The CID was assigned to investigate the disappearance of the fetus from
Connect with us [email protected]

ਅਪਰਾਧ

ਗਰਭ ਵਿੱਚੋਂ ਭਰੂਣ ਗਾਇਬ ਹੋਣ ਦੀ ਜਾਂਚ ਸੀ ਆਈ ਡੀ ਨੂੰ ਸੌਂਪੀ ਗਈ

Published

on

CBI

ਮੰਡੀ, 12 ਫਰਵਰੀ – ਮੰਡੀ ਜ਼ਿਲੇ੍ਹ ਦੀ ਨਾਬਾਲਗਾ ਦੇ ਗਰਭ ‘ਚੋਂ ਭਰੂਣ ਕਿੱਥੇ ਗਿਆ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸੀ ਆਈ ਡੀ ਨੂੰ ਇਸ ਦੀ ਜਾਂਚ ਦੇ ਹੁਕਮ ਦੇ ਕੇ ਜਲਦੀ ਰਿਪੋਰਟ ਸੌਂਪਣ ਨੂੰ ਕਿਹਾ ਹੈ।
ਪਿਛਲੇ ਸਾਲ ਅਕਤੂਬਰ ਵਿੱਚ ਨਾਬਾਲਗਾ ਨੂੰ ਪੇਟ ਦਰਦ ਦੀ ਸ਼ਿਕਾਇਤ ਉਤੇ ਉਸ ਦੀ ਮਾਂ ਜਾਂਚ ਲਈ ਹਸਪਤਾਲ ਲੈ ਕੇ ਗਈ ਤਾਂ ਉਦੋਂ ਨਾਬਾਲਗਾ ਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਈ ਸੀ। ਅਲਟਰਾਸਾਊਂਡ ਕਰਨ ਉਤੇ ਗਰਭ ਵਿੱਚ ਚਾਰ ‘ਤੋਂ ਅੱਠ ਹਫਤੇ ਦਾ ਭਰੂਣ ਪਾਇਆ ਗਿਆ ਸੀ। ਡਾਕਟਰਾਂ ਨੇ ਨਾਬਾਲਗਾ ਦੇ ਗਰਭਵਤੀ ਹੋਣ ਦੀ ਗੱਲ ਮਾਂ ਨੂੰ ਦੱਸੀ ਤਾਂ ਸ਼ੱਕ ਦੇ ਆਧਾਰ ‘ਤੇ ਮਾਂ ਨੇ ਇੱਕ ਨੌਜਵਾਨ ਦੇ ਵਿਰੁੱਧ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਪਾਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਬਾਰਾ ਮੈਡੀਕਲ ਜਾਂਚ ਕਰਵਾਈ ਤਾਂ ਭਰੂਣ ਨਹੀਂ ਪਾਇਆ ਗਿਆ। ਫਿਰ ਹਾਈ ਕੋਰਟ ਤੋਂ ਨੌਜਵਾਨ ਨੂੰ ਜ਼ਮਾਨਤ ਮਿਲ ਗਈ ਤੇ ਕੋਰਟ ਨੇ ਜਾਂਚ ਦਾ ਹੁਕਮ ਦੇ ਦਿੱਤਾ।

ਅਪਰਾਧ

ਦਿੱਲੀ ਵਿੱਚ ਲੁੱਟ-ਖੋਹ ਦਾ ਵਿਰੋਧ ਕਰਨ ਉੱਤੇ ਚਾਕੂ ਮਾਰ ਕੇ ਮਹਿਲਾ ਦੀ ਹੱਤਿਆ

Published

on

ਦੋਸ਼ੀ ਪਛਾਣੇ ਜਾਣ ਪਿੱਛੋਂ ਫੜੇ ਵੀ ਗਏ
ਨਵੀਂ ਦਿੱਲੀ, 28 ਫਰਵਰੀ, – ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਲੁੱਟ-ਖੋਹ ਦਾ ਵਿਰੋਧ ਕਰਨ ਉੱਤੇ ਬਦਮਾਸ਼ਾਂ ਨੇ ਚਾਕੂ ਮਾਰ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ। ਵਾਰਦਾਤ ਸਮੇਂ ਉਹ ਆਪਣੀ ਦੋ ਸਾਲਾ ਬੇਟੀ ਤੇ ਮਾਂ ਨਾਲ ਬਾਜ਼ਾਰ ਤੋਂ ਖ਼ਰੀਦਾਰੀ ਕਰ ਕੇ ਵਾਪਸ ਘਰ ਆ ਰਹੀ ਸੀ। ਇਸ ਤੋਂ ਬਾਅਦ ਬਦਮਾਸ਼ ਆਪਣੇ ਸਾਥੀ ਨਾਲ ਬਾਈਕ ਉੱਤੇ ਫ਼ਰਾਰ ਹੋ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਅਕੀਬੁਲ ਅਤੇ ਸ਼ੇਖ ਫਰਦੀ ਨੂੰ ਕਾਬੂ ਕਰ ਲਿਆ ਤੇ ਵਾਰਦਾਤ ਵਿੱਚ ਵਰਤੀ ਗਈ ਸਕੂਟੀ ਵੀ ਬਰਾਮਦ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਕ ਦਲੇਰ ਸਿੰਘ ਆਦਰਸ਼ ਨਗਰ ਦੇ ਗੁਰੂ ਨਾਨਕ ਰੋਡ ਦੇ ਈ-ਬਲਾਕ ਵਿੱਚ ਪਰਿਵਾਰ ਦੇ ਨਾਲ ਰਹਿੰਦੇ ਤੇ ਫੋਟੋ ਸਟੂਡੀਓ ਚਲਾਉਂਦੇ ਹਨ। ਉਨ੍ਹਾਂ ਦੇ ਬੇਟੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪੂਜਾ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਪੇਕੇ ਆਈ ਤਾਂ ਪੰਜਾਬ ਦੇ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਤੋਂ ਆਪਣੇ ਸਹੁਰਿਆਂ ਤੋਂ ਛੋਟੀ ਭੈਣ ਸਿਮਰਨ ਵੀ ਵੱਡੀ ਭੈਣ ਤੇ ਮਾਤਾ-ਪਿਤਾ ਨੂੰ ਮਿਲਣ 20 ਫਰਵਰੀ ਨੂੰ ਆ ਗਈ।ਉਸ ਦੀ ਭੈਣ ਸਿਮਰਨ ਆਪਣੀ ਦੋ ਸਾਲਾ ਬੇਟੀ ਹਰਲੀਨ ਅਤੇ ਮਾਂ ਮਮਤਾ ਨਾਲ ਸ਼ਨਿਚਰਵਾਰ ਰਾਤ ਲਗਪਗ ਸਾਢੇ ਅੱਠ ਵਜੇ ਘਰ ਤੋਂ ਕੁਝ ਦੂਰ ਲੱਗਣ ਵਾਲੇ ਹਫ਼ਤਾਵਾਰੀ ਬਾਜ਼ਾਰ ਗਈਆਂ ਸਨ। ਖਰੀਦਦਾਰੀ ਕਰਨ ਮਗਰੋਂ ਸਿਮਰਨ ਆਪਣੇ ਬੇਟੀ ਨੂੰ ਗੋਦਵਿੱਚ ਲੈਕੇ ਮਾਂ ਨਾਲ ਪੈਦਲ ਵਾਪਸ ਆ ਰਹੀ ਸੀ। ਰਾਤ ਸਾਢੇ ਨੌਂ ਵਜੇ ਉਹ ਆਪਣੇ ਗਲੀਵਿੱਚ ਆ ਕੇ ਘਰ ਨੂੰ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਪਿੱਛੇ ਇਕ ਬਦਮਾਸ਼ ਆਇਆ ਅਤੇ ਸਿਮਰਨ ਦੇ ਗਲ਼ੇ ਤੋਂ ਚੇਨ ਝਪਟ ਕੇ ਭੱਜਣ ਲੱਗਾ। ਮਾਂ-ਬੇਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਡਿੱਗ ਗਿਆ।ਇਸ ਮੌਕੇ ਸਿਮਰਨ ਦੀ ਗੋਦਵਿੱਚੋਂ ਬੇਟੀ ਡਿੱਗ ਗਈ, ਪਰ ਬੱਚੀ ਛੱਡ ਕੇ ਸਿਮਰਨ ਨੇ ਬਦਮਾਸ਼ ਨੂੰ ਫੜ ਲਿਆ ਤਾਂਬਦਮਾਸ਼ ਨੇ ਉਨ੍ਹਾਂ ਦੀ ਛਾਤੀ ਉੱਤੇਚਾਕੂ ਨਾਲ ਦੋ ਵਾਰ ਕੀਤੇ ਅਤੇ ਭੱਜ ਗਿਆ। ਜਦੋਂ ਤਕ ਗਲੀ ਦੇ ਦੂਸਰੇ ਪਾਸੇ ਮੌਜੂਦ ਨਿੱਜੀ ਸੁਰੱਖਿਆ ਗਾਰਡ ਦੌੜ ਕੇ ਆਇਆ, ਬਦਮਾਸ਼ ਗਲੀ ਦੇ ਮੇਨ ਰੋਡ ਉੱਤੇ ਪਹਿਲਾਂ ਤੋਂ ਸਕੂਟੀ ਉੱਤੇ ਸਵਾਰ ਆਪਣੇ ਸਾਥੀ ਨਾਲ ਭੱਜ ਗਿਆ। ਇਹ ਪੂਰੀ ਵਾਰਦਾਤ ਸਿਰਫ ਪੰਜ ਸਕਿੰਟਾਂ ਵਿੱਚ ਵਾਪਰ ਗਈ। ਜ਼ਖ਼ਮੀ ਹੋਈ ਸਿਮਰਨ ਨੂੰ ਸ਼ਾਲੀਮਾਰ ਬਾਗ਼ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੋਵੇਂ ਦੋਸ਼ੀ ਫੜ ਲਏ ਹਨ।

Read More Latest Crime News in Punjabi

Continue Reading

ਅਪਰਾਧ

ਡਾਕਟਰ ਦੇ ਘਰ ਕੋਲ ਮਕਾਨ ਖਰੀਦੀ, ਸੁਰੰਗ ਬਣਾ ਕੇ ਕਰੋੜਾਂ ਰੁਪਏ ਦੀ ਚਾਂਦੀ ਚੋਰੀ ਕੀਤੀ

Published

on

ਜੈਪੁਰ, 28 ਫਰਵਰੀ – ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਚੋਰੀ ਦਾ ਇੱਕ ਅਜੀਬ ਕੇਸ ਪਤਾ ਲੱਗਾ ਹੈ। ਦੋਸ਼ੀਆਂ ਨੇ ਇੱਕ ਡਾਕਟਰ ਦੇ ਘਰ ਨੇੜੇ 87 ਲੱੱਖ ਰੁਪਏ ਦਾ ਮਕਾਨ ਖਰੀਦ ਕੇ ਕਰੀਬ 15 ਫੁੱਟ ਡੂੰਘੀ ਵੀਹ ਫੁੱਟ ਲੰਬੀ ਸੁਰੰਗ ਪੁੱਟ ਕੇ ਡਾਕਟਰ ਦੇ ਘਰ ਦੇ ਬੇਸਮੈਂਟ ਵਿੱਚ ਰੱਖੇ ਤਿੰਨ ਬਕਸਿਆਂ ਵਿੱਚੋਂ ਕਰੋੜਾਂ ਰੁਪਏ ਦੀ ਚਾਂਦੀ ਚੋਰੀ ਕਰ ਲਈ। ਇਸ ਕੇਸ ਵਿੱਚ ਇੱਕ ਵਿਅਕਤੀ ਫੜਿਆ ਅਤੇ ਸ਼ੱਕ ਦੇ ਘੇਰੇ ਵਿੱਚ ਤਿੰਨ ਜਣੇ ਹੋਰ ਵੀ ਹਨ।
ਇਸ ਸ਼ਹਿਰ ਦੇ ਵੈਸ਼ਾਲੀ ਨਗਰ ਥਾਣਾ ਖੇਤਰ ਵਿੱਚ ਹੇਅਰ ਪਲਾਂਟ ਦੇ ਮਾਹਰ ਡਾਕਟਰ ਸੁਨੀਲ ਸੋਨੀ ਰਹਿੰਦੇ ਹਨ। ਦੋ ਦਿਨ ਪਹਿਲਾਂ ਸੋਨੀ ਆਪਣੇ ਘਰ ਦੀ ਬੇਸਮੈਂਟ ਵਿੱਚ ਗਏ ਤਾਂ ਦੇਖਿਆ ਕਿ ਉਥੇ ਪਏ ਚਾਂਦੀ ਨਾਲ ਭਰੇ ਬਕਸੇ ਗਾਇਬ ਹਨ। ਇਸ ਪਿੱਛੋਂ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਸ਼ੁਰੂ ਦੀ ਜਾਂਚ ਤੋਂ ਪਤਾ ਲੱਗਾ ਕਿ ਬੇਸਮੈਂਟ ਦੇ ਹੇਠਾਂ ਸੁਰੰਗ ਬਣਾ ਕੇ ਚੋਰੀ ਕੀਤੀ ਗਈ ਹੈ। ਜਾਂਚ ਵਿੱਚ ਪਤਾ ਲੱਗਾ ਕਿ ਡਾਕਟਰ ਦੇ ਘਰ ਦੇ ਪਿੱਛੇ ਇੱਕ ਮਕਾਨ ਦੇ ਕਮਰੇ ਤੋਂ ਸੁਰੰਗ ਪੁੱਟ ਕੇ ਚੋਰ ਇਸ ਰਾਹੀਂ ਬੇਸਮੈਂਟ ਤੱਕ ਪਹੁੰਚੇ ਅਤੇ ਫਰਸ਼ ਪੁੱਟ ਕੇ ਬਕਸੇ ਕੱਢ ਕੇ ਲੈ ਗਏ। ਇੱਕ ਅੰਦਾਜ਼ੇ ਮੁਤਾਬਕ ਕਰੀਬ ਚਾਰ ਸੌ ਕਿਲੋ ਚਾਂਦੀ ਚੋਰੀ ਹੋਈ ਹੈ। ਡਾਕਟਰ ਸੋਨੀ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਅਤੇ ਪਰਵਾਰ ਦੇ ਗਹਿਣੇ ਗਾਇਬ ਹੋਏ ਹਨ। ਬਕਸਿਆਂ ਵਿੱਚ ਕਿੰਨੀ ਚਾਂਦੀ ਸੀ, ਹਾਲੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

Read More Latest Crime News

Continue Reading

ਅਪਰਾਧ

ਜਸਟਿਸ ਰੰਜਨ ਗੋਗੋਈ ਖਿਲਾਫ ਮਾਣਹਾਨੀ ਕੇਸ ਦੀ ਆਗਿਆ ਦੇਣ ਤੋਂ ਏ ਜੀ ਦਾ ਇਨਕਾਰ

Published

on

ਨਵੀਂ ਦਿੱਲੀ, 28 ਫਰਵਰੀ – ਭਾਰਤ ਦੇ ਸਾਬਕਾ ਚੀਫ ਜਸਟਿਸ ਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਦੇ ਖਿਲਾਫ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਖਿਲਾਫ ਕੀਤੀਆਂ ਟਿੱਪਣੀਆਂ ਬਾਰੇ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਨਹੀਂ ਦਿੱਤੀ।
ਸੋਸ਼ਲ ਵਰਕਰ ਸਾਕੇਤ ਗੋਖਲੇ ਨੇ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨ ਅਧਿਕਾਰੀ ਕੇ ਕੇ ਵੇਣੂਗੋਪਲਾ ਤੋਂ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਮੰਗੀ ਸੀ, ਜੋ ਇਹੋ ਜਿਹੀ ਕਾਰਵਾਈ ਸ਼ੁਰੂ ਕਰਨ ਲਈ ਜ਼ਰੂਰੀ ਹੈ। ਵਰਨਣ ਯੋਗ ਹੈ ਕਿ ਸਾਬਕਾ ਚੀਫ ਜਸਟਿਸ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਨਿਆਂ ਪਾਲਿਕਾ ਦੀ ਵਿਵਸਥਾ ਲੜਖੜਾ ਗਈ ਹੈ ਅਤੇ ਕਿਸੇ ਵਿਅਕਤੀ ਲਈ ਸਮਾਂ ਰਹਿੰਦਿਆਂ ਨਿਆਂ ਪ੍ਰਾਪਤ ਕਰਨਾ ਮੁਸ਼ਕਲ ਹੈ। ਵੇਣੂਗੋਪਾਲ ਨੇ ਕਿਹਾ ਕਿ ਭਾਵੇਂ ਸਾਬਕਾ ਚੀਫ ਜਸਟਿਸ ਦਾ ਬਿਆਨ ਕਾਫੀ ਤਿੱਖਾ ਸੀ, ਪਰ ਇਹ ਨਿਆਂ ਪਾਲਿਕਾ ਵਿੱਚ ਖ਼ਾਮੀਆਂ ਬਾਰੇ ਉਨ੍ਹਾਂ ਦੇ ਨਿੱਜੀ ਵਿਚਾਰ ਸਨ।

Read More Latest Crime News in Punjabi

Continue Reading

ਰੁਝਾਨ


Copyright by IK Soch News powered by InstantWebsites.ca