The girl was beaten to death by two brothers out of resentment
Connect with us [email protected]

ਅਪਰਾਧ

ਦੋ ਭਰਾਵਾਂ ਨੇ ਰੰਜਸ਼ ਕਾਰਨ ਲੜਕੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

Published

on

death

ਬਠਿੰਡਾ, 30 ਜਨਵਰੀ – ਪਿੰਡ ਮੱਲਵਾਲਾ ਵਿੱਚ ਕੁਝ ਲੋਕਾਂ ਨੇ ਮਿਲ ਕੇ 23 ਸਾਲਾ ਲੜਕੀ ਨੂੰ ਕੁੱਟ ਕੇ ਮਾਰ ਦਿੱਤਾ ਹੈ। ਪੁਲਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨ ਉੱਤੇ ਦੋ ਸਗੇ ਭਰਾਵਾਂ ਸਮੇਤ ਤਿੰਨ ਜਣਿਆਂ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਵਾਰਦਾਤ ਦੇ ਬਾਅਦ ਸਾਰੇ ਦੋਸ਼ੀ ਫਰਾਰ ਹਨ।
ਰਣਜੀਤ ਕੌਰ ਵਾਸੀ ਮੁਕਤਸਰ ਸਾਹਿਬ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਧੀ ਗਗਨਦੀਪ ਕੌਰ ਨੂੰ 20 ਸਾਲ ਪਹਿਲਾਂ ਬਠਿੰਡਾ ਦੇ ਪਿੰਡ ਮੱਲਵਾਲਾ ਦੀ ਰਹਿਣ ਵਾਲੀ ਆਪਣੀ ਨਨਾਣ ਮਨਜੀਤ ਕੌਰ ਨੂੰ ਗੋਦ ਦਿੱਤੀ ਸੀ। 2016 ਵਿੱਚ ਗਗਨਦੀਪ ਕੌਰ ਦੀ ਸ਼ਾਦੀ ਬਠਿੰਡਾ ਦੇ ਪਿੰਡ ਗੁਰੂਸਰ ਜੋਧਪੁਰ ਦੇ ਨੌਜਵਾਨ ਨਾਲ ਹੋਈ ਸੀ, ਜਿਸ ਤੋਂ ਉਸਦਾ ਤਿੰਨ ਸਾਲ ਦਾ ਬੇਟਾ ਹੈ। ਕੁਝ ਸਮਾਂ ਪਹਿਲਾਂ ਉਸਦੀ ਬੇਟੀ ਗਗਨਦੀਪ ਕੌਰ ਦਾ ਆਪਣੇ ਪਤੀ ਨਾਲ ਤਲਾਕ ਹੋ ਜਾਣ ਦੇ ਬਾਅਦ ਉਹ ਆਪਣੀ ਦਾਦੀ ਜਰਨੈਲ ਕੌਰ ਪਿੰਡ ਮੱਲਵਾਲਾ ਕੋਲ ਰਹਿੰਦੀ ਸੀ। ਰਣਜੀਤ ਕੌਰ ਦੇ ਮੁਤਾਬਕ ਪਿੰਡ ਮੱਲਵਾਲਾ ਦੇ ਵਸਨੀਕ ਦੋਸ਼ੀ ਸਕੇ ਭਰਾ ਮਨਦੀਪ ਸਿੰਘ ਅਤੇ ਸੰਦੀਪ ਸਿੰਘ ਜਬਰਦਸਤੀ ਉਸਦੇ ਘਰ ਆਉਂਦੇ ਸੀ। ਪਿਛਲੀ 24 ਜਨਵਰੀ ਨੂੰ ਉਸਦੀ ਬੇਟੀ ਗਗਨਦੀਪ ਕੌਰ ਪਿੰਡ ਮਾਨ ਦੇ ਬਸ ਸਟੈਂਡ ਉੱਤੇ ਗੰਭੀਰ ਹਾਲਤ ਵਿੱਚ ਪਈ ਮਿਲੀ ਅਤੇ ਫਿਰ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ, ਸੰਦੀਪ ਸਿੰਘ ਵਾਸੀ ਮੱਲਵਾਲਾ ਅਤੇ ਅਜੈਬ ਸਿੰਘ ਵਾਸੀ ਨਰੂਆਣਾ ਨੇ ਮਿਲ ਕੇ ਉਸਦੀ ਬੇਟੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।

ਅਪਰਾਧ

ਕੁੱਤੇ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫਤਾਰ

Published

on

arrest

ਪਟਿਆਲਾ, 6 ਮਈ – ਪਾਤੜਾਂ ਪੁਲਸ ਨੇ ਖਾਸਪੁਰ ਪਿੰਡ ਦੇ ਤਰਨਜੀਤ ਸਿੰਘ ਨਾਂਅ ਦੇ ਨੌਜਵਾਨ ਨੂੰ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਦੀ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੀ ਵਾਇਰਲ ਵੀਡੀਓ ਦਾ ਕਈਆਂ ਨੇ ਗੰਭੀਰ ਨੋਟਿਸ ਲਿਆ।
ਇਸੇ ਵੀਡੀਓ ਨੂੰ ਇੰਸਟਾਗਰਾਮ ਉੱਤੇ ਸਾਂਝਾ ਕਰਦਿਆਂ ਮਨਸ਼ਾ ਬਹਿਲ ਨਾਂਅ ਦੀ ਇੱਕ ਅਦਾਕਾਰਾ ਨੇ ਦੋਸ਼ੀ ਦੇ ਖਿਲਾਫ ਕਾਰਵਾਈ ਉੱਤੇ ਜ਼ੋਰ ਦਿੱਤਾ ਸੀ। ਇਸ ਉੱਤੇ ਜਾਨਵਰਾਂ ਦੀ ਰੱਖਿਆ ਵਾਲੀ ‘ਪੀਟਾ’ (ਪੀਪਲਜ਼ ਫਾਰ ਐਥੀਕਲ ਟਰੀਟਮੈਂਟ ਫਾਰ ਐਨੀਮਲਜ਼) ਨਾਂਅ ਦੀ ਸੰਸਥਾ ਨੇ ਘਟਨਾ ਦਾ ਗੰਭੀਰ ਨੋਟਿਸ ਲਿਆ। ਇਸ ਦੀ ਅਹੁਦੇਦਾਰ ਅਤੇ ਵਕੀਲ ਮੀਤ ਅਸ਼ਰ ਨੇ ਇਸ ਬਾਰੇ ਪਟਿਆਲਾ ਪੁਲਸ ਨੂੰ ਈ-ਮੇਲ ਭੇਜੀ, ਜਿਸ ਉੱਤੇ ਪਟਿਆਲਾ ਦੇ ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਪਾਤੜਾਂ ਪੁਲਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਥਾਣਾ ਪਾਤੜਾਂ ਦੇ ਐਸ ਐਚ ਓ ਇੰਸਪੈਕਟਰ ਰਣਬੀਰ ਸਿੰਘ ਨੇ ਦੋਸ਼ੀ ਤਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ।ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਵਰਤੀ ਗਈ 12 ਬੋਰ ਦੀ ਰਾਈਫਲ ਵੀ ਬਰਾਮਦ ਕਰ ਲਈ ਹੈ, ਜੋ ਉਸ ਦੇ ਨਾਂਅ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਸਟਾਫ ਦੀ ਮੱਦਦ ਨਾਲ ਪੁਲਸ ਨੇ ਕੁੱਤੇ ਦੀ ਲਾਸ਼ ਵੀ ਬਰਾਮਦ ਕਰ ਲਈ ਹੈ।

Read More Latest Crime News

Continue Reading

ਅਪਰਾਧ

ਮਲੇਸ਼ੀਆ ਬੁਲਾ ਕੇ ਸਰੀਰਕ ਸੰਬੰਧ ਬਣਾਏ, ਵਿਆਹ ਕੇ ਨਾਲ ਲਿਜਾਣ ਬਹਾਨੇ 8 ਲੱਖ ਠੱਗੇ

Published

on

money

ਲੁਧਿਆਣਾ, 6 ਮਈ – ਕੈਨੇਡਾ ਵਿੱਚ ਰਹਿ ਰਹੇ ਜਲੰਧਰ ਦੇ ਨੌਜਵਾਨ ਦੀ ਦੋ ਬੱਚਿਆਂ ਦੀ ਤਲਾਕਸ਼ੁਦਾ ਮਾਂ ਨਾਲ ਫੇਸਬੁੱਕ ਉੱਤੇ ਦੋਸਤੀ ਹੋ ਗਈ, ਜਿਸ ਨੇ ਮਿਲਣ ਬਹਾਨੇ ਮਲੇਸ਼ੀਆ ਸੱਦ ਕੇ ਸਰੀਰਕ ਸੰਬੰਧ ਬਣਾ ਲਏ ਅਤੇ ਬਾਅਦ ਵਿੱਚ ਵਿਆਹ ਕਰ ਕੇ ਬੱਚਿਆਂ ਸਮੇਤ ਕੈਨੇਡਾ ਲਿਜਾਣ ਦੇ ਬਹਾਨੇ ਅੱਠ ਲੱਖ ਰੁਪਏ ਠੱਗ ਲਏ।ਦੁੱਗਰੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਰਾਜੂ ਕਾਲੋਨੀ, ਨਿਊ ਦਿਆਲ ਨਗਰ, ਜਲੰਧਰ ਦੇ ਰਹਿਣ ਵਾਲੇ ਸੁਖਰਾਜ ਮੱਲਣ ਦੇ ਰੂਪ ਵਿੱਚ ਹੋਈ ਹੈ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ।
ਪੁਲਸ ਨੂੰ ਦੋ ਅਕਤੂਬਰ 2019 ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ 35 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਸਾਲ 2002 ਵਿੱਚ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਪਰ 2012 ਵਿੱਚ ਤਲਾਕ ਹੋ ਜਾਣ ਤੋਂ ਬਾਅਦ ਉਹ ਪੇਕੇ ਘਰ ਆ ਕੇ ਰਹਿਣ ਲੱਗ ਪਈ। ਸਾਲ 2016 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਸਾਲ 2017 ਵਿੱਚਦੋਸ਼ੀ ਨਾਲ ਫੇਸਬੁੱਕ ਉੱਤੇ ਦੋਸਤੀ ਹੋਈ ਤਾਂ ਆਪੋ ਗੱਲਾਂ ਹੋਣ ਲੱਗ ਪਈਆਂ ਤੇ ਨੇੜਤਾ ਵਧ ਗਈ।ਤਲਾਕ ਤੇ ਬੱਚਿਆਂ ਬਾਰੇ ਦੱਸਣ ਉੱਤੇ ਉਹ ਵਿਆਹ ਕਰਾਉਣ ਦੀ ਗੱਲ ਕਹਿਣ ਲੱਗ ਪਿਆ ਤੇ ਫਿਰ ਖ਼ੁਦ ਕੈਨੇਡਾ ਤੋਂ ਮਲੇਸ਼ੀਆ ਆਇਆ ਅਤੇ ਇੱਕ ਮਈ 2018 ਨੂੰ ਮਿਲਣ ਲਈ ਮਲੇਸ਼ੀਆ ਸੱਦਿਆ, ਜਿੱਥੇ ਕੋਲਡ੍ਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਬੇਸੁੱਧ ਕਰਕੇ ਜਬਰ-ਜ਼ਨਾਹ ਕੀਤਾ। ਫਿਰ ਜਲਦੀ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੇ ਮਾਂ-ਬਾਪ ਨਾਲ ਫ਼ੋਨ ਉੱਤੇ ਗੱਲ ਕਰਵਾ ਦਿੱਤੀ, ਜਿਸ ਪਿੱਛੋਂ ਕਈ ਵਾਰ ਬੁਲਾਉਣ ਉੱਤੇ ਬੀਤੀ ਪੰਜ ਜੂਨ 2018 ਨੂੰ ਉਹ ਆਪਣੇ ਮਾਂ-ਬਾਪ ਨਾਲ ਲੁਧਿਆਣੇ ਆਇਆ ਅਤੇ ਦੋਵਾਂ ਨੇ ਰਿੰਗ ਸੈਰਾਮਨੀ ਕਰ ਲਈ।ਫਿਰ ਮੁਲਜ਼ਮ ਦੇ ਮਾਂ-ਬਾਪ ਪੀੜਤਾ ਦੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਗਏ ਅਤੇ ਘਰ ਇਕੱਲੇ ਹੋਣ ਦਾ ਲਾਭ ਉਠਾ ਕੇ ਉਸ ਨੇ ਸਰੀਰਕ ਸੰਬੰਧ ਬਣਾਏ। ਫਿਰ ਦੋਸ਼ੀ ਨੇ ਉਸ ਨੂੰ ਅਤੇ ਬੱਚਿਆਂ ਨੂੰ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਾਈਲ ਬਣਵਾਉਣ ਦੇ ਨਾਂ ਉੱਤੇ ਅੱਠ ਲੱਖ ਰੁਪਏ ਲਏ, ਜਿਸ ਤੋਂ ਬਾਅਦ 30 ਜੂਨ 2019 ਨੂੰ ਉਹ ਫਿਰ ਭਾਰਤ ਆਇਆ ਤੇ ਇੱਕ ਹੋਟਲ ਵਿੱਚ ਲਿਜਾ ਕੇ ਜਬਰ-ਜ਼ਨਾਹ ਕੀਤਾ, ਪਰ ਉਸ ਦੇ ਬਾਅਦ ਫ਼ੋਨ ਚੁੱਕਣੇ ਬੰਦ ਕਰ ਦਿੱਤੇ। ਦੋਸ਼ੀ ਨੇ ਨਾਂ ਉਸ ਨਾਲ ਵਿਆਹ ਕਰਵਾਇਆ ਅਤੇ ਨਾ ਪੈਸੇ ਵਾਪਸ ਕੀਤੇ, ਜਿਸ ਪਿੱਛੋਂ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।

Continue Reading

ਅਪਰਾਧ

ਨਕਲੀ ਵਿਜੀਲੈਂਸ ਟੀਮ ਬੁਲਾ ਕੇ ਸੁਨਿਆਰੇ ਤੋਂ 31 ਲੱਖ ਰੁਪਏ ਠੱਗੇ

Published

on

money looted

ਫਾਜ਼ਿਲਕਾ, 6 ਮਈ – ਜ਼ਿਲੇ੍ਹ ਦੇ ਪਿੰਡ ਨੁਕੇਰੀਆਂ ਦੇ ਕੁਝ ਲੋਕਾਂ ਨੇ ਜਲੰਧਰ ਦੇ ਕੁਝ ਲੋਕਾਂ ਨਾਲ ਮਿਲ ਕੇ ਲੁਧਿਆਣੇ ਦੇ ਇੱਕ ਸੁਨਿਆਰੇ ਨੂੰ ਸਸਤਾ ਸੋਨਾ ਦੇਣ ਦਾ ਲਾਲਚ ਦੇ ਕੇ 31 ਲੱਖ ਰੁਪਏ ਠੱਗ ਲਏ।
ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੇ ਪਹਿਲਾਂ ਸੁਨਿਆਰੇ ਨੂੰ ਕੁਝ ਸੋਨਾ ਦਿਖਾਇਆ ਤੇ ਫਿਰ ਪੈਸੇ ਲੈ ਕੇ ਆਪਣੇ ਘਰ ਬੁਲਾਇਆ। ਜਦ ਸੁਨਿਆਰਾ ਓਥੇ ਪਹੁੰਚਿਆ ਤਾਂ ਨਕਲੀ ਵਿਜੀਲੈਂਸ ਟੀਮ ਦਾ ਰੇਡ ਕਰਵਾ ਕੇ ਉਸ ਕੋਲੋਂ 31 ਲੱਖ ਰੁਪਏ ਠੱਗ ਲਏ। ਪੀੜਤ ਨੇ ਧੋਖਾਧੜੀ ਦੀ ਸ਼ਿਕਾਇਤ ਐਸ ਐਸ ਪੀ ਫਾਜ਼ਿਲਕਾ ਨੂੰ ਕੀਤੀ ਤਾਂ ਪੁਲਸ ਨੇ ਦੋ ਔਰਤਾਂ ਸਮੇਤ ਨੌਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ।ਲੁਧਿਆਣੇ ਦੇ ਸੰਦੀਪ ਸੁਰ ਨੇ ਪੁਲਸ ਨੂੰ ਦੱਸਿਆ ਕਿ ਉਹ ਲੁਧਿਆਣਾ ਵਿੱਚ ਸੁਨਿਆਰੇ ਦਾ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਜਲੰਧਰ ਦੇ ਸੌਰਵ ਜੈਰਥ ਨਾਲ ਉਸ ਦੀ ਮੁਲਾਕਾਤ ਹੋਈ ਤਾਂ ਉਸ ਨੇ ਦੱਸਿਆ ਕਿ ਪਿੰਡ ਨੁਕੇਰੀਆਂ ਦੇ ਕੁਝ ਲੋਕਾਂ ਕੋਲ ਕਾਫੀ ਮਾਤਰਾ ਵਿੱਚ ਸੋਨਾ ਹੈ, ਜੋ ਸਸਤੇ ਰੇਟ ਉੱਤੇ ਦੇ ਦੇਣਗੇ। ਇਸ ਦੇ ਬਾਅਦ ਉਸ ਨੇ ਉਸ ਨੂੰ ਸੋਨਾ ਦਿਖਾਉਣ ਲਈ ਕਿਹਾ। ਜਦ ਉਸ ਨੇ ਸੋਨਾ ਦੇਖਿਆ ਤਾਂ ਅਸਲੀ ਸੀ। ਇਸ ਦੇ ਬਾਅਦ ਉਸ ਨੇ ਲਗਭਗ 31 ਲੱਖ ਰੁਪਏ ਦਾ ਸੋਨਾ ਖਰੀਦਣ ਦਾ ਮਨ ਬਣਾਇਆ। ਬੀਤੀ 30 ਅਪ੍ਰੈਲ ਨੂੰ ਉਹ ਸੌਰਵ ਜੈਰਥ, ਜਲੰਧਰ ਦੇ ਵਾਸੀ ਸ਼ੇਰ ਸਿੰਘ ਅਤੇ ਸੈਣੀ ਦੇ ਨਾਲ ਪਿੰਡ ਨੁਕੇਰੀਆਂ ਵਿੱਚ ਬਲਵੀਰ ਸਿੰਘ ਦੇ ਘਰ ਪਹੁੰਚਿਆ ਤਾਂ ਉਥੇ ਸੁਖਚੈਨ ਸਿੰਘ, ਪਰਮਜੀਤ ਕੌਰ ਅਤੇ ਸੁਨੀਤਾ ਰਾਣੀ ਪਹਿਲਾਂ ਤੋਂ ਮੌਜੂਦ ਸਨ। ਜਦ ਉਹ ਉਨ੍ਹਾਂ ਲੋਕਾਂ ਨਾਲ ਸੋਨੇ ਦਾ ਸੌਦਾ ਕਰ ਰਹੇ ਸਨ ਤਾਂ ਵਿਜੀਲੈਂਸ ਟੀਮ ਆ ਗਈ। ਟੀਮ ਵਿੱਚ ਲੱਕੀ ਅਤੇ ਹੋਰ ਚਾਰ ਪੰਜ ਅਣਪਛਾਤੇ ਵਿਅਕਤੀ ਸਨ। ਟੀਮ ਦੇ ਆਉਂਦੇ ਭਾਜੜ ਮੱਚ ਗਈ ਅਤੇ ਦੋਸ਼ੀ ਉਸ ਦੇ 31 ਲੱਖ ਰੁਪਏ ਲੈ ਕੇ ਫਰਾਰ ਹੋ ਗਏ।ਥਾਣਾ ਅਰਨੀਵਾਲਾ ਦੇ ਏ ਐਸ ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਸੁਨਿਆਰੇ ਸੰਦੀਪ ਸੁਰ ਦੀ ਸ਼ਿਕਾਇਤ ਉੱਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਕੇਸ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca