The first dose of the Covid-19 vaccine reduces the risk by 65%
Connect with us [email protected]

ਸਿਹਤ

ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਨਾਲ 65 ਫ਼ੀਸਦੀ ਖ਼ਤਰਾ ਘੱਟ ਹੋ ਜਾਂਦੈ

Published

on

vaccine

ਲੰਡਨ, 24 ਅਪ੍ਰੈਲ – ਆਕਸਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਫ਼ਾਈਜ਼ਰ-ਬਾਇਓਐਨਟੈਕ ਅਤੇ ਐਸਟ੍ਰਾਜੈਨੇਕਾ ਦੋਵਾਂ ਕੰਪਨੀਆਂ ਵੱਲੋਂ ਵਿਕਸਤ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈਣ ਨਾਲ ਹੀ ਲਾਗ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ।
ਖੋਜਕਾਰਾਂ ਨੇ ਕੱਲ੍ਹ ਜਾਰੀ ਕੀਤੀ ਆਪਣੀ ਖੋਜ ਵਿੱਚ ਕਿਹਾ ਹੈ ਕਿ ਕੋਰੋਨਾ ਦੀ ਲਾਗ ਦਾ ਖ਼ਤਰਾ ਘੱਟ ਕਰਨ ਦੀ ਸਮੱਰਥਾ ਬਾਰੇ ਟੀਕਿਆਂ ਵਿੱਚ ਕੁਝ ਖ਼ਾਸ ਫਰਕ ਨਹੀਂ ਹੈ। ਇਹ ਅਧਿਐਨ ਅਜੇ ਤੱਕ ਕਿਸੇ ਵੱਕਾਰੀ ਮੈਗਜ਼ੀਨ ਵਿੱਚ ਨਹੀਂ ਛਪਿਆ, ਪਰ ਇਹ ਦਸੰਬਰ ਤੋਂ ਅਪਰੈਲ ਦਰਮਿਆਨ ਇੰਗਲੈਂਡ ਅਤੇ ਵੇਲਜ਼ ਵਿੱਚ 3,70,000 ਤੋਂ ਵੱਧ ਲੋਕਾਂ ਦੀ ਨੱਕ ਅਤੇ ਗਲੇ ਦੇ ਸਵਾਬ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਉੱਤੇ ਆਧਾਰਤ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਫ਼ਾਈਜ਼ਰ-ਬਾਇਓਐਨਟੈਕ ਜਾਂ ਐਸਟਾਜੈਨੇਕਾ ਦੋਵਾਂ ਵਿੱਚੋਂ ਕਿਸੇ ਵੀ ਟੀਕੇ ਦੀ ਪਹਿਲੀ ਖ਼ੁਰਕਾ ਦੇ ਤਿੰਨ ਹਫ਼ਤੇ ਪਿੱਛੋਂ ਲੋਕਾਂ ਵਿੱਚ ਕੋਰੋਨਾ ਲਾਗ ਦਾ ਖ਼ਤਰਾ 65 ਫ਼ੀਸਦੀ ਤੱਕ ਘੱਟ ਹੋ ਗਿਆ। ਦੂਜੀ ਖ਼ੁਰਾਕ ਤੋਂ ਬਾਅਦ ਖ਼ਤਰਾ ਹੋਰ ਘੱਟ ਹੋ ਗਿਆ ਅਤੇ ਇਹ ਟੀਕੇ ਸਭ ਤੋਂ ਪਹਿਲਾਂ ਬ੍ਰਿਟੇਨ ਵਿੱਚ ਪਛਾਣੇ ਗਏ ਵਾਇਰਸ ਦੇ ਨਵੇਂ ਰੂਪ ਵਿਰੁੱਧ ਵੀ ਵਧੀਆ ਹਨ।
ਆਕਸਫ਼ੋਰਡ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ ਡਾਕਟਰ ਕੋਏਨਾ ਪਾਵੇਲਸ ਨੇ ਕਿਹਾ ਕਿ ਕੁਝ ਮਿਸਾਲਾਂ ਹਨ, ਜਿੱਥੇ ਟੀਕਾ ਲੱਗਣ ਤੋਂ ਬਾਅਦ ਵੀ ਉਸ ਵਿਅਕਤੀ ਨੂੰ ਕੋੋਰੋਨਾ ਹੋ ਗਿਆ ਤੇ ਟੀਕਾ ਲੱਗਵਾ ਚੁੱਕੇ ਲੋਕਾਂ ਵਿੱਚ ਵੀ ਸੀਮਤ ਗਿਣਤੀ ਵਿੱਚ ਲਾਗ ਫ਼ੈਲਣ ਦੀ ਘਟਨਾ ਵਾਪਰੀ ਹੈ। ਪਾਵੇਲਸ ਨੇ ਇੱਕ ਬਿਆਨ ਵਿੱਚ ਕਿਹਾ, ‘ਇਸ ਤੋਂ ਸਾਫ ਹੈ ਕਿ ਲੋਕਾਂ ਨੂੰ ਕੋਰੋਨਾ ਫੈਲਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਪ੍ਰੋਟੋਕਾਲ ਦਾ ਪਾਲਣ ਕਰਨਾ ਚਾਹੀਦਾ ਹੈ।’

Read More Latest Science and Health News

ਸਿਹਤ

ਵੱਧ ਸੌਣ ਨਾਲ ਵੀ ਦਿੱਲ ਉੱਤੇ ਮਾੜਾ ਅਸਰ ਪੈ ਸਕਦੈ

Published

on

sleep

ਵਾਸ਼ਿੰਗਟਨ, 10 ਮਈ – ਲੋੜ ਤੋਂ ਘੱਟ ਨੀਂਦ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਲਈ ਠੀਕ ਨਹੀਂ ਮੰਨਿਆ ਜਾਂਦਾ, ਪਰ ਇੱਕ ਅਧਿਐਨ ਵਿੱਚ ਮਾਹਰਾਂ ਨੇ ਲੋੜੋਂ ਵੱਧ ਨੀਂਦ ਨੂੰ ਸਿਹਤ ਲਈ ਗਲਤ ਮੰਨਿਆ ਹੈ।
ਅਮਰੀਕੀ ਮਾਹਿਰਾਂ ਨੇ 14,079 ਵਿਅਕਤੀਆਂ ਦੀਆਂ ਨੀਂਦ ਸਬੰਧੀ ਆਦਤਾਂ ਅਤੇ ਦਿੱਲ ਦੀ ਸਿਹਤ ਦਾ ਅਧਿਐਨ ਕੀਤਾ। ਉਨ੍ਹਾਂ ਦੇਖਿਆ ਕਿ ਭੋਜਨ ਤੇ ਕਸਰਤ ਵਾਂਗ ਨੀਂਦ ਵੀ ਕਾਡੀਓਵਸਕੁਲਰ ਦੇ ਜੋਖਮ ਨੂੰ ਪ੍ਰਭਾਵਤ ਕਰਦੀ ਹੈ। ਛੇ ਤੋਂ ਸੱਤ ਘੰਟੇ ਦੀ ਨੀਂਦ ਨੂੰ ਆਦਰਸ਼ ਮੰਨਿਆ ਗਿਆ ਹੈ। ਅਧਿਐਨ ਦੇ ਨਤੀਜੇ ਅਨੁਸਾਰ ਇੱਕ ਰਾਤ ਵਿੱਚ 6-7 ਘੰਟੇ ਤੋਂ ਘੱਟ ਜਾਂ ਵੱਧ ਨੀਂਦ ਲੈਣ ਵਾਲਿਆਂ ਨੂੰ ਦਿੱਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਦਿੱਲ ਦੀ ਬੀਮਾਰੀ ਦੇ ਜੋਖਮ ਦੇ ਕਾਰਨਾਂ ਵਿੱਚ ਉਮਰ ਅਤੇ ਪਿਤਾ-ਪੁਰਖੀ ਕਾਰਨਾਂ ਤੋਂ ਉਲਟ ਨੀਂਦ ਦੀਆਂ ਆਦਤਾਂ ਵੀ ਕਾਰਨ ਹੋ ਸਕਦੀਆਂ ਹਨ। ਖੋਜੀਆਂ ਨੇ ਕਿਹਾ ਕਿ ਡਾਕਟਰਾਂ ਨੂੰ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਨਤੀਜੇ ਇਸ ਗੱਲ ਦਾ ਸਬੂਤ ਪੇਸ਼ ਕਰਦੇ ਹਨ ਕਿ ਭੋਜਨ, ਸਿਗਰਟਨੋਸ਼ੀ ਤੇ ਨੀਂਦ ਵੀ ਦਿੱਲ ਦੀਆਂ ਬੀਮਾਰੀਆਂ ਦੇ ਜੋਖਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਅਧਿਐਨ ਦੇ ਪ੍ਰਮੁੱਖ ਲੇਖਕ ਕਾਰਤਿਕ ਗੁਪਤਾ ਅਨੁਸਾਰ ਨੀਂਦ ਨੂੰ ਅਕਸਰ ਇਸ ਮਾਮਲੇ ਵਿੱਚ ਬੇਧਿਆਨ ਕੀਤਾ ਜਾਂਦਾ ਹੈ ਕਿ ਉਹ ਦਿੱਲ ਦੀ ਬੀਮਾਰੀ ਦੇ ਜੋਖਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਖੋਜੀਆਂ ਨੇ ਅਜਿਹੇ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ 2005-2010 ਦੌਰਾਨ ਕੌਮੀ ਸਿਹਤ ਅਤੇ ਖੁਰਾਕ ਪ੍ਰੀਖਿਆ ਸਰਵੇਖਣ ਵਿੱਚ ਹਿੱਸਾ ਲਿਆ ਸੀ। ਅਧਿਐਨ ਵਿੱਚ ਸ਼ਾਮਲ ਹਰ ਵਿਅਕਤੀ ਔਸਤਨ 46 ਸਾਲ ਦਾ ਸੀ ਤੇ ਉਨ੍ਹਾਂ ਵਿੱਚੋਂ ਸਿਰਫ਼ 10 ਫ਼ੀਸਦੀ ਦਿੱਲ ਦੀ ਬੀਮਾਰੀ ਜਾਂ ਇਸ ਨਾਲ ਸਬੰਧਤ ਜੋਖਮਾਂ ਵਾਲੇ ਸਨ। ਲਗੱਭਗ ਸਾਢੇ ਸੱਤ ਸਾਲਾਂ ਤੱਕ ਇਨ੍ਹਾਂ ਦੀ ਨਿਗਰਾਨੀ ਕੀਤੀ ਗਈ ਅਤੇ ਦੇਖਿਆ ਗਿਆ ਕਿ ਕੀ ਇਨ੍ਹਾਂ ਦੀ ਮੌਤ ਦਿੱਲ ਦੀ ਬੀਮਾਰੀ/ਹਾਰਟ ਫੇਲ ਨਾਲ ਹੋਈ ਹੈ।

Read More Latest News about Health

Continue Reading

ਸਿਹਤ

ਗੋਆ ਵਿੱਚ ਇਨਫੈਕਸ਼ਨ ਦਰ ਸਭ ਤੋਂ ਵੱਧ 48.5 ਫ਼ੀਸਦੀ

Published

on

virus

36.1 ਫੀਸਦੀ ਨਾਲ ਹਰਿਆਣਾ ਦੂਸਰੇ ਥਾਂ ਗਿਣਿਆ ਗਿਆ
ਨਵੀਂ ਦਿੱਲੀ, 8 ਮਈ – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਨਫੈਕਸ਼ਨ ਦੀ ਦਰ 15 ਫ਼ੀਸਦੀ ਤੋਂ ਵੱਧ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਇਨਫੈਕਸ਼ਨ ਦਰ 48.5 ਫ਼ੀਸਦੀ ਗੋਆ ਵਿੱਚ ਹੈ। ਉਥੇ ਜਿੰਨੇ ਲੋਕਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿੱਚੋਂ ਕਰੀਬ ਹਰ ਦੂਸਰਾ ਵਿਅਕਤੀ ਇਨਫੈਕਟਿਡ ਨਿਕਲਿਆ ਹੈ ਅਤੇ ਹਰਿਆਣਾ ਦਾ ਦੂਸਰਾ ਨੰਬਰ ਦੱਸਿਆ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਐਡੀਸ਼ਨਲ ਸੈਕਟਰੀ ਆਰਤੀ ਆਹੂਜਾ ਨੇ ਕਿਹਾ ਕਿ ਗੋਆ ਦੇ ਨਾਲ ਮਹਾਰਾਸ਼ਟਰ, ਕਰਨਾਟਕ, ਹਰਿਆਣਾ ਅਤੇ ਪੱਛਮੀ ਬੰਗਾਲ ਸਮੇਤ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਇਨਫੈਕਸ਼ਨ ਦੀ ਦਰ 15 ਫ਼ੀਸਦੀ ਤੋਂ ਵੱਧ ਹੈ। ਨੌਂ ਰਾਜਾਂ ਵਿੱਚ 5-15 ਫੀਸਦੀ ਇਨਫੈਕਸ਼ਨ ਦਰ ਹੈ। ਤਿੰਨ ਰਾਜਾਂ ਵਿੱਚ ਇਨਫੈਕਸ਼ਨ ਦੀ ਦਰ ਪੰਜ ਫੀਸਦੀ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਇਨਫੈਕਸ਼ਨ ਦਰ ਵਿੱਚ ਹਰਿਆਣਾ (36.1 ਫੀਸਦੀ) ਦੂਸਰੇ ਨੰਬਰ ਉੱਤੇ ਹੈ। ਤੀਸਰੇ ਨੰਬਰ ਉੱਤੇ ਬੰਗਾਲ ਵਿੱਚ ਇਨਫੈਕਸ਼ਨ ਦਰ 33.1 ਫੀਸਦੀ ਹੈ। ਕਰਨਾਟਕ, ਦਿੱਲੀ ਅਤੇ ਰਾਜਸਥਾਨ ਵਿੱਚ ਇਹ 29.9 ਫੀਸਦੀ ਅਤੇ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ 27.9 ਫੀਸਦੀ ਹੈ।

Read More Latest News about Health

Continue Reading

ਸਿਹਤ

ਕੋਰੋਨਾ ਦੀ ਪਹਿਲੀ ਲਹਿਰ ਵਿੱਚ 23 ਕਰੋੜ ਭਾਰਤੀ ਗ਼ਰੀਬ ਹੋਏ

Published

on

india corona

ਨਵੀਂ ਦਿੱਲੀ, 7 ਮਈ – ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਤੇ ਲਾਕਡਾਊਨ ਦੇ ਕਾਰਨ ਲੜਖੜਾਈ ਆਰਥਿਕ ਵਿਵਸਥਾ ਨਾਲ ਪਿਛਲੇ ਸਾਲ ਵਿੱਚ 23 ਕਰੋੜ ਭਾਰਤੀ ਗ਼ਰੀਬ ਹੋ ਗਏ ਹਨ। ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਪੇਂਡੂ ਇਲਾਕਿਆਂ ਤੋਂ ਵੱਧ ਗਰੀਬੀ ਦਾ ਅਸਰ ਸ਼ਹਿਰ ਵਿੱਚ ਹੋਇਆ ਹੈ। ਮਹਾਂਮਾਰੀ ਦੌਰਾਨ 23 ਕਰੋੜ ਲੋਕ ਏਹੋ ਜਿਹੇ ਹਨ ਜੋ ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ ਹੱਦ ਤੋਂ ਥੱਲੇ ਆ ਗਏ ਹਨ। ਇਹ ਅੰਕੜੇ ਅਨੂਪ ਸਤਪਥੀ ਕਮੇਟੀ ਦੀ 375 ਰੁਪਏ ਪ੍ਰਤੀਦਿਨ ਦੀ ਮਜ਼ਦੂਰੀ ਨੂੰ ਆਧਾਰ ਬਣਾ ਕੇ ਕੱਢੇ ਗਏ ਹਨ।ਰਿਪੋਰਟ ਦੇ ਮੁਤਾਬਿਕ ਮਹਾਂਮਾਰੀ ਦਾ ਅਸਰ ਹਰ ਵਰਗ ਉੱਤੇ ਪਿਆ ਹੈ, ਪਰ ਸਭ ਤੋਂ ਜ਼ਿਆਦਾ ਕਹਿਰ ਗ਼ਰੀਬ ਪਰਵਾਰਾਂ ਉੱਤੇ ਪਿਆ ਹੈ। ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿੱਚ ਸਭ ਤੋਂ ਗ਼ਰੀਬ ਲੋਕਾਂ ਵਿੱਚੋਂ 20 ਫ਼ੀਸਦੀ ਪਰਵਾਰਾਂ ਦੀ ਆਮਦਨੀ ਪੂਰੀ ਤਰ੍ਹਾਂ ਖਤਮ ਹੋ ਗਈ। ਜਿਹੜੇ ਧਨੀ ਹਨ, ਉਨ੍ਹਾਂ ਨੂੰ ਵੀ ਆਪਣੀ ਆਮਦਨੀ ਵਿੱਚ ਪਹਿਲਾਂ ਦੇ ਮੁਕਾਬਲੇ ਵੱਡਾ ਨੁਕਸਾਨ ਹੋਇਆ। ਪਿਛਲੇ ਸਾਲ ਮਾਰਚ ਤੋਂ ਅਕਤੂਬਰ ਤਕ ਲੱਗਭਗ ਅੱਠ ਮਹੀਨਿਆਂ ਵਿੱਚ ਹਰ ਪਰਵਾਰ ਨੂੰ ਦੋ ਮਹੀਨੇ ਦੀ ਆਮਦਨ ਗਵਾਉਣੀ ਪਈ। ਡੇਢ ਕਰੋੜ ਉਹਕਾਮੇਵੀ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਦੇ ਅੰਤ ਤੱਕ ਕੋਈ ਕੰਮ ਨਹੀਂ ਮਿਲਿਆ। ਇਸ ਦੌਰਾਨ ਔਰਤਾਂ ਦੇ ਰੋਜ਼ਗਾਰ ਉੱਤੇਵੱਧ ਅਸਰ ਪਿਆ। ਲਾਕਡਾਊਨ ਦੇ ਦੌਰਾਨ 47 ਫੀਸਦੀ ਔਰਤਾਂ ਨੂੰ ਪੱਕੇਤੌਰ `ਤੇ ਨੌਕਰੀ ਛੱਡਣੀ ਪਈ।
ਦੁਨੀਆ ਵਿੱਚ 15 ਕਰੋੜ ਤੋਂ ਵੱਧ ਲੋਕ ਭੁਖਮਰੀ ਦੇ ਕੰਢੇ ਹਨ, ਜਿਨ੍ਹਾਂ ਨੂੰ ਦੋ ਵਕਤ ਦਾ ਖਾਣਾ ਮੁਸ਼ਕਲ ਨਸੀਬ ਹੋ ਰਿਹਾ ਹੈ। ਯੂ ਐਨ ਦੀ 55 ਦੇਸ਼ਾਂ ਉੱਤੇ 2020 ਵਿੱਚ ਤਿਆਰ ਕੀਤੀ ਰਿਪੋਰਟ ਤੋਂ ਇਹ ਪਤਾ ਲੱਗਾ ਹੈ। ਰਿਪੋਰਟ ਦੇ ਅਨੁਸਾਰ 2019 ਦੇ ਮੁਕਾਬਲੇ 2020 ਵਿੱਚ ਦੋ ਕਰੋੜ ਨਵੇਂ ਲੋਕ ਭੁਖਮਰੀ ਦੀ ਲਾਈਨ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਵਿੱਚੋਂ ਦੋ ਤਿਹਾਈ ਲੋਕ 10 ਦੇਸ਼ਾਂ ਵਿੱਚ ਹਨ, ਜਿਨ੍ਹਾਂ ਵਿੱਚ ਕਾਂਗੋ, ਯਮਨ, ਅਫਗਾਨਿਸਤਾਨ, ਸੀਰੀਆ, ਸੁਡਾਨ, ਉਤਰੀ ਨਾਈਜੀਰੀਆ, ਇਥੋਪੀਆ, ਦੱਖਣੀ ਸੁਡਾਨ, ਜਿਮਬਾਵੇ ਅਤੇ ਹੈਤੀ ਸ਼ਾਮਲ ਹਨ। ਬੁਰਕਿਨਾ ਫਾਸੋ, ਦੱਖਣੀ ਸੁਡਾਨ ਅਤੇ ਯਮਨ ਵਿੱਚ ਇੱਕ ਲੱਖ 33 ਹਜ਼ਾਰ ਉਹ ਲੋਕ ਹਨ, ਜੋ ਭੁਖ, ਕਮੀਆਂ-ਪੇਸ਼ੀਆਂ ਦੇ ਵਿੱਚ ਜ਼ਿੰਦਗੀ ਨੂੰ ਢੋਅ ਰਹੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca