The child of a migrant worker was eaten by stray dogs
Connect with us [email protected]

ਪੰਜਾਬੀ ਖ਼ਬਰਾਂ

ਪ੍ਰਵਾਸੀ ਮਜ਼ਦੂਰ ਦੀ ਬੱਚੀ ਨੂੰ ਅਵਾਰਾ ਕੁੱਤੇ ਨੋਚ-ਨੋਚ ਖਾ ਗਏ

Published

on

ਰਾਏਕੋਟ, 29 ਜਨਵਰੀ – ਪਿੰਡ ਬਿੰਜਲ ਵਿਖੇ ਕੱਲ੍ਹ ਸ਼ਾਮ ਖੇਤਾਂ ਚ ਮੋਟਰ ਉਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਸਾਢੇ ਤਿੰਨ ਸਾਲ ਦੀ ਬੱਚੀ ਨੂੰ ਹੱਡਾ ਰੋੜੀ ਦੇ ਅਵਾਰਾ ਕੁੱਤੇ ਨੋਚ-ਨੋਚ ਕੇ ਖਾ ਗਏ। ਕਿਸਾਨ ਜਗਤਾਰ ਸਿੰਘ ਅਤੇ ਹਰਨੇਕ ਸਿੰਘ ਦੇ ਖੇਤਾਂ ਵਿੱਚ ਬਣੀ ਮੋਟਰ ਉਤੇ ਪ੍ਰਵਾਸੀ ਮਜ਼ਦੂਰ ਰਾਮ ਚੰਦ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਮਾਈਕੀ ਅਤੇ ਤਿੰਨ ਬੱਚਿਆਂ ਨਾਲ ਰਹਿ ਰਿਹਾ ਹੈ। ਕੱਲ੍ਹ ਉਹ ਰਾਏਕੋਟ ਵਿਖੇ ਦਿਹਾੜੀ ਕਰਨ ਗਿਆ ਸੀ ਅਤੇ ਉਸਦੀ ਪਤਨੀ ਮੋਟਰ ਤੋਂ ਥੋੜ੍ਹੀ ਦੂਰ ਇੱਕ ਹੋਰ ਖੇਤ ਵਿੱਚ ਦਿਹਾੜੀ ਲਾਉਣ ਗਈ ਸੀ। ਸ਼ਾਮ ਨੂੰ ਪੰਜ ਵਜੇ ਦੇ ਕਰੀਬ ਉਸ ਦੀ ਸਾਡੇ ਤਿੰਨ ਸਾਲਾ ਬੇਟੀ ਹਰਪ੍ਰੀਤ ਕੌਰ ਖੇਡਦੀ-ਖੇਡਦੀ ਖੇਤਾਂ ਵਿੱਚ ਚਲੀ ਗਈ ਤਾਂ ਮੋਟਰ ਦੇ ਨਜ਼ਦੀਕ ਫਿਰਦੇ ਹੱਡਾ ਰੋੜੀ ਦੇ ਅਵਾਰਾ ਕੁੱਤਿਆਂ ਨੇ ਬੱਚੀ ਨੂੰ ਘੇਰ ਕੇ ਬੱਚੀ ਦੀ ਗਰਦਨ ਤੇ ਸਿਰ ਨੂੰ ਬੁਰੀ ਤਰ੍ਹਾਂ ਨੋਚ ਕੇ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੀ ਮਾਂ ਛੁੱਟੀ ਹੋਣਤੇ ਖੇਤ ਵੱਲ ਜਾਣ ਲੱਗੀ ਤਾਂ ਮੋਟਰ ਨੇੜੇ ਖੇਤ ਦੇ ਕਿਨਾਰੇ ਕੁਝ ਕੁੱਤਿਆਂ ਵੱਲੋਂ ਆਪਣੀ ਬੱਚੀ ਨੂੰ ਖਾਂਦੇ ਦੇਖ ਕੇ ਭਾਰੀ ਜਦੋਂ ਜਹਿਦ ਤੋਂ ਬਾਅਦ ਕੁੱਤਿਆਂ ਤੋਂ ਬੱਚੀ ਨੂੰ ਛੁਡਾਇਆ ਪਰ ਓਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਕੁੱਤਿਆਂ ਵੱਲੋਂ ਗਰਦਨ `ਤੇ ਵੱਡਣ ਕਾਰਨ ਬੱਚੀ ਦੀ ਮੌਤ ਹੋ ਗਈ ਸੀ।

ਪੰਜਾਬੀ ਖ਼ਬਰਾਂ

ਹਰਿਆਣੇ ਦੇ ਕਿਸਾਨ ਰਾਜਬੀਰ ਨੇ ਖੇਤੀ ਕਾਨੂੰਨਾਂ ਖਿਲਾਫ ਜਾਨ ਦਿੱਤੀ

Published

on

ਬਹਾਦੁਰਗੜ੍ਹ, 8 ਮਾਰਚ – ‘ਭਗਤ ਸਿੰਘ ਨੇ ਦੇਸ਼ ਲਈ ਜਾਨ ਦਿੱਤੀ ਹੈ। ਮੈਂ ਵੀ ਆਪਣੇ ਕਿਸਾਨ ਭਰਾਵਾਂ ਲਈ ਜਾਨ ਦੇ ਰਿਹਾ ਹਾਂ। ਇਹ ਸਰਕਾਰ ਖੂਨ ਮੰਗਦੀ ਹੈ ਤੇ ਮੈਂ ਖੂਨ ਦੇ ਰਿਹਾ ਹਾਂ।’ ਇਹ ਲਿਖ ਕੇ ਹਰਿਆਣਾ ਦੇ ਹਿਸਾਰ ਵਿੱਚ ਰਹਿਣ ਵਾਲੇ ਕਿਸਾਨ ਰਾਜਬੀਰ ਪੁੱਤਰ ਸੂਬੇ ਸਿੰਘ ਪਿੰਡ ਸਿਸਾਏ ਨੇ ਸ਼ਨੀਵਾਰ ਖੁਦਕੁਸ਼ੀ ਕਰ ਲਈ। ਰਾਜਬੀਰ ਦੀ ਲਾਸ਼ ਬਹਾਦੁਰਗੜ੍ਹ ਬਾਈਪਾਸ ਉੱਤੇ ਸ਼ਨੀਵਾਰ ਦੇਰ ਰਾਤ ਰੁੱਖ ਨਾਲ ਲਟਕੀ ਮਿਲੀ ਹੈ।
ਆਤਮਹੱਤਿਆ ਕਰਨ ਤੋਂ ਪਹਿਲਾਂ ਰਾਜਬੀਰ ਨੇ ਦੋ ਸਫਿਆਂ ਦਾ ਸੁਸਾਈਡ ਨੋਟ ਲਿਖ ਕਿ ਕਿਹਾ ‘ਚਾਹੇ ਮੇਰੀ ਲਾਸ਼ ਸੜਕ ਉੱਤੇ ਰੱਖ ਦੇਣਾ, ਪਰ ਤਿੰਨੇ ਕਾਨੂੰਨ ਰੱਦ ਕਰਾਏਬਿਨਾਂ ਨਹੀਂ ਜਾਣਾ।’ ਉਸ ਦੀ ਇੱਛਾ ਹੈ, ਤਿੰਨੇ ਕਾਨੂੰਨ ਸਰਕਾਰ ਵਾਪਸ ਲਵੇ। ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਵਾਪਸ ਉਨ੍ਹਾਂ ਦੇ ਘਰ ਭੇਜਿਆ ਜਾਏ। ਰਾਜਬੀਰ ਨੇ ਲਿਖਿਆ, ਐਮ ਐਸ ਪੀ (ਘੱਟੋ ਘੱਟ ਖਰੀਦ ਕੀਮਤ) ਦੀ ਗਾਰੰਟੀ ਅਤੇ ਤਿੰਨੋਂ ਕਾਨੂੰਨ ਰੱਦ ਕਰਵਾਉਣ ਦੇ ਬਾਅਦ ਹੀ ਘਰ ਜਾਈਓ। ਸਾਰਿਆਂ ਨੂੰ ਰਾਮ-ਰਾਮ, ਕੋਈ ਗਲਤੀ ਹੋਵੇ ਤਾਂ ਮੁਆਫੀ ਦੇਈਓ।
ਕੱਲ੍ਹ ਸਵੇਰੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਰੋਸ ਵਿੱਚ ਆਏ ਕਿਸਾਨਾਂ ਨੇ ਕਸਾਰ ਰੋਡ ਉੱਤੇ ਜਾਮ ਲਾ ਦਿੱਤਾ। 15 ਮਿੰਟ ਤੱਕ ਲੱਗੇ ਜਾਮ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

Continue Reading

ਪੰਜਾਬੀ ਖ਼ਬਰਾਂ

ਇਟਲੀ ਭੇਜਣ ਦੇ ਨਾਂਅ ਉਤੇ ਨੌਜਵਾਨ ਤੋਂ 1.50 ਲੱਖ ਠੱਗ ਲਏ

Published

on

ਜਲੰਧਰ, 8 ਮਾਰਚ – ਗੁਰਦਾਸਪੁਰ ਦੇ ਇੱਕ ਨੌਜਵਾਨ ਨੂੰ ਇਟਲੀ ਭੇਜਣ ਦੇ ਬਹਾਨੇ ਜਲੰਧਰ ਦੇ ਅਰੋੜਾ ਪ੍ਰਾਈਮ ਟਾਵਰ ਸਥਿਤ ਡਿਊਕ ਅਕੈਡਮੀ ਨੇ 1.50 ਲੱੱਖ ਰੁਪਏ ਠੱਗ ਲਏ। ਮਾਮਲੇ ਦੀ ਸ਼ਿਕਾਇਤ ਹੋਈ ਤਾਂ ਦੋਸ਼ੀ ਟ੍ਰੈਵਲ ਏਜੰਟ ਜੰਗਬੀਰ ਬੱਗਾ ਘਰ ਅਤੇ ਦਫਤਰ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਦੇ ਬਾਅਦ ਦੋਸ਼ੀ ਟ੍ਰੈਵਲ ਏਜੰਟ ਉੱਤੇ ਕੇਸ ਦਰਜ ਕਰ ਲਿਆ ਹੈ।
ਇਸ ਬਾਰੇ ਕਾਹਨੂਵਾਨ ਦੇ ਦਲਜਿੰਦਰ ਸਿੰਘ ਮੁਤਾਬਕ ਉਹ ਆਪਣੇ ਬੇਟੇ ਦਿਲਾਵਰ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਅਖਬਾਰ ਵਿੱਚ ਡਿਊਕ ਅਕੈਡਮੀ ਦਾ ਇਸ਼ਤਿਹਾਰ ਦੇਖ ਕੇ ਉਹ ਬੇਟੇ ਨਾਲ ਅਰੋੜਾ ਪ੍ਰਾਈਮ ਟਾਵਰ ਵਿਚਲੀ ਡਿਊਕ ਅਕੈਡਮੀ ਦੇ ਦਫਤਰ ਵਿੱਚ ਆਏ ਤਾਂ ਓਥੇ ਜੰਗਬੀਰ ਸਿੰਘ ਬੱਗਾ ਨੇ ਕਿਹਾ ਕਿ ਉਹ ਉਸ ਦੇ ਬੇਟੇ ਨੂੰ ਇਟਲੀ ਭੇਜ ਦੇਵੇਗਾ। ਇਸ ਦੇ ਬਾਅਦ ਤਹਿਸੀਲ ਵਿੱਚ ਇਸ ਬਾਰੇ ਲੀਗਲ ਐਗਰੀਮੈਂਟ ਹੋਇਆ। ਜੰਗਬੀਰ ਸਿੰਘ ਬੱਗਾ ਨੇ ਉਨ੍ਹਾਂ ਨਾਲ 7.50 ਲੱੱਖ ਰੁਪਏ ਵਿੱਚ ਸੈਦਾ ਕੀਤਾ ਤਾਂ ਬੱਗਾ ਦੇ ਕਹੇ ਮੁਤਾਬਕ ਉਨ੍ਹਾਂ ਨੇ ਦੋ ਲੱਖ ਰੁਪਏ ਐਡਵਾਂਸ ਦੇ ਦਿੱਤੇ,ਪਰ ਉਹ ਉਸ ਦੇ ਬੇਟੇ ਨੂੰ ਇਟਲੀ ਨਹੀਂ ਭੇਜ ਸਕੇ। ਇਸ ਪਿੱਛੋਂ ਉਸਨੇ ਪੰਜਾਹ ਹਜ਼ਾਰ ਰੁਪਏ ਬੈਂਕ ਖਾਤੇ ਵਿੱਚ ਵਾਪਸ ਮੋੜ ਦਿੱਤੇ, ਪਰ ਬਾਕੀ ਪੈਸਿਆਂ ਦੇ ਚੈਕ ਦਿੱਤੇ, ਜੋ ਬਾਉਂਸ ਹੋ ਗਏ। ਉਸ ਨੇ ਭਰੋਸਾ ਦਿੱਤਾ ਕਿ ਜਲਦੀ ਉਨ੍ਹਾਂ ਦਾ ਬਕਾਇਆ ਕਲੀਅਰ ਕਰ ਦੇਵੇਗਾ, ਪਰ ਫਿਰ ਉਸਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਦਫਤਰ ਬੰਦ ਕਰ ਦਿੱਤਾ। ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਟ੍ਰੈਵਲ ਏਜੰਟ ਜੰਗਬੀਰ ਸਿੰਘ ਆਪਣਾ ਦਫਤਰ ਅਤੇ ਘਰ ਛੱਡ ਕੇ ਫਰਾਰ ਹੈ।

Continue Reading

ਪੰਜਾਬੀ ਖ਼ਬਰਾਂ

ਬ੍ਰਿਟੇਨ ਰਹਿੰਦੇ ਹੁਸ਼ਿਆਰਪੁਰੀਏ ਨੇ ਬੇਗਾਨੇ ਪਾਸਪੋਰਟ `ਤੇ ਫੋਟੋ ਲਾ ਕੇ ਪਾਸਪੋਰਟ ਬਣਾਇਆ

Published

on

ਜਲੰਧਰ, 8 ਮਾਰਚ – ਬਰਮਿੰਘਮ (ਇੰਗਲੈਡ) ਦੇ ਵਸਨੀਕ ਹੁਸ਼ਿਆਰਪੁਰ ਦੇ ਇੱਕ ਆਦਮੀ ਉੱਤੇ ਥਾਣਾ ਆਦਮਪੁਰ ਪੁਲਸ ਨੇ ਖੁਦ ਨੂੰ ਜਲੰਧਰ ਦਾ ਦੱਸ ਕੇ ਪਾਸਪੋਰਟ ਬਣਵਾਉਣ ਦਾ ਕੇਸ ਦਰਜ ਕੀਤਾ ਹੈ।
ਇਸ ਮਾਮਲੇ ਦਾ ਖੁਲਾਸਾ ਤਦ ਹੋਇਆ, ਜਦ ਉਹ ਭਾਰਤ ਆਇਆ ਤਾਂ ਇਥੇ ਆ ਕੇ ਉਸ ਨੇ ਫਿਰ ਪਾਸਪੋਰਟ ਬਣਵਾ ਲਿਆ। ਜਦ ਉਸ ਨੇ ਉਸ ਵਿੱਚ ਪਤਨੀ ਦਾ ਨਾਂਅ ਠੀਕ ਕਰਨ ਲਈ ਦਿੱਤਾ ਤਾਂ ਪਾਸਪੋਰਟ ਅਧਿਕਾਰੀ ਨੇ ਉਸ ਦੀ ਹੇਰਾਫੇਰੀ ਫੜ ਲਈ ਅਤੇ ਕੇਸ ਦਰਜ ਕਰਵਾ ਦਿੱਤਾ। ਪੁਲਸ ਜਾਂਚ ਕਰ ਰਹੀ ਹੈ ਕਿ ਆਪਣੇ ਦਸਤਾਵੇਜ਼ ਲਾ ਕੇ ਉਸ ਨੇ ਕਿਸੇ ਦੂਸਰੇ ਦੇ ਨਾਂਅ ਤੋਂ ਪਾਸਪੋਰਟ ਕਿਉਂ ਬਣਵਾਇਆ। ਦੋਸ਼ੀ ਹੁਸ਼ਿਆਰਪੁਰ ਦੇ ਪਿੰਡ ਲੱਧੇਵਾਲ ਘੁਮਿਆਲਾ ਦੇ ਰਹਿਣ ਵਾਲੇ ਤੇਗਵੀਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਆਦਮਪੁਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਜਲੰਧਰ ਨਾਲ ਲੱਗਦੇ ਹੁਸ਼ਿਆਰਪੁਰ ਦੇ ਪਿੰਡ ਲੱਧੇਵਾਲ ਘੁਮਿਆਲਾ ਦੇ ਵਸਨੀਕ ਤੇਗਵੀਰ ਸਿੰਘ ਨੇ ਰੀਜਨਲ ਪਾਸਪੋਰਟ ਦਫਤਰ ਜਲੰਧਰ ਤੋਂ 22 ਮਈ 1998 ਨੂੰ ਆਪਣਾ ਪਾਸਪੋਰਟ ਬਣਵਾਇਆ ਅਤੇ 2001 ਇੰਗਲੈਂਡ ਚਲਾ ਗਿਆ ਸੀ। ਓਥੇ ਉਸ ਦਾ ਪਾਸਪੋਰਟ ਗੁੰਮ ਹੋ ਗਿਆ। 25 ਜੁਲਾਈ 2003 ਨੂੰ ਉਸ ਨੂੰ ਯੂ ਕੇ ਵਿੱਚ ਇੱਕ ਸਾਲ ਲਈ ਨਵਾਂ ਪਾਸਪੋਰਟ ਜਾਰੀ ਕੀਤਾ ਗਿਆ। ਮਿਆਦ ਖਤਮ ਹੋਣ ਉੱਤੇ ਐਮਰਜੈਂਸੀ ਸਲਿਪ ਉੱਤੇ ਤੇਗਵੀਰ ਨੇ 10 ਅਪ੍ਰੈਲ 2008 ਨੂੰ ਨਵਾਂ ਪਾਸਪੋਰਟ ਬਣਵਾਇਆ ਤਾਂ ਪਤਨੀ ਦਾ ਨਾਂਅ ਗਲਤ ਹੋਣ ਉੱਤੇ ਉਸ ਨੇ ਸਹੀ ਕਰਾਉਣ ਲਈ ਅਪਲਾਈ ਕੀਤਾ, ਜਿੱਥੇ ਕ੍ਰਾਸ ਚੈਕਿੰਗ ਵਿੱਚ ਹੇਰਾਫੇਰੀ ਫੜੀ ਗਈ। ਪਤਾ ਲੱਗਾ ਕਿ ਨੌਂ ਨਵੰਬਰ 2006 ਨੂੰ ਆਦਮਪੁਰ ਦੇ ਬਗੀਚੀ ਮੁਹੱਲੇ ਦੇ ਪਾਖਰ ਸਿੰਘ ਦੇ ਨਾਂਅ ਉੱਤੇ ਇੱਕ ਪਾਸਪੋਰਟ ਜਾਰੀ ਹੋਇਆ ਹੈ, ਜਿਸ ਉੱਤੇ ਉਸ ਦੀ ਫੋਟੋ ਲੱਗੀ ਹੈ। ਇਹ ਪਾਸਪੋਰਟ ਉਸ ਦੇ ਬਰਮਿੰਘਮ ਵਿੱਚ ਰਹਿੰਦੇ ਸਮੇਂ ਜਾਰੀ ਹੋਇਆ ਹੈ।ਜਾਂਚ ਵਿੱਚ ਵੀ ਪਤਾ ਲੱਗਾ ਕਿ ਬਰਮਿੰਘਮ ਵਿੱਚ ਰਹਿੰਦੇ ਹੋਏ ਤੇਗਵੀਰ ਨੇ ਕਿਸੇ ਵਿਅਕਤੀ ਨਾਲ ਮਿਲੀਭੁਗਤ ਕਰ ਕੇ ਜਲੰਧਰ ਦਫਤਰ ਤੋਂ ਪਾਸਪੋਰਟ ਬਣਵਾਇਆ ਸੀ। ਐਸ ਐਸਪੀ ਡਾਕਟਰ ਸੰਦੀਪ ਗਰਗ ਨੂੰ ਮਾਮਲੇ ਦੀ ਰਿਪੋਰਟ ਸੌਂਪੀ ਗਈ ਤਾਂ ਉਨ੍ਹਾਂ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ।

Continue Reading

ਰੁਝਾਨ


Copyright by IK Soch News powered by InstantWebsites.ca