The flying car got the green light in Europe
Connect with us [email protected]

ਉਡਣ ਵਾਲੀ ਕਾਰ ਨੂੰ ਯੂਰਪ ਵਿੱਚ ਹਰੀ ਝੰਡੀ ਮਿਲੀ

Published

on

flying car in eurape

ਨਵੀਂ ਦਿੱਲੀ, 30 ਅਕਤੂਰ – ਉਡਣ ਵਾਲੀ ਕਾਰ ਨੂੰ ਯੂਰਪ ਵਿੱਚ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕਾਰ ਪਰਸਨਲ ਐਂਡ ਲੈਂਡ ਵਹੀਕਲ ਨਾਂਅ ਦੀ ਡੱਚ ਕੰਪਨੀ ਨੇ ਬਣਾਈ ਹੈ।
ਕਾਰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਫਲਾਇੰਗ ਕਾਰ ‘ਪਾਲ-ਵੀ ਲਾਈਬਰਟੀ’ ਦਨੀਆ ਦੀ ਪਹਿਲੀ ਪ੍ਰੋਡਕਸ਼ਨ ਮਾਡਲ ਫਲਾਇੰਗ ਕਾਰ ਹੈ। ਯੂਰਪੀਅਨ ਰੋਡ ਕਮਿਸ਼ਨ ਦੇ ਟਰਾਇਲ ਵਿੱਚ ਇਹ ਪਾਸ ਹੋ ਗਈ ਹੈ, ਜਿਸ ਪਿੱਛੋਂ ਯੂਰਪੀਅਨ ਰੋਡ ਕਮਿਸ਼ਨ ਨੇ ਲਾਈਸੈਂਸ ਪਲੇਟ ਨਾਲ ਇਸ ਕਾਰ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਜੇ ਇਸ ਨੂੰ ਅਸਮਾਨ ਵਿੱਚ ਉਡਾਉਣ ਦੀ ਇਜਾਜ਼ਤ ਨਹੀਂ ਮਿਲੀ, ਕਿਉਂਕਿ ਇਸ ਦੇ ਲਈ ਯੂਰਪੀਅਨ ਹਵਾਬਾਜ਼ੀ ਸੁਰੱਖਿਆ ਏਜੰਸੀ ਦੀ ਮਨਜ਼ੂਰੀ ਲੈਣੀ ਹੋਵੇਗੀ। ਪਾਲ-ਵੀ ਕੰਪਨੀ ਦਾ ਦਾਅਵਾ ਹੈ ਕਿ ਅਸਮਾਨ ਵਿੱਚ ਉਡਣ ਲਈ ਇਸ ਕਾਰ ਨੂੰ 2022 ਤੱਕ ਮਨਜ਼ੂਰੀ ਮਿਲ ਜਾਵੇਗੀ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ 2012 ਵਿੱਚ ਇਸ ਦਾ ਪ੍ਰੋਟੋਟਾਈਪ ਬਣਾਇਆ ਸੀ ਅਤੇ ਇਸ ਸਾਲ 2020 ਵਿੱਚ ਜਾ ਕੇ ਇਸ ਨੂੰ ਚਲਾਉਣ ਦੀ ਮਨਜ਼ੂਰੀ ਮਿਲੀ ਹੈ। ਇਸ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਸਖ਼ਤ ਪ੍ਰਤੀਕਿਰਿਆਵਾਂ ਵਿੱਚੋਂ ਲੰਘਣਾ ਪਿਆ ਸੀ। ਫਰਵਰੀ 2020 ਤੋਂ ਇਸ ਕਾਰ ਦੇ ਕਈ ਟੈਸਟ ਪ੍ਰੋਗਰਾਮ ਕੀਤੇ ਗਏ। ਇਸ ਵਿੱਚ ਸਪੀਡ, ਬਰੇਕ ਅਤੇ ਆਵਾਜ਼ ਵਰਗੇ ਪੈਮਾਨਿਆਂ ਨੂੰ ਪਰਖਿਆ ਗਿਆ।
ਉੱਡਣ ਵਾਲੀ ਕਾਰ ਦੇਖਣ ਵਿੱਚ ਕਿਸੇ ਸੁਪਰ ਕਾਰ ਵਾਂਗ ਲੱਗਦੀ ਹੈ। ਪਾਲ-ਵੀ ਲਾਇਬਰਟੀ ਇੱਕ ਥ੍ਰੀ ਵਹੀਲਰ ਕਾਰ ਹੈ। ਇਸ ਦੇ ਦੋ ਲਾਭ ਹਨ, ਪਹਿਲਾ ਯੁਰਪ ਵਿੱਚ ਚਾਰ ਵਹੀਲਰ ਨਾਲੋਂ ਥ੍ਰੀ ਵਹੀਲਰ ਦਾ ਲਾਈਸੈਂਸ ਲੈਣਾ ਸੌਖਾ ਹੈ ਤੇ ਦੂਸਰੇ ਉਡਣ ਦੇ ਲਿਹਾਜ ਨਾਲ ਇਸ ਦਾ ਭਾਰ ਵੀ ਘੱਟ ਰਹਿੰਦਾ ਹੈ। ਇਹ ਕਾਰ ਸੜਕ ਉੱਤੇ 160 ਕਿੱਲੋਮੀਟਰ ਦੀ ਵੱਧ ਤੋਂਵੱਧ ਸਪੀਡ ਨਾਲ ਚੱਲ ਸਕਦੀ ਅਤੇ ਸਿਰਫ਼ ਸੈਕਿੰਡ ਵਿੱਚ 0 ਤੋਂ 100 ਕਿੱਲੋਮੀਟਰ ਦੀ ਸਪੀਡ ਫੜ ਸਕਦੀ ਹੈ। ਇਹ ਕਾਰ ਕੇਵਲ 1000 ਫੁੱਟ ਲੰਮੇ ਰਨਵੇਅ ਉੱਤੇ ਦੌੜ ਕੇ ਉਡਾਣ ਭਰ ਸਕਦੀ ਤੇ 11480 ਫੁੱਟ ਦੀ ਉਚੀ ਉਡ ਸਕਦੀ ਹੈ। ਇਸ ਵਿੱਚ 100 ਲੀਟਰ ਦਾ ਤੇਲ ਟੈਂਕ ਲੱਗਾ ਹੈ, ਜਿਸ ਨਾਲ 4æ3 ਘੰਟੇ ਤੱਕ ਹਵਾਈ ਯਾਤਰਾ ਕੀਤੀ ਜਾ ਸਕਦੀ ਹੈ।

Click Here To Read Punjabi newspaper

ਰਾਜਨੀਤੀ

ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਕਿਸਾਨਾਂ ਨੂੰ ਅੰਦੋਲਨ ਦੇ ਬਜਾਏ ਗੱਲਬਾਤ ਦੀ ਅਪੀਲ

Published

on

Narendra Tomar

ਨਵੀਂ ਦਿੱਲੀ, 26 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਨਰੇਂਦਰ ਸਿੰਘ ਤੋਮਰ ਨੇ ਅਪੀਲ ਕੀਤੀ ਹੈ ਕਿ ਉਹ ਅੰਦੋਲਨ ਛੱਡਣ ਅਤੇ ਗੱਲਬਾਤ ਲਈ ਅੱਗੇ ਆਉਣ। ਉਨ੍ਹਾਂ ਨੇ 3 ਦਸੰਬਰ ਨੂੰ ਕਿਸਾਨਾਂ ਨੇਤਾਵਾਂ ਨੂੰ ਗੱਲਬਾਤ ਲਈ ਬੁਲਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ।
ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਵੇਂ ਬਣਾਏ ਕਾਨੂੰਨ ਆਉਣ ਵਾਲੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਕਾਂਗਰਸ ਵਾਲਿਆਂ ਨੂੰ ਚਾਹੀਦਾ ਹੈ ਕਿ ਆਪਣੀਆਂ ਨੀਤੀਆਂ ਉੱਤੇ ਝਾਤ ਮਾਰਨ ਅਤੇ ਆਪਣੇ ਮੈਨੀਫੈਸਟੋ ਨੂੰ ਜਨਤਕ ਤੌਰ ਉੱਤੇ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਗਲਤ ਹਵਾ ਦਿੱਤੀ ਜਾ ਰਹੀ ਹੈ, ਜਦੋਂ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ ਵਿੱਚਅਤੇ ਭਵਿੱਖ ਵਿੱਚ ਭਲਾ ਕਰਨ ਵਾਲੇ ਹਨ।
ਵਰਨਣ ਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ-ਹਰਿਆਣਾ ਤੋਂ ਹਜ਼ਾਰਾਂ ਅੱਜ 26 ਨਵੰਬਰ ਨੂੰ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਉੱਤੇ ਭਾਰੀ ਫੋਰਸ ਲਾਈ ਗਈ ਸੀ ਅਤੇ ਦਿੱਲੀ ਪੁਲਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਵੀ ਨਹੀਂਸੀ ਦਿੱਤੀ। ਇਸ ਹਾਲਤ ਨੂੰ ਵੇਖਦੇ ਹੋਏ ਪੁਲਸ ਨੂੰ ਸਾਫ ਹੁਕਮ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਦਿੱਲੀ ਪੁਲਸ ਨੇ ਕਹਿ ਦਿੱਤਾ ਹੈ ਕਿ ਦੂਜੇ ਰਾਜਾਂ ਤੋਂ ਦਿੱਲੀ ਵਿੱਚ ਆਏ ਤਾਂ ਕਿਸਾਨਾਂ ਅਤੇ ਉਨ੍ਹਾਂ ਦੇ ਹੋਰ ਸਮੱਰਥਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Click Here Latest Indian Political News

Continue Reading

ਰਾਜਨੀਤੀ

ਸਿੱਧੂ-ਕੈਪਟਨ ਬੈਠਕ ਕੈਪਟਨ ਨੇ ਕਿਹਾ: ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਹੋਰ ਬੈਠਕਾਂ ਦੀ ਵੀ ਆਸ ਹੈ

Published

on

capt amrinder singh

ਚੰਡੀਗੜ੍ਹ, 26 ਨਵੰਬਰ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਅਤੇ ਨਵਜੋਤ ਸਿੰਘ ਸਿੱਧੂ ਕੱਲ੍ਹ ਦੀ ਮੀਟਿੰਗ ਵਾਂਗ ਅਜਿਹੀਆਂ ਹੋਰ ਮੀਟਿੰਗਾਂ ਵੀ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਦੇ ਖਾਣੇ ਉਤੇ ਇਕ ਘੰਟਾ ਹੋਈ ਮੀਟਿੰਗ ਦੌਰਾਨ ਦੋਵੇਂ ਜਣੇ ਖੁਸ਼ੀ ਦੇ ਰੌਂਅ ਵਿੱਚ ਸਨ ਤੇ ਇਹ ਮੀਟਿੰਗ ਉਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਉਨਾਂ ਨਾਲ ਮਿਲਣ ਦੀ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਸੱਦੀ ਸੀ। ਉਨਾਂ ਕਿਹਾ, ‘ਮੈਂ ਇਸ ਬੈਠਕਤੋਂ ਸੰਤੁਸ਼ਟ ਖੁਸ਼ ਸੀ ਅਤੇ ਇਸੇ ਤਰਾਂ ਸਿੱਧੂ ਵੀ ਖੁਸ਼ ਸੀ। ਉਸ ਵੇਲੇਦੋਵਾਂ ਵਿਚਾਲੇ ਹੋਏ ਗੰਭੀਰ ਵਿਚਾਰ ਵਟਾਂਦਰੇ ਬਾਰੇ ਮੀਡੀਆ ਵੱਲੋਂ ਲਾਈਆਂ ਜਾਂਦੀਆਂ ਅਟਕਲਾਂ ਨੂੰ ਰੱਦ ਕਰ ਕੇ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਇਸ ਮੌਕੇ ਪੰਜਾਬ, ਭਾਰਤ ਜਾਂ ਵਿਸ਼ਵ ਬਾਰੇ ਕੋਈ ਯੋਜਨਾ ਨਹੀਂ ਬਣਾਈ।’ ਉਨ੍ਹਾਂ ਕਿਹਾ, ‘ਅਸੀਂ ਸਿਰਫ ਕੁਝ ਸਾਧਾਰਨ ਗੱਲਾਂ ਕੀਤੀਆਂ, ਜਿਸ ਵਿੱਚ ਸਿੱਧੂ ਨੇ ਆਪਣੇ ਕ੍ਰਿਕਟ ਬਾਰੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ।’ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਰਾਈ ਦਾ ਪਹਾੜ ਬਣਾ ਦਿੰਦਾ ਹੈ। ਇਸ ਲੰਚ-ਮੀਟਿੰਗ ਦੀ ਮੁੱਖ ਮੰਤਰੀ ਵੱਲੋਂ ਮੇਜ਼ਬਾਨੀ ਕਰਨ ਉੱਤੇਬਾਦਲ ਅਕਾਲੀ ਦਲ ਦੀ ਟਿੱਪਣੀਬਾਰੇਉਨ੍ਹਾ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਉਨਾਂ ਦੇ ਸਾਬਕਾ ਕੈਬਨਿਟ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨਾਂ ਨੇ ਖੁਦ ਦਹੀਂ ਨਾਲ ਮਿੱਸੀ ਰੋਟੀ ਖਾਧੀ ਹੈ। ਉਨਾਂ ਟਿੱਪਣੀ ਕੀਤੀ, ‘ਕੀ ਇਹ ਅਕਾਲੀਆਂ ਨੂੰ ਦਾਅਵਤ ਵਰਗਾ ਲੱਗਦਾ ਹੈ?’

Click Here Political News Online in Punjabi

Continue Reading

Uncategorized

ਕੋਰੋਨਾ ਨਾਲ ਜੰਗ ਆਕਸਫੋਰਡ ਦੀ ਐਸਟ੍ਰਾ ਜ਼ੈਨੇਕਾ ਵੈਕਸੀਨ ਸ਼ੱਕ ਹੇਠ ਆਈ

Published

on

corona vaccine
  • ਮੈਨਿਊਫੈਕਚਰਿੰਗ ਦੇ ਸ਼ੁਰੂ ਵਿੱਚ ਗਲ਼ਤੀ ਮੰਨਣੀ ਪੈ ਗਈ
    ਨਵੀਂ ਦਿੱਲੀ, 26 ਨਵੰਬਰ, – ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਦੁਨੀਆ ਭਰ ਵਿੱਚਲਗਾਤਾਰ ਜੰਗ ਜਾਰੀ ਹੈ। ਇਸਦੇ ਬਚਾਅ ਲਈ ਕਈ ਦੇਸ਼ਾਂ ਵਿੱਚ ਚੱਲ ਰਹੇ ਵੈਕਸੀਨ ਦੇ ਟਰਾਇਲ ਆਖ਼ਰੀ ਪੜਾਅ ਵਿੱਚ ਹਨ। ਪਹਿਲਾਂ ਇਸ ਸਾਲ ਦੇ ਅੰਤ ਤਕ ਵੈਕਸੀਨ ਆਉਣ ਦੀ ਆਸ ਕੀਤੀ ਜਾਂਦੀ ਸੀ, ਪਰ ਅਗਲੇ ਸਾਲ ਭਾਵ 2021 ਦੀ ਪਹਿਲੀ ਅਤੇ ਦੂਸਰੀ ਤਿਮਾਹੀ ਤਕ ਇਸਦੇ ਆਉਣ ਅੱਗੇ ਸਵਾਲੀਆ ਨਿਸ਼ਾਨ ਖੜੇ ਹੋਣ ਲੱਗ ਪਏ ਹਨ।
    ਐਸਟ੍ਰਾ ਜ਼ੈਨੇਕਾ (Aਸਟਰਅਢeਨeਚਅ) ਅਤੇ ਆਕਸਫੋਰਡ ਯੂਨੀਵਰਸਿਟੀ ਨੇ ਇਸ ਬੁੱਧਵਾਰ ਨੂੰ ਆਪਣੀ ਵੈਕਸੀਨ ਦੇ ਵਿਕਸਿਤ ਹੋਣ ਵਿੱਚ ਹੋਈ ਗਲ਼ਤੀ ਮੰਨ ਲਈ ਤੇ ਇਸ ਦੇ ਨਾਲ ਹੀ ਇਸ ਉੱਤੇ ਸਵਾਲ ਉੱਠਣੇ ਲੱਗ ਪਏ ਹਨ। ਇਸ ਵਿੱਚ ਹੈਰਾਨੀ ਵਾਲੀ ਗੱਲ ਇਹ ਨਿਕਲੀ ਕਿ ਵਾਲੰਟੀਅਰਜ਼ ਦੇ ਜਿਸ ਗਰੁੱਪ ਨੂੰ ਵੈਕਸੀਨ ਦੀ ਘੱਟ ਡੋਜ਼ ਮਿਲੀ, ਉਹ ਇਸ ਦੇ ਦੋ ਪੂਰੇ ਡੋਜ਼ ਲੈਣ ਵਾਲੇ ਗਰੁੱਪ ਦੇ ਮੁਕਾਬਲੇ ਵੱਧ ਸੁਰੱਖਿਅਤ ਪਾਏ ਗਏ। ਐਸਟ੍ਰੇਜ਼ੈਨੇਕਾ ਨੇ ਕਿਹਾ ਕਿ ਜਿਨ੍ਹਾਂ ਨੂੰ ਘੱਟ ਡੋਜ਼ ਦਿੱਤੀ ਗਈ, ਉਸ ਗਰੁੱਪ ਵਿੱਚ ਇਹ 90 ਫ਼ੀਸਦੀ ਅਸਰਦਾਰ ਰਹੀ, ਪਰ ਜਿਸ ਗਰੁੱਪ ਵਿੱਚ ਇਸ ਦੇ ਦੋ ਫੁੱਲ ਡੋਜ਼ ਦਿੱਤੇ ਗਏ, ਓਥੇ 62 ਫ਼ੀਸਦੀ ਅਸਰਦਾਰ ਰਹੀ ਹੈ। ਦਵਾਈ ਨਿਰਮਾਤਾ ਦੇ ਦੱਸਣ ਮੁਤਾਬਕਕੁੱਲ ਮਿਲਾ ਕੇ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਵਿੱਚ ਇਹ ਵੈਕਸੀਨ 70 ਫ਼ੀਸਦੀ ਅਸਰਦਾਰ ਹੋਈ ਹੈ।
    ਵਰਨਣ ਯੋਗ ਹੈ ਕਿ ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਬੀਤੇ ਬੁੱਧਵਾਰ ਵੈਕਸੀਨ ਬਣਾਉਣ ਦੇ ਦੌਰਾਨ ਨਿਕਲੀ ਆਪਣੀ ਗਲ਼ਤੀ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲਟੈੱਸਟ ਦੌਰਾਨ ਵੈਕਸੀਨ ਬਾਰੇ ਸਵਾਲ ਉੱਠਣ ਲੱਗ ਪਏ ਹਨ। ਪਿੱਛੇ ਜਿਹੇ ਆਕਸਫੋਰਡ ਯੂਨੀਵਰਸਿਟੀ ਤੇ ਇਸ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ ਦੇ ਦੋ ਸ਼ਾਟ ਕੋਰੋਨਾ ਵਾਇਰਸ ਤੋਂ ਬਚਾਅ ਵਿੱਚ 90 ਫ਼ੀਸਦੀ ਅਸਰਦਾਰ ਰਹੇ ਹਨ।

Click Here Health News in Punjabi

Continue Reading

ਰੁਝਾਨ