The Earth's rotation on its axis decreased by 0.5 milliseconds in 24 hours
Connect with us apnews@iksoch.com

ਅੰਤਰਰਾਸ਼ਟਰੀ

ਆਪਣੀ ਧੁਰੀ `ਤੇ ਘੁੰਮਦੀ ਧਰਤੀ ਦੇ 24 ਘੰਟਿਆਂ ਵਿੱਚੋਂ 0.5 ਮਿਲੀ ਸੈਕਿੰਡ ਘੱਟ ਹੋਏ

Published

on

earth

ਪੈਰਿਸ, 7 ਜਨਵਰੀ – ਧਰਤੀ ਪਿਛਲੇ 50 ਸਾਲਾਂ ਤੋਂ ਕਿਸੇ ਵੀ ਸਮੇਂ ਦੀ ਤੁਲਨਾ ਵਿੱਚ ਤੇਜ਼ੀ ਨਾਲ ਘੁੰਮ ਰਹੀ ਹੈ। ਵਿਗਿਆਨੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਇਸ ਨੂੰ ਕਿਵੇਂ ਮੈਨੇਜ ਕੀਤਾ ਜਾਏ। ਪਤਾ ਲੱਗਾ ਹੈ ਕਿ ਧਰਤੀ ਦੇ ਘੁੰਮਨਣ ਵਿੱਚ ਇਹ ਤਬਦੀਲੀ ਪਿਛਲੇ ਸਾਲ ਆਈ ਸੀ।
ਡੇਲੀ ਮੇਲ ਦੀ ਖਬਰ ਦੇ ਅਨੁਸਾਰ ਧਰਤੀ ਇਸ ਸਮੇਂ 24 ਘੰਟੇ ਵਿੱਚ 0.5 ਮਿਲੀ ਸੈਕਿੰਡ ਘੱਟ ਸਮਾਂ ਲੈ ਕੇ ਘੰੁਮ ਰਹੀ ਹੈ ਅਤੇ ਸਾਡੇ 24 ਘੰਟਿਆਂ ਵਿੱਚੋਂ 0.5 ਮਿਲੀ ਸੈਕਿੰਡ ਘੱਟ ਹੋ ਚੁੱਕੇ ਹਨ। 19 ਜੁਲਾਈ 2020 ਦਾ ਦਿਨ 24 ਘੰਟੇ ਤੋਂ 1.4602 ਮਿਲੀ ਸੈਕਿੰਡ ਘੱਟ ਸੀ। ਇਸ ਤੋਂ ਪਹਿਲਾਂ ਸਭ ਤੋਂ ਛੋਟਾ ਦਿਨ ਸਾਲ 2005 ਵਿੱਚ ਸੀ, ਪਰ ਪਿਛਲੇ 12 ਮਹੀਨਿਆਂ ਵਿੱਚ ਇਹ ਰਿਕਾਰਡ ਕੁੱਲ 28 ਵਾਰ ਟੁੱਟਿਆ ਹੈ।ਪੈਰਿਸ ਵਿਚਲੇ ਇੰਟਰਨੈਸ਼ਨਲ ਅਰਥ ਰੋਟੇਸ਼ਨ ਸਰਵਿਸ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਦੇ ਘੁੰਮਣ ਦੀ ਰਫਤਾਰ ਦਾ ਅਸਰ 2021 ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ। ਸੀਨੀਅਰ ਰਿਸਰਚ ਸਾਇੰਟਿਸਟ ਪੀਟਰ ਵ੍ਹਿਬਰਲੀ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਧਰਤੀ ਆਪਣੇ ਤੈਅ ਸਮੇਂ ਤੋਂ ਘੱਟ ਸਮੇਂ ਵਿੱਚ ਚੱਕਰ ਪੂਰਾ ਕਰਦੀ ਹੈ। ਹੋ ਸਕਦਾ ਹੈ ਕਿ ਧਰਤੀਤੇ ਰਹਿ ਰਹੇ ਲੋਕਾਂ ਨੂੰ ਸਮੇਂ ਦੇ ਨਾਲ ਚੱਲਣ ਦੇ ਲਈ ਨੈਗੇਟਿਵ ਲੀਪ ਸੈਕਿੰਡ ਜੋੜਨਾ ਪਵੇ। 1970 ਤੋਂ ਹਾਲੇ ਤੱਕ 27 ਲੀਪ ਸੈਕਿੰਡ ਜੋੜ ਚੁੱਕੇ ਹਨ। ਪਿਛਲੀ ਵਾਰ ਸਾਲ 2016 ਵਿੱਚ ਵੀ ਲੀਪ ਸੈਕਿੰਡ ਜੋੜਿਆ ਗਿਆ ਹੈ। ਧਰਤੀ ਆਪਣੀ ਧੁਰੀਤੇ ਵੱਧ ਤੇਜ਼ੀ ਨਾਲ ਘੁੰਮ ਰਹੀ ਹੈ, ਇਸ ਨਾਲ ਸਾਰੇ ਦੇਸ਼ਾਂ ਦਾ ਸਮਾਂ ਬਦਲ ਜਾਂਦਾ ਹੈ। ਇਸ ਨਾਲ ਸੰਚਾਰ ਸਿਸਟਮ ਵਿੱਚ ਵੀ ਮਸ਼ੁਕਲਾਂ ਆ ਸਕਦੀਆਂ ਹਨ ਕਿਉਂਕਿ ਸੈਟੇਲਾਈਟਸ ਤੇ ਸੰਚਾਰ ਯੰਤਰ ਸੋਲਰ ਟਾਈਮ ਦੇ ਅਨੁਸਾਰ ਹੀ ਸੈਟ ਕੀਤੇ ਜਾਂਦੇ ਹਨ। ਇਹ ਸਮਾਂ ਤਾਰਿਆਂ, ਚੰਨ ਤੇ ਸੂਰਜ ਦੀ ਪੁਜ਼ੀਸ਼ਨ ਦੇ ਅਨੁਸਾਰ ਸੈਟ ਕੀਤਾ ਜਾਂਦਾ ਹੈ। ਨੈਵੀਗੇਸ਼ਨ ਸਿਸਟਮ `ਤੇ ਵੀ ਇਸ ਦਾ ਅਸਰ ਪਵੇਗਾ।

ਅੰਤਰਰਾਸ਼ਟਰੀ

ਤੁਰਕੀ ਵੱਲੋਂ ਕੱਢ ਦਿੱਤੇ ਗਏ 40 ਪਾਕਿਸਤਾਨੀ ਨਾਗਰਿਕ ਹਵਾਈ ਅੱਡੇ ਉੱਤੇ ਰਹਿਣ ਲਈ ਮਜਬੂਰ

Published

on

ਅੰਕਾਰਾ, 22 ਜਨਵਰੀ, – ਤੁਰਕੀ ਸਰਕਾਰ ਨੇ ਦੇਸ਼ ਵਿੱਚ ਗੈਰ ਕਾਨੂੰਨੀ ਰਹਿੰਦੇ 40 ਪਾਕਿਸਤਾਨੀ ਲੋਕਾਂ ਨੂੰ ਪਾਕਿਸਤਾਨ ਵਾਪਸ ਭੇਜਣ ਦਾ ਹੁਕਮ ਕਰਦਿੱਤਾ ਹੈ। ਪਾਕਿਸਤਾਨ ਦੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ ਓਥੋਂ ਦੀ ਕੇਂਦਰੀ ਜਾਂਚ ਏਜੰਸੀ ਨੇ 40 ਪਾਕਿਸਤਾਨੀਆਂ ਦੀ ਹਵਾਲਗੀ ਦੀ ਪੁਸ਼ਟੀ ਕੀਤੀ ਹੈ।ਇਸ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਨਾਗਰਿਕ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਤੋਂ ਇਸਲਾਮਾਬਾਦ ਵਾਪਸ ਭੇਜੇ ਗਏ ਹਨ।
ਅੱਗੋਂ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੁਰਕੀ ਤੋਂ ਭੇਜੇ ਗਏ ਪਾਕਿਸਤਾਨੀ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਇਸਲਾਮਾਬਾਦ ਹਵਾਈ ਅੱਡੇ ਉੱਤੇ ਕੀਤਾ ਗਿਆ ਹੈ ਅਤੇ ਇਸ ਦੇ ਲਈ ਦੋਵਾਂ ਦੇਸ਼ਾਂ ਦੀਆਂ ਗੈਰ-ਸਰਕਾਰੀ ਸੰਸਥਾਵਾਂ ਨੇ ਇਕ ਸਮਝੌਤਾ ਕੀਤਾ ਹੈ, ਜਿਸ ਦੇ ਮੁਤਾਬਕ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਤੁਰਕੀ ਨੇ 1 ਅਪ੍ਰੈਲ 2019 ਨੂੰ ਗੈਰ ਕਾਨੂੰਨੀ ਰਹਿੰਦੇ 47 ਪਾਕਿਸਤਾਨੀ ਨਾਗਰਿਕਾਂ ਦੀ ਹਵਾਲਗੀ ਕੀਤੀ ਸੀ ਤੇ ਇਨ੍ਹਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਸ਼ਾਰਜਾਹ ਦੇ ਰਸਤੇ ਇਸਲਾਮਾਬਾਦ ਲਿਆਂਦਾ ਗਿਆ ਸੀ। ਸਾਲ 2019 ਵਿਚ ਹੀ ਤੁਰਕੀ ਨੇ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ 7 ਪਾਕਿਸਤਾਨੀਆਂ ਨੂੰ ਫੜਿਆ ਅਤੇ ਉਨ੍ਹਾਂ ਨੂੰ ਤੁਰਕੀ ਦੀ ਫਲਾਈਟ ਰਾਹੀਂ ਪਾਕਿਸਤਾਨ ਵਾਪਸ ਭੇਜਿਆ ਗਿਆ ਸੀ।
ਇਕ ਹੋਰ ਰਿਪੋਰਟ ਮੁਤਾਬਕ ਪਿਛਲੇ 6 ਸਾਲਾਂ ਵਿੱਚ ਦੁਨੀਆ ਦੇ 134 ਦੇਸ਼ਾਂ ਤੋਂ ਕੁੱਲ 5,19,000 ਪਾਕਿਸਤਾਨੀ ਨਾਗਰਿਕ ਇਸ ਦੇਸ਼ ਵਿੱਚ ਵਾਪਸ ਭੇਜੇ ਜਾ ਚੁੱਕੇ ਹਨ, ਇਨ੍ਹਾਂ ਉੱਤੇ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਅਤੇਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ। ਸਾਊਦੀ ਅਰਬ, ਯੂ ਈ ਏ ਅਤੇ ਓਮਾਨ ਤੋਂ ਹਰ ਸਾਲ ਗੈਰ-ਕਾਨੂੰਨੀ ਢੰਗ ਨਾਲਓਥੇ ਰਹਿੰਦੇ ਪਾਕਿਸਤਾਨ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੇ ਬਾਅਦ ਵੀ ਸਾਊਦੀ ਅਰਬ ਅਤੇ ਤੁਰਕੀ ਵਿਚ 65,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਓਥੇ ਡਿਪੋਰਟੀ ਕੈਂਪਾਂ ਵਿਚ ਰੱਖੇ ਹੋਏ ਹਨ।
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਸਾਊਦੀ ਅਰਬ ਨੇ ਸਭ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਅਤੇ ਮਲੇਸ਼ੀਆ, ਬ੍ਰਿਟੇਨ, ਗ੍ਰੀਸ, ਅਮਰੀਕਾ, ਚੀਨ, ਈਰਾਨ ਤੇ ਜਰਮਨੀ ਵੀ ਪਾਕਿਸਤਾਨ ਦੇ ਕਈ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਯੁੱਧ ਤੋਂ ਪੀੜਤ ਦੇਸ਼ਾਂ ਸੀਰੀਆ,ਅਫਗਾਨਿਸਤਾਨ ਅਤੇ ਲੀਬੀਆ ਨੇ ਵੀ ਗੈਰ ਕਾਨੂੰਨੀ ਢੰਗ ਨਾਲ ਓਥੇ ਰਹਿੰਦੇ ਪਾਕਿਸਤਾਨੀ ਨਾਗਰਿਕਾਂ ਦੀ ਹਵਾਲਗੀ ਕੀਤੀ ਹੈ। ਇਨ੍ਹਾਂ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਭ ਤੋਂ ਵੱਧ ਹਵਾਲਗੀ ਲੀਬੀਆ ਵੱਲੋਂ ਕੀਤੀ ਗਈ ਸੀ। ਲੀਬੀਆ ਯੂਰਪ ਦਾ ਗੇਟਵੇਅ ਹੋਣ ਕਾਰਨ ਕਈ ਪਾਕਿਸਤਾਨੀ ਏਥੇ ਗੈਰ-ਕਾਨੂੰਨੀ ਢੰਗ ਨਾਲ ਜਾਣ ਅਤੇ ਫਿਰ ਅੱਗੇ ਯੂਰਪ ਦੇ ਦੇਸ਼ਾਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

Continue Reading

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਦੇ ਸ਼ਾਹੀ ਮੈਂਬਰ ਪਾਕਿਸਤਾਨ ਵਿੱਚ ਹੌਬਾਰਾ ਦਾ ਸ਼ਿਕਾਰ ਕਰਨਗੇ

Published

on

ਇਸਲਾਮਾਬਾਦ, 22 ਜਨਵਰੀ – ਖੁਸ਼ਾਮਦ ਅਤੇ ਖਿਦਮਤ ਦੇ ਨਾਲ ਆਰਥਿਕ ਲਾਭ ਕਮਾਉਣ ਦੇ ਉਦੇਸ਼ ਨਾਲ ਪਾਕਿਸਤਾਨ ਦੀ ਸਰਕਾਰ ਬਹਿਰੀਨ ਦੇ ਸ਼ਾਹੀ ਪਰਵਾਰ ਦੀ ਬਲੋਚਿਸਤਾਨ ਯਾਤਰਾ ਲਈ ਤਿਆਰੀ ਕਰ ਰਹੀ ਹੈ। ਸ਼ਾਹੀ ਪਰਵਾਰ ਇੱਥੇ ਖਤਮ ਹੋ ਰਹੇ ਹੌਬਾਰਾ ਬਸਟਰਡ ਦੇ ਸ਼ਿਕਾਰ ਲਈ 22 ਜਨਵਰੀ ਤੋਂ 24 ਜਨਵਰੀ ਤੱਕ ਰਹੇਗਾ। ਸ਼ਾਹੀ ਪਰਵਾਰ ਤੋਂ ਆਉਣ ਵਾਲਿਆਂ ਵਿੱਚ ਬਹਿਰੀਨ ਦੇ ਰਾਜਾ ਹਮਦ-ਬਿਨ-ਈਸਾ-ਬਿਨ-ਸਲਮਾਨ-ਅਲ ਖਲੀਫਾ ਅਤੇ ਆਬੂਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ-ਬਿਨ-ਜ਼ਾਇਦ-ਅਲ-ਰਹਿਮਾਨ ਹਨ। ਇਹ ਨਿੱਜੀ ਯਾਤਰਾ ਹੋਵੇਗੀ।
ਹੌਬਾਰਾ ਬਸਟਰਡ ਅੰਤਰਰਾਸ਼ਟਰੀ ਪੱਧਰ ਉੱਤੇ ਅਲੋਪ ਹੋ ਰਹੇ ਪੰਛੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਇਸ ਦਾ ਸ਼ਿਕਾਰ ਕਰਨ ਦੀ ਪਾਕਿਸਤਾਨ ਵਿੱਚ ਕਿਸੇ ਨੂੰ ਇਜਾਜ਼ਤ ਨਹੀਂ। ਪਾਕਿਸਤਾਨ ਨੇ ਖਾੜੀ ਦੇਸ਼ਾਂ ਦੇ ਖਾਸ ਲੋਕਾਂ ਲਈ ਇਨ੍ਹਾਂ ਦੇ ਸ਼ਿਕਾਰ ਦਾ ਸਪੈਸ਼ਲ ਪਰਮਿਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 10 ਸਾਲਾ ਬੱਚੇ ਅਹਿਮਦ ਹਸਨ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਫਾਲਕਨ ਪੰਛੀ ਦੇ ਸ਼ਿਕਾਰ `ਤੇ ਵੀ ਪਾਬੰਦੀ ਲਈ ਪਟੀਸ਼ਨ ਦਾਇਰ ਕੀਤੀ ਸੀ। ਪਾਕਿਸਤਾਨ ਵਿੱਚ ਸ਼ਿਕਾਰ ਦੇ ਕਾਨੂੰਨ ਦਾ ਵਜੂਦ ਨਹੀਂ ਹੈ। ਹਾਲਾਤ ਇਹ ਹਨ ਕਿ ਮਾਰਖੋਰੀ ਘੁਮਾਉਦਾਰ ਸਿੰਙਾਂ ਵਾਲੀ ਬੱਕਰੀ ਦਾ ਸ਼ਿਕਾਰ ਵੀ ਮੋਟਾ ਧਨ ਲੈ ਕੇ ਕਰਾਇਆ ਜਾਂਦਾ ਹੈ, ਜਦ ਕਿ ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਹਰ ਸਾਲ ਖਾੜੀ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ ਹੌਬਾਰਾ ਬਸਟਰਡ ਦੇ ਸ਼ਿਕਾਰ ਦੀ ਇਜਾਜ਼ਤ ਦਿੰਦਾ ਹੈ। ਇਸ ਵਾਰ ਉਸ ਨੇ ਬਹਿਰੀਨ ਅਤੇ ਹੋਰ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ 100-100 ਹੌਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਹੌਬਾਰਾ ਬਸਟਰਡ ਨੂੰ ਭਾਰਤ ਵਿੱਚ ਸੋਨ ਚਿੜੀਆ ਅਤੇ ਪਾਕਿਸਤਾਨ ਵਿੱਚ ਤਲੋਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

Continue Reading

ਅੰਤਰਰਾਸ਼ਟਰੀ

ਬਗ਼ਦਾਦ `ਚ ਦੋ ਆਤਮਘਾਤੀ ਬੰਬ ਧਮਾਕਿਆਂ ਵਿੱਚ 28 ਲੋਕਾਂ ਦੀ ਮੌਤ

Published

on

ਬਗ਼ਦਾਦ, 22 ਜਨਵਰੀ – ਰਾਜਧਾਨੀ ਬਗ਼ਦਾਦ ਦੇ ਭੀੜ ਭਰੇ ਬਾਜ਼ਾਰ ਵਿੱਚ ਕੱਲ੍ਹ ਹੋਏ ਦੋ ਆਤਮਘਾਤੀ ਧਮਾਕਿਆਂ ਵਿੱਚ ਘੱਟੋ-ਘੱਟ 28 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜ਼ਖਮੀ ਹੋ ਗਏ।
ਇਸ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਯੋਜਨਾ ਤੋਂ ਪੈਦਾ ਹੋਏ ਤਣਾਅ ਤੇ ਆਰਥਕ ਸੰਕਟ ਦੌਰਾਨ ਇਹ ਆਤਮਘਾਤੀ ਹਮਲੇ ਬਗ਼ਦਾਦ ਦੇ ਬਾਬ ਅਲ ਸ਼ਾਰਕੀ ਵਪਾਰਕ ਖੇਤਰ ਵਿੱਚ ਹੋਏ ਹਨ। ਕਿਸੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਇਰਾਕੀ ਫੌਜ ਨੇ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 28 ਲੋਕ ਮਾਰੇ ਗਏ ਅਤੇ 73 ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
ਹਸਪਤਾਲ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਇਸ ਘਟਨਾ ਵਿੱਚ ਘੱਟੋ-ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋਏ ਹਨ। ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਵਿਚਲੇ ਸਾਰੇ ਹਸਪਤਾਲ ਜ਼ਖਮੀਆਂ ਦੇ ਇਲਾਜ ਕਰ ਰਹੇ ਹਨ।ਫੌਜ ਦੇ ਬੁਲਾਰੇ ਯਾਹੀਆ ਰਸੂਲ ਨੇ ਕਿਹਾ ਕਿ ਸੁਰੱਖਿਆ ਦਸਤੇ ਦੋ ਹਮਲਾਵਰਾਂ ਦਾ ਪਿੱਛਾ ਕਰ ਰਹੇ ਸਨ, ਜਿਨ੍ਹਾਂ ਨੇ ਤੇਰਨ ਚੌਕ ਨੇੜੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ।

Continue Reading

ਰੁਝਾਨ


Copyright by IK Soch News powered by InstantWebsites.ca