The bullet from under the aerial fire hit the elderly man sitting on the roof
Connect with us [email protected]

ਅਪਰਾਧ

ਹਵਾਈ ਫਾਇਰ ਦੀ ਹੇਠੋਂ ਆਈ ਗੋਲੀ ਛੱਤ ਉੱਤੇ ਬੈਠੇ ਹੋਏ ਬਜ਼ੁਰਗ ਨੂੰ ਜਾ ਲੱਗੀ

Published

on

sout dead

ਜਲੰਧਰ, 6 ਜੂਨ – ਇਸ ਸ਼ਹਿਰ ਦੇ ਆਨੰਦ ਨਗਰ ਵਿੱਚ ਘਰ ਦੀ ਛੱਤ ਉੱਤੇ ਬੈਠੇ ਆਰਾਮ ਫਰਮਾ ਰਹੇ ਦੂਰਦਰਸ਼ਨ ਦੇ ਸਾਬਕਾ 73 ਸਾਲਾ ਮੁਲਾਜ਼ਮ ਦੇ ਪੇਟ ਵਿੱਚ ਗੋਲੀ ਲੱਗ ਗਈ ਹੈ।
ਪਹਿਲਾਂ ਸਮਝ ਹੀ ਨਹੀਂ ਸੀ ਆਈ ਕਿ ਅਚਾਨਕ ਗੋਲੀਕਿੱਥੋਂ ਆਈ। ਫਿਰ ਥਾਣਾ ਨੰਬਰ-1 ਦੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਬਜ਼ੁਰਗ ਨੂੰ ਇਲਾਜ ਲਈ ਭੇਜਿਆ ਗਿਆ। ਥਾਣਾ ਨੰਬਰ ਇੱਕ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 73 ਸਾਲਾ ਹਰਭਜਨ ਸਿੰਘ ਆਪਣੇ ਪੁੱਤ ਤੇ ਨੂੰਹ ਨਾਲ ਰਾਤ ਛੱਤ ਉੱਤੇ ਬੈਠੇ ਸਨ। ਇਸ ਦੌਰਾਨ ਹਰਭਜਨ ਸਿੰਘ ਦੇ ਪੇਟ ਵਿੱਚ ਕੋਈ ਤਿੱਖੀ ਚੀਜ਼ ਲੱਗੀ, ਜਿਸ ਤੋਂ ਬਾਅਦ ਪੇਟ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਬਜ਼ੁਰਗ ਨੂੰ ਪੇਟ ਉੱਤੇ ਕੋਈ ਗਰਮ ਚੀਜ਼ ਲੱਗਣ ਦਾ ਵੀ ਸ਼ੱਕ ਸੀ। ਜਦੋਂ ਧਿਆਨ ਨਾਲ ਦੇਖਿਆ ਤਾਂ ਹਰਭਜਨ ਸਿੰਘ ਦੇ ਨੇੜੇ ਗੋਲੀ ਦਾ ਅਗਲਾ ਹਿੱਸਾ ਪਿਆ ਮਿਲਿਆ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤੇ ਹਰਭਜਨ ਸਿੰਘ ਨੂੰ ਇਲਾਜ ਲਈ ਭੇਜਿਆ।ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕਿਸੇ ਨੇ ਇਲਾਕੇ ਵਿੱਚ ਹਵਾਈ ਫਾਇਰ ਕੀਤਾ ਹੋਵੇਗਾ, ਜਿਸ ਕਾਰਨ ਗੋਲੀ ਹੇਠਾਂ ਆ ਕੇ ਹਰਭਜਨ ਸਿੰਘ ਨੂੰ ਲੱਗੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਜਿਹੜੇ ਲੋਕਾਂ ਕੋਲ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਨੂੰ ਬੁਲਾ ਕੇ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਨੇ ਇਹ ਹਵਾਈ ਫਾਇਰ ਕੀਤਾ ਸੀ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਪਰਾਧ

ਭੀੜ ਹੱਥੋਂ ਕਤਲ ਕਰਨ ਦੇ ਦੋਸ਼ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਗ੍ਰਿਫਤਾਰ

Published

on

Vishwa Hindu Parishad leader arrested

ਜੈਪੁਰ, 21 ਜੂਨ – ਰਾਜਸਥਾਨ ਦੇ ਅਲਵਰ ਜ਼ਿਲੇ੍ਹ ਦੇ ਰਾਮਗੜ੍ਹ ਵਿੱਚ ਤਿੰਨ ਸਾਲ ਪਹਿਲਾਂ 28 ਸਾਲਾ ਰਕਬਰ ਉਰਫ ਅਕਬਰ ਦੀ ਗਊ ਰੱਖਿਅਕਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐਚ ਪੀ) ਦੇ ਨੇਤਾ ਨਵਲ ਕਿਸ਼ੋਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 20 ਜੁਲਾਈ 2018 ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਪੁਲਸ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਪਰਮਜੀਤ ਸਿੰਘ, ਨਰੇਸ਼ ਸ਼ਰਮਾ, ਵਿਜੇ ਕੁਮਾਰ ਅਤੇ ਧਰਮੇਂਦਰ ਯਾਦਵ ਦੇ ਖਿਲਾਫ 2018 ਵਿੱਚ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਅਲਵਰ ਦੀ ਐਸ ਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਵੀ ਐਚ ਪੀ ਨੇਤਾ ਦੀ ਗ੍ਰਿਫਤਾਰੀ ਰਾਮਗੜ੍ਹ ਪੁਲਸ ਨੇ ਤਿੰਨ ਚਾਰ ਦਿਨ ਪਹਿਲਾਂ ਕੀਤੀ ਸੀ। ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਪੀ ਸ੍ਰੀਮਨ ਮੀਣਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਗ੍ਰਿਫਤਾਰੀ ਉਨ੍ਹਾਂ ਦੋਸ਼ਾਂ ਹੇਠ ਕੀਤੀ ਗਈ ਹੈ, ਜਿਨ੍ਹਾਂ ਹੇਠ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਨਵਲ ਕਿਸ਼ੋਰ ਨੂੰ ਅਦਾਲਤ ਪੇਸ਼ ਕੀਤਾ, ਜਿੱਥੋਂ ਉਸ ਨੂੰ 20 ਦਿਨ ਦੇ ਪੁਲਸ ਰਿਮਾਂਡ `ਤੇ ਭੇਜ ਦਿੱਤਾ ਹੈ। ਰਕਬਰ ਦੇ ਪਰਵਾਰ ਵੱਲੋਂ ਦਰਜ ਕਰਵਾਈ ਸਿ਼ਕਾਇਤ ਵਿੱਚ ਨਵਲ ਕਿਸ਼ੋਰ ਸ਼ਰਮਾ ਹੀ ਮੁਲਜ਼ਮ ਹੈ। ਉਸ ਦਾ ਦੋਸ਼ ਹੈ ਕਿ ਉਹ ਰਾਮਗੜ੍ਹ ਵਿੱਚ ਰਕਬਰ ਖਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ।
ਸੀਨੀਅਰ ਸਰਕਾਰੀ ਵਕੀਲ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਫੋਨ ਉੱਤੇ ਹੋਈ ਗੱਲਬਾਤ ਦੀ ਕਾਫੀ ਚਿਰ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਪਿੱਛੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵਲ ਕਿਸ਼ੋਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹ ਪੁਲਸ ਦੀ ਮਦਦ ਕਰ ਰਿਹਾ ਹੈ, ਪਰ ਉਹ ਇਸ ਅਪਰਾਧਕ ਸਾਜ਼ਿਸ਼ ਦਾ ਹਿੱਸਾ ਸੀ। ਰਕਬਰ ਤੇ ਉਸ ਦੇ ਦੋਸਤ ਅਸਲਮ ਨੇ ਲਾਡਪੁਰਾ ਪਿੰਡ ਤੋਂ ਗਊਆਂ ਦੀ ਖਰੀਦ ਕੀਤੀ ਅਤੇ ਲੈ ਕੇ ਲਾਲਵੰਡੀ ਤੋਂ ਹੋ ਕੇ ਹਰਿਆਣਾ ਵਿੱਚ ਆਪਣੇ ਪਿੰਡ ਜਾ ਰਹੇ ਸੀ, ਜਦੋਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਅਸਲਮ ਭੱਜਣ ਵਿੱਚ ਸਫਲ ਰਿਹਾ, ਪਰ ਬੁਰੀ ਤਰ੍ਹਾਂ ਜ਼ਖਮੀ ਹੋਏ ਰਕਬਰ ਦੀ ਮੌਤ ਹੋ ਗਈ।

Read More Latest Crime News

Continue Reading

ਅਪਰਾਧ

ਸਾਬਕਾ ਕੌਂਸਲਰ ਡਿਪਟੀ ਦੀ ਗੋਲੀਆਂ ਮਾਰ ਕੇ ਹੱਤਿਆ

Published

on

pistal

ਜਲੰਧਰ, 21 ਜੂਨ – ਇਸ ਸ਼ਹਿਰ ਦੀ ਦਾਣਾ ਮੰਡੀ ਅੱਗੇ ਕ੍ਰਿਸ਼ਨ ਮੁਰਾਰੀ ਮੰਦਰ ਦੇ ਸਾਹਮਣੇ ਕੱਲ੍ਹ ਸ਼ਾਮ ਕਰੀਬ ਸਾਢੇ ਪੰਜ ਵਜੇ ਯੂਥ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਹ ਵਾਰਦਾਤ ਸਵਿਫਟ ਕਾਰ ਵਿੱਚ ਆਏ ਬਦਮਸ਼ਾਂ ਨੇ ਕੀਤੀ।
ਪਤਾ ਲੱਗਾ ਹੈ ਕਿ ਪਹਿਲਾਂ ਬੁਲਟ ਮੋਟਰ ਸਾਈਕਲ ਉੱਤੇ ਸਵਾਰ ਸੁਖਮੀਤ ਸਿੰਘ ਡਿਪਟੀ ਨੂੰ ਬਦਮਾਸ਼ਾਂ ਨੇ ਟੱਕਰ ਮਾਰੀ ਤੇ ਜਦੋਂ ਉਹ ਡਿੱਗ ਗਿਆ ਤਾਂ ਤਿੰਨ ਬਦਮਾਸ਼ਾਂ ਨੇ ਕਾਰ ਵਿੱਚੋਂ ਉਤਰ ਕੇ ਡਿਪਟੀ ਉੱਤੇ 13 ਰਾਊਂਡ ਫਾਇਰ ਕੀਤੇ, ਨੌਂ ਗੋਲੀਆਂ ਡਿਪਟੀ ਦੇ ਵੱਜੀਆਂ ਅਤੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਦੋਸ਼ੀ ਗਾਜ਼ੀ ਗੁੱਲਾ ਰੋਡ ਵੱਲੋਂ ਫਰਾਰ ਹੋ ਗਏ। ਡਿਪਟੀ ਨੂੰ ਨਿੱਜੀ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਸ ਦੇ ਚਚੇਰੇ ਭਰਾ ਰਾਜਬੀਰ ਮੁਤਾਬਕ ਘਟਨਾ ਤੋਂ ਪਹਿਲਾਂ ਉਸ ਦੇ ਮੋਬਾਈਲ ਉੱਤੇ ਫੋਨ ਆਇਆ ਸੀ, ਜਿਸ ਨੇ ਉਸ ਨੂੰ ਜਨਮ ਦਿਨ ਪਾਰਟੀ ਵਿੱਚ ਕੇਕ ਕੱਟਣ ਲਈ ਬੁਲਾਇਆ ਸੀ। ਉਥੇ ਜਾਣ ਲਈ ਡਿਪਟੀ ਘਰੋਂ ਨਿਕਲਿਆ ਸੀ। ਪੁਲਸ ਨੇ ਉਸ ਦਾ ਫੋਨ ਜ਼ਬਤ ਕਰ ਲਿਆ ਹੈ। ਡੀ ਸੀ ਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਜਿਸ ਗੱਡੀ ਦੀ ਵਰਤੋਂ ਕੀਤੀ, ਉਸ ਦਾ ਨੰਬਰ ਟਰੇਸ ਕਰ ਲਿਆ ਅਤੇ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦਾ ਸੁਰਾਗ ਲੱਭਿਆ ਜਾ ਰਿਹਾ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਯੂਥ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਮੀਤ ਡਿਪਟੀ ਨੇ ਗੋਪਾਲ ਨਗਰ ਤੋਂ ਕਾਂਗਰਸ ਦੀ ਟਿਕਟ ਉੱਤੇ ਕੌਂਸਲਰ ਦੀ ਚੋਣ ਲੜੀ ਤੇ ਪਹਿਲੀ ਵਾਰ ਹੀ ਜਿੱਤ ਦਰਜ ਕੀਤੀ। ਇਸ ਤੋਂ ਕਰੀਬ ਇੱਕ ਸਾਲ ਬਾਅਦ ਜਲੰਧਰ ਦੇ ਬਹੁ-ਚਰਚਿਤ ਫਿਲਮ ਡਿਸਟ੍ਰੀਬਿਊਟਰ ਸੁਭਾਸ਼ ਨੰਦਾ ਦੇ ਬੇਟੇ ਮਿੱਕੀ ਦੇ ਅਗਵਾ ਵਿੱਚ ਡਿਪਟੀ ਨੂੰ ਦੋਸ਼ੀ ਬਣਾਇਆ ਗਿਆ ਸੀ, ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਅਤੇ ਲਗਭਗ 10 ਸਾਲ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਸੀ।

Read More Latest Crime News

Continue Reading

ਅਪਰਾਧ

ਗੈਂਗਸਟਰ ਸੂਰਜ ਰੌਂਤਾ ਹਥਿਆਰਾਂ ਸਮੇਤ ਗ਼੍ਰਿਫ਼ਤਾਰ

Published

on

arrest

ਮੋਗਾ, 21 ਜੂਨ – ਇਸ ਜਿ਼ਲੇ ਦੀ ਪੁਲਸ ਨੇ ਕੱਲ੍ਹ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ਼ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ਼੍ਰਿਫ਼ਤਾਰ ਕੀਤਾ ਹੈ, ਜੋ ਕੈਨੇਡਾ ਵਿੱਚੋਂ ਚੱਲਦੀ ਖ਼ਾਲਿਸਤਾਨ ਟਾਈਗਰ ਫੋਰਸ (ਕੇ ਟੀ ਐਫ) ਦੇ ਆਗੂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦਾ ਸਾਥੀ ਦੱਸਿਆ ਗਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਫ਼ਾਰਚੂਨਰ ਕਾਰ ਅਤੇ ਤਿੰਨ ਹਥਿਆਰ ਇੱਕ .315 ਬੋਰ ਪਿਸਤੌਲ, ਇੱਕ .32 ਬੋਰ ਪਿਸਤੌਲ ਅਤੇ ਇੱਕ .32 ਬੋਰ ਰਿਵਾਲਵਰ ਸਣੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਕੇ ਟੀ ਐਫ ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਸਾਥੀ ਅਰਸ਼ ਡਾਲਾ ਇੱਕ ਡੇਰਾ ਸੱਚਾ ਸੌਦਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿੱਚ ਪੁਜਾਰੀ ਉੱਤੇ ਫਾਇਰ ਕਰਨ, ਸੁੱਖਾ ਲੰਮੇ ਦੇ ਕਤਲ ਅਤੇ ਸੁਪਰ ਸਾਈਨ ਕਤਲ ਕੇਸ ਦਾ ਮੁੱਖ ਦੋਸ਼ੀ ਹੈ।
ਐਸ ਐਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਮਾਲਸਰ ਪੁਲਸ ਦੁਆਰਾ 19 ਜੂਨ 2021 ਨੂੰ ਗ਼੍ਰਿਫ਼ਤਾਰ ਕੀਤੇ ਤਿੰਨ ਜਣਿਆਂ ਤੋਂ ਮਿਲੀ ਜਾਣਕਾਰੀ ਪਿੱਛੋਂ ਪੁਲਸ ਨੇ ਸੂਰਜ ਰੌਂਤਾ ਨੂੰ ਫੜਿਆ ਹੈ। ਗ਼੍ਰਿਫ਼ਤਾਰ ਕੀਤੇ ਤਿੰਨ ਜਣਿਆਂ ਦੀ ਪਛਾਣ ਰਾਜਾ ਸਿੰਘ, ਇਕਬਾਲ ਸਿੰਘ ਉਰਫ਼ ਘਾਲੂ ਤੇ ਹਰਮਨਪ੍ਰੀਤ ਸਿੰਘ ਉਰਫ਼ ਗੈਰੀ ਵਜੋਂ ਹੋਈ ਹੈ ਜਿਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਸੂਰਜ ਨੇ ਉਨ੍ਹਾਂ ਨੂੰ ਨਾਜਾਇਜ਼ ਹਥਿਆਰ ਵੇਚੇ ਸਨ। ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੂਰਜ ਨੇ ਖ਼ੁਲਾਸਾ ਕੀਤਾ ਕਿ ਅਰਸ਼ ਡਾਲਾ ਭਾਰਤ ਵਿੱਚ ਸੀ ਤਾਂ ਉਸ ਨਾਲ ਉਸ ਦਾ ਨੇੜਲਾ ਸੰਪਰਕ ਸੀ ਤੇ ਉਹ ਮੋਗਾ ਸ਼ਹਿਰ ਵਿੱਚ ਸੁਪਰ ਸਾਈਨ ਕਤਲ ਦੀ ਸਾਜਿਸ਼ ਰਚ ਰਿਹਾ ਸੀ। ਐਸ ਐਸ ਪੀ ਨੇ ਦੱਸਿਆ ਕਿ ਸੂਰਜ ਅਪਰਾਧਕ, ਗੈਂਗ ਦੀਆਂ ਗਤੀਵਿਧੀਆਂ ਵਿੱਚ ਸੁੱਖਾ ਲੰਮੇ ਤੋਂ ਵਧੇਰੇ ਬਦਨਾਮ ਸੀ, ਅਰਸ਼ ਉਸ ਉੱਤੇ ਉਸ ਦੇ ਤਰੀਕੇ ਨਾਲ ਕੀਤੇ ਜੁਰਮ, ਟਾਰਗੈਟ ਕਤਲ ਦੀ ਜ਼ਿੰਮੇਵਾਰੀ ਲੈਣ ਲਈ ਉਸ ਉੱਤੇ ਨਜ਼ਰ ਰੱਖਦਾ ਸੀ, ਜਿਸ ਵਿੱਚ ਲਵਪ੍ਰੀਤ ਸਿੰਘ ਉਰਫ਼ ਰਵੀ, ਰਾਮ ਸਿੰਘ ਉਰਫ਼ ਸੋਨੂੰ, ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਪਹਿਲਾਂ ਹੀ ਮੋਗਾ ਪੁਲਸ ਨੇ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca