The eighth meeting between the government and the farmers was also
Connect with us apnews@iksoch.com

ਪੰਜਾਬੀ ਖ਼ਬਰਾਂ

ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਠਵੀਂ ਮੀਟਿੰਗ ਵੀ ਬੇਨਤੀਜਾ ਰਹੀ

Published

on

farmers meeting
 • ਸਰਕਾਰ ਨੇ ਕਿਹਾ: ਫੈਸਲਾ ਸੁਪਰੀਮ ਕੋਰਟ ਕਰੇ ਤਾਂ ਠੀਕ
 • ਰਾਜੇਵਾਲ ਵੱਲੋਂ ਮੀਟਿੰਗ ਵਿੱਚ ਮੰਤਰੀ ਤੋਮਰ ਨੂੰ ਠੋਕਵਾਂ ਜਵਾਬ
  ਨਵੀਂ ਦਿੱਲੀ, 8 ਜਨਵਰੀ, – ਭਾਰਤ ਦੀ ਰਾਜਧਾਨੀ ਦਿੱਲੀਦੇ ਬਾਰਡਰਾਂ ਉੱਤੇ ਚੱਲਦੇ ਕਿਸਾਨ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਨਾਲ ਕਿਸਾਨ ਆਗੂਆਂ ਦੀ ਅੱਜ ਸ਼ੁੱਕਰਵਾਰ ਨੂੰ ਹੋਈ ਅੱਠਵੀਂ ਮੀਟਿੰਗ ਵਿੱਚ ਵੀ ਕਿਸੇ ਤਰ੍ਹਾਂ ਦਾ ਨਤੀਜਾ ਨਹੀਂ ਨਿਕਲ ਸਕਿਆ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਨੂੰਜ਼ੋਰਦਾਰ ਜਵਾਬ ਦਿੰਦੇ ਕਿਹਾ ਕਿ ਤੁਸੀਂ ਜਿ਼ੱਦ ਉੱਤੇ ਅੜੇ ਹੋਏ ਹੋਤੇ ਇਹ ਤੁਹਾਡਾ ਪ੍ਰਭਾਵ ਬਣ ਚੁੱਕਾ ਹੈ ਕਿ ਤੁਸੀਂ ਖੇਤੀਬਾੜੀ ਸੈਕਟਰ ਵਿੱਚ ਬਿਲਕੁਲ ਦਖਲ ਨਹੀਂ ਦੇ ਸਕਦੇ,ਤੁਸੀਂ ਆਪਣੇ ਜਾਇੰਟ ਸੈਕਟਰੀ ਜਾਂ ਸੈਕਟਰੀ ਨੂੰ ਲਾ ਦਿਓਗੇ ਅਤੇ ਉਹ ਕੋਈ ਨਾ ਕੋਈ ਤਰਕ ਦਿੰਦੇ ਰਹਿਣਗੇ, ਇਹ ਸਾਨੂੰ ਸਿਰਫ ਉਲਝਾ ਕੇ ਟਾਈਮ ਪਾਸ ਕਰਨ ਦੀ ਖੇਡ ਹੈ, ਜਿਹੜੀ ਅਸੀਂ ਮੰਨਣ ਵਾਲੇ ਨਹੀਂ, ਅਸੀਂ ਸੰਘਰਸ਼ ਜਾਰੀ ਰੱਖਾਂਗੇ।
  ਅੱਜ ਦੀ ਮੀਟਿੰਗ ਵਿੱਚ ਜਦੋਂ ਮੰਤਰੀਆਂ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਉੱਤੇ ਛੱਡ ਦੇਣਾ ਚਾਹੀਦਾ ਹੈ ਤਾਂ ਰਾਜੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਚਾਹੇ ਸਾਡੇ ਵਿਰੁੱਧ ਫ਼ੈਸਲਾ ਕਰ ਦੇਵੇ, ਸਾਡਾ ਇਹ ਅੰਦੋਲਨ ਫਿਰ ਵੀ ਖਤਮ ਨਹੀਂ ਹੋਣਾ। ਰਾਜੇਵਾਲ ਨੇ ਕਿਹਾ ਕਿ ਇਹ ਤੁਹਾਡਾ ਫੈਸਲਾ ਹੈ, ਕਿਉਂਕਿ ਤੁਸੀਂ ਸੱਤਾ ਵਿੱਚਹੋ ਤੇ ਤੁਹਾਡੀ ਸਰਕਾਰ ਹੈ, ਜਿਸਕੋਲ ਤਾਕਤ ਹੁੰਦੀ ਹੈ, ਅਦਾਲਤ ਵਿੱਚ ਉਸਦੀ ਆਵਾਜ ਸੁਣੀ ਜਾਂਦੀ ਹੈ। ਜਿਵੇਂ ਕਈਂ ਦਿਨਾਂ ਤੋਂ ਖੇਤੀ ਬਿਲਾਂ ਬਾਰੇ ਚਰਚਾ ਹੋ ਰਹੀ ਹੈ, ਮੈਨੂੰ ਲਗਦਾ ਹੈ ਕਿ ਇਸ ਮਸਲੇ ਮੁਕਾਉਣ ਦਾ ਤੁਹਾਡਾ ਇਰਾਦਾ ਹੀ ਨਹੀਂ, ਤੁਸੀਂ ਸਾਨੂੰ ਸਾਫ਼ ਜਵਾਬ ਦੇ ਕੇ ਭੇਜ ਦਿਓ, ਅਸੀਂ ਉੱਠ ਕੇ ਚਲੇ ਜਾਵਾਂਗੇ, ਪਰ ਗੱਲਾਂ ਵਿੱਚ ਉਲਝਾ ਕੇ ਸਮਾਂ ਬਤੀਤ ਨਾ ਕਰੋ।
  ਮੀਟਿੰਗ ਤੋਂ ਬਾਹਰ ਆ ਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵੀ ਬੇਨਤੀਜਾ ਹੀ ਰਹੀ ਹੈ, ਸਰਕਾਰ ਦਾ ਵਤੀਰਾ ਸਖ਼ਤ ਸੀ ਅਤੇ ਅਸੀਂ ਸਰਕਾਰ ਨੂੰ ਸਪੱਸ਼ਟ ਕਹਿ ਦਿੱਤਾ ਕਿ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਸਾਡੀ ਕੋਈ ਹੋਰ ਮੰਗ ਹੀ ਨਹੀਂ। ਇਸ ਮੌਕੇ ਸਰਕਾਰ ਨੇ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ ਸੀ, ਪਰ ਅਸੀਂ ਉਨ੍ਹਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਕਿਸਾਨਾਂ ਦੇ ਭਵਿੱਖ ਦਾ ਸਵਾਲ ਹੈ, ਸੁਪਰੀਮ ਕੋਰਟ ਨੂੰ ਇਸ ਕੇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਰਾਜੇਵਾਲ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ, ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਸਾਡਾ 26 ਜਨਵਰੀ ਦਾ ਟਰੈਕਟਰ ਮਾਰਚ ਕਰਨਦਾ ਫ਼ੈਸਲਾ ਅਟੱਲ ਹੈ, ਸਰਕਾਰ ਇਸ ਦਿਨ ਤੋਂ ਪਹਿਲਾਂ ਆਪਣੇ ਕਾਨੂੰਨਾਂ ਨੂੰ ਰੱਦ ਕਰ ਦੇਵੇ, ਨਹੀਂ ਤਾਂ ਇਹ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਹੇਗਾ।
  ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ 7 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਕਿਸਾਨ ਆਗੂਆਂ ਦੀ ਪਹਿਲੀ ਬੈਠਕਖੇਤੀਬਾੜੀ ਸੈਕਟਰੀ ਨਾਲ ਹੋਈ ਸੀ, ਪਰ ਕਿਸਾਨ ਆਗੂਆਂਨੇ ਇਸ ਦਾ ਬਾਈਕਾਟ ਕਰ ਦਿੱਤਾ ਸੀ, ਕਿਉਂਕਿ ਉਹ ਚਾਹੁੰਦੇ ਸਨ ਕਿ ਬੈਠਕ ਅਫਸਰਾਂ ਨਾਲ ਨਹੀਂ, ਮੰਤਰੀਆਂ ਨਾਲ ਹੋਵੇ। ਦੂਸਰੀ ਬੈਠਕ ਮੰਤਰੀਆਂ ਨਾਲ 7 ਘੰਟੇ ਚੱਲੀ, ਪਰ ਇਹ ਬੇਨਤੀਜਾ ਰਹੀ ਸੀ ਤੇ ਤੀਸਰੀ ਮੀਟਿੰਗ ਵਿਚ ਸਰਕਾਰ ਨੇ ਐਕਸਪਰਟ ਕਮੇਟੀ ਬਣਾਉਣ ਦਾ ਸੁਝਾਅ ਦੇ ਦਿੱਤਾ ਸੀ। ਚੌਥੀ ਮੀਟਿੰਗ ਵਿਚ ਕਿਸਾਨਾਂ ਨੇ ਘੱਟੋ-ਘੱਟ ਖਰੀਦ ਕੀਮਤ(ਐੱਮ ਐੱਸ ਪੀ) ਦੀ ਕਾਨੂੰਨੀ ਗਰੰਟੀ ਦੇਣ ਅਤੇ 3 ਕਾਨੂੰਨ ਰੱਦ ਕਰਨ ਦੀ ਮੰਗ ਰੱਖੀ, ਪਰ ਮੰਨੀ ਨਹੀਂ ਸੀ ਗਈ। ਪੰਜਵੀਂ ਮੀਟਿੰਗ ਵਿਚ ਕਿਸਾਨਾਂ ਨੇ ਦੋ-ਟੁਕ ਗੱਲਕਰਦਿਆਂ ਕਿਹਾ ਕਿ ਹਾਂ ਕਰੋ ਜਾਂ ਨਾ ਕਰੋ ਤੇ ਮੀਟਿੰਗ ਫਿਰ ਬੇਨਤੀਜਾ ਰਹੀ ਸੀ।ਛੇਵੀਂ ਮੀਟਿੰਗ ਵਿੱਚ ਸਰਕਾਰ ਸਾਰੇ ਛੇ ਮੁੱਦਿਆਂ ਵਿੱਚੋਂ ਦੋਂਹ ਉੱਤੇ ਸਹਿਮਤ ਹੋ ਗਈ ਤੇ ਬਾਕੀ ਮੁੱਦੇ 4 ਜਨਵਰੀ ਦੀ ਮੀਟਿੰਗ ਵਿੱਚ ਵਿਚਾਰਨ ਦੀ ਗੱਲ ਕਹੀ ਸੀ। ਸੱਤਵੀਂ ਮੀਟਿੰਗ ਕਾਫੀ ਲੰਬੀ ਚੱਲੀ, ਪਰ ਸਰਕਾਰ ਨੇ ਫਿਰ ਗੱਲ ਨਹੀਂ ਨਿਬੇੜੀ ਤੇ ਕੋਈ ਨਤੀਜਾ ਨਹੀਂ ਸੀ ਨਿਕਲ ਸਕਿਆ। ਅੱਜ ਅੱਠਵੀਂ ਮੀਟਿੰਗ ਫਿਰ ਬੇਨਤੀਜਾ ਰਹੀ ਹੈ।
  ਭਾਰਤ ਸਰਕਾਰ ਨੇ ਅੱਜ ਦੀ ਇਸ ਅੱਠਵੀਂ ਮੀਟਿੰਗ ਵਿਚ ਤਜਵੀਜ਼ ਰੱਖੀ ਕਿ ਤਿੰਨ ਕਾਨੂੰਨਾਂ ਦਾ ਫੈਸਲਾ ਸੁਪਰੀਮ ਕੋਰਟ ਉੱਤੇ ਛੱਡ ਦਿੱਤਾ ਜਾਵੇ, ਪਰ ਕਿਸਾਨਾਂ ਨੇ ਇਹ ਗੱਲ ਰੱਦ ਕਰ ਦਿੱਤੀ ਹੈ। ਅਗਲੀ ਮੀਟਿੰਗ 15 ਜਨਵਰੀ ਨੂੰ ਰੱਖੀ ਗਈ ਹੈ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ 26 ਜਨਵਰੀ ਦੀ ਟਰੈਕਟਰ ਪ੍ਰੇਡ ਦੀ ਤਿਆਰੀ ਕਰਨਗੇ।
  ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਦੀ ਬੈਠਕ ਪਿੱਛੋਂਕਿਹਾ ਕਿ ਅੱਜ ਖੇਤੀਬਾੜੀ ਕਾਨੂੰਨਾਂਬਾਰੇ ਚਰਚਾ ਹੋਈ ਸੀ, ਪਰ ਕੋਈ ਫ਼ੈਸਲਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇ ਕਿਸਾਨ ਸੰਗਠਨ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਬਦਲ ਦੇਣ ਤਾਂ ਅਸੀਂ ਇਸ ਉੱਤੇ ਵਿਚਾਰ ਕਰਾਂਗੇ, ਪਰ ਕੋਈ ਬਦਲ ਹੀ ਪੇਸ਼ ਨਹੀਂ ਕੀਤਾ ਜਾ ਸਕਿਆ, ਇਸ ਲਈ 15 ਜਨਵਰੀ ਨੂੰ ਅਗਲੀ ਬੈਠਕ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

Read More Daily Punjab Times

ਪੰਜਾਬੀ ਖ਼ਬਰਾਂ

ਕਾਰੋਬਾਰੀ ਨੇ ਪਹਿਲਾਂ ਨਾੜੀ ਅਤੇ ਗਲਾ ਵੱਢਿਆ, ਫਿਰ ਹੋਟਲ ਤੋਂ ਛਾਲ ਮਾਰ ਕੇ ਖੁਦਕੁਸ਼ੀ

Published

on

ਫਰੀਦਾਬਾਦ, 18 ਜਨਵਰੀ – ਬੇਕਰੀ ਦੇ ਇੱਕ ਕਾਰੋਬਾਰੀ ਨੇ ਸੈਕਟਰ-31 ਵਿਚਲੇ ਇੱਕ ਹੋਟਲ ਵਿੱਚ ਪਹਿਲਾਂ ਦੋਵਾਂ ਹੱਥਾਂ ਦੀਆਂ ਨਾੜਾਂ ਕੱਟੀਆਂ ਅਤੇ ਫਿਰ ਗਲਾ ਟੁੱਕ ਲਿਆ। ਇਸ ਦੇ ਬਾਅਦ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਪੁਲਸ ਨੂੰ ਹੋਟਲ ਦੇ ਕਮਰੇ ਚੋਂ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਕਈ ਲੋਕਾਂ ਤੋਂ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਕਾਰੋਬਾਰੀ ਰਾਮ ਕ੍ਰਿਪਾਲ ਸਿੰਘ ਸ਼ਨੀਵਾਰ ਦੁਪਹਿਰੇ ਘਰੋਂ ਨਿਕਲਿਆ ਸੀ। ਉਸ ਦੀ ਮੌਤ ਬਾਰੇ ਸੂਚਨਾ ਮਿਲਣ ਤੇ ਕਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਅਤੇ ਮ੍ਰਿਤਕ ਦੇ ਬੇਟੇ ਨਿਤੇਸ਼ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਹੈ। ਬੇਟੇ ਨੇ ਕਿਹਾ ਕਿ ਉਸ ਦੇ ਪਿਤਾ ਦੀ ਹੱਤਿਆ ਕੀਤੀ ਗਈ ਹੈ, ਉਹ ਹੋਟਲ ਵਿੱਚ ਦੋਸਤਾਂ ਨੂੰ ਮਿਲਣ ਗਏ ਸਨ। ਪੁਲਸ ਅਨੁਸਾਰ ਰਾਮ ਕ੍ਰਿਪਾਲ ਸਿੰਘ ਬੇਕਰੀ ਕਾਰੋਬਾਰ ਕਰਦਾ ਸੀ। ਪਰਵਾਰ ਵਿੱਚ ਪਤਨੀ ਅਤੇ ਦੋ ਬੇਟੇ ਹਨ। ਵੱਡਾ ਬੇਟਾ ਨਿਤੇਸ਼ ਸਿੰਘ ਪਿਤਾ ਦੇ ਨਾਲ ਕਾਰੋਬਾਰ ਵਿੱਚ ਮਦਦ ਕਰਦਾ ਹੈ।

Continue Reading

ਪੰਜਾਬੀ ਖ਼ਬਰਾਂ

1984 ਦੇ ਦੰਗਿਆਂ ਦਾ ਮਾਮਲਾ:ਲੰਡਨ ਤੋਂ ਔਰਤ ਨੇ ਫੋਨ ਉਤੇ ਬਿਆਨ ਦਿੱਤਾ, ਭਾਰਤ ਆਉਣ ਤੋਂ ਨਾਂਹ

Published

on

anti-Sikh riot case

ਕਾਨਪੁਰ, 18 ਜਨਵਰੀ – ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜੇ ਕੇ ਕਾਲੋਨੀ ਕਾਨਪੁਰ ਵਿੱਚ ਦੋ ਸਕੇ ਭਰਾਵਾਂ ਦੀ ਹੱਤਿਆ ਹੋਈ ਸੀ। ਉਨ੍ਹਾਂ ਵਿੱਚੋਂ ਵੱਡੇ ਭਰਾ ਦੀ ਪਤਨੀ ਆਪਣੇ ਬੱਚਿਆਂ ਨਾਲ ਲੰਡਨ ਵਿੱਚ ਰਹਿੰਦੀ ਹੈ। ਵਿਸ਼ੇਸ਼ ਜਾਂਚ ਟੀੰਮ (ਐਸ ਆਈ ਟੀ) ਨੇ ਫੋਨ `ਤੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਘਟਨਾ ਦਾ ਸਾਰਾ ਵੇਰਵਾ ਦੱਸਿਆ ਹੈ, ਪਰ ਕਾਨਪੁਰ ਆ ਕੇ ਬਿਆਨ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਉਸ ਦੀ ਦਰਾਣੀ ਦੇ ਬਿਆਨ ਲੈਣ ਲਈ 25 ਜਨਵਰੀ ਨੂੰ ਐਸ ਆਈ ਟੀ ਚੇਨਈ ਜਾਵੇਗੀ।
ਵਰਨਣ ਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਦੰਗਿਆਂ ਵਿੱਚ ਜੇ ਕੇ ਕਾਲੋਨੀ ਵਿੱਚ ਇੱਕ ਨਵੰਬਰ 1984 ਸਵੇਰੇ ਨਰਿੰਦਰ ਸਿੰਘ ਤੇ ਉਸ ਦੇ ਭਰਾ ਸੁਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੰਗਾਕਾਰੀਆਂ ਨੇ ਘਰ ਨੂੰ ਅੱਗ ਲਾ ਦਿੱਤੀ ਸੀ। ਨਰਿੰਦਰ ਸਿੰਘ ਦੀ ਪਤਨੀ ਕੁਝ ਸਮਾਂ ਪੰਜਾਬ ਰਹੀ ਤੇ ਫਿਰ ਦੋਵਾਂ ਬੱਚਿਆਂ ਨਾਲ ਲੰਡਨ ਚਲੀ ਗਈ ਸੀ। ਸੁਰਿੰਦਰ ਸਿੰਘ ਦੀ ਪਤਨੀ ਹਰਵਿੰਦਰ ਕੌਰ ਬੱਚਿਆਂ ਨਾਲ ਚੇਨਈ ਚਲੀ ਗਈ। ਐਸ ਆਈ ਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜੀਤ ਕੌਰ ਦਾ ਮੋਬਾਈਲ ਨੰਬਰ ਲੈ ਕੇ ਫੋਨ ਕੀਤਾ ਅਤੇ ਘਟਨਾ ਦੇ ਬਾਰੇ ਪੁੱਛਗਿੱਛ ਕੀਤੀ। ਜਾਣਕਾਰ ਸੂਤਰਾਂ ਮੁਤਾਬਕ ਮਨਜੀਤ ਕੌਰ ਨੇ ਦੱਸਿਆ ਕਿ ਸਵੇਰੇ ਅਚਾਨਕ ਸੌ ਤੋਂ ਵੱਧ ਲੋਕਾਂ ਦੀ ਭੀੜ ਆਈ ਅਤੇ ਭੰਨਤੋੜ ਕਰਨ ਤੇ ਅੱਗ ਲਾਉਣ ਲੱਗੀ। ਬਚਣ ਲਈ ਉਹ ਦਰਾਣੀ ਹਰਵਿੰਦਰ ਕੌਰ ਨਾਲ ਬੱਚਿਆਂ ਨੂੰ ਲੈ ਕੇ ਛੱਤ ਵੱਲੋਂ ਨਿਕਲ ਗਏ, ਪਰ ਪਤੀ ਅਤੇ ਦਿਓਰ ਨੂੰ ਦੰਗਾਕਾਰੀਆਂ ਨੇ ਘੇਰ ਕੇ ਇੱਟਾਂ-ਪੱਥਰਾਂ ਨਾਲ ਕੁਚਲ ਕੇ ਮਾਰਨ ਪਿੱਛੋਂ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜਾਂਚ ਟੀਮ ਨੇ ਮਨਜੀਤ ਕੌਰ ਨੂੰ ਕੋਰਟ ਵਿੱਚ ਬਿਆਨ ਦੇਣ ਨੂੰ ਕਿਹਾ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।

Continue Reading

ਪੰਜਾਬੀ ਖ਼ਬਰਾਂ

ਮਾਂ ਚਾਰ ਸਾਲਾ ਬੇਟੀ ਨੂੰ ਛੱਡ ਕੇ ਦੋਸਤ ਨਾਲ ਭੱਜੀ

Published

on

lovers

*ਬਦਨਾਮੀ ਦੇ ਡਰੋਂ ਸਹੁਰੇ ਨੇ ਜ਼ਹਿਰਨਿਗਲਿਆ
ਲੁਧਿਆਣਾ, 18 ਜਨਵਰੀ – ਚਾਰ ਸਾਲਾ ਬੇਟੀ ਨੂੰ ਸਹੁਰੇ ਘਰ ਛੱਡ ਕੇ ਮਾਂ ਕਿਸੇ ਦੋਸਤ ਨਾਲ ਭੱਜ ਗਈ। ਇਸ ਬਦਨਾਮੀ ਦੇ ਡਰੋਂ ਸਹੁਰੇ ਕਰਮਜੀਤ ਸਿੰਘ (58) ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਥਾਣਾ ਡੇਹਲੋਂ ਦੀ ਪੁਲਸ ਨੇ ਜੋਤੀ, ਉਸ ਦੀ ਮਾਂ ਹਰਵਿੰਦਰ ਕੌਰ, ਪਿਤਾ ਪ੍ਰੀਤਮ ਸਿੰਘ ਵਾਸੀ ਵਿਸ਼ਵਕਰਮਾ ਕਾਲੋਨੀ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਜੋਤੀ ਨਾਲ ਸੱਤ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਇੱਕ ਬੇਟੀ ਹੈ। ਬੀਤੀ 11 ਜਨਵਰੀ ਨੂੰ ਪਤਨੀ ਘਰੋਂ ਬਿਨਾਂ ਦੱਸੇ ਕਿਤੇ ਚਲੀ ਗਈ। ਆਪਣੇ ਪੱਧਰ ਤੇ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਕੁਝ ਦਿਨਾਂ ਬਾਅਦ ਜੋਤੀ ਨੇ ਆਪਣੇ ਮਾਪਿਆਂ ਘਰ ਫ਼ੋਨ ਕਰਕੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਚੰਡੀਗੜ੍ਹ ਰਹਿ ਰਹੀ ਹੈ ਅਤੇ ਵਾਪਸ ਮੁੜਨਾ ਨਹੀਂ ਚਾਹੁੰਦੀ। ਪਵਿੱਤਰ ਨੇ ਪੁਲਸ ਦੀ ਮਦਦ ਨਾਲ ਲੋਕੇਸ਼ਨ ਕਢਵਾਈ ਤਾਂ ਪਤਾ ਲੱਗਾ ਕਿ ਪਤਨੀ ਜ਼ੀਰਕਪੁਰ ਵਿੱਚ ਹੈ। ਉਸ ਦੇ ਪਿਤਾ ਨੇ ਆਪਣੇ ਕੁੜਮ ਨੂੰ ਫ਼ੋਨ ਕਰਕੇ ਬੇਟੀ ਨੂੰ ਸਮਝਾਉਣ ਨੂੰ ਕਿਹਾ ਤਾਂ ਉਹ ਅੱਗੋਂ ਗਾਲ੍ਹਾਂ ਕੱਢਣ ਲੱਗ ਪਿਆ, ਜਿਸ ਪਿੱਛੋਂ ਪਿਤਾ ਮਾਨਸਿਕ ਤੌਰਤੇ ਪ੍ਰੇਸ਼ਾਨ ਹੋ ਗਿਆਤੇ ਪਰਵਾਰ ਦੀ ਬਦਨਾਮੀ ਦੇ ਡਰੋਂ ਜ਼ਹਿਰੀਲਾ ਪਦਾਰਥ ਨਿਗਲ ਲਿਆ। ਕੱਲ੍ਹ ਸਵੇਰੇ ਜਦ ਮਾਂ ਉਸ ਦੇ ਪਿਤਾ ਨੂੰ ਚਾਹ ਦੇਣ ਗਈ ਤਾਂ ਉਹ ਬਾਥਰੂਮ ਦੇ ਬਾਹਰ ਬੇਸੁੱਧ ਡਿੱਗੇ ਹੋਏ ਸਨ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਦੇ ਅਨੁਸਾਰ ਮੁਲਜ਼ਮਾਂ ਨੂੰ ਜਲਦ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca