The court sought a reply from the Center against the reporting of the tractor
Connect with us [email protected]

Uncategorized

ਟਰੈਕਟਰ ਪਰੇਡ ਦੀ ਰਿਪੋਰਟਿੰਗ ਦੇ ਖਿਲਾਫ ਅਦਾਲਤ ਨੇ ਕੇਂਦਰ ਦੀ ਸਰਕਾਰ ਤੋਂ ਜਵਾਬ ਮੰਗਿਆ

Published

on

kisan andolan

ਨਵੀਂ ਦਿੱਲੀ, 2 ਫਰਵਰੀ – ਦਿੱਲੀ ਹਾਈ ਕੋਰਟ ਨੇ ਦੋ ਜਨਹਿਤ ਪਟੀਸ਼ਨਾਂ ਤੇ ਕੱਲ੍ਹ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇੱਕ ਮੀਡੀਆ ਅਦਾਰੇ ਵੱਲੋਂ ਆਪਣੇ ਨਿਊਜ਼ ਪਲੇਟ ਫਾਰਮਾਂਤੇ ਕਿਸਾਨਾਂ ਦੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਬਾਰੇ ਅਪੁਸ਼ਟ ਵੀਡੀਓ ਦੇ ਕਰ ਕੇ ਸਿੱਖਾਂ ਉਤੇ ਮਨਘੜਤ, ਹਮਲਾਵਰ ਅਤੇ ਸੰਭਾਵੀ ਖਤਰਨਾਕ ਹਮਲੇ ਕੀਤੇ ਹਨ।
ਚੀਫ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਜਯੋਤੀ ਸਿੰਘ ਦੀ ਬੈਂਚ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ, ਭਾਰਤੀ ਪ੍ਰੈਸ ਕੌਂਸਲ, ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਤੇ ਇੱਕ ਮੀਡੀਆ ਅਦਾਰੇ ਨੂੰ ਨੋਟਿਸ ਭੇਜ ਕੇ ਉਨ੍ਹਾਂ ਨੂੰ 26 ਫਰਵਰੀ ਤੱਕ ਜਵਾਬ ਦੇਣ ਲਈ ਕਿਹਾ ਹੈ। ਇੱਕ ਪਟੀਸ਼ਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਦੂਜੀ ਦਿੱਲੀ ਵਾਸੀ ਮਨਜੀਤ ਸਿੰਘ ਜੀ ਕੇ ਨੇ ਦਾਖਲ ਕੀਤੀ ਹੈ। ਦੋਵਾਂ ਨੇ ਆਪਣੀਆਂ ਅਰਜ਼ੀਆਂ ਚ ਦਾਅਵਾ ਕੀਤਾ ਹੈ ਕਿ ਜਦੋਂ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਹੋਈਆਂ ਸਨ ਤਾਂ ਉਸ ਸਮੇਂ ਇੱਕ ਖਾਸ ਫਿਰਕੇ ਖਿਲਾਫ ਕੂੜ ਪ੍ਰਚਾਰ ਚਲਾਇਆ ਗਿਆ, ਜਿਸ ਦੇ ਖਤਰਨਾਕ ਸਿੱਟੇ ਨਿਕਲ ਸਕਦੇ ਸਨ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਜਾਨ-ਮਾਲ ਦਾ ਵੀ ਖਤਰਾ ਹੋ ਸਕਦਾ ਸੀ। ਢੀਂਡਸਾ ਅਤੇ ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਵੀਡੀਓਚ ਲਾਏ ਗਏ ਦੋਸ਼ ਬਿਲਕੁਲ ਝੂਠੇ, ਬੇਬੁਨਿਆਦ ਅਤੇ ਮਨਘੜਤ ਹਨ, ਜੋ ਤੱਥਾਂ ਨਾਲ ਮੇਲ ਨਹੀਂ ਖਾਂਦੇ। ਪਟੀਸ਼ਨਰਾਂ ਨੇ ਦਾਅਵਾ ਕੀਤਾ ਕਿ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਨੂੰ ਪੁਲਸ ਵੱਲੋਂ ਰੋਕਣ ਅਤੇ ਨੌਜਵਾਨਾਂ ਤੇ ਹਮਲੇ ਕਰਨ ਨਾਲ ਹਾਲਾਤ ਵਿਗੜ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਮੀਡੀਆ ਘਰਾਣੇ ਦਾ ਰਿਪੋਰਟਰ ਵੀਡੀਓਚ ਦਿਖਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਝਾਕੀਆਂ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ ਚੈਨਲ ਵੱਲੋਂ ਸਿੱਖਾਂ ਖਿਲਾਫ ਨਫਰਤ ਭੜਕਾਉਣ ਲਈ ਇਹ ਮੁਹਿੰਮ ਚਲਾਈ ਗਈ ਜਿਸ ਨਾਲ ਮੁਲਕ `ਚ ਅਮਨ ਵਿਗੜ ਸਕਦਾ ਹੈ।
ਅਕਾਲੀ ਦਲ (ਡੈਮੋਕ੍ਰੇਟਿਕ) ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਬੇਕਸੂਰ ਕਿਸਾਨਾਂ ਖਿਲਾਫ ਦਰਜ ਕੀਤੇ ਜਾਂਦੇ ਝੂਠੇ ਪੁਲਸ ਕੇਸਾਂ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੀੜਤ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਨੇ ਇਸ ਸਬੰਧੀ ਜਸਟਿਸ ਨਿਰਮਲ ਸਿੰਘ (ਰਿਟਾਇਰਡ) ਨਾਲ ਸਲਾਹ ਕਰਨ ਮਗਰੋਂ ਸਾਬਕਾ ਵਧੀਕ ਐਡਵੋਕੇਟ ਜਨਰਲ ਪੰਜਾਬ ਛਿੰਦਰਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਕਾਨੂੰਨੀ ਮਾਹਰਾਂ ਦੀ ਟੀਮ ਬਣਾਈ ਹੈ।

Uncategorized

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ

Published

on

kangana-ranaut

ਮੁੰਬਈ, 5 ਮਈ – ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਟਵਿੱਟਰ ਨੇ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀ ਐਮ ਸੀ) ਦੀ ਜਿੱਤ ਤੋਂ ਬਾਅਦ ਹੋਈ ਹਿੰਸਾ ਉੱਤੇ ਕੰਗਨਾ ਨੇ ਕਈ ਟਵੀਟ ਕੀਤੇ ਸਨ ਅਤੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਵਿੱਚ ਉਸ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਤੇ ਇਸ ਤਰ੍ਹਾਂ ਦੀ ਹਿੰਸਾ ਨੂੰ ਲੋਕਤੰਤਰ ਦੀ ਮੌਤ ਦੱਸਿਆ ਅਤੇ ਹਿੰਸਾ ਲਈ ਮਮਤਾ ਬੈਨਰਜੀ ਉੱਤੇ ਦੋਸ਼ ਲਾਇਆ ਸੀ।
ਟਵਿੱਟਰ ਨੇ ਕੰਗਨਾ ਦੇ ਇਸ ਟਵੀਟ ਨੂੰ ਭੜਕਾਊ ਤੇ ਇਤਰਾਜ਼ਯੋਗ ਮੰਨਦਿਆਂ ਉਨ੍ਹਾਂ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਇਸ ਬਾਰੇ ਟਵਿੱਟਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਦਾ ਅਕਾਊਂਟ ਲਗਾਤਾਰ ਗੁੱਸਾ ਤੇ ਹਿੰਸਾ ਭੜਕਾ ਰਿਹਾ ਸੀ। ਇਸ ਤਰ੍ਹਾਂ ਦਾ ਵਤੀਰਾ ਲੋਕਾਂ ਨੂੰ ਨਿਰਾਸ਼ ਕਰਦਾ ਅਤੇ ਕੌਮਾਂਤਰੀ ਜਨਤਕ ਗੱਲਬਾਤ ਦੀਆਂ ਕਦਰਾਂ ਨੂੰ ਇਸ ਮੰਚ ਉੱਤੇ ਘੱਟ ਕਰਦਾ ਹੈ। ਅਸੀਂ ਹਰ ਉਸ ਵਤੀਰੇ ਉੱਤੇ ਕਾਰਵਾਈ ਕਰਾਂਗੇ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ।

Continue Reading

Uncategorized

ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ

Published

on

Funerals

ਕਈ ਕੰਪਨੀਆਂ ਕਈ ਆਫਰ ਦੇਣ ਲੱਗ ਪਈਆਂ
ਨਵੀਂ ਦਿੱਲੀ, 21 ਅਪ੍ਰੈਲ – ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿੱਚ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਤਾਂ ਕਿ ਮ੍ਰਿਤਕਾਂ ਦੇ ਅੰਤਮ ਸੰਸਕਾਰ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਮ੍ਰਿਤਕਾਂ ਦੇ ਦਾਹ ਸੰਸਕਾਰ ਜਾਂ ਦਫਨਾਉਣ ਲਈ ਕੰਪਨੀਆਂ ਖੁਲ੍ਹ ਗਈਆਂ ਹਨ, ਜੋ ਕਾਰਪੋਰੇਟ ਸਟਾਈਲ ਵਿੱਚ ਕੰਮ ਕਰਦੀਆਂ ਹਨ ਅਤੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਪੈਕੇਜ ਅਤੇ ਆਫਰ ਪੇਸ਼ ਕਰ ਰਹੀਆਂ ਹਨ। ਅੰਤਮ ਸੰਸਕਾਰ ਅਤੇ ਇਸ ਦੇ ਸਾਰੇ ਇੰਤਜਾਮ ਦੇ ਲਈ 30 ਤੋਂ 40 ਹਜ਼ਾਰ ਰੁਪਏ ਤੱਕ ਦੇ ਪੈਕੇਜ ਉਪਲਬਧ ਹਨ।
ਇੱਕ ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਸੱਤ ਭਾਰਤੀ ਸ਼ਹਿਰਾਂ ਵਿੱਚ ਸਰਵਿਸ ਦੇ ਰਹੀ ਹੈ। ਇਸ ਦੇ ਦਫਤਰ ਵਿੱਚ ਬਾਕਾਇਦਾ ਕਸਟਮਰ ਸਪੋਰਟ ਟੀਮ ਹੈ, ਜੋ ਗਾਹਕਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਦੀ ਹੈ ਜਿਸ ਨੂੰ ਫੀਲਡ ਵਿੱਚ ਘੁੰਮ ਰਹੇ ਮੈਨੇਜਰ ਆਰਡਰ ਹੈਂਡਲ ਕਰਦੇ ਹਨ।ਬੇਂਗਲੁਰੂ ਵਿੱਚੋਂ ਇਕ ਅਜਿਹੀ ਫਯੂਨਰਲ ਸਰਵਿਸ ਦਾ ਚੇਨਈ, ਦਿੱਲੀ, ਜੈਪੁਰ ਵਰਗੇ ਸ਼ਹਿਰਾਂ ਵਿੱਚ ਕਾਰੋਬਾਰ ਹੈ। ਹੈਦਰਾਬਾਦ ਦੇ ਇਸ ਦੇ ਸਿਟੀ ਮੈਨੇਜਰ ਸੰਪਤ ਬਾਂਗਾਰਾਮ ਨੇ ਕਿਹਾ ਕਿ ਅਸੀਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਹਾਂ, ਲਾਸ਼ ਉਠਾਉਣ, ਗੱਡੀ ਦਾ ਪ੍ਰਬੰਧ, ਸ਼ਮਸ਼ਾਨ ਵਿੱਚ ਸਲਾਟ ਦੀ ਬੁਕਿੰਗ, ਪੰਡਤ ਦੀ ਵਿਵਸਥਾ ਤੋਂ ਅੰਤਮ ਸੰਸਕਾਰ ਲਈ ਸਾਮਾਨ ਲਿਆਉਣ ਤੱਕ ਸਾਰੀ ਜ਼ਿੰਮੇਦਾਰੀ ਸਾਡੀ ਹੁੰਦੀ ਹੈ। ਹੈਦਰਾਬਾਦ ਵਿੱਚ ਪੈਕੇਜ ਦੀ ਦਰ 32 ਹਜ਼ਾਰ ਰੁਪਏ ਹਨ।ਕਿਸੇ ਈ-ਕਾਮਰਸ ਪਲੇਟਫਾਰਮ ਦੇ ਵਾਂਗ ਗਾਹਕ ਨੂੰ ਪਹਿਲਾਂ ਕੰਪਨੀ ਦੇ ਹਾਟਲਾਈਨ ਨੰਬਰ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ। ਲੋਕੇਸ਼ਨ ਦੇ ਆਧਾਰ ਉੱਤੇ ਸ਼ਹਿਰ ਦੇ ਕੋਆਡੀਰਨੇਟਰ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਪੇਮੈਂਟ ਸਿੱਧੀ ਕੰਪਨੀ ਦੇ ਅਕਾਊਂਟ ਵਿੱਚ ਕੀਤੀ ਜਾਂਦੀ ਹੈ।
ਹੈਦਰਾਬਾਦ ਵਿੱਚ ਅੰਤਮ ਸੰਸਕਾਰ ਵਿੱਚ ਲੱਗੀ ਇੱਕ ਹੋਰ ਕੰਪਨੀ ਫਯੂਨਰਲ ਸੇਵਾ ਸਰਵਿਸ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੈ। ਕੰਪਨੀ ਗੋਲਡ ਤੇ ਬੇਸਿਕ ਨਾਮ ਨਾਲ ਦੋ ਪੈਕੇਜ ਆਫਰ ਕਰਦੀ ਹੈ। ਇਸ ਦੇ ਐਗਜੀਕਯੂਟਿਵ ਨੇ ਕਿਹਾ ਕਿ ਅਸੀਂ ਕੋਵਿਡ ਮਰੀਜ਼ਾਂ ਲਈ 30 ਹਜ਼ਾਰ ਰੁਪਏ ਚਾਰਜ ਕਰਦੇ ਹਾਂ। ਇਹ ਜੋਖਿਮ ਦਾ ਕੰਮ ਹੈ ਅਤੇ ਸ਼ਮਸ਼ਾਨ ਵਿੱਚ ਸਲਾਟ ਲੱਭਣਾ ਇਨ੍ਹਾਂ ਦਿਨਾਂ ਵਿਚ ਔਖਾ ਹੈ। ਦੋਨਾਂ ਕੰਪਨੀਆਂ ਨੂੰ ਪ੍ਰਤੀਦਿਨ ਛੇ ਤੋਂ ਦਸ ਆਰਡਰ ਮਿਲ ਰਹੇ ਹਨ।

Read More Latest Punjabi News

Continue Reading

Uncategorized

ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ

Published

on

vaccine

ਟੀਕੇ ਦੀ ਬਰਬਾਦੀ ਕਰਨ ਵਿੱਚ ਤਾਮਿਲਨਾਡੂ ਪਹਿਲੇ ਸਥਾਨ ਉੱਤੇ
ਨਵੀਂ ਦਿੱਲੀ, 21 ਅਪ੍ਰੈਲ – ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਜਿੱਥੇ ਇੱਕ ਪਾਸੇ ਵੈਕਸੀਨ ਤੇ ਦਵਾਈਆਂ ਦੀ ਘਾਟ ਆ ਰਹੀ ਹੈ ,ਉਥੇ ਕਈ ਸੂਬੇ ਕੋਰੋਨਾ ਟੀਕੇ ਦੀ ਵੱਡੇ ਪੱਧਰ ਉੱਤੇ ਬਰਬਾਦੀ ਕਰ ਰਹੇ ਹਨ। ਬੀਤੀ 16 ਫਰਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਪਿੱਛੋਂ 11 ਅਪ੍ਰੈਲ ਤੱਕ ਦੇਸ਼ ਵਿੱਚ 44 ਲੱਖ ਤੋਂ ਵੱਧ ਖੁਰਾਕਾਂ ਬਰਬਾਦ ਹੋ ਚੁੱਕੀਆਂ ਹਨ। ਟੀਕੇ ਦੀ ਬਰਬਾਦੀ ਵਿੱਚ ਸਭ ਤੋਂ ਅੱਗੇ ਤਾਮਿਲ ਨਾਡੂ ਹੈ।
ਇਸ ਸੰਬੰਧ ਵਿੱਚ ਭਾਰਤ ਸਰਕਾਰ ਨੇ ਉਕਤ ਜਾਣਕਾਰੀ ਆਰ ਟੀ ਆਈ (ਸੂਚਨਾ ਦੇ ਅਧਿਕਾਰ) ਵਰਕਰ ਤੇ ਫ੍ਰੀਲਾਂਸ ਪੱਤਰਕਾਰ ਵਿਵੇਕ ਪਾਂਡੇ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ।ਸਰਕਾਰ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 11 ਅਪ੍ਰੈਲ ਤੱਕ ਰਾਜਾਂ ਨੂੰ ਟੀਕੇ ਦੀਆਂ ਕਰੀਬ 10.34 ਕਰੋੜ ਖੁਰਾਕਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ 44.78 ਲੱਖ ਤੋਂ ਵੱਧ ਖੁਰਾਕਾਂ ਵੱਖ-ਵੱਖ ਕਾਰਨਾਂ ਕਰ ਕੇ ਬੇਕਾਰ ਹੋ ਗਈਆਂ ਅਤੇ ਸਭ ਤੋਂ ਵੱਧ 12 ਫੀਸਦੀ ਖੁਰਾਕਾਂ ਤਾਮਿਲ ਨਾਡੂ ਵਿੱਚ ਬਰਬਾਦ ਹੋਈਆਂ। ਹਰਿਆਣੇ ਵਿੱਚ 9.74 ਫੀਸਦੀ, ਪੰਜਾਬ ਵਿੱਚ 8.12 ਫੀਸਦੀ, ਮਨੀਪੁਰ ਵਿੱਚ 7.8 ਫੀਸਦੀ ਅਤੇ ਤੇਲੰਗਾਨਾ ਵਿੱਚ 7.55 ਫੀਸਦੀ ਖੁਰਾਕਾਂ ਬਰਬਾਦ ਹੋਈਆਂ ਹਨ। ਕੇਰਲ, ਬੰਗਾਲ, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਗੋਆ, ਦਮਨ ਤੇ ਦੀਵ, ਅੰਡੇਮਾਨ ਤੇ ਨਿਕੋਬਾਰ ਤੇ ਲਕਸ਼ਦੀਪ ਅਜਿਹੇ ਸੂਬੇ ਤੇ ਕੇਂਦਰ ਸ਼ਾਸਤ ਸਥਾਨ ਰਹੇ ਜਿੱਥੇ ਵੈਕਸੀਨ ਦੀ ਡੋਜ਼ ਨਾਂਹ ਦੇ ਬਰਾਬਰ ਯਾਨੀ ਜ਼ੀਰੋ ਫੀਸਦੀ ਬਰਬਾਦ ਹੋਈ।
ਵਰਨਣ ਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵੈਕਸੀਨ ਬਾਰੇ ਗੈਰ ਭਾਜਪਾ ਸ਼ਾਸਤ ਰਾਜਾਂ ਤੇ ਕੇਂਦਰ ਵਿਚਾਲੇ ਰੱਜ ਕੇ ਸਿਆਸਤ ਹੋਈ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਕੇਂਦਰ ਉੱਤੇ ਦੋਸ਼ ਲਾਉਂਦੀਆਂ ਹਨ ਕਿ ਉਨ੍ਹਾਂ ਨੂੰ ਗੁਜਰਾਤ ਦੇ ਮੁਕਾਬਲੇ ਵੈਕਸੀਨ ਦਾ ਸਟਾਕ ਘੱਟ ਮਿਲਿਆ। ਮਹਾਰਾਸ਼ਟਰ ਦਾ ਸਾਫ ਦੋਸ਼ ਹੈ ਕਿ ਗੁਜਰਾਤ ਤੋਂ ਕਿਤੇ ਜ਼ਿਆਦਾ ਆਬਾਦੀ ਹੋਣ ਉੱਤੇ ਵੀ ਉਸ ਨੂੰ ਘੱਟ ਡੋਜ਼ ਅਲਾਟ ਕੀਤੀ ਗਈ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca