The day after Baba Ramdev apologized, he again erupted
Connect with us [email protected]

ਪੰਜਾਬੀ ਖ਼ਬਰਾਂ

ਬਾਬਾ ਰਾਮਦੇਵ ਮੁਆਫੀ ਮੰਗਣ ਦੇ ਅਗਲੇ ਦਿਨ ਫਿਰ ਐਲੋਪੈਥੀ ਵਿਰੁੱਧ ਭੜਕ ਪਿਆ

Published

on

ramdev

ਚਿੱਠੀ ਜਾਰੀ ਕਰ ਕੇ ਫਾਰਮਾ ਕੰਪਨੀਆਂ ਨੂੰ 25 ਸਵਾਲ ਦਾਗੇ
ਹਰਿਦੁਆਰ, 24 ਮਈ, – ਐਲੋਪੈਥੀ ਤੇ ਐਲੋਪੈਥਿਕ ਡਾਕਟਰਾਂ ਉੱਤੇ ਕੀਤੀ ਗਈ ਯੋਗੀ ਬਾਬਾ ਰਾਮਦੇਵ ਦੀ ਟਿੱਪਣੀ ਤੋਂ ਉੱਠਿਆ ਤੂਫ਼ਾਨ ਉਸ ਵੱਲੋਂ ਅਫਸੋਸ ਪ੍ਰਗਟ ਕਰਨ ਨਾਲ ਸ਼ਾਂਤ ਹੁੰਦਾ ਨਜ਼ਰ ਆਉਣ ਲੱਗਾ ਸੀ ਕਿ ਅੱਜ ਰਾਮਦੇਵ ਨੇ ਇੱਕ ਹੋਰ ਚਿੱਠੀ ਜਾਰੀ ਕਰ ਕੇ ਐਲੋਪੈਥੀ ਉੱਤੇ ਸਵਾਲ ਉਠਾ ਦਿੱਤੇ ਹਨ।
ਵਰਨਣ ਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਸਖ਼ਤ ਪੱਤਰ ਪਿੱਛੋਂ ਬਾਬਾ ਰਾਮਦੇਵ ਨੇ ਇਸਐਤਵਾਰ ਨੂੰ ਬੇਸ਼ੱਕ ਅਫ਼ਸੋਸ ਪ੍ਰਗਟ ਕੀਤਾ ਤੇ ਆਪਣਾ ਬਿਆਨ ਵਾਪਸ ਲੈ ਲਿਆ ਸੀ, ਅੱਜ ਸੋਮਵਾਰ ਉਸ ਨੇ ਐਲੋਪੈਥੀ ਉੱਤੇਫਿਰ ਸਵਾਲ ਉਠਾ ਕੇ ਏਥੋਂ ਤਕ ਕਹਿ ਦਿੱਤਾ ਕਿ ਜੇ ਐਲੋਪੈਥੀ ਸਰਬਸ਼ਕਤੀਮਾਨ ਤੇ ਸਰਬਗੁਣਾਂ ਤੋਂ ਸੰਪੰਨ ਹੈ ਤਾਂ ਐਲੋਪੈਥੀ ਡਾਕਟਰਾਂ ਨੂੰ ਕਦੇ ਬਿਮਾਰ ਨਹੀਂ ਹੋਣਾ ਚਾਹੀਦਾ।ਬਾਬਾ ਰਾਮਦੇਵ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮਏ) ਅਤੇ ਫਾਰਮਾ ਕੰਪਨੀਆਂ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰ ਕੇ ਲਗਾਤਾਰ 25 ਸਵਾਲ ਦਾਗੇ ਹਨ।ਇਸ ਪੱਤਰ ਦੀ ਪੁਸ਼ਟੀ ਰਾਮਦੇਵ ਦੀ ਪਤੰਜਲੀ ਯੋਗਪੀਠ ਦੇ ਬੁਲਾਰੇ ਐੱਸਕੇ ਤਿਜਾਰਾਵਾਲਾ ਨੇ ਕੀਤੀ ਹੈ।
ਇਸ ਤੋਂ ਪਹਿਲਾਂ ਬਾਬਾ ਰਾਮਦੇਵ ਵੱਲੋਂ ਕੀਤੀ ਟਿੱਪਣੀ ਨਾਲ ਸਾਰੇ ਭਾਰਤ ਦੇ ਐਲੋਪੈਥੀ ਡਾਕਟਰਾਂਵਿੱਚਰੋਸ ਵੇਖ ਕੇ ਐਤਵਾਰ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਬਾਬਾ ਰਾਮਦੇਵ ਨੂੰ ਪੱਤਰ ਲਿਖ ਕੇ ਸੰਦੇਸ਼ ਦਿੱਤਾ ਸੀ ਕਿ ਉਸ ਦੀ ਟਿੱਪਣੀ ਐਲੋਪੈਥੀ ਡਾਕਟਰਾਂ ਦਾ ਮਨੋਬਲ ਤੋੜਨ ਵਾਲੀ ਹੈ ਅਤੇ ਉਸ ਦੇ ਇਸ ਕਦਮ ਨਾਲ ਕੋਰੋਨਾ ਦੇ ਖ਼ਿਲਾਫ਼ ਜੰਗ ਕਮਜ਼ੋਰ ਹੋਣ ਦਾ ਡਰ ਹੈ। ਇਸ ਉੱਤੇ ਐਤਵਾਰ ਦੇਰ ਰਾਤ ਬਾਬੇ ਨੇ ਅਫ਼ਸੋਸ ਪ੍ਰਗਟ ਕਰ ਕੇਵਿਵਾਦ ਨੂੰ ਰੋਕਣ ਦੀ ਗੱਲ ਕਹੀ ਸੀ। ਅੱਜ ਸੋਮਵਾਰ ਰਾਮਦੇਵ ਨੇ ਐਲੋਪੈਥੀ ਨੂੰ ਸਵਾਲਾਂ ਦੇ ਘੇਰੇਵਿੱਚ ਖੜਾ ਕਰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਅਤੇ ਫਾਰਮਾ ਕੰਪਨੀਆਂ ਤੋਂ ਪੁੱਛਿਆ ਕਿ ਐਲੋਪੈਥੀ ਕੋਲ ਹਾਈਪਰਟੈਂਸ਼ਨ, ਥਾਇਰਾਇਡ, ਆਰਥਰਾਈਟਸ, ਕੋਲਾਈਟਿਸ, ਅਸਥਮਾ ਅਤੇ ਲੀਵਰ ਸਿਰੋਸਿਸ ਆਦਿ ਗੰਭੀਰ ਬਿਮਾਰੀਆਂ ਦਾ ਪੱਕਾ ਹੱਲ ਕੀ ਹੈ, ਜਦ ਕਿ ਐਲੋਪੈਥੀ ਨੂੰ ਸ਼ੁਰੂ ਹੋਏ ਦੋ ਸੌ ਸਾਲ ਹੋ ਚੁੱਕੇ ਹਨ।ਰਾਮਦੇਵ ਨੇ ਫਾਰਮਾ ਇੰਡਸਟਰੀਨੂੰਪੁੱਛਿਆ ਕਿ ਕੀ ਮਾਈਗ੍ਰੇਨ ਦਾ ਹੱਲਉਨ੍ਹਾਂ ਕੋਲ ਹੈ ਕਿ ਇਕ ਵਾਰ ਦਵਾਈ ਖਾ ਕੇ ਸਦਾ ਲਈ ਬੰਦ ਹੋ ਜਾਣ।ਰਾਮਦੇਵ ਨੇ ਇਹ ਵੀ ਪੁੱਛਿਆ ਕਿ ਆਦਮੀ ਬਹੁਤ ਹਿੰਸਕ ਹੋ ਰਿਹਾ ਹੈ, ਐਲੋਪੈਥੀਵਿੱਚ ਇਸ ਨੂੰ ਇਨਸਾਨ ਬਣਾਉਣ ਦੀ ਕੋਈ ਦਵਾਈ ਹੈ ਤਾਂ ਦੱਸੇ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਫਾਰਮਾ ਇੰਡਸਟਰੀ ਕੋਲ ਆਯੁਰਵੇਦ ਅਤੇ ਐਲੋਪੈਥੀ ਦਾ ਝਗੜਾ ਖ਼ਤਮ ਕਰਨ ਦੀ ਦਵਾਈ ਹੈ?
ਇਸ ਮੌਕੇ ਬਾਬਾ ਰਾਮਦੇਵ ਦਾ ਇਕ ਹੋਰ ਵੀਡੀਓ ਚਰਚਿਤ ਹੋ ਗਿਆ, ਜਿਸਵਿੱਚਉਸ ਨੇ ਪਤੰਜਲੀ ਪੀਠਵਿੱਚ ਸਾਧਕਾਂ ਨੂੰ ਯੋਗ ਸਿਖਾਉਂਦੇ ਹੋਏ ਕਿਹਾ ਹੈ ਕਿ ਇਕ ਹਜ਼ਾਰ ਤੋਂ ਵੱਧ ਡਾਕਟਰ ਵੈਕਸੀਨ ਦੀ ਡਬਲ ਡੋਜ਼ ਲੱਗਣ ਪਿੱਛੋਂ ਵੀ ਮਰ ਗਏ, ਇਹ ਕਿੱਦਾਂ ਦੀ ਡਾਕਟਰੀ ਹੈ। ਵੀਡੀਓਵਿੱਚ ਬਾਬਾ ਰਾਮਦੇਵ ਇਹ ਵੀ ਕਹਿ ਰਹੇ ਹਨ ਕਿ ਡਾਕਟਰ ਬਣਨਾ ਹੈ ਤਾਂ ਸਵਾਮੀ ਰਾਮਦੇਵ ਵਰਗਾ ਬਣੋ, ਜਿਸ ਕੋਲ ਕੋਈ ਡਿਗਰੀ ਨਹੀਂ, ਫਿਰ ਵੀ ਸਭ ਦਾ ਡਾਕਟਰ ਹੈ।

Read More Punjabi Newspaper

ਪੰਜਾਬੀ ਖ਼ਬਰਾਂ

ਭਿਵਾਨੀ ਦੇ ਇੱਕ ਪਿੰਡ ਵਿੱਚ 300 ਸਾਲਾਂ ਬਾਅਦ ਦਲਿਤ ਲਾੜਾ ਘੋੜੀ ਚੜ੍ਹਿਆ

Published

on

Dalit bridegroom

ਭਿਵਾਨੀ, 22 ਜੂਨ – ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਵਿੱਚ ਪੰਚਾਇਤ ਨੇ ਕਰੀਬ 300 ਸਾਲ ਪੁਰਾਣੀ ਰੂੜੀਵਾਦੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਹੈ। ਇਸ ਪ੍ਰਥਾ ਦੇ ਖ਼ਤਮ ਹੋਣ ਮਗਰੋਂ ਇੱਥੇ ਵੱਸੇ ਅਨੁਸੂਿਚਤ ਜਾਤੀ ਦੇ ਹੇੜੀ ਸਮਾਜ ਦੇ ਲਾੜੇ ਨੂੰ ਧੂਮ-ਧਾਮ ਨਾਲ ਘੋੜੇ ਉੱਤੇ ਸਵਾਰ ਕਰਵਾ ਕੇ ਭੇਜਿਆ ਗਿਆ।
ਗੋਬਿੰਦਪੁਰਾ ਪਿੰਡ ਦੇ ਸਰਪੰਚ ਬੀਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਪਹਿਲਾਂ ਹਾਲੁਵਾਸ ਮਾਜਰਾ ਦੇਵਸਰ ਦੀ ਪੰਚਾਇਤ ਵਿੱਚ ਆਉਂਦਾ ਸੀ। ਇਸ ਨੂੰ ਪਿੱਛੇ ਜਿਹੇ ਵੱਖ ਪੰਚਾਇਤ ਦੀ ਮਾਨਤਾ ਮਿਲੀ ਹੈ। ਉਨ੍ਹਾ ਕਿਹਾ ਕਿ ਗੋਬਿੰਦਪੁਰਾ ਦੀ ਪੰਚਾਇਤ ਬਣਨ ਸਮੇਂ ਤੋਂ ਹੀ ਸਾਡਾ ਵਿਚਾਰ ਸੀ ਕਿ ਇੱਥੇ ਰੂੜੀਵਾਦੀ ਅਤੇ ਵਿਤਕਰੇ ਵਾਲੀ ਰਿਵਾਇਤ ਖ਼ਤਮ ਕਰ ਦੇਣੀ ਚਾਹੀਦੀ ਹੈ। ਪਿੰਡ ਵਿੱਚ ਰਹਿੰਦੇ ਦੋਵਾਂ ਜਾਤਾਂ ਦੇ ਲੋਕਾਂ ਨੂੰ ਬਰਾਬਰੀ ਨਾਲ ਆਪੋ-ਆਪਣੀਆਂ ਖ਼ੁਸ਼ੀਆਂ ਵੰਡਣ ਦਾ ਮੌਕਾ ਮਿਲੇ। ਉਨ੍ਹਾਂ ਦੱਸਿਆ ਕਿ ਕਰੀਬ 300 ਸਾਲ ਪਹਿਲਾਂ ਸਮਾਜ ਅਤੇ ਸਮਾਜਕ ਤਾਣੇ-ਬਾਣੇ ਕਾਰਨ ਇਹਰਿਵਾਇਤ ਸ਼ੁਰੂ ਹੋਈ ਤੇ ਅਜੇ ਤਕ ਚਲੀ ਆ ਰਹੀ ਸੀ। ਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਹੇੜੀ ਸਮਾਜ ਦੇ ਮੁੰਡੇ ਵਿਜੇ ਦੇ ਵਿਆਹ ਦਾ ਪਤਾ ਲੱਗਾ। ਮੈਂ ਇਸ ਨੂੰ ਮੌਕੇ ਦੇ ਰੂੁਪ ਵਿੱਚ ਲਿਆ ਅਤੇ ਰਾਜਪੂਤ ਸਮਾਜ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਘਰ ਗਏ ਅਤੇ ਪਰਵਾਰ ਨੂੰ ਧੂਮ-ਧਾਮ ਨਾਲ ਬਰਾਤ ਕੱਢਣ ਅਤੇ ਘੋੜੀ ਚੜ੍ਹਨ ਲਈ ਰਾਜ਼ੀ ਕੀਤਾ।

Continue Reading

ਪੰਜਾਬੀ ਖ਼ਬਰਾਂ

ਪੰਜਾਬੀ ਬਾਗ ਵਿੱਚ ਬਣਾਇਆ ਦਰਬਾਰ ਸਾਹਿਬ ਦਾ ਮਾਡਲ ਤੋੜਨਾ ਪੈ ਗਿਆ

Published

on

Latest Punjabi News

ਨਵੀਂ ਦਿੱਲੀ, 22 ਜੂਨ – ਇੱਥੇ ਪੰਜਾਬੀ ਬਾਗ ਦੇ ਇੱਕ ਪਾਰਕ ਵਿੱਚ ਬਣਾਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਾਡਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਤੁੜਵਾ ਦਿੱਤਾ ਹੈ, ਜਿਸ ਬਾਰੇ ਵਿਵਾਦ ਚੱਲ ਰਿਹਾ ਸੀ।
ਇਸ ਬਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘‘ਕੱਲ੍ਹ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਐਸ ਡੀ ਐਮ ਸੀ (ਸਾਊਥ ਦਿੱਲੀ ਮਿਉਂਸਪਲ ਕਾਰਪੋਰੇਸ਼ਨ) ਦੇ ਕਮਿਸ਼ਨਰ ਗਣੇਸ਼ ਭਾਰਤੀ ਨੂੰ ਦੱਸਿਆ ਕਿ ਇਹ ਮਾਡਲ ਮਰਿਆਦਾ ਦੇ ਉਲਟ ਹੈ ਅਤੇ ਇਹ ਮਾਡਲ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਹੋ ਸਕਦਾ। ਏਦਾਂ ਮਾਡਲ ਬਣਾਉਣਾ ਮਹਾਂ ਪਾਪ ਹੈ। ਪਾਰਕ ਵਿੱਚ ਕੁਤੁਬ ਮੀਨਾਰ ਅਤੇ ਹੋਰ ਮਾਡਲ ਬਣਾਏ ਹੋਏ ਹਨ, ਪਰ ਦਰਬਾਰ ਸਾਹਿਬ ਦਾ ਮਾਡਲ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਐਸ ਡੀ ਐਮ ਸੀ ਦੇ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਟੀਮ ਸਵੇਰੇ ਸੱਤ ਵਜੇ ਤੋਂ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਨ ਦੇ ਕੰਮ ਲੱਗ ਜਾਵੇਗੀ। ਉਨ੍ਹਾਂ ਸੰਗਤ ਨੂੰ ਭਰੋਸਾ ਦਿੱਤਾ ਸੀ ਕਿ ਇਸ ਮਾਡਲ ਨੂੰ ਇੱਕ ਦਿਨ ਦੇ ਅੰਦਰ ਤੁੜਵਾ ਦਿੱਤਾ ਜਾਵੇਗਾ। ਸਿਰਸਾ ਨੇ ਦੱਸਿਆ ਕਿ ਕੱਲ੍ਹ ਐਸ ਡੀ ਐਮ ਸੀ ਦੀ ਟੀਮ ਇਸ ਮਾਡਲ ਨੂੰ ਵੱਖ ਕਰਨ ਲਈ ਮੌਕੇ ਉੱਤੇ ਪਹੁੰਚ ਗਈ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰ ਵੀ ਹਾਜ਼ਰ ਸਨ, ਜੋ ਮਾਡਲ ਤੁੜਵਾਉਣ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਉਦਮ ਉੱਤੇ ਕਾਰ ਸੇਵਾ ਵਾਲੇ ਬਾਬੇ ਵੀ ਆਪਣੀ ਮਸ਼ੀਨ ਲੈ ਕੇ ਇਹ ਮਾਡਲ ਤੋੜਨ ਦੇ ਕੰਮ ਵਿੱਚ ਡਟੇ ਹੋਏ ਸਨ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਦੇ ਪਵਿੱਤਰ ਅਸਥਾਨ ਦਾ ਮਾਡਲ ਕਿਸੇ ਹਾਲਤ ਵਿੱਚ ਨਹੀਂ ਬਣਾਇਆ ਜਾ ਸਕਦਾ।

Read More Daily Punjab Times

Continue Reading

ਪੰਜਾਬੀ ਖ਼ਬਰਾਂ

ਪੱਛਮੀ ਬੰਗਾਲ ਸਰਕਾਰ ਦੀ ਅਰਜ਼ੀ ਹਾਈ ਕੋਰਟ ਵੱਲੋਂ ਰੱਦ

Published

on

calcutta-high-court

ਚੋਣਾਂ ਪਿੱਛੋਂ ਹੋਈ ਹਿੰਸਾ ਦੀ ਐਨ ਐਚ ਆਰ ਸੀ ਵੱਲੋਂ ਜਾਂਚ
ਕੋਲਕਾਤਾ, 22 ਜੂਨ – ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਉਹ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਵਿੱਚ ਉਸਨੇ ਚੋਣਾਂ ਪਿੱਛੋਂ ਦੀ ਹਿੰਸਾ ਦੌਰਾਨ ਮਨੁੱਖੀ ਹੱਕਾਂ ਦੇ ਘਾਣ ਦੇ ਸਾਰੇ ਕੇਸਾਂ ਦੀ ਜਾਂਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਕਰਾਉਣ ਦੇ ਨਿਰਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ।
ਹਾਈ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਬੈਂਚ ਨੇ ਇਹ ਹੁਕਮ 18 ਜੂਨ ਨੂੰ ਪੱਛਮੀ ਬੰਗਾਲ ਪ੍ਰਦੇਸ਼ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸੈਕਟਰੀ ਤੋਂ ਮਿਲੀ ਰਿਪੋਰਟ ਦਾ ਨੋਟਿਸ ਲੈਂਦਿਆਂ ਸੁਣਾਇਆ ਸੀ। ਰਿਪੋਰਟ `ਚ ਕਿਹਾ ਗਿਆ ਸੀ ਕਿ 10 ਜੂਨ ਤਕ 3243 ਵਿਅਕਤੀ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਸੀ ਕਿ ਐਸ ਪੀ ਕੋਲ ਜਾਂ ਪੁਲਸ ਸਟੇਸ਼ਨਾਂ ਵਿੱਚ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ। ਇਸ ਪਿੱਛੋਂ ਅਰਜ਼ੀ ਰੱਦ ਕਰ ਦਿੱਤੀ ਗਈ।

Continue Reading

ਰੁਝਾਨ


Copyright by IK Soch News powered by InstantWebsites.ca