The convict in the gang rape case was arrested 20 years later
Connect with us [email protected]

ਅਪਰਾਧ

ਸਮੂਹਿਕ ਬਲਾਤਕਾਰ ਕੇਸ ਦਾ ਦੋਸ਼ੀ 20 ਸਾਲ ਬਾਅਦ ਫੜਿਆ ਗਿਆ

Published

on

rape case

ਭੁਬਨੇਸ਼ਵਰ, 23 ਫਰਵਰੀ,- ਓਡਿਸ਼ਾ ਦੇ ਇੱਕ ਆਈ ਐਫ ਐਸ ਅਧਿਕਾਰੀ ਦੀ ਪਤਨੀ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਸਨਸਨੀਖੇਜ਼ ਕੇਸ ਦੇ ਮੁੱਖ ਦੋਸ਼ੀ ਨੂੰ ਘਟਨਾ ਤੋਂ 20 ਸਾਲ ਬਾਅਦ ਮਹਾਰਾਸ਼ਟਰ ਪੁਲਸ ਨੇ ਕੱਲ੍ਹ ਗ਼੍ਰਿਫ਼ਤਾਰ ਕੀਤਾ ਹੈ। ਉਸ ਘਟਨਾ ਪਿੱਛੋਂ ਓਡਿਸ਼ਾ ਵਿੱਚ ਲੋਕਾਂ ਦੀ ਵੱਡੀ ਪੱਧਰ ਉੱਤੇ ਨਾਰਾਜ਼ਗੀ ਪਿੱਛੋਂ ਉਦੋਂ ਦੇ ਮੁੱਖ ਮੰਤਰੀ ਜੇ ਬੀ ਪਟਨਾਇਕ ਨੂੰ ਅਸਤੀਫਾ ਦੇਣਾ ਪਿਆ ਅਤੇ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਗਈ ਸੀ।
ਓਡਿਸ਼ਾ ਦੇ ਕੱਟਕ ਦੇ ਪੁਲਸ ਕਮਿਸ਼ਨਰ ਐਸ ਸਾਰੰਗੀ ਨੇ ਦੱਸਿਆ ਕਿ ਬਿਬੇਕਾਨੰਦ ਬਿਸਵਾਲ ਉਰਫ਼ ਬਿਬਨ ਨੂੰ ਮਹਾਰਾਸ਼ਟਰ ਦੇ ਲੋਨਾਵਾਲਾ ਦੀ ਐਂਬੀ ਵੈਲੀ ਤੋਂ ਗ਼੍ਰਿਫ਼ਤਾਰ ਕੀਤਾ ਗਿਆ ਹੈ। ਬਿਬਨ ਇੱਥੇ ਜਲੰਧਰ ਸਵੈਨ ਦੇ ਨਾਂਅ ਦੀ ਫਰਜ਼ੀ ਪਛਾਣ ਨਾਲ ਪਲੰਬਰ ਵਜੋਂ ਕੰਮ ਕਰ ਰਿਹਾ ਸੀ। ਉਸ ਨੂੰ ਫੜਨ ਲਈ ਤਿੰਨ ਮਹੀਨੇ ਪਹਿਲਾਂ ‘ਆਪ੍ਰੇਸ਼ਨ ਸਾਈਲੈਂਟ ਵਾਈਪਰ’ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ ਉਸ ਦੀ ਗ਼੍ਰਿਫ਼ਤਾਰੀ ਹੋ ਸਕੀ। ਪੁਲਸ ਬਿਬਨ ਨੂੰ ਸੀ ਬੀ ਆਈ ਦੇ ਹਵਾਲੇ ਕਰੇਗੀ, ਜੋ ਉਸ ਨੂੰ ਬਾਕਾਇਦਾ ਗ਼੍ਰਿਫ਼ਤਾਰ ਕਰੇਗੀ। ਬਲਾਤਾਕਰ ਦਾ ਸ਼ਿਕਾਰ ਹੋਈ ਆਈ ਐਫ ਐਸ ਅਫਸਰ ਦੀ ਪਤਨੀ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਇਹ ਘਟਨਾ 9-10 ਜਨਵਰੀ 1999 ਦੀ ਦਰਮਿਆਨੀ ਰਾਤ ਵਾਪਰੀ ਸੀ, ਜਦੋਂ ਤਿੰਨ ਬਦਮਾਸ਼ਾਂ ਨੇ ਬਾਰੰਗਾ ਨੇੜੇ ਉਕਤ ਔਰਤ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਸੀ। ਔਰਤ ਆਪਣੇ ਪੱਤਰਕਾਰ ਦੋਸਤ ਨਾਲ ਕਾਰ ਰਾਹੀਂ ਕਟਕ ਜਾ ਰਹੀ ਸੀ। ਤਿੰਨ ਮੁਲਜ਼ਮਾਂ ਵਿੱਚੋਂ ਦੋ ਨੂੰ ਗ਼੍ਰਿਫ਼ਤਾਰ ਕਰ ਕੇ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਦੋਸ਼ੀ ਪ੍ਰਦੀਪ ਦੀ ਪਿਛਲੇ ਸਾਲ ਫਰਵਰੀ ਵਿੱਚ ਮੌਤ ਹੋ ਗਈ ਸੀ। ਪੁਲਸ ਨੇ 15 ਜਨਵਰੀ 1999 ਨੂੰ ਉਸ ਨੂੰ ਗ਼੍ਰਿਫ਼ਤਾਰ ਕੀਤਾ ਸੀ। ਦੂਜਾ ਦੋਸ਼ੀ ਟੂਨਾ ਮੋਹੰਤੀ ਕੁਝ ਸਮੇਂ ਬਾਅਦ ਗ਼੍ਰਿਫ਼ਤਾਰ ਕਰ ਲਿਆ ਸੀ। 2020 ਵਿੱਚ ਖੁਰਦਾ ਦੇ ਜ਼ਿਲ੍ਹਾ ਜੱਜ ਨੇ ਦੋਹਾਂ ਨੂੰ ਦੋਸ਼ੀ ਕਰਾਰ ਦੇ ਕੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਇਸ ਫੈਸਲੇ ਨੂੰ ਕਾਇਮ ਰੱਖਿਆ ਸੀ।

ਅਪਰਾਧ

ਕਸ਼ਮੀਰੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ ਦੇ ਖਿਲਾਫ ਅੱਤਵਾਦ ਦੇ ਦੋਸ਼ ਤੈਅ

Published

on

ਨਵੀਂ ਦਿੱਲੀ, 24 ਫਰਵਰੀ – ਦਿੱਲੀ ਦੀ ਇੱਕ ਕੋਰਟ ਨੇ ਕਸ਼ਮੀਰੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ ਤੇ ਉਸ ਦੀਆਂ ਦੋ ਸਹਿਯੋਗੀਆਂ ਦੇ ਖਿਲਾਫ ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਨ ਤੇ ਦੇਸ਼ ਵਿੱਚ ਦਹਿਸ਼ਤੀ ਵਾਰਦਾਤ ਦੀ ਸਾਜ਼ਿਸ ਰਚਣ ਦੇ ਲਈ ਅੱਤਵਾਦ, ਦੇਸ਼ ਧਰੋਹ ਅਤੇ ਹੋਰ ਦੋਸ਼ ਤੈਅ ਕੀਤੇ ਹਨ।
ਇਹ ਮਾਮਲਾ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨ ਦੀ ਮਦਦ ਨਾਲ ਦੇਸ਼ ਦੇ ਖਿਲਾਫ ਜੰਗ ਛੇੜਨ ਨਾਲ ਜੁੜਿਆ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਅੰਦਰਾਬੀ ਅਤੇ ਉਸ ਦੀਆਂ ਸਹਿਯੋਗਣਾਂ ਸੋਫੀ ਫਹਿਮੀਦਾ ਅਤੇ ਨਾਹਿਦਾ ਨਸਰੀਰ ਦੇ ਖਿਲਾਫ ਵੀਹ ਫਰਵਰੀ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦਾ ਮੁਕੱਦਮਾ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।ਇਸ ਤੋਂ ਪਹਿਲਾਂਕੋਰਟ ਵਿੱਚ ਦੋਸ਼ੀਆਂ ਨੇ ਬੇਕਸੂਰ ਹੋਣ ਦੀ ਦਲੀਲ ਦਿੱਤੀ ਅਤੇ ਕੇਸ ਦਾ ਸਾਹਮਣਾ ਕਰਨ ਦੀ ਗੱਲ ਕਹੀ। ਕੋਰਟ ਨੇ ਧਾਰਾ 120 ਬੀ (ਅਪਰਾਧਕ ਸਾਜ਼ਿਸ਼), 121 (ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਨ), 121-ਏ (ਸਰਕਾਰ ਦੇ ਖਿਲਾਫ ਜੰਗ ਛੇੜਨ ਦੀ ਸਾਜ਼ਿਸ਼), 124-ਏ (ਰਾਜਧਰੋਹ), 153-ਏ (ਦੋ ਗਰੁੱਪਾਂ ਵਿੱਚ ਰੰਜਿਸ਼ ਪੈਦਾ ਕਰਨਾ), 153-ਬੀ (ਬਗਾਵਤ, ਕੌਮੀ ਅਖੰਡਤਾ ਦੇ ਖਿਲਾਫ ਬਿਆਨ) ਅਤੇ 505 (ਲੋਕਾਂ ਦੇ ਵਿੱਚ ਗੜਬੜੀ ਫੈਲਾਉਣ ਦੇ ਮਕਸਦ ਨਾਲ ਦਿੱਤਾ ਬਿਆਨ) ਦੇ ਤਹਿਤ ਦੋਸ਼ ਤੈਅ ਕੀਤੇ। ਇਸ ਦੇ ਇਲਾਵਾ ਗੈਰ-ਕਾਨੂੰਨੀ ਸਰਗਰਮੀ (ਰੋਕੂ) ਕਾਨੂੰਨ ਦੀ ਧਾਰਾ 18 (ਸਾਜ਼ਿਸ਼, ਅੱਤਵਾਦੀ ਸਰਗਰਮੀਆਂ ਨੂੰ ਉਤਸ਼ਾਹਤ ਕਰਨਾ), 20 (ਅੱਤਵਾਦੀ ਗਿਰੋਹ ਦਾ ਮੈਂਬਰ ਹੋਣਾ), 38 (ਅੱਤਵਾਦੀ ਸੰਗਠਨ ਦੀ ਮੈਂਬਰਸ਼ਿਪ ਸਬੰਧੀ ਅਪਰਾਧ) ਅਤੇ 39 (ਅੱਤਵਾਦੀ ਸੰਗਠਨ ਨੂੰ ਦਿੱਤੀ ਗਈ ਮਦਦ) ਦੇ ਤਹਿਤ ਵੀ ਦੋਸ਼ ਤੈਅ ਕੀਤੇ ਗਏ ਹਨ

Read More Latest Crime News

Continue Reading

ਅਪਰਾਧ

ਮੁੰਬਈ ਪੁਲਸ ਨੂੰ ਗੈਂਗਸਟਰ ਰਵੀ ਪੁਜਾਰੀ ਦਾ ਰਿਮਾਂਡ ਨੌ ਮਾਰਚ ਤੱਕ ਮਿਲਿਆ

Published

on

ਮੁੰਬਈ, 24 ਫਰਵਰੀ – ਮੁੰਬਈ ਪੁਲਸ ਨੇ ਗੈਂਗਸਟਰ ਰਵੀ ਪੁਜਾਰੀ ਨੂੰ ਬੈਂਗਲੁਰੂ ਤੋਂ ਇੱਥੇ ਲਿਆਉਣ ਤੋਂ ਬਾਅਦ ਵਿਸ਼ੇਸ਼ ਮਕੋਕਾ ਅਦਾਲਤ ਵਿੱਚ ਪੇਸ਼ ਕੀਤਾ। ਕੋਰਟ ਨੇ ਉਸ ਨੂੰ 2016 ਦੀ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਨੌ ਮਾਰਚ ਤੱਕ ਲਈ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਜਾਰੀ ਨੂੰ ਪਿਛਲੇ ਸਾਲ ਫ਼ਰਵਰੀ ਵਿੱਚ ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਂਦਾ ਗਿਆ ਅਤੇ ਬੈਂਗਲੁਰੂ ਦੀ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਹ ਕਈ ਸਾਲਾਂ ਤੋਂ ਫਰਾਰ ਸੀ। ਕਰਨਾਟਕ ਦੀ ਅਦਾਲਤ ਨੇ 21 ਅਕਤੂਬਰ 2016 ਨੂੰ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਵਿੱਚ ਗੈਂਗਸਟਰ ਪੁਜਾਰੀ ਨੂੰ ਮੁੰਬਈ ਪੁਲਸ ਨੂੰ ਸੌਂਪਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਕੱਲ੍ਹ ਉਸ ਨੂੰ ਲਿਆਉਣ ਲਈ ਬੈਂਗਲੁਰੂ ਗਈ ਸੀ।
ਇੱਕ ਘਟਨਾ ਮਗਰੋਂ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਦਾ ਕੇਸ ਦਰਜ ਕੀਤਾ ਗਿਆ ਸੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਨੂੰ ਕੱਲ੍ਹ ਸੜਕ ਦੇ ਰਸਤੇ ਬੈਂਗਲੁਰੂ ਤੋਂ ਮੁੰਬਈ ਲਿਆਂਦਾ ਗਿਆ। ਇਸ ਕੇਸ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੇ ਸੈਲ ਨੇ ਉਸ ਨੂੰ ਇੱਥੋਂ ਦੀ ਵਿਸ਼ੇਸ਼ ਮਕੋਕਾ ਅਦਾਲਤ ਵਿੱਚ ਪੇਸ਼ ਕੀਤਾ। ਮੁੱਖ ਜੱਜ ਡੀ ਈ ਕੋਥਾਲਿਕਰ ਨੇ ਪੁਜਾਰੀ ਨੂੰ ਨੌ ਮਾਰਚ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਕੇਸ ਵਿੱਚ ਪੁਜਾਰੀ ਦੇ ਸੱਤ ਸਹਿਯੋਗੀ ਪਹਿਲਾਂ ਹੀ ਜੇਲ ਵਿੱਚ ਹਨ। ਉਨ੍ਹਾਂ ਦਸਿਆ ਕਿ ਕਰਨਾਟਕ ਦੇ ਉਡੁਪੀ ਨਾਲ ਤੁਆਲੁਕ ਰੱਖਣ ਵਾਲਾ ਪੁਜਾਰੀ ਵਿਦੇਸ਼ ਤੋਂ ਉਗਰਾਹੀ ਰੈਕੇਟ ਚਲਾਉਂਦਾ ਸੀ।

Read More Latest Punjabi News Portal Online

Continue Reading

ਅਪਰਾਧ

ਖੰਨੇ ਦੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ

Published

on

ਖੰਨਾ, 24 ਫਰਵਰੀ – ਨੇੜਲੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੰੁ ਅਮਰੀਕਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ, ਜਿਸ ਬਾਰੇ ਬਾਕੀ ਖਬਰਾਂ ਦੀ ਉਡੀਕ ਹੈ।
ਪਿੰਡ ਚਕੋਹੀ ਦੇ ਸਰਪੰਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ 31 ਸਾਲਾ ਗੁਰਪ੍ਰੀਤ ਸਿੰਘ ਦੋ ਸਾਲ ਪਹਿਲਾਂ ਵਰਕ ਪਰਮਿਟ ਉੱਤੇ ਅਮਰੀਕਾ ਗਿਆ ਅਤੇ ਸੈਕਰਾਮੈਂਟੋ ਵਿੱਚ ਸੈਵਨ ਇਲੈਵਨ ਸਟੋਰ ਵਿੱਚ ਕੰਮ ਕਰਦਾ ਸੀ। ਕੱਲ੍ਹ ਸ਼ਾਮ ਪੰਜ ਵਜੇ (ਭਾਰਤੀ ਸਮੇਂ) ਸਟੋਰਵਿੱਚ ਆਏ ਇੱਕ ਗਾਹਕ ਨਾਲ ਉਸ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ ਤਾਂ ਗੱਲ ਇੰਨੀ ਵਧ ਗਈ ਕਿ ਉਸ ਨੌਜਵਾਨ ਨੇ ਗੁਰਪ੍ਰੀਤ ਨੂੰ ਗੋਲੀ ਮਾਰ ਦਿੱਤੀ। ਗੁਰਪ੍ਰੀਤ ਦੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਵਰਾਦਾਤ ਤੋਂ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਫੋਨ ਉੱਤੇ ਪਤਨੀ ਸੁਖਪ੍ਰੀਤ ਕੌਰ ਨਾਲ ਗੱਲ ਕਰ ਕਿਹਾ ਸੀ ਕਿ ਉਸ ਦੀ ਗਾਹਕ ਨਾਲ ਬਹਿਸ ਸ਼ੁਰੂ ਹੋ ਗਈ। ਇਸ ਉੱਤੇ ਗੁਰਪ੍ਰੀਤ ਨੇ ਆਪਣੀ ਪਤਨੀ ਨੂੰ ਕੁਝ ਸਮੇਂ ਬਾਅਦ ਫੋਨ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ।

Read More International Punjabi News

Continue Reading

ਰੁਝਾਨ


Copyright by IK Soch News powered by InstantWebsites.ca