The BJP won the by-elections in Gujarat
Connect with us [email protected]

ਰਾਜਨੀਤੀ

ਭਾਜਪਾ ਨੇ ਉੱਪ ਚੋਣਾਂ ਵਿੱਚ ਗੁਜਰਾਤ ਵਿਚ ਹੂੰਝਾ ਫੇਰਿਆ

Published

on

bjp
  • ਝਾਰਖੰਡ ਵਿੱਚ ਜੇ ਐਮ ਐਮ ਅਤੇ ਕਾਂਗਰਸ ਫਿਰ ਜੇਤੂ
    ਗਾਂਧੀਨਗਰ, 11 ਨਵੰਬਰ – ਭਾਰਤ ਦੇ 11 ਰਾਜਾਂ ਵਿੱਚ ਪਿਛਲੇ ਹਫਤੇ ਹੋਈਆਂ ਵਿਧਾਨ ਸਭਾ ਉੱਪ ਚੋਣਾਂ ਦੇ ਨਤੀਜਿਆਂ ਵਿੱਚ ਬਹੁਤਾ ਕਰ ਕੇ ਭਾਜਪਾ ਦੀ ਝੰਡੀ ਰਹੀ ਹੈ।
    ਭਾਜਪਾ ਨੇ ਗੁਜਰਾਤ ਦੀਆਂ ਵਿਧਾਨ ਸਭਾ ਉੱਪ ਚੋਣਾਂ ਵਿੱਚ ਸਾਰੀਆਂ ਅੱਠ ਸੀਟਾਂ ਜਿੱਤ ਲਈਆਂ ਹਨ। ਗੁਜਰਾਤ ਵਿਧਾਨ ਸਭਾ ਦੀਆਂ ਅੱਠ ਸੀਟਾਂ ਅਬਡਾਸਾ, ਲਿੰਬੜੀ, ਮੋਰਬੀ, ਧਾਰੀ, ਗੜਦਾ, ਕਰਜਨ, ਡਾਂਗ ਤੇ ਕਪਰਾੜਾ ਸੀਟਾਂ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਕੁੱਲ 182 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਵਿੱਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਇਨ੍ਹਾਂ ਨਤੀਜਿਆਂ ਨਾਲ 111 ਹੋ ਗਈ ਹੈ। ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਨੇ ਕਿਹਾ ਕਿ ਪਾਰਟੀ ਨੇ ਲੋਕਾਂ ਦੇ ਫੈਸਲੇ ਨੂੰ ਮੰਨਿਆ ਹੈ। ਉਂਜ ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਰਟੀ ਦੀਆਂ ਉਨ੍ਹਾਂ ਉਮੀਦਾਂ ਤੋਂ ਬਿਲਕੁਲ ਉਲਟ ਹੈ, ਕਿਉਂਕਿ ਆਸ ਸੀ ਕਿ ਵੋਟਰ ਵਿਧਾਇਕਾਂ ਦੀ ਖਰੀਦੋ-ਫਰੋਖਤ ਅਤੇ ਬਾਹੂਬਲ ਵਿੱਚ ਸ਼ਾਮਲ ਭਾਜਪਾ ਨੂੰ ਸਬਕ ਸਿਖਾਉਣਗੇ। ਭਾਜਪਾ ਨੇ ਕਾਂਗਰਸ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਵਿਜੈ ਰੁਪਾਨੀ ਨੇ ਕਿਹਾ ਕਿ ਵੋਟਰਾਂ ਨੇ ਕਾਂਗਰਸ ਦੀ ਨਾਂਹ-ਪੱਖੀ ਮੁਹਿੰਮ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਭਾਜਪਾ ਅੱਜ ਬਿਹਾਰ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਾਂ ਗੁਜਰਾਤ ਸਣੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਿੱਤ ਰਹੀ ਹੈ ਤਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਨਤੀਜਾ ਹੈ।’
    ਇਸੇ ਤਰ੍ਹਾਂ ਭਾਜਪਾ ਨੇ ਕਰਨਾਟਕ ਦੀਆਂ ਦੋ ਵਿਧਾਨ ਸਭਾ ਉੱਪ ਚੋਣਾਂ ਵਿੱਚ ਸਿਰਾ ਅਤੇ ਰਾਜਾ ਰਾਜੇਸ਼ਵਰੀ ਨਗਰ ਵਿੱਚ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਟੁਮਕੁਰ ਜ਼ਿਲ੍ਹੇ ਦੀ ਸਿਰਾ ਵਿਧਾਨ ਸਭਾ ਸੀਟ ਉਤੇ ਪਹਿਲੀ ਵਾਰ ਜਿੱਤ ਹਾਸਲ ਕਰ ਕੇ ਇਤਿਹਾਸ ਸਿਰਜਿਆ ਹੈ।
    ਓਧਰ ਝਾਰਖੰਡ ਵਿਚ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇ ਐਮ ਐਮ) ਦੀ ਅਗਵਾਈ ਵਿੱਚ ਗੱਠਜੋੜ ਨੇ ਝਾਰਖੰਡ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਦੁਮਕਾ ਅਤੇ ਬਰਮੋ ਸੀਟਾਂ ਜਿੱਤ ਲਈਆਂ ਹਨ। ਮੁੱਖ ਮੰਤਰੀ ਹੇਮੰਤ ਸੋਰੇਨ ਦੇ ਛੋਟੇ ਭਰਾ ਅਤੇ ਜੇ ਐਮ ਐਮ ਦੇ ਉਮੀਦਵਾਰ ਬਸੰਤ ਸੋਰੇਨ ਨੇ ਦੁਮਕਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਲੂਈਸ ਮਰਾਂਡੀ ਨੂੰ 6500 ਵੋਟਾਂ ਨਾਲ ਹਰਾਇਆ ਹੈ। ਦੂਸਰੀ ਸੀਟ ਕਾਂਗਰਸ ਪਾਰਟੀ ਨੇ ਜਿੱਤੀ ਹੈ।
    ਛੱਤੀਸਗੜ੍ਹ ਦੀ ਮਰਵਾਹੀ ਵਿਧਾਨ ਸਭਾ ਸੀਟ ਸੱਤਾਧਾਰੀ ਕਾਂਗਰਸ ਨੇ ਜਿੱਤ ਲਈ ਹੈ। ਕਾਂਗਰਸ ਉਮੀਦਵਾਰ ਨੇ ਭਾਜਪਾ ਉਮੀਦਵਾਰ ਨੂੰ 38,197 ਵੋਟਾਂ ਨਾਲ ਹਰਾ ਦਿੱਤਾ ਹੈ।
    ਤਿਲੰਗਾਨਾ ਵਿੱਚ ਭਾਜਪਾ ਉਮੀਦਵਾਰ ਐਮ ਰਘੂਨੰਦਨ ਰਾਓ ਨੇ ਦੁੱਬਾਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਮਨੀਪੁਰ ਵਿੱਚ ਪੰਜ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੇ ਦੋ ਅਤੇ ਇੱਕ ਥਾਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਉਤਰ ਪ੍ਰਦੇਸ਼ ਵਿੱਚ ਸੱਤ ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ ਛੇ ਅਤੇ ਸਮਾਜਵਾਦੀ ਪਾਰਟੀ ਨੇ ਇੱਕ ਸੀਟ ਜਿੱਤ ਹੈ। ਨਾਗਾਲੈਂਡ ਵਿਧਾਨ ਸਭਾ ਜ਼ਿਮਨੀ ਚੋਣ ਦੀ ਇੱਕੋ-ਇੱਕ ਸੀਟ ਸੱਤਾਧਾਰੀ ਪਾਰਟੀ ਐਨ ਡੀ ਪੀ ਪੀ ਨੇ ਜਿੱਤੀ ਹੈ।
    ਇਸ ਦੌਰਾਨ ਰਾਜਸਥਾਨ ਦੀ ਰਾਜਧਾਨੀ ਜੈਪੁਰ ਸਣੇ ਤਿੰਨ ਪ੍ਰਮੁੱਖ ਸ਼ਹਿਰਾਂ ਵਿੱਚ ਛੇ ਨਗਰ ਨਿਗਮਾਂ ਦੇ ਮੇਅਰਾਂ ਦੀਆਂ ਚੋਣਾਂ ਹੋਈਆਂ, ਜਿਨ੍ਹਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਚਾਰ ਨਿਗਮਾਂ ਵਿੱਚ ਆਪਣੇ ਮੇਅਰ ਬਣਾਉਣ ਵਿੱਚ ਸਫਲ ਰਹੀ ਹੈ, ਜਦ ਕਿ ਦੋ ਨਿਗਮਾਂ ਵਿੱਚ ਭਾਜਪਾ ਦੇ ਉਮੀਦਵਾਰ ਜਿੱਤੇ ਹਨ।
    ਹਰਿਆਣਾ ਵਿੱਚ ਬਰੋਦਾ ਵਿਧਾਨ ਸਭਾ ਹਲਕੇ ਲਈ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਇੰਦੂ ਰਾਜ ਨਰਵਾਲ ਨੇ ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੂੰ ਹਰਾਇਆ ਹੈ। ਨਰਵਾਲ ਕਰੀਬ ਦਸ ਹਜ਼ਾਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਇਸ ਤਰ੍ਹਾਂ ਵਿਰੋਧੀ ਧਿਰ ਕਾਂਗਰਸ ਨੇ ਇਹ ਸੀਟ ਆਪਣੇ ਕੋਲ ਕਾਇਮ ਰੱਖੀ ਹੈ। ਓਲੰਪੀਅਨ ਪਹਿਲਵਾਨ ਦੱਤ ਇਸ ਹਲਕੇ ਵਿੱਚੋਂ ਦੂਜੀ ਵਾਰ ਹਾਰੇ ਹਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੱਤ ਨੂੰ ਕਾਂਗਰਸੀ ਉਮੀਦਵਾਰ ਕ੍ਰਿਸ਼ਨ ਹੁੱਡਾ ਨੇ 4800 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਹੁੱਡਾ ਦੀ ਅਪ੍ਰੈਲ ਵਿੱਚ ਮੌਤ ਹੋ ਜਾਣ ਨਾਲ ਸੀਟ ਖਾਲੀ ਹੋ ਗਈ ਸੀ। ਉਹ ਇਸ ਹਲਕੇ ਤੋਂ ਤਿੰਨ ਵਾਰ ਜੇਤੂ ਰਹਿ ਚੁੱਕੇ ਸਨ। ਹਰਿਆਣਾ ਕਾਂਗਰਸ ਦੇ ਮੁਖੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਬਰੋਦਾ ਦੇ ਲੋਕਾਂ ਨੇ ਆਪਣਾ ਫੈਸਲਾ ਸੁਣਾ ਕੇ ਕਿਸਾਨ ਤੇ ਮਜ਼ਦੂਰ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਸ਼ੈਲਜਾ ਨੇ ਕਿਹਾ ਕਿ ਨਰਵਾਲ ਦੀ ਜਿੱਤ ਕਿਸਾਨਾਂ, ਮਜ਼ਦੂਰਾਂ ਦੀ ਜਿੱਤ ਹੈ ਤੇ ਉਹ ਬਰੋਦਾ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਕਾਂਗਰਸ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ।

Click Here To Read Political News Online in Punjabi

ਰਾਜਨੀਤੀ

ਮਹਿਲਾ ਪੱਤਰਕਾਰ ਦੀ ਕਵਿਤਾ ਨੂੰ ਆਪਣੀ ਪਤਨੀ ਦੀ ਕਵਿਤਾ ਦੱਸਕੇ ਸ਼ਿਵਰਾਜ ਚੌਹਾਨ ਫਸੇ

Published

on

shivraj singh chauhan

ਭੋਪਾਲ, 3 ਦਸੰਬਰ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਟਵਿੱਟਰ ਉਤੇ ਪੋਸਟ ਕੀਤੀ ਗਈ ਇੱਕ ਕਵਿਤਾ ਦੇ ਨਾਲ ਕਾਂਗਰਸ ਦੇ ਨਿਸ਼ਾਨੇ ‘ਤੇ ਹਨ।
ਅਸਲ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ‘ਬਾਬੂਜੀ’ ਸਿਰਲੇਖ ਵਾਲੀ ਇੱਕ ਕਵਿਤਾ ਪੋਸਟ ਕਰ ਕੇ ਦੱਸਿਆ ਸੀ ਕਿ ਇਸ ਨੂੰ ਉਨ੍ਹਾਂ ਦੀ ਪਤਨੀ ਸਾਧਨਾ ਸਿੰਘ ਨੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ। ਇਸ ਦੌਰਾਨ ਭੂਮਿਕਾ ਬਿਰਥਰੇ ਨਾਂਅ ਦੀ ਮੀਡੀਆ ਕਰਮਚਾਰੀ ਨੇ ਚੌਹਾਨ ਦੀ ਪੋਸਟ ਕੀਤੀ ਗਈ ਕਵਿਤਾ ਉਤੇ ਖ਼ੁਦ ਦੀ ਰਚਨਾ ਹੋਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰੁਣ ਯਾਦਵ ਨੇ ਕਿਹਾ ਕਿ ਭਾਜਪਾ ਨਾਂ ਬਦਲਣ ਵਿੱਚ ਮਾਹਰ ਹੈ ਤੇ ਇਹ ਗੱਲ ਇੱਕ ਵਾਰ ਫਿਰ ਜ਼ਾਹਰ ਹੋ ਗਈ ਹੈ। ਮੁੱਖ ਮੰਤਰੀ ਚੌਹਾਨ ਦੇ ਸਹੁਰੇ ਦੀ ਮੌਤ 19 ਨਵੰਬਰ ਨੂੰ ਹੋਈ ਸੀ ਅਤੇ 22 ਨਵੰਬਰ ਨੂੰ ਉਨ੍ਹਾਂ ਨੇ ਕਵਿਤਾ ਪੋਸਟ ਕੀਤੀ ਅਤੇ ਕਿਹਾ ਮੇਰੀ ਧਰਮ ਪਤਨੀ ਨੇ ਬਾਬੂ ਜੀ ਨਾਲ ਸਬੰਧਤ ਯਾਦਾਂ ਨੂੰ ਕੁਝ ਪੰਗਤੀਆਂ ਵਿੱਚ ਪ੍ਰੋਇਆ ਹੈ, ਜਿਵੇਂ: ‘ਜਿਸ ਕੇ ਕੰਧੇ ਪਰ ਬੈਠ ਕਰ ਘੂਮਾ ਕਰਤੀ ਥੀ, ਉਸੇ ਕੰਧਾ ਦੇ ਕਰ ਆਈ ਹੂੰ..’
ਇਸ ਤੋਂ ਬਾਅਦ ਪੱਤਰਕਾਰ ਹੋਣ ਦਾ ਦਾਅਵਾ ਕਰਦੀ ਲੜਕੀ ਨੇ 30 ਨਵੰਬਰ ਨੂੰ ਮੁੱਖ ਮੰਤਰੀ ਨੂੰ ਸ਼ਿਕਾਇਤ ਦੇ ਲਹਿਜ਼ੇ ਵਿੱਚ ਟਵੀਟ ਕੀਤਾ, ‘ਸਰ ਭਾਣਜੀ ਹਾਂ ਤੁਹਾਡੀ, ਮੇਰੀ ਕਵਿਤਾ ਚੋਰੀ ਕਰ ਕੇ ਤੁਹਾਨੂੰ ਕੀ ਮਿਲੇਗਾ। ਇਹ ਕਵਿਤਾ ਮੇਰੀ ਲਿਖੀ ਹੋਈ ਹੈ, ਆਸ ਹੈ ਤੁਸੀਂ ਮੇਰੇ ਅਧਿਕਾਰਾਂ ਦਾ ਘਾਣ ਨਹੀਂ ਕਰੋਗੇ, ਮਾਮਾ ਤਾਂ ਅਧਿਕਾਰਾਂ ਦੀ ਰੱਖਿਆ ਲਈ ਹੈ ਨਾ।’ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਇਸ ਰਾਜ ਵਿੱਚ ‘ਮਾਮਾ’ ਕਿਹਾ ਜਾਂਦਾ ਹੈ। ਸ਼ਿਵਰਾਜ ਚੌਹਾਨ ਦੇ ਨਾਲ ਭੂਮਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਨੇਤਾ ਰਾਹੁਲ ਗਾਂਧੀ, ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਸਮੇਤ ਅਨੇਕਾਂ ਨੇਤਾਵਾਂ ਨੂੰ ਇਹ ਟਵੀਟ ਕੀਤਾ ਹੈ। ਭੂਮਿਕਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਮੁੱਖ ਮੰਤਰੀ ਦੀ ਪੋਸਟ ਤੋਂ ਪਹਿਲਾਂ 20 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਡੈਡੀ ਨਾਂ ਨਾਲ ਲਿਖੀ ਆਪਣੀ ਕਵਿਤਾ ਪੋਸਟ ਕੀਤੀ ਸੀ।

Continue Reading

ਰਾਜਨੀਤੀ

ਰਾਹੁਲ ਗਾਂਧੀ ਦੇ ਟਵੀਟ ਉੱਪਰ ਵਿਅੰਗ ਕਰਕੇ ਭਾਜਪਾ ਆਈ ਟੀ ਸੈੱਲ ਦੇ ਮੁਖੀ ਬੁਰੇ ਫਸੇ

Published

on

rahul gandhi

ਨਵੀਂ ਦਿੱਲੀ, 3 ਦਸੰਬਰ – ਭਾਜਪਾ ਆਈ ਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਦੇ ਇੱਕ ਟਵੀਟ ਨੂੰ ਟਵਿੱਟਰ ਨੇ ਫੇਕ ਨਿਊਜ਼ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਇਸ ਟਵੀਟ ਨੂੰ ਟਵੀਟਰ ਨੇ ‘ਮੈਨੁਪੁਲੇਟੇਡ ਮੀਡੀਆ’ ਦੱਸਦੇ ਹੋਏ ਰੈੱਡ ਲੌਗ ਕਰ ਦਿੱਤਾ ਹੈ। ਟ੍ਰੋਲਰਸ ਦੇ ਮੁਤਾਬਕ ਭਾਰਤ ਦਾ ਇਹ ਪਹਿਲਾ ਕੇਸ ਹੋ ਸਕਦਾ ਹੈ, ਜਿਸ ਨੂੰ ਕਿਸੇ ਸੋਸ਼ਲ ਮੀਡੀਆ ਨੇ ਫੇਕ ਨਿਊਜ਼ ਮੰਨਿਆ ਹੈ।
ਮਾਲਵੀਆ ਨੇ 28 ਨਵੰਬਰ ਨੂੰ ਰਾਹੁਲ ਦੇ ਇੱਕ ਟਵੀਟ ਨੂੰ ਕੋਟ ਕਰਦੇ ਹੋਏ ਲਿਖਿਆ ਸੀ ਕਿ ਰਾਹੁਲ ਗਾਂਧੀ ਨੂੰ ਸਭ ਤੋਂ ਬਦਨਾਮ ਵਿਰੋਧੀ ਨੇਤਾ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਭਾਰਤ ਨੇ ਲੰਬੇ ਸਮੇਂ ਤੋਂ ਦੇਖਿਆ ਹੈ। ਮਾਲਵੀਆ ਨੇ ‘ਪ੍ਰੋਪੇਗੰਡਾ ਬਨਾਮ ਰਿਏਲਿਟੀ’ ਦੇ ਸਬ-ਹੈਡਿੰਗ ਨਾਲ ਮੀਡੀਆ ਕਲਿੱਪ ਸਾਂਝੀ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਪੁਲਸ ਕਰਮਚਾਰੀ ਨੇ ਕਿਸਾਨ ਨੂੰ ਛੂਹਿਆ ਤੱਕ ਨਹੀਂ, ਰਾਹੁਲ ਗਾਂਧੀ ਨੇ ਉਸ ਤਸਵੀਰ ਉਤੇ ਦੁਖ ਪ੍ਰਗਟ ਕੀਤਾ ਸੀ ਜਿਸ ਵਿੱਚ ਇੱਕ ਪੁਲਸਕਰਮਚਾਰੀ ਬਜ਼ੁਰਗ ਕਿਸਾਨ ਉੱਤੇ ਲਾਠੀ ਤਾਣ ਕੇ ਖੜੋਤਾ ਦਿੱਸ ਰਿਹਾ ਹੈ। ਇਸਟਵੀਟ ਵਿੱਚ ਰਾਹੁਲ ਨੇ ਲਿਖਿਆ ਸੀ: ਬੜੀ ਦੁੱਖ ਵਾਲੀ ਫੋਟੋ ਹੈ। ਸਾਡਾ ਨਾਅਰਾ ਜੈ ਜਵਾਨ, ਜੈ ਕਿਸਾਨ ਦਾ ਹੈ, ਪਰ ਪੀ ਐਮ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਖ਼ਿਲਾਫ਼ ਖੜਾ ਕਰ ਦਿੱਤਾ ਹੈ। ਇਹ ਬਹੁਤ ਖਤਰਨਾਕ ਹੈ।ਜਿਸ ਫੋਟੋ ਨੂੰ ਰਾਹੁਲ ਨੇ ਟਵੀਟ ਕੀਤਾ ਤੇ ਮਾਲਵੀਆ ਨੇ ਉਸ ‘ਤੇ ਵਿਅੰਗ ਕੀਤਾ, ਉਸ ਵਿਚਲੇ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਇਹ ਬਜ਼ੁਰਗ ਕਿਸਾਨ ਅਜੇ ਵੀ ਸਿੰਧੂ ਬਾਰਡਰ ਉੱਤੇ ਹੈ। ਕਿਸਾਨ ਨੇ ਦੱਸਿਆ ਕਿ ਉਸਦੀ ਬਾਂਹ ਅਤੇ ਪਿਠ ‘ਤੇ ਹਾਲੇ ਵੀ ਲਾਠੀਆਂ ਦੇ ਕਾਲੇ-ਨੀਲੇ ਨਿਸ਼ਾਨ ਹਨ। ਮਾਮਲਾ ਮੀਡੀਆ ਵਿੱਚ ਆਇਆ ਤਾਂ ਮਾਲਵੀਆ ਟ੍ਰੋਲ ਹੋਣ ਲੱਗੇ। ਇਸ ਦੇ ਬਾਅਦ ਟਵੀਟਰ ਨੇ ਮਾਲਵੀਆ ਵੱਲੋਂ ਪੋਸਟ ਕੀਤੀ ਗਈਆਂ ਤਸਵੀਰਾਂ ਦੀ ਜਾਂਚ ਕਰਵਾਈ ਅਤੇ ਇਹ ਕਾਰਵਾਈ ਕੀਤੀ।

Continue Reading

ਰਾਜਨੀਤੀ

ਮੋਦੀ ਦੇ ਡਰੀਮ ਪ੍ਰਾਜੈਕਟ ਵਿੱਚ ਸੰਨ੍ਹ ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਖਾਤੇ ਵਿੱਚੋਂ 5 ਕਰੋੜ ਤੋਂਵੱਧ ਦੀ ਰਕਮ ਗਾਇਬ

Published

on

Modi's dream project

ਅਹਿਮਦਾਬਾਦ, 2 ਦਸੰਬਰ, – ਗੁਜਰਾਤ ਵਿੱਚੋਂ ਦੁਨੀਆ ਭਰ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ਦੇ ਡੇਲੀ ਕੈਸ਼ ਕੁਲੈਕਸ਼ਨ ਖਾਤੇਤੋਂ 5.25 ਕਰੋੜ ਰੁਪਏ ਚੋਰੀ ਹੋਣ ਦੀਖ਼ਬਰ ਆਈ ਹੈ।
ਇਸ ਸੰਬੰਧ ਵਿੱਚ ਪੁਲਸ ਕੋਲ ਐੱਚ ਡੀ ਐੱਫ ਸੀ ਬੈਂਕ ਦੀ ਵਡੋਦਰਾ ਬ੍ਰਾਂਚ ਦੇ ਮੈਨੇਜਰ ਵੱਲੋਂ ਦਿੱਤੀ ਸ਼ਿਕਾਇਤਦੇ ਮੁਤਾਬਕ ਅਕਤੂਬਰ 2018 ਤੋਂ ਮਾਰਚ 2020 ਵਿਚਾਲੇ 5.25 ਕਰੋੜ ਰੁਪਏ ਦੀ ਚੋਰੀ ਹੋਈ ਹੈ।ਮੀਡੀਆ ਮੁਤਾਬਕ ਨਰਮਦਾ ਜ਼ਿਲ੍ਹਾ ਪੁਲਸ ਨੇ ਕੈਸ਼ ਮੈਨੇਜਮੈਂਟ ਕੰਪਨੀ, ਰਾਈਟਰ ਬਿਜਨੈਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸਟਾਫ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹਕੇਸ ਦਰਜ ਹੋਣ ਮਗਰੋਂ ਸਥਾਨਕ ਪੁਲਸ ਨੇ ਸਟੈਚੂ ਆਫ ਯੂਨਿਟੀ ਨਾਲ ਜੁੜੇ ਸਾਰੇ ਲੈਣ-ਦੈਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਸੋਮਵਾਰ ਦਰਜ ਹੋਈ ਸ਼ਿਕਾਇਤਮੁਤਾਬਕ ਐੱਚ ਡੀ ਐੱਫ ਸੀ ਬੈਂਕ ਨੇ ਰਾਈਟਰ ਬਿਜਨੈਸ ਨਾਮ ਦੀ ਕੰਪਨੀ ਨੂੰ ਸਟੈਚੂ ਆਫ ਯੂਨਿਟੀ ਲਈ ਡੋਰਸਟੈਪ ਕੈਸ਼ ਕੁਲੈਕਸ਼ਨ ਦਾ ਕੰਮ ਦਿੱਤਾ ਸੀ, ਜਿਸ ਕੋਲ ਕੋਰੋਨਾ ਵਾਇਰਸ ਲਾਕਡਾਊਨ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਸੈਰ-ਸਪਾਟਾ ਦੇ ਆਫਲਾਈਨ ਟਿਕਟ ਕਾਊਂਟਰ ਤੇ ਰੈਗੂਲਰ ਪਾਰਕਿੰਗ ਫੀਸ ਵੀ ਸੀ।ਕੋਰੋਨਾ ਵਾਇਰਸ ਲਾਕਡਾਊਨਦੀ ਢਿੱਲ ਪਿੱਛੋਂਸਟੈਚੂ ਆਫ ਯੂਨਿਟੀ ਦੇ ਆਡੀਟਰਾਂ ਨੇ ਵੇਖਿਆ ਕਿ ਰਾਈਟਰ ਬਿਜਨੈਸ ਦੇ ਅਧਿਕਾਰੀਆਂ ਵੱਲੋਂਦਿੱਤੀਆਂ ਰਸੀਦਾਂ ਬੈਂਕ ਖਾਤੇ ਵਿੱਚ ਅਸਲੀ ਐਂਟਰੀ ਨਾਲ ਨਹੀਂ ਮਿਲਦੀਆਂ। ਬੈਂਕ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਕਰਨ ਉੱਤੇ 5.25 ਕਰੋੜ ਰੁਪਏ ਦਾ ਹਿਸਾਬ ਨਹੀਂ ਮਿਲਿਆ। ਰਿਕਾਰਡ ਦੀ ਰਸੀਦ ਵਿੱਚਦੱਸਿਆ ਗਿਆ ਸੀ ਕਿ ਸਾਰੀ ਰਕਮ ਐੱਚ ਡੀ ਐੱਫ ਸੀ ਬੈਂਕ ਦੇ ਏਜੰਟ ਨੂੰ ਦੇ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬੈਂਕ ਨੇ ਹੀ ਚੁੱਕਿਆ ਹੈ, ਜਿਸ ਦੀ ਜਾਂਚ ਜਾਰੀ ਹੈ।

Click Here Political News Online in Punjabi

Continue Reading

ਰੁਝਾਨ