The court sought a reply from the Punjab government
Connect with us apnews@iksoch.com

ਪੰਜਾਬੀ ਖ਼ਬਰਾਂ

ਪਿੰਡ ਸਿਉਂਕ ਦੇ ਜ਼ਮੀਨੀ ਘਪਲੇ ਬਾਰੇ ਪੰਜਾਬ ਸਰਕਾਰ ਤੋਂ ਕੋਰਟ ਨੇ ਜਵਾਬ ਮੰਗਿਆ

Published

on

law

ਚੰਡੀਗੜ੍ਹ, 2 ਦਸੰਬਰ – ਜ਼ਿਲਾ ਮੋਹਾਲੀ ਦੇ ਪਿੰਡ ਸਿਉਂਕ ਵਿੱਚ ਵੱਡੇ ਪੱਧਰ ‘ਤੇ ਹੋਏ ਜ਼ਮੀਨ ਦੇ ਘਪਲੇ ਵਿੱਚ ਪੰਜਾਬ ਵਿਜੀਲੈਂਸ ਦੀ ਜਾਂਚ ਵਿੱਚ ਬੀਤੇ ਤਿੰਨ ਸਾਲਾਂ ਤੋਂ ਕੋਈ ਕਾਰਵਾਈ ਨਾ ਹੁੰਦੀ ਦੇਖਕੇ ਇਸ ਪਿੰਡ ਦੇ ਵਸਨੀਕ ਹਰਜੀਤ ਸਿੰਘ ਨੇ ਹਾਈ ਕੋਰਟ ਦੀ ਸ਼ਰਨ ਲਈ ਹੈ। ਇਸ ਕੇਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਪਾਰਟੀ ਬਣਾਏ ਗਏ ਕਈ ਵੱਡੇ ਅਫ਼ਸਰਾਂ ਨੂੰ 7 ਜਨਵਰੀ ਲਈ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ।
ਹਰਜੀਤ ਸਿੰਘ ਨੇ ਪੰਜਾਬ ਸਰਕਾਰ, ਐਡੀਸ਼ਨਲ ਡੀ ਜੀ ਪੀ ਵਿਜੀਲੈਂਸ ਬਿਊਰੋ, ਇਨਕਮ ਟੈਕਸ ਵਿਭਾਗ, ਸੀ ਬੀ ਆਈ, ਡਿਪਟੀ ਕਮਿਸ਼ਨਰ ਮੋਹਾਲੀ, ਐਸ ਐਸ ਪੀ ਮੋਹਾਲੀ, ਸਬੰਧਤ ਪਟਵਾਰੀਆਂ ਅਤੇ ਹੋਰ ਅਫ਼ਸਰਾਂ ਨੂੰ ਪਾਰਟੀ ਬਣਾ ਕੇ ਇਹ ਕ੍ਰਿਮੀਨਲ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਉਸਵੱਲੋਂ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਮੰਗ ਕੀਤੀ ਹੈ ਕਿ ਇਸ ਕੇਸ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਸਾਲ 2017 ਵਿੱਚ ਸ਼ੁਰੂ ਕੀਤੀ ਜਾਂਚ ਅਤੇ ਇਸ ਨਾਲ ਸਬੰਧਤ ਕਾਰਵਾਈ ਸੀ ਬੀ ਆਈ ਨੂੰ ਟਰਾਂਸਫ਼ਰ ਕੀਤੀ ਜਾਵੇ। ਇਸ ਵਿੱਚ ਕਿਹਾ ਗਿਆ ਹੈ ਕਿ ਵਿਜੀਲੈਂਸ ਨੇ ਇਸ ਕੇਸ ਵਿੱਚ ਲੰਮੇ ਸਮੇਂ ਤੋਂ ਕੁਝ ਨਹੀਂ ਕੀਤਾ, ਕਿਉਕਿ ਕਈ ਵੱਡੇ ਅਫ਼ਸਰ, ਰੈਵੇਨਿਊ ਅਫ਼ਸਰ, ਸਿਆਸੀ ਆਗੂ, ਪ੍ਰਾਪਰਟੀ ਬਿਲਡਰ ਆਦਿ ਘਪਲੇ ਵਿੱਚ ਸ਼ਾਮਲ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਵਿਜੀਲੈਂਸ ਵਿਭਾਗ ਸਿਆਸਤਦਾਨਾਂ ਦੇ ਦਬਾਅ ਵਿੱਚ ਝੂਠੇ ਸਬੂਤ ਜੋੜਨ ਲੱਗੀ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਬਿਲਡਰਾਂ, ਡੀਵੈਲਪਰਾਂ ਅਤੇ ਜ਼ਿੰਮੇਵਾਰ ਅਫ਼ਸਰਾਂ ਉੱਤੇ ਵੀ ਕਾਰਵਾਈ ਸ਼ੁਰੂ ਕੀਤੀ ਜਾਵੇ,ਜਿਨ੍ਹਾਂ ਨੇ ਘਪਲੇ ਵਾਲੀ ਜ਼ਮੀਨ ਉੱਤੇ ਪਲਾਟ ਕੱਟ ਕੇ ਆਮ ਲੋਕਾਂ ਨੂੰ ਮਨਜ਼ੂਰ ਸ਼ੁਦਾ ਕਾਲੋਨੀ ਦੱਸਦੇ ਹੋਏ ਵੇਚੇ ਸਨ ਤੇ ਸਰਕਾਰ ਚੁੱਪ ਰਹੀ ਸੀ।

Click Here To Read Punjabi newspaper

ਪੰਜਾਬੀ ਖ਼ਬਰਾਂ

ਕਿਸਾਨ ਅੰਦੋਲਨ ਵਿੱਚ ਸਾਬਕਾ ਫੌਜੀਆਂ ਦੀ ਸ਼ਮੂਲੀਅਤ ਤੋਂ ਸਰਕਾਰ ਨੂੰ ਕੌੜ ਚੜ੍ਹੀ

Published

on

farmers protest
  • ਫੌਜ ਵਲੋਂ ਵੀ ਸਾਬਕਾ ਫੌਜੀਆਂ ਨੂੰ ਐਡਵਾਈਜ਼ਰੀ ਜਾਰੀ
    ਨਵੀਂ ਦਿੱਲੀ, 20 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲਦੇ ਕਿਸਾਨੀ ਸੰਘਰਸ਼ ਨੂੰ ਜਦੋਂ ਹਰ ਵਰਗ ਦਾ ਸਾਥ ਮਿਲ ਰਿਹਾ ਹੈ ਤਾਂ ਇਸ ਵਿਚ ਸਾਬਕਾ ਫੌਜੀਆਂ ਦੇ ਕੁਝ ਸੰਗਠਨ ਵੀ ਆਏ ਹਨ। ਬਹੁਤ ਸਾਰੇ ਸਾਬਕਾ ਫੌਜੀ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਏ ਹੋਣ ਕਾਰਨ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਣ ਖੜੋਤੇ ਹਨ। ਦਿੱਲੀ ਦੇ ਬਾਰਡਰਾਂ ਉੱਤੇ ਚੱਲਦੇ ਅੰਦੋਲਨ ਵਿਚ ਵੱਡੀ ਗਿਣਤੀ ਸਾਬਕਾ ਫੌਜੀ ਅੱਜਕੱਲ੍ਹ ਫੌਜੀ ਵਰਦੀ ਪਾ ਕੇ ਸ਼ਾਮਲ ਹੋ ਰਹੇ ਹਨ। ਇਨ੍ਹਾਂ ਸਾਬਕਾ ਫੌਜੀਆਂ ਵਲੋਂ ਆਪਣੇ ਤਗਮੇ ਪਹਿਨੇ ਹੋਏ ਆਮ ਵੇਖੇ ਜਾ ਸਕਦੇ ਹਨ। ਕਿਸਾਨੀ ਸੰਘਰਸ਼ ਵਿਚਇਨ੍ਹਾਂ ਸਾਬਕਾ ਫੌਜੀਆਂ ਦੇਸ਼ਾਮਲ ਹੋਣ ਤੋਂ ਭਾਰਤ ਸਰਕਾਰ ਚਿੰਤਤ ਹੈ।
    ਇਸ ਦੌਰਾਨ ਅੱਜ ਭਾਰਤੀ ਫੌਜ ਨੇ ਸਾਬਕਾ ਫੌਜੀਆਂ ਦੇ ਮੈਡਲ ਅਤੇ ਰਿਬਨ ਪਹਿਨਣ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਸਾਬਕਾ ਫੌਜੀਆਂ ਵਲੋਂ ਭਾਰਤੀ ਫੌਜ ਦੇ ਮੈਡਲ ਅਤੇ ਰਿਬਨ ਸਿਰਫ ਫੌਜੀ ਨਿਯਮਾਂ ਮੁਤਾਬਕ ਹੀ ਪਹਿਨੇ ਜਾ ਸਕਦੇ ਹਨ ਤੇ ਫੌਜ ਦੇ ਨਿਯਮਾਂ ਦੇ ਮੁਤਾਬਕ ਸਿਆਸੀ ਰੈਲੀਆਂ ਵਿਚ ਫੌਜੀਆਂ ਜਾਂ ਸਾਬਕਾ ਸੈਨਿਕਾਂ ਨੂੰ ਮੈਡਲ ਜਾਂ ਰਿਬਨ ਪਹਿਨਣ ਦੀ ਆਗਿਆ ਨਹੀਂ ਹੈ। ਫੌਜ ਦੇ ਸੂਤਰਾਂ ਮੁਤਾਬਕ ਫੌਜੀ ਵਰਦੀ, ਫੌਜੀ ਮੈਡਲ ਜਾਂ ਰਿਬਨ ਕਿਸੇ ਵੀ ਰਾਜਨੀਤਕ ਰੈਲੀਵਿੱਚ ਸਾਬਕਾ ਫੌਜੀਆਂ ਨੂੰ ਨਹੀਂ ਪਹਿਨਣੇ ਚਾਹੀਦੇ, ਕਿਉਂਕਿ ਫੌਜੀ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ। ਇਹ ਮਿਲਟਰੀ ਐਡਵਾਈਜ਼ਰੀ ਓਦੋਂ ਜਾਰੀ ਹੋਈ ਹੈ, ਜਦੋਂ ਕਈ ਸਾਬਕਾ ਫੌਜੀ ਰਾਜਨੀਤਕ ਧਿਰਾਂ ਦੀਆਂ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਫੌਜੀ ਵਰਦੀਆਂ, ਮੈਡਲ ਅਤੇ ਰਿਬਨ ਨਾਲ ਵੇਖੇ ਗਏ ਹਨ। ਕਿਸਾਨ ਆਗੂਆਂਦਾ ਦਾਅਵਾ ਹੈ ਕਿ ਉਹ 26 ਜਨਵਰੀ ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਟਰੈਕਟਰ ਪਰੇਡ ਕੱਢਣਗੇ ਤੇ ਮੰਨਿਆ ਜਾਂਦਾ ਹੈ ਕਿ ਅੰਦੋਲਨ ਵਿੱਚ ਸ਼ਾਮਲ ਸਾਬਕਾ ਫੌਜੀ ਓਦੋਂ ਆਪਣੀ ਵਰਦੀ ਅਤੇ ਮੈਡਲ ਪਹਿਨ ਸਕਦੇ ਹਨ।
    ਕਿਸਾਨੀ ਸੰਘਰਸ਼ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਕੋਈ ਸਿਆਸੀ ਸੰਘਰਸ਼ ਨਹੀਂ ਕਰ ਰਹੇ, ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤੇ ਪੰਜਾਬ ਅਤੇ ਹਰਿਆਣਾ ਦੇਕਈ ਕਿਸਾਨ ਸੇਵਾਮੁਕਤੀ ਪਿੱਛੋਂ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ, ਇਹ ਉਨ੍ਹਾਂ ਦਾ ਪਿਤਾ-ਪੁਰਖੀ ਕਿੱਤਾ ਹੈ। ਖੇਤੀ ਕਾਨੂੰਨਾਂਦੇ ਖਿਲਾਫ ਅੰਦੋਲਨ ਸਿਆਸੀ ਧਿਰਾਂ ਤੋਂ ਦੂਰੀ ਰੱਖ ਕੇ ਚੱਲ ਰਿਹਾ ਹੈ ਤੇ ਸਿਆਸੀ ਆਗੂਆਂ ਨੂੰ ਕਿਸਾਨੀ ਸਟੇਜਾਂ ਉੱਤੇ ਬੋਲਣ ਤੱਕ ਨਹੀਂ ਦਿਤਾ ਜਾ ਰਿਹਾ, ਇਸ ਕਰ ਕੇ ਸਾਬਕਾ ਫੌਜੀਆਂ ਉੱਤੇ ਇਹ ਅਡਵਾਈਜ਼ਰੀ ਲਾਗੂ ਹੁੰਦੀ ਹੈ ਜਾਂ ਨਹੀਂ, ਇਸ ਉੱਤੇ ਵੀ ਬਹਿਸ ਛਿੜ ਪਈ ਹੈ।

Continue Reading

ਪੰਜਾਬੀ ਖ਼ਬਰਾਂ

ਖੇਤੀ ਕਾਨੂੰਨਾਂ ਬਾਰੇ ਅੜਿੱਕਾ:ਭਾਰਤ ਸਰਕਾਰ ਵੱਲੋਂ 2 ਸਾਲ ਲਈ ਕਾਨੂੰਨਾਂ ਉੱਤੇ ਰੋਕ ਦੀ ਪੇਸ਼ਕਸ਼ ਕਿਸਾਨਾਂ ਨੇ ਠੁਕਰਾਈ

Published

on

kisan

ਨਵੀਂ ਦਿੱਲੀ, 20 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਵਿਵਾਦ ਵਾਲੇ ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਅੱਜ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ 10ਵੇਂ ਦੌਰ ਦੀ ਗੱਲਬਾਤ ਵਿੱਚ ਇਕ ਵਾਰ ਫਿਰ ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਅੜਿੱਕਾ ਪੈਂਦਾ ਨਜ਼ਰ ਆਇਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਅੱਗੇ ਇੱਕ ਜਾਂ 2 ਸਾਲ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਮੁਲਤਵੀ ਰੱਖਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਭਾਵ ਸੀ ਕਿ ਇਨ੍ਹਾਂ ਕਾਨੂੰਨਾਂ ਉੱਤੇਅਮਲ ਅਸਥਾਈ ਤੌਰ ਉੱਤੇ ਰੋਕ ਦਿੱਤਾ ਜਾਵੇਗਾ, ਪਰ ਇਹ ਮੰਗ ਕਿਸਾਨ ਆਗੂਆਂ ਨੇ ਨਹੀਂ ਮੰਨੀ।
ਸਰਕਾਰ ਦੀ ਇਸ ਪੇਸ਼ਕਸ਼ ਤੋਂ ਬਾਅਦ ਕਿਸਾਨ ਆਗੂਆਂ ਨੇ ਵੱਖਰੀ ਮੀਟਿੰਗ ਕੀਤੀ ਸੀ, ਪਰ ਇਸ ਮੀਟਿੰਗ ਦੇ ਬਾਅਦ ਵੀ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਦੀ ਇਹ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਮੰਤਰੀਆਂ ਨੇ ਇਹ ਕਿਹਾ ਸੀ ਕਿ ਇੱਕ ਜਾਂ ਦੋ ਸਾਲ ਲਈ ਇਨ੍ਹਾਂ ਕਾਨੂੰਨਾਂ ਦਾ ਅਮਲ ਰੋਕ ਕੇ ਇਕ ਕਮੇਟੀ ਦਾ ਬਣਾਈ ਜਾਵੇਗੀ, ਜਿਸ ਵਿੱਚ ਸਰਕਾਰ ਤੇ ਕਿਸਾਨਾਂ ਦੋਵੇਂ ਧਿਰਾਂ ਦੇ ਪ੍ਰਤੀਨਿਧ ਹੋਣਗੇ, ਪਰ ਕਿਸਾਨ ਆਗੂ ਇਹ ਗੱਲ ਨਹੀਂ ਮੰਨੇ। ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਉੱਤੇ ਲਗਾਤਾਰ ਅੜੇ ਹੋਏ ਹਨ। ਉਨ੍ਹਾਂ ਦੇਮੰਤਰੀਆਂ ਦੀਆਂ ਦੋਵੇਂ ਪੇਸ਼ਕਸ਼ਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਦੀ ਇਸ ਬੈਠਕ ਵਿੱਚ 40 ਕਿਸਾਨ ਜਥੇਬੰਦੀਆਂ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਅਤੇਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਸਨ।
ਵਰਨਣ ਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਤੱਕ ਦਸ ਵਾਰ ਗੱਲਬਾਤ ਹੋਈ ਅਤੇ ਹਰ ਵਾਰ ਬੇਨਤੀਜਾ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਸਿਰਫ ਪਰਾਲੀ ਸਾੜਨ ਦੇ ਵਿਰੁੱਧ ਇੱਕ ਕਰੋੜ ਰੁਪਏ ਵਾਲੇ ਜੁਰਮਾਨੇ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ਪੇਸ਼ ਨਾ ਕਰਨ ਸਹਿਮਤੀ ਬਣੀ ਸੀ, ਹੋਰ ਕੋਈ ਗੱਲ ਸਿਰੇ ਨਹੀਂ ਚੜ੍ਹੀ।

Daily Punjab Times

Continue Reading

ਪੰਜਾਬੀ ਖ਼ਬਰਾਂ

ਰੇਲ ਗੱਡੀ ਤੋਂ ਡਿੱਗਾ ਮੋਬਾਈਲ ਚੁੱਕਣ ਉੱਤਰੇ ਨੌਜਵਾਨ ਦੀ ਜਾਨ ਗਈ

Published

on

death

ਪਠਾਨਕੋਟ, 20 ਜਨਵਰੀ – ਪਠਾਨਕੋਟ ਕੈਂਟ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੂਰ ਭੜੌਲੀ ਜੰਕਸ਼ਨ ਦੇ ਕੋਲ ਚਲਦੀ ਟਰੇਨ ਤੋਂ ਮੋਬਾਈਲ ਡਿੱਗਣ ਨਾਲ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦਾ ਨਾਂਅ ਪ੍ਰਸ਼ਾਂਤ ਕੁਸ਼ਵਾਹਾ (19) ਪੁੱਤਰ ਰਾਮ ਕਿਸ਼ੋਰ ਕੁਸ਼ਵਾਹਾ ਕਾਨਪੁਰ (ਯੂ ਪੀ) ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕੁਸ਼ਵਾਹਾ ਟਾਟਾ ਨਗਰ ਤੋਂ ਜੰਮੂ ਜਾਂਦੀ ਟਾਟਾ ਮੂਰੀ ਐਕਸਪ੍ਰੈਸ ਵਿੱਚ ਆਪਣੇ ਸਾਥੀਆਂ ਨਾਲ ਸਫਰ ਕਰ ਰਿਹਾ ਸੀ। ਭੜੌਲੀ ਜੰਕਸ਼ਨ ਕੋਲ ਜਾ ਕੇ ਉਸ ਦਾ ਮੋਬਾਈਲ ਫੋਨ ਚਲਦੀ ਟਰੇਨ ਤੋਂ ਥੱਲੇ ਡਿੱਗ ਗਿਆ। ਉਸ ਮੋਬਾਈਲ ਨੂੰ ਫੜਨ ਲਈ ਉਸ ਨੇ ਚਲਦੀ ਟਰੇਨ ਤੋਂ ਛਾਲ ਮਾਰੀ ਤਾਂ ਟਰੇਨ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਨਾਲ ਜਾਂਦੇ ਸਾਥੀਆਂ ਨੇ ਟਰੇਨ ਦੀ ਚੇਨ ਨੂੰ ਖਿੱਚ ਕੇ ਟਰੇਨ ਰੁਕਵਾਈ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਇਲਾਜ ਲਈ ਦਾਖਲ ਕਰਾਇਆ, ਪਰ ਜ਼ਿਆਦਾ ਖੂਨ ਨਿਕਲਣ ਨਾਲ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਰੇਲਵੇ ਪੁਲਸ (ਜੀ ਆਰ ਪੀ) ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪ੍ਰਸ਼ਾਂਤ ਕੁਸ਼ਵਾਹ ਟਰੇਨ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਗੱਲ ਕਰ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।

Continue Reading

ਰੁਝਾਨ


Copyright by IK Soch News powered by InstantWebsites.ca