The boy swallowed 54 magnets, a six-hour operation saved his life
Connect with us [email protected]

ਅੰਤਰਰਾਸ਼ਟਰੀ

ਲੜਕੇ ਨੇ 54 ਚੁੰਬਕ ਨਿਗਲੇ, ਛੇ ਘੰਟੇ ਦੇ ਆਪ੍ਰੇਸ਼ਨ ਨੇ ਜਾਨ ਬਚਾਈ

Published

on

ਲੰਡਨ, 11 ਫਰਵਰੀ – ਯੂ ਕੇ ਵਿੱਚ ਇੱਕ 12 ਸਾਲ ਦੇ ਲੜਕੇ ਨੇ 54 ਚੁੰਬਕ ਨਿਗਲ ਲਏ ਅਤੇ ਛੇ ਘੰਟੇ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ।
12 ਸਾਲ ਦੇ ਰਾਈਲੀ ਮੌਰੀਸਨ ਨੇ ਇੱਕ ਤਜਰਬੇ ਵਜੋਂ ਅਜਿਹਾ ਕੀਤਾ ਸੀ। ਉਹ ਇਹ ਜਾਨਣਾ ਚਾਹੁੰਦਾ ਸੀ ਕਿ ਕੀ ਚੁੰਬਕ ਨੂੰ ਨਿਗਲਣ ਤੋਂ ਬਾਅਦ ਸਰੀਰ ਦੇ ਅੰਦਰ ਚੁੰਬਕੀ ਸ਼ਕਤੀ ਆਵੇਗੀ ਅਤੇ ਕੀ ਕੋਈ ਧਾਤ ਉਸ ਦੇ ਸਰੀਰ ਨਾਲ ਚਿਪਕਦੀ ਹੈ ਜਾਂ ਨਹੀਂ। ਉਹ ਇਹ ਵੀ ਜਾਨਣਾ ਚਾਹੁੰਦਾ ਸੀ ਕਿ ਟਾਇਲੇਟ ਵਿੱਚੋਂ ਗੋਲੀਆਂ ਕਿਵੇਂ ਕੱਢੀਆਂ ਜਾਣਗੀਆਂ।
ਰਿਪੋਰਟ ਅਨੁਸਾਰ 1 ਜਨਵਰੀ ਨੂੰ ਰਾਈਲੀ ਮੌਰੀਸਨ ਨੇ ਪਹਿਲੀ ਵਾਰ ਚੁੰਬਕ ਦੀਆਂ ਗੋਲੀਆਂ ਨਿਗਲੀਆਂ ਸਨ। ਫੇਰ ਉਸ ਨੇ 4 ਜਨਵਰੀ ਨੂੰ ਕੁਝ ਹੋਰ ਗੋਲੀਆਂ ਨਿਗਲ ਲਈਆਂ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਕੋਈ ਚੁੰਬਕੀ ਗੁਣ ਨਹੀਂ ਆਏ ਤਾਂ ਉਸ ਨੇ ਆਪਣੀ 30 ਸਾਲਾ ਮਾਂ ਪੈਗੇ ਵਾਰਡ ਨੂੰ ਦਸਿਆ ਕਿ ਉਸ ਨੇ ਦੋ ਚੁੰਬਕੀ ਗੋਲੀਆਂ ਨਿਗਲੀਆਂ ਹਨ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਐਕਸਰੇ ਰਿਪੋਰਟ ਤੋਂ ਡਾਕਟਰ ਹੈਰਾਨ ਰਹਿ ਗਏ, ਕਿਉਂਕਿ ਉਸ ਦੇ ਢਿੱਡ ਵਿੱਚ ਬਹੁਤ ਸਾਰੀਆਂ ਗੋਲੀਆਂ ਸਨ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ 5 ਤੋਂ 30 ਗੋਲੀਆਂ ਦਾ ਅਨੁਮਾਨ ਸੀ, ਪਰ ਛੇ ਘੰਟਿਆਂ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ 54 ਚੁੰਬਕ ਦੀਆਂ ਗੋਲੀਆਂ ਕੱਢੀਆਂ, ਭਾਵੇਂ ਰਾਈਲੀ ਮੌਰੀਸਨ ਦੀ ਜਾਨ ਬਚ ਗਈ ਹੈ, ਪਰ ਅਜਿਹੀਆਂ ਖੋਜਾਂ ਜਾਨਲੇਵਾ ਸਾਬਤ ਹੋ ਸਕਦੀਆਂ ਹਨ।

International Punjabi News

ਅੰਤਰਰਾਸ਼ਟਰੀ

ਭਾਰਤੀ ਅਮਰੀਕੀ ਬੈਂਸ ਤੇ ਗੁਪਤਾ ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਨਿਯੁਕਤ

Published

on

ਸੈਕਰਾਮੈਂਟੋ, 8 ਮਾਰਚ – ਰਾਸ਼ਟਰਪਤੀ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਚਿਰਾਗ ਬੈਂਸ ਅਤੇ ਪਰੋਨੀਤਾ ਗੁਪਤਾ ‘ਡੋਮੈਸਟਿਕ ਪਾਲਸੀ ਵਜੋਂ ਆਪਣੀ ਸੇਵਾ ਨਿਭਾਉਣਗੇ। ਇਹ ਦੋਵੇਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਵਿੱਚ ਵੀ ਸਨ। ਵਾਈਟ ਹਾਊਸ ਦੇ ਐਲਾਨ ਅਨੁਸਾਰ ਬੈਂਸ ਫੌਜਦਾਰੀ ਨਿਆਂ ਅਤੇ ਗੁਪਤਾ ਕਿਰਤ ਤੇ ਕਿਰਤੀਆਂ ਸਬੰਧੀ ਮਾਮਲੇ ਵੇਖਣਗੇ।
ਇਨ੍ਹਾਂ ਦੋ ਨਿਯੁਕਤੀਆਂ ਨਾਲ 20 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਲੋਕ ਬਾਈਡਨ ਪ੍ਰਸ਼ਾਸਨ ਵਿੱਚ ਉਚ ਅਹੁੁਦਿਆਂ ਉਪਰ ਨਿਯੁਕਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨਿਯੁਕਤੀਆਂ ਲਈ ਸੈਨੇਟ ਦੀ ਪ੍ਰਵਾਨਗੀ ਦੀ ਲੋੜ ਨਹੀਂ, ਕਿਉਂਕਿ ਇਹ ਨਿਯੁਕਤੀਆਂ ਰਾਸ਼ਟਰਪਤੀ ਦੇ ਸਟਾਫ ਵਿੱਚ ਕੀਤੀਆਂ ਗਈਆਂ ਹਨ। ਚਿਰਾਗ ਬੈਂਸ ਨਿਆਂ ਵਿਭਾਗ ਦੀ ‘ਸਿਵਲ ਰਾਈਟਸ ਡਵੀਜ਼ਨ’ ਵਿੱਚ ਕੰਮ ਕਰ ਚੁੱਕੇ ਹਨ। ਉਹ ਪਹਿਲਾਂ ਮਨੁੱਖੀ ਅਧਿਕਾਰਾਂ ਸਬੰਧੀ ਅਪਰਾਧ ਦੇ ਵਕੀਲ ਤੇ ਫਿਰ ਅਸਿਸਟੈਂਟ ਅਟਾਰਨੀ ਜਨਰਲ ਦੇ ਸੀਨੀਅਰ ਸਲਾਹਕਾਰ ਰਹੇ ਹਨ। ਪਰੋਨੀਤ ਗੁਪਤਾ ਓਬਾਮਾ ਪ੍ਰਸ਼ਾਸਨ ਵਿੱਚ ਕਿਰਤ ਵਿਭਾਗ ਦੀ ‘ਵੋਮੈਨ ਬਿਊਰੋ’ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਸਨ। ਉਹ ਸੈਂਟਰ ਫਾਰ ਲਾਅ ਐਂਡ ਸੋਸ਼ਲ ਪਾਲਸੀ ਵਿੱਚ ‘ਜੌਬ ਕੁਆਲਿਟੀ’ ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ ਹਨ।

Continue Reading

ਅੰਤਰਰਾਸ਼ਟਰੀ

ਪ੍ਰਸਿੱਧ ਗਾਇਕ ਤੇ ਸੰਗੀਤਕਾਰ ਮਾਈਕਲ ਸਟੈਨਲੀ ਦਾ ਦਿਹਾਂਤ

Published

on

ਸੈਕਰਾਮੈਂਟੋ, 8 ਮਾਰਚ – ਕਲੀਵਲੈਂਡ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਮਾਈਕਲ ਸਟਾਨਲੇਅ ਜਿਸ ਨੇ ਸਥਾਨਕ ਰੇਡੀਓ ਉਪਰ 1970 ਵਿਆਂ ਅਤੇ 1980 ਵਿਆਂ ਦੌਰਾਨ ਲੋਕਾਂ ਦੇ ਦਿਲਾਂ ਉਪਰ ਰਾਜ ਕੀਤਾ, ਫੇਫੜਿਆਂ ਦੇ ਕੈਂਸਰ ਕਾਰਨ ਆਪਣੇ ਪ੍ਰਸੰਸਕਾਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ 72 ਸਾਲਾਂ ਦੇ ਸਨ।
ਸਟੈਨਲੀ ਨੇ ਡਬਲਯੂ ਐਨ ਸੀ ਐਕਸ-ਐਫ ਐਮ ਉੱਤੇ ਪਿਛਲੇ 30 ਸਾਲਾਂ ਦੌਰਾਨ ਲੋਕਾਂ ਦਾ ਮਨੋਰੰਜਨ ਕੀਤਾ ਸੀ। ਇਸ ਸਾਲ 19 ਫਰਵਰੀ ਤੋਂ ਬਾਅਦ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਆਇਆ। ਇਸ ਨਾਲ ਉਨ੍ਹਾਂ ਦੀ ਸਿਹਤ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਕੱਲ੍ਹ ਕਲੀਵਲੈਂਡ ਰੇਡੀਓ ਸਟੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਸਟੈਨਲੀ ਗੰਭੀਰ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ। ਬਿਆਨ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਕਿਹਾ ਗਿਆ ਸੀ। ਫਿਰ ਕੱਲ੍ਹ ਹੀ ਰੇਡੀਓ ਸਟੇਸ਼ਨ ਨੇ ਐਲਾਨ ਕੀਤਾ ਕਿ ਸਟੈਨਲੀ ਆਪਣੇ ਪਰਵਾਰ ਦੀ ਹਾਜ਼ਰੀ ਵਿੱਚ ਬਿਲਕੁਲ ਸ਼ਾਂਤੀ ਨਾਲ ਅਲਵਿਦਾ ਕਹਿ ਗਏ ਹਨ।

Continue Reading

ਅੰਤਰਰਾਸ਼ਟਰੀ

ਨੇਪਾਲ ਦੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਦੋ ਨੇਪਾਲ ਕਮਿਊਨਿਸਟ ਪਾਰਟੀਆਂਦਾ ਰਲ਼ੇਵਾਂ ਰੱਦ ਕਰ ਕੇ ਕਟੇਲ ਨੂੰ ਕਮਾਨ ਸੌਂਪੀ

Published

on

ਕਾਠਮੰਡੂ, 7 ਮਾਰਚ, – ਨੇਪਾਲ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਉਸ ਦੇ ਵਿਰੋਧੀ ਧੜੇ ਦੇ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਦੋਵਾਂ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਕੋਰਟ ਨੇ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਦੋਵਾਂ ਦੇ ਸਾਲ 2018 ਵਿਚ ਹੋਏ ਰਲ਼ੇਵੇਂ ਨੂੰ ਰੱਦ ਕਰ ਦਿੱਤਾ ਅਤੇ ਪਟੀਸ਼ਨ ਕਰਤਾ ਰਿਸ਼ੀਰਾਮ ਕਟੇਲ ਨੂੰ ਨੇਪਾਲ ਦੀ ਕਮਿਊਨਿਸਟ ਪਾਰਟੀ ਦਾ ਅਧਿਕਾਰਤ ਚੇਅਰਮੈਨ ਮੰਨ ਕੇ ਸਾਰੀ ਰਾਜਨੀਤੀ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਸਾਲ 2017 ਦੀ ਆਮ ਚੋਣ ਪਿੱਛੋਂ ਕੇ ਪੀ ਸ਼ਰਮਾ ਓਲੀ ਤੇ ਪੁਸ਼ਪ ਕਮਲ ਦਲ ਪ੍ਰਚੰਡ ਦੋਵਾਂ ਨੇ ਆਪੋ-ਆਪਣੀ ਕਮਿਊਨਿਸਟ ਪਾਰਟੀ ਦਾ ਇਕ-ਦੂਸਰੀ ਵਿਚ ਰਲ਼ੇਵਾਂ ਕਰ ਕੇ ਨੇਪਾਲ ਕਮਿਊਨਿਸਟ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਪਾਰਟੀ ਨੂੰ ਨੇਪਾਲ ਦੇ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਸੀ। ਰਿਸ਼ੀਰਾਮ ਕਟੇਲ ਨੇ ਇਸ ਰਲ਼ੇਵੇਂ ਅਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਮਾਨਤਾ ਦੇਖ਼ਿਲਾਫ਼ 2018 ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੋ ਮੈਂਬਰੀ ਬੈਂਚ ਨੇ ਕੱਲ੍ਹ ਇਸ ਪਟੀਸ਼ਨਦਾ ਫ਼ੈਸਲਾ ਦੇਂਦੇ ਹੋਏ ਦੋਵਾਂ ਪਾਰਟੀਆਂ ਦੇ ਰਲ਼ੇਵੇਂ ਨੂੰ ਰੱਦ ਕਰ ਦਿੱਤਾਅਤੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਜਦੋਂ ਚੋਣ ਕਮਿਸ਼ਨ ਕੋਲ ਪਹਿਲਾਂ ਇਕ ਪਾਰਟੀ ਇਸ ਨਾਂਅ ਨਾਲ ਰਜਿਸਟਰਡ ਹੈ ਤਾਂ ਕੇ ਪੀ ਸ਼ਰਮਾ ਓਲੀ-ਪੁਸ਼ਪ ਕਮਲ ਦਹਲ ਪ੍ਰਚੰਡ ਦੀ ਨਵੀਂ ਪਾਰਟੀ ਨੂੰ ਉਸੇ ਪਾਰਟੀ ਦੇ ਰੂਪ ਵਿਚ ਮਾਨਤਾ ਕਿਵੇਂ ਦਿੱਤੀ ਜਾ ਸਕਦੀ ਸੀ। ਕੋਰਟ ਨੇ ਕਿਹਾ ਕਿ ਓਲੀ ਦੀ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਰਲ਼ੇਵੇਂ ਤੋਂ ਪਹਿਲੀ ਪਾਰਟੀ ਹਾਲਦੀ ਘੜੀ ਮੰਨੀ ਜਾਵੇਗੀ। ਇਹ ਦੋਵੇਂ ਪਾਰਟੀਆਂ ਪੋਲੀਟੀਕਲ ਪਾਰਟੀ ਐਕਟ ਹੇਠ ਆਪਣੀਆਂ ਪਾਰਟੀਆਂ ਦੀ ਮਾਨਤਾ ਦੀ ਅਰਜ਼ੀ ਦੇ ਸਕਦੀਆਂ ਹਨ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਸਥਿਤੀ ਸਾਲ 2017 ਵਿਚ ਜਿੱਤੀਆਂ ਸੀਟਾਂ ਅਨੁਸਾਰ ਹੋ ਗਈ ਹੈ। ਸਾਲ 2017 ਵਿਚ ਓਲੀ ਦੀ ਪਾਰਟੀ ਨੇ 121 ਸੀਟਾਂਜਿੱਤੀਆਂ ਅਤੇ ਪ੍ਰਚੰਡ ਦੀ ਪਾਰਟੀ ਨੂੰ 53 ਸੀਟਾਂ ਮਿਲੀਆਂ ਸਨ।
ਸੁਪਰੀਮ ਕੋਰਟ ਦਾ ਇਹ ਫ਼ੈਸਲਾ ਉਸ ਵਕਤ ਆਇਆ ਹੈ, ਜਦੋਂ ਦੋਵੇਂ ਧੜੇ ਨੇਪਾਲ ਕਮਿਊਨਿਸਟ ਪਾਰਟੀ ਉੱਤੇ ਚੋਣ ਕਮਿਸ਼ਨ ਵਿਚ ਆਪੋ-ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਕੋਰਟ ਦੇ ਇਸ ਫੈਸਲੇ ਨੇ ਦੋਵਾਂ ਤੋਂ ਇਸ ਪਾਰਟੀ ਦਾ ਨਾਂ ਖੋਹ ਲਿਆ ਹੈ, ਜਿਸ ਪਿੱਛੋਂ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਐਮਰਜੈਂਸੀ ਬੈਠਕ ਸੱਦ ਲਈ ਹੈ।

Read More International Punjabi News

Continue Reading

ਰੁਝਾਨ


Copyright by IK Soch News powered by InstantWebsites.ca