The body of the son was found carrying bread for the sick father
Connect with us [email protected]

Uncategorized

ਬਿਮਾਰ ਪਿਤਾ ਲਈ ਰੋਟੀ ਲੈ ਕੇ ਗਏ ਪੁੱਤਰ ਦੀ ਲਾਸ਼ ਮਿਲੀ

Published

on

death

ਖੇਮਕਰਨ, 14 ਜਨਵਰੀ – ਕਸਬਾ ਅਲਗੋਂ ਕੋਠੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਪਿਤਾ ਦੀ ਰੋਟੀ ਲੈ ਕੇ ਗਏ 22 ਸਾਲਾ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁਲਵੰਤ ਸਿੰਘ ਵਾਸੀ ਰੱਤੋਕੇ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਬਿਮਾਰ ਹੈ ਅਤੇ ਇਲਾਜ ਲਈ ਉਸ ਨੂੰ ਅਲਗੋਂ ਕੋਠੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਕੱਲ੍ਹ ਰਾਤ ਉਸ ਦਾ ਸਭ ਤੋਂ ਛੋਟਾ ਭਰਾ ਹਰਜਿੰਦਰ ਸਿੰਘ ਜਿੰਦਾ (22) ਬਿਮਾਰ ਬਾਪ ਦੀ ਰੋਟੀ ਲੈ ਕੇ ਮੋਟਰ ਸਾਈਕਲ ਤੇ ਗਿਆ ਸੀ, ਪਰ ਘਰ ਨਹੀਂ ਪਰਤਿਆ ਤੇ ਮੋਬਾਈਲ ਫੋਨ ਵੀ ਬੰਦ ਆਉਣ ਲੱਗਾ। ਸਵੇਰੇ ਉਹ ਤਾਏ ਦੇ ਲੜਕੇ ਸ਼ੀਸ਼ਾ ਸਿੰਘ ਅਤੇ ਚਾਚੇ ਦੇ ਪੁੱਤਰ ਬਿੱਕਰ ਸਿੰਘ ਨਾਲ ਜਦੋਂ ਹਰਜਿੰਦਰ ਨੂੰ ਲੱਭਣ ਨਿਕਲਿਆ ਤਾਂ ਡਿੱਬੀਪੁਰ ਦੇ ਕੋਲ ਹਰਜਿੰਦਰ ਸਿੰਘ ਦਾ ਮੋਟਰ ਸਾਈਕਲ ਟੁੱਟੀ ਹਾਲਤ ਵਿੱਚ ਮਿਲਿਆ, ਜਦੋਂ ਕਿ ਥੋੜ੍ਹੀ ਦੂਰ ਸੜਕ ਕਿਨਾਰੇ ਉਸ ਦੇ ਭਰਾ ਦੀ ਲਾਸ਼ ਪਈ ਮਿਲੀ, ਸਰੀਰ ਦੇ ਕੁਝ ਹੋਰ ਹਿੱਸਿਆਂਤੇ ਸੱਟਾਂ ਤੇ ਰਗੜਾਂ ਦੇ ਨਿਸ਼ਾਨ ਸਨ। ਸੂਚਨਾ ਮਿਲਦਿਆਂ ਸਾਰ ਚੌਕੀ ਅਲਗੋਂ ਕੋਠੀ ਦੇ ਇੰਚਾਰਜ ਸਬ ਇੰਸਪੈਕਟਰ ਚਰਨ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਬਿਆਨਾਂ `ਤੇ ਅਣਪਛਾਤੇ ਅਨਸਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

Uncategorized

ਦਿੱਲੀ ਹਾਈ ਕੋਰਟ ਵੱਲੋਂ ਫੇਸਬੁੱਕ ਅਤੇ ਵਾਟਸਐਪ ਨੂੰ ਰਾਹਤ ਦੇਣ ਤੋਂ ਇਨਕਾਰ

Published

on

facebook and whatsapp

ਨਵੀਂ ਦਿੱਲੀ, 24 ਜੂਨ – ਦਿੱਲੀ ਹਾਈ ਕੋਰਟ ਨੇ ਵਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਦੀ ਜਾਂਚ ਬਾਰੇ ਫੇਸਬੁੱਕ ਅਤੇ ਮੈਸੇਜਿੰਗ ਐਪ ਤੋਂ ਕੁਝ ਜਾਣਕਾਰੀ ਮੰਗ ਰਹੇ ਭਾਰਤ ਸਰਕਾਰ ਦੇ ਕੰਪੀਟੀਸ਼ਨ ਕਮਿਸ਼ਨ (ਸੀ ਸੀ ਆਈ) ਦੇ ਨੋਟਿਸ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ ਅਨੂਪ ਜੈਰਾਮ ਭੰਬਾਨੀ ਅਤੇ ਜਸਮੀਤ ਸਿੰਘ ਦੇ ਵੋਕੇਸ਼ਨ ਬੈਂਚ ਨੇ ਕਿਹਾ ਕਿ ਜਾਂਚ ਵਿੱਚ ਹੋਰ ਕਦਮ ਉਠਾਉਣ ਉੱਤੇ ਰੋਕ ਲਾਉਣ ਦੀ ਬੇਨਤੀ ਕਰਦੀ ਇੱਕ ਅਰਜ਼ੀ ਪਹਿਲਾਂ ਪੇਸ਼ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਸੀ ਸੀ ਈ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਬੈਂਚ ਨੇ ਛੇ ਮਈ ਨੂੰ ਇਸ ਉੱਤੇ ਕੋਈ ਅੰਤਿ੍ਰਮ ਰਾਹਤ ਨਹੀਂ ਦਿੱਤੀ ਅਤੇ ਇਹ ਕੇਸ ਸੁਣਵਾਈ ਲਈ ਨੌਂ ਜੁਲਾਈ ਨੂੰ ਲਿਸਟਿਡ ਕੀਤਾ ਗਿਆ ਹੈ। ਅਦਾਲਤ ਨੇ 21 ਜੂਨ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਸੀ ਕਿ ਪਹਿਲਾਂ ਪੇਸ਼ ਹੋਈ ਅਰਜ਼ੀ ਅਤੇ ਮੌਜੂਦਾ ਅਰਜ਼ੀ ਵਿੱਚ ਇੱਕੋ ਜਿਹੀਆਂ ਗੱਲਾਂ ਕਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਕਾਰਨਾਂ ਕਰ ਕੇ ਉਹ ਨੋਟਿਸ ਉੱਤੇ ਰੋਕ ਲਾਉਣਾ ਸਹੀ ਨਹੀਂ ਸਮਝਦੇ। ਹੁਕਮਾਂ ਦੀ ਕਾਪੀ ਕੱਲ੍ਹ ਮਿਲੀ ਹੈ। ਬੈਂਚ ਨੇ ਕਿਹਾ ਕਿ ਇਸ ਵਿੱਚ ਸ਼ੱਕ ਨਹੀਂ ਕਿ ਡੀ ਜੀ ਵੱਲੋਂ ਜੂਨ ਵਿੱਚ ਦਿੱਤਾ ਨੋਟਿਸ 24 ਮਾਰਚ ਦੇ ਹੁਕਮਾਂ ਦੇ ਅਨੁਸਾਰ ਖੁਦ ਹੀ ਨੋਟਿਸ ਲੈ ਕੇ ਕੇਸ ਵਿੱਚ ਸ਼ੁਰੂ ਹੋਈ ਜਾਂਚ ਦੇ ਅੱਗੇ ਦਾ ਇੱਕ ਕਦਮ ਹੈ, ਜਿਸ ਨੂੰ ਮੌਜੂਦਾ ਅਪੀਲਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਵਾਟਸਐਪ ਅਤੇ ਫੇਸਬੁਕ ਨੂੰ ਜਾਰੀ ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਇਸ ਬਾਰੇ ਚੱਲਦੀ ਜਾਂਚ ਦੇ ਸਬੰਧ ਵਿੱਚ ਕਮਿਸ਼ਨ ਨੂੰ ਕੁਝ ਜਾਣਕਾਰੀ ਦਿੱਤੀ ਜਾਵੇ। ਦੋਵਾਂ ਨੂੰ ਕ੍ਰਮਵਾਰ ਚਾਰ ਅਤੇ ਅੱਠ ਜੂਨ ਨੂੰ ਨੋਟਿਸ ਭੇਜੇ ਗਏ ਸਨ। ਇਹ ਕੇਸ ਸਿੰਗਲ ਬੈਂਚ ਦੇ ਹੁਕਮਾਂ ਖਿਲਾਫ ਫੇਸਬੁੱਕ ਅਤੇ ਵਾਟਸਐਪ ਦੀਆਂ ਅਪੀਲਾਂ ਨਾਲ ਸਬੰਧਤ ਹੈ।
ਸਿੰਗਲ ਬੈਂਚ ਨੇ ਵਾਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਦੀ ਜਾਂਚ ਦਾ ਸੀ ਸੀ ਆਈ ਵੱਲੋਂ ਹੁਕਮ ਦੇਣ ਖਿਲਾਫ ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਸੀ। ਕੋਰਟ ਨੇ ਇਸ ਤੋਂ ਪਹਿਲਾਂ ਛੇ ਮਈ ਨੂੰ ਅਪੀਲਾਂ ਉੱਤੇ ਨੋਟਿਸ ਦਿੱਤਾ ਅਤੇ ਕੇਂਦਰ ਨੂੰ ਜਵਾਬ ਦੇਣ ਲਈ ਕਿਹਾ ਸੀ। ਹਾਈ ਕੋਰਟ ਨੇ 21 ਜੂਨ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਸੀ ਸੀ ਆਈ ਦੀ ਨੁਮਾਇੰਦਗੀ ਕਰਨ ਵਾਲੇ ਐਡੀਸ਼ਨਲ ਸਾਲੀਸਿਟਰ ਜਨਰਲ ਅਮਨ ਲੇਖੀ ਤੇ ਬਲਬੀਰ ਸਿੰਘ ਦੀ ਦਲੀਲ ਹੈ ਕਿ ਜਾਂਚ ਨੂੰ ਅੱਗੇ ਵਧਾਉਣ ਵਿੱਚ ਇਹ ਨੋਟਿਸ ਬਿਲਕੁੱਲ ਯੋਗ ਹੈ ਅਤੇ ਮੰਗੀ ਗਈ ਸੂਚਨਾ ਸੀ ਸੀ ਆਈ ਨੂੰ ਮਿਲਣ ਪਿੱਛੋਂ ਰਿਪੋਰਟ ਤਿਆਰ ਕਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਰਿਪੋਰਟ ਸੱਤ ਜੁਲਾਈ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਤਿਆਰ ਨਹੀਂ ਹੋਵੇਗੀ। ਬੈਂਚ ਨੇ ਜੁਲਾਈ `ਚ ਇਹ ਕੇਸ ਰੋਸਟਰ ਡਵੀਜ਼ਨ ਬੈਂਚ ਅੱਗੇ ਸੂਚੀਬੱਧ ਕਰਨ ਲਈ ਕਿਹਾ ਹੈ।

Read More Punjabi Newspaper

Continue Reading

Uncategorized

ਧਰਮ-ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਲੜਕੀ ਤੇ ਪਤੀ ਦੀ ਸੁਰੱਖਿਆ ਲਈ ਹਾਈ ਕੋਰਟ ਵੱਲੋਂ ਹੁਕਮ

Published

on

ਪ੍ਰਯਾਗਰਾਜ, 13 ਜੂਨ – ਇਲਾਹਾਬਾਦ ਹਾਈ ਕੋਰਟ ਨੇ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਣ ਲਈ ਪੁਲਸ ਨੂੰ ਹੁਕਮ ਦਿੱਤਾ ਹੈ।
ਇਸ ਸੰਬੰਧ ਵਿੱਚ ਹਾਈ ਕੋਰਟ ਨੇ ਕਿਹਾ, ‘ਲੜਕੀ ਦੀ ਆਜ਼ਾਦੀ ਵਿੱਚ ਦਖਲ ਤਦ ਤਕ ਠੀਕ ਨਹੀਂ ਹੋਵੇਗਾ ਜਦ ਤਕ ਉਹ ਜ਼ਬਰਦਸਤੀ ਧਰਮ ਪਰਿਵਰਤਨ ਦਾ ਦੋਸ਼ ਨਹੀਂ ਲਾਉਂਦੀ।’ ਜਸਟਿਸ ਸਲਿਲ ਕੁਮਾਰ ਰਾਏ ਨੇ ਇਸ ਕੇਸ ਦੀ ਸੁਣਵਾਈ ਕੀਤੀ ਅਤੇ ‘ਲਤਾ ਸਿੰਘ ਬਨਾਮ ਯੂ ਪੀ ਸਰਕਾਰ’ ਦੇ ਕੇਸ ਵਿੱਚ ਕੋਰਟ ਦੇ ਫੈਸਲੇ ਦਾ ਜਿ਼ਕਰ ਕੀਤਾ। ਇਸ ਵਿੱਚ ਕਿਹਾ ਗਿਆ ਕਿ ਜੇ ‘ਜੋੜਾ ਅਡਲਟ ਹੈ ਤਾਂ ਬਿਨਾਂ ਕਿਸੇ ਦਖਲ ਦੇ ਸ਼ਾਂਤਮਈ ਤਰੀਕੇ ਨਾਲ ਜੀਵਨ ਜਿਊਣ ਦਾ ਉਨ੍ਹਾਂ ਦਾ ਹੱਕ ਹੈ।’ ਤਾਜ਼ਾ ਪਟੀਸ਼ਨ ਮੁਤਾਬਕ ਯਾਸ਼ੀ ਦੇਵੀ (20) ਨੇ ਇਸਲਾਮ ਅਪਣਾਉਣ ਦੇ ਬਾਅਦ ਗੁੱਛਨ ਖਾਨ (40) ਨਾਲ 11 ਜਨਵਰੀ 2021 ਨੂੰ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦਾ ਦੋਸ਼ ਹੈ ਕਿ ਪਰਵਾਰ ਵਾਲੇ ਇਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਅਤੇ ਆਜ਼ਾਦੀ ਵਿੱਚ ਦਖਲ ਦੇ ਰਹੇ ਹਨ। ਹਾਈ ਕੋਰਟ ਨੇ ਮੁਰਾਦਾਬਾਦ ਪੁਲਸ ਨੂੰ ਜੋੜੇ ਦੀ ਸੁਰੱਖਿਆ ਦੇ ਹੁਕਮ ਦਿੱਤੇ।
ਅਦਾਲਤ ਨੇ ਕਿਹਾ, ‘ਜੇ ਪਟੀਸ਼ਨਕਰਤਾ ਬਾਲਗ ਹਨ ਤਾਂ ਉਹ ਬਗੈਰ ਵਿਆਹ ਦੇ ਵੀ ਇਕੱਠੇ ਰਹਿਣ ਦੇ ਹੱਕਦਾਰ ਹਨ। ਸਬੰਧਤ ਪੁਲਸ ਅਧਿਕਾਰੀ ਵਿਆਹ ਦੇ ਸਬੂਤ ਲਈ ਉਨ੍ਹਾਂ ਜ਼ੋਰ ਨਹੀਂ ਪਾ ਸਕਦੇ।’ ਕੋਰਟ ਨੇ ਕਿਹਾ, ‘ਜੇ ਪਟੀਸ਼ਨਰਾਂ ਨੂੰ ਕੋਈ ਖਤਰਾ ਹੋਵੇ ਜਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਏ ਤਾਂ ਉਹ ਮੁਰਾਦਾਬਾਦ ਦੇ ਪੁਲਸ ਕਮਿਸ਼ਨਰ ਨਾਲ ਸੰਪਰਕ ਕਰਨ। ਉਹ ਕਾਨੂੰਨ ਮੁਤਾਬਕ ਸਾਰੇ ਕਦਮ ਉਠਾਉਣਗੇ।’

Continue Reading

Uncategorized

ਇੱਕੋ ਸਵਾਰੀ ਲਈ 360 ਸੀਟਾਂ ਵਾਲਾ ਜਹਾਜ਼ ਮੁੰਬਈ ਤੋਂ ਦੁਬਈ ਪੁੱਜਾ

Published

on

Mumbai to Dubai

ਨਵੀਂ ਦਿੱਲੀ, 30 ਮਈ – ਭਾਰਤਵੰਸ਼ੀ ਕਾਰੋਬਾਰੀ ਭਾਵੇਸ਼ ਜਾਵੇਰੀ, ਜਿਹੜਾ 18 ਨੰਬਰ ਨੂੰ ਸ਼ੁੱਭ ਮੰਨਦਾ ਹੈ, ਬੀਤੀ 19 ਮਈ 2021 ਦਾ ਦਿਨ ਸਾਰੀ ਉਮਰ ਨਹੀਂ ਭੁੱਲ ਸਕੇਗਾ। ਕਾਰੋਬਾਰੀ ਯਾਤਰਾ ਪਿੱਛੋਂ ਮੁੰਬਈ ਤੋਂ ਦੁਬਈ ਵਾਪਸ ਜਾਂਦੇ ਭਾਵੇਸ਼ ਦੀਹੈਰਾਨੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ 360 ਸੀਟਾਂ ਵਾਲੇ ਬੋਇੰਗ 777 ਜਹਾਜ਼ ਵਿੱਚ ਉਹ ਇਕੱਲੇ ਯਾਤਰਾ ਕਰਨ ਵਾਲੇ ਹਨ।
ਐਮੀਰੇਟਸ ਏਅਰਲਾਈਨਜ਼ ਦੀ ਫਲਾਈਟ (ਈ ਕੇ-501) ਵਿੱਚ ਦਾਖਲ ਹੁੰਦੇ ਸਾਰਭਾਵੇਸ਼ ਜਾਵੇਰੀ ਦਾ ਤਾੜੀਆਂ ਨਾਲ ਸਵਾਗਤ ਹੋਇਆ ਤੇ ਪੂਰੀ ਯਾਤਰਾ ਯਾਦਗਾਰ ਬਣ ਗਈ।ਸਟਾਰਜੇਮਸ ਗਰੁੱਪ ਦੇ ਸੀ ਈ ਓ ਚਾਲੀ ਸਾਲਾ ਭਾਵੇਸ਼ ਦੇ ਦੱਸਣ ਅਨੁਸਾਰ, ‘ਮੈਂ ਮੁੰਬਈ ਤੋਂ ਦੁਬਈ ਵਿੱਚ 240 ਤੋਂ ਵੀ ਜ਼ਿਆਦਾ ਹਵਾਈ ਯਾਤਰਾਵਾਂ ਕਰ ਚੁੱਕਾ ਹਾਂ, ਪਰ ਇਹ ਯਾਤਰਾ ਯਾਦਗਾਰੀ ਸੀ। ਕਾਕਪਿਟ ਕਮਾਂਡਰ ਖੁਦ ਮੈਨੂੰ ਮਿਲੇ। ਮੈਨੂੰ ਜਹਾਜ਼ ਦਾ ਮੁਆਇਨਾ ਕਰਨ ਤੇ 18 ਨੰਬਰ ਦੀ ਮੇਰੀ ਲੱਕੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪਬਲਿਕ ਅਨਾਊਂਸਮੈਂਟ ਸਿਰਫ ਮੇਰੇ ਉੱਤੇ ਕੇਂਦਰਿਤ ਸੀ: ਜਿਵੇਂ-‘ਮਿਸਟਰ ਜਾਵੇਰੀ, ਕ੍ਰਿਪਾ ਕਰ ਕੇ ਸੀਟ ਬੈਲਟ ਬੰਨ੍ਹ ਲਓ। ਮਿਸਟਰ ਜਾਵੇਰੀ, ਅਸੀਂ ਲੈਂਡ ਕਰਨ ਜਾ ਰਹੇ ਹਾਂ।’
ਭਾਵੇਸ਼ 20 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਹ ਦੱਸਦੇ ਹਨ ਕਿ ਮਈ ਦੇ ਪਹਿਲੇ ਹਫਤੇ ਉਹ ਭਾਰਤ ਆਏ ਅਤੇ 10 ਦਿਨ ਪਹਿਲਾਂ 19 ਮਈ ਨੂੰ ਫਲਾਈਟ ਦੀ ਟਿਕਟ ਬੁਕ ਕਰਾਈ ਸੀ। 18 ਹਜ਼ਾਰ ਰੁਪਏ ਵਿੱਚ ਇਕਾਨਮੀ ਕਲਾਸ ਦੀ ਟਿਕਟ ਲਈ, ਪਰ ਜਿਸ ਉਡਾਣ ਵਿੱਚ ਉਨ੍ਹਾਂ ਨੇ ਇਕੱਲੇ ਯਾਤਰਾ ਕੀਤੀ ਉਸ ਦੀ ਚਾਰਟਰਡ ਬੁਕਿੰਗ ਦੇ ਲਈ ਸੱਤਰ ਲੱਖ ਰੁਪਏ ਲੱਗਦੇ ਹਨ। ਉਸ ਦਿਨ ਉਹ ਜਹਾਜ਼ ਵਿੱਚ ਇਕੱਲੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca