The building found in the tunnel near the Akal Takht is likely to be
Connect with us [email protected]

ਪੰਜਾਬੀ ਖ਼ਬਰਾਂ

ਅਕਾਲ ਤਖ਼ਤ ਨੇੜਿਓਂ ਸੁਰੰਗ ਵਿੱਚ ਮਿਲੀ ਇਮਾਰਤ ਮਿਸਲਾਂ ਵੇਲੇ ਦੀ ਹੋਣ ਦੀ ਸੰਭਾਵਨਾ

Published

on

darbar sahib
  • ਸ਼੍ਰੋਮਣੀ ਕਮੇਟੀ ਨੇ ਖੁਦਾਈ ਦਾ ਕੰਮ ਰੋਕਿਆ
  • ਇਤਿਹਾਸ ਨਾਲ ਸਬੰਧਤ ਇਮਾਰਤ ਨੂੰ ਸੁਰੱਖਿਅਤ ਰੱਖਣ ਦਾ ਦਾਅਵਾ
    ਅੰਮ੍ਰਿਤਸਰ, 17 ਜੁਲਾਈ – ਸ੍ਰੀ ਅਕਾਲ ਤਖ਼ਤ ਨੇੜੇ ਬਣ ਰਹੇ ਜੋੜਾ ਘਰ ਅਤੇ ਦੋਪਹੀਆ ਵਾਹਨਾਂ ਵਾਲੇ ਸਟੈਂਡ ਦੀ ਇਮਾਰਤ ਲਈ ਖੁਦਾਈ ਵੇਲੇ ਪੁਰਾਤਨ ਇਮਾਰਤੀ ਢਾਂਚਾ ਮਿਲਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬੰਧਤ ਸਥਾਨ ਦੀ ਖੁਦਾਈ ਰੋਕ ਦਿੱਤੀ, ਪਰ ਬਾਕੀ ਕੰਮ ਜਾਰੀ ਹੈ।
    ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਜੇਇਹ ਢਾਂਚਾ ਇਤਿਹਾਸ ਤੇ ਵਿਰਾਸਤ ਨਾਲ ਸਬੰਧਤ ਹੋਇਆ ਤਾਂ ਇਹ ਜ਼ਰੂਰ ਸੁਰੱਖਿਅਤ ਰੱਖਿਆ ਜਾਵੇਗਾ।ਸੁਰੰਗਨੁਮਾ ਪੁਰਾਤਨ ਇਮਾਰਤੀ ਢਾਂਚਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ। ਇਹ ਢਾਂਚਾ ਬਿਹਤਰ ਹਾਲਤ ਵਿੱਚ ਹੈ ਅਤੇ ਇਸ ਵਿੱਚ ਸੁੰਦਰ ਤੇ ਗੋਲਾਕਾਰ ‘ਆਰਚ’ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਵਿੱਚ ਪਾਣੀ ਵੀ ਦਿਖਾਈ ਦਿੱਤਾ ਹੈ। ਇਸ ਤੋਂ ਇਲਾਵਾ ਨਾਨਕਸ਼ਾਹੀ ਇੱਟਾਂ ਦਾ ਹੋਰ ਮਲਬਾ ਨਿਕਲਿਆ ਹੈ, ਪਰ ਇਸ ਨੂੰ ਢੱਕ ਦਿੱਤਾ ਗਿਆ ਹੈ।ਇਸ ਇਲਾਕੇ ਨੂੰ ਜੂਨ 1984 ਵਿੱਚ ਵਾਪਰੇ ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਢਾਹ ਕੇ ਕੇਂਦਰ ਸਰਕਾਰ ਨੇ ਭਵਿੱਖ ਵਿੱਚ ਸੁਰੱਖਿਆ ਦਿ੍ਰਸ਼ਟੀ ਤੋਂ ਦਰਬਾਰ ਸਾਹਿਬ ਦੇ ਦੁਆਲੇ ਗਲਿਆਰਾ ਬਣਾ ਦਿੱਤਾ ਸੀ। ਇਸ ਯੋਜਨਾ ਤਹਿਤ ਇੱਥੋਂ ਦੇ ਕਈ ਪੁਰਾਤਨ ਬਾਜ਼ਾਰ ਅਤੇ ਇਮਾਰਤਾਂ ਖ਼ਤਮ ਹੋ ਗਈਆਂ ਸਨ, ਜਿਨ੍ਹਾਂ ਵਿੱਚ ਮੁਨਿਆਰਾ ਵਾਲਾ ਬਾਜ਼ਾਰ, ਝੂਠਾ ਬਾਜ਼ਾਰ, ਥੜ੍ਹਾ ਸਾਹਿਬ ਬਾਜ਼ਾਰ, ਆਟਾ ਮੰਡੀ ਬਾਜ਼ਾਰ ਅਤੇ ਹੋਰ ਕਈ ਇਮਾਰਤਾਂ ਸ਼ਾਮਲ ਹਨ।ਇਸ ਤੋਂ ਪਹਿਲਾਂ ਇੱਥੇ ਦਰਬਾਰ ਸਾਹਿਬ ਦੇ ਦੁਆਲੇ ਵੱਡੀ ਗਿਣਤੀ ਵਿੱਚ ਬੁੰਗੇ ਹੰੁਦੇ ਸਨ, ਜੋ ਸਿੱਖ ਭਾਈਚਾਰੇ ਦੇ ਕਈ ਵਰਗਾਂਨੇ ਇੱਥੇ ਆਉਣ ਸਮੇਂ ਆਪਣੇ ਠਹਿਰਨ ਲਈ ਬਣਾਏ ਹੋਏ ਸਨ। ਇਨ੍ਹਾਂ ਵਿੱਚੋਂ ਰਾਮਗ਼ੜ੍ਹੀਆ ਬੰੁਗਿਆ ਦੀ ਇਮਾਰਤ ਅੱਜ ਵੀ ਪੁਰਾਤਨ ਤੇ ਇਤਿਹਾਸਕ ਨਿਸ਼ਾਨੀ ਵਜੋਂ ਮੌਜੂਦ ਹੈ।
    ਸ਼੍ਰੋਮਣੀ ਕਮੇਟੀ ਵਿੱਚ 1956 ਤੋਂ ਦਸੰਬਰ 1999 ਤੱਕ ਸੇਵਾਵਾਂ ਨਿਭਾ ਚੁੱਕ ਸਾਬਕਾ ਸੈਕਟਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਕ 1943 ਵਿੱਚ ਪਰਿਕਰਮਾ ਚੌੜੀ ਕਰਨ ਵਾਸਤੇ ਕਈ ਇਮਾਰਤਾਂ ਖ਼ਰੀਦੀਆਂ ਸਨ, ਜਿਨ੍ਹਾਂ ਵਿੱਚ ਬੁੰਗਿਆਂ ਦੀਆਂ ਕਈ ਇਮਾਰਤਾਂ ਵੀ ਸਨ। ਉਨ੍ਹਾਂ ਕਿਹਾ ਕਿ ਇਹ ਇਮਾਰਤੀ ਢਾਂਚਾ ਉਸ ਵੇਲੇ ਦੀਆਂ ਇਮਾਰਤਾਂ ਵਿੱਚੋਂ ਹੋ ਸਕਦਾ ਹੈ।ਕੁਲਵੰਤ ਸਿੰਘ ਨੇ ਕਿਹਾ ਕਿ ਆਪਣੀ ਨੌਕਰੀ ਦੌਰਾਨ ਉਨ੍ਹਾਂ ਅਜਿਹੀ ਕੋਈ ਇਮਾਰਤ ਇੱਥੇ ਅਕਾਲ ਤਖ਼ਤ ਨੇੜੇ ਨਹੀਂ ਦੇਖੀ, ਜਿਸ ਤੋਂ ਲੱਗਦਾ ਹੈ ਕਿ ਇਹ 1956 ਤੋਂ ਪਹਿਲਾਂ ਦੱਬੀ ਗਈ ਹੋਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸਾਬਕਾ ਮੁਖੀ ਤੇ ਇੰਡੀਅਨ ਹੈਰੀਟੇਜ ਸਿਟੀ ਸੰਸਥਾ ਦੇ ਸਲਾਹਕਾਰ ਡਾ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਇਮਰਾਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੋਵੇਗੀ ਕਿਉਂਕਿ ਇੱਥੋਂ ਕੁਝ ਦੂਰੀ ਉੱਤੇ ਗਿਆਨੀ ਸੰਤ ਸਿੰਘ ਦਾ ਬੁੰਗਾ ਹੁੰਦਾ ਸੀ, ਜਿਸ ਨੂੰ ਬੁੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ ਅਤੇ ਉਸ ਨੂੰ ਢਾਹ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇ ਇਹ ਕੋਈ ਸੁਰੰਗ ਹੈ ਤਾਂਆਧੁਨਿਕ ਤਕਨੀਕ ਇਸ ਦਾ ਨਾਲ ਪਤਾ ਲਾਇਆ ਜਾ ਸਕਦਾ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਘੱਟ ਮਾਲ ਮਿਲਿਆ ਤਾਂ ਚੋਰਾਂ ਨੇ ਇੱਕ ਮਹੀਨੇ ਦਾ ਬੱਚਾ ਬੈਗ ਵਿੱਚ ਪਾ ਲਿਆ

Published

on

child murder

ਮਾਂ ਵੱਲੋਂ ਰੌਲਾ ਪਾਉਣ ਉੱਤੇ ਬੈਗ ਛੱਡ ਕੇ ਭੱਜੇ
ਫਿਲੌਰ, 3 ਅਗਸਤ – ਰਾਤ ਨੂੰ ਇਕ ਘਰ ਵਿੱਚ ਚੋਰੀ ਕਰਨ ਗਏ ਚੋਰਾਂ ਨੂੰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰੇ ਉੱਤੇ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਰੋ ਪਿਆ ਅਤੇ ਮਾਂ ਦੀ ਅੱਖ ਖੁੱਲ੍ਹ ਗਈ। ਉਸ ਦੇ ਰੌਲਾ ਪਾਉਣ ਉੱਤੇ ਚੋਰ ਬੈਗ ਛੱਡ ਕੇ ਭੱਜ ਗਏ।
ਮਿਲੀ ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ਵਿੱਚਕੱਲ੍ਹਅੱਧੀ ਰਾਤ ਬਲਵਿੰਦਰ ਸਿੰਘ ਦੇ ਘਰ ਚੋਰ ਆ ਗਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਮਹੀਨੇ ਦੀ ਬੱਚੀ ਨਾਲ ਬਿਸਤਰੇ ਉੱਤੇ ਸੌਂ ਰਿਹਾ ਸੀ। ਚੋਰਾਂ ਨੇ ਪਹਿਲਾਂ ਘਰ ਵਿੱਚ ਪਏ ਦੋ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿੱਚ ਪਾਏ। ਚੋਰਾਂ ਨੂੰ ਜਦ ਘਰੋਂ ਬਹੁਤਾ ਮਾਲ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿੱਚ ਪਾ ਲਿਆ। ਜਦੋਂ ਉਹ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਤੇ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰੇ ਉੱਤੇ ਬੱਚਾ ਨਾ ਦੇਖ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਤੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦੇਖ ਜਦੋਂ ਉਸ ਨੇ ਰੌਲਾ ਪਾਇਆ ਤਾਂ ਬੈਗ ਉਥੇ ਛੱਡ ਕੇ ਚੋਰ ਫਰਾਰ ਹੋ ਗਏ।ਬੱਚੇ ਦੇ ਪਿਤਾ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਹੀ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Continue Reading

ਪੰਜਾਬੀ ਖ਼ਬਰਾਂ

2018 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਗੁਰਜੀਤ ਨੇ ਦਿਵਾਇਆ ਚਾਂਦੀ ਦਾ ਤਮਗਾ

Published

on

asian games

ਅਜਨਾਲਾ, 3 ਅਗਸਤ – ਜ਼ਿਲ੍ਹਾ ਅੰਮ੍ਰਿਤਸਰ ਦੇ ਛੋਟੇ ਜਿਹੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਦੀ ਜੰਮ-ਪਲ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ, ਜਿਸ ਦੇ ਗੋਲ ਸਦਕਾ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਸੀ, ਜਨਮ ਪਿਤਾ ਸਤਨਾਮ ਸਿੰਘ ਅਤੇ ਹਰਜਿੰਦਰ ਕੌਰ ਦੇ ਘਰ 25 ਅਕਤੂਬਰ 1995 ਨੂੰ ਹੋਇਆ।
ਗੁਰਜੀਤ ਨੇ ਮੁੱਢਲੀ ਸਿੱਖਿਆ ਅਜਨਾਲਾ ਦੇ ਨਿੱਜੀ ਸਕੂਲ ਤੋਂ ਲੈਣਪਿੱਛੋਂ ਅਗਲੇਰੀ ਸਿੱਖਿਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਸਲ ਕੀਤੀ ਤੇ ਇਸ ਦੌਰਾਨ ਆਪਣੀ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਕਹਿਣ ਉੱਤੇ ਹਾਕੀ ਖੇਡਣੀ ਸ਼ੁਰੂ ਕੀਤੀ। ਇਸ ਦੌਰਾਨ ਕੋਚ ਰਣਜੀਤ ਸਿੰਘ ਨੇ ਗੁਰਜੀਤ ਕੌਰ ਨੂੰ ਇੱਕ ਸਾਲ ਹਾਕੀ ਦੇ ਗੁਰ ਦੱਸੇ, ਜਿਸ ਤੋਂ ਬਾਅਦ 7ਵੀਂ ਜਮਾਤ ਦੀ ਪੜ੍ਹਾਈ ਕਰਦਿਆਂ ਗੁਰਜੀਤ ਜਲੰਧਰ ਦੀ ਖੇਡ ਅਕੈਡਮੀ ਵਿੱਚ ਆ ਗਈ, ਜਿੱਥੇ ਉਸ ਨੇ ਹਾਕੀ ਕੋਚ ਸ਼ਰਨਜੀਤ ਸਿੰਘ ਕੋਲੋਂ ਹਾਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪਿੱਛੋਂ ਗੁਰਜੀਤ ਕੌਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2012 ਵਿੱਚ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਵਿੱਚ ਉਸ ਦੀ ਚੋਣ ਹੋ ਗਈ ਅਤੇ 2014 ਵਿੱਚ ਉਹ ਸੀਨੀਅਰ ਟੀਮ ਲਈ ਚੁਣੀ ਗਈ। ਗੁਰਜੀਤ ਕੌਰ ਅੱਜ ਤਕ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਅਤੇ ਲੰਡਨ ਵਿੱਚ ਹੋਏ ਵਿਸ਼ਵ ਕੱਪ ਤੋਂ ਇਲਾਵਾ ਕਈ ਸੀਰੀਜ਼ ਵਿੱਚਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਦੇਸ਼ ਲਈ ਖੇਡਣ ਦਾ ਮੌਕਾ ਗੁਰਜੀਤ ਕੌਰ ਨੂੰ 2017 ਵਿਚ ਮਿਲਿਆ ਅਤੇ ਇਸ ਤੋਂ ਬਾਅਦ ਸਾਲ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਏਸ਼ੀਅਨ ਖੇਡਾਂ ਵਿੱਚ ਉਸ ਨੇ ਇੱਕ ਸ਼ਾਨਦਾਰ ਗੋਲ ਕਰ ਕੇ ਜਿੱਥੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਿੱਤ ਦਿਵਾਈ, ਉਥੇ 20 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੂੰ ਫਾਈਨਲ ਵਿੱਚ ਪੁਚਾ ਕੇ ਚਾਂਦੀ ਦਾ ਤਮਗਾ ਦਿਵਾਉਣ ਵਿੱਚ ਵੀ ਉਸਦੀ ਅਹਿਮ ਭੂਮਿਕਾ ਰਹੀ। ਇਸ ਤੋਂ ਬਾਅਦ ਵੀ ਬਹੁਤ ਸਾਰੇ ਮੈਚਾਂ ਵਿੱਚ ਗੁਰਜੀਤ ਕੌਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੱਜਕੱਲ੍ਹ ਟੋਕੀਓ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਟੀਮ ਵਿੱਚ ਗੁਰਜੀਤ ਕੌਰ ਖੇਡ ਰਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca