The China-Pakistan CPEC project was recently put on hold
Connect with us [email protected]

ਅੰਤਰਰਾਸ਼ਟਰੀ

ਚੀਨ-ਪਾਕਿਸਤਾਨ ਸੀ ਪੀ ਈ ਸੀ ਪ੍ਰਾਜੈਕਟ ਹਾਲ ਦੀ ਘੜੀ ਅੱਗੇ ਪਾ ਦਿੱਤਾ ਗਿਆ

Published

on

pakistan china

ਬੀਜਿੰਗ, 18 ਨਵੰਬਰ – ਕੋਰੋਨਾ ਦੀ ਮਹਾਮਾਰੀ ਕਾਰਨ ਬਣੇ ਹਾਲਤ ਨਾਲ ਚੀਨ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਅਤੇ ਵਿਦੇਸ਼ੀ ਕਰਜ਼ਾ ਹੱਦ ਨਾਲ ਜੁੜੀਆਂ ਮੁਸ਼ਕਲਾਂ ਕਾਰਨ ਪਾਕਿਸਤਾਨ ‘ਚ ਹੋ ਰਹੇ ਚੀਨੀ ਨਿਵੇਸ਼ ਉੱਤੇ ਬ੍ਰੇਕ ਲੱਗਦੀ ਜਾਪਦੀ ਹੈ। ਇਨ੍ਹਾਂ ਪ੍ਰੇਸ਼ਾਨੀਆਂ ਕਾਰਨ ਚੀਨ ਨੇ ਚਾਈਨਾ-ਪਾਕਿਸਤਾਨ ਇਕੋਨਾਮਿਕ ਕੋਰੀਡੋਰ (ਸੀ ਪੀ ਈ ਸੀ) ਦੇ ਤਹਿਤ ਚੱਲਦੇ 62 ਅਰਬ ਡਾਲਰ ਦੇ ਪ੍ਰਾਜੈਕਟਸ ਰੋਕ ਦਿੱਤੇ ਹਨ।
ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਘਰੇਲੂ ਸਿਆਸਤ ‘ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸ ਗੱਲ ਲਈ ਆਲੋਚਨਾ ਹੋ ਰਹੀ ਹੈ ਕਿ ਓਹ ਫੌਜ ਦੇ ਦਬਾਅ ‘ਚ ਕੰਮ ਕਰ ਰਹੇ ਹਨ ਅਤੇ ਦੇਸ਼ ਵਿੱਚ ਚੀਨ ਦੇ ਵੱਡੇ ਨਿਵੇਸ਼ ਨੂੰ ਅੱਗੇ ਵਧਾਉਣ ‘ਚ ਕੋਈ ਸਾਰਥਕ ਪਹਿਲ ਨਹੀਂ ਕਰ ਰਹੇ। ਵਰਨਣ ਯੋਗ ਹੈ ਕਿ ਸਾਲ 2018 ਵਿੱਚ ਪਿਛਲੀ ਨਵਾਜ਼ ਸ਼ਰੀਫ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸ਼ੱਕ ਵਿੱਚ ਸੀ ਪੀ ਈ ਸੀ ਨਾਲ ਜੁੜੇ ਹੋਏ ਕਈ ਪ੍ਰਾਜੈਕਟਸ ਨੂੰ ਰੋਕ ਦਿੱਤਾ ਸੀ। ਇਸ 2 ਸਾਲ ਦੌਰਾਨ ਉਨ੍ਹਾਂ ਦੇ ਕੈਬਨਿਟ ਦੇ ਸਾਰੇ ਮੈਂਬਰਾਂ ਉੱਤੇ ਦੇਸ਼ ਦੇ ਪਾਵਰ ਸੈਕਟਰ ‘ਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਪਾਕਿਸਤਾਨ ਦੀਆਂ ਲੱਗਭਗ ਇੱਕ ਤਿਹਾਈ ਪਾਵਰ ਕੰਪਨੀਆਂ ਸੀ ਪੀ ਈ ਸੀ ਦੇ ਤਹਿਤ ਕੰਮ ਕਰਦੀਆਂ ਹਨ, ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਰਿਪੋਰਟ ਦੇ ਮੁਤਾਬਕ ਪਾਕਿਸਤਾਨ ਨੇ ਸਕਿਓਰਟੀ ਐਂਡ ਐਕਸਚੈਂਜ ਕਮਿਸ਼ਨ ਆਫ ਪਾਕਿਸਤਾਨ (ਸੀ ਈ ਸੀ ਪੀ) ਵੱਲੋਂ ਤਿਆਰ ਕੀਤੀ 278 ਸਫਿਆਂ ਦੀ ਇਨਕੁਆਰੀ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੀਆਂ 16 ਪਾਵਰ ਕੰਪਨੀਆਂ ਨੇ ਉਨ੍ਹਾਂ ਨੂੰ ਮਿਲਣ ਵਾਲੀ ਸਬਸਿਡੀ ਵਿੱਚੇ 1æ8 ਅਰਬ ਡਾਲਰ ਦਾ ਘਪਲਾ ਕੀਤਾ ਹੈ। ਇਨ੍ਹਾਂ ਵਿੱਚ ਉਹ ਕੰਪਨੀਆਂ ਸ਼ਾਮਲ ਹਨ, ਜੋ ਇਮਰਾਨ ਖਾਨ ਦੇ ਸਲਾਹਕਾਰਾਂ ਰੱਜਾਕ ਦਾਊਦ ਅਤੇ ਨਦੀਨ ਬਾਬਰ ਨਾਲ ਸਬੰਧਤ ਹਨ। ਸੀ ਈ ਸੀ ਪੀ ਚੀਨ ਦੀਆਂ ਪਾਵਰ ਕੰਪਨੀਆਂ ਵੱਲੋਂ ਕੀਤੀ ਗਈ ਕਮਾਈ ਦੀ ਵੀ ਜਾਂਚ ਕੀਤੀ ਗਈ ਹੈ, ਜਿਸ ਵਿੱਚ ਪਤਾ ਲੱਗਾ ਹੈ ਕਿ ਰਿਊਂਗ ਸ਼ਾਨਡੌਗ ਰੂਈ ਪਾਕਿਸਤਾਨ ਲਿਮਿਟਿਡ (ਐਚ ਐਸ ਆਰ) ਅਤੇ ਪੋਰਟ ਕਾਇਮ ਇਲੈਕਟ੍ਰਿਕ ਪਾਵਰ ਕੰਪਨੀ ਲਿਮਟਿਡ ਦੋਵਾਂ ਨੂੰ ਮਿਲਾਕੇ 483æ6 ਅਰਬ ਰੁਪਏ (3 ਅਰਬ ਡਾਲਰ) ਦਾ ਓਵਰ ਪੇਮੈਂਟ ਕੀਤੀ ਗਈ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਦੀ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਬਾਰੇ ਵਿਵਾਦਤ ਟਿੱਪਣੀ ਕਰਕੇ ਫਸੀ

Published

on

Shirin majari
  • ਕੀਤੀ ਗਈ ਟਿਪਣੀ ਦੇ ਲਈ ਮੁਆਫੀ ਮੰਗਣੀ ਪਈ
    ਇਸਲਾਮਾਬਾਦ, 24 ਨਵੰਬਰ, – ਆਪਣੇ ਮੰਤਰੀਆਂ ਦੇ ਵਿਵਾਦਤ ਬਿਆਨਾਂ ਕਾਰਨ ਦੁਨੀਆ ਦੇ ਸਾਹਮਣੇ ਬੇਇੱਜ਼ਤੀ ਕਰਵਾਉਂਦੇ ਰਹਿਣ ਵਾਲੇ ਪਾਕਿਸਤਾਨ ਨੂੰ ਇਕ ਵਾਰਫਿਰ ਸੰਸਾਰ ਵਿੱਚ ਸ਼ਰਮਿੰਦੇ ਹੋਣਾ ਪਿਆ ਹੈ।ਇਸ ਵਾਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੂੰ ਫਰਾਂਸੀਸ ਦੇ ਰਾਸ਼ਟਰਪਤੀ ਬਾਰੇ ਕੀਤੇ ਆਪਣੇ ਵਿਵਾਦਤ ਟਵੀਟ ਨੂੰ ਨਾ ਸਿਰਫ ਹਟਾਉਣਾ ਪਿਆ, ਸਗੋਂ ਉਨ੍ਹਾਂ ਨੂੰ ਆਪਣੇ ਕੀਤੇ ਦੀ ਮੁਆਫੀ ਮੰਗਣੀ ਪਈ ਹੈ।
    ਵਰਨਣ ਯੋਗ ਹੈ ਕਿ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨਮਜਾਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂਦੀ ਸਰਕਾਰ ਮੁਸਲਮਾਨਾਂ ਉੱਤੇ ਉਸੇ ਤਰ੍ਹਾਂ ਜ਼ੁਲਮ ਕਰ ਰਹੀ ਹੈ, ਜਿਵੇਂ ਹਿਟਲਰ ਦੇ ਨਾਜ਼ੀ ਰਾਜ ਵਿਚ ਯਹੂਦੀਆਂ ਉੱਤੇ ਕੀਤੇ ਗਏ ਸਨ। ਸ਼ਿਰੀਨ ਮਜਾਰੀ ਦੇ ਇਸ ਟਵੀਟ ਉੱਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਰਾਜ਼ ਹੋਏ ਅਤੇ ਫਰਾਂਸ ਸਰਕਾਰ ਨੇ ਸ਼ਿਰੀਨ ਮਜਾਰੀ ਨੂੰ ਆਪਣੀ ਟਿੱਪਣੀ ਵਾਪਸ ਲੈਣ ਲਈ ਆਖਿਆ ਸੀ। ਦੋ ਦਿਨ ਪਹਿਲਾਂ ਸ਼ਿਰੀਨ ਮਜਾਰੀ ਨੇ ਇਕ ਲੇਖ ਦਾ ਹਵਾਲਾ ਦੇ ਕੇ ਕੁਝ ਟਵੀਟ ਕੀਤੇ ਸਨ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਮੈਕਰੋਂ ਸਰਕਾਰ ਓਥੋਂ ਦੇ ਮੁਸਲਮਾਨਾਂ ਉੱਤੇਜਰਮਨੀ ਵਿੱਚ ਨਾਜ਼ੀਆਂ ਵਲੋਂ ਯਹੂਦੀਆਂ ਉੱਤੇ ਕੀਤੇ ਜ਼ੁਲਮ ਵਰਗਾ ਵਰਤਾਉ ਕਰ ਰਹੀ ਹੈ। ਇਸ ਉੱਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਪਾਕਿਸਤਾਨੀ ਦੂਤਘਰ ਨੂੰ ਪਾਕਿਸਤਾਨ ਦੀ ਸਰਕਾਰ ਨਾਲ ਸੰਪਰਕ ਕਰਕੇ ਇਤਰਾਜ਼ ਦਰਜ ਕਰਾਉਣ ਨੂੰ ਕਿਹਾ ਸੀ। ਫਰਾਂਸ ਸਰਕਾਰ ਨੇ ਕਿਹਾ ਕਿ ਜਾਂ ਤਾਂ ਪਾਕਿਸਤਾਨ ਦੀ ਮੰਤਰੀ ਏਦਾਂ ਦੇ ਆਪਣੇ ਦਾਅਵੇ ਦੇ ਪੱਖ ਵਿਚ ਸਬੂਤ ਪੇਸ਼ ਕਰੇ ਜਾਂ ਫਿਰ ਮੁਆਫੀ ਮੰਗੇ।
    ਪਤਾ ਲੱਗਾ ਹੈ ਕਿ ਫਰਾਂਸ ਸਰਕਾਰ ਦੇ ਸਖ਼ਤ ਰੁਖ ਅੱਗੇ ਪਾਕਿਸਤਾਨ ਸਰਕਾਰ ਨੂੰ ਝੁਕਣਾ ਪਿਆ ਅਤੇ ਇਸ ਦੀ ਮਨੁੱਖੀ ਅਧਿਕਾਰ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ। ਸ਼ਿਰੀਨ ਮਜਾਰੀ ਨੇ ਲਿਖਿਆ, ਮੈਂ ਆਪਣੀ ਗਲਤੀ ਸੁਧਾਰਦੇ ਹੋਏ ਟਵੀਟ ਡਿਲੀਟ ਕਰ ਰਹੀ ਹਾਂ ਤੇ ਇਸ ਗਲਤੀ ਲਈ ਮੁਆਫੀ ਚਾਹੁੰਦੀ ਹਾਂ। ਫਰਾਂਸ ਨੇ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਦੇ ਇਸ ਟਵੀਟ ਨੂੰ ਨਫ਼ਰਤ ਨਾਲ ਭਰਿਆ ਤੇ ਨਫ਼ਰਤ ਫੈਲਾਉਣ ਵਾਲਾ ਮੰਨਿਆ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਕਿ ਇਹ ਸ਼ਬਦ ਝੂਠ ਤੇ ਹਿੰਸਾ ਦੀ ਵਿਚਾਰਧਾਰਾ ਨਾਲ ਜੁੜੇ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਇਸ ਦੇ ਬਾਅਦ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ।
Click Here Latest Punjabi News Portal Online

Continue Reading

ਰੁਝਾਨ