The former sarpanch opened fire on the current sarpanch and two brothers
Connect with us apnews@iksoch.com

ਅਪਰਾਧ

ਸਾਬਕਾ ਸਰਪੰਚ ਨੇ ਮੌਜੂਦਾ ਸਰਪੰਚ ਤੇ ਦੋ ਸਕੇ ਭਰਾਵਾਂ ‘ਤੇ ਫਾਇਰਿੰਗ ਕੀਤੀ

Published

on

pistal

ਲੁਧਿਆਣਾ, 4 ਜਨਵਰੀ – ਪਿਛਲੀਆਂ ਚੋਣਾਂ ਦੀ ਰੰਜਿਸ਼ ਕਾਰਨ ਪਿੰਡ ਜੈਨਪੁਰ ਦੇ ਸਾਬਕਾ ਸਰਪੰਚ ਨੇ ਗੁਆਂਢ ਵਿੱਚ ਰਹਿੰਦੇ ਭਰਾਵਾਂ ‘ਤੇ ਫਾਇਰ ਕਰ ਦਿੱਤੇ। ਇਸ ਘਟਨਾ ਦੇ ਸਮੇਂ ਮੌਜੂਦਾ ਸਰਪੰਚ ਉਪਰੋਕਤ ਭਰਾਵਾਂ ਦੇ ਘਰ ਆਇਆ ਸੀ। ਗੋਲੀ ਨਾਲ ਮੌਜੂਦਾ ਸਰਪੰਚ ਵਾਲ-ਵਾਲ ਬਚ ਗਿਆ, ਪਰ ਇੱਕ ਗੋਲੀ ਇੱਕ ਭਰਾ ਦੇ ਮੋਢੇ ਤੇ ਦੂੁਜੀ ਉਸਦੇ ਭਰਾ ਦੇ ਪੱਟ ‘ਤੇ ਜਾ ਲੱਗੀ।ਇਸ ਬਾਰੇ ਥਾਣਾ ਪੀ ਏ ਯੂ ਦੀ ਪੁਲਸ ਨੇ ਪਰਮਜੀਤ ਸਿੰਘ ਦੀ ਸ਼ਿਕਾਇਤ ‘ਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਖ਼ਿਲਾਫ਼ ਇਰਾਦਾ ਕਤਲ ਅਤੇ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ‘ਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਅੇ ਉਸ ਦਾ ਭਰਾ ਸਿਕੰਦਰ ਸਿੰਘ ਦੋਵੇਂ ਪਿੰਡ ਜੈਨਪੁਰ ਵਿੱਚ ਰਹਿੰਦੇ ਅਤੇ ਖੇਤੀਕਰਦੇ ਹਨ। ਪਿੰਡ ਦੇ ਮੌਜੂਦਾ ਸਰਪੰਚ ਬਲਕਰਨ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਅਤੇ ਦੋਸ਼ੀਗੁਰਜੰਟ ਸਿੰਘ ਸਾਬਕਾ ਸਰਪੰਚ ਹੈ। ਬਲਕਰਨ ਸਿੰਘ ਨੇ ਚੋਣ ਵਿੱਚ ਉਸ ਨੂੰ ਹਰਾਇਆ ਸੀ, ਇਸ ਲਈ ਗੁਰਜੰਟ ਸਿੰਘ ਨਾਲ ਰੰਜਿਸ਼ ਰੱਖਦਾ ਸੀ। 31 ਦਸੰਬਰ ਦੀ ਰਾਤ ਨੂੰ ਬਲਕਰਨ ਇੱਕ ਪਲਾਟ ਦੇ ਸਬੰਧ ਵਿੱਚ ਗੱਲ ਕਰਨ ਲਈ ਆਇਆ ਸੀ।ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਬਲਕਰਨ ਦੀ ਕਾਰ ਖੜ੍ਹੀ ਦੇਖ ਕੇ ਦੋਸ਼ੀ ਉਨ੍ਹਾਂ ਦੇ ਘਰ ਆਇਆ ਅਤੇ ਬਹਿਸਣ ਲੱਗਾ। ਜਦ ਉਹ ਬਾਹਰ ਗਏ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਧਮਕੀਆਂ ਦੇਣ ਲੱਗਾ। ਇਸ ਦੌਰਾਨ ਉਸ ਨੇ ਆਪਣੇ ਕੋਲ ਰੱਖੇ ਹਥਿਆਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰਮਜੀਤ ਦਾ ਕਹਿਣਾ ਹੈ ਕਿ ਫਾਇਰਿੰਗ ‘ਚ ਸਰਪੰਚ ਵਾਲ-ਵਾਲ ਬਚ ਗਿਆ ਪਰ ਇੱਕ ਗੋਲੀ ਉਸ ਦੇ ਮੋਢੇ ‘ਤੇ ਲੱਗੀ ਅਤੇ ਦੂਜੀ ਗੋਲੀ ਉਸਦੇ ਭਰਾ ਸਿਕੰਦਰ ਸਿੰਘ ਦੇ ਪੱਟ ‘ਤੇ ਲੱਗੀ। ਇਸ ਪਿੱਛੋਂ ਦੋਸ਼ੀ ਫਰਾਰ ਹੋ ਗਿਆ ਸੀ।
ਪੁਲਸ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਜ਼ਖ਼ਮੀ ਭਰਾ ਡੀ ਐਮ ਸੀ ਹਸਪਤਾਲ ਦਾਖ਼ਲ ਹਨ, ਦੋਵਾਂ ਦੀ ਹਾਲਤ ਪਹਿਲਾਂ ਤੋਂ ਠੀਕ ਹੈ ਅਤੇ ਦੋਸ਼ੀ ਗੁਰਜੰਟ ਸਿੰਘ ਹਾਲੇ ਫਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ।

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

Continue Reading

ਅਪਰਾਧ

ਲਾਪਤਾ ਵਿਦਿਆਰਥੀ ਦੀ ਲਾਸ਼ ਰੁੱਖ ਨਾਲ ਲਟਕੀ ਹੋਈ ਮਿਲੀ

Published

on

dead body

ਗੁਰਦਾਸਪੁਰ, 20 ਜਨਵਰੀ – ਪਿੰਡ ਜੱਗੋਚੱਕ ਟਾਂਡਾ ਦੇ ਇੱਕ 16 ਸਾਲਾ ਅੰਮ੍ਰਿਤਧਾਰੀ ਲੜਕੇ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਦੇ ਖੇਤਾਂ ਵਿੱਚ ਇੱਕ ਰੁੱਖ ਨਾਲ ਲਟਕਦੀ ਮਿਲੀ ਹੈ।
ਮਨਪ੍ਰੀਤ ਸਿੰਘ ਦੇ ਪਿਤਾ ਨੇ ਸੁਖਵਿੰਦਰ ਸਿੰਘ ਨੂੰ ਦੱਸਿਆ ਕਿ ਮ੍ਰਿਤਕ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਸੇਵਾ ਲਈ ਜਾਂਦਾ ਸੀ। ਕੱਲ੍ਹ ਪਿੰਡ ਵਿੱਚ ਮਨਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਲਈ ਲੱਗਾ ਹੋਇਆ ਸੀ ਅਤੇ ਗੁਰਪੁਰਬ ਮੌਕੇ ਉਸ ਨੇ ਗਤਕੇ ਦੇ ਜੌਹਰ ਵਿਖਾਉਣੇ ਸਨ, ਪਰ ਸੋਮਵਾਰ ਉਹ ਗੁਰਦੁਆਰੇ ਤੋਂ ਘਰ ਵਾਪਸ ਨਹੀਂ ਆਇਆ। ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਦੇ ਇੱਕ ਵਿਅਕਤੀ ਨੇ ਖੇਤਾਂ ਵਿੱਚ ਰੁੱਖ ਨਾਲ ਮਨਪ੍ਰੀਤ ਦੀ ਲਾਸ਼ ਲਟਕਦੀ ਵੇਖੀ। ਲਾਸ਼ ਗਲੇ ਵਿੱਚ ਬੰਨ੍ਹੇ ਹੋਏ ਦੁਮਾਲੇ ਨਾਲ ਸਫੈਦੇ ਦੇ ਇੱਕ ਸੁੱਕੇ ਰੁੱਖ ਨਾਲ ਲਟਕ ਰਹੀ ਸੀ। ਮਨਪ੍ਰੀਤ ਦੇ ਚਾਚਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਾ ਉਨ੍ਹਾਂ ਦੀ ਅਤੇ ਨਾ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਕੋਈ ਰੰਜਿਸ਼ ਹੈ। ਥਾਣਾ ਬਹਿਰਾਮਪੁਰ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Continue Reading

ਅਪਰਾਧ

ਜਲੰਧਰ ਨੇੜੇ ਪਿੰਡ`ਚ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

Published

on

murder

ਜਲੰਧਰ, 20 ਜਨਵਰੀ – ਨੇਵਲੇ ਪਿੰਡ ਨੌਗੱਜਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੇਵਾ ਸਿੰਘ ਪੁੱਤਰ ਭਗਤ ਸਿੰਘ ਪਿੰਡ ਨੌਗੱਜਾ ਕੱਲ੍ਹ ਸ਼ਾਮ ਰੋਜ਼ ਵਾਂਗ ਪਸ਼ੂਆਂ ਦਾ ਚਾਰਾ ਲੈਣ ਲਈ ਆਪਣੇ ਖੇਤਾਂ ਵਿੱਚ ਗਿਆ ਥਾਂ ਕਾਫੀ ਸਮੇਂ ਤੱਕ ਵਾਪਸ ਘਰ ਨਹੀਂ ਆਇਆ। ਪਰਵਾਰਕ ਜੀਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਜਦ ਉਹ ਖੇਤ ਪਹੁੰਚੇ, ਬਜ਼ੁਰਗ ਦਾ ਸਾਈਕਲ, ਜਿਸ `ਤੇ ਚਾਰਾ ਪਿਆ ਸੀ, ਇੱਕ ਪਾਸੇ ਡਿਗਿਆ ਪਿਆ ਸੀ ਅਤੇ ਨੇੜੇ ਸੇਵਾ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਉਸ ਦੇ ਸਿਰ ਅਤੇ ਗਰਦਨ ਉਤੇ ਡੂੰਘੇ ਜ਼ਖਮ ਸਨ। ਘਟਨਾ ਦੀ ਸੂਚਨਾ ਮਿਲਣ ਉੱਤੇ ਐਸ ਪੀ (ਡੀ) ਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਜਾਂਚ ਸ਼ੁਰੂ ਕਰਵਾਈ, ਪਰ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਦੋਸ਼ੀ ਜਲਦੀ ਫੜੇ ਜਾਣਗੇ। ਪੁਲਸ ਨੇ ਮ੍ਰਿਤਕ ਸੇਵਾ ਸਿੰਘ ਦੀ ਪਤਨੀ ਭਜਨ ਕੌਰ ਦੇ ਬਿਆਨਾਂ ਉਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca