ਨਵੀਂ ਦਿੱਲੀ, 17 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫਕਿਸਾਨ ਅੰਦੋਲਨ ਦਾ ਅੱਜ ਐਤਵਾਰ ਨੂੰ 53ਵਾਂ ਦਿਨ ਵੀ ਗੁਜ਼ਰ ਗਿਆ ਹੈ, ਪਰਦਿੱਲੀਦੇਬਾਰਡਰਾਂ ਉੱਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅਜੇ ਵੀ ਓਸੇ ਤਰ੍ਹਾਂ ਜਾਰੀ ਹੈ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ 10ਵੇਂ ਦੌਰ ਦੀ ਬੈਠਕ 19 ਜਨਵਰੀ ਨੂੰ ਕਰਨ ਤੋਂ ਪਹਿਲਾਂ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਹਿ ਦਿੱਤਾ ਹੈ ਕਿ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਾਂਗੇ, ਜਿਹੜਾ ਦਿੱਲੀਵਿੱਚ ਬਾਹਰੀ ਰਿੰਗ ਰੋਡ ਉੱਤੇਹੋਵੇਗਾ।
ਟਰੈਕਟਰ ਮਾਰਚ ਬਾਰੇ ਇਹ ਐਲਾਨ ਕਰਦੇ ਹੋਏ ‘ਸਵਰਾਜ ਇੰਡੀਆ’ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਦਿਨ ਦਿੱਲੀ ਆਊਟਰ ਰਿੰਗ ਰੋਡ ਉੱਤੇ ਕਿਸਾਨਾਂ ਵਲੋਂ ਤਿਰੰਗੇ ਨਾਲ ਸ਼ਾਂਤੀ ਪੂਰਨਟਰੈਕਟਰ ਮਾਰਚ ਨਿਕਲੇਗਾ ਅਤੇ ਗਣਤੰਤਰ ਦਿਵਸ ਸਮਾਰੋਹਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ।
ਇਸ ਮੌਕੇ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ ਕਿਸਾਨ ਆਗੂਆਂ ਤੇ ਕਿਸਾਨ ਅੰਦੋਲਨ ਦੇ ਸਮੱਰਥਕਾਂ ਨੂੰ ਪੇਸ਼ੀ ਦੇ ਨੋਟਿਸ ਭੇਜਣ ਉੱਤੇ ਕਿਸਾਨ ਆਗੂਆਂ ਨੇ ਨਾਰਾਜ਼ਗੀ ਜਤਾਈਅਤੇ ਸਖਤ ਨਿੰਦਾ ਕੀਤੀ ਹੈ। ਇਸ ਬਾਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ ਐੱਨ ਆਈ ਏਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨੇਸ਼ੁਰੂ ਕੀਤੇ ਹਨ, ਜਿਹੜੇ ਅੰਦੋਲਨ ਦਾ ਹਿੱਸਾ ਹਨ ਜਾਂ ਇਸਦਾ ਸਮਰਥਨ ਕਰਦੇ ਹਨ।
ਵਰਨਣ ਯੋਗ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਕੁਝ ਵੱਖਵਾਦੀ ਸੰਗਠਨਾਂ ਅਤੇ ਉਨ੍ਹਾਂ ਨਾਲ ਜੁੜੇ ਐੱਨ ਜੀ ਓਜ਼ ਦੀ ਫੰਡਿੰਗ ਬਾਰੇ ਐੱਨ ਆਈ ਏਵੱਲੋਂ ਜਾਂਚ ਚੱਲ ਰਹੀ ਹੈ। ਕਿਹਾ ਜਾਂਦਾ ਹੈ ਕਿ ਐੱਨ ਆਈ ਏ ਨੇ ਇਨ੍ਹਾਂ ਸੰਗਠਨਾਂ ਅਤੇ ਇਨ੍ਹਾਂ ਵਲੋਂ ਕੀਤੀ ਜਾਂਦੀ ਫੰਡਿੰਗ ਦੀ ਸੂਚੀ ਬਣਾ ਕੇ ਇਸ ਸੰਬੰਧ ਵਿਚ ਪੁੱਛ-ਗਿੱਛ ਲਈ ਨੋਟਿਸ ਭੇਜੇ ਹਨ।
ਓਧਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਪਾਰਲੀਮੈਂਟ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਤੋਂ ਘਰ-ਘਰ ਜਾ ਕੇ ਅਸਤੀਫ਼ੇ ਮੰਗੇ ਜਾਣਗੇ। ਅੱਜ ਇਹ ਫੈਸਲਾ ਕਿਸਾਨ ਆਗੂ ਕਾਲਾ ਕਨੋਹ ਦੀ ਪ੍ਰਧਾਨਗੀ ਵਿਚ ਬੈਠਕਕਰ ਕੇ ਲਿਆ ਗਿਆ ਹੈ। ਕਨੋਹ ਨੇ ਕਿਹਾ ਕਿ ਮੰਤਰੀਆਂ ਤੋਂ ਅਸਤੀਫ਼ੇ ਮੰਗਣ ਦੀ ਕੜੀ ਵਿੱਚ 21 ਜਨਵਰੀ ਤੋਂ ਹਰਿਆਣਾ ਦੇ ਰਾਜ ਮੰਤਰੀ ਅਤੇ ਉਕਲਾਣਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਅਨੂਪ ਧਾਨਕ ਦੇ ਹਿਸਾਰ ਵਾਲੇ ਘਰ ਕਿਸਾਨ ਜਾਣਗੇ ਤੇ ਉਨ੍ਹਾਂ ਤੋਂ ਅਸਤੀਫ਼ਾ ਮੰਗਣਗੇ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਤੋਂ ਅਸਤੀਫ਼ੇ ਮੰਗੇ ਜਾਣਗੇ।
ਅੱਜ ਹੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਥਕਾਉਣ ਤੇ ਨਿਰਾਸ਼ ਕਰ ਕੇ ਮੋੜਨ ਦੀ ਨੀਤੀ ਦਾ ਠੋਕਵਾਂ ਜਵਾਬ ਦਿੱਤਾ ਹੈ ਕਿ ‘ਅਸੀਂ ਖੇਤ ਵਿੱਚ ਬੀਜ ਬੀਜਦੇ ਤੇ ਚਾਰ-ਛੇ ਮਹੀਨੇ ਉਡੀਕ ਕਰਦੇ ਹਾਂ, ਫਿਰ ਫਸਲ ਪੱਕਦੀ ਹੈ ਤਾਂ ਗੜੇ ਪੈ ਜਾਂਦੇ ਹਨ। ਓਦੋਂ ਬਾਅਦ ਵੀ ਖੇਤ ਕਦੇ ਛੱਡਿਆ ਨਹੀਂ, ਅਗਲੀ ਫਸਲ ਦੀ ਤਿਆਰੀ ਸ਼ੁਰੂ ਕਰ ਦੇਂਦੇ ਹਾਂ’। ਟਿਕੈਤ ਨੇ ਰਾਜਸਥਾਨ ਦੇ ਇੱਕ ਕਿਸਾਨ ਦੀ ਮਿਸਾਲ ਦੇ ਕੇਦੱਸਿਆ ਕਿ ਉਸ ਪਿੰਡ ਵਿੱਚ 11 ਸਾਲ ਮੀਂਹ ਨਹੀਂ ਪਿਆ, ਪਰ ਕਿਸਾਨ ਨੇ ਪਿੰਡ ਨਹੀਂ ਛੱਡਿਆ। ਕਿਸਾਨ ਕਦੇ ਕਿਸੇ ਕਾਰਨ ਆਪਣਾ ਖੇਤ ਨਹੀਂ ਛੱਡਦਾ, ਹਰ ਸਾਲ ਖੇਤ ਵਿੱਚ ਜਾਂਦਾ ਅਤੇ ਹਲ ਵਾਹੁੰਦਾ ਹੈ। ਟਿਕੈਤ ਨੇ ਕਿਹਾ ਕਿ ਅੰਦੋਲਨ ਖ਼ਤਮ ਨਹੀਂ ਹੋਵੇਗਾ। ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।