The colonizer cut off 18 colonies on 105 acres at a cost of Rs 8.80 lakh
Connect with us apnews@iksoch.com

ਪੰਜਾਬੀ ਖ਼ਬਰਾਂ

ਕਲੋਨਾਈਜ਼ਰ ਨੇ 8.80 ਲੱਖ ਰੁਪਏ ਦੇ ਕੇ 105 ਏਕੜ ਜਗ੍ਹਾ ‘ਚ 18 ਕਾਲੋਨੀਆਂ ਕੱਟ ਦਿੱਤੀਆਂ

Published

on

The colonizer paid Rs 8.80 lakh

ਜਲੰਧਰ, 25 ਨਵੰਬਰ – ਜਦੋਂ ਇਸ ਮਹਾਨਗਰ ਦੀ ਨਗਰ ਨਿਗਮ ਵੱਲੋਂ ਆਪਣੇ ਖ਼ਰਚੇ ਚਲਾਉਣ ਲਈ ਪੰਜਾਬ ਸਰਕਾਰ ਤੋਂ ਫ਼ੰਡ ਮੰਗੇ ਜਾ ਰਹੇ ਹਨ, ਓਦੋਂ ਸ਼ਹਿਰ ਵਿੱਚ ਨਾਜਾਇਜ਼ ਕਾਲੋਨੀਆਂ ਦੇ ਕੱਟੀਆਂ ਜਾ ਰਹੀਆਂ ਹਨ ਤੇ ਨਾਜਾਇਜ਼ ਕਾਲੋਨੀਆਂ ਵਾਲਿਆਂ ਤੋਂ ਬਣਦੀ ਪੂਰੀ ਫ਼ੀਸ ਨਾ ਲੈਣ ਕਰ ਕੇ ਨਿਗਮ ਦੀ ਕਾਰਜ ਪ੍ਰਣਾਲੀ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਉਹ ਵਸੂਲੀ ਕਰਨ ਵਿੱਚ ਕੋਈ ਦਿਲਚਸਪੀ ਨਹੀਂਲੈ ਰਿਹਾ।
ਇਸ ਸੰਬੰਧ ਵਿੱਚ ਬਿਲਡਿੰਗ ਐਡਹਾਕ ਕਮੇਟੀ ਨੇ ਜਿੱਥੇ ਪਹਿਲਾਂ ਨਾਜਾਇਜ਼ ਬਣੀਆਂ 108 ਉਨ੍ਹਾਂ ਕਾਲੋਨੀਆਂ ਦਾ ਖ਼ੁਲਾਸਾ ਕੀਤਾ ਸੀ,ਜਿਨ੍ਹਾਂਤੋਂ 25 ਕਰੋੜ ਰੁਪਏ ਵਸੂਲੇ ਜਾਣੇ ਬਾਕੀ ਹਨ, ਓਥੇ ਇੱਕ ਨਵੇਂ ਮਾਮਲੇ ਦਾ ਖ਼ੁਲਾਸਾ ਕੀਤਾ ਹੈ, ਜਿਸ ਵਿੱਚ ਇੱਕ ਕਲੋਨਾਈਜਰ ਨੇ 105 ਏਕੜ ਵਿੱਚ 18 ਨਾਜਾਇਜ਼ ਕਾਲੋਨੀਆਂ ਕੱਟ ਦਿੱਤੀਆਂ, ਪਰ ਨਿਗਮ ਨੂੰ ਸਿਰਫ਼ 8.80 ਲੱਖ ਰੁਪਏ ਦੀ ਫ਼ੀਸ ਜਮ੍ਹਾਂ ਕਰਵਾਈ ਹੈ।ਕਮੇਟੀ ਨੇ 18 ਕਾਲੋਨੀਆਂ ਦੇ ਕੱਟਣ ਨਾਲ 21 ਤੋਂ 22 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਬਿਲਡਿੰਗ ਐਡਹਾਕ ਕਮੇਟੀ ਦੇ ਇਸ ਖ਼ੁਲਾਸੇ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ, ਕਿਉਂਕਿ ਨਾਜਾਇਜ਼ ਕਾਲੋਨੀਆਂ ਦੇ ਕੱਟਣ ਨਾਲ ਐਨਾ ਵੱਡਾ ਫਰਾਡ ਕਦੇ ਵੀ ਨਹੀਂਹੋਇਆ ਸੀ। ਬਿਲਡਿੰਗ ਐਡਹਾਕ ਕਮੇਟੀ ਦੇ ਮੁਖੀ ਨਿਰਮਲ ਸਿੰਘ ਨਿੰਮਾ ਤੇ ਮੈਂਬਰ ਵਿਕੀ ਕਾਲੀਆ ਵੱਲੋਂ ਬਿਲਡਿੰਗ ਵਿਭਾਗ ਤੋਂ ਲਈ ਜਾਣਕਾਰੀ ਮੁਤਾਬਕ ਉਕਤ ਕਾਲੋਨੀਆਂ ਕੈਂਟ ਵਿੱਚ ਰਹਿਣ ਵਾਲੇ ਇੱਕੋ ਕਲੋਨਾਈਜ਼ਰ ਦੇ ਨਾਂਅ ‘ਤੇ ਕੱਟਣ ਲਈ ਸਿਰਫ਼ 8.80 ਲੱਖ ਰੁਪਏ ਫ਼ੀਸ ਜਮ੍ਹਾਂ ਕਰਵਾਈ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ 105 ਏਕੜ ਜ਼ਮੀਨ ਵਿੱਚ ਵੱਖ-ਵੱਖਜਗ੍ਹਾ ਦੇ ਪਲਾਟ ਕੱਟ ਕੇ ਮਾਮੂਲੀ ਰਕਮਾਂ ਨਿਗਮ ਕੋਲ ਜਮ੍ਹਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 21 ਕਾਲੋਨੀਆਂ ਦੇ ਲਈ 82000 ਰੁਪਏ ਦੀ ਫ਼ੀਸ, 9.50 ਏਕੜ ਲਈ 52 ਹਜ਼ਾਰ, 1.75 ਏਕੜ ਲਈ 1 ਲੱਖ, 59 ਏਕੜ ਦੇ ਲਈ 10 ਹਜ਼ਾਰ, 23 ਏਕੜ ਲਈ 90 ਹਜ਼ਾਰ ਦੀ ਕਰੀਬ ਫ਼ੀਸ ਜਮਾਂ ਕਰਵਾਈ ਗਈ ਹੈ।ਕਮੇਟੀ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਨਿਗਮ ਨੂੰ ਮਾਮੂਲੀ ਫ਼ੀਸ ਦੇ ਕੇ ਕਾਲੋਨੀਆਂ ਕੱਟ ਦਿੱਤੀਆਂ ਗਈਆਂ, ਜਦਕਿ ਨਿਗਮ ਨੂੰ 22 ਕਰੋੜ ਦੇ ਕਰੀਬ ਫ਼ੀਸ ਆ ਸਕਦੀ ਸੀ ਜਿਹੜੀ ਵਸੂਲੀ ਨਹੀਂ ਗਈ।ਕਮੇਟੀ ਦਾ ਕਹਿਣਾ ਸੀ ਕਿ ਇਹ ਕਾਲੋਨੀਆਂ ਬੜਿੰਗ, ਦਕੋਹਾ, ਪਰਾਗਪੁਰ ਵਿਖੇ ਨਿਗਮ ਦੀ ਹੱਦ ‘ਚ ਕੱਟੀਆਂ ਗਈਆਂ ਅਤੇ 20 ਹੋਰ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਬਿਲਡਿੰਗ ਰਿਕਾਰਡ ‘ਚ ਕੋਈ ਜਾਣਕਾਰੀ ਨਹੀਂ ਹੈ। ਕਮੇਟੀ ਨੇ ਕਿਹਾ ਹੈ ਕਿ ਜਿਹੜੀਆਂ ਕਾਲੋਨੀਆਂ ਕੱਟੀਆਂ ਗਈਆਂ, ਉਨ੍ਹਾਂ ਦੀ ਪੁਰੀ ਨਿਸ਼ਾਨਦੇਹੀ ਕਰਕੇ ਪੂਰੀ ਫ਼ੀਸ ਬਣਾਈ ਅਤੇ ਰਿਕਵਰੀ ਕੀਤੀ ਜਾਵੇਗੀ।

Click Here To Read Punjabi newspaper

ਪੰਜਾਬੀ ਖ਼ਬਰਾਂ

ਰੇਲ ਗੱਡੀ ਤੋਂ ਡਿੱਗਾ ਮੋਬਾਈਲ ਚੁੱਕਣ ਉੱਤਰੇ ਨੌਜਵਾਨ ਦੀ ਜਾਨ ਗਈ

Published

on

death

ਪਠਾਨਕੋਟ, 20 ਜਨਵਰੀ – ਪਠਾਨਕੋਟ ਕੈਂਟ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੂਰ ਭੜੌਲੀ ਜੰਕਸ਼ਨ ਦੇ ਕੋਲ ਚਲਦੀ ਟਰੇਨ ਤੋਂ ਮੋਬਾਈਲ ਡਿੱਗਣ ਨਾਲ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦਾ ਨਾਂਅ ਪ੍ਰਸ਼ਾਂਤ ਕੁਸ਼ਵਾਹਾ (19) ਪੁੱਤਰ ਰਾਮ ਕਿਸ਼ੋਰ ਕੁਸ਼ਵਾਹਾ ਕਾਨਪੁਰ (ਯੂ ਪੀ) ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕੁਸ਼ਵਾਹਾ ਟਾਟਾ ਨਗਰ ਤੋਂ ਜੰਮੂ ਜਾਂਦੀ ਟਾਟਾ ਮੂਰੀ ਐਕਸਪ੍ਰੈਸ ਵਿੱਚ ਆਪਣੇ ਸਾਥੀਆਂ ਨਾਲ ਸਫਰ ਕਰ ਰਿਹਾ ਸੀ। ਭੜੌਲੀ ਜੰਕਸ਼ਨ ਕੋਲ ਜਾ ਕੇ ਉਸ ਦਾ ਮੋਬਾਈਲ ਫੋਨ ਚਲਦੀ ਟਰੇਨ ਤੋਂ ਥੱਲੇ ਡਿੱਗ ਗਿਆ। ਉਸ ਮੋਬਾਈਲ ਨੂੰ ਫੜਨ ਲਈ ਉਸ ਨੇ ਚਲਦੀ ਟਰੇਨ ਤੋਂ ਛਾਲ ਮਾਰੀ ਤਾਂ ਟਰੇਨ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਨਾਲ ਜਾਂਦੇ ਸਾਥੀਆਂ ਨੇ ਟਰੇਨ ਦੀ ਚੇਨ ਨੂੰ ਖਿੱਚ ਕੇ ਟਰੇਨ ਰੁਕਵਾਈ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਇਲਾਜ ਲਈ ਦਾਖਲ ਕਰਾਇਆ, ਪਰ ਜ਼ਿਆਦਾ ਖੂਨ ਨਿਕਲਣ ਨਾਲ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਰੇਲਵੇ ਪੁਲਸ (ਜੀ ਆਰ ਪੀ) ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪ੍ਰਸ਼ਾਂਤ ਕੁਸ਼ਵਾਹ ਟਰੇਨ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਗੱਲ ਕਰ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।

Continue Reading

ਅਪਰਾਧ

ਬਲਾਤਕਾਰ ਦਾ ਵਿਰੋਧ ਕਰਨ ਉਤੇ ਬਿਊਟੀ ਪਾਰਲਰ ਵਾਲੀ ਲੜਕੀ ਦਾ ਕਤਲ

Published

on

death

ਮੋਗਾ, 20 ਜਨਵਰੀ – ਪਿੰਡ ਦੁੱਨੇਕੇ ਵਿੱਚ ਕਿਰਾਏ ਦੇ ਮਕਾਨ ਚ ਰਹਿੰਦੀ ਬਿਊਟੀ ਪਾਰਲਰ ਸੰਚਾਲਿਕਾ ਅਮਨਦੀਪ ਕੌਰ ਦਾ ਉਸ ਦੇ ਗੁਆਂਢਚ ਰਹਿੰਦੇ ਇੱਕ ਪ੍ਰਵਾਸੀ ਲੜਕੇ ਨੇ ਬਲਾਤਕਾਰ ਦਾ ਵਿਰੋਧ ਕਰਨ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਿਲਣ ਉਤੇ ਡੀ ਐਸ ਪੀ ਸਿਟੀ ਰਮਨਦੀਪ ਸਿੰਘ ਭੁੱਲਰਘਟਨਾ ਸਥਾਨਤੇ ਪੁੱਜੇ ਅਤੇ ਇਸ ਕੇਸ ਦੀ ਜਾਂਚ ਸ਼ੁਰੂ ਕਰਵਾਈ ਹੈ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਮ੍ਰਿਤਕਾ ਦੀ ਮਾਤਾ ਕੁਲਦੀਪ ਕੌਰ ਪਿੰਡ ਸਿੰਘਾਂਵਾਲਾ ਨੇ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ, ਉਸਦੀ ਲੜਕੀ ਅਮਨਦੀਪ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਬਲਵੀਰ ਸਿੰਘ ਨਿਵਾਸੀ ਜਗਰਾਉਂ ਨਾਲ ਹੋਇਆ ਸੀ, ਜਿਸ ਦੀ ਇੱਕ ਚਾਰ ਸਾਲਾ ਬੇਟੀ ਹੈ। ਲੱਗਭਗ ਛੇ ਮਹੀਨੇ ਪਹਿਲਾਂ ਅਮਨਦੀਪ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ, ਜਿਸ ਤੇ ਉਹ ਸਾਡੇ ਕੋਲ ਰਹਿਣ ਲੱਗੀ। ਉਸ ਨੇ ਕਿਹਾ ਕਿ ਲੱਗਭਗ ਢਾਈ ਮਹੀਨੇ ਪਹਿਲਾਂ ਅਮਨਦੀਪ ਕੌਰ ਨੇ ਪੱਟੀ ਵਾਲੀ ਗਲੀ ਮੋਗਾ ਵਿੱਚ ਸਲੂਨ ਉਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਹ ਕੁਝ ਦਿਨਾਂ ਤੋਂ ਪਿੰਡ ਦੁੱਨੇਕੇ ਵਿੱਚ ਮੁਲਖ ਰਾਜ ਦੇ ਕਮਰੇ ਵਿੱਚ ਕਿਰਾਏਤੇ ਰਹਿੰਦੀ ਸੀ ਅਤੇ ਉਥੇ ਹੋਰ ਵੀ ਕਈ ਲੋਕ ਰਹਿੰਦੇ ਸਨ। ਕੱਲ੍ਹ ਰਾਤ ਮੈਂ ਆਪਣੀ ਬੇਟੀ ਨੂੰ ਮਿਲਣ ਲਈ ਆਈ ਤਾਂ ਸਵੇਰੇ ਚਾਰ ਵਜੇ ਦੇ ਕਰੀਬ ਜਦ ਮੈਂ ਬਾਥਰੂਮ ਲਈ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਮੇਰੀ ਬੇਟੀ ਦਾ ਕਮਰਾ ਅੰਦਰੋਂ ਬੰਦ ਸੀ ਤੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਅੰਦਰ ਝਾਕ ਕੇ ਦੇਖਿਆ ਤਾਂ ਇੱਕ ਲੜਕਾ ਉਸ ਨਾਲ ਬਲਾਤਕਾਰ ਦਾ ਯਤਨ ਕਰ ਰਿਹਾ ਸੀ ਅਤੇ ਅਮਨਦੀਪ ਉਸਦੀ ਵਿਰੋਧਤਾ ਕਰ ਰਹੀ ਸੀ। ਮੇਰੇ ਦੇਖਦੇ ਹੀ ਦੋਸ਼ੀ ਲੜਕੇ ਨੇ ਉਸ ਦੀ ਗਰਦਨ ਦਬਾਈ ਅਤੇ ਤੇਜ਼ਧਾਰ ਚਾਕੂ ਨਾਲ ਉਸਦਾ ਗਲਾ ਕੱਟ ਕੇ ਦਰਵਾਜ਼ਾ ਖੋਲ੍ਹ ਕੇ ਭੱਜ ਗਿਆ। ਲੋਕ ਇਕੱਠੇ ਹੋ ਏ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਦੋਸ਼ੀ ਉਥੇ ਹੀ ਰਹਿੰਦਾ ਹੈ, ਜਿਸਦਾ ਨਾਮ ਸੰਜੀਤ ਰਾਮ ਪੁੱਤਰ ਚੰਦੇਸ਼ਵਰ ਰਾਮ ਵਿਾਸੀ ਗੋਬਿੰਦਪੁਰ ਵੈਸ਼ਾਲੀ (ਹਾਜ਼ੀਪੁਰ, ਬਿਹਾਰ) ਹੈ।

Continue Reading

ਪੰਜਾਬੀ ਖ਼ਬਰਾਂ

ਰਿਸ਼ਵਤ ਦੇ ਦੋਸ਼ ਵਿੱਚ ਸਾਬਕਾ ਥਾਣਾ ਇੰਚਾਰਜ ਸਣੇ ਪੰਜਾਂ ਦੇ ਖ਼ਿਲਾਫ਼ ਚਲਾਣ ਪੇਸ਼

Published

on

brivery

ਚੰਡੀਗੜ੍ਹ, 20 ਜਨਵਰੀ – ਪੰਜ ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਸੀ ਬੀ ਆਈ ਨੇ ਆਪਣੀ ਮੁੱਖ ਅਦਾਲਤ ਵਿੱਚ ਕੇਸ ਦਰਜ ਕਰਨ ਦੇ ਕਰੀਬ ਸੱਤ ਮਹੀਨੇ ਬਾਅਦ ਮਨੀਮਾਜਰਾ ਦੀ ਥਾਣਾ ਇੰਚਾਰਜ ਰਹਿ ਚੁੱਕੀ ਜਸਵਿੰਦਰ ਕੌਰ ਸਮੇਤ ਪੰਜ ਜਣਿਆਂ ਦੇ ਖ਼ਿਲਾਫ਼ ਚਲਾਣ ਪੇਸ਼ ਕੀਤਾ ਹੈ। ਇਸ ਚਲਾਣ ਵਿੱਚ ਸੀ ਬੀ ਆਈ ਨੇ ਜਸਵਿੰਦਰ ਕੌਰ, ਵਿਚੋਲੇ ਭਗਵਾਨ ਸਿੰਘ, ਕਾਂਸਟੇਬਲ ਸਰਬਜੀਤ ਸਿੰਘ, ਨਰਪਿੰਦਰ ਅਤੇ ਰਣਧੀਰ ਨੂੰ ਦੋਸ਼ੀ ਬਣਾਇਆ ਹੈ।ਚਲਾਨ ਵਿੱਚ ਸੀ ਬੀ ਆਈ ਨੇ ਸ਼ਿਕਾਇਤ ਕਰਤਾ ਸਮੇਤ 35 ਗਵਾਹ ਬਣਾਏ ਹਨ।
ਪਿਛਲੇ ਸਾਲ ਜੂਨ ਵਿੱਚ ਸੀ ਬੀ ਆਈ ਨੇ ਰਿਸ਼ਵਤ ਦੇ ਦੋਸ਼ ਵਿੱਚ ਵਿਚੋਲੇ ਭਗਵਾਨ ਸਿੰਘ ਨੂੰ ਗ਼੍ਰਿਫ਼ਤਾਰ ਕੀਤਾ ਸੀ। ਉਸਦੀ ਗ਼੍ਰਿਫ਼ਤਾਰੀ ਪਿੱਛੋਂ ਉਸ ਦੀ ਫੋਨ ਕਾਲ ਦੇ ਆਧਾਰ ਤੇ ਸੀ ਬੀ ਆਈ ਨੇ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਅਤੇ ਇਸ ਦੇ ਬਾਅਦ ਜਸਵਿੰਦਰ ਕੌਰ ਫਰਾਰ ਸੀ। 25 ਜੁਲਾਈ ਨੂੰ ਜਸਵਿੰਦਰ ਕੌਰ ਨੇ ਅਦਾਲਤ ਵਿੱਚ ਸਰੈਂਡਰ ਕਰ ਦਿਤਾ ਸੀ ਅਤੇ ਉਸਦੀ ਗ਼੍ਰਿਫ਼ਤਾਰੀ ਦੇ ਬਾਅਦ ਸੀ ਬੀ ਆਈ ਨੇ ਜਾਂਚ ਦੇ ਆਧਾਰਤੇ ਹੋਰ ਤਿੰਨਾਂ ਦੋਸ਼ੀਆਂ ਦੇ ਨਾਮ ਕੇਸ ਵਿੱਚ ਸ਼ਾਮਲ ਕੀਤੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca