The British citizen and the colonizer sought protection of himself
Connect with us [email protected]

ਪੰਜਾਬੀ ਖ਼ਬਰਾਂ

ਬ੍ਰਿਟਿਸ਼ ਨਾਗਰਿਕ ਤੇ ਕਾਲੋਨਾਈਜ਼ਰ ਨੇ ਹਾਈ ਕੋਰਟ ਤੋਂ ਆਪਣੀ ਅਤੇ ਪਰਵਾਰ ਦੀ ਸੁਰੱਖਿਆ ਮੰਗੀ

Published

on

ਜਲੰਧਰ, 26 ਮਾਰਚ – ਜੀ ਜੀ ਬੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਪ੍ਰਸਿੱਧ ਕੌਮਾਂਤਰੀ ਖ਼ਿਡਾਰੀ ਕਾਲੋਨਾਈਜ਼ਰ ਰਣਜੀਤ ਸਿੰਘ ਜੀਤਾ ਮੌੜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰਿਟ ਦਾਇਰ ਕਰਕੇ ਅਦਾਲਤ ਕੋਲੋਂ ਆਪਣੀ ਤੇ ਆਪਣੇ ਪਰਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਇਸ ਬਾਰੇ ਜੀਤਾ ਮੌੜ ਨੇ ਦੱਸਿਆ ਕਿ ਸਰਵਣ ਸਿੰਘ ਖਾਲਸਾ ਤੇ ਚਰਨ ਸਿੰਘ ਦੋਵੇਂ ਪੁੱਤਰ ਦਲੀਪ ਸਿੰਘ, ਵਾਸੂ ਪਾਠਕ ਅਤੇ ਉਸ ਦੇ ਪਿਤਾ ਮੁਕੇਸ਼ ਪਾਠਕ ਅਤੇ ਗੁਰਬਚਨ ਸਿੰਘ ਉਰਫ ਚੰਨਾ ਕੋਲੋਂ ਉਸ ਦੇ ਪਰਵਾਰ ਨੂੰ ਜਾਨ ਦਾ ਖਤਰਾ ਹੈ। ਹਾਈ ਕੋਰਟ ਵਿੱਚ ਦਾਇਰ ਅਰਜ਼ੀ ਵਿੱਚ ਉਸ ਨੇ ਮੰਗ ਕੀਤੀ ਕਿ ਪੰਜਾਬ ਪੁਲਸ ਦੇ ਡੀ ਜੀ ਪੀ ਨੂੰ ਸਾਡੀ ਸੁਰੱਖਿਆ ਲਈ ਹਦਾਇਤ ਕੀਤੀ ਜਾਵੇ, ਕਿਉਂਕਿ ਉਕਤ ਲੋਕ ਉਸ ਦੇ ਪਰਵਾਰ ਦਾ ਜਾਨੀ ਨੁਕਸਾਨ ਕਰ ਸਕਦੇ ਹਨ। ਉਸ ਨੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਮਿਲੀਭੁਗਤ ਕਰਕੇ ਉਸ ਦੀ ਕੰਪਨੀ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੈ ਤੇ ਇਹ ਕੰਮ ਉਨ੍ਹਾਂ ਨੇ ਕੰਪਨੀ ਦੇ ਨਿਯਮਾਂ ਦੀ ਗਲਤ ਵਰਤੋਂ ਕਰਕੇ ਕੀਤਾ ਹੈ। ਇਸ ਦਾ ਪਤਾ ਉਸ ਨੂੰ ਉਸ ਸਮੇਂ ਲੱਗਾ, ਜਦੋਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਉਸ ਦਾ ਦੋਸ਼ ਹੈ ਕਿ ਪੁਲਸ ਨੇ ਮੁਲਜ਼ਮਾਂ ਨੂੰ ਗ਼੍ਰਿਫ਼ਤਾਰ ਨਹੀਂ ਕੀਤਾ। ਇੱਕ ਬ੍ਰਿਟਿਸ਼ ਨਾਗਰਿਕ ਹੋਣ ਕਾਰਨ ਉਸ ਨੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਵੀ ਆਪਣੀ ਅਤੇ ਪਰਵਾਰ ਦੀ ਜਾਨ ਨੂੰ ਖਤਰਾ ਹੋਣ ਸਬੰਧੀ ਚਿੱਠੀ ਲਿਖੀ ਹੈ।
ਦੂਸਰੇ ਪਾਸੇ ਚਰਨ ਸਿੰਘ ਖਾਲਸਾ ਅਤੇ ਹੋਰਨਾਂ ਨੇ ਦੱਸਿਆ ਕਿ ਸਰਵਣ ਸਿੰਘ ਖਾਲਸਾ ਉੱਤੇ ਦਰਜ ਪੁਰਾਣੇ ਕੇਸਾਂ ਵਿੱਚ ਅਦਾਲਤ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਅਤੇ ਨਾ ਕੋਈ ਦੋਸ਼ ਸਾਬਤ ਹੋਇਆ ਹੈ। ਉਨ੍ਹਾਂ ਅਤੇ ਸਾਥੀਆਂ ਵੱਲੋਂ ਰਣਜੀਤ ਸਿੰਘ ਖ਼ਿਲਾਫ਼ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਜੀਤਾ ਬੌਖਲਾਹਟ ਵਿੱਚ ਆ ਕੇ ਉਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਵਿਭਾਗਾਂ ਵਿੱਚ ਸ਼ਿਕਾਇਤਾਂ ਕਰ ਰਿਹਾ ਹੈ।

Read More Latest News Updates

ਪੰਜਾਬੀ ਖ਼ਬਰਾਂ

ਗ਼ੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਪੰਜਾਬ ਨੂੰ ਸੁਪਰੀਮ ਕੋਰਟ ਦਾ ਨੋਟਿਸ

Published

on

supreme court

ਨਵੀਂ ਦਿੱਲੀ, 18 ਅਪਰੈਲ, -ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਵਿਚਲੇ ਮਾਈਨਰਮਿਨਰਲ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਹਫ਼ਤੇ ਵਿਚ ਜਵਾਬ ਮੰਗਿਆ ਹੈ। ਜਸਟਿਸ ਵਿਨੀਤ ਸਰਨ ਤੇ ਜਸਟਿਸ ਆਰ ਸੁਬਰਾਮਣੀਅਮ ਦੇ ਬੈਂਚ ਨੇ ਇਹ ਨੋਟਿਸ ਬਚਿੱਤਰ ਸਿੰਘ ਦੀ ਅਰਜ਼ੀ ਉੱਤੇ ਜਾਰੀ ਕੀਤਾ ਹੈ, ਜਿਸ ਨੇ ਐੱਨ ਜੀ ਟੀ(ਨੈਸ਼ਨਲ ਗਰੀਨ ਟ੍ਰਿਬਿਊਨਲ) ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।
ਬੀਤੇ ਸ਼ੁੱਕਰਵਾਰ ਉਸ ਦੇ ਵਕੀਲ ਰਿਸ਼ੀ ਮਲਹੋਤਰਾ ਨੇ ਐੱਨ ਜੀ ਟੀ ਦੇ ਆਦੇਸ਼ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸਕੇਸਵਿੱਚ ਵੱਡੇ ਪੱਧਰ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਉੱਤੇ ਤੁਰੰਤ ਰੋਕ ਲਾਉਣ ਦਾ ਆਦੇਸ਼ ਦੇਣ ਦੀ ਥਾਂਸਿਰਫ਼ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਗ਼ੈਰਕਾਨੂੰਨੀ ਮਾਈਨਿੰਗ ਦੀ ਸਮੱਸਿਆ ਨਾਲ ਨਿਪਟਣ ਦੇਯੋਗ ਨਿਯਮ ਅਤੇ ਤੰਤਰ ਬਣਾਏ। ਉਨ੍ਹਾਂ ਕਿਹਾ ਕਿਐੱਨ ਜੀ ਟੀ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ, ਪਰ ਤਿੰਨ ਮਹੀਨੇ ਵਿਚ ਜਦੋਂ ਕੁਝ ਨਾ ਹੋਇਆ ਤਾਂ ਉਨ੍ਹਾਂ ਸੁਪਰੀਮ ਕੋਰਟ ਨੂੰਅਰਜ਼ੀਪੇਸ਼ ਕੀਤੀ ਹੈ। ਅਦਾਲਤ ਨੇ ਰਿਸ਼ੀ ਮਲਹੋਤਰਾ ਦੀਆਂ ਦਲੀਲਾਂ ਸੁਣਨ ਪਿੱਛੋਂ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਪੰਜਾਬ ਵਿਚ ਵੱਡੇ ਪੱਧਰ ਉੱਤੇ ਮਾਈਨਰ ਮਿਨਰਲ ਜਿਵੇਂ ਰੇਤ, ਬੱਜਰੀ ਆਦਿ ਦੀ ਮਾਈਨਿੰਗ ਦਾ ਦੋਸ਼ ਲਾਇਆ ਗਿਆ ਹੈ। ਇਸ ਬਾਰੇ ਪਹਿਲਾਂ ਐੱਨ ਜੀ ਟੀਕੋਲਅਰਜ਼ੀ ਦਿੱਤੀ ਗਈ ਸੀ। ਤਾਜ਼ਾ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਪੂਰੇ ਪੰਜਾਬ ਵਿਚ ਵਾਤਾਵਰਨ ਮਨਜ਼ੂਰੀ ਤੋਂ ਬਿਨਾਂ ਸਥਾਨਕ ਖੇਤਰ ਅਤੇ ਨਦੀਆਂ ਕਿਨਾਰੇ ਨਿੱਜੀ ਸਟੋਨ ਕਰੱਸ਼ਰ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ ਅਤੇ ਜਿਨ੍ਹਾਂ ਕੇਸਾਂ ਵਿਚ ਵਾਤਾਵਰਨ ਮਨਜ਼ੂਰੀ ਹੈ, ਉਨ੍ਹਾਂ ਵਿਚ ਵੀ ਕਾਨੂੰਨ ਮੁਤਾਬਕ ਸਬੰਧਤ ਮਾਈਨਿੰਗ ਅਧਿਕਾਰੀ ਨੇ ਵਾਤਾਵਰਨ ਦੀਮਨਜ਼ੂਰੀ ਸਬੰਧਤ ਠੇਕੇਦਾਰ ਨੂੰ ਟਰਾਂਸਫਰ ਨਹੀਂ ਕੀਤੀ, ਜੋ ਕਾਨੂੰਨੀ ਤੌਰ ਉੱਤੇ ਜ਼ਰੂਰੀ ਹੈ। ਇਸ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਨਿੱਜੀ ਸਟੋਨ ਕਰੱਸ਼ਰਾਂ ਵਾਲਿਆਂ ਅਤੇ ਸਰਕਾਰ ਦੀ ਸਾਂਝਦਿੱਸਦੀ ਹੈ। ਪਹਿਲਾਂ ਇਸ ਕੇਸ ਵਿਚ ਐੱਨ ਜੀ ਟੀਕੋਲੋਂ ਗ਼ੈਰਕਾਨੂੰਨੀ ਮਾਈਨਿੰਗ ਦੀ ਜਾਂਚ ਲਈ ਸਾਂਝੀ ਕਮੇਟੀ ਦੀ ਰਿਪੋਰਟ ਮੰਗੀ ਤਾਂ ਸਾਂਝੀ ਕਮੇਟੀ ਨੇ ਐੱਨ ਜੀ ਟੀਨੂੰ ਦਿੱਤੀ ਰਿਪੋਰਟ ਵਿਚ ਵੱਡੇ ਪੱਧਰ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਦੀ ਗੱਲ ਕਹੀ ਸੀ। ਇਸ ਦੇ ਬਾਵਜੂਦ ਐੱਨ ਜੀ ਟੀ ਨੇ ਗ਼ੈਰਕਾਨੂੰਨੀ ਮਾਈਨਿੰਗਨੂੰ ਤੁਰੰਤ ਰੋਕ ਲਾਉਣ ਲਈ ਕਿਸੇ ਤਰ੍ਹਾਂ ਦਾ ਆਦੇਸ਼ ਜਾਰੀ ਨਹੀਂ ਕੀਤਾ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਹਰਿਆਣਾ ਦੇ ਚੀਫ ਸੈਕਟਰੀ ਦੀ ਕੋਠੀ ਵਿੱਚ ਵੜਨ ਦੀ ਕੋਸ਼ਿਸ਼ ਕਰਦੀ ਔਰਤ ਗ੍ਰਿਫਤਾਰ

Published

on

Woman arrested

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਦੇ ਚੀਫ ਸੈਕਟਰੀ ਵਿਜੇ ਵਰਧਨ ਦੀ ਚੰਡੀਗੜ੍ਹ ਸੈਕਟਰ ਸੱਤ ਵਾਲੀ ਸਰਕਾਰੀ ਰਿਹਾਇਸ਼ ਵਿੱਚ ਕੱਲ੍ਹ ਇੱਕ ਔਰਤ ਨੇ ਜਬਰੀ ਵੜਨ ਦੀ ਕੋਸ਼ਿਸ਼ ਕੀਤੀ। ਉਹ ਲੜਕੀ ਉਥੇ ਡਿਊਟੀ ਵਾਲੇ ਪੁਲਸ ਕਾਂਸਟੇਬਲ ਨੂੰ ਧੱਕਾ ਮਾਰ ਕੇ ਜਬਰੀ ਅੰਦਰ ਵੜ ਗਈ ਅਤੇ ਉਸ ਨੂੰ ਬਾਹਰ ਕੱਢਣ ਦੇ ਬਾਅਦ ਫਿਰ ਉਸ ਨੇ ਦੀਵਾਰ ਟੱਪ ਕੇ ਇਸ ਸਰਕਾਰੀ ਕੋਠੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ।
ਡਿਊਟੀ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਸੈਕਟਰ 26 ਥਾਣੇ ਦੀ ਪੁਲਸ ਨੇ ਹਰਿਆਣਾ ਦੇ ਝੱਜਰ ਦੀ ਵਸਨੀਕ ਪ੍ਰੀਤੀ ਜਾਖੜ ਨੂੰ ਟ੍ਰੈਸਪਾਸਿੰਗ ਅਤੇ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਦੇ ਦੋਸ਼ ਹੇਠ ਇੱਕ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਇਸ ਮਗਰੋਂ ਉਸ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰ ਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਸ ਦੇ ਅਨੁਸਾਰ ਹਰਿਆਣਾ ਦੇ ਚੀਫ ਸੈਕਟਰੀ ਦੀ ਸਰਕਾਰੀ ਕੋਠੀ ਵਿੱਚ ਡਿਊਟੀ ਉੱਤੇ ਤੈਨਾਤ ਹਰਿਆਣਾ ਪੁਲਸ ਦੇ ਕਾਂਸਟੇਬਲ ਪੰਕਜ ਕੁਮਾਰ ਨੇ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੈਕਟਰ ਸੱਤ ਦੀ ਸਰਕਾਰੀ ਕੋਠੀ ਹਰਿਆਣਾ ਦੇ ਚੀਫ ਸੈਕਟਰੀ ਵਿਜੇ ਵਰਧਨ ਦੇ ਨਾਂਅ ਅਲਾਟ ਹੈ। ਕੱਲ੍ਹ ਸਵੇਰੇ ਪੌਣੇ ਅੱਠ ਵਜੇ ਜਦ ਵਿਜੇ ਵਰਧਨ ਓਥੇ ਮੌਜੂਦ ਸਨ ਤਾਂ ਇੱਕ ਔਰਤ ਆਈ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਉਸ ਨੇ ਆਪਣੀ ਪਛਾਣ ਹਰਿਆਣਾ ਦੇ ਝੱਜਰ ਦੀ ਵਸਨੀਕ ਪ੍ਰੀਤੀ ਜਾਖੜ ਦੇ ਤੌਰ ਉੱਤੇ ਦੱਸੀ। ਸਕਿਓਰਿਟੀ ਵਿੱਚ ਤੈਨਾਤ ਮੁਲਾਜ਼ਮਾਂ ਨੇ ਚੀਫ ਸੈਕਟਰੀ ਨੂੰ ਇਸ ਬਾਰੇ ਪੁੱਛਿਆ। ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਕਾਂਸਟੇਬਲ ਪੰਕਜ ਨੇ ਉਸ ਲੜਕੀ ਨੂੰ ਐਂਟਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਉੱਤੇ ਔਰਤ ਉਸ ਨੂੰ ਧੱਕਾ ਦੇ ਕੇ ਜਬਰੀ ਰਿਹਾਇਸ਼ ਵਿੱਚ ਵੜ ਗਈ। ਸਕਿਓਰਿਟੀ ਵਿੱਚ ਤੈਨਾਤ ਮੁਲਾਜ਼ਮਾਂ ਨੇ ਔਰਤ ਨੂੰ ਫੌਰਨ ਬਾਹਰ ਕੱਢਿਆ ਤਾਂ ਉਸ ਨੇ ਰਿਹਾਇਸ਼ ਦੀ ਕੰਧ ਉੱਤੇ ਚੜ੍ਹ ਕੇ ਫਿਰ ਘਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਤਾਂ ਚੰਡੀਗੜ੍ਹ ਪੁਲਸ ਨੇ ਆ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਫਾਟਕ ਉਤੇ ਟਰੇਨ ਦੀ ਲਪੇਟ ਵਿੱਚ ਆ ਕੇ ਨੌਜਵਾਨ ਦੀ ਮੌਤ

Published

on

death

ਜਲੰਧਰ, 18 ਅਪ੍ਰੈਲ – ਕੱਲ੍ਹ ਸਵੇਰੇ ਸਥਾਨਕ ਸੋਢਲ ਰੇਲਵੇ ਫਾਟਕ ਨੇੜੇ ਇੱਕ ਬਾਈਕ ਸਵਾਰ ਨੌਜਵਾਨ ਹੈਡਫੋਨ ਲਾ ਕੇ ਬੰਦ ਫਾਟਕ ਕਰਾਸ ਕਰਨ ਸਮੇਂ ਟਰੇਨ ਦੀ ਲਪੇਟ ਵਿੱਚ ਆ ਗਿਆ ਤੇ ਘਟਨਾ ਸਥਾਨ ਉੱਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ (30) ਪੁੱਤਰ ਮੋਹਨ ਸਿੰਘ ਪਿੰਡ ਨੰਗਲ ਸਲੇਮਪੁਰ ਵਜੋਂ ਹੋਈ ਹੈ, ਜਿਸ ਬਾਰੇ ਰੇਲਵੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ ਨੌਂ ਵਜੇ ਅੰਮ੍ਰਿਤਸਰ ਵੱਲੋਂ ਪੱਛਮ ਐਕਸਪ੍ਰੈਸ ਟਰੇਨ ਆਉਣ ਤੋਂ ਪਹਿਲਾਂ ਗੇਟਮੈਨ ਨੇ ਸੋਢਲ ਫਾਟਕ ਨੂੰ ਬੰਦ ਕੀਤਾ ਹੋਇਆ ਸੀ। ਇਸੇ ਦੌਰਾਨ ਇੱਕ ਨੌਜਵਾਨ, ਜਿਸ ਨੇ ਹੈਡਫੋਨ ਲਾਏ ਹੋਏ ਸਨ, ਬਾਈਕ ਉੱਤੇ ਬੰਦ ਫਾਟਕ ਨੂੰ ਕਰਾਸ ਕਰਨ ਲੱਗਾ। ਦੂਜੇ ਪਾਸਿਓਂ ਟਰੇਨ ਆ ਰਹੀ ਦਾ ਉਸ ਨੂੰ ਪਤਾ ਨਹੀਂ ਲੱਗਾ। ਅੱਖੀਂ ਦੇਖਣ ਵਾਲਿਆਂ ਮੁਤਾਬਕ ਟਰੇਨ ਦੇ ਡਰਾਈਵਰ ਨੇ ਕਈ ਵਾਰ ਹਾਰਨ ਵਜਾਇਆ। ਗੇਟਮੈਨ ਅਤੇ ਮੌਜੂਦ ਲੋਕਾਂ ਨੇ ਵੀ ਨੌਜਵਾਨ ਨੂੰ ਕਾਫੀ ਆਵਾਜ਼ਾਂ ਮਾਰੀਆਂ, ਪਰ ਹੈਡਫੋਨ ਲੱਗੇ ਹੋਣ ਕਾਰਨ ਉਸ ਨੂੰ ਸੁਣਾਈ ਨਹੀਂ ਦਿੱਤੀਆਂ। ਡਰਾਈਵਰ ਨੇ ਬ੍ਰੇਕ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਟਰੇਨ ਰੁਕਣ ਤੋਂ ਪਹਿਲਾਂ ਉਹ ਨੌਜਵਾਨ ਟਰੇਨ ਨਾਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਉੱਤੇ ਥਾਣਾ ਜੀ ਆਰ ਪੀ ਦੇ ਏ ਐਸ ਆਈ ਹੀਰਾ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਨੇ ਹੈਡਫੋਨ ਲਾਏ ਹੋਏ ਸਨ। ਏ ਐਸ ਆਈ ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਰ ਬੱਚੇ (ਦੋ ਲੜਕੀਆਂ ਅਤੇ ਦੋ ਲੜਕੇ ਹਨ) ਉਹ ਕਿਸੇ ਲੱਕੜ ਕਾਰੋਬਾਰੀ ਕੋਲ ਕੰਮ ਕਰਦਾ ਸੀ।ਪਰਵਾਰਕ ਮੈਂਬਰਾਂ ਮੁਤਾਬਕ ਗੁਰਮੇਲ ਸਿਵਲ ਹਸਪਤਾਲ ਵਿੱਚ ਕਿਸੇ ਜਾਣੂ ਦਾ ਹਾਲ-ਚਾਲ ਜਾਨਣ ਲਈ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca