The court asked the government to decide on the allegations
Connect with us [email protected]

ਪੰਜਾਬੀ ਖ਼ਬਰਾਂ

ਕੋਰਟ ਨੇ ਸਰਕਾਰ ਨੂੰ ਮੈਡੀਕਲ ਘੋਟਾਲੇ ਦੇ ਦੋਸ਼ਾਂ ਦੀ ਜਾਂਚ ਦਾ ਫੈਸਲਾ ਲੈਣ ਨੂੰ ਕਿਹਾ

Published

on

Punjab haryana high court

ਚੰਡੀਗੜ੍ਹ, 28 ਮਈ – ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਲਈ ਦਵਾਈਆਂ, ਆਕਸੀਜਨ ਤੇ ਕੋਵਿਡ ਕੇਅਰ ਕਿੱਟ ਖਰੀਦ ਵਿੱਚ ਕਰੋੜਾਂ ਰੁਪਏ ਦੇ ਘੋਟਾਲੇ ਦੇ ਦੋਸ਼ ਵਾਲੀ ਪਟੀਸ਼ਨ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਇਸ ਬਾਰੇ ਪੰਜਾਬ ਸਰਕਾਰ ਜਲਦੀ ਫੈਸਲਾ ਲਵੇ ਅਤੇ ਇਸ ਕੇਸ ਵਿੱਚ ਜਾਂਚ ਅਤੇ ਖਰੀਦ ਨੂੰ ਪਾਰਦਰਸ਼ੀ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਇੱਕ ਮੰਗ ਪੱਤਰ ਸਮਝਿਆ ਜਾਵੇ।
ਅੰਮ੍ਰਿਤਸਰ ਦੇ ਗੋਰਵ ਬਾਂਬਾ ਨੇ ਪਟੀਸ਼ਨ ਦਾਇਰ ਕਰ ਕੇ ਹਾਈ ਕੋਰਟ ਅੱਗੇ ਮੁੱਦਾ ਉਠਾਇਆ ਕਿ ਪੰਜਾਬ ਵਿੱਚ ਕੋਰੋਨਾ ਦੀਆਂ ਦਵਾਈਆਂ ਤੇ ਸਾਮਾਨ ਦੀ ਖਰੀਦ ਦਾ ਕਰੋੜਾਂ ਦਾ ਘੋਟਾਲਾ ਹੋ ਰਿਹਾ ਹੈ। ਉਸ ਨੇ ਕਿਹਾ ਕਿ ਫਰਵਰੀ ਵਿੱਚ ਕੋਵਿਡ ਕੇਅਰ ਕਿੱਟ ਦੇ ਲਈ ਸਰਕਾਰ ਨੇ ਇਸ਼ਤਿਹਾਰ ਦਿੱਤਾ ਤਾਂ ਐਮ ਐਸ ਸੰਗਮ ਮੈਡੀਕਲ ਸਟੋਰ ਨੇ 16,668 ਕਿੱਟਾਂ ਲਈ 838 ਰੁਪਏ ਪ੍ਰਤੀ ਕਿੱਟ ਦੀ ਬੋਲੀ ਲਾਈ ਸੀ। ਸਰਕਾਰ ਨੇ ਇਸੇ ਕੰਪਨੀ ਨੂੰ ਟੈਂਡਰ ਦੇ ਦਿੱਤਾ, ਪਰ ਉਸ ਨੂੰ 940 ਰੁਪਏ ਪ੍ਰਤੀ ਕਿੱਟ ਦੇ ਅਨੁਸਾਰ ਭੁਗਤਾਨ ਕਰਨ ਦਾ ਫੈਸਲਾ ਲਿਆ। ਜਦ ਕੰਪਨੀ ਘੱਟ ਕੀਮਤ ਵਿੱਚ ਕਿੱਟ ਦੇ ਰਹੀ ਸੀ ਤਾਂ ਪ੍ਰਤੀ ਕਿੱਟ 100 ਰੁਪਏ ਵੱਧ ਦਾ ਭੁਗਤਾਨ ਕਿਉਂ ਕੀਤਾ ਗਿਆ। ਇਸ ਦੇ ਇੱਕ ਮਹੀਨੇ ਬਾਅਦ ਡੇਢ ਲੱਖ ਕਿੱਟਾਂ ਦੇ ਲਈ ਟੈਂਡਰ ਕੱਢ ਕੇ ਅਜਿਹੀ ਕੰਪਨੀ ਨੂੰ ਕੰਮ ਦੇ ਦਿੱਤਾ ਗਿਆ, ਜੋ ਕਿ ਯੋਗ ਨਹੀਂ ਸੀ।

Read More Latest Punjabi News

ਪੰਜਾਬੀ ਖ਼ਬਰਾਂ

ਬੀਬੀ ਭੱਠਲ ਦੇ ਬੰਦਿਆਂ ਵੱਲੋਂ ਹਮਲੇ ਕਰਾਉਣ ਦੇ ਦੋਸ਼ਾਂ ਹੇਠ ਲੋਕਾਂ ਨੇ ਥਾਣਾ ਘੇਰਿਆ

Published

on

Rajinder Kaur Bhattal

ਲਹਿਰਾਗਾਗਾ, 13 ਜੂਨ, – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੀੜਤਾਂ ਦੀ ਸੁਣਵਾਈ ਨਾ ਹੋਣ ਦੇ ਦੋਸ਼ ਹੇਠ ਅੱਜ ਲਹਿਰਾ ਗਾਗਾ ਦੇ ਥਾਣੇ ਅੱਗੇ ਧਰਨਾ ਦਿੱਤਾ, ਜਿੱਥੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਰਜਿੰਦਰ ਕੌਰ ਭੱਠਲ ਦੀ ਸ਼ਹਿ ਉੱਤੇ ਪਿੰਡ ਭਾਈ ਕੀ ਪਿਸ਼ੌਰ ਦੇ ਕਾਂਗਰਸੀ ਵਰਕਰਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਉਤੇ ਹਮਲਾ ਕੀਤਾ ਤੇ ਬੀਬੀ ਦੀ ਸ਼ਹਿ ਉਤੇ ਗੁਰੂ-ਘਰ ਵਿੱਚ ਅਨਾਊਂਸਮੈਂਟ ਕੀਤੀ ਕਿ ਕਿਸਾਨ ਜਥੇਬੰਦੀ ਨੂੰ ਫੰਡ ਨਹੀਂ ਦੇਣਾ।ਉਨ੍ਹਾਂ ਪੁੱਛਿਆ ਕਿ ਕੀ ਰਾਜਿੰਦਰ ਕੌਰ ਭੱਠਲ ਨੂੰ ਨਹੀਂ ਪਤਾ ਕਿ ਮੇਰੇ ਵਰਕਰ ਅਤੇ ਆਗੂ ਕੀ ਕਰਦੇ ਹਨ? ਇਨਾਂ ਕਾਂਗਰਸੀ ਆਗੂਆਂ ਨੇ ਗੁੰਡਿਆਂ ਨੂੰ ਸ਼ਹਿ ਦੇ ਕੇ ਪਿੰਡ ਦੇ ਆਗੂ ਉਤੇ ਉਸ ਸਮੇਂ ਹਮਲਾ ਕਰਵਾਇਆ, ਜਦੋਂ ਉਹ ਫੰਡ ਲੈਣ ਗਏ ਸਨ।
ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੀਬੀ ਪਹਿਲਾਂ ਭਾਜਪਾ ਦਾ ਹਾਲ ਵੇਖ ਲਵੇ। ਹਰਿਆਣੇ ਅੰਦਰ ਜੇਜੇਪੀ (ਜਨਨਾਇਕ ਜਨਤਾ ਪਾਰਟੀ) ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਉਤੇ ਹਮਲਾ ਕੀਤਾ ਸੀ, ਓਥੇ ਉਨਾਂ ਨਾਲ ਕੀ ਬਣੀ ਹੈ, ਇਸ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਦੂਸਰੇ ਪਾਸੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਕਿਸਾਨ ਯੂਨੀਅਨ ਅਤੇ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਜਿਨਾਂ ਕੁਝ ਲੋਕਾਂ ਨੇ ਕਾਂਗਰਸ ਦਾ ਨਾਂ ਵਰਤ ਕੇ ਕਿਸਾਨ ਯੂਨੀਅਨ ਦੀ ਮੱਦਦ ਨਾ ਕਰਨ ਨੂੰ ਕਿਹਾ ਹੈ, ਉਨਾਂ ਨੂੰ ਅੱਜ ਹੀ ਫ਼ੈਸਲਾ ਲੈ ਕੇ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਉਨਾਂ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਜੇ ਕੋਈ ਵਿਅਕਤੀ ਸਾਡੀ ਪਾਰਟੀ ਦਾ ਨਾਮ ਵਰਤ ਕੇ ਏਦਾਂ ਕਰਦਾ ਹੈ ਤਾਂ ਸਾਨੂੰ ਦੱਸੋ, ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਜੱਜ ਲੱਗਣ ਲਈ ਸੁਪਰੀਮ ਕੋਰਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਆਹਮੋ-ਸਾਹਮਣੇ

Published

on

Supreme-Court

ਨਵੀਂ ਦਿੱਲੀ, 13 ਜੂਨ, – ਭਾਰਤ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ ਸੀ ਬੀ ਏ) ਨੇ ਚੀਫ ਜਸਟਿਸ (ਸੀ ਜੇ ਆਈ) ਐੱਨਵੀ ਰਮਨਾ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਹਾਈ ਕੋਰਟਾਂ ਵਿਚ ਜੱਜ ਬਣਾਏ ਜਾਣ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਉੱਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਨੇ ਜਿਸ ਕਿਸਮ ਦੀ ਪ੍ਰਤੀਕਿਰਿਆ ਦਿੱਤੀ ਹੈ, ਉਸ ਨਾਲ ਜੱਜ ਬਣਨ ਦੀ ਹੋੜ ਸ਼ੁਰੂ ਹੋ ਗਈ ਹੈ।
ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਇਸ ਬਾਰੇ ਭਾਰਤ ਦੇ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਅਪੀਲ ਰੱਦ ਕਰਨ ਦੀ ਮੰਗ ਕੀਤੀ ਅਤੇ ਕੁਝ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਹਾਈ ਕੋਰਟ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਦਾ ਜੱਜਲਾਉਣ ਦੀ ਵਿਚਾਰ ਕਰਨ ਬਾਰੇ ਅਪੀਲ ਕਰ ਦਿੱਤੀ ਹੈ।ਕਲਕੱਤਾ ਹਾਈ ਕੋਰਟ ਬਾਰ ਐਸੋਸੀਏਸ਼ਨ, ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ, ਐਡਵੋਕੇਟ ਐਸੋਸੀਏਸ਼ਨ ਬੈਂਗਲੁਰੂ ਆਦਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਖਿਲਾਫ ਖੁੱਲ੍ਹ ਕੇ ਬੋਲੀਆਂ ਹਨ। ਇਨ੍ਹਾਂ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਐੱਸ ਸੀ ਬੀ ਏ ਦੀ ਚਿੱਠੀ ਵਿਚ ਸੁਪਰੀਮ ਕੋਰਟ ਵਾਲੇ ਵਕੀਲਾਂ ਨੂੰ ਹਾਈ ਕੋਰਟ ਦੇ ਵਕੀਲਾਂ ਤੋਂ ਵੱਧ ਯੋਗ ਦੱਸਣ ਉੱਤੇ ਵੀ ਸਖ਼ਤ ਇਤਰਾਜ਼ ਕੀਤਾ ਹੈ। ਦੂਸਰੇ ਪਾਸੇ ਐੱਸ ਸੀ ਬੀ ਏ ਪ੍ਰਧਾਨ ਵਿਕਾਸ ਸਿੰਘ ਨੇ ਕਿਹਾ ਕਿ ਚੀਫ ਜਸਟਿਸ ਨੂੰ ਭੇਜੀ ਚਿੱਠੀ ਵਿਚ ਵਰਤੇ ਗਏ ਸ਼ਬਦਾਂ ਪਿਛਲੀ ਸੋਚ ਅਸਲ ਵਿੱਚ ਵਕੀਲਾਂ ਦੇ ਨਾਵਾਂ ਉੱਤੇ ਵਿਚਾਰ ਕਰਨ ਦਾ ਪਾਰਦਰਸ਼ੀ ਤੇ ਠੋਸ ਤੰਤਰ ਬਣਾਉਣ ਉੱਤੇ ਜ਼ੋਰ ਦੇਣਾ ਸੀ, ਉਸ ਵਿਚ ਹਾਈ ਕੋਰਟ ਦੇ ਵਕੀਲਾਂ ਉੱਤੇ ਤੋਹਮਤ ਲਾਉਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਯੂ ਪੀ ਵਿੱਚ ਬਣਿਆ ‘ਕੋਰੋਨਾ ਮਾਤਾ’ ਦਾ ਮੰਦਰ ਪੁਲਸ ਨੇ ਰਾਤੋ-ਰਾਤ ਢਾਹਿਆ

Published

on

Corona Mata temple

ਪ੍ਰਤਾਪਗੜ੍ਹ, 13 ਜੂਨ, – ਭਾਰਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੌਰਾਨ ਲੋਕਾਂ ਵਿਚਾਲੇ ਅੰਧ-ਵਿਸ਼ਵਾਸ ਵੀ ਏਨਾ ਭਾਰੂ ਹੈ ਕਿ ਲੋਕਾਂ ਨੇ ਕੋਰੋਨਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜਿ਼ਲੇ ਵਿਚ ਕੋਰੋਨਾ ਮਾਤਾ ਦਾ ਮੰਦਰ ਬਣਾ ਦਿੱਤਾ ਗਿਆ, ਜਿਸ ਨੂੰ ਪੁਲਸ ਨੇ ਰਾਤ ਦੇ ਵਕਤ ਤੋੜਿਆ ਹੈ, ਕਿਉਂਕਿ ਦਿਨ ਵੇਲੇ ਲੋਕਾਂ ਦੇ ਤਿੱਖੇ ਵਿਰੋਧ ਦਾ ਡਰ ਸੀ। ਕੋਰੋਨਾ ਮਾਤਾ ਮੰਦਰ ਬਣਨ ਦੀ ਸੂਚਨਾ ਉੱਤੇ ਪੁੱਜੀ ਪੁਲਸ ਨੇ ਇਸ ਮੰਦਰ ਨੂੰ ਰਾਤੋ-ਰਾਤ ਢਾਹ ਦਿੱਤਾ।ਇਸ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਮਾਤਾ ਦੀ ਪੂਜਾ ਕਰ ਰਹੇ ਸਨ, ਜਿਸ ਨਾਲ ਅੰਧ-ਵਿਸ਼ਵਾਸ ਫੈਲ ਰਿਹਾ ਸੀ।
ਇਹ ਘਟਨਾ ਪ੍ਰਤਾਪਗੜ੍ਹ ਜਿ਼ਲੇ ਦੇ ਸਾਂਗੀਪੁਰ ਥਾਣਾ ਦੇ ਜੂਹੀ ਸ਼ੁਕਲਪੁਰ ਪਿੰਡ ਦੀ ਹੈ। ਓਥੇ ਕੁਝ ਕੁ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਅੰਧ-ਵਿਸ਼ਵਾਸ ਦੇ ਅਸਰ ਹੇਠ ਕੋਰੋਨਾ ਮਾਤਾ ਮੰਦਰ ਬਣਾਦਿੱਤਾ ਅਤੇ ਇਸ ਵਿਚ ਕੋਰੋਨਾ ਮਾਤਾ ਦੀ ਮੂਰਤੀ ਲਾ ਕੇ ਉਸ ਨੂੰ ਮਾਸਕ ਵੀ ਪਹਿਨਾ ਦਿੱਤਾ। ਇਸ ਪਿੱਛੋਂ ਕੋਰੋਨਾ ਮਾਤਾ ਦੀ ਮੂਰਤੀਦੀਪੂਜਾ ਹੋਣ ਲੱਗ ਪਈ। ਪਿੰਡ ਦੇ ਲੋਕ ਕੋਰੋਨਾ ਮਾਤਾ ਦੇ ਦਰਸ਼ਨ ਕਰਨ ਲਈ ਜਾਣ ਲੱਗ ਪਏ।ਉਨ੍ਹਾਂ ਦਾ ਮੰਨਣਾ ਸੀ ਕਿ ਕੋਰੋਨਾ ਮਾਤਾ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਪਿੰਡ ਕੋਰੋਨਾ ਵਾਇਰਸ ਦੀ ਮਾਰ ਤੋਂ ਮੁਕਤ ਹੋਵੇਗਾ।
ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਸ਼ੁਕਲਪੁਰ ਵਿਚ ਤਿੰਨ ਮੌਤਾਂ ਹੋਣ ਨਾਲ ਲੋਕ ਡਰ ਗਏ ਅਤੇ ਇਸ ਪਿੰਡ ਦੇ ਲੋਕੇਸ਼ ਦੀ ਪਹਿਲ ਉੱਤੇ ਪਿੰਡ ਵਾਸੀਆਂ ਨੇ 7 ਜੂਨ ਨੂੰ ਕੋਰੋਨਾ ਮਾਤਾ ਦੀ ਮੂਰਤੀਲਵਾ ਦਿੱਤੀ। ਵਿਸ਼ੇਸ਼ ਆਰਡਰ ਉੱਤੇਬਣਵਾਈ ਇਸਮੂਰਤੀ ਨੂੰ ਪਿੰਡ ਵਿਚ ਨਿੰਮ ਦੇ ਰੁੱਖ ਹੇਠਲਾ ਕੇ ਇਸ ਨੂੰ ਕੋਰੋਨਾ ਮਾਤਾ ਦਾ ਨਾਂ ਦਿੱਤਾ ਗਿਆ ਸੀ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਵਡੇਰਿਆਂ ਨੇ ਵੀ ਚੇਚਕ ਰੋਗ ਨੂੰ ਮਾਤਾ ਸ਼ੀਤਲਾ ਮੰਨਿਆ ਸੀ। ਕੋਰੋਨਾ ਨੇ ਦਿਮਾਗ ਵਿੱਚ ਡਰ ਪੈਦਾ ਕੀਤਾ ਤਾਂ ਲੋਕਾਂ ਨੇ ਸ਼ਰਧਾ ਦਾ ਰਾਹ ਫੜਿਆ ਤੇ ਮੰਦਰ ਬਣਾ ਲਿਆ। ਮੰਦਰ ਢਾਹੁਣ ਦੇ ਇਕ ਦੋ ਦਿਨ ਪਹਿਲਾਂ ਪਿੰਡ ਦੇ ਲੋਕਾਂ ਤੋਂ ਬਿਨਾਂ ਆਲੇ-ਦੁਆਲੇ ਦੇ ਲੋਕ ਵੀ ਆ ਕੇ ਏਥੇ ਕੋਰੋਨਾ ਮਾਤਾ ਦੀ ਪੂਜਾ ਕਰਦੇ ਨਜ਼ਰ ਆਏ। ਪਿੰਡ ਵਾਸੀ ਅਗਰਬੱਤੀ ਅਤੇ ਪ੍ਰਸਾਦ ਚੜ੍ਹਾ ਕੇ ਕੋਰੋਨਾ ਮਾਤਾ ਦੀ ਪੂਜਾ ਕਰ ਕੇ ਜਲ ਚੜ੍ਹਾਉਣ ਲੱਗੇ। ਜਦੋਂ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਮੰਦਰ ਨੂੰ ਢਾਹ ਕੇ ਰਾਤੋ-ਰਾਤ ਉੱਥੋਂ ਮਲਬਾ ਵੀ ਹਟਾ ਦਿੱਤਾ ਹੈ।

Read More Today News in Punjabi

Continue Reading

ਰੁਝਾਨ


Copyright by IK Soch News powered by InstantWebsites.ca