In the National Herald case, the court sought answers from Sonia Gandhi &
Connect with us [email protected]

ਰਾਜਨੀਤੀ

ਨੈਸ਼ਨਲ ਹੈਰਾਲਡ ਕੇਸ ਵਿੱਚ ਅਦਾਲਤ ਨੇ ਸੋਨੀਆ ਗਾਂਧੀ ਤੇ ਰਾਹੁਲ ਤੋਂ ਜਵਾਬ ਮੰਗਿਆ

Published

on

rahul gandhi

ਨਵੀਂ ਦਿੱਲੀ, 23 ਫਰਵਰੀ – ਦਿੱਲੀ ਹਾਈ ਕੋਰਟ ਨੇ ਨੈਸ਼ਨਲ ਹੈਰਾਲਡਕੇਸ ਵਿੱਚ ਹੇਠਲੀ ਅਦਾਲਤ ‘ਚ ਸੁਣਵਾਈ ਉੱਤੇ ਰੋਕ ਲਾ ਕੇ ਕੱਲ੍ਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਹੋਰਨਾਂ ਤੋਂ ਜਵਾਬ ਮੰਗਿਆ ਹੈ। ਇਹ ਜਵਾਬ ਭਾਜਪਾ ਐਮ ਪੀ ਸੁਬਰਮਣੀਅਮ ਸਵਾਮੀ ਦੀ ਅਰਜ਼ੀ ਉੱਤੇ ਮੰਗਿਆ ਗਿਆ ਹੈ।
ਭਾਜਪਾ ਪਾਰਲੀਮੈਂਟ ਮੈਂਬਰ ਸੁਬਰਮਣੀਅਮ ਸਵਾਮੀ ਨੇ ਨੈਸ਼ਨਲ ਹੈਰਾਲਡ ਕੇਸ ਵਿੱਚ ਹੇਠਲੀ ਅਦਾਲਤ ਦੇ 11 ਫਰਵਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ‘ਚ ਪੇਸ਼ ਕੀਤੇ ਮੁੱਖ ਸਬੂਤਾਂ ਦੇ ਆਧਾਰ ਉੱਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਹੋਰਾਂ ਵਿਰੁੱਧ ਕੇਸ ਚਲਾਏ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਸੁਰੇਸ਼ ਕੈਤ ਨੇ ਸੋਨੀਆ ਅਤੇ ਰਾਹੁਲ ਗਾਂਧੀ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਦੁਬੇ, ਸੈਮ ਪਿਤੋਰਦਾ ਅਤੇ ਯੰਗ ਇੰਡੀਆਨੂੰ 12 ਅਪ੍ਰੈਲ ਤੱਕ ਸਵਾਮੀ ਦੀ ਪਟੀਸ਼ਨ ਉੱਤੇ ਜਵਾਬ ਦੇਣ ਲਈ ਕਿਹਾ। ਭਾਜਪਾ ਪਾਰਲੀਮੈਂਟ ਮੈਂਬਰ ਸਵਾਮੀ ਵੱਲੋਂ ਪੇਸ਼ ਵਕੀਲ ਸੱਤਿਆ ਸਭਰਵਾਲ ਅਤੇ ਗਾਂਧੀ ਪਰਵਾਰ ਅਤੇ ਹੋਰਾ ਵੱਲੋਂ ਪੇਸ਼ ਹੋਏ ਵਕੀਲ ਤਰੰਨੁਮ ਚੀਮ ਨੇ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰਨ ਦੀ ਅਤੇ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰਨ ਦੀ ਪੁਸ਼ਟੀ ਕੀਤੀ ਹੈ।ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਹੇਠਲੀ ਅਦਾਲਤ ‘ਚ ਦਾਇਰ ਨਿੱਜੀ ਅਪਰਾਧਕ ਸ਼ਿਕਾਇਤ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਲੋਕਾਂ ਉੱਤੇ ਨੈਸ਼ਨਲ ਹੈਰਾਲਡ ਰਾਹੀਂ ਧੋਖਾਧੜੀ ਅਤੇ ਗ਼ਲਤ ਤਰੀਕੇ ਨਾਲ ਧਨ ਪ੍ਰਾਪਤ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।

Latest Political News Today

ਰਾਜਨੀਤੀ

ਮਮਤਾ ਬੈਨਰਜੀ ਨੇ ਕਿਹਾ ਭਾਰਤ ਨੇ ਅੱਜ ਤਕ ਏਡਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ

Published

on

ਸਿਲੀਗੁੜੀ, 7 ਮਾਰਚ, – ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਏਥੇ ਕਿਹਾ ਕਿ ਭਾਰਤ ਵਿੱਚ ਇਕੋ ਸਿੰਡੀਕੇਟ ਹੈ, ਨਰਿੰਦਰ ਮੋਦੀ-ਅਮਿਤ ਸ਼ਾਹ ਸਿੰਡੀਕੇਟ, ਹੋਰ ਕੋਈ ਸਿੰਡੀਕੇਟ ਨਹੀਂ ਹੈ। ਮਮਤਾ ਬੈਨਰਜੀ ਅੱਜ ਏਥੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਿੰਗਾਈ ਦੇ ਵਿਰੋਧ ਵਿੱਚ ਜਲੂਸ ਦੀ ਅਗਵਾਈ ਵੀ ਕੀਤੀ।
ਇਸ ਮੌਕੇ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ, ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਵੇਚ ਦਿੱਤਾਹੈ ਤੇ ਇਸ ਦੇਸ਼ ਨੂੰ ਵੇਚਣ ਵਾਲੇ ਆਗੂ ਅੱਜ ਬੰਗਾਲ ਨੂੰ ਸੋਨੇ ਦਾ ਬੰਗਾਲ ਬਣਾਉਣ ਦੀ ਗੱਲ ਕਰ ਰਹੇ ਹਨ ਤਾਂ ਇਹ ਕਿੰਨਾ ਹਾਸੋ-ਹੀਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ, ਨਰਿੰਦਰ ਮੋਦੀ ਆਪਣਾ ਨਹੀਂ ਤਾਂ ਘੱਟੋ-ਘੱਟ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ। ਮਮਤਾ ਨੇ ਯਾਦ ਕਰਾਇਆ ਕਿ ਮੋਦੀ ਕਹਿੰਦੇ ਸਨ ਕਿ ਬੰਦ ਹੋਏਚਾਹ ਦੇਸਾਰੇ ਬਾਗ਼ਾਨ ਖੁੱਲ੍ਹਵਾ ਦੇਣਗੇ, ਪਰ ਇਕ ਵੀ ਨਹੀਂ ਖੁਲ੍ਹਵਾਇਆ ਅਤੇ ਅੱਜ ਇਹ ਹਾਲ ਹੈ ਕਿ ਲੋਕ ਜਦੋਂ ਸੁਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਦੇਣਗੇ ਤਾਂ ਲੋਕ ਡਰਦੇ ਹਨ ਕਿ ਪਤਾ ਨਹੀਂ ਅੱਜਕੀ ਨਵੀਂ ਮੁਸੀਬਤ ਆਉਣੀ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਭਾਰਤ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਕਰਾਰ ਦਿੰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮੁਫ਼ਤ ਵਿੱਚ ਚਾਵਲ ਅਤੇ ਰਾਸ਼ਨ ਦਿੱਤਾ ਸੀ ਤਾਂ ਮੋਦੀ ਜੀ ਨੇ ਗੈਸ ਦੀ ਕੀਮਤ ਵਧਾ ਕੇ 1000 ਰੁਪਏ ਤਕ ਪਹੁੰਚਾ ਦਿੱਤੀ, ਉਹ ਨਹੀਂ ਚਾਹੁੰਦੇ ਕਿ ਗ਼ਰੀਬਾਂ ਦੇ ਘਰ ਵਿੱਚ ਦਾਲ-ਚੌਲ ਵੀ ਪੱਕ ਸਕਣ।

Read More Latest Indian Political News

Continue Reading

ਰਾਜਨੀਤੀ

ਇਤਰਾਜ਼ ਯੋਗ ਸੀ ਡੀ ਨਾਲ ਕਰਨਾਟਕ ਦੇ ਛੇ ਭਾਜਪਾ ਮੰਤਰੀਆਂ ਵਿੱਚ ਦਹਿਸ਼ਤ

Published

on

ਬੰਗਲੌਰ, 7 ਮਾਰਚ – ਜਨਤਾ ਦਲ (ਐਸ) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕਰ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਮੰਤਰੀ ਬਣੇ ਰਮੇਸ਼ ਜਾਰਕੀਹੋਲੀ ਵਿਰੁੱਧ ਕੁਝ ਦਿਨ ਪਹਿਲਾਂ ਇੱਕ ਇਤਰਾਜ਼ਯੋਗ ਸੀ ਡੀ ਸਾਹਮਣੇ ਆੲੈ ਸੀ, ਜਿਸ `ਤੇ ਉਸ ਨੂੰ ਸੈਕਸ ਸੋਸ਼ਣ ਦੇ ਦੋਸ਼ ਲੱਗਣ ਪਿੱਛੋਂ ਅਸਤੀਫਾ ਦੇਣਾ ਪਿਆ ਸੀ। ਇਸ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਕਰਨਾਟਕ ਦੇ ਛੇ ਮੰਤਰੀਆਂ ਵਿੱਚ ਦਹਿਸ਼ਤ ਹੈ। ਇਨ੍ਹਾਂ ਮੰਤਰੀਆਂ ਨੇ ਬੰਗਲੌਰ ਦੀ ਇੱਕ ਅਦਾਲਤ ਵਿੱਚ ਪਹੁੰਚ ਕੀਤੀ ਹੈ ਕਿ ਇਹ ਮੀਡੀਆ ਸੰਗਠਨਾਂ ਨੂੰ ਉਨ੍ਹਾਂ ਵਿਰੁੱਧ ਸਾਜ਼ਿਸ ਅਧੀਨ ਜਾਰੀ ਕੀਤੀ ਹੈ।
ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਦੇ ਜਿਨ੍ਹਾਂ ਛੇ ਮੰਤਰੀਆਂ ਨੇ ਅਦਾਲਤ ਦਾ ਰੁਖ਼ ਕਰ ਕੇ ਖੁਦ ਨੂੰ ਅਜਿਹੀ ਸਾਜ਼ਿਸ਼ ਤੋਂ ਬਚਾਉਣ ਦੀ ਅਪੀਲ ਕੀਤੀ ਹੈ, ਉਨ੍ਹਾਂ ਵਿੱਚ ਸੂਬੇ ਦੇ ਕਿਰਤ ਮੰਤਰੀ ਸ਼ਿਵ ਰਾਮ, ਖੇਤੀਬਾੜੀ ਮੰਤਰੀ ਬੀ ਸੀ ਪਾਟਿਲ, ਕੋਆਪਰੇਟਿਵ ਮੰਤਰੀ ਐਸ ਟੀ ਸੋਮਸ਼ੇਖਰ, ਪਰਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਕੇ ਸੁਧਾਕਰ, ਯੁਵਾ ਸ਼ਕਤੀਕਰਨ ਅਤੇ ਖੇਡ ਮੰਤਰੀ ਕੇ ਸੀ ਨਾਰਾਇਣ ਗੌੜਾ ਅਤੇ ਸ਼ਹਿਰੀ ਵਿਕਾਸ ਮੰਤਰੀ ਭਿਆਰਥੀ ਬਾਸਵਰਾਜ ਸ਼ਾਮਲ ਹਨ। ਇਹਛੇ ਮੰਤਰੀ ਉਨ੍ਹਾਂ 17 ਵਿਧਾਇਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਕਾਂਗਰਸ-ਜਨਤਾ ਦਲ (ਐਸ) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕੀਤੀ ਤੇ ਜੁਲਾਈ 2019 ਵਿੱਚ ਸਰਕਾਰ ਡਿੱਗ ਗਈ ਸੀ ਤੇ ਭਾਜਪਾ ਦੇ ਸੱਤਾ ਵਿੱਚ ਆਉਣ ਦਾ ਰਾਹ ਖੁੱਲ੍ਹ ਗਿਆ ਸੀ। ਆਪਣੀਆਂ ਸਬੰਧਤ ਪਾਰਟੀਆਂ ਤੋਂ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਉਕਤ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦਸੰਬਰ 2019 ਵਿੱਚ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ।

Read More Latest Political News Today

Continue Reading

ਰਾਜਨੀਤੀ

ਭਾਜਪਾ ਵਿਧਾਇਕ ਦੇ ਜਨਮ ਦਿਨ ਸਮਾਰੋਹ ਵਿੱਚ ਦੋ ਦੀ ਮੌਤ

Published

on

ਦਮੋਹ, 7 ਮਾਰਚ – ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਤੋਂ ਭਾਜਪਾ ਦੇ ਵਿਧਾਇਕ ਦੇ ਜਨਮ ਦਿਨ ‘ਤੇ ਕਰਵਾਏ ਜਨਤਕ ਸਮਾਰੋਹ ਵਿੱਚ ਖੂਨੀ ਵਿਵਾਦ ਹੋਣ ਨਾਲ 2 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਵਿੰਦ ਜੈਨ (30) ਤੇ ਜੋਗਿੰਦਰ ਸਿੰਘ (30) ਦੇ ਰੂਪ ਵਿੱਚ ਹੋਈ। ਜੋਗਿੰਦਰ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ, ਜਦ ਕਿ ਜੈਨ ਨੂੰ ਕੁਝ ਲੋਕਾਂ ਨੇ ਪੱਥਰਾਂ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਦਮੋਹ ਜ਼ਿਲੇ੍ਹ ਦੇ ਪੁਲਸ ਸੁਪਰਡੈਂਟ ਹੇਮੰਤ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਹੈਡਕੁਆਰਟਰ ਤੋਂ ਕਰੀਬ ਚਾਲੀ ਕਿਲੋਮੀਟਰ ਦੂਰ ਨੋਹਟਾ ਥਾਣਾ ਖੇਤਰ ਦੇ ਬਨਵਾਰ ਪਿੰਡ ਵਿੱਚ ਸ਼ੁੱਕਰਵਾਰ ਨੂੰ ਜਬੇਰਾ ਤੋਂ ਵਿਧਾਇਕ ਧਰਮਿੰਦਰ ਲੋਧੀ ਦੇ ਜਨਮ ਦਿਨ ਮੌਕੇ ਹੋਏ ਪ੍ਰੋਗਰਾਮ ਵਿੱਚ ਅਰਵਿੰਦ ਜੈਨ ਅਤੇ ਜੋਗਿੰਦਰ ਸਿੰਘ ਵਿਚਾਲੇ ਵਿਵਾਦ ਹੋਇਆ ਸੀ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਪਛਾਣ ਨਹੀਂ ਹੋਈ ਹੈ। ਪੁਲਸ ਅਨੁਸਾਰ ਵਿਧਾਇਕ ਲੋਧੀ ਘਟਨਾ ਦੇ ਮੌਕੇ ਉਥੇ ਮੌਜੂਦ ਨਹੀਂ ਸਨ।

Read More Latest Political News Today

Continue Reading

ਰੁਝਾਨ


Copyright by IK Soch News powered by InstantWebsites.ca