The businessman distributed shares worth Rs 830 million to the employees
Connect with us apnews@iksoch.com

ਤਕਨੀਕ

ਕਾਰੋਬਾਰੀ ਨੇ 830 ਮਿਲੀਅਨ ਰੁਪਏ ਦੇ ਸ਼ੇਅਰ ਕਰਮਚਾਰੀਆਂ ਨੂੰ ਵੰਡੇ

Published

on

shares

ਲੰਡਨ, 27 ਨਵੰਬਰ – ਕੰਪਨੀ ਅਤੇ ਕਰਮਚਾਰੀਆਂ ਦੇ ਲਈ ਬ੍ਰਿਟੇਨ ਦੇ ‘ਦ ਹਟ ਗਰੁੱਪ’ ਦੇ ਮਾਲਿਕ ਨੇ ਆਪਣੀ ਕੰਪਨੀ ਦੇ ਪ੍ਰਾਫਿਟ ਸ਼ੇਅਰਸ ਕਰਮਚਾਰੀਆਂ ਵਿੱਚ ਵੰਡ ਦਿੱਤੇ ਹਨ। ਇਸ ਨਾਲ ਕੰਪਨੀ ਵਿੱਚ ਕੰਮ ਕਰਨ ਵਾਲੇ 200 ਕਰਮਚਾਰੀ ਕਰੋੜਪਤੀ ਬਣ ਗਏ ਹਨ। ਈ-ਕਾਮਰਸ ਕੰਪਨੀ ਦੇ ਮਾਲਿਕ ਮੈਥਯੂ ਮੋਲਡਿੰਗ ਨੇ ਕੰਪਨੀ ਦੇ ਸ਼ੇਅਰ ਤੇਜ਼ੀ ਨਾਲ ਵਧਣ ‘ਤੇ ਕੰਪਨੀ ਨੂੰ ਪ੍ਰਾਫਿਟ ਹੁੰਦੇ ਦੇਖਕੇ ਇਹ ਫੈਸਲਾ ਕੀਤਾ ਹੈ।
ਮੈਥਯੂ ਨੇ ਆਪਣੀ ਕੰਪਨੀ ਦੇ ਪ੍ਰਾਫਿਟ ਵਿੱਚੋਂ 830 ਮਿਲੀਅਨ ਪੌਂਡ ਦੇ ਸ਼ੇਅਰ ਕਰਮਚਾਰੀਆਂ ਵਿੱਚ ਵੰਡ ਦਿੱਤੇ ਹਨ।ਉਨ੍ਹਾਂ ਨੇ ਇੱਕ ਬਾਏ ਬੈਕ ਸਕੀਮ ਵੀ ਚਲਾਈ ਸੀ।ਇਹ ਓਪਨ ਸਕੀਮ ਸਾਰੇ ਕਰਮਚਾਰੀਆਂ ਲਈ ਸੀ। ਇਸ ਦਾ ਲਾਭਉਨ੍ਹਾਂ ਕਰਮਚਾਰੀਆਂ ਨੂੰ ਮਿਲਿਆ,ਜਿਨ੍ਹਾਂ ਨੇ ਅਜਿਹਾ ਸੋਚਿਆ ਵੀ ਨਹੀਂ ਸੀ। ਮੁਲਾਜ਼ਮਾਂ ਦੀ ਚੋਣ ਉਨ੍ਹਾਂ ਦੇ ਮੈਨੇਜਰਾਂ ਨੇ ਕੀਤੀ ਅਤੇ ਲਿਸਟ ਮੈਥਯੂ ਨੂੰ ਦਿੱਤੀ ਸੀ। ਇਸ ਦਾ ਫਾਇਦਾ ਕੰਪਨੀ ਦੇ ਡਰਾਈਵਰਾਂ ਤੋਂ ਲੈ ਕੇ ਮੈਥਯੂ ਦੀ ਪਰਸਨਲ ਅਸਿਸਟੈਂਟ ਤੱਕ ਨੂੰ ਹੋਇਆ। ਮੈਥਯੂ ਦੀ ਪਰਸਨਲ ਅਸਿਸਟੈਂਟ ਕਹਿੰਦੀ ਹੈ ਕਿ ਉਸ ਨੂੰ ਇੰਨੇ ਪੈਸੇ ਮਿਲੇ ਹਨ ਕਿ ਉਹ 36 ਸਾਲ ਦੀ ਉਮਰ ਵਿੱਚ ਹੀ ਰਿਟਾਇਰਮੈਂਟ ਲੈ ਸਕਦੀ ਹੈ। ਮੈਥਯੂ ਮੋਲਡਿੰਗ ਨੇ ਕਿਹਾ ਕਿ ਮੈਂ ਸਭ ਨੂੰ ਆਪਣਾ ਅਤੇ ਕੰਪਨੀ ਦਾ ਲਾਭ ਵੰਡਣਾ ਚਾਹੁੰਦਾ ਹਾਂ, ਇਸ ਲਈ ਇਹ ਸਕੀਮ ਪੇਸ਼ ਕੀਤੀ ਗਈ ਹੈ।

Click Here To Read Punjabi newspaper

ਤਕਨੀਕ

ਦਿੱਲੀ ਹਾਈ ਕੋਰਟ ਦਾ ਫੈਸਲਾ:ਸੜਕ ਹਾਦਸੇ `ਚ ਔਲਾਦ ਦੀ ਮੌਤ ਉਤੇ ਮਾਤਾ-ਪਿਤਾ ਨੂੰ ਮੁਆਵਜ਼ੇ ਦਾ ਹੱਕ ਹੈ

Published

on

delhi high court

ਨਵੀਂ ਦਿੱਲੀ, 18 ਜਨਵਰੀ – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮਾਂ-ਬਾਪ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅਤੇ ਆਪਣੇ ਬੱਚਿਆਂਤੇ ਨਿਰਭਰ ਹੁੰਦੇ ਹਨ। ਸੜਕ ਹਾਦਸੇ ਚ ਆਪਣੀ ਔਲਾਦ ਨੂੰ ਗਵਾਉਣ ਵਾਲੇ ਮਾਪਿਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨਾ ਨਿਆਂ ਦੇ ਵਿਰੁੱਧ ਹੋਵੇਗਾ। ਜਸਟਿਸ ਜੇ ਆਰ ਮਿਰਧਾ ਨੇ ਕਿਹਾ ਕਿ ਮਾਂ-ਬਾਪ ਬੱਚਿਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਉਨ੍ਹਾਂਤੇ ਨਿਰਭਰ ਨਾ ਵੀ ਹੋਣ ਤਾਂ ਵੀ ਉਹ ਬਾਅਦ ਵਿੱਚ ਕਦੇ ਨਾ ਕਦੇ ਆਪਣੀ ਔਲਾਦ ਤੇ ਆਰਥਿਕ ਤੇ ਭਾਵਨਾਤਮਕ ਪੱਖੋਂ ਯਕੀਨੀ ਤੌਰਤੇ ਨਿਰਭਰ ਹੋਣਗੇ। ਜਿਸ ਤਰ੍ਹਾਂ ਕਦੇ ਬੱਚੇ ਆਪਣੇ ਜੀਵਨ ਚ ਮੁੱਢਲੇ ਸਮੇਂ ਦੌਰਾਨ ਆਪਣੇ ਮਾਤਾ-ਪਿਤਾਤੇ ਨਿਰਭਰ ਹੁੰਦੇ ਹਨ, ਉਹੋ ਜਿਹੀ ਉਲਟ ਸਥਿਤੀ ਬਣਨ ਤੇ ਮਾਤਾ-ਪਿਤਾ ਨੂੰ ਬੱਚਿਆਂਤੇ ਨਿਰਭਰ ਹੋਣਾ ਪੈ ਜਾਂਦਾ ਹੈ।ਹਾਈ ਕੋਰਟ ਨੇ 2008 ਚ ਇੱਕ ਸੜਕ ਹਾਦਸੇ ਦੌਰਾਨ ਆਪਣੇ 23 ਸਾਲ ਦੇ ਬੇਟੇ ਨੂੰ ਗਵਾਉਣ ਵਾਲੀ ਔਰਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਉਕਤ ਟਿੱਪਣੀ ਕੀਤੀ ਅਤੇ ਮੁਆਵਜ਼ੇ ਦੀ ਰਕਮ 2.42 ਲੱਖ ਤੋਂ ਵਧਾ ਕੇ 6.80 ਲੱਖ ਰੁਪਏ ਕਰ ਦਿੱਤੀ। ਮੋਟਰ ਦੁਰਘਟਨਾ ਬਾਰੇ ਟ੍ਰਿਬਿਊਨਲ ਨੇ ਕਿਹਾ ਸੀ ਕਿ ਟੱਕਰ ਮਾਰਨ ਨਾਲ ਹਾਦਸਾ ਵਾਪਰਿਆ ਸੀ, ਪਰ ਮ੍ਰਿਤਕ ਦੇ ਮਾਤਾ-ਪਿਤਾ ਨੂੰ ਸਹਾਰਾ ਨਾ ਰਹਿਣ ਕਾਰਨ ਮੁਆਵਜ਼ਾ ਲੈਣ ਦਾ ਹੱਕ ਨਹੀਂ ਹੈ, ਸਿਰਫ਼ ਜਾਇਦਾਦ ਦੇ ਨੁਕਸਾਨ ਕਾਰਨ ਨੁਕਸਾਨਪੂਰਤੀ ਹਾਸਲ ਕਰਨ ਦਾ ਅਧਿਕਾਰ ਹੈ। ਟ੍ਰਿਬਿਊਨਲ ਨੇ ਇਹ ਵੀ ਕਿਹਾ ਸੀ ਕਿ ਮ੍ਰਿਤਕ ਦੇ ਪਿਤਾ ਦਿੱਲੀ ਪੁਲਸਚ ਸਬ ਇੰਸਪੈਕਟਰ ਸਨ ਅਤੇਮ੍ਰਿਤਕ ਦੀ ਮਾਂ ਨੂੰ ਵੀ ਆਪਣੇ ਪੁੱਤਰ ਤੇ ਨਿਰਭਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਦੇ ਪਤੀ ਦਿੱਲੀ ਪੁਲਸ ਵਿੱਚ ਸੇਵਾ ਕਰਦੇ ਸਨ। ਹਾਈ ਕੋਰਟ ਨੇ ਕਿਹਾ ਹੈ ਕਿ ਮ੍ਰਿਤਕ ਦੇ ਮਾਂ-ਬਾਪ ਨੂੰ ਕਾਨੂੰਨਚ ਆਪਣੇ ਬੱਚਿਆਂ ਤੇ ਨਿਰਭਰ ਮੰਨਿਆ ਜਾਂਦਾ ਹੈ ਕਿਉਂੁਕਿ ਬੱਚਿਆਂ ਦੀ ਆਪਣੇ ਮਾਤਾ-ਪਿਤਾ ਦੀ ਬਜ਼ੁਰਗ ਹਾਲਤਚ ਸਹਾਰਾ ਦੇਣ ਦੀ ਪ੍ਰਤੀਬੱਧਤਾ ਹੁੰਦੀ ਹੈ।

Continue Reading

ਤਕਨੀਕ

ਚਾਹਵਾਲੇ ਨੇ ਪੁਲਾੜ ਵਿੱਚ ਸਮੋਸਾ ਭੇਜਿਆ

Published

on

space

ਲੰਡਨ, 15 ਜਨਵਰੀ – ਬ੍ਰਿਟੇਨ ਵਿੱਚ ਰੈਸਟੋਰੈਂਟ ਚਲਾਉਣ ਵਾਲੇ ਇੱਕ ਭਾਰਤੀ ਦਾ ਪ੍ਰਯੋਗ ਇਨ੍ਹੀਂ ਦਿਨੀਂ ਇੰਟਰਨੈਟ ਮੀਡੀਆ `ਤੇ ਵਾਇਰਲ ਹੋ ਰਿਹਾ ਹੈ। ਬਾਥ ਸ਼ਾਹਰ ਵਿੱਚ ‘ਚਾਏਵਾਲਾ’ ਨਾਂਅ ਨਾਲ ਮਸ਼ਹੂਰ ਰੈਸਟੋਰੈਂਟ ਦੇ ਸੰਚਾਲਕ ਨੀਰਜ ਨੇ ਤੀਸਰੀ ਕੋਸ਼ਿਸ਼ ਵਿੱਚ ਇੱਕ ਅਨੋਖਾ ਪੁਲਾੜ ਮਿਸ਼ਨ ਪੂਰਾ ਕੀਤਾ ਹੈ।
ਨੀਰਜ ਨੇ ਸਮੋਸੇ ਨੂੰ ਪੁਲਾੜ ਵਿੱਚ ਭੇਜਣ ਦੇ ਲਈ ਹੀਲੀਅਮ ਗੈਸ ਵਾਲੇ ਗੁਬਾਰਿਆਂ ਦਾ ਪ੍ਰਯੋਗਕੀਤਾ। ਪਹਿਲੀ ਵਾਰ ਗੁਬਾਰੇ ਹੱਥ ਵਿੱਚੋਂ ਤਿਲਕ ਗਏ, ਦੂਸਰੀ ਵਾਰੀ ਵਿੱਚ ਗੁਬਾਰਿਆਂ ਵਿੱਚ ਓਨੀ ਗੈਸ ਨਹੀਂ ਸੀ ਕਿ ਅਸਮਾਨ ਤੱਕ ਜਾ ਸਕਦੇ। ਤੀਸਰੀ ਵਾਰ ਸਭ ਕੁਝ ਸਹੀ ਰਿਹਾ ਅਤੇ ਗੁਬਾਰੇ ਪੁਲਾੜ ਵੱਲ ਰਵਾਨਾ ਹੋ ਗਏ।ਯੂ-ਟਿਊਬ ਉਤੇ ਵਾਇਰਲ ਇਸ ਘਟਨਾ ਦੀ ਵੀਡੀਓ ਵਿੱਚ ਦਿਸ ਰਿਹਾ ਹੈ ਕਿ ਗੁਬਾਰਿਆਂ ਵਿੱਚ ਜੀ ਪੀ ਐਸ ਟ੍ਰੈਕਰ ਲਾਏ ਗਏ ਹਨ। ਗੁਬਾਰੇ ਅਸਮਾਨ ਵਿੱਚ ਕਾਫੀ ਉਪਰ ਚਲੇ ਗਏ ਤਾਂ ਜੀ ਪੀ ਐਸ ਟ੍ਰੈਕਰ ਨੇ ਕੰਮ ਬੰਦ ਕਰ ਦਿੱਤਾ, ਪਰ ਅਗਲੇ ਦਿਨ ਜਦ ਹੇਠਾਂ ਡਿੱਗੇ ਤਾਂ ਪਤਾ ਲੱਗਾ ਕਿ ਫਰਾਂਸ ਵਿੱਚ ਕ੍ਰੈਸ਼ ਲੈਂਡਿੰਗ ਹੋਈ ਹੈ। ਨੀਰਜ ਨੇ ਕਿਹਾ ਕਿ ਮੈਂ ਇੱਕ ਵਾਰ ਮਜ਼ਾਕ ਵਿੱਚ ਕਿਹਾ ਸੀ ਕਿ ਮੈਂ ਪੁਲਾੜ ਵਿੱਚ ਸਮੋਸਾ ਭੇਜਾਂਗਾ ਅਤੇ ਇਸ ਨੂੰ ਪੂਰਾ ਕਰ ਦਿੱਤਾ।
ਇਸ ਬਾਰੇ ਨੀਰਜ ਦੇ ਦੋਸਤ ਨੇ ਪੂਰੇ ਮਿਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਉਸ ਵਿੱਚ ਉਸ ਨੂੰ ਦੋਸਤਾਂ ਦੇ ਨਾਲ ਪੁਲਾੜ ਵਿੱਚ ਸਮੋਸੇ ਦੀ ਲਾਂਚਿੰਗ ਕਰਦੇ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ ਮਾਲਕ ਫੂਡ ਆਈਟਮ ਦੀ ਪੂਰੀ ਯਾਤਰਾ ਨੂੰ ਟ੍ਰੈਕ ਕਰਨਾ ਚਾਹੁੰਦਾ ਸੀ, ਪਰ ਜੀ ਪੀ ਐਸ ਵਿੱਚ ਸ਼ੁਰੂ ਦੀ ਤਕਨੀਕੀ ਖਰਾਬੀ ਕਾਰਨ ਸੰਪਰਕ ਟੁੱਟ ਗਿਆ ਅਤੇ ਸਮੋਸਾ ਪੈਕੇਜ ਫਰਾਂਸ ਵਿੱਚ ਡਿੱਗਿਆ ਮਿਲਿਆ।

Continue Reading

ਤਕਨੀਕ

ਭਾਰਤ ਸਰਕਾਰ ਵੱਲੋਂ 48 ਹਜ਼ਾਰ ਕਰੋੜ ਰੁਪਏ ਦੇ 83 ਤੇਜਸ ਜਹਾਜ਼ ਖ਼ਰੀਦਣ ਨੂੰ ਪ੍ਰਵਾਨਗੀ

Published

on

ਨਵੀਂ ਦਿੱਲੀ, 14 ਜਨਵਰੀ – ਭਾਰਤ ਸਰਕਾਰ ਨੇ 48,000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਹਵਾਈ ਸੈਨਾ (ਆਈ ਏ ਐਫ) ਲਈ 83 ਸਵਦੇਸ਼ੀ ਹਲਕੇ ਲੜਾਕੂ ਹਵਾਈ ਜਹਾਜ਼ ‘ਤੇਜਸ’ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਮੰਤਰੀ-ਮੰਡਲ ਸੁਰੱਖਿਆ ਕਮੇਟੀ (ਸੀ ਸੀ ਐਸ) ਦੀ ਬੈਠਕ ਚ ਲਿਆ ਗਿਆ ਹੈ। ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਇਹ ਸੌਦਾ ਭਾਰਤ ਦੇ ਰੱਖਿਆ ਨਿਰਮਾਣ ਵਿੱਚ ਸਵੈ-ਨਿਰਭਰਤਾ ਦੇ ਲਈ ਇੱਕ ‘ਗੇਮ-ਚੇਂਜਰ’ ਹੋਵੇਗਾ। ਦੇਸ਼ ਦੇ ਸਭ ਤੋਂ ਵੱਡੇ ਸਵਦੇਸ਼ੀ ਫੌਜੀ ਖਰੀਦ ਸੌਦੇ ਨੂੰ ਪ੍ਰਵਾਨਗੀ ਮਿਲਣ ਨਾਲ ਆਈ ਏ ਐਫ ਦੇ ਹਲਕੇ ਲੜਾਕੂ ਜਹਾਜ਼ ‘ਐਲ ਸੀ ਏ-ਤੇਜਸ’ ਦੇ ਬੇੜੇ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਆਈ ਏ ਐਫ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ 83 ਲੜਾਕੂ ਤੇਜਸ ਹਵਾਈ ਜਹਾਜ਼ਾਂ ਦੀ ਖਰੀਦ ਲਈ ਸ਼ੁਰੂ ਦਾ ਟੈਂਡਰ ਜਾਰੀ ਕੀਤਾ ਗਿਆ ਸੀ। ਸਾਢੇ ਚਾਰ ਪੀੜ੍ਹੀਆਂ ਦੇ ਇਸ ਲੜਾਕੂ ਜਹਾਜ਼ਤੇ ਵੱਡੀ ਗਿਣਤੀ ਚ ਨਵੀਂ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦੀ ਵਰਤੋਂ ਪਹਿਲਾਂ ਭਾਰਤਚ ਨਹੀਂ ਹੋਈ ਸੀ। ਰੱਖਿਆ ਮੰਤਰੀ ਨੇ ਦੱਸਿਆ ਕਿ ਐਲ ਸੀ ਏ-ਤੇਜਸ ਦੀ ਸਵਦੇਸ਼ੀ ਸਮੱਗਰੀ ਐਮ ਕੇ 1- ਏ ਰੂਪ ਵਿੱਚ 50 ਫ਼ੀਸਦੀ ਹੈ, ਜੋ ਵਧਾ ਕੇ 60 ਫ਼ੀਸਦੀ ਕੀਤੀ ਜਾਵੇਗੀ। ਇਨ੍ਹਾਂ ਹਵਾਈ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੀ ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐਚ ਏ ਐਲ) ਵੱਲੋਂ ਆਪਣੇ ਨਾਸਿਕ ਅਤੇ ਬੈਂਗਲੁਰੂ ਡਵੀਜ਼ਨਾਂ ਚ ਇਸ ਦੇ ਦੂਸਰੀ-ਕਤਾਰ ਦੇ ਨਿਰਮਾਣ ਦੀਆਂ ਸਹੂਲਤਾਂ ਸਥਾਪਤ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਐਚ ਏ ਐਲ ਵੱਲੋਂ ਵਿਕਾਸਸ਼ੀਲ ਬੁਨਿਆਦੀ ਢਾਂਚੇ ਨਾਲ ਲੈਸ ਆਈ ਏ ਐਫ ਨੂੰ ਸਮੇਂ ਸਿਰ ਸੁਪਰਦਗੀ ਲਈ ਐਲ ਸੀ ਏ-ਐਮ ਕੇ 1 ਏ ਉਤਪਾਦਨ ਅੱਗੇ ਵਧਾਏਗੀ। ਉਨ੍ਹਾਂ ਕਿਹਾ ਕਿ ਤੇਜਸ ਪ੍ਰੋਗਰਾਮ ਭਾਰਤੀ ਹਵਾਈ ਪੁਲਾੜ ਨਿਰਮਾਣ ਵਾਤਾਵਰਨ ਪ੍ਰਣਾਲੀ ਨੂੰ ਸਰਗਰਮ ਤੇ ਸਵੈ-ਨਿਰਭਰਤਾਚ ਬਦਲਣ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

Daily Punjab Times

Continue Reading

ਰੁਝਾਨ


Copyright by IK Soch News powered by InstantWebsites.ca