The drunken mother slept all night, killing the one-and-a-half-month-old ba
Connect with us [email protected]

Uncategorized

ਸ਼ਰਾਬਣ ਮਾਂ ਸਾਰੀ ਰਾਤ ਸੁੱਤੀ ਰਹੀ, ਦੁੱਧ ਨੂੰ ਵਿਲਕਦੀ ਡੇਢ ਮਹੀਨੇ ਦੀ ਬੱਚੀ ਦੀ ਮੌਤ

Published

on

child death

ਧਮਤਰੀ, 29 ਮਾਰਚ – ਛੱਤੀਸਗੜ੍ਹ ਦੇ ਧਮਤਰੀ ਵਿੱਚ ਡੇਢ ਮਹੀਨੇ ਦੀ ਬੱਚੀ ਦੁੱਧ ਦੀ ਉਡੀਕ ਕਰਦੀ ਹੋਈ ਦੁਨੀਆ ਤੋਂ ਚਲੀ ਗਈ, ਉਸ ਦੀ ਮਾਂ ਸ਼ਰਾਬ ਪੀ ਕੇ ਸਾਰੀ ਰਾਤ ਸੁੱਤੀ ਰਹੀ ਤੇ ਬੱਚੀ ਦੁੱਧ ਲਈ ਰੋਂਦੀ ਰਹੀ, ਪਰ ਮਾਂ ਦੀਆਂ ਅੱਖਾਂ ਨਾ ਖੁੱਲ੍ਹੀਆਂ। ਪੁਲਸ ਨੇ ਜਾਂਚ ਵਿੱਚ ਭੁੱਖ ਨਾਲ ਬੱਚੀ ਦੀ ਮੌਤ ਦਾ ਸ਼ੱਕ ਪ੍ਰਗਟਾਇਆ ਹੈ।
ਪਤਾ ਲੱਗਾ ਹੈ ਕਿ ਧਮਤਰੀ ਕਸਬੇ ਨਾਲ ਲੱਗਦੇ ਸੁੰਦਰਗੰਜ ਵਿੱਚ ਵਸਨੀਕ ਇਸ ਸ਼ਰਾਬੀ ਮਾਂ ਦਾ ਨਾਂ ਰਾਜਮੀਤ ਕੌਰ ਹੈ। ਉਹ ਮਜ਼ਦੂਰੀ ਕਰਦੀ ਹੈ। ਉਸ ਦਾ ਪਤੀ ਹਰਮੀਤ ਸਿੰਘ ਮੋਟਰ ਮਕੈਨਿਕ ਹੈ। ਉਹ ਇੱਕ ਦਿਨ ਪਹਿਲਾਂ ਟਰੱਕ ਦੀ ਮੁਰੰਮਤ ਲਈ ਜਗਦਲਪੁਰ ਗਿਆ ਸੀ। ਦੱਸਿਆ ਗਿਆ ਹੈ ਕਿ ਰਾਜਮੀਤ ਰੋਜ਼ ਸ਼ਰਾਬ ਪੀਂਦੀ ਹੈ। ਕੱਲ੍ਹ ਸ਼ਾਮ ਉਸ ਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਅਤੇ ਸਾਰੀ ਰਾਤ ਉਸ ਨੂੰ ਹੋਸ਼ ਨਾ ਆਈ। ਜਦੋਂ ਸਵੇਰੇ ਉਠੀ ਤਾਂ ਬੱਚੀ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ। ਉਸ ਦਾ ਰੋਣਾ ਸੁਣ ਕੇ ਸਵੇਰੇ ਗੁਆਂਢੀ ਛੇ ਵਜੇ ਆਏ ਅਤੇ ਸਥਿਤੀ ਵੇਖ ਕੇ ਪੁਲਸ ਨੂੰ ਸੂੁਚਿਤ ਕੀਤਾ। ਜਦੋਂ 28 ਸਾਲਾ ਰਾਜਮੀਤ ਨੇ ਵੇਖਿਆ ਕਿ ਬੱਚੀ ਮਰ ਗਈ ਹੈ, ਤਾਂ ਉਹ ਲੜਖੜਾਉਂਦੇ ਕਦਮਾਂ ਨਾਲ ਅੰਦਰੋਂ ਬੋਤਲ ਚੁੱਕ ਲਿਆਈ ਅਤੇ ਫਿਰ ਪੀਣੀ ਸ਼ੁਰੂ ਕਰ ਦਿੱਤੀ ਅਤੇ ਨਸ਼ੇ ਵਿੱਚ ਬੇਸੁੱਧ ਹੋ ਕੇ ਫਿਰ ਸੌਂ ਗਈ। ਕਮਰੇ ਵਿੱਚ ਇੱਕ ਪਾਸੇ ਬੱਚੀ ਦੀ ਲਾਸ਼ ਪਈ ਸੀ ਅਤੇ ਦੂਜੇ ਕੋਨੇ ਵਿੱਚ ਰਾਜਮੀਤ ਨਸ਼ੇ ਵਿੱਚ ਬੇਸੁੱਧ ਹੋਈ ਸੀ। ਪੁਲਸ ਨਾਲ ਵੀ ਔਰਤ ਸਹੀ ਤਰੀਕੇ ਨਾਲ ਗੱਲ ਨਾ ਕਰ ਸਕੀ ਤੇ ਸਾਰਾ ਦਿਨ ਉਹ ਨਸ਼ੇ ਵਿੱਚ ਰਹੀ। ਪੁਲਸ ਕੇਸ ਦਰਜ ਕਰਨ ਲਈ ਆਲੇ-ਦੁਆਲੇ ਤੋਂ ਪੁੱਛਗਿੱਛ ਕਰਦੀ ਨਹੀਂ। ਜਦੋਂ ਔਰਤ ਦਾ ਪਤੀ ਹਰਮੀਤ ਜਗਦਲਪੁਰ ਤੋਂ ਆਇਆ ਤਾਂ ਪੁਲਸ ਨੇ ਦੇਖਿਆ ਕਿ ਉਹ ਵੀ ਸ਼ਰਾਬੀ ਹਾਲਤ ਵਿੱਚ ਸੀ। ਉਸ ਨੂੰ ਗੁਆਂਢੀਆਂ ਤੇ ਪੁਲਸ ਤੋਂ ਇਸ ਘਟਨਾ ਬਾਰੇ ਪਹਿਲਾਂ ਹੀ ਪਤਾ ਲੱਗਾ ਗਿਆ ਸੀ, ਫਿਰ ਵੀ ਉਹ ਸ਼ਰਾਬ ਪੀ ਕੇ ਘਰ ਪਰਤਿਆ। ਅਜਿਹੀ ਸਥਿਤੀ ਵਿੱਚ ਪੁਲਸ ਉਸ ਤੋਂ ਪੁੱਛਗਿੱਛ ਨਾ ਕਰ ਸਕੀ।
ਹੈਂਡ ਸੈਨੇਟਾਈਜ਼ਰ ਬੱਚਿਆਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੈ
ਨਵੀਂ ਦਿੱਲੀ, 29 ਮਾਰਚ – ਕੋਰੋਨਾ ਵਾਇਰਸ ਮਹਾਮਾਰੀ ਨੇ ਹਰ ਕਿਸੇ ਨੂੰ ਪ੍ਰੇਸ਼ਾਨ ਕੀਤਾ ਹੈ ਤੇ ਅਜੇ ਵੀ ਇਸ ਦਾ ਡਰ ਹੈ। ਹਰ ਕੋਈ ਹੈਂਡ ਸੈਨੇਟਾਈਜ਼ਰ ਨਾਲ ਆਪਣੇ ਹੱਥਸਾਫ ਕਰ ਰਿਹਾ ਹੈ, ਤਾਂ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਿਆ ਜਾ ਸਕੇ, ਪਰ ਇੱਕ ਸਰਵੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਹੈਂਡ ਸੈਨੇਟਾਈਜ਼ਰ ਬੱਚਿਆਂ ਵਾਸਤੇ ਸਹੀ ਨਹੀਂ ਹੈ।
ਫਰਾਂਸ ਵਿੱਚ ਹੋਏ ਇਸ ਸਰਵੇ ਵਿੱਚ ਦੱਸਿਆ ਗਿਆ ਹੈ ਕਿ ਅਲਕੋਹਲ ਨਾਲ ਭਰਪੂਰ ਹੈਂਡ ਸੈਨੇਟਾਈਜ਼ਰ ਜੇ ਗਲਤੀ ਨਾਲ ਅੱਖ ਵਿੱਚ ਚਲਾ ਜਾਏ ਤਾਂ ਇਹ ਅੱਖਾਂ ਦੀ ਰੋਸ਼ਨੀ ਜਾਣ ਦਾ ਕਾਰਨ ਬਣ ਸਕਦਾ ਹੈ, ਜਿਸ ਦੇ ਬਹੁਤੇ ਸ਼ਿਕਾਰ ਬੱਚੇ ਹੋ ਸਕਦੇ ਹਨ। ਸਰਵੇ ਮੁਤਾਬਕ 2019 ਵਿੱਚ ਹੈਂਡ ਸੈਨੇਟਾਈਜ਼ਰ ਦੇ ਕੈਮੀਕਲ ਨਾਲ ਬੱਚਿਆਂ ਵਿੱਚ ਅੱਖਾਂ ਦੇ ਖਤਰੇ ਦੀਆਂ ਘਟਨਾਵਾਂ ਦਾ ਕੇਵਲ 1.3 ਫੀਸਦੀ ਹਿੱਸਾ ਸੀ, ਜੋ ਸਾਲ 2020 ਦੇ ਅਖੀਰ ਤੱਕ 9.9 ਫੀਸਦੀ ਤੱਕ ਪਹੁੰਚ ਗਿਆ ਸੀ। ਏਸੇ ਕਾਰਨ ਫਰਾਂਸ ਵਿੱਚ ਇੱਕ ਬੱਚੇ ਨੂੰ ਹਸਪਤਾਲ ਭਰਤੀ ਕਰਾਉਣ ਦੀ ਲੋੜ ਪਈ ਸੀ। ਸਾਲ 2020 ਵਿੱਚ 16 ਬੱਚਿਆਂ ਨੂੰ ਇਸ ਤਰ੍ਹਾਂ ਦੇ ਕੈਮੀਕਲ ਖਤਰੇ ਦੀ ਵਜ੍ਹਾ ਨਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Uncategorized

ਚੈੱਕ ਬਾਊਂਸ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਜਾਰੀ

Published

on

Supreme-Court

ਨਵੀਂ ਦਿੱਲੀ, 17 ਅਪ੍ਰੈਲ – ਭਾਰਤ ਦੀ ਸੁਪਰੀਮ ਕੋਰਟ ਨੇ ਚੈੱਕ ਬਾਊਂਸ ਦੇ ਕੇਸਾਂ ਦੇ ਛੇਤੀ ਫੈਸਲੇ ਲਈ ਦਿਸ਼ਾਨਿਰਦੇਸ਼ ਜਾਰੀ ਕੀਤੇ ਅਤੇਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਇੱਕੋ ਵਿਅਕਤੀ ਦੇ ਖ਼ਿਲਾਫ਼ ਚੈੱਕ ਬਾਊਂਸ ਦੇ 12 ਮਹੀਨੇ ਦੇ ਵਿੱਚ ਦਰਜ ਕੀਤੇ ਗਏ ਵੱਖ-ਵੱਖ ਕੇਸਾਂ ਨੂੰ ਇੱਕੋ ਵਾਰੀ ਹੱਲ ਕਰਨ ਬਾਰੇ ਕਾਨੂੰਨੀ ਵਿਵਸਥਾ ਵਿੱਚ ਯੋਗ ਸੋਧ ਕੀਤੀ ਜਵੇ। ਇਹ ਆਦੇਸ਼ ਕੱਲ੍ਹ ਚੀਫ ਜਸਟਿਸ ਐਸ ਏ ਬੋਬਡੇ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਦਿੱਤੇ ਹਨ, ਜਿਸ ਦਾ ਵੱਡਾ ਅਸਰ ਪੈਣ ਦੀ ਆਸ ਹੈ।
ਵਰਨਣ ਯੋਗ ਹੈ ਕਿ ਭਾਰਤੀ ਅਦਾਲਤਾਂ ਵਿੱਚ 31 ਦਸੰਬਰ 2019 ਤੱਕ ਕੁਲ 2.31 ਕਰੋੜ ਕੇਸਪੈਂਡਿੰਗਸਨ, ਜਿਨ੍ਹਾਂ ਵਿੱਚੋਂ 35.16 ਲੱਖ ਕੇਸ ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ-138 ਹੇਠਚੈੱਕ ਬਾਊਂਸ ਵਾਲੇ ਹਨ। ਕੋਰਟ ਨੇ ਆਪਣੇ ਆਪ ਇਸ ਦਾ ਨੋਟਿਸ ਲੈ ਕੇ ਇਸ ਕੇਸ ਦੀ ਸੁਣਵਾਈ ਕੀਤੀ ਅਤੇਚੈੱਕ ਬਾਊਂਸ ਦੇ ਕੇਸਾਂ ਦੇ ਜਲਦੀ ਨਿਪਟਾਰੇ ਦੇ ਮੁੱਦੇ ਉੱਤੇ ਸੁਣਵਾਈ ਕਰਨ ਅਤੇ ਜੱਜਾਂ, ਹੋਰ ਧਿਰਾਂ, ਸਰਕਾਰ ਅਤੇ ਆਰ ਬੀ ਆਈ ਦੇ ਸੁਝਾਅਵੇਖਣ ਪਿੱਛੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਦੀਆਂਹਾਈ ਕੋਰਟਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਮੈਜਿਸਟ੍ਰੇਟਾਂ ਲਈ ਪ੍ਰਕਿਰਿਆ ਨਿਰਦੇਸ਼ ਜਾਰੀ ਕਰਨ ਕਿ ਜੇ ਉਹ ਧਾਰਾ-138 ਹੇਠ ਆਏ ਚੈੱਕ ਬਾਊਂਸ ਦੇ ਕੇਸ ਦੀ ਸ਼ਿਕਾਇਤ ਸਮਰੀ ਟ੍ਰਾਇਲ ਤੋਂ ਸਧਾਰਨ ਟ੍ਰਾਇਲ ਵਿੱਚ ਤਬਦੀਲ ਕਰਦੇ ਹਨ ਤਾਂ ਉਨ੍ਹਾਂ ਨੂੰ ਆਦੇਸ਼ ਵਿੱਚ ਇਸਦਾ ਕਾਰਨ ਦੱਸਣਾ ਹੋਵੇਗਾ। ਜਦੋਂ ਦੋਸ਼ੀ ਸੰਬੰਧਿਤ ਮੈਜਿਸਟ੍ਰੇਟ ਦੇ ਖੇਤਰ ਅਧਿਕਾਰ ਤੋਂ ਬਾਹਰ ਰਹਿੰਦਾ ਹੋਵੇ ਤਾਂ ਮੈਜਿਸਟ੍ਰੇਟ ਚੈੱਕ ਬਾਊਂਸ ਦੀ ਸ਼ਿਕਾਇਤ ਮਿਲਣ ਉੱਤੇ ਜਾਂਚ ਕਰ ਕੇ ਦਰਜ ਕਰੇਗਾ ਕਿਇਸ ਦੋਸ਼ੀ ਦੇ ਖ਼ਿਲਾਫ਼ ਕਾਰਵਾਈ ਦਾ ਯੋਗ ਆਧਾਰ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨੇਗੋਸ਼ੀਏਬਲ ਇੰਸਟ੍ਰਮੈਂਟ ਐਕਟ ਦੀ ਧਾਰਾ-202 ਦੇ ਤਹਿਤ ਸ਼ਿਕਾਇਤਕਰਤਾ ਵੱਲੋਂ ਐਫੀਡੇਵਿਟ ਉੱਤੇ ਗਵਾਹੀ ਦੇਣ ਦੀ ਇਜਾਜ਼ਤ ਹੈ, ਉਚਿਤਕੇਸਾਂ ਵਿੱਚ ਮੈਜਿਸਟ੍ਰੇਟ ਗਵਾਹਾਂ ਦੇ ਬਿਆਨ ਉੱਤੇਜ਼ੋਰ ਦਿੱਤੇ ਬਗੈਰ ਦਸਤਾਵੇਜ਼ਾਂ ਦੇ ਆਧਾਰ ਉੱਤੇ ਜਾਂਚ ਕਰ ਸਕਦਾ ਹੈ।

Continue Reading

Uncategorized

ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਸਿਆਸੀ ਦਖਲ ਵਿਰੁੱਧ ਅਸਤੀਫਾ ਦਿੱਤਾ

Published

on

ਮੁੰਬਈ, 1 ਮਾਰਚ – ਮਹਾਰਾਸ਼ਟਰ ਵਿੱਚ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਆਪਣੇ ਅਹੁਦੇ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਚਾਨਕ ਆਪਣਾ ਅਸਤੀਫਾ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਸੌਂਪ ਦਿੱਤਾ ਹੈ।ਸੂਤਰਾਂ ਨੇ ਦੱਸਿਆ ਕਿ ਦੋਵਾਂਵਾਈਸ ਚਾਂਸਲਰਾਂ ਨੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸੇ ਹਨ, ਪਰ ਭਾਜਪਾ ਅਸਲ ਵਿੱਚ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਦੋਸ਼ ਲਾਇਆ ਕਿ ਵਾਈਸ ਚਾਂਸਲਰਾਂ ਵੱਲੋਂ ਸੂਬਾ ਸਰਕਾਰ ਦੇ ਸਿਆਸੀ ਦਖਲਕਾਰਨ ਅਸਤੀਫਾ ਦਿੱਤਾ ਹੈ।
ਇਸ ਰਾਜ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਇਸ ਬਾਰੇ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਅਤੇ ਗਵਰਨਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਜਾਣਕਾਰ ਸੂਤਰਾਂ ਮੁਤਾਬਕ ਗਵਰਨਰ ਕੋਸ਼ਿਆਰੀ, ਜੋ ਸੂਬੇ ਵਿੱਚ ਯੂਨੀਵਰਸਿਟੀਆਂ ਦੇ ਚਾਂਸਲਰ ਹਨ, ਨੇ ਕਵਿੱਤਰੀ ਬਹਿਨਾਬਾਈ ਚੌਧਰੀ ਉਤਰੀ ਮਹਾਰਾਸ਼ਟਰ ਯੂਨੀਵਰਸਿਟੀ, ਜਲਗਾਉਂ ਦੇ ਵਾਈਸ ਚਾਂਸਲਰ ਪ੍ਰਦੀਪ ਪਾਟਿਲ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਟੈਕਨੀਕਲ ਯੂਨੀਵਰਸਿਟੀ, ਲੋਨੇਰੇ (ਜ਼ਿਲ੍ਹਾ ਰਾਏਗੜ੍ਹ) ਦੇ ਵਾਈਸ ਚਾਂਸਲਰ ਵੇਦਲਾ ਰਾਮਾ ਸ਼ਾਸਤਰੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਸੇ ਦੌਰਾਨ ਏ ਬੀ ਵੀ ਪੀ ਦੀ ਕੋਂਕਣ ਦੀ ਸੂਬਾ ਸੈਕਟਰੀ ਪ੍ਰੇਰਨਾ ਪਵਾਰ ਨੇ ਇੱਕ ਬਿਆਨ ਵਿੱਚ ਕਿਹਾ, ‘‘ਏ ਬੀ ਵੀ ਪੀ ਦਾ ਮੰਨਣਾ ਹੈ ਕਿ ਇਹ ਅਸਤੀਫੇ ਸਿਆਸੀ ਦਖਲਕਾਰਨ ਦਿੱਤੇ ਗਏ ਹਨ, ਜਿਸ ਨੇ ਵਾਈਸ ਚਾਂਸਲਰਾਂ ਦੇ ਅਧਿਕਾਰਾਂ ਅਤੇ ਖੁਦਮੁਖਤਿਆਰੀ ਨੂੰ ਖੋਖਲਾ ਕਰ ਦਿੱਤਾ।”

Read More Today Exclusive Breaking News

Continue Reading

Uncategorized

ਬਾਰਡਰ ਉੱਤੇ ਫਾਇਰਿੰਗ ਰੋਕਣ ਲਈ ਭਾਰਤ-ਪਾਕਿ ਦੋਵੇਂ ਦੇਸ਼ ਰਾਜ਼ੀ

Published

on

pakistan and india

ਦੋਵੇਂ ਦੇਸ਼ਾਂ ਦੇ ਡੀ ਜੀ ਐੱਮ ਓਵਿਚਾਲੇ ਸਹਿਮਤੀ ਬਣੀ
ਨਵੀਂ ਦਿੱਲੀ, 25 ਫਰਵਰੀ, – ਭਾਰਤ ਅਤੇ ਪਾਕਿਸਤਾਨ ਵਿਚਾਲੇ ਕੰਟੋਰਲ ਰੇਖਾ (ਐੱਲਓਸੀ) ਸਮੇਤ ਬਾਰਡਰ ਦੇ ਸਾਰੇ ਸੈਕਟਰਾਂਵਿੱਚ ਲੰਬੇ ਸਮੇਂ ਤੋਂ ਹੁੰਦੀ ਜੰਗਬੰਦੀ ਉਲੰਘਣਾ ਨੂੰ ਰੋਕਣਨੂੰ ਦੋਵੇਂ ਦੇਸ਼ ਰਾਜ਼ੀ ਹੋ ਗਏ ਹਨ। ਲੰਮੇ ਸਮੇਂ ਪਿੱਛੋਂ ਦੋਵੇਂ ਦੇਸ਼ਾਂ ਦੇ ਫ਼ੌਜੀ ਡਾਇਰੈਕਟਰ ਜਨਰਲ (ਡੀ ਜੀ ਐੱਮ ਓ) ਦੀ ਆਪਸੀ ਗੱਲਬਾਤ ਵਿੱਚ ਬਾਰਡਰ ਉੱਤੇ ਜੰਗਬੰਦੀ ਦੀ ਉਲੰਘਣਾ ਰੋਕਣਦੀ ਸਹਿਮਤੀ ਬਣੀ ਹੈ। ਇਸ ਪਿੱਛੋਂ ਭਾਰਤ-ਪਾਕਿਸਤਾਨ ਦੋਵਾਂ ਨੇ ਅੱਜ ਵੀਰਵਾਰ ਸਾਂਝਾ ਬਿਆਨ ਜਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਗੱਲ ਕਹੀ। ਤਾਜ਼ਾ ਸਹਿਮਤੀ 24-25 ਫਰਵਰੀ ਦੀ ਦਰਮਿਆਨੀ ਰਾਤ ਤੋਂ ਲਾਗੂਕਰ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਗੰਭੀਰ ਉਤਰਾਅ-ਚੜ੍ਹਾਅ ਵਾਲੇ ਸੰਬੰਧਾਂ ਦੇ ਪੱਖ ਤੋਂ ਜੰਗਬੰਦੀ ਦੀ ਉਲੰਘਣਾ ਨਾ ਕਰਨਦੀ ਸਹਿਮਤੀ ਬਹੁਤ ਮਹੱਤਵਪੂਰਨ ਹੈ ਅਤੇ ਖਾਸ ਤੌਰ ਉੱਤੇ ਸਰਜੀਕਲ ਅਤੇ ਬਾਲਾਕੋਟ ਏਅਰ ਸਟਰਾਈਕ ਵਰਗੇ ਦੌਰ ਕੰਢੇ ਫਿਰ ਪੁੱਜ ਚੁੱਕੇ ਭਾਰਤ-ਪਾਕਿ ਸਬੰਧਾਂ ਦੇ ਤਾਜ਼ਾ ਦੌਰਵਿੱਚ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਦੀ ਰਜ਼ਾਮੰਦੀ ਦੋਵਾਂ ਦੇ ਰਿਸ਼ਤਿਆਂ ਨੂੰ ਲੀਹ ਉੱਤੇ ਲਿਆਉਣ ਦੇ ਯਤਨਾਂ ਦਾ ਸੰਕੇਤ ਹੈ।
ਬਾਰਡਰ ਉੱਤੇ ਦੋਵੇਂ ਪਾਸਿਓਂ ਗੋਲ਼ੀਬਾਰੀ ਰੋਕਣਵਾਲੀ ਰਜ਼ਾਮੰਦੀ ਬਾਰੇ ਫ਼ੌਜ ਵੱਲੋਂ ਦਿੱਤੇ ਬਿਆਨ ਵਿੱਚ ਦੋਵੇਂ ਡੀ ਜੀ ਐੱਮ ਓ ਵਿਚਾਲੇ ਹਾਟਲਾਈਨ ਉੱਤੇ ਹੋਈ ਗੱਲਬਾਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਡੀ ਜੀ ਐੱਮ ਓ ਵਿਚਾਲੇ ਰੈਗੂਲਰ ਪ੍ਰਬੰਧਾਂ ਹੇਠ ਹਾਟਲਾਈਨ ਰਾਹੀਂ ਹੋਈ ਗੱਲਬਾਤਵਿੱਚ ਕੰਟਰੋਲ ਰੇਖਾ ਅਤੇ ਹੋਰ ਸਾਰੇ ਖੇਤਰਾਂ ਵਿੱਚ ਆਜ਼ਾਦੀ, ਬੇਬਾਕ ਤੇ ਸੁਹਿਰਦ ਵਾਤਾਵਰਨ ਵਿੱਚ ਮੌਜੂਦਾ ਹਾਲਾਤਾਂ ਦੀ ਸਮੀਖਿਆ ਕੀਤੀ ਗਈ ਤੇਬਾਰਡਰ ਉੱਤੇ ਸ਼ਾਂਤੀ ਲਈ ਆਪਸੀ ਤੌਰ ਉੱਤੇ ਲਾਹੇਵੰਦ ਅਤੇ ਪੱਕੀ ਸ਼ਾਂਤੀ ਲਈ ਦੋਵੇਂ ਡੀ ਜੀ ਐੱਮ ਓ ਨੇ ਚਰਚਾ ਕੀਤੀ। ਬਿਆਨਵਿੱਚ ਦੋਵੇਂ ਦੇਸ਼ਾਂ ਦੇ ਅਫਸਰਾਂ ਨੇ ਸਾਰੇ ਆਪਸੀ ਸਮਝੌਤਿਆਂ, ਸਮਝ ਤੇ ਕੰਟਰੋਲ ਰੇਖਾ ਉੱਤੇ ਜੰਗਬੰਦੀ ਦੀ ਸਖਤੀ ਨਾਲ ਪਾਲਣਾ ਲਈ 24-25 ਫਰਵਰੀ 2021 ਦੀ ਵਿਚਲੀ ਰਾਤ ਤੋਂ ਕੰਟਰੋਲ ਰੇਖਾ ਤੇ ਹੋਰ ਸਾਰੇ ਖੇਤਰਾਂਵਿੱਚ ਗੋਲ਼ੀਬਾਰੀ ਨਾ ਕਰਨਦੀ ਰਜ਼ਾਮੰਦੀ ਪ੍ਰਗਟਾਈ ਹੈ।ਜੰਗਬੰਦੀ ਉੱਤੇ ਅਮਲ ਬਾਰੇ ਇਸ ਤਾਜ਼ਾ ਰਜ਼ਾਮੰਦੀ ਦੇ ਸੰਬੰਧਵਿੱਚ ਪਾਕਿਸਤਾਨੀ ਫ਼ੌਜ ਨੇ ਵੀ ਇਸਲਾਮਾਬਾਦ ਵਿੱਚ ਏਦਾਂ ਦਾ ਬਿਆਨ ਜਾਰੀ ਕੀਤਾ ਹੈ। ਇਸ ਪਹਿਲ ਨੂੰ ਅਗੇ ਵਧਾਉਣਵਿੱਚ ਅੜਿੱਕੇ ਤੋਂ ਬਚਣ ਲਈ ਦੋਵੇਂ ਡੀ ਜੀ ਐੱਮ ਓ ਨੇ ਦੁਹਰਾਇਆ ਕਿ ਕਿਸੇ ਅਣਕਿਆਸੇ ਹਾਲਾਤ ਜਾਂ ਗ਼ਲਤ ਫਹਿਮੀ ਦਾ ਹੱਲ ਕੱਢਣ ਲਈ ਹਾਟਲਾਈਨ ਸੰਪਰਕ ਅਤੇ ਬਾਰਡਰ ਫਲੈਗ ਮੀਟਿੰਗ ਦੇ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ।
ਭਾਰਤ ਤੇ ਪਾਕਿਸਤਾਨ ਵਿਚਾਲੇ ਬਾਰਡਰ ਉੱਤੇ ਸ਼ਾਂਤੀ ਰੱਖਣ ਲਈ 2003 ਤੋਂ ਜੰਗਬੰਦੀ ਸਮਝੌਤਾ ਲਾਗੂ ਹੈ, ਪਰ ਪਾਕਿਸਤਾਨ ਵੱਲੋਂਅੱਤਵਾਦ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਕਾਰਨ ਇਸ ਦੀ ਪਾਲਣਾ ਘੱਟ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਜੰਗਬੰਦੀ ਉਲੰਘਣਾ ਤੇ ਵੱਡੀ ਹਿੰਸਕ ਗੋਲ਼ੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ।

Read More Punjabi Breaking News Portal

Continue Reading

ਰੁਝਾਨ


Copyright by IK Soch News powered by InstantWebsites.ca