The elderly NRI entered the DC office with an oxygen cylinder
Connect with us [email protected]

ਪੰਜਾਬੀ ਖ਼ਬਰਾਂ

ਐੱਨ ਆਰ ਆਈ ਬਜ਼ੁਰਗ ਆਕਸੀਜਨ ਸਲੰਡਰ ਸਣੇ ਡੀ ਸੀ ਦਫ਼ਤਰ ਜਾ ਵੜਿਆ

Published

on

oxygen cylinder

ਚੰਡੀਗੜ੍ਹ, 1 ਮਈ – ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਸਿਹਤ ਸਹੂਲਤਾਂ ਦੀ ਕਮੀ ਨਾਲ ਮਰੀਜ਼ਾਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਹਨ। ਇਸ ਦੀ ਵੱਡੀ ਮਿਸਾਲ ਜਲੰਧਰ ਵਿੱਚ ਫਸੇ ਐਨ ਆਰ ਆਈ ਸਰਬਜੀਤ ਰਤਨ ਤੋਂ ਮਿਲਦੀ ਹੈ। ਆਕਸੀਜਨ ਦਾ ਮਿਲਣ ਕਾਰਨ ਉਸ ਨੂੰ ਸਾਹ ਦੀ ਬਿਮਾਰੀ ਨਾਲ ਲੜਨਾ ਔਖਾ ਹੋ ਗਿਆ, ਪਰ ਉਸ ਦੀ ਹਿੰਮਤ ਸੀ ਕਿ ਉਹ ਬੇਝਿਜਕ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾਉਣ ਲਈ ਡੀ ਸੀ ਦਫਤਰ ਜਾ ਜਾ ਵੜਿਆ।
ਪਤਾ ਲੱਗਾ ਹੈ ਕਿ ਸੇਵਾਮੁਕਤ ਸਰਕਾਰੀ ਡਾਕਟਰ ਸਰਬਜੀਤ ਰਤਨ ਸਾਹ ਦੀ ਤਕਲੀਫ਼ ਕਾਰਨ ਪਿਛਲੇ ਕਰੀਬ ਡੇਢ ਸਾਲ ਤੋਂ ਆਕਸੀਜਨ ਸਿਲੰਡਰ ਦੀ ਵਰਤੋਂ ਕਰ ਰਿਹਾ ਹੈ। ਪਹਿਲਾਂ ਇਹ ਸਿਲੰਡਰ ਆਸਾਨੀ ਨਾਲ ਭਰਵਾ ਲਿਆ ਜਾਂਦਾ ਸੀ, ਪਰ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਵੱਲੋਂ ਆਕਸੀਜਨ ਦੀ ਵਿਕਰੀ ਉੱਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਉਸ ਨੂੰ ਸਿਲੰਡਰ ਨਹੀਂ ਮਿਲ ਰਿਹਾ ਸੀ। ਸਥਿਤੀ ਵਿਗੜਨ ਤੋਂ ਪਹਿਲਾਂਡਾ: ਰਤਨ ਆਪਣੀ ਪਤਨੀ ਨਾਲ ਆਕਸੀਜਨ ਸਿਲੰਡਰ ਮੂੰਹ ਨੂੰ ਲੱਗੇ ਸਮੇਤ ਡੀ ਸੀ ਦਫ਼ਤਰ ਜਾ ਪੁੱਜਾ। ਉਸ ਨੇ ਦੱਸਿਆ ਕਿ ਸਾਹ ਦੀ ਤਕਲੀਫ਼ ਕਾਰਨ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਆਕਸੀਜਨ ਸਿਲੰਡਰ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਚੁੱਕੇ ਹਨ, ਜਿਸ ਕਾਰਨ ਜਿੰਦਾ ਰਹਿਣ ਲਈ ਆਕਸੀਜਨ ਦੀ ਲੋੜ ਹੈ। ਪਹਿਲਾਂ ਏ ਡੀ ਸੀ ਜਸਵੀਰ ਸਿੰਘ ਨੂੰ ਮਿਲੇ,ਫਿਰ ਉਹ ਐਸ ਡੀ ਐਮ ਦਫਤਰ ਗਿਆ, ਜਿੱਥੋਂ ਦੋ ਸਿਲੰਡਰ ਲੈਣ ਦੀ ਪ੍ਰਵਾਨਗੀ ਮਿਲੀ ਅਤੇ ਹਸਪਤਾਲ ਸੱਦਿਆ ਗਿਆ। ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਅਮਰੀਕਾ ਵਿੱਚ ਡਾਕਟਰ ਹੈ, ਮੈਂ ਵੀ ਅਮਰੀਕਾ ਵਿੱਚ ਸੀ, ਪਿਛਲੇ ਸਾਲ ਭਾਰਤ ਆਇਆ ਤਾਂ ਕੋਰੋਨਾ ਕਰ ਕੇ ਵਾਪਸੀ ਨਹੀਂ ਹੋ ਸਕੀ। ਉਨ੍ਹਾ ਕਿਹਾ ਕਿ ਉਹ ਹਾਰ ਕੇ ਡੀ ਸੀ ਦਫ਼ਤਰ ਆਉਣਾ ਪਿਆ ਹੈ ਤਾਂ ਜਾਂ ਉਨ੍ਹਾਂ ਨੂੰ ਸਿਲੰਡਰ ਦਿਵਾਇਆ ਜਾਵੇ ਜਾਂ ਫਿਰ ਉਹ ਇਥੇ ਹੀ ਦਮ ਤੋੜ ਦੇਣਗੇ। ਡੀ ਸੀ ਦਫ਼ਤਰ ਦੇ ਅਧਿਕਾਰੀਆਂ ਨੇ ਬਜ਼ੁਰਗ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਆਕਸੀਜਨ ਪਲਾਂਟ ਤੋਂ ਸਿਲੰਡਰ ਦਿਵਾਏ ਹਨ।

Read More Latest Punjabi News Online

ਪੰਜਾਬੀ ਖ਼ਬਰਾਂ

ਕੋਰੋਨਾ ਖਿਲਾਫ ਜੰਗ :ਕਿਸਾਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਡੱਟ ਕੇ ਵਰਤੋਂ ਕਰ ਰਹੇ ਨੇ

Published

on

corona

ਨਵੀਂ ਦਿੱਲੀ, 10 ਮਈ – ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਿਛਲੇ ਲਗੱਭਗ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿੱਚ ਸ਼ਿਕੰਜਵੀ ਤੇ ਦੇਸੀ ਕਾੜ੍ਹੇ ਦੀ ਵਰਤੋਂ ਵਧਾ ਦਿੱਤੀ ਹੈ, ਜਿਸ ਨਾਲ ਇਮਿਊਨਿਟੀ ਵਧ ਸਕਦੀ ਹੈ।
ਵਰਨਣ ਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਾਉਣ ਲਈ ਤਿਆਰ ਹਨ। ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਉਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਉਤੇ ਕੋਰੋਨਾ ਵਾਇਰਸ ਦੇ ਕੇਸ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇੱਕ ਹਸਪਤਾਲ ਵਿੱਚ ਹੀ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ, ਸਾਡੇ ਇੱਕ ਨੇਤਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਅੱਜਕੱਲ੍ਹ ਠੀਕ ਹਨ। ਜਿਨ੍ਹਾਂ ਲੋਕਾਂ ਵਿੱਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਬਾਰਡਰ ਉਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿੱਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ।

Read More Today News in Punjabi

Continue Reading

ਪੰਜਾਬੀ ਖ਼ਬਰਾਂ

ਪਿੰਡ ਵਿੱਚ ਟਰਾਂਸਫਾਰਮਰ ਲਾਉਣ ਤੋਂ ਅਕਾਲੀ-ਕਾਂਗਰਸੀ ਭਿੜ ਗਏ

Published

on

fight

ਮੋਗਾ, 10 ਮਈ – ਮੋਗਾ ਜ਼ਿਲ੍ਹੇ ਦੇ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਪਿੰਡ ‘ਖੰਭੇ’ ਵਿਖੇ ਹਾਲਤ ਉਸ ਵੇਲੇ ਤਣਾਅਵਾਲੀ ਹੋ ਗਈ, ਜਦੋਂ ਪਿੰਡ ਦੀ ਇੱਕ ਥਾਂਟਰਾਂਸਫਾਰਮਰ ਲਾਉਣ ਦੇ ਮਾਮੂਲੀ ਝਗੜੇ ਪਿੱਛੋਂ ਪਿੰਡ ਦੇ ਅਕਾਲੀ ਤੇ ਕਾਂਗਰਸੀ ਆਗੂ ਆਪੋ ਵਿੱਚ ਭਿੜ ਪਏ ਅਤੇ ਫਿਰ ਗੋਲੀਆਂ ਵੀ ਚੱਲੀਆਂ ਹਨ।
ਪਿੰਡ ਦੀ ਮਹਿਲਾ ਆਗੂ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਖੰਭੇ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਕਾਂਗਰਸੀ ਸਰਪੰਚ ਮਹਿਲ ਸਿੰਘ ਅਤੇ ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਦੇ ਚੇਅਰਮੈਨ ਜਰਨੈਲ ਸਿੰਘ ਖੰਭੇ ਨੇ ਪਹਿਲਾਂ ਅਕਾਲੀ ਵਰਕਰਾਂ ਦੀ ਕੁੱਟ-ਮਾਰ ਕੀਤੀ ਅਤੇ ਇਸ ਮਗਰੋਂ ਸਾਡੇ ਘਰ ਆ ਕੇ ਗਲੀ-ਗਲੋਚ ਕਰਦਿਆਂ ਅੰਨੇ੍ਹਵਾਹ ਗੋਲੀ ਚਲਾਈ ਤਾਂ ਉਨ੍ਹਾਂ ਭੱਜ ਕੇ ਜਾਨ ਬਚਾਈ।ਉਨ੍ਹਾਂ ਕਿਹਕਿਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇਸ ਬਾਰੇ ਇਨਸਾਫ਼ ਨਾ ਮਿਲਿਆ ਤਾਂ ਉਹ ਸਾਬਕਾ ਖ਼ੇਤੀਬਾੜੀ ਮੰਤਰੀ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਜਥੇਦਾਰ ਤੋੋਤਾ ਸਿੰਘ ਰਾਹੀਂ ਇਹ ਮੁੱਦਾਵੱਡੀ ਪੱਧਰ ਉੱਤੇ ਉਠਾਉਣਗੇ। ਅਕਾਲੀ ਦਲ ਦੇ ਸਰਕਲ ਪ੍ਰਧਾਨ ਭੋਲਾ ਸਿੰਘ ਨੇ ਵੀ ਕਾਂਗਰਸੀਆਂਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ ਹੈ।
ਦੂਜੇ ਪਾਸੇ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਗੱਲਬਾਰੇ ਸਰਪੰਚ ਮਹਿਲਾ ਸਿੰਘ, ਚੇਅਰਮੈਨ ਜਰਨੈਲ ਸਿੰਘ, ਸੂਬਾ ਸਿੰਘ, ਸਰਬਜੀਤ ਸਿੰਘ, ਇਕਬਾਲ ਸਿੰਘ ਤੇ ਚੈਨ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਬਾਬਾ ਰਾਮਦੇਵ ਉੱਤੇ ਕੋਰੋਨਾ ਦੀ ਮਹਾਮਾਰੀ ਦੌਰਾਨ ਗ਼ਲਤ ਧਾਰਨਾਵਾਂ ਪੈਦਾ ਕਰਨ ਦਾ ਦੋਸ਼

Published

on

ramdev

ਡਾ. ਦਾਹੀਆ ਨੇ ਸਿ਼ਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ
ਜਲੰਧਰ, 10 ਮਈ – ਕੋਰੋਨਾ ਮਹਾਂਮਾਰੀ ਬਾਰੇ ਲੋਕਾਂ ਵਿੱਚ ਗ਼ਲਤ ਧਾਰਨਾ ਪੈਦਾ ਕਰਨ ਅਤੇ ਡਾਕਟਰੀ ਇਲਾਜ ਬਾਰੇ ਗ਼ਲਤ ਪ੍ਰੋਪੇਗੰਡਾ ਕਰਨ ਦੇ ਦੋਸ਼ ਲਾ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਮੀਤ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਾਬਾ ਰਾਮਦੇਵ ਅਤੇ ਪਤੰਜਲੀ ਯੋਗ ਪੀਠ ਦੇ ਸੀ ਈ ਓ ਅਚਾਰੀਆ ਬਾਲ ਕ੍ਰਿਸ਼ਨ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਡਾ.ਦਾਹੀਆ ਨੇ ਜਲੰਧਰ ਵਿੱਚ ਡੀ ਸੀ ਪੀ (ਡਿਪਟੀ ਕਮਿਸ਼ਨਰ ਪੁਲਸ) ਗੁਰਮੀਤ ਸਿੰਘ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਰਕਾਰ ਕਰੋੜਾਂ ਰੁਪਏ ਖ਼ਰਚ ਕਰਕੇ ਇਸ ਬਿਮਾਰੀਨੂੰ ਕੰਟਰੋਲ ਕਰਨ ਲਈ ਦਵਾਈਆਂ ਤਿਆਰ ਕਰਵਾ ਰਹੀ ਹੈ ਅਤੇ ਆਮ ਜਨਤਾ ਨੂੰ ਟੀਕਾਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ, ਇਸਦੇ ਉਲਟ ਬਾਬਾ ਰਾਮਦੇਵ ਅਤੇ ਉਸ ਦੇ ਸਾਥੀ, ਜੋ ਪਤੰਜਲੀ ਯੋਗ ਪੀਠ ਅਤੇ ਏਦਾਂ ਦੇ ਮਿਲਦੇ ਜੁਲਦੇ ਨਾਵਾਂ ਤਹਿਤ ਕੁਝ ਦਵਾਈਆਂ ਬਣਾਉਣ ਦੇ ਦਾਅਵੇ ਕਰਦੇ ਹਨ, ਕਹਿ ਰਹੇ ਹਨ ਕਿ ਉਨ੍ਹਾਂ ਨੇ ਅਜਿਹੀਆਂ ਦਵਾਈਆਂ ਦੀ ਖੋਜ ਕੀਤੀ ਹੈ, ਜਿਨ੍ਹਾਂ ਨਾਲ ਕੋਰੋਨਾ ਨਹੀਂ ਹੁੰਦਾ ਅਤੇ ਜੇ ਹੋ ਵੀ ਜਾਵੇ ਤਾਂ ਠੀਕ ਹੋ ਜਾਂਦਾ ਹੈ। ਉਨ੍ਹਾ ਦਾਅਵਾ ਕੀਤਾ ਕਿ ਰਾਮਦੇਵ ਨੇ ਕਈ ਵੀਡੀਓ ਵਾਇਰਲ ਕਰਕੇ ਕਿਹਾ ਹੈ ਕਿ ਮਰੀਜ਼ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੈ, ਘਰੇ ਰਹਿ ਕੇ ਉਸ ਦੇ ਦੱਸੇ ਨੁਸਖੇ ਨਾਲ ਕੋਰੋਨਾ ਉੱਤੇ ਕਾਬੂ ਪਾ ਸਕਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਮਰੀਜ਼ ਨੂੰ ਕਿਸੇ ਡਾਕਟਰੀ ਸਹੂਲਤ ਦੀ ਲੋੜ ਨਹੀਂ ਅਤੇ ਡਾਕਟਰੀ ਇਲਾਜ ਉੱਤੇ ਨਿਰ-ਆਧਾਰ ਕਿੰਤੂ-ਪ੍ਰੰਤੂ ਕੀਤਾ ਗਿਆ ਹੈ। ਇਸ ਨਾਲ ਡਾਕਟਰੀ ਕਿੱਤੇ ਨਾਲ ਜੁੜੇ ਲੋਕਾਂ ਦਾ ਮਨੋਬੱਲ ਟੁੱਟਦਾ ਹੈ। ਡਾ. ਦਾਹੀਆ ਨੇ ਕਿਹਾ ਕਿ ਬਾਬਾ ਰਾਮਦੇਵ ਸਰਕਾਰ ਦੀਆਂ ਹਿਦਾਇਤਾਂ ਦੀ ਵੀ ਉਲੰਘਣਾ ਕਰਦਾ ਹੈ, ਜਿਸ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca