹੈ ਜਾਂ ਨਹੀਂ। 11 ਅਪ੍ਰੈਲ ਤੋਂ ਪਹਿਲਾਂ ਇੰਜੀਨਿਊਟੀ ਦੀ ਪਹਿਲੀ ਉਡਾਣ ਹੋਣ ਦੀ ਸੰਭਾਵਨਾ ਨਹੀਂ ਹੈ।

Read More Trending Tech News

Continue Reading

ਤਕਨੀਕ

ਖਿਡਾਰੀਆਂ ਜਾਸੂਸ ਨੂੰ ਬਣਾ ਰਹੀ ਹੈ ਭਾਰਤੀ ਮੂਲ ਦੇ ਸੀ ਈ ਓ ਦੀ ਨਵੀਂ ਮੋਬਾਈਲ ਗੇਮ

Published

on

mobile-game

ਲੰਡਨ, 4 ਅਪ੍ਰੈਲ – ਬ੍ਰਿਟਿਸ਼ ਅਕਾਦਮੀ ਫਿਲਮ ਐਵਾਰਡਸ (ਬਾਫਟਾ) ਨਾਮੀ ਸਟੂਡੀਓ ਇਲੈਕਟਿ੍ਰਕ ਨੋਈਰ ਦੇ ਭਾਰਤੀ ਮੂਲ ਦੇ ਬ੍ਰਿਟਿਸ਼ ਸੀ ਈ ਓ ਵੱਲੋਂ ਲਿਆਂਦੀ ਇੱਕ ਨਵੀਂ ਮੋਬਾਈਲ ਗੇਮ ਅੱਜਕੱਲ੍ਹ ਖੂਬ ਚਰਚਾ ਵਿੱਚ ਹੈ, ਜਿਸ ਵਿੱਚ ਖਿਡਾਰੀ ਗੇਮ ਖੇਡਦੇ ਹੋਏ ਅਪਰਾਧ ਸੁਲਝਾਉਣ ਵਾਲੇ ਪੁਲਸ ਦੇ ਜਾਸੂਸ ਬਣ ਰਹੇ ਹਨ।
ਨਿਹਾਲ ਥਰੂਰ ਤੇ ਕੋ-ਫਾਊਂਡਰ ਬੇਨੇਡਿਕਟ ਟੇਥਮ ਨੇ ਮਰਡਰ ਮਿਸਟਰੀ ਗੇਮ ‘ਡੈਡ ਮੈਨਸ ਫੋਨ’ ਨੂੰ ਇਸ ਹਫਤੇ ਪੂਰੀ ਦੁਨੀਆ ਲਈ ਜਾਰੀ ਕੀਤਾ ਹੈ। ਪਿਛਲੇ ਸਾਲ ਇਸ ਦੇ ਲਾਂਚ ਤੋਂ ਪਹਿਲਾਂ ਦੇ ਬੀਟਾ ਵਰਜਨ ‘ਚ ਵੀ 2,00,000 ਤੋਂ ਵੱਧ ਡਾਊਨਲੋਡ ਕੀਤੇ ਗਏ ਸਨ।ਇੰਟਰਐਕਟਿਵ ਅਪਰਾਧ ਨਾਟਕ ਦੇ ਤੌਰ ‘ਤੇ ਡਿਜ਼ਾਈਨ ਕੀਤੀ ਗਈ ਇਸ ਗੇਮ ਵਿੱਚ ਖਿਡਾਰੀ ਕਹਾਣੀ ਦਾ ਮੁੱਖ ਪਾਤਰ ਬਣਦਾ ਹੈ ਅਤੇ ਲੰਡਨ ਦੇ ਇੱਕ ਨਾਬਾਲਗ ਜੇਰੋਮ ਜੈਕਬਸ ਦੀ ਕਾਲਪਨਿਕ ਹੱਤਿਆ ਨੂੰ ਸੁਲਝਾਉਣ ਲਈ ਸਬੂਤਾਂ ਨੂੰ ਸਾਥ ਰੱਖਦਾ ਹੈ, ਜਿਸ ਨੂੰ ਬਾਲਕੋਨੀ ਵਿੱਚੋਂ ਧੱਕਾ ਮਾਰ ਦਿੱਤਾ ਗਿਆ ਹੈ ਅਤੇ ਉਹ ਫੋਨ ਹੱਥ ਵਿੱਚ ਫੜੀ ਮ੍ਰਿਤਕ ਪਾਇਆ ਜਾਂਦਾ ਹੈ। ਇਹ ਫੋਨ ਇਸ ਅਪਰਾਧ ਨੂੰ ਸੁਲਝਾਉਣ ਵਾਲੇ ਕਿੱਸੇ ਦੀ ਮੁੱਖ ਖਾਸੀਅਤ ਹੈ।
ਥਰੂਰ ਨੇ ਇਸ ਬਾਰੇ ਕਿਹਾ ਕਿ ਇਹ ਧਾਰਨਾ ਸਮਾਰਟਫੋਨ ਦਾ ਫਾਇਦਾ ਚੁੱਕਦੀ ਹੈ ਜਿਸ ਨਾਲ ਖਿਡਾਰੀ ਨਵੇਂ ਅੰਦਾਜ਼ ਵਿੱਚ ਕਹਾਣੀ ‘ਚੋਂ ਲੰਘਦਾ ਹੈ। ਸਾਡੇ ਫੋਨ ਸਾਡੀ ਜ਼ਿੰਦਗੀ ਦਾ ਛੋਟਾ ਰੂਪ ਹਨ ਤੇ ਅਸੀਂ ਸਭ ਇਨ੍ਹਾਂ ਦੀ ਵਰਤੋਂ ਨੂੰ ਬਹੁਤ ਨੇੜੇ ਤੋਂ ਜਾਣਦੇ ਹਾਂ। ਰਹੱਸਮਈ ਕਹਾਣੀਆਂ ਨੂੰ ਦੱਸਣ ਲਈ ਇਹ ਸਭ ਤੋਂ ਸਟੀਕ ਚੀਜ਼ ਹੈ। ਖਿਡਾਰੀਆਂ ਦੇ ਫੋਨ ‘ਤੇ ਇੱਕ ਨਿਊਜ਼ ਐਪ ਹੋਵੇਗਾ, ਜੋ ਉਨ੍ਹਾਂ ਦੇ ਵੱਲੋਂ ਕੀਤੀਆਂ ਗ੍ਰਿਫਤਾਰੀਆਂ ਦੀ ਖਬਰ ਦੇਵੇਗਾ। ਮੈਪ ਨਾਲ ਜੁੜਿਆ ਐਪ ਹੋਵੇਗਾ, ਜਿੱਥੇ ਉਹ ਸ਼ੱਕੀਆਂ ਦੀ ਲਾਈਵ ਲੋਕੇਸ਼ਨ ਦਾ ਪਤਾ ਲਾ ਸਕਦੇ ਹਨ, ਇਹ ਸੋਸ਼ਲ ਮੀਡੀਆ ਐਪ ਹੋਵੇਗਾ, ਜਿੱਥੇ ਉਹ ਵਾਇਰਲ ਮੁਹਿੰਮ ਚਲਾ ਸਕਦੇ ਹਨ ਅਤੇ ਘਰ ਬੈਠੇ-ਬੈਠੇ ਪੁਲਸ ਇੰਟਰਵਿਊ ਲਈ ਜ਼ੂਮ ਐਪ ਵੀ ਹੋਵੇਗਾ।

Read More Trending Tech News

Continue Reading

ਰੁਝਾਨ


Copyright by IK Soch News powered by InstantWebsites.ca