The court asked for a settlement in the defamation case
Connect with us [email protected]

ਰਾਜਨੀਤੀ

ਅਦਾਲਤ ਨੇ ਅਕਬਰ ਤੇ ਰਮਾਨੀ ਵਿੱਚ ਮਾਣਹਾਨੀ ਕੇਸ ਦੇ ਸਮਝੌਤੇ ਦੀ ਗੁੰਜਾਇਸ਼ ਪੁੱਛੀ

Published

on

Defamation suit between Akbar and Ramani

ਨਵੀਂ ਦਿੱਲੀ, 22 ਨਵੰਬਰ – ਸਾਬਕਾ ਕੇਂਦਰੀ ਮੰਤਰੀ ਐਮ ਜੇ ਅਕਬਰ ਵੱਲੋਂ ਪੱਤਰਕਾਰ ਪ੍ਰਿਆ ਰਮਾਨੀ ਦੇ ਖਿਲਾਫ ਕੀਤੇ ਹੋਏ ਮਾਣਹਾਨੀ ਦੇ ਕੇਸ ਵਿੱਚ ਇਥੋਂ ਦੀ ਇੱਕ ਅਦਾਲਤ ਨੇ ਕੱਲ੍ਹ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੋਵਾਂ ਵਿਚਕਾਰ ਸਮਝੌਤੇ ਦੀ ਕੋਈ ਗੁੰਜਾਇਸ਼ ਹੈ। ਰਮਾਨੀ ਨੇ ਦੋਸ਼ ਲਾਇਆ ਸੀ ਕਿ ਅਕਬਰ ਨੇ ਵੀਹ ਸਾਲ ਪਹਿਲਾਂ ਪੱਤਰਕਾਰ ਹੁੰਦਿਆਂ ਉਸ ਦਾ ਸੈਕਸ ਸ਼ੋਸ਼ਣ ਕੀਤਾ ਸੀ। ਇਹ ਦੋਸ਼ ਲਾਏ ਜਾਣ ਤੋਂ ਬਾਅਦ ਅਕਬਰ ਨੇ ਰਮਾਨੀ ਖਿਲਾਫ ਮਾਣਹਾਨੀ ਦਾ ਅਦਾਲਤੀ ਕੇਸ ਕੀਤਾ ਸੀ, ਜਿਸ ਦੀ ਸੁਣਵਾਈ ਅਜੇ ਤੱਕ ਚੱਲ ਰਹੀ ਹੈ।
ਸਾਲ 2018 ਵਿੱਚ ‘ਮੀ ਟੂ’ ਮੁਹਿੰਮ ਦੌਰਾਨ ਐੱਮ ਜੇ ਅਕਬਰ ਉੱਤੇ ਲਾਏ ਦੋਸ਼ਾਂ ਬਾਰੇ ਪ੍ਰਿਆ ਰਮਾਨੀ ਨੇ ਕਿਹਾ ਸੀ ਕਿ ਉਹ ਸੱਚਾਈ ਅਤੇ ਜਨਤਕ ਹਿੱਤ ਖਾਤਰ ਇਹ ਕੇਸ ਸਾਹਮਣੇ ਲਿਆਈ ਹੈ। ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟ੍ਰੇਟ ਰਵਿੰਦਰ ਕੁਮਾਰ ਪਾਂਡੇ ਨੇ ਇਸ ਕੇਸ ਵਿੱਚ ਨਵੇਂ ਸਿਰੇ ਤੋਂ ਅੰਤਿਮ ਦਲੀਲਾਂ ਸੁਣਦਿਆਂ ਇਹ ਸਵਾਲ ਪੁੱਛਿਆ। ਅਸਲ ਵਿੱਚ ਉਨ੍ਹਾਂ ਤੋਂ ਪਹਿਲੇ ਜੱਜ ਦਾ ਬੁੱਧਵਾਰ ਨੂੰ ਦੂਜੀ ਅਦਾਲਤ ਵਿੱਚ ਤਬਾਦਲਾ ਹੋ ਗਿਆ ਹੈ, ਇਸ ਲਈ ਜੱਜ ਪਾਂਡੇ ਇਸ ਕੇਸ ਵਿੱਚ ਨਵੇਂ ਸਿਰੇ ਤੋਂ ਅੰਤਿਮ ਦਲੀਲਾਂ ਸੁਣ ਰਹੇ ਹਨ। ਐੱਮ ਜੇ ਅਕਬਰ ਵੱਲੋਂ ਪੇਸ਼ ਹੋਈ ਸੀਨੀਅਰ ਵਕੀਲ ਗੀਤਾ ਲੂਥਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ ‘ਤੇ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਕਲਾਈਂਟ ਨਾਲ ਗੱਲ ਕਰਨ ਲਈ ਸਮਾਂ ਚਾਹੀਦਾ ਹੈ। ਪ੍ਰਿਆ ਰਮਾਨੀ ਦੀ ਵਕੀਲ ਭਾਵੁਕ ਚੌਹਾਨ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਗੁੰਜਾਇਸ਼ ਬਹੁਤ ਘੱਟ ਹੈ, ਕਿਉਂ ਕਿ ਕੇਸ ਦੇ ਤੱਥ ਬੜੇ ਅਜੀਬ ਹਨ। ਅਦਾਲਤ ਨੇ ਦੋਵੇਂ ਧਿਰਾਂ ਨੂੰ ਸਮਝੌਤੇ ਸਬੰਧੀ ਜਵਾਬ ਦੇਣ ਅਤੇ 24 ਨਵੰਬਰ ਨੂੰ ਸੁਣਵਾਈ ਦੀ ਅਗਲੀ ਤਰੀਕ ‘ਤੇ ਪੇਸ਼ ਹੋਣ ਲਈ ਕਿਹਾ ਹੈ।

Click Here To Read Latest Politics news

ਰਾਜਨੀਤੀ

ਹੈਦਰਾਬਾਦ ਦੇ ਫਸਵੇਂ ਚੋਣ ਨਤੀਜਿਆਂ ਵਿੱਚ ਭਾਜਪਾ ਅੱਗੇ ਵਧੀ

Published

on

BJP leads in hyderabad
  • ਟੀ ਆਰ ਐੱਸ ਵੱਡੀ ਪਾਰਟੀ, ਪਰ ਬਹੁ-ਮੱਤ ਕਿਸੇ ਦਾ ਨਹੀਂ
    ਹੈਦਰਾਬਾਦ, 4 ਦਸੰਬਰ, – ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਵੇਟੀ ਆਰ ਐੱਸ(ਤੇਲੰਗਾਨਾ ਰਾਸ਼ਟਰੀ ਸੰਮਤੀ) ਇੱਕ ਵਾਰ ਫਿਰ ਸੱਤਾ ਨੇੜੇ ਪਹੁੰਚ ਗਈ ਹੈ, ਪਰ ਉਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਾਲ 2016 ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿੱਚਭਾਜਪਾਅੱਗੇ ਵਧੀ ਅਤੇਪਿਛਲੀਆਂ ਚਾਰ ਸੀਟਾਂਤੋਂ 48 ਉੱਤੇ ਪਹੁੰਚ ਗਈ ਹੈ। ਪਿਛਲੀ ਵਾਰ 99 ਸੀਟਾਂ ਜਿੱਤਣ ਵਾਲੀ ਟੀ ਆਰ ਐੱਸ ਇਸ ਵਾਰ ਸਿਰਫ 55 ਸੀਟਾਂਜਿੱਤੀ ਅਤੇ ਆਲ ਇੰਡੀਆ ਇਤਹਾਦੁਲ ਮੁਸਲਮੀਨ (ਏ ਆਈ ਐੱਮ ਆਈ ਐੱਮ) ਨੇ ਪਹਿਲਾਂ ਵਾਂਗ 44 ਸੀਟਾਂ ਜਿੱਤੀਆਂ ਹਨ। ਕਾਂਗਰਸ ਦੋ ਸੀਟਾਂਹੀ ਜਿੱਤ ਸਕੀ ਹੈ। ਹੈਦਰਾਬਾਦ ਦੇ 150 ਹਲਕਿਆਂ ਵਿੱਚੋਂ 149 ਲਈ 1 ਦਸੰਬਰ ਨੂੰ ਵੋਟਾਂ ਪਈਆਂ ਸਨ।
    ਚੋਣ ਨਤੀਜਿਆਂ ਤੋਂ ਬਾਅਦ ਜਨਤਾ ਦਾ ਧੰਨਵਾਦ ਕਰਦੇ ਹੋਏ ਅਸਦੁਦੀਨਓਵੈਸੀ ਨੇ ਕਿਹਾ, ‘ਮੈਂ ਪਾਰਟੀ ਦੇ ਸਭ ਲੋਕਾਂਦਾ ਦਿਲੋਂ ਧੰਨਵਾਦ ਕਰਦਾ ਹਾਂ। ਪੰਜ ਸਾਲ ਪਹਿਲਾਂ ਵੀ 44 ਮੈਂਬਰ ਸਨ, ਇਸ ਵਾਰ ਵੀ ਇਹੋ ਹੋਇਆ। ਅਸੀਂ ਇੱਕ ਟੀਮ ਵਾਂਗ ਕੰਮ ਕੀਤਾ ਹੈ।’ ਹੈਦਰਾਬਾਦ ਤੋਂਪਾਰਲੀਮੈਂਟ ਮੈਂਬਰ ਓਵੈਸੀ ਨੇ ਕਿਹਾ, ‘ਯਕੀਨਨ ਭਾਜਪਾ ਜਿੱਤੀ ਹੈ। ਆਵਾਮ ਦਾ ਫੈਸਲਾ ਹੈ। ਇਨ੍ਹਾਂ ਦੇ ਵਧਦੇ ਕਦਮ ਹੈਦਰਾਬਾਦ ਦੀ ਜਨਤਾ ਰੋਕੇਗੀ।’ ਟੀ ਆਰ ਐੱਸ ਨੂੰ ਹੋਏ ਭਾਰੀ ਨੁਕਸਾਨ ਉੱਤੇ ਓਵੈਸੀ ਨੇ ਕਿਹਾ, ‘ਤੇਲੰਗਾਨਾ ਵਿੱਚ ਟੀ ਆਰ ਐੱਸ ਇੱਕ ਮਜ਼ਬੂਤ ਰਾਜਨੀਤਕ ਪਾਰਟੀ ਹੈ। ਮੈਨੂੰ ਭਰੋਸਾ ਹੈ ਕਿ ਇਸ ਦੇ ਆਗੂ ਕੇæ ਚੰਦਰਸ਼ੇਖਰ ਰਾਓ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਦਾ ਰਿਵੀਓੂ ਕਰਨਗੇ।

Click Here To Read Political News Online in Punjabi

Continue Reading

ਰਾਜਨੀਤੀ

ਸੰਦੋਆ ਪਿੱਛੋਂ ਰਾਏਕੋਟ ਦੇ ਵਿਧਾਇਕ ਜੱਗਾ ਹਿੱਸੋਵਾਲ ਦੀ ਆਮ ਆਦਮੀ ਪਾਰਟੀ ਵਿੱਚ ਵਾਪਸੀ

Published

on

jagtar singh jagga hissowal

ਚੰਡੀਗੜ੍ਹ, 4 ਦਸੰਬਰ, – ਹਲਕਾ ਰਾਏਕੋਟ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਇਸ ਪਾਰਟੀ ਵਿੱਚ ਵਾਪਸੀ ਕਰ ਲਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਦਾ ਹੱਥ ਛੱਡ ਕੇ ਫਿਰ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਸੀ। ਸੰਦੋਆ ਵਾਂਗ ਹੀ ਜਗਤਾਰ ਸਿੰਘ ਜੱਗਾ ਨੇ ਵੀ ਘਰ ਵਾਪਸੀ ਕਰਨ ਵੇਲੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪਾਰਟੀ ਵਿਚ ਪਰਤਣ ਵੇਲੇ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਕਿਸੇ ਕਾਰਨ ਮੈਂ ਗੁਮਰਾਹ ਹੋ ਗਿਆ ਤੇ ਇਸ ਦੌਰਾਨ ਮੈਨੂੰ ਆਪਣੀ ਗ਼ਲਤੀ ਤੇ ਜ਼ਮੀਨੀ ਹਕੀਕਤ ਦਾ ਅਹਿਸਾਸ ਹੋਇਆ ਹੈ। ਉਸ ਨੇ ਕਿਹਾ ਕਿ ਉਹ ਪਾਰਟੀ ਵਿੱਚ ਕਿਸੇ ਅਹੁਦੇ ਦੀ ਇੱਛਾ ਤੋਂ ਬਿਨਾਂ ਆਮ ਵਲੰਟੀਅਰ ਬਣ ਕੇ ਕੰਮ ਕਰਨਗੇ। ਉਨ੍ਹਾਂ ਕਿਹਾ, ‘ਮੇਰੇ ਪਾਰਟੀ ਤੋਂ ਦੂਰ ਜਾਣ ਨਾਲ ਜਿਨ੍ਹਾਂ ਵਲੰਟੀਅਰਾਂ ਤੇ ਆਗੂਆਂ ਦੇ ਦਿਲਾਂ ਅਤੇ ਮਾਣ-ਸਨਮਾਨ ਨੂੰ ਠੇਸ ਪੁੱਜੀ ਸੀ, ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।’
ਵਰਨਣ ਯੋਗ ਹੈ ਕਿ ਪਾਰਟੀ ਹਾਈਕਮਾਨ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਾਲੇ ਅਹੁਦੇ ਤੋਂ ਹਟਾਉਣ ਦੇ ਬਾਅਦ ਪਾਰਟੀ ਦੇ ਅੱਠ ਵਿਧਾਇਕ ਬਾਗੀ ਹੋ ਗਏ ਸਨ, ਜਿਨ੍ਹਾਂ ਵਿਚ ਜਗਤਾਰ ਸਿੰਘ ਜੱਗਾ ਸ਼ਾਮਲ ਸੀ। ਸੁਖਪਾਲ ਸਿੰਘ ਖਹਿਰਾ ਸਮੇਤ ਇਨ੍ਹਾਂ ਵਿਧਾਇਕਾਂ ਨੇ ਸੂਬਾਈ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਅਤੇ ਪੰਜਾਬ ਅਤੇ ਪੰਜਾਬੀਆਂ ਦੀ ਮੰਗਾਂ ਮੰਨਣ ਲਈ ਵੱਖਰਾ ਧੜਾ ਬਣਾ ਲਿਆਅਤੇ ਇਕ ਵਾਰ ਇਸ ਪਾਰਟੀ ਲਈ ਵਿਰੋਧੀ ਧਿਰ ਦੀ ਆਗੂ ਦਾ ਅਹੁਦਾ ਖੁੱਸਣ ਦੀ ਨੌਬਤ ਆ ਗਈ ਸੀ, ਪਰ ਲੋਕ ਸਭਾ ਚੋਣਾਂ ਵਿਚ ਸੁਖਪਾਲ ਸਿੰਘ ਖਹਿਰਾ ਦੀ ਬੁਰੀ ਤਰ੍ਹਾਂ ਹਾਰ ਹੋਣਨਾਲ ਹਾਲਾਤ ਬਦਲ ਗਏ। ਫਿਰ ਪਾਰਟੀ ਨੇ ਖਹਿਰਾ ਧੜੇ ਨਾਲ ਗਏ ਵਿਧਾਇਕਾਂ ਦੀ ਘਰ ਵਾਪਸੀ ਦੇ ਯਤਨ ਆਰੰਭ ਕੀਤੇ ਸਨਅਤੇ ਏਸੇ ਲਈ ਮਾਸਟਰ ਬਲਦੇਵ ਸਿੰਘ, ਜੈ ਕਿਸ਼ਨ ਰੋੜੀ, ਅਮਰਜੀਤ ਸਿੰਘ ਸੰਦੋਆ ਪਾਰਟੀ ਵਿਚ ਆ ਚੁੱਕੇ ਹਨ। ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਪਿਰਮਲ ਸਿੰਘ, ਜਗਦੇਵ ਸਿੰਘ ਕਮਾਲੂ ਅਤੇ ਨਾਜਰ ਸਿੰਘ ਮਾਨਸਾਹੀਆ ਅਜੇ ਵੀ ਪਾਰਟੀ ਤੋਂ ਦੂਰ ਹਨ, ਪਰ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਛੱਡਕੇ ਬਾਕੀ ਵਿਧਾਇਕਾਂ ਨੂੰ ਮਨਾਉਣ ਅਤੇ ਘਰ ਵਾਪਸੀ ਕਰਵਾਉਣ ਲਈਪਾਰਟੀ ਆਗੂ ਯਤਨਸ਼ੀਲ ਹਨ।

Click Here Political News Online in Punjabi

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਹਾ: ‘ਮੈਂ ਈ ਡੀ ਜਾਂ ਕਿਸੇ ਹੋਰ ਤੋਂ ਨਹੀਂ ਡਰਦਾ’

Published

on

capt amrinder singh

ਚੰਡੀਗੜ੍ਹ, 4 ਦਸੰਬਰ, – ਪੰਜਾਬ ਦੀਆਂ ਸਭ ਵਿਰੋਧੀ ਪਾਰਟੀਆਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਕਿਸਾਨਾਂ ਦੀਆਂ ਜ਼ਿੰਦਗੀਆਂ ਨੂੰ ਸਿਆਸਤ ਹਿੱਤ ਵਰਤਦੀਆਂ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਈ ਡੀ ਜਾਂ ਕਿਸੇ ਵੀ ਹੋਰ ਤੋਂ ਨਹੀਂ ਡਰਦੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਤੇ ਸਾਰੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢਾ ਡਾਹ ਕੇ ਖੜੀ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਗੱਲ ਸੁਣੇ ਤੇ ਉਨ੍ਹਾਂ ਦੀਆਂ ਮੰਗਾਂ ਮੰਨੇ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਅਰਵਿੰਦ ਕੇਜਰੀਵਾਲ ਤੋਂ ਮਨੋਹਰ ਲਾਲ ਖੱਟਰ ਤੱਕ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਆਪਣਾ ਹੱਕ ਲੈਣ ਲਈ ਠੰਢੇ ਮੌਸਮ ਵਿੱਚ ਸੜਕਾਂ ਉਤੇ ਡਟੇ ਹੋਏ ਕਿਸਾਨਾਂ ਦੀ ਹੱਕੀ ਲੜਾਈ ਦਾ ਇਨ੍ਹਾਂ ਨੇ ਮਜ਼ਾਕ ਬਣਾ ਦਿੱਤਾ ਹੈ।ਹਰਸਿਮਰਤ ਕੌਰ ਬਾਦਲ ਵੱਲੋਂ ਅਮਰਿੰਦਰ ਸਿੰਘ ਉਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਦਬਾਅ ਹੇਠ ਆਉਣ ਦੇ ਦੋਸ਼ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ, ’13 ਸਾਲ ਮੈਂ ਅਦਾਲਤਾਂ ਦੇ ਚੱਕਰ ਕੱਟੇ ਹਨ,ਕਿਉਂਕਿ ਬਾਦਲਾਂ ਨੇ ਮੇਰੇ ਉੱਤੇ ਕੇਸ ਬਣਾਏ ਸਨ, ਮੈਨੂੰ ਈ ਡੀ ਦੀ ਕੋਈ ਪ੍ਰਵਾਹ ਨਹੀਂਅਤੇ ਮੈਂ 13 ਸਾਲਹੋਰ ਅਦਾਲਤਾਂ ਦੇ ਚੱਕਰ ਕੱਟ ਕੇ ਲੜ ਸਕਦਾ ਹਾਂ।’ਉਨ੍ਹਾਂਕਿਹਾ ਕਿ ‘ਸਾਰੇ ਬਾਦਲ ਇਕੋ ਜਿਹੇ ਝੂਠੇ ਹਨ।’ਉਨ੍ਹਾਂ ਕਿਹਾ ਕਿ ਲੋਕ ਬਾਦਲਾਂ ਬਾਰੇ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਉਨ੍ਹਾਂ ਕਹਿ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਸੋਧ ਬਿੱਲ ਕਿਸਾਨੀ ਮਸਲੇ ਦੀ ਉਲਝਣ ਹੱਲ ਕਰਨ ਦਾ ਠੀਕਰਾਹਹਨ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਨੂੰ ਇਹ ਬਿੱਲ ਰਾਸ਼ਟਰਪਤੀ ਵੱਲੋਂ ਮਨਜ਼ੂਰ ਕਰਵਾਉਣ ਨੂੰ ਕਿਹਾ ਹੈ।’ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਇਸ ਕੰਮ ਲਈ ਤੀਜੀ ਮੀਟਿੰਗ ਸੀ, ਜਿਸ ਬਾਰੇ ਦੋ ਵਾਰ ਉਨ੍ਹਾਂ ਪੰਜਾਬ ਲਈ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਤੇ ਇਕ ਵਾਰ ਉਨ੍ਹਾਂ ਨੂੰ ਗ੍ਰਹਿ ਮੰਤਰੀ ਬਣਨ ਦੀ ਵਧਾਈ ਦਿੱਤੀ ਸੀ।ਖੇਤੀ ਕਾਨੂੰਨਾਂ ਬਾਰੇ ਦੋਹਰੇ ਮਾਪਦੰਡ ਵਰਤਣਦਾ ਦੋਸ਼ ਲਾ ਕੇ ਅਕਾਲੀਆਂ ਬਾਰੇ ਮੁੱਖ ਮੰਤਰੀ ਨੇ ਫੇਸਬੁੱਕ ਉਤੇ ਲਾਈਵ ਵੀਡੀਓ ਬਿਆਨ ਵਿੱਚ ਕਿਹਾ ਕਿ ‘ਬਾਦਲਾਂ ਨੇ ਇਸ ਮੁੱਦੇ ਤੋਂ ਜਨਤਕ ਤੌਰ ਉਤੇ ਪਲਟੀ ਮਾਰੀ ਹੈ।’ਸਾਬਕਾ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤ ਸਰਕਾਰ ਨੂੰ ਪਦਮ ਵਿਭੂਸ਼ਣ ਵਾਪਸ ਕਰਨਬਾਰੇ ਉਨ੍ਹਾਂ ਕਿਹਾ, ‘ਮੈਂ ਨਹੀਂ ਜਾਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਮਿਲਿਆ ਕਿਉਂਸੀ।’ਉਨ੍ਹਾਂ ਕਿਹਾ ਕਿ ਜਨਰਲ ਹਰਬਖ਼ਸ਼ ਸਿੰਘ ਨੂੰ 1965 ਵਾਲੀ ਜੰਗ ਜਿੱਤਣ ਲਈ ਪਦਮ ਵਿਭੂਸ਼ਣ ਨਾਲ ਨਿਵਾਜ਼ਿਆ ਗਿਆ ਸੀ, ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਜੰਗ ਲੜੀ ਜਾਂ ਕੌਮ ਲਈ ਕੀ ਕੁਰਬਾਨੀ ਦਿੱਤੀ ਸੀ।’ਉਨ੍ਹਾਂਕਿਹਾ, ‘ਇਸ ਬਾਰੇ ਸਿਆਸਤ ਖੇਡਣੀ ਬੰਦ ਕਰੋ, ਇਹ ਹਥਕੰਡੇ 40 ਸਾਲ ਪਹਿਲਾਂ ਚੱਲ ਜਾਂਦੇ ਸਨ, ਅੱਜਕੱਲ੍ਹਨਹੀਂ।’ਮੁੱਖ ਮੰਤਰੀ ਨੇ ਕਿਹਾ, ‘ਸਾਰੀ ਜ਼ਿੰਦਗੀ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦਾ ਰਿਹਾ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਜੇ ਏਦਾਂ ਸੀ ਤਾਂ ਉਸ ਦੀ ਪਾਰਟੀ ਨੇ ਪਹਿਲਾਂ ਖੇਤੀਬਾੜੀ ਵਾਲੇ ਕੇਂਦਰੀ ਆਰਡੀਨੈਂਸਾਂ ਦੀ ਹਮਾਇਤ ਕਿਉਂ ਕੀਤੀ ਅਤੇ ਫਿਰ ਪੂਰੀ ਤਰਾਂ ਯੂ-ਟਰਨ ਲੈਂਦੇ ਹੋਏ ਇਨ੍ਹਾਂ ਨੂੰ ਭੰਡਣਾ ਕਿਉਂ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਹੋਣ ਕਰ ਕੇ ਹਰਸਿਮਰਤ ਕੌਰ ਬਾਦਲ ਉਸ ਮੀਟਿੰਗ ਵਿੱਚ ਸ਼ਾਮਲ ਸੀ, ਜਦੋਂ ਖੇਤੀਬਾੜੀ ਆਰਡੀਨੈਂਸ ਪਾਸ ਕੀਤੇ ਗਏ ਸਨ।
ਕੌਮੀ ਸੁਰੱਖਿਆ ਬਾਰੇ ਆਪਣੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਵਿਰੁੱਧ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਿਆਨ ਸਾਫ਼ ਤੌਰ ਉਤੇ ਪਾਕਿਸਤਾਨ ਵਿਰੁੱਧ ਹੀ ਦਿੱਤਾ ਗਿਆ ਸੀ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੋਣ ਕਰ ਕੇਉਨ੍ਹਾਂ ਦਾ ਫ਼ਰਜ਼ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਰੋਸ ਮੁਜ਼ਾਹਰਿਆਂ ਦੇ ਲੰਮਾ ਸਮਾਂ ਚੱਲਣ ਦੇ ਖ਼ਤਰੇਬਾਰੇ ਦੱਸਣ। ਉਨ੍ਹਾ ਨੇ ਕਿਸਾਨ ਧਰਨਿਆਂ ਬਾਰੇ ਹਰਿਆਣਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਬਾਰੇ ਕਿਹਾ, ‘ਕੇਜਰੀਵਾਲ ਨੂੰ ਝੂਠ ਬੋਲਣ ਤੇ ਖੱਟਰ ਨੂੰ ਕੁੱਟਣ ਦੀ ਆਦਤ ਹੈ।ਖੱਟਰ ਸਰਕਾਰ ਨੇ ਬਜ਼ੁਰਗ ਕਿਸਾਨਾਂ ਨੂੰ ਵੀ ਨਹੀਂ ਬਖ਼ਸ਼ਿਆ ਤੇ ਉਨ੍ਹਾਂ ਖ਼ਿਲਾਫ਼ ਹਿੰਸਕ ਤਰੀਕੇ ਅਪਣਾਏ ਹਨ।’ਇਸ ਮੌਕੇ ਅਰਵਿੰਦ ਕੇਜਰੀਵਾਲ ਨੂੰ ਝੂਠ ਬੋਲਣ ਦੀ ਆਦਤ ਵਾਲਾ ਕਹਿ ਕੇ ਅਮਰਿੰਦਰ ਸਿੰਘ ਨੇ ਉਸ ਨੂੰ ਪੁੱਛਿਆ ਕਿ ਪਹਿਲਾਂ ਉਹ ਇਹ ਦੱਸੇ ਕਿ ਉਸ ਦੀ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਵਿੱਚੋਂ ਇਕ ਨੂੰ ਨੋਟੀਫਾਈ ਕਿਉਂ ਕੀਤਾ ਸੀ। ਉਨ੍ਹਾਂਕਿਹਾ, ‘ਜਦੋਂ ਵਿਰੋਧੀ ਪਾਰਟੀਆਂ ਦੀ ਹਕੂਮਤ ਵਾਲੇ ਰਾਜਾਂ; ਰਾਜਸਥਾਨ ਅਤੇ ਛੱਤੀਸਗੜ੍ਹ ਨੇ ਕੇਂਦਰੀ ਕਾਨੂੰਨਾਂ ਦਾ ਟਾਕਰੇ ਲਈ ਸੋਧ ਬਿੱਲ ਪਾਸ ਕੀਤੇ ਤਾਂ ਕੇਜਰੀਵਾਲ ਨੇ ਇਨ੍ਹਾਂ ਨੂੰ ਰੱਦ ਕਰਨ ਲਈ ਦਿੱਲੀ ਅਸੈਂਬਲੀ ਦਾ ਸੈਸ਼ਨ ਕਿਉਂ ਨਾ ਸੱਦਿਆ?’

Click Here Political News Online in Punjabi

Continue Reading

ਰੁਝਾਨ