The BJP's defeat in West Bengal has fueled tensions within the party
Connect with us [email protected]

ਰਾਜਨੀਤੀ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹਾਰ ਕਾਰਨ ਪਾਰਟੀ ਦੇ ਅੰਦਰ ਕਲੇਸ਼ ਵਧਿਆ

Published

on

bjp

ਨਵੀਂ ਦਿੱਲੀ, 9 ਮਈ, – ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਫਿਰ ਸੱਤਾ ਉੱਤੇ ਕਾਬਜ਼ ਹੋਣ ਅਤੇ ਦੋ ਸੌ ਸੀਟਾਂ ਦਾ ਦਾਅਵਾ ਕਰਦੀ ਭਾਜਪਾ ਨੂੰ ਮਸਾਂ 77 ਸੀਟਾਂ ਹੀ ਮਿਲਣ ਪਿੱਛੋਂ ਇਸ ਪਾਰਟੀ ਦੇ ਅੰਦਰ ਇਸ ਰਾਜ ਵਿੱਚ ਜਥੇਬੰਦਕ ਸਵਾਲ ਉੱਤੇ ਕਾਫੀ ਕਲੇਸ਼ ਵਧਦਾ ਨਜ਼ਰ ਆਉਣ ਲੱਗ ਪਿਆ ਹੈ।
ਹਾਲੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੂੰ ਹਫ਼ਤਾ ਹੀ ਹੋਇਆ ਹੈ ਕਿ ਇਸ ਹਾਰ ਮਗਰੋਂ ਭਾਜਪਾ ਦੇ ਅੰਦਰ ਕਲੇਸ਼ ਤੇਜ਼ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਪ੍ਰਧਾਨ ਅਤੇ ਸਾਬਕਾ ਗਵਰਨਰ ਤਥਾਗਤ ਰਾਏ ਨੇ ਭਾਜਪਾ ਦੀ ਹਾਰ ਲਈ 4 ਨੇਤਾਵਾਂ ਨੂੰ ਜ਼ਿੰਮੇਵਾਰ ਕਹਿਦਿੱਤਾ, ਜਿਨ੍ਹਾਂ ਵਿਚ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼, ਰਾਸ਼ਟਰੀ ਜਨਰਲ ਸੈਕਟਰੀਤੇ ਚੋਣ ਇੰਚਾਰਜ ਕੈਲਾਸ਼ ਵਿਜੇਵਰਗੀਜ਼, ਸੰਗਠਨ ਮੰਤਰੀ ਸ਼ਿਵ ਪ੍ਰਕਾਸ਼ ਅਤੇ ਚੋਣਾਂ ਵਾਸਤੇ ਕੋ-ਇੰਚਾਰਜ ਮੁਖੀ ਅਰਵਿੰਦ ਮੈਨਨ ਸ਼ਾਮਲ ਹਨ। ਤਥਾਗਤ ਰਾਏ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਇਹ ਚਾਰ ਨੇਤਾ ਪਾਰਟੀ ਹੀ ਨਹੀਂ, ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦਾ ਅਕਸ ਖ਼ਰਾਬ ਕਰਨ ਦੇ ਵੀ ਦੋਸ਼ੀ ਹਨ, ਇਨ੍ਹਾਂ ਚਾਰ ਜਣਿਆਂ ਨੇ ਤ੍ਰਿਣਮੂਲ ਕਾਂਗਰਸ ਤੋਂ ਆਏ ਦਾਗੀ ਨੇਤਾਵਾਂ ਨੂੰ ਟਿਕਟਾਂ ਦਿਵਾਈਆਂ ਤੇ ਪਾਰਟੀ ਦੀ ਹਾਰ ਪਿੱਛੋਂ ਪਾਰਟੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੀ ਥਾਂ ਕਮਰਿਆਂ ਵਿੱਚ ਬੰਦ ਹੋਏ ਬੈਠੇ ਹਨ। ਤਥਾਗਤ ਨੇ ਕਿਹਾ ਕਿ ਇਨ੍ਹਾਂ ਚਾਰ ਜਣਿਆਂ ਨੂੰ ਸਿਆਸਤ ਦੀ ਕੋਈ ਸਮਝ ਨਹੀਂ, ਮੈਂ ਕੇਂਦਰੀ ਲੀਡਰਸ਼ਿਪ ਨੂੰ ਦੋਸ਼ ਨਹੀਂ ਦਿੰਦਾ, ਕਿਉਂਕਿ ਉਨ੍ਹਾਂ ਉੱਤੇ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣਾ ਸੂਬਾ ਲੀਡਰਸ਼ਿਪ ਦਾ ਕੰਮ ਹੈ।
ਸਾਬਕਾ ਪ੍ਰਧਾਨ ਤਥਾਗਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਹ ਲੋਕ ਪਾਰਟੀ ਛੱਡ ਕੇ ਜਾ ਸਕਦੇ ਹਨ। ਤਥਾਗਤ ਨੇ ਇਕ ਹੋਰ ਪੋਸਟ ਵਿੱਚ ਲਿਖਿਆ ਕਿ ਉਹ ਸਭ ਨੂੰ ਇਹ ਦੱਸਣਾ ਚਾਹੰੁਦੇ ਹਨ ਕਿ ਉਨ੍ਹਾਂ ਨੂੰ ਭਾਜਪਾ ਦੀ ਸੀਨੀਅਰ ਲੀਡਰਸਿ਼ਪ ਨੇ ਗੱਲਬਾਤ ਕਰਨ ਲਈ ਦਿੱਲੀ ਬੁਲਾਇਆ ਹੋਇਆ ਹੈ।

Read More Latest Politics News

ਰਾਜਨੀਤੀ

ਈ ਡੀ ਵੱਲੋਂ ਸੁਖਪਾਲ ਖਹਿਰਾ ਕੇਸ ਵਿੱਚ ਚੋਟੀ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰਿਤੂ ਨੂੰ ਸੰਮਨ

Published

on

Sukhpal Khaira case

ਨਵੀਂ ਦਿੱਲੀ, 24 ਜੂਨ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਹਵਾਲਾ ਕੇਸ ਬਾਰੇ ਦੇਸ਼ ਦੇ ਤਿੰਨ ਵੱਡੇ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਚਾਰੀ ਅਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਹਨ। ਅਧਿਕਾਰੀਆਂ ਦੇ ਮੁਤਾਬਕ ਤਿੰਨਾਂ ਫੈਸ਼ਨ ਡਿਜ਼ਾਈਨਰਾਂ ਨੂੰ ਅਗਲੇ ਹਫ਼ਤੇ ਦਿੱਲੀ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਇਹ ਸੰਮਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਤ ਹਨ। ਜਾਣਕਾਰ ਸੂਤਰਾਂ ਮੁਤਾਬਕ ਏਜੰਸੀ ਨੇ ਮਾਰਚ ਮਹੀਨੇ ਦੋਸ਼ੀ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਅਤੇ ਛਾਪੇ ਦੇ ਸਮੇਂ ਤੋਂ ਪਹਿਲਾਂ ਖਹਿਰਾ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਗਏ ਸਨ ਅਤੇ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਈ ਡੀ ਨੇ ਦੋਸ਼ ਲਾਇਆ ਕਿ ਖਹਿਰਾ ਨਸ਼ਾ ਤਸਕਰੀ ਦੇ ਦੋਸ਼ੀਆਂ ਅਤੇ ਫਰਜ਼ੀ ਪਾਸਪੋਰਟ ਦਾ ਰੈਕੇਟ ਕਰਨ ਵਾਲਿਆਂ ਦਾ ਸਹਿਯੋਗੀ ਹੈ। ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਨਿਸ਼ਾਨਾ ਬਣਾ ਰਹੀ ਹੈ ਤੇ ਉਸ ਦੇ ਖ਼ਿਲਾਫ਼ ਕੇਸ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਵਾਲਾ ਹੈ, ਜਿਸ ਵਿੱਚ ਸੁਰੱਖਿਆ ਏਜੰਸੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁੱਟ, ਦੋ ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿੰਮ ਜ਼ਬਤ ਕੀਤੇ ਸਨ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਨਕਦੀ ਸਮੇਤ ਕੁਝ ਭੁਗਤਾਨ ਡਿਜ਼ਾਈਨਰਾਂ ਨੂੰ ਕੀਤੇ ਗਏ ਸਨ, ਇਸ ਲਈ ਏਜੰਸੀ ਇਸ ਲੈਣ-ਦੇਣ ਨੂੰ ਜਾਨਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ। ਏਜੰਸੀ ਮੁਤਾਬਕ ਖਹਿਰਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਸਮਰਥਨ ਕਰ ਰਿਹਾ ਸੀ।

Continue Reading

ਰਾਜਨੀਤੀ

ਮੋਦੀ ਸਰਕਾਰ ਨੇ ਦਿੱਲੀ ਸਰਕਾਰ ਦੀ ‘ਘਰ-ਘਰ ਰਾਸ਼ਨ’ ਯੋਜਨਾ ਰੱਦ ਕੀਤੀ: ਸਿਸੋਦੀਆ

Published

on

Manish Sisodia

ਨਵੀਂ ਦਿੱਲੀ, 24 ਜੂਨ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੇਂਦਰ ਨੇ ਦਿੱਲੀ ਸਰਕਾਰ ਦੀ ਪ੍ਰਸਤਾਵਿਤ ਘਰ-ਘਰ ਰਾਸ਼ਨ ਵੰਡ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਨੂੰ ਰੱਦ ਕਰਨ ਦੇ ਲਈ ਹਾਸੋਹੀਣੇ ਬਹਾਨੇ ਬਣਾਏ ਹਨ। ਸਿਸੋਦੀਆ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਯੋਜਨਾ ਦਾ ਕਦੇ ਕੋਈ ਪ੍ਰਸਤਾਵ ਨਹੀਂ ਭੇਜਿਆ, ਫਿਰ ਵੀ ਰੱਦ ਕਰਵਾਈ ਗਈ ਹੈ।
ਪੱਤਰਕਾਰ ਸੰਮੇਲਨ ਵਿੱਚ ਮੁਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਰਾਜਾਂ ਨਾਲ ਝਗੜਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਦਿੱਲੀ ਸਰਕਾਰ ਨੂੰ ਕੱਲ੍ਹ ਕੇਂਦਰ ਤੋਂ ਇੱਕ ਚਿੱਠੀ ਮਿਲੀ, ਜਿਸ ਵਿੱਚ ਕਿਹਾ ਗਿਆ ਹੈ ਕਿ ਗ਼ਰੀਬ ਲੋਕਾਂ ਲਈ ‘ਘਰ-ਘਰ ਰਾਸ਼ਨ ਵੰਡ’ ਯੋਜਨਾ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਹੈ। ਸਿਸੋਦੀਆ ਨੇ ਕਿਹਾ ਕਿ ‘ਜਨਤਕ ਵੰਡ ਪ੍ਰਣਾਲੀ ਹੇਠ ਰਾਸ਼ਨ ਵੰਡ ਦੀ ਜ਼ਿੰਮੇਵਾਰੀ ਸੂਬੇ ਦੀ ਹੈ, ਜੇ ਲੋਕਾਂ ਦੇ ਘਰਾਂ ਵਿੱਚ ਪੀਜ਼ਾ, ਕੱਪੜੇ ਤੇ ਹੋਰ ਚੀਜ਼ਾਂ ਪੁਚਾਈਆਂ ਜਾ ਸਕਦੀਆਂ ਹਨ ਤਾਂ ਰਾਸ਼ਨ ਉਨ੍ਹਾਂ ਦੇ ਘਰ ਤਕ ਕਿਉਂ ਨਹੀਂ ਦਿੱਤਾ ਜਾ ਸਕਦਾ? ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਉਂ ਉਹ ਹਰ ਵੇਲੇ ਲੜਨ ਦੇ ਮੂਡ ਵਿੱਚ ਰਹਿੰਦੇ ਹਨ? ਦੇਸ਼ ਨੇ ਪਿਛਲੇ 75 ਸਾਲਾਂ ਵਿੱਚ ਝਗੜਾਲੂ ਪ੍ਰਧਾਨ ਮੰਤਰੀ ਕਦੇ ਨਹੀਂ ਵੇਖਿਆ।’ ਦਿੱਲੀ ਸਰਕਾਰ ਨੇ ਘਰ-ਘਰ ਰਾਸ਼ਨ ਦੇਣ ਦੀ ਯੋਜਨਾ ਬਣਾਈ ਸੀ। ਮੁੱਖ ਮੰਤਰੀ ਦਫ਼ਤਰ ਮੁਤਾਬਕ ਲੈਫਟੀਨੈਂਟ ਜਨਰਲ ਨੇ ਯੋਜਨਾ ਨਾਲ ਸਬੰਧਤ ਫ਼ਾਈਲ ਇਹ ਕਹਿੰਦੇ ਹੋਏ ਵਾਪਸ ਕਰ ਦਿੱਤੀ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਦਿੱਲੀ ਸਰਕਾਰ ਮੁਤਾਬਕ ਜੇਕਰ ਯੋਜਨਾ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਸ਼ਹਿਰ ਦੇ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਫ਼ਾਇਦਾ ਹੋਵੇਗਾ।

Read More Political News Today

Continue Reading

ਰਾਜਨੀਤੀ

ਉਦਘਾਟਨੀ ਪੱਥਰ ਉਤੇ ਨਾਮ ਨਾ ਲਿਖੇ ਜਾਣ ਤੋਂ ਪਾਰਲੀਮੈਂਟ ਮੈਂਬਰ ਔਜਲਾ ਨਾਰਾਜ਼

Published

on

Gurjit Singh Aujla MP

ਚੰਡੀਗੜ੍ਹ, 24 ਜੂਨ – ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਇੱਕ ਉਦਘਾਟਨੀ ਪੱਥਰ ਉੱਤੇ ਨਾਂਅ ਨਾ ਲਿਖੇ ਜਾਣ ਤੋਂ ਨਾਰਾਜ਼ ਹੋ ਗਏ ਹਨ। ਪੰਜਾਬ ਸਰਕਾਰ ਭਾਵੇਂ ਵੀ ਆਈ ਪੀ ਕਲਚਰ ਦੇ ਖਾਤਮੇ ਅਤੇ ਉਦਘਾਟਨੀ ਪੱਥਰਾਂ ਵਾਲੀ ਸੋਚ ਤੋਂ ਉਚਾ ਉਠਣ ਦੀ ਗੱਲ ਕਰਦੀ ਹੈ, ਐਮ ਪੀ ਗੁਰਜੀਤ ਸਿੰਘ ਔਜਲਾ ਨੇ ਇਸ ਦੇ ਉਲਟ ਚੀਫ ਸੈਕਟਰੀ ਪੰਜਾਬ ਕੋਲ ਲਿਖਤੀ ਸ਼ਿਕਾਇਤ ਵੀ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਜਦੋਂ ਅੰਮ੍ਰਿਤਸਰ ਵਿੱਚ ਇਹ ਉਦਘਾਟਨੀ ਪੱਥਰ ਰੱਖਿਆ ਗਿਆ, ਉਦੋਂ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਸਿਖਰ ਉੱਤੇ ਸੀ। ਪਾਰਲੀਮੈਂਟ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਸਿ਼ਕਾਇਤ ਕੀਤੀ ਹੈ। ਉਨ੍ਹਾ ਨੇ ਉਦਘਾਟਨੀ ਪੱਥਰ ਰੱਖਣ ਵਾਲੇ ਦਿਨ ਚੀਫ ਸੈਕਟਰੀ ਪੰਜਾਬ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਫਿਰ ਲਿਖਤੀ ਸ਼ਿਕਾਇਤ ਭੇਜੀ ਹੈ। ਮੈਡੀਕਲ ਸਿੱਖਿਆ ਖੋਜ ਵਿਭਾਗ ਬਾਰੇ ਮੰਤਰੀ ਓ ਪੀ ਸੋਨੀ ਨੇ ਚਾਰ ਜੂਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਕਸੀਜਨ ਪਲਾਂਟ ਚਾਲੂ ਕਰਨ ਦਾ ਉਦਘਾਟਨ ਕੀਤਾ ਸੀ। ਔਜਲਾ ਨੂੰ ਇਸ ਸਮਾਗਮ ਮੌਕੇ ਵੀ ਬੁਲਾਇਆ ਨਹੀਂ ਗਿਆ ਸੀ। ਇਸ ਬਾਰੇ ਔਜਲਾ ਨੇ ਲਿਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਤੇ ਕੇਂਦਰ ਸਰਕਾਰ ਨਾਲ ਸਬੰਧਤ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਯਤਨ ਨਾਲ ਇਹ ਆਕਸੀਜਨ ਪਲਾਂਟ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਉਦਘਾਟਨੀ ਸਮਾਗਮਾਂ ਵਿੱਚ ਬੁਲਾਉਣਾ ਤਾਂ ਦੂਰ, ਉਦਘਾਟਨੀ ਪੱਥਰ ਵਿੱਚ ਉਨ੍ਹਾਂ ਦਾ ਨਾਂਅ ਲਿਖਣ ਦੀ ਲੋੜ ਵੀ ਨਹੀਂ ਸਮਝੀ।ਉਨ੍ਹਾਂ ਨੇਚੀਫਸੈਕਟਰੀ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਪ੍ਰੋਟੋਕੋਲ ਦੀ ਪਾਲਣਾ ਦੀ ਸਖਤ ਐਡਵਾਇਜ਼ਰੀ ਜਾਰੀ ਕੀਤੀ ਜਾਵੇ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਗੁਰਜੀਤ ਸਿੰਘ ਔਜਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਵਿੱਚ ਕਾਫੀ ਸਰਗਰਮ ਹਨ।ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਬਾਰੇ ਮੰਤਰੀ ਓ ਪੀ ਸੋਨੀ ਦੇ ਮੁਤਾਬਕ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਉਦਘਾਟਨੀ ਪੱਥਰ ਉੱਤੇ ਔਜਲਾ ਦਾ ਨਾਂਅ ਲਿਖੇ ਜਾਣ ਉੱਤੇ ਕੋਈ ਇਤਰਾਜ਼ ਨਹੀਂ। ਸੋਨੀ ਨੇ ਦੱਸਿਆ ਕਿ ਇਸ ਆਕਸੀਜਨ ਪਲਾਂਟ ਉੱਤੇ ਦੋ ਕਰੋੜ ਦੀ ਲਾਗਤ ਆਈ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca