The Chinese company was excluded from the Rs 1,800 crore project
Connect with us [email protected]

ਪੰਜਾਬੀ ਖ਼ਬਰਾਂ

44 ਵੰਦੇ ਭਾਰਤ ਟਰੇਨਾਂ ਦੇ 1,800 ਕਰੋੜ ਰੁਪਏ ਵਾਲੇ ਪ੍ਰਾਜੈਕਟ ਤੋਂ ਚੀਨੀ ਕੰਪਨੀ ਬਾਹਰ ਕੀਤੀ ਗਈ

Published

on

vande bharat

ਨਵੀਂ ਦਿੱਲੀ, 25 ਦਸੰਬਰ – ਭਾਰਤ ਦੇ ਰੇਲ ਮੰਤਰਾਲਾ ਨੇ ਚੀਨ ਦੀ ਕੰਪਨੀ ਨੂੰ ‘ਵੰਦੇ ਭਾਰਤ’ ਪ੍ਰਜੈਕਟ ਤੋਂ ਬਾਹਰ ਕਰ ਦਿੱਤਾ ਹੈ। ਕੁੱਲ 1,800 ਕਰੋੜ ਰੁਪਏ ਨਾਲ ਬਣਾਉਣ ਵਾਲੀਆਂ 44 ਵੰਦੇ ਭਾਰਤ ਟਰੇਨਾਂ ਦੇ ਪ੍ਰਜੈਕਟ ਲਈ ਸਿਰਫ ਤਿੰਨ ਕੰਪਨੀਆਂ ਨੇ ਬੋਲੀ ਲਾਈ ਸੀ, ਜਿਨ੍ਹਾਂ ਵਿੱਚ ਸੀ ਆਰ ਆਰ ਸੀ-ਪਾਇਓਨੀਅਰ ਇਲੈਕਟਿ੍ਰਕ ਇੰਡੀਆ ਸ਼ਾਮਲ ਸੀ। ਇਹ ਬੀਜਿੰਗ ਵਿੱਚੋਂ ਚੱਲਦੀ ਚੀਨੀ ਕੰਪਨੀ ਸੀ ਆਰ ਆਰ ਸੀ-ਯੋਂਗਜੀ ਇਲੈਕਟਿ੍ਰਕ ਲਿਮਟਿਡ ਅਤੇ ਭਾਰਤ ਦੇ ਹਰਿਆਣਾ ਵਿਚਲੀ ਫਿਲ-ਮੈਡ ਲਿਮਟਿਡ ਨੇ ਇਸ ਪ੍ਰਾਜੈਕਟ ਲਈ ਮਿਲ ਕੇ ਬਣਾਈ ਸੀ।
ਚੀਨੀ ਕੰਪਨੀ ਦੇ ਨਿਕਲ ਜਾਣ ਪਿੱਛੋਂ ਸਿਰਫ ਦੋ ਜਾਇਜ਼ ਬੋਲੀਦਾਤਾ ਕੰਪਨੀਆਂ ਬਚੀਆਂ ਹਨ। ਇੱਕ ਮੇਧਾ ਸਰਵੋ ਡ੍ਰਾਈਵਸ ਅਤੇ ਦੂਜੀ ਭਾਰਤ ਹੈਵੀ ਇਲੈਕਟ੍ਰਿਕਲਸ ਹੈ। ਇਨ੍ਹਾਂ ਵਿੱਚੋਂ ਵੀ ਮੇਧਾ ਨੂੰ ਇਹ ਪ੍ਰਾਜੈਕਟ ਮਿਲਣ ਦੇ ਜ਼ਿਆਦਾ ਆਸਾਰ ਹਨ। ਮੇਧਾ ਨੂੰ ਵੰਦੇ ਭਾਰਤ ਦੀਆਂ ਪਹਿਲੀਆਂ ਦੋ ਟਰੇਨਾਂ ਬਣਾਉਣਾ ਲਈ ਵੀ ਠੇਕਾ ਮਿਲਿਆ ਸੀ ਤੇ ਉਸ ਨੇ ਸਭ ਤੋਂ ਘੱਟ ਬੋਲੀ ਲਗਾਈ ਹੈ।ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਰੇਲਵੇ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਾਰਵਾਈ ਘਰੇਲੂ ਭਾਰਤੀ ਕੰਪਨੀਆਂ ਦੀਆਂ ਸਮਰੱਥਾਵਾਂ ਨੂੰ ਵਿਕਸਿਤ ਵੱਲ ਵੱਡਾ ਅਹਿਮ ਕਦਮ ਹੈ। ਕੈਟ ਦੇ ਸੈਕਟਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸੰਜੈ ਪਟਵਾਰੀ ਦੇ ਮੁਤਾਬਕ ਬੀਤੀ 10 ਜੁਲਾਈ ਨੂੰ ਕੈਟ ਨੇ ਗਲਵਾਨ ਘਾਟੀ ‘ਤੇ ਚੀਨੀ ਫੌਜੀਆਂ ਦੇ ਹਮਲੇ ਤੋਂ ਬਾਅਦ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਵੰਦੇ ਭਾਰਤ ਪ੍ਰਾਜੈਕਟ ‘ਚ ਕਿਸੇ ਚੀਨੀ ਕੰਪਨੀ ਜਾਂ ਚੀਨ ਨਾਲ ਸਬੰਧਤ ਕਿਸੇ ਵੀ ਭਾਰਤੀ ਕੰਪਨੀ ਨੂੰ ਹਿੱਸਾ ਲੈਣ ਤੋਂ ਰੋਕਿਆ ਜਾਵੇ, ਇਸ ਲਈ ਇਹ ਠੀਕ ਹੀ ਕੀਤਾ ਗਿਆ ਹੈ।

Click Here To Read Latest Punjabi news online

ਪੰਜਾਬੀ ਖ਼ਬਰਾਂ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਦੀ ਜਾਂਚਐਨ ਆਈ ਏ ਕਰੇਗੀ

Published

on

balwinder singh

ਨਵੀਂ ਦਿੱਲੀ, 28 ਜਨਵਰੀ – ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੀ ਜਾਂਚ ਲਈ ਜ਼ਿੰਮੇਵਾਰੀ ਆਪਣੇ ਹੱਥਾਂ ਚ ਲੈ ਲਈ ਹੈ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਬਲਵਿੰਦਰ ਸਿੰਘ ਸੰਧੂ (62) ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ 16 ਅਕਤੂਬਰ 2020 ਨੂੰ ਉਸ ਦੇ ਘਰ ਦੇ ਗੇਟ ਅੰਦਰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੰਜਾਬ ਵਿੱਚ ਜਦੋਂ ਖਾੜਕੂਵਾਦ ਆਪਣੇ ਸਿਖ਼ਰਤੇ ਹੁੰਦਾ ਸੀ ਤਾਂ ਸੰਧੂ ਪਰਵਾਰ ਤੇ ਉਨ੍ਹਾਂ ਨੇਕਈ ਵਾਰ ਹਮਲਾ ਕੀਤਾ ਸੀ, ਜਿਸ ਦਾ ਮੁਕਾਬਲਾ ਉਕਤ ਪਰਵਾਰ ਨੇ ਬਹੁਤ ਨਿਡਰਤਾ ਨਾਲ ਕੀਤਾ ਸੀ। ਭਾਰਤ ਸਰਕਾਰ ਨੇ ਉਸ ਬਹਾਦਰੀ ਲਈ ਸੰਧੂ ਪਰਵਾਰ ਦੇ ਚਾਰ ਮੈਂਬਰਾਂ ਨੂੰ 1993ਚ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਸੀ, ਜਿਸ ਚ ਬਲਵਿੰਦਰ ਸਿੰਘ ਸੰਧੂ ਅਤੇ ਉਸਦੀ ਪਤਨੀ ਜਗਦੀਸ਼ ਕੌਰ, ਵੱਡਾ ਭਰਾ ਰਣਜੀਤ ਸਿੰਘ ਤੇ ਉਸ ਦੀ ਪਤਨੀ ਬਲਰਾਜ ਕੌਰ ਸ਼ਾਮਲ ਹਨ। ਜਾਂਚ ਏਜੰਸੀ ਐਨ ਆਈ ਏ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਸ ਦੀ ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਉਕਤ ਕਤਲ ਦੀ ਸਾਜਿਸ਼ ਪਾਕਿਸਤਾਨਚ ਬੈਠੇ ਖ਼ਾਲਿਸਤਾਨੀ ਲਖਵੀਰ ਸਿੰਘ ਰੋਡੇ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨੇ ਘੜੀ ਸੀ। ਬੁਲਾਰੇ ਨੇ ਦੱਸਿਆ ਕਿ ਕਤਲ ਗੁਰਦਾਸਪੁਰ ਜਿ਼ਲੇ ਦੇ ਸੁਖਮੀਤਪਾਲ ਸਿੰਘ ਵੱਲੋਂ ਕੀਤੀ ਗਈ ਸੀ, ਜੋ ਇੱਕ ਗੈਂਗਸਟਰ ਤੋਂ ਖਾੜਕੂ ਬਣਿਆ ਸੀ।

Continue Reading

ਪੰਜਾਬੀ ਖ਼ਬਰਾਂ

ਟਰਾਂਸਪੋਰਟ ਨਗਰ `ਚ ਟਰੱਕ ਨੇ ਬਜ਼ੁਰਗ ਨੂੰ ਕੁਚਲਿਆ

Published

on

accident

ਜਲੰਧਰ, 28 ਜਨਵਰੀ – ਇਸ ਮਹਾਨਗਰ ਦੇ ਟਰਾਂਸਪੋਰਟ ਨਗਰ ਵਿੱਚ ਤਿੰਨ ਦਿਨਾਂ ਵਿੱਚ ਹੋਏਸੜਕ ਹਾਦਸਿਆਂ ਵਿੱਚ ਕੱਲ੍ਹ ਦੂਸਰੀ ਮੌਤ ਹੋ ਗਈ। ਕੱਲ੍ਹ ਟਰੱਕ ਨੇ 60 ਸਾਲਾ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ `ਤੇ ਮੌਤ ਹੋ ਗਈ। ਔਰਤ ਦੀ ਪਛਾਣ ਨੂਰਪੁਰ ਦੀ ਵਸਨੀਕ ਪਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਸ ਕੰਟਰੋਲ ਰੂਮ ਦੀ ਟੀਮ ਦੇ ਇੰਚਾਰਜ ਏ ਐਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। ਟਰੱਕ ਚਾਲਕ ਕਰਤਾਰਪੁਰ ਵੱਲੋਂ ਆ ਕੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਰਬ ਮਲਟੀਪਲੈਕਸ ਅੱਗੇ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਅਖਬਾਰ ਦੇ ਮੁਲਾਜ਼ਮ ਬੁੱਧ ਪ੍ਰਕਾਸ਼ ਦੀ ਮੌਤ ਹੋ ਗਈ ਸੀ।

Continue Reading

ਪੰਜਾਬੀ ਖ਼ਬਰਾਂ

ਕਿਸਾਨ-ਪੱਖੀ ਰੋਸ ਮਾਰਚ ਕੱਢਦੀਆਂ ਔਰਤਾਂ `ਤੇ ਟਰੈਕਟਰ ਚੜ੍ਹਿਆ, ਦੋ ਜਣੀਆਂ ਦੀ ਮੌਤ

Published

on

murder

ਅੰਮ੍ਰਿਤਸਰ, 28 ਜਨਵਰੀ – ਕਿਸਾਨਾਂ ਦੇ ਸੰਘਰਸ਼ ਦੇ ਦੇ ਹੱਕ ਚ ਪਿੰਡ ਵੱਲਾ ਵਿਖੇ ਰੋਸ ਮਾਰਚ ਕੱਢ ਰਹੀਆਂ ਔਰਤਾਂ ਨਾਲ ਉਦੋਂ ਹਾਦਸਾ ਵਾਪਰ ਗਿਆ, ਜਦੋਂ ਉਨ੍ਹਾਂ ਉਤੇ ਇੱਕ ਵਿਅਕਤੀ ਨੇ ਪਿੱਛੋਂ ਲਿਆ ਕੇ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਦੋ ਔਰਤਾਂ ਦੀ ਮੌਕੇਤੇ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਈਆਂ।
ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀ ਮੁੱਖ ਸੇਵਾਦਾਰ ਬੀਬੀ ਕੇਵਲਬੀਰ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਚ ਸੰਘਰਸ਼ ਕਰਦੇ ਕਿਸਾਨ ਵੀਰਾਂ ਦੇ ਹੱਕਚ ਉਹ ਰੋਸ ਮਾਰਚ ਕੱਢ ਰਹੇ ਸਨ, ਜਿਸ ਵਿੱਚ ਪਿੰਡ ਵੱਲਾ ਦੀਆਂ ਔਰਤਾਂ ਅਤੇ ਬੱਚੇ ਵੱਡੀ ਗਿਣਤੀ ਚ ਸ਼ਾਮਲ ਸਨ। ਇਸ ਦੌਰਾਨ ਜਦੋਂ ਪਿੰਡ ਤੋਂ ਬਾਹਰ ਮੇਨ ਸੜਕ ਦੇ ਨੇੜਲੀ ਲਿੰਕ ਸੜਕਤੇ ਪਹੁੰਚੀਆਂ ਤਾਂ ਪਿੱਛੋਂ ਟਰੈਕਟਰ ਨਾਲ ਪਾਣੀ ਵਾਲੀ ਟੈਂਕੀ ਲਿਆ ਰਹੇ ਇੱਕ ਲੜਕੇ ਨੇ ਉਨ੍ਹਾਂ ਤੇ ਟਰੈਕਟਰ ਚੜ੍ਹਾ ਦਿੱਤਾ। ਇਸ ਦੌਰਾਨ ਨਰਿੰਦਰ ਕੌਰ ਪਤਨੀ ਵੀਰ ਸਿੰਘ ਅਤੇ ਸਿਮਰਨਜੀਤ ਕੌਰ ਪਤਨੀ ਬਲਦੇਵ ਸਿੰਘ ਦੀ ਮੌਕੇਤੇ ਮੌਤ ਹੋ ਗਈ ਅਤੇ ਪੰਜ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ `ਚ ਪਹੁੰਚਾਇਆ ਗਿਆ ਹੈ।ਬੀਬੀ ਕੇਵਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਜਿਸ਼ ਹੇਠ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਟਰੈਕਟਰ ਚਾਲਕ ਨੇ ਅੱਗੇ ਲੰਘਣ ਲਈ ਰਾਹ ਲੈਣ ਵਾਸਤੇ ਹਾਰਨ ਨਹੀਂ ਵਜਾਇਆ ਸੀ ਤੇ ਟਰੈਕਟਰ ਹੇਠਾਂ ਔਰਤਾਂ ਆਉਣ ਤੋਂ ਬਾਅਦ ਉਸ ਨੇ ਟਰੈਕਟਰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਓਥੇ ਪਹੁੰਚੇ ਐਸ ਐਚ ਓ ਸੰਜੀਵ ਕੁਮਾਰ ਨੇ ਕਿਹਾ ਕਿ ਟਰੈਕਟਰ ਚਾਲਕ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca