The bride escapes with her boyfriend after feeding drugs to the in-laws
Connect with us apnews@iksoch.com

ਅਪਰਾਧ

ਸਹੁਰਿਆਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਪ੍ਰੇਮੀ ਨਾਲ ਲਾੜੀ ਫਰਾਰ

Published

on

suicide

ਸ਼ਾਮਲੀ, 27 ਦਸੰਬਰ – ਰੋਜ਼ ਅਕਸਰ ਹੈਰਾਨ ਕਰਨ ਵਾਲੇ ਕੇਸ ਸਾਹਮਣੇ ਆ ਰਹੇ ਹਨ। ਕੱਲ੍ਹ ਅਜਿਹਾ ਮਾਮਲਾ ਯੂ ਪੀ ਦੇ ਸ਼ਾਮਲੀ ਜ਼ਿਲੇ੍ਹ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਵੀਂ ਵਿਆਹੁਤਾ ਆਪਣੇ ਸਹੁਰੇ ਪਰਵਾਰ ਨੂੰ ਨਸ਼ੀਲੀ ਚੀਜ਼ ਖਵਾ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਇਹ ਨੂੰਹ ਫਰਾਰ ਹੋਣ ਵੇਲੇ ਘਰ ਵਿੱਚ ਰੱਖੀ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਮਾਨ ਵੀ ਨਾਲ ਲੈ ਗਈ।
ਮਾਮਲਾ ਸਦਰ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਦਾ ਹੈ। ਇਥੇ ਰਹਿਣ ਵਾਲੇ ਪਿੰਕੂ ਦਾ ਵਿਆਹ 25 ਨਵੰਬਰ ਨੂੰ ਬਾਗਪਤ ਦੇ ਮਲਕਪੁਰ ਪਿੰਡ ਦੀ ਲੜਕੀ ਮੌਨੀ ਨਾਲ ਹੋਇਆ ਸੀ। ਉਹ ਆਪਣੇ ਪੇਕੇ ਘਰ ਗਈ ਤਾਂ ਦੋ ਦਿਨ ਪਹਿਲਾਂ ਪਿੰਕੂ ਆਪਣੀ ਪਤਨੀ ਨੂੰ ਘਰ ਲੈ ਕੇ ਆਇਆ ਸੀ। ਨਵੀਂ ਲਾੜੀ ਦੇ ਘਰ ਪਹੁੰਚਣ ਉਤੇ ਖੁਸ਼ੀ ਦਾ ਮਾਹੌਲ ਸੀ, ਪਰ ਬੀਤੀ ਰਾਤ ਮੌਨੀ ਨੇ ਸਾਰੇ ਪਰਵਾਰ ਨੂੰ ਦੁੱਧ ‘ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ। ਸਵੇਰੇ ਜਦੋਂ ਪਰਵਾਰ ਦੀ ਨੀਂਦ ਖੁੱਲ੍ਹੀ ਤਾਂ ਹੈਰਾਨ ਰਹਿ ਗਏ। ਉਨ੍ਹਾ ਵੇਖਿਆ ਕਿ ਘਰ ਵਿੱਚ ਨਾ ਪੈਸੇ ਸਨ ਅਤੇ ਨਾ ਨਕਦੀ ਅਤੇ ਗਹਿਣੇ। ਪੀੜਤ ਪਰਵਾਰ ਨੇ ਇਸ ਦੀ ਜਾਣਕਾਰੀ ਸਦਰ ਕੋਤਵਾਲੀ ਪੁਲਸ ਨੂੰ ਦਿੱਤੀ। ਪੁਲਸ ਨੇ ਕੇਸ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ।

Click Here To Read Latest crime news

ਅਪਰਾਧ

ਸ਼ੈਲਰ ਵਿੱਚ ਚੈਕਿੰਗ ਕਰਨ ਆਏ ਐਫ ਸੀ ਆਈ ਸਟਾਫ ਦੀ ਕੁੱਟਮਾਰ

Published

on

fight

ਮੁੱਲਾਂਪੁਰ ਦਾਖਾ, 19 ਜਨਵਰੀ – ਇਸ ਇਲਾਕੇ ਦੇ ਇੱਕ ਸ਼ੈਲਰ ਵਿੱਚ ਚੈਕਿੰਗ ਲਈ ਆਏ ਸਟਾਫ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ 3 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਦਾਖਾ ਪੁਲਸ ਨੇ ਐਫ ਸੀ ਆਈ ਮੁਲਾਜ਼ਮਾਂ ਦੀ ਕੁੱਟਮਾਰ, ਨਮੀ ਚੈਕ ਕਰਨ ਵਾਲੇ ਮੀਟਰ ਨਾਲ ਛੇੜਛਾੜ, ਡਿਊਟੀ ਵਿੱਚ ਵਿਘਣ ਪਾਉਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਸ਼ੈਲਰ ਮਾਲਕ ਤੇ ਉਸ ਦੇ ਦੋ ਕਾਰਿੰਦਿਆਂ ਉੱਤੇ ਕੇਸ ਦਰਜ ਕੀਤਾ ਹੈ।
ਇਸ ਕੇਸ ਦੀ ਪੜਤਾਲ ਕਰ ਰਹੇ ਏ ਐਸ ਆਈ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਵ ਪ੍ਰਸਾਦ ਵਰਮਾ ਵਾਸੀ ਕਠੋਲੀ, ਥਾਣਾ ਪੱਟੀ ਜ਼ਿਲ੍ਹਾ ਪ੍ਰਤਾਪਗੜ੍ਹ (ਯੂ ਪੀ) ਮੌਜੂਦਾ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਐਫ ਸੀ ਆਈ ਵਿੱਚ ਤਕਨੀਕੀ ਸਹਾਇਕ (ਟੀ ਏ)ਵਜੋਂ ਮੁੱਲਾਂਪੁਰ ਵਿਖੇ ਤੈਨਾਤ ਹੈ ਅਤੇ ਉਨ੍ਹਾਂ ਦੇ ਵਿਭਾਗ ਵੱਲੋਂ ਚੌਲਾਂ ਦੀ ਸਰਕਾਰੀ ਤੌਰ ਤੇ ਖਰੀਦ ਕੀਤੀ ਜਾ ਰਹੀ ਹੈ। ਇਸ ਲਈ ਗੁਰੂ ਕ੍ਰਿਪਾ ਰਾਈਸ ਮਿੱਲ ਵੱਲੋਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਪਿੰਡ ਵੜੈਚ ਦੇ ਗੋਦਾਮ ਅੰਦਰ ਡੰਪ ਕੀਤੇ ਚੌਲਾਂ ਦੀ ਜਾਂਚ ਲਈ ਉਸ ਦੀ ਅਤੇ ਉਸ ਦੇ ਸਾਥੀਆਂ ਪ੍ਰੇਮ ਕੁਮਾਰ, ਮੋਨਾਲੀਜਾ ਦਾਸ, ਮੋਹਿਤ ਕਨੌਜੀਆ, ਪਵਨ ਕਾਂਤ ਤੇ ਸੰਜੇ ਕੁਮਾਰ ਦੀ ਡਿਊਟੀ ਲੱਗੀ ਸੀ। ਜਦੋਂ ਇਹ ਲੋਕ ਸ਼ੈਲਰ ਮਾਲਕ ਦੇ ਚੌਲਾਂ ਦਾ ਸੈਂਪਲ ਲੈ ਜਾਣ ਮਗਰੋਂ ਪੀ ਈ ਜੀ ਆਈ ਗੋਦਾਮ ਪਿੰਡ ਤਲਵੰਡੀ ਖੁਰਦ ਵਿਖੇ ਇਸ ਦੀ ਨਮੀ ਦੀ ਜਾਂਚ ਕਰ ਰਹੇ ਸਨ ਤਾਂ ਰੋਹਿਤ ਅਗਰਵਾਲ ਸੋਨੂੰ ਵਾਸੀ ਬਾੜੇਵਾਲ (ਲੁਧਿਆਣਾ) ਮਾਲਕ ਗੁਰੂ ਕਿਰਪਾ ਰਾਈਸ ਮਿੱਲ ਆਪਣੇ ਮੁਨੀਮ ਸੰਦੀਪ ਅਤੇ ਰਿੰਟਾ ਨਾਲ ਕਾਰ ਵਿੱਚ ਆਇਆ ਤੇ ਸੈਂਪਲ ਦੀ ਨਮੀ ਚੈਕ ਕਰ ਰਹੀ ਮੋਨਾਲੀਜਾ ਨੂੰ ਕਹਿਣ ਲੱਗਾ ਕਿ ਤੁਹਾਡਾ ਨਮੀ ਵਾਲਾ ਯੰਤਰ ਗਲਤ ਹੈ ਤੇ ਧੱਕਾ ਮਾਰ ਕੇ ਉਸ ਤੋਂ ਮੀਟਰ ਦਾ ਹੈਂਡਲ ਖੋਹ ਕੇ ਨਮੀ ਚੈਕ ਕਰਨ ਲੱਗਾ। ਇਸਤੇ ਪ੍ਰੇਮ ਕੁਮਾਰ ਮੈਨੇਜਰ ਨੇ ਇਤਰਾਜ਼ ਕੀਤਾ। ਵਰਮਾ ਦੇ ਮੁਤਾਬਕ ਗੁੱਸੇ ਵਿੱਚ ਆ ਕੇ ਸੋਨੂੰ ਉਸ ਨੂੰ ਨਮੀ ਚੈਕ ਕਰਨ ਵਾਲੀ ਮਸ਼ੀਨ ਨਾਲ ਹੀ ਧੱਕਣ ਲੱਗ ਪਿਆ ਅਤੇ ਗਾਲੀ ਗਲੋਚ ਦੇ ਨਾਲ ਧਮਕੀਆਂ ਦਿੰਦੇ ਹੋਏ ਮੈਨੇਜਰ ਪ੍ਰੇਮ ਕੁਮਾਰ ਦੇ ਥੱਪੜ ਮਾਰੇ।ਐਫ ਸੀ ਆਈ ਮੁਲਾਜ਼ਮਾਂ ਨੇ ਸ਼ੈਲਰ ਮਾਲਕ ਵੱਲੋਂ ਉਨ੍ਹਾਂ ਦੇ ਸਾਥੀਆਂ ਦੀ ਕੁੱਟਮਾਰ ਦੇ ਖਿਲਾਫ ਸ਼ਹਿਰ ਵਿੱਚ ਬਣਾਏ ਵਿਭਾਗ ਦੇ ਗੋਦਾਮਾਂ ਵਿੱਚ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕੇਸ਼ ਕੁਮਾਰ ਮੀਣਾ ਸਕੱਤਰ, ਪੰਜਾਬ ਭਾਰਤੀ ਖਾਦ ਨਿਗਮ ਕਰਮਚਾਰੀ ਸੰਘ (ਬੀ ਕੇ ਐਨ ਕੇ) ਅਤੇ ਹੋਰਨਾਂ ਨੇ ਐੱਫ ਸੀ ਆਈ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸ਼ੈਲਰ ਮਾਲਕ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਸ ਦੀ ਪੈਡੀ ਲਗਵਾਉਣੀ ਬੰਦ ਕਰਨ ਦੇ ਨਾਲ ਹੀ ਇਸ ਸ਼ੈਲਰ ਨੂੰ ਬਲੈਕ ਲਿਸਟ ਕਰ ਦਿਤਾ ਜਾਵੇ।

Continue Reading

ਅਪਰਾਧ

ਰਿਸ਼ਵਤ ਦੇਣ ਦੇ ਦੋਸ਼ ਹੇਠ ਸੈਮਸੰਗ ਕੰਪਨੀ ਦੇ ਵਾਈਸ ਚੇਅਰਮੈਨ ਨੂੰ ਕੈਦ ਦੀ ਸਜ਼ਾ

Published

on

ਸਿਓਲ, 18 ਜਨਵਰੀ, – ਸੰਸਾਰ ਪ੍ਰਸਿੱਧ ਸੈਮਸੰਗ ਇਲੈਕਟ੍ਰਾਨਿਕ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਲੀ ਜੇ ਯੌਂਗ ਨੂੰ ਅੱਜ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੀ ਅਦਾਲਤ ਨੇ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਨ੍ਹਾਂ ਨੂੰ ਰਿਸ਼ਵਤ ਦੇਣ ਦਾ ਦੋਸ਼ੀ ਮੰਨ ਕੇ ਦਿੱਤੀ ਗਈ ਹੈ। ਇਸ ਕੇਸ ਵਿੱਚ ਦੇਸ਼ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਵੀ ਸ਼ਾਮਲ ਸਨ ਤੇ ਅਦਾਲਤ ਨੇ ਦੋਵਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦੇਦਿੱਤਾ ਹੈ। ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਲੰਮੇ ਸਮੇਂ ਦੀ ਸਹੇਲੀ ਚੋਈ ਸੂਨ ਸਿਲ ਨੂੰ ਵੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪਾਰਕ ਨੂੰ ਇਨ੍ਹਾਂ ਦੋਸ਼ਾਂ ਦੇ ਬਾਅਦ ਮਹਾਂਦੋਸ਼ ਮਤਾ ਪਾਸ ਕਰ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਕੇਸ ਵਿੱਚ ਮੰਨਿਆ ਹੈ ਕਿ ਸਾਬਕਾ ਮਹਿਲਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਸਹੇਲੀ ਚੋਈ ਸੁਨ ਸਿਲ ਨੇ ਸਰਕਾਰ ਦੇ ਸਹਿਯੋਗ ਅਤੇ ਕੰਪਨੀ ਦੇ ਸੱਤਾ ਤਬਾਦਲੇ ਦੇ ਕੰਮ ਲਈ ਇਸ ਜੁਰਮ ਵਿੱਚਲੀ ਜੇ ਯੌਂਗ ਦਾ ਸਾਥ ਦਿੱਤਾ ਸੀ। ਸਿਓਲ ਹਾਈ ਕੋਰਟ ਨੇ ਅੱਜ ਜਦੋਂ ਇਹ ਫ਼ੈਸਲਾ ਦਿੱਤਾ ਤਾਂ ਸੈਮਸੰਗ ਦਾ ਵਾਈਸ ਚੇਅਰਮੈਨ ਲੀ ਜੇ ਯੌਂਗ ਅਦਾਲਤ ਵਿੱਚਮੌਜੂਦ ਸੀ। ਫ਼ੈਸਲੇ ਦੇ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹ ਤੋਂ ਬਾਹਰ ਸੀ, ਕਿਉਂਕਿ ਉਸ ਨੂੰ ਪਹਿਲਾਂ ਮਿਲੀ ਸਜ਼ਾ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਸੀ।52 ਸਾਲਾ ਲੀ ਜੇ ਯੌਂਗ ਉੱਤੇ ਸਭ ਤੋਂ ਪਹਿਲਾਂ ਫ਼ਰਵਰੀ 2017 ਵਿੱਚ ਦੋਸ਼ ਲਾਗੂ ਹੋਏ ਸਨ। ਉਸ ਉੱਤੇ ਸਾਬਕਾ ਰਾਸ਼ਟਰਪਤੀ ਤੇ ਹੋਰਨਾਂ ਨੂੰ 29.8 ਅਰਬ ਵੌਨ (27.4 ਮਿਲੀਅਨ ਡਾਲਰ) ਦੀ ਰਿਸ਼ਵਤ ਦੇਣ ਦਾ ਦੋਸ਼ ਸੀ। ਸਾਲ 2017 ਵਿੱਚ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਦੀ ਢਾਈ ਸਾਲ ਦੀ ਸਜ਼ਾ ਉੱਤੇ ਰੋਕ ਲਾ ਦਿੱਤੀ ਗਈ ਸੀ। ਅੱਜ ਉਸ ਨੂੰ ਹੋਰ ਵੀ ਸਜ਼ਾ ਦੇ ਦਿੱਤੀ ਗਈ ਹੈ।

Today Business News

Continue Reading

ਅਪਰਾਧ

ਬਰਗਾੜੀ ਬੇਅਦਬੀ ਕੇਸ:ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਭਗੌੜੇ ਐਲਾਨੇ ਗਏ

Published

on

law

ਫ਼ਰੀਦਕੋਟ, 18 ਜਨਵਰੀ, – ਇਸ ਜਿ਼ਲੇ ਵਿੱਚ ਜੂਨੀਅਰ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਕੇਸ ਵਿਚ ਸ਼ਾਮਲ ਡੇਰਾ ਸੱਚਾ ਸਦਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨ ਕਰਕੇ ਥਾਣਾ ਬਾਜਾਖ਼ਾਨਾ ਦੇ ਐੱਸਐੱਚਓ ਨੂੰ ਇਨ੍ਹਾਂ ਤਿੰਨਾਂ ਜਣਿਆਂ ਦੇ ਵਿਰੁੱਧ ਇਸ ਬਾਰੇ ਨਵਾਂ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਬਰਗਾੜੀਕੇਸ ਦੇ ਸਬੰਧ ਵਿਚ ਅਦਾਲਤ ਦੇ ਹੁਕਮਾਂ ਉੱਤੇ ਬੀਤੀ 8 ਦਸੰਬਰ ਨੂੰ ਸਿਰਸਾ ਦੇ ਬੱਸ ਸਟੈਂਡ ਅਤੇ ਸ਼ਾਹ ਸਤਨਾਮ ਚੌਕ ਤੋਂ ਇਲਾਵਾ ਅਦਾਲਤ ਦੇ ਨੋਟਿਸ ਬੋਰਡ ਉੱਤੇ ਵੀ ਇਨ੍ਹਾਂ ਤਿੰਨਾਂ ਵਿਰੁੱਧ ਜਾਰੀ ਹੋਏ ਨੋਟਿਸ ਦੀਆਂ ਕਾਪੀਆਂ ਲਾ ਕੇ ਪੇਸ਼ੀ ਦੀ ਜਨਤਕ ਸੂਚਨਾ ਦਿੱਤੀ ਗਈ ਸੀ। ਅੱਜ ਸੋਮਵਾਰ ਨੂੰ ਇਨ੍ਹਾਂ ਤਿੰਨਾਂ ਵੱਲੋਂ ਪੇਸ਼ ਨਾ ਹੋਣ ਉੱਤੇ ਅਦਾਲਤ ਨੇ ਤਿੰਨਾਂ ਜਣਿਆਂ ਨੂੰ ਭਗੌੜੇ ਐਲਾਨ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਬਰਗੜੀ ਅਤੇ ਹੋਰ ਥਾਂਈਂ ਵਾਪਰੇ ਬੇਅਦਬੀ ਦੇ ਮਾਮਲਿਆਂ ਦੀ ਪੜਤਾਲ ਕਰ ਕੇ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਘਟਨਾ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਦੇ 7 ਪੈਰੋਕਾਰ ਗ੍ਰਿਫਤਾਰ ਕੀਤੇ ਸਨ।ਬਾਅਦ ਵਿਚ ਇਨ੍ਹਾਂ ਸੱਤਾਂ ਮੁਲਜ਼ਮਾਂ ਸਮੇਤ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਇਸ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟੇ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਇਨ੍ਹਾਂ ਸਾਰਿਆਂ ਦੇਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ।ਐੱਸਆਈ ਟੀ ਦਾ ਦਾਅਵਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਕੇ ਬਰਗਾੜੀ ਵਿਚ ਵੱਖ-ਵੱਖ ਥਾਂਈਂ ਬੇਅਦਬੀ ਕੀਤੀ ਗਈ ਸੀ। ਇਸ ਕੇਸ ਵਿਚ ਨਾਮਜ਼ਦ ਹੋਣ ਪਿੱਛੋਂ ਡੇਰੇ ਦੇ ਪੈਰੋਕਾਰ ਸੁਖਜਿੰਦਰ ਸੰਨੀ ਨੇ ਇਸ ਇੱਕੋ ਕੇਸ ਬਾਰੇ ਸੀਬੀਆਈ ਅਤੇ ਪੰਜਾਬ ਪੁਲਿਸ ਵੱਲੋਂਇੱਕੋ ਵੇਲੇ ਦੋ ਪੜਤਾਲਾਂ ਕੀਤੇ ਜਾਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਮਗਰੋਂ ਹਾਈ ਕੋਰਟ ਨੇ ਬੀਤੀ 4 ਜਨਵਰੀ ਨੂੰ ਇਹ ਮਾਮਲਾ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਸੀ।

Punjabi Religious News

Continue Reading

ਰੁਝਾਨ


Copyright by IK Soch News powered by InstantWebsites.ca